ਵਡਹੰਸੁ ਮਹਲਾ ੩ ॥
vaddahans mahalaa 3 |
Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.
ਹਉਮੈ. ਨਾਵੈ ਨਾਲਿ, ਵਿਰੋਧੁ ਹੈ; ਦੁਇ. ਨ ਵਸਹਿ ਇਕ ਠਾਇ ॥
haumai. naavai naal, virodh hai; due. na vaseh ik tthaae |
Sant Singh KhalsaEgo is opposed to the Name of the Lord; the two do not dwell in the same place.
Manmohan SinghEgo is at variance with the Name: the two dwell not in one place.
Manmohan Singh (Punjabi)ਹੰਕਾਰ ਦੀ ਨਾਮ ਨਾਲ ਖਟਪਟੀ ਹੈ। ਦੋਨੋਂ ਇਕ ਜਗ੍ਹਾ ਤੇ ਨਹੀਂ ਠਹਿਰਦੇ।
Fareedkot Teeka(ਹਉਮੈ) ਅਹੰਕਾਰ ਕਾ ਨਾਮ ਕੇ ਸਾਥਿ ਬਿਰੋਧ ਹੈ, ਦੋ ਏਕ ਸਥਾਨ, ਭਾਵ ਅੰਤਹਕਰਣ ਮੇਂ ਨਹੀਂ ਬਸਤੇ ਹੈਂ॥
Prof. Sahib Singhਹਉਮੈ ਦਾ ਪਰਮਾਤਮਾ ਦੇ ਨਾਮ ਨਾਲ ਵੈਰ ਹੈ, ਇਹ ਦੋਵੇਂ ਇਕੱਠੇ (ਹਿਰਦੇ ਵਿਚ) ਨਹੀਂ ਵੱਸ ਸਕਦੇ।ਪਦ ਅਰਥ ਨਾਵੈ ਨਾਲਿ = ਨਾਮ ਨਾਲ। ਵਿਰੋਧੁ = ਵੈਰ। ਦੁਇ = ਇਹ ਦੋਵੇਂ। ਇਕ ਠਾਇ = ਇੱਕ ਥਾਂ ਵਿਚ, ਹਿਰਦੇ ਵਿਚ।
SikhNet (Spanish)Uno puede, o amar el ego o el Nombre del Señor; los dos son opuestos y ninguno se lleva con el otro,
ਹਉਮੈ ਵਿਚਿ. ਸੇਵਾ ਨ ਹੋਵਈ; ਤਾ ਮਨੁ ਬਿਰਥਾ ਜਾਇ ॥੧॥
haumai vich. sevaa na hovee; taa man birathaa jaae |1|
Sant Singh KhalsaIn egotism, selfless service cannot be performed, and so the soul goes unfulfilled. ||1||
Manmohan SinghIn ego, service cannot be performed so the soul goes empty handed.
Manmohan Singh (Punjabi)ਹੰਗਤਾ ਅੰਦਰ ਟਹਿਲ-ਸੇਵਾ ਕਮਾਈ ਨਹੀਂ ਜਾ ਸਕਦੀ, ਇਸ ਲਈ ਆਤਮਾ ਖਾਲੀ ਹੱਥੀ ਜਾਂਦੀ ਹੈ।
Fareedkot Teekaਹੰਕਾਰ ਮੇਂ ਸੇਵਾ ਨਹੀਂ ਹੋਤੀ (ਤਾ) ਇਸੀ ਸੇ ਮਨ ਕਾ ਕਰਤਬ੍ਯ ਬਿਰਥਾ ਜਾਤਾ ਹੈ, ਭਾਵ ਯਹ ਕਿ ਨਾਮ ਜਪਨੇ ਵਾਲੇ ਕੋ ਨਿਮ੍ਰਤਾ ਚਾਹੀਏ॥੧॥
Prof. Sahib Singhਹਉਮੈ ਵਿਚ ਟਿਕੇ ਰਿਹਾਂ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਹੋ ਸਕਦੀ ਤੇ ਮਨ ਖ਼ਾਲੀ ਹੋ ਜਾਂਦਾ ਹੈ ॥੧॥ਪਦ ਅਰਥ ਤਾ = ਤਦੋਂ। ਬਿਰਥਾ = ਖ਼ਾਲੀ ॥੧॥
SikhNet (Spanish)pues a partir del ego propio uno no puede servir a su Señor y la mente es privada del Nombre. (1)
ਹਰਿ ਚੇਤਿ ਮਨ ਮੇਰੇ ਤੂ; ਗੁਰ ਕਾ ਸਬਦੁ ਕਮਾਇ ॥
har chet man mere too; gur kaa sabad kamaae |
Sant Singh KhalsaO my mind, think of the Lord, and practice the Word of the Guru's Shabad.
Manmohan SinghO my soul, meditate thou on God and practise thou the Guru's word.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਦਾ ਚਿੰਤਨ ਕਰ ਅਤੇ ਗੁਰਾਂ ਦੀ ਬਾਣੀ ਦੀ ਕਮਾਈ ਕਰ।
Fareedkot Teekaਹੇ ਮੇਰੇ ਮਨ! ਤੂੰ ਹਰਿ ਕਾ ਸਿਮਰਨੁ ਕਰ ਔ ਗੁਰ ਸਬਦ ਕਾ ਕਮਾਉਣਾ ਕਰ॥
Prof. Sahib Singhਹੇ ਮੇਰੇ ਮਨ! ਤੂੰ (ਆਪਣੇ ਅੰਦਰ) ਗੁਰੂ ਦਾ ਸ਼ਬਦ ਵਸਾਣ ਦੀ ਕਮਾਈ ਕਰ ਅਤੇ ਪਰਮਾਤਮਾ ਦਾ ਨਾਮ ਸਿਮਰਦਾ ਰਹੁ।ਪਦ ਅਰਥ ਚੇਤਿ = ਸਿਮਰਦਾ ਰਹੁ। ਮਨ = ਹੇ ਮਨ!
SikhNet (Spanish)Enaltece el Nombre del Señor, oh mi mente, y practica la Palabra del Shabd del Guru,
ਹੁਕਮੁ ਮੰਨਹਿ. ਤਾ ਹਰਿ ਮਿਲੈ; ਤਾ ਵਿਚਹੁ ਹਉਮੈ ਜਾਇ ॥ ਰਹਾਉ ॥
hukam maneh. taa har milai; taa vichahu haumai jaae | rahaau |
Sant Singh KhalsaIf you submit to the Hukam of the Lord's Command, then you shall meet with the Lord; only then will your ego depart from within. ||Pause||
Manmohan SinghIf thou obey God's order, then Shalt thou meet Him and then alone, ego shall depart from within thee. Pause.
Manmohan Singh (Punjabi)ਜੇਕਰ ਤੂੰ ਵਾਹਿਗੁਰੂ ਦੇ ਫੁਰਮਾਨ ਦੀ ਪਾਲਣਾ ਕਰੇ, ਤਦ ਤੂੰ ਉਸ ਨੂੰ ਮਿਲ ਪਵੇਗੀ ਅਤੇ ਕੇਵਲ ਤਦ ਹੀ ਤੇਰੇ ਅੰਦਰੋਂ ਹੰਕਾਰ ਦੂਰ ਹੋਵੇਗਾ। ਠਹਿਰਾਉ।
Fareedkot Teekaਜਬ ਤੂੰ ਹੁਕਮ ਕੋ ਮਾਨੇਗਾ ਤਬ ਹਰਿ ਮਿਲੈਗਾ ਔਰ ਹੰਤਾ ਮਮਤਾ ਸਭ ਅੰਤਸਕਰਣ ਕੇ ਬੀਚ ਸੇ ਜਾਤੀ ਰਹੈਗੀ॥ ਰਹਾਉ ॥
Prof. Sahib Singhਜੇ ਤੂੰ (ਗੁਰੂ ਦਾ) ਹੁਕਮ ਮੰਨੇਂਗਾ, ਤਾਂ ਤੈਨੂੰ ਪਰਮਾਤਮਾ ਮਿਲ ਪਵੇਗਾ, ਤਾਂ ਤੇਰੇ ਅੰਦਰੋਂ ਹਉਮੈ ਦੂਰ ਹੋ ਜਾਇਗੀ। ਰਹਾਉ॥
SikhNet (Spanish)pues cuando uno vive en la Verdad del Señor, se libera del ego y se une con su Dios. (1‑Pausa)
ਹਉਮੈ ਸਭੁ ਸਰੀਰੁ ਹੈ; ਹਉਮੈ ਓਪਤਿ ਹੋਇ ॥
haumai sabh sareer hai; haumai opat hoe |
Sant Singh KhalsaEgotism is within all bodies; through egotism, we come to be born.
Manmohan SinghEgo is within all the bodies. Through pride the beings are born.
Manmohan Singh (Punjabi)ਹੰਕਾਰ ਸਾਰੀਆਂ ਦੇਹਾਂ ਅੰਦਰ ਹੈ। ਹੰਕਾਰ ਦੇ ਰਾਹੀਂ ਹੀ ਸਾਰੇ ਜੀਵ ਪੈਦਾ ਹੁੰਦੇ ਹਨ।
Fareedkot Teekaਜਿਤਨੇ ਸਰੀਰ ਹੈਂ ਸਭ ਮੇਂ ਹਉਮੈ ਹੈ ਅਰੁ ਹੰਕਾਰ ਸੇ ਹੀ ਉਤਪਤੀ ਹੋਤੀ ਹੈ, ਭਾਵ ਜੀਵ ਜਨਮੋਂ ਕੋ ਧਾਰਤਾ ਹੈ॥
Prof. Sahib Singhਸਰੀਰ (ਧਾਰਨ ਦਾ ਇਹ) ਸਾਰਾ (ਸਿਲਸਿਲਾ) ਹਉਮੈ ਦੇ ਕਾਰਨ ਹੀ ਹੈ, ਹਉਮੈ ਦੇ ਕਾਰਨ ਜਨਮ-ਮਰਨ ਦਾ ਗੇੜ ਬਣਿਆ ਰਹਿੰਦਾ ਹੈ।ਪਦ ਅਰਥ ਸਭੁ = ਸਾਰਾ। ਓਪਤਿ = ਉਤਪੱਤੀ, ਜਨਮ-ਮਰਨ ਦਾ ਗੇੜ।
SikhNet (Spanish)El cuerpo humano en sí es individual; la creación se manifiesta a sí misma en forma individual.
ਹਉਮੈ ਵਡਾ ਗੁਬਾਰੁ ਹੈ; ਹਉਮੈ ਵਿਚਿ. ਬੁਝਿ, ਨ ਸਕੈ ਕੋਇ ॥੨॥
haumai vaddaa gubaar hai; haumai vich. bujh, na sakai koe |2|
Sant Singh KhalsaEgotism is total darkness; in egotism, no one can understand anything. ||2||
Manmohan SinghEgotism leads to pitch darkness and in egotism none can understand anything.
Manmohan Singh (Punjabi)ਗਰੂਰ ਪਰਮ ਘਨ੍ਹੇਰੇ ਵਲ ਲੈ ਜਾਂਦਾ ਹੈ ਅਤੇ ਗਰੂਰ ਕਾਰਨ ਕੋਈ ਬੰਦਾ ਕੁਝ ਭੀ ਸਮਝ ਨਹੀਂ ਸਕਦਾ।
Fareedkot Teekaਹੰਕਾਰ ਹੀ ਬਡਾ ਅੰਧੇਰਾ ਹੈ, ਹਉਮੈਂ ਮੇਂ ਰਹਿ ਕਰ ਕੇ ਨਾਮ ਕੋ ਕੋਈ ਬੁਝ ਨਹੀਂ ਸਕਤਾ ਹੈ॥੨॥
Prof. Sahib Singhਹਉਮੈ ਬੜਾ ਘੁੱਪ ਹਨੇਰਾ ਹੈ, ਹਉਮੈ ਦੇ ਕਾਰਨ ਮਨੁੱਖ (ਆਤਮਕ ਜੀਵਨ ਦਾ ਰਸਤਾ) ਸਮਝ ਨਹੀਂ ਸਕਦਾ ॥੨॥ਪਦ ਅਰਥ ਗੁਬਾਰੁ = ਘੁੱਪ ਹਨੇਰਾ ॥੨॥
SikhNet (Spanish)Sin embargo, la individualidad conduce a la total oscuridad, y así uno no puede conocer la experiencia de la Unión. (2)
ਹਉਮੈ ਵਿਚਿ. ਭਗਤਿ ਨ ਹੋਵਈ; ਹੁਕਮੁ. ਨ ਬੁਝਿਆ ਜਾਇ ॥
haumai vich. bhagat na hovee; hukam. na bujhiaa jaae |
Sant Singh KhalsaIn egotism, devotional worship cannot be performed, and the Hukam of the Lord's Command cannot be understood.
Manmohan SinghIn self-conceit Lord's devotional service cannot be performed, no, can His will be realised.
Manmohan Singh (Punjabi)ਸਵੈ-ਹੰਗਤਾ ਅੰਦਰ ਸਾਈਂ ਦੀ ਪ੍ਰੇਮ-ਮਈ ਸੇਵਾ ਨਹੀਂ ਹੋ ਸਕਦੀ ਨਾਂ ਹੀ ਉਸ ਦੀ ਰਜਾ ਅਨੁਭਵ ਕੀਤੀ ਜਾ ਸਕਦੀ ਹੈ।
Fareedkot Teekaਹੰਕਾਰ ਮੇਂ ਰਹਿਨੇ ਸੇ ਨ ਤੋ ਭਗਤੀ ਹੀ ਹੋਤੀ ਹੈ ਨ ਕਰਤਾ ਪੁਰਖ ਕਾ ਹੁਕਮ ਹੀ ਸਮਝਾ ਜਾਤਾ ਹੈ॥
Prof. Sahib Singhਹਉਮੈ ਵਿਚ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਤੇ ਪਰਮਾਤਮਾ ਦੀ ਰਜ਼ਾ ਸਮਝੀ ਨਹੀਂ ਜਾ ਸਕਦੀ।
SikhNet (Spanish)Viviendo desde el ego, uno no conoce la Voluntad del Señor, ni adora dulcemente a Dios.
ਹਉਮੈ ਵਿਚਿ. ਜੀਉ ਬੰਧੁ ਹੈ; ਨਾਮੁ. ਨ ਵਸੈ ਮਨਿ ਆਇ ॥੩॥
haumai vich. jeeo bandh hai; naam. na vasai man aae |3|
Sant Singh KhalsaIn egotism, the soul is in bondage, and the Naam, the Name of the Lord, does not come to abide in the mind. ||3||
Manmohan SinghIn ego, the soul if imprisoned and the Name comes not to abide in the mind.
Manmohan Singh (Punjabi)ਹੰਕਾਰ ਅੰਦਰ ਆਤਮਾ ਕੈਦ ਹੋ ਜਾਂਦੀ ਹੈ ਅਤੇ ਨਾਮ ਆ ਕੇ ਹਿਰਦੇ ਅੰਦਰ ਨਹੀਂ ਟਿਕਦਾ।
Fareedkot Teekaਹੰਕਾਰ ਹੀ ਜੀਵ ਕੋ ਬੰਧਨ ਹੈ, ਹੰਕਾਰ ਹੀ ਸੇ ਮਨ ਮੇਂ ਆਇ ਕਰ ਨਾਮ ਨਹੀਂ ਬਸਤਾ॥੩॥
Prof. Sahib Singhਹਉਮੈ ਕਾਰਨ ਜੀਵਾਤਮਾ ਵਾਸਤੇ (ਆਤਮਕ ਜੀਵਨ ਦੇ ਰਾਹ ਦੀ) ਰੋਕ ਬਣੀ ਰਹਿੰਦੀ ਹੈ ਤੇ ਪਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿਚ ਆ ਕੇ ਨਹੀਂ ਵੱਸ ਸਕਦਾ ॥੩॥ਪਦ ਅਰਥ ਜੀਉ = ਜੀਵਾਤਮਾ (ਵਾਸਤੇ)। ਬੰਧੁ = ਬੰਨ੍ਹ, ਰੁਕਾਵਟ। ਮਨਿ = ਮਨ ਵਿਚ ॥੩॥
SikhNet (Spanish)Cuando el individuo está aferrado a su ego, en su interior no puede habitar el Nombre del Señor. (3)
ਨਾਨਕ. ਸਤਗੁਰਿ ਮਿਲਿਐ, ਹਉਮੈ ਗਈ; ਤਾ ਸਚੁ ਵਸਿਆ ਮਨਿ ਆਇ ॥
naanak. satagur miliai, haumai gee; taa sach vasiaa man aae |
Sant Singh KhalsaO Nanak, meeting with the True Guru, egotism is eliminated, and then, the True Lord comes to dwell in the mind||
Manmohan SinghNanak, meeting with the True Guru, man's ego is destroyed and the true Lord comes to dwell within his mind, then.
Manmohan Singh (Punjabi)ਨਾਨਕ ਸੱਚੇ ਗੁਰਾਂ ਨੂੰ ਮਿਲਣ ਦੁਆਰਾ ਬੰਦੇ ਦੀ ਸਵੈ-ਹੰਗਤਾ ਨਸ਼ਟ ਹੋ ਜਾਂਦੀ ਹੈ, ਅਤੇ ਤਦ ਸੱਚਾ ਸੁਆਮੀ ਆ ਕੇ ਉਸ ਦੇ ਚਿੱਤ ਅੰਦਰ ਵਸ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੀ ਸਤਿਗੁਰੋਂ ਕੇ ਮਿਲਨੇ ਸੇ ਹੰਤਾ ਮਮਤਾ ਜਾਤੀ ਰਹੀ ਹੈ, ਤਿਨ ਕੇ ਮਨ ਮੇਂ ਆਇਕਰ ਸਚ ਬਸਤਾ ਭਯਾ ਹੈ॥
Prof. Sahib Singhਹੇ ਨਾਨਕ! ਜੇ ਗੁਰੂ ਮਿਲ ਪਏ ਤਾਂ (ਮਨੁੱਖ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਸਦਾ-ਥਿਰ ਪ੍ਰਭੂ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ,ਪਦ ਅਰਥ ਸਤਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਸਚੁ = ਸਦਾ-ਥਿਰ ਪ੍ਰਭੂ।
SikhNet (Spanish)Dice Nanak, encontrándose con el Verdadero Guru, uno es liberado del ego, la Verdad habita en la mente,
ਸਚੁ ਕਮਾਵੈ ਸਚਿ ਰਹੈ; ਸਚੇ ਸੇਵਿ ਸਮਾਇ ॥੪॥੯॥੧੨॥
sach kamaavai sach rahai; sache sev samaae |4|9|12|
Sant Singh KhalsaOne starts practicing truth, abides in truth and by serving the True One gets absorbed in Him. ||4||9||12||
Manmohan SinghHe practises truth, abides in truth and by serving the True one gets absorbed in him.
Manmohan Singh (Punjabi)ਉਹ ਸੱਚ ਦੀ ਕਮਾਈ ਕਰਦਾ ਹੈ ਸੱਚ ਅੰਦਰ ਟਿਕਦਾ ਹੈ ਅਤੇ ਸਤਿਪੁਰਖ ਦੀ ਟਹਿਲ ਕਮਾ ਉਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸੋਈ ਸਚ ਕੋ ਮੰਨਕਰ ਕਮਾਉਤਾ ਹੈ ਔ ਸਚ ਮੇਂ ਬਾਣੀ ਕਰ ਇਸਥਿਰ ਰਹਿਤਾ ਹੈ ਔ ਸਰੀਰ ਕਰ ਸਚੇ ਕੋ ਸੇਵ ਕਰ ਕੇ ਸਚ ਮੇਂ ਸਮਾਇ ਜਾਤਾ ਹੈ॥੪॥੯॥੧੨॥☬ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅਪਨੇ ਪ੍ਰੇਮ ਦੀ ਉਮੰਗ ਪ੍ਰਗਟ ਕਰਤੇ ਹੂਏ ਕਹਤੇ ਹੈਂ:
Prof. Sahib Singhਤੇ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ ਤੇ ਹਰਿ-ਨਾਮ ਵਿਚ ਟਿਕਿਆ ਰਹਿੰਦਾ ਹੈ ਤੇ ਸੇਵਾ-ਭਗਤੀ ਕਰ ਕੇ ਸਦਾ-ਥਿਰ ਹਰੀ ਵਿਚ ਲੀਨ ਹੋ ਜਾਂਦਾ ਹੈ ॥੪॥੯॥੧੨॥ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਸੇਵਿ = ਸੇਵਾ-ਭਗਤੀ ਕਰ ਕੇ ॥੪॥੯॥੧੨॥
SikhNet (Spanish)y puede practicar la Verdad del Señor, habitar en la Verdad y estar consagrado al Servicio del Uno Verdadero. (4‑9)