ਵਡਹੰਸੁ ਮਹਲਾ ੩ ॥
vaddahans mahalaa 3 |
Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.
ਰਸਨਾ ਹਰਿ ਸਾਦਿ ਲਗੀ; ਸਹਜਿ ਸੁਭਾਇ ॥
rasanaa har saad lagee; sehaj subhaae |
Sant Singh KhalsaMy tongue is intuitively attracted to the taste of the Lord.
Manmohan SinghMY tongue is spontaneously attached to God's relish.
Manmohan Singh (Punjabi)ਮੇਰੀ ਜੀਭਾ ਸੁਭਾਵਕ ਹੀ ਰੱਬੀ ਸੁਆਦ ਨਾਲ ਜੁੜ ਗਈ ਹੈ।
Fareedkot Teekaਰਸਨਾ ਹਰਿ ਕਾ ਸੁਆਦ ਲੇਨੇ ਮੇਂ ਲਗੀ ਹੈ ਅਰ ਸਾਂਤੀ ਸੁਭਾਉ ਹੂਆ ਹੈ॥
Prof. Sahib Singhਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਲੱਗਦੀ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ, ਪ੍ਰਭੂ-ਪ੍ਰੇਮ ਵਿਚ ਜੁੜ ਜਾਂਦਾ ਹੈ।ਪਦ ਅਰਥ ਰਸਨਾ = ਜੀਭ। ਸਾਦਿ = ਸੁਆਦ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।
SikhNet (Spanish)Mi lengua es intuitivamente atraída al sabor del Señor.
ਮਨੁ ਤ੍ਰਿਪਤਿਆ; ਹਰਿ ਨਾਮੁ ਧਿਆਇ ॥੧॥
man tripatiaa; har naam dhiaae |1|
Sant Singh KhalsaMy mind is satisfied, meditating on the Name of the Lord. ||1||
Manmohan SinghMy soul is satiated by meditating on the God's Name.
Manmohan Singh (Punjabi)ਮੇਰੀ ਆਤਮਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਰੱਜ ਗਈ ਹੈ।
Fareedkot Teekaਪੁਨਾ ਹਰਿ ਨਾਮ ਧਿਆਉਨੇ ਸੇ ਤਿਨ ਕਾ ਮਨ ਤ੍ਰਿਪਤਿ ਹੂਆ ਹੈ॥੧॥
Prof. Sahib Singhਪਰਮਾਤਮਾ ਦਾ ਨਾਮ ਸਿਮਰ ਕੇ ਉਸ ਦਾ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ॥੧॥ਪਦ ਅਰਥ ਤ੍ਰਿਪਤਿਆ = ਰੱਜ ਜਾਂਦਾ ਹੈ। ਧਿਆਇ = ਸਿਮਰ ਕੇ ॥੧॥
SikhNet (Spanish)Mi mente es tranquilizada meditando en Su Nombre. (1)
ਸਦਾ ਸੁਖੁ; ਸਾਚੈ ਸਬਦਿ ਵੀਚਾਰੀ ॥
sadaa sukh; saachai sabad veechaaree |
Sant Singh KhalsaLasting peace is obtained, contemplating the Shabad, the True Word of God.
Manmohan SinghEternal peace is obtained by remembering the True Name.
Manmohan Singh (Punjabi)ਸੱਚੇ ਨਾਮ ਨੂੰ ਯਾਦ ਕਰਨ ਦੁਆਰਾ ਸਦੀਵ ਆਰਾਮ ਪ੍ਰਾਪਤ ਹੁੰਦਾ ਹੈ।
Fareedkot Teekaਜੋ ਪੁਰਸ਼ ਗੁਰੋਂ ਕੇ ਸਚੇ (ਸਬਦਿ) ਉਪਦੇਸ਼ ਕੋ ਬਿਚਾਰਨੇ ਵਾਲੇ ਹੈਂ ਤਿਨ ਕੋ ਨਿਤ੍ਯ ਸੁਖ ਪ੍ਰਾਪਤਿ ਹੋਤਾ ਹੈ॥
Prof. Sahib Singhਜਿਸ ਦੇ ਸ਼ਬਦ ਵਿਚ ਜੁੜਿਆਂ ਵਿਚਾਰਵਾਨ ਹੋ ਜਾਈਦਾ ਹੈ ਤੇ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ,ਪਦ ਅਰਥ ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ (ਜੁੜਿਆਂ)। ਵੀਚਾਰੀ = ਵਿਚਾਰਵਾਨ।
SikhNet (Spanish)Habitando en la Palabra del Verdadero Guru, uno está siempre en Paz;
ਆਪਣੇ ਸਤਗੁਰ ਵਿਟਹੁ; ਸਦਾ ਬਲਿਹਾਰੀ ॥੧॥ ਰਹਾਉ ॥
aapane satagur vittahu; sadaa balihaaree |1| rahaau |
Sant Singh KhalsaI am forever a sacrifice to my True Guru. ||1||Pause||
Manmohan SinghUnto my True Guru, I am ever a sacrifice. Pause.
Manmohan Singh (Punjabi)ਆਪਣੇ ਸਚੇ ਗੁਰਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਜਾਂਦਾ ਹਾਂ। ਠਹਿਰਾਉ।
Fareedkot Teekaਸੋ ਅਪਨੇ ਸਤਗੁਰੋਂ ਕੇ ਉਪਰੋਂ ਸਦੀਵਕਾਲ ਬਲਿਹਾਰਨੇ ਜਾਤੇ ਹੈਂ॥੧॥ ਰਹਾਉ ॥
Prof. Sahib Singhਮੈਂ ਆਪਣੇ ਉਸ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥ਪਦ ਅਰਥ ਵਿਟਹੁ = ਤੋਂ। ਬਲਿਹਾਰੀ = ਕੁਰਬਾਨ ॥੧॥ ਰਹਾਉ ॥
SikhNet (Spanish)por siempre ofrezco mi ser en sacrificio al Verdadero Guru. (1‑Pausa)
ਅਖੀ ਸੰਤੋਖੀਆ. ਏਕ ਲਿਵ ਲਾਇ ॥
akhee santokheea. ek liv laae |
Sant Singh KhalsaMy eyes are content, lovingly focused on the One Lord.
Manmohan SinghEmbracing love for the One Lord, mine eyes are content.
Manmohan Singh (Punjabi)ਇੱਕ ਪ੍ਰਭੂ ਨਾਲ ਪ੍ਰੀਤ ਪਾ ਕੇ ਮੇਰੇ ਨੇਤ੍ਰ ਸੰਤੁਸ਼ਟ ਹੋ ਗਏ ਹਨ।
Fareedkot Teekaਏਕ ਸਾਚੇ ਮੇਂ ਬਿਰਤੀ ਲਗਾਇ ਕਰ ਤਿਨ ਕੀ ਆਂਖੇਂ ਸੰਤੁਸ਼ਟ ਹੂਈ ਹੈਂ॥
Prof. Sahib Singhਇਕ ਪਰਮਾਤਮਾ ਵਿਚ ਸੁਰਤ ਜੋੜ ਕੇ ਮਨੁੱਖ ਦੀਆਂ ਅੱਖਾਂ (ਪਰਾਏ ਰੂਪ ਵਲੋਂ) ਰੱਜ ਜਾਂਦੀਆਂ ਹਨ,ਪਦ ਅਰਥ ਸੰਤੋਖੀਆ = ਰੱਜ ਜਾਂਦੀਆਂ ਹਨ। ਲਿਵ ਲਾਇ = ਸੁਰਤ ਜੋੜ ਕੇ।
SikhNet (Spanish)Entonado en el Uno, mis ojos están fascinados, mi mente también,
ਮਨੁ ਸੰਤੋਖਿਆ; ਦੂਜਾ ਭਾਉ ਗਵਾਇ ॥੨॥
man santokhiaa; doojaa bhaau gavaae |2|
Sant Singh KhalsaMy mind is content, having forsaken the love of duality. ||2||
Manmohan SinghMy soul is propitiated by forsaking the love of another.
Manmohan Singh (Punjabi)ਹੋਰਸ ਦੇ ਪਿਆਰ ਨੂੰ ਤਿਆਗ ਕੇ ਮੇਰੇ ਮਨ ਅੰਦਰ ਸਬਰ ਸੰਤੋਖ ਆ ਵਸਿਆ ਹੈ।
Fareedkot Teekaਦ੍ਵੈਤ ਭਾਉ ਕੋ ਖੋਇ ਕਰ ਤਿਨ ਕਾ ਮਨ ਭੀ ਸੰਤੋਖ ਕੋ ਪ੍ਰਾਪਤਿ ਹੂਆ ਹੈ॥੨॥
Prof. Sahib Singhਤੇ ਮਾਇਆ ਦਾ ਪਿਆਰ ਦੂਰ ਕਰ ਕੇ ਮਨੁੱਖ ਦਾ ਮਨ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ॥੨॥ਪਦ ਅਰਥ ਦੂਜਾ ਭਾਉ = ਮਾਇਆ ਦਾ ਪਿਆਰ ॥੨॥
SikhNet (Spanish)haciendo a un lado la idea del otro. (2)
ਦੇਹ ਸਰੀਰਿ ਸੁਖੁ ਹੋਵੈ; ਸਬਦਿ ਹਰਿ ਨਾਇ ॥
deh sareer sukh hovai; sabad har naae |
Sant Singh KhalsaThe frame of my body is at peace, through the Shabad, and the Name of the Lord.
Manmohan SinghIn the body frame prevails the peace by pondering over the Lord God's Name.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਜਿਸਮ ਦੇ ਢਾਂਚੇ ਅੰਦਰ ਠੰਢ-ਚੈਨ ਵਰਤ ਜਾਂਦੀ ਹੈ।
Fareedkot Teekaਗੁਰ ਉਪਦੇਸ ਕਰ ਹਰੀ ਨਾਮ ਜਪਨੇ ਤੇ ਅਸਥੂਲ ਦੇਹ ਔ ਸੂਖਮ ਸਰੀਰ ਮੇਂ ਸੁਖੁ ਪ੍ਰਾਪਤਿ ਹੋਤਾ ਹੈ॥
Prof. Sahib Singhਸ਼ਬਦ ਦੀ ਬਰਕਤ ਨਾਲ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਸਰੀਰ ਵਿਚ ਆਨੰਦ ਪੈਦਾ ਹੁੰਦਾ ਹੈ,ਪਦ ਅਰਥ ਦੇਹ = ਸਰੀਰ। ਸਰੀਰਿ = ਸਰੀਰ ਵਿਚ। ਸਬਦਿ = ਸ਼ਬਦ ਦੀ ਰਾਹੀਂ। ਨਾਇ = ਨਾਮ ਵਿਚ (ਜੁੜਿਆਂ)।
SikhNet (Spanish)A través de la Palabra del Nombre del Señor, el cuerpo goza de Bondad, y el Nombre,
ਨਾਮੁ ਪਰਮਲੁ; ਹਿਰਦੈ ਰਹਿਆ ਸਮਾਇ ॥੩॥
naam paramal; hiradai rahiaa samaae |3|
Sant Singh KhalsaThe fragrance of the Naam permeates my heart. ||3||
Manmohan SinghThe Name's fragrance abides within my mind.
Manmohan Singh (Punjabi)ਨਾਮ ਦੀ ਸੁਗੰਧਤਾ ਮੇਰੇ ਮਨ ਅੰਦਰ ਰਮੀ ਹੋਈ ਹੈ।
Fareedkot Teekaਨਾਮ ਰੂਪੀ (ਪਰਮਲੁ) ਚੰਦਨੁ ਹਿਰਦ੍ਯ ਮੇਂ ਸਮਾਇ ਰਹਾ ਹੈ॥੩॥
Prof. Sahib Singhਤੇ ਆਤਮਕ ਜੀਵਨ ਦੀ ਸੁਗੰਧੀ ਦੇਣ ਵਾਲਾ ਹਰਿ-ਨਾਮ ਮਨੁੱਖ ਦੇ ਹਿਰਦੇ ਵਿਚ ਸਦਾ ਟਿਕਿਆ ਰਹਿੰਦਾ ਹੈ ॥੩॥ਪਦ ਅਰਥ ਪਰਮਲੁ = {परिमल} ਸੁਗੰਧੀ, ਸੁਗੰਧੀ ਦੇਣ ਵਾਲਾ ਪਦਾਰਥ ॥੩॥
SikhNet (Spanish)fragante como el Sándalo, habita en el corazón. (3)
ਨਾਨਕ; ਮਸਤਕਿ ਜਿਸੁ ਵਡਭਾਗੁ ॥
naanak; masatak jis vaddabhaag |
Sant Singh KhalsaO Nanak, one who has such great destiny written upon his forehead,
Manmohan SinghNanak, he on whose brow is writ the great destiny,
Manmohan Singh (Punjabi)ਨਾਨਕ ਜਿਸ ਦੇ ਮੱਥੇ ਤੇ ਚੰਗੇ ਨਸੀਬ ਲਿਖੇ ਹੋਏ ਹਨ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਮਸਤਕ ਮੇਂ ਬਡਾ ਉਤਮ ਭਾਗੁ ਹੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਉੱਚੀ ਕਿਸਮਤ ਜਾਗਦੀ ਹੈ,ਪਦ ਅਰਥ ਮਸਤਕਿ = ਮੱਥੇ ਉਤੇ। ਮਸਤਕਿ ਜਿਸੁ = ਜਿਸ ਦੇ ਮੱਥੇ ਉਤੇ।
SikhNet (Spanish)Dice Nanak, aquél en cuya frente está grabado un Destino,
ਗੁਰ ਕੀ ਬਾਣੀ; ਸਹਜ ਬੈਰਾਗੁ ॥੪॥੭॥
gur kee baanee; sehaj bairaag |4|7|
Sant Singh Khalsathrough the Bani of the Guru's Word, easily and intuitively becomes free of desire. ||4||7||
Manmohan Singhthrough Guru's hymns, he naturally becomes desireless.
Manmohan Singh (Punjabi)ਉਹ ਗੁਰਬਾਣੀ ਰਾਹੀਂ ਕੁਦਰਤੀ ਤੌਰ ਤੇ ਇੱਛਾ ਰਹਿਤ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਬਾਣੀ ਕੇ ਜਾਪ ਕਰ ਕੇ ਤਿਸੁ ਕੋ (ਸਹਜ) ਸ੍ਵਭਾਵਕ ਹੀ ਵੈਰਾਗੁ ਰਹਿਤਾ ਹੈ॥੪॥੭॥
Prof. Sahib Singhਉਹ ਮਨੁੱਖ ਗੁਰੂ ਦੀ ਬਾਣੀ ਵਿਚ ਜੁੜਦਾ ਹੈ ਜਿਸ ਨਾਲ ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਕਰਨ ਵਾਲਾ ਵੈਰਾਗ ਉਪਜਦਾ ਹੈ ॥੪॥੭॥ਪਦ ਅਰਥ ਸਹਜ ਬੈਰਾਗੁ = ਆਤਮਕ ਅਡੋਲਤਾ ਪੈਦਾ ਕਰਨ ਵਾਲਾ ਵੈਰਾਗ। ਬੈਰਾਗੁ = ਨਿਰਮੋਹਤਾ ॥੪॥੭॥
SikhNet (Spanish)a través de la Palabra del Shabd del Guru e intuitivamente, se vuelve desapegado. (4‑7)