ਵਡਹੰਸੁ ਮਹਲਾ ੩ ॥
vaddahans mahalaa 3 |
Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.
ਪੂਰੇ ਗੁਰ ਤੇ; ਨਾਮੁ ਪਾਇਆ ਜਾਇ ॥
poore gur te; naam paaeaa jaae |
Sant Singh KhalsaFrom the Perfect Guru, the Naam is obtained.
Manmohan SinghFrom the perfect Guru alone, the Name is obtained.
Manmohan Singh (Punjabi)ਪੂਰਨ ਗੁਰਾਂ ਪਾਸੋਂ ਹੀ ਨਾਮ ਪ੍ਰਾਪਤ ਹੁੰਦਾ ਹੈ।
Fareedkot Teekaਪੂਰੇ ਗੁਰੂ ਸੇ ਨਾਮ ਪਾਯਾ ਜਾਤਾ ਹੈ॥
Prof. Sahib Singhਹੇ ਮੇਰੇ ਮਨ! ਤੂੰ ਗੁਰੂ ਪਾਸੋਂ ਨਾਮ ਹਾਸਲ ਕਰ,ਪਦ ਅਰਥ ਤੇ = ਤੋਂ, ਪਾਸੋਂ। ਪਾਇਆ ਜਾਇ = ਮਿਲ ਸਕਦਾ ਹੈ।
SikhNet (Spanish)A través del Perfecto Guru, uno obtiene el Nombre del Señor; sí, a través de la Palabra Verdadera,
ਸਚੈ ਸਬਦਿ; ਸਚਿ ਸਮਾਇ ॥੧॥
sachai sabad; sach samaae |1|
Sant Singh KhalsaThrough the Shabad, the True Word of God, one merges in the True Lord. ||1||
Manmohan SinghThrough the True Name one merges in the True Lord.
Manmohan Singh (Punjabi)ਸੱਚੇ ਨਾਮ ਦੇ ਰਾਹੀਂ ਬੰਦਾ ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸਚੇ ਗੁਰ ਉਪਦੇਸ ਕਰ ਸਚ ਰੂਪ ਪਰਮੇਸਰ ਮੇਂ ਸਮਾਇ ਜਾਈਤਾ ਹੈ॥੧॥
Prof. Sahib Singhਜਿਸ ਸਚੇ ਸ਼ਬਦ ਦੀ ਰਾਹੀਂ ਤੂੰ ਸਦਾ-ਥਿਰ ਪ੍ਰਭੂ ਵਿੱਚ ਸਮਾ ਜਾਏਂ ॥੧॥ਪਦ ਅਰਥ ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ ॥੧॥
SikhNet (Spanish)uno se inmerge en la Verdad. (1)
ਏ ਮਨ; ਨਾਮੁ ਨਿਧਾਨੁ ਤੂ ਪਾਇ ॥
e man; naam nidhaan too paae |
Sant Singh KhalsaO my soul, obtain the treasure of the Naam,
Manmohan SinghO my soul, thou obtain, the Name treasure,
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਨਾਮ ਦਾ ਖਜਾਨੇ ਨੂੰ ਪ੍ਰਾਪਤ ਕਰ,
Fareedkot Teekaਹੇ ਮਨ! ਨਾਮ ਰੂਪੀ (ਨਿਧਾਨੁ) ਖਜਾਨਾ ਤੂੰ ਪਾਇ ਲੇਹ॥
Prof. Sahib Singhਹੇ ਮੇਰੇ ਮਨ! ਤੂੰ ਨਾਮ-ਖ਼ਜ਼ਾਨਾ ਹਾਸਲ ਕਰ (ਗੁਰੂ ਕੋਲੋਂ),ਪਦ ਅਰਥ ਨਿਧਾਨੁ = ਖ਼ਜ਼ਾਨਾ। ਪਾਇ = ਪ੍ਰਾਪਤ ਕਰ।
SikhNet (Spanish)Oh mente, recolecta el Tesoro del Nombre,
ਆਪਣੇ ਗੁਰ ਕੀ; ਮੰਨਿ ਲੈ ਰਜਾਇ ॥੧॥ ਰਹਾਉ ॥
aapane gur kee; man lai rajaae |1| rahaau |
Sant Singh Khalsaby submitting to the Will of your Guru. ||1||Pause||
Manmohan Singhand submit to the will of thy Guru. Pause.
Manmohan Singh (Punjabi)ਅਤੇ ਆਪਣੇ ਗੁਰਾਂ ਦੇ ਭਾਣੇ ਨੂੰ ਕਬੂਲ ਕਰ। ਠਹਿਰਾਉ।
Fareedkot Teekaਅਪਨੇ ਗੁਰੂ ਕੀ ਆਗ੍ਯਾ ਮਾਨ ਲੇ॥੧॥ ਰਹਾਉ ॥
Prof. Sahib Singhਆਪਣੇ ਗੁਰੂ ਦੇ ਹੁਕਮ ਨੂੰ ਮਨ ਕਿ ॥੧॥ ਰਹਾਉ ॥ਪਦ ਅਰਥ ਰਜਾਇ = ਹੁਕਮ ॥੧॥ ਰਹਾਉ ॥
SikhNet (Spanish)y sométete a la Verdad de tu Guru. (1‑Pausa)
ਗੁਰ ਕੈ ਸਬਦਿ; ਵਿਚਹੁ ਮੈਲੁ ਗਵਾਇ ॥
gur kai sabad; vichahu mail gavaae |
Sant Singh KhalsaThrough the Word of the Guru's Shabad, filth is washed away from within.
Manmohan SinghBy Guru's words the filth from within is washed off,
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਅੰਦਰੋਂ ਗੰਦਗੀ ਧੋਤੀ ਜਾਂਦੀ ਹੈ,
Fareedkot Teekaਗੁਰ ਸਬਦ ਕਰ ਕੇ ਅੰਤਰ ਸੇ ਰਾਗ ਦ੍ਵੈਸ ਮੈਲ ਕੋ ਦੂਰ ਕਰ ਦੇਹ॥
Prof. Sahib Singhਗੁਰ ਦੇ ਸ਼ਬਦ ਵਿਚ ਜੁੜਨ ਨਾਲ ਅੰਦਰੋਂ (ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ,ਪਦ ਅਰਥ ਸਬਦਿ = ਸ਼ਬਦ ਵਿਚ। ਗਵਾਇ = ਦੂਰ ਕਰ ਲੈਂਦਾ ਹੈ।
SikhNet (Spanish)A través de la Palabra del Shabd del Guru las incoherencias de la mente son resueltas y el Nombre
ਨਿਰਮਲੁ ਨਾਮੁ; ਵਸੈ ਮਨਿ ਆਇ ॥੨॥
niramal naam; vasai man aae |2|
Sant Singh KhalsaThe Immaculate Naam comes to abide within the mind. ||2||
Manmohan Singhand the immaculate Name comes to abide in man's mind.
Manmohan Singh (Punjabi)ਅਤੇ ਪਵਿੱਤਰ ਨਾਮ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਤਬ ਮਨ ਮੇਂ ਨਿਰਮਲ ਨਾਮ ਆਇ ਕਰ ਕੇ ਬਸੇਗਾ॥੨॥
Prof. Sahib Singhਤੇ ਪਰਮਾਤਮਾ ਦਾ ਪਵਿਤ੍ਰ ਨਾਮ ਮਨ ਵਿਚ ਵੱਸਾ ਜਾਂਦਾ ਹੈ ॥੨॥ਪਦ ਅਰਥ ਨਿਰਮਲ = ਪਵਿਤ੍ਰ। ਮਨਿ = ਮਨ ਵਿਚ ॥੨॥
SikhNet (Spanish)Inmaculado se ensambla ahí. (2)
ਭਰਮੇ ਭੂਲਾ ਫਿਰੈ ਸੰਸਾਰੁ ॥
bharame bhoolaa firai sansaar |
Sant Singh KhalsaDeluded by doubt, the world wanders around.
Manmohan SinghBeguiled by doubt the world wanders about.
Manmohan Singh (Punjabi)ਸੰਦੇਹ ਦੀ ਬਹਿਕਾਈ ਹੋਰ ਦੁਨੀਆਂ ਭਟਕਦੀ ਫਿਰਦੀ ਹੈ।
Fareedkot Teekaਸੰਸਾਰ ਭ੍ਰਮ ਮੇਂ ਭੂਲਾ ਫਿਰਤਾ ਹੈ॥
Prof. Sahib Singhਜਗਤ ਭਟਕਣਾ ਦੇ ਕਾਰਨ (ਜੀਵਨ ਦੇ ਸਹੀ ਰਸਤੇ ਤੋਂ) ਭੁੱਲਿਆ ਫਿਰਦਾ ਹੈ,ਪਦ ਅਰਥ ਭਰਮੇ = ਭਟਕਣਾ ਵਿਚ। ਭੂਲਾ = ਕੁਰਾਹੇ ਪਿਆ ਹੋਇਆ।
SikhNet (Spanish)El mundo vaga desviado por la duda y el error, y nace para morir una y otra vez,
ਮਰਿ ਜਨਮੈ; ਜਮੁ ਕਰੇ ਖੁਆਰੁ ॥੩॥
mar janamai; jam kare khuaar |3|
Sant Singh KhalsaIt dies, and is born again, and is ruined by the Messenger of Death. ||3||
Manmohan SinghIt suffers transmigration and death's courier ruins it.
Manmohan Singh (Punjabi)ਇਹ ਆਵਾਗਉਣ ਵਿੱਚ ਪੈਦੀ ਹੈ ਅਤੇ ਮੌਤ ਦਾ ਦੂਤ ਇਸ ਨੂੰ ਤਬਾਹ ਕਰ ਦਿੰਦਾ ਹੈ।
Fareedkot Teekaਇਸ ਸੇ ਮਰਤਾ ਜਨਮਤਾ ਹੈ, ਜਮਰਾਜਾ ਤਿਸ ਕੋ ਖੁਆਰ ਕਰਤਾ ਹੈ॥੩॥
Prof. Sahib Singhਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ਤੇ ਜਮ-ਰਾਜ ਸਦਾ ਇਸ ਨੂੰ ਖ਼ੁਆਰ ਕਰਦਾ ਹੈ ॥੩॥ਪਦ ਅਰਥ ਮਰਿ ਜਨਮੈ = (ਮੁੜ ਮੁੜ) ਮਰਦਾ ਜੰਮਦਾ ਹੈ ॥੩॥
SikhNet (Spanish)acabando siempre destruido por la muerte. (3)
ਨਾਨਕ. ਸੇ ਵਡਭਾਗੀ; ਜਿਨ ਹਰਿ ਨਾਮੁ ਧਿਆਇਆ ॥
naanak. se vaddabhaagee; jin har naam dhiaaeaa |
Sant Singh KhalsaO Nanak, very fortunate are those who meditate on the Name of the Lord.
Manmohan SinghNanak, very fortunate are they who dwell on the Lord's Name,
Manmohan Singh (Punjabi)ਨਾਨਕ ਭਾਰੇ ਨਸੀਬਾਂ ਵਾਲੇ ਹਨ ਉਹ ਜੋ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਡੇ ਭਾਗੋਂ ਵਾਲੇ ਨੇ ਹਰਿ ਨਾਮ ਕੋ ਧ੍ਯਾਯਾ ਹੈ॥
Prof. Sahib Singhਹੇ ਨਾਨਕ! ਉਹ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਕੀਤਾ,ਪਦ ਅਰਥ ਸੇ = ਉਹ ਮਨੁੱਖ {ਬਹੁ-ਵਚਨ}।
SikhNet (Spanish)Benditos son aquéllos que enaltecen el Nombre
ਗੁਰ ਪਰਸਾਦੀ; ਮੰਨਿ ਵਸਾਇਆ ॥੪॥੮॥
gur parasaadee; man vasaaeaa |4|8|
Sant Singh KhalsaBy Guru's Grace, they enshrine the Name within their minds. ||4||8||
Manmohan Singhand by the Guru's grace, enshrine the Name in their mind.
Manmohan Singh (Punjabi)ਅਤੇ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Fareedkot Teekaਔ ਗੁਰੋਂ ਕੀ ਕ੍ਰਿਪਾ ਕਰ ਕੇ ਸਚੇ ਪਰਮਾਤਮਾਂ ਕੋ ਮਨ ਮੇਂ ਬਸਾਯਾ ਹੈ॥੪॥੮॥☬ਹੰਕਾਰ ਕੀ ਨਿਸ਼ੇਧੀ ਕਰਤੇ ਹੈਂ:
Prof. Sahib Singhਅਤੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਇਆ ॥੪॥੮॥ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਮੰਨਿ = ਮਨਿ, ਮਨ ਵਿਚ ॥੪॥੮॥
SikhNet (Spanish)en su mente y habitan en el Nombre por la Gracia del Guru. (4‑8)