ਛੰਤੁ ॥
chhant |
Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।ਪਦ ਅਰਥ ਛੰਤੁ।
SikhNet (Spanish)Chhant
ਗ੍ਰੀਖਮ ਰੁਤਿ ਅਤਿ ਗਾਖੜੀ; ਜੇਠ ਅਖਾੜੈ ਘਾਮ ਜੀਉ ॥
greekham rut at gaakharree; jetth akhaarrai ghaam jeeo |
Sant Singh KhalsaIn the summer season, in the months of Jayt'h and Asaarh, the heat is terrible, intense and severe.
Manmohan SinghIn the months of Jeth and Harh of the summer season, the heat is intensely season, the heat is intensely severe.
Manmohan Singh (Punjabi)ਗਰਮੀ ਦੇ ਮੌਸਮ ਦੇ ਜੇਠ ਅਤੇ ਹਾੜ ਦੇ ਮਹੀਨਿਆਂ ਵਿੱਚ ਗਰਮੀ ਨਿਹਾਇਤ ਹੀ ਸਖਤ ਹੁੰਦੀ ਹੈ।
Fareedkot Teeka(ਗ੍ਰੀਖਮ) ਗਰਮੀ ਦੀ ਰੁਤ ਤਿਨ ਕੋ ਅਤੀ ਕਠਨ ਹੈ, ਜੇਠ ਹਾੜ ਮੇਂ (ਘਾਮ) ਧੂਪ ਕੀ ਤਪਤ ਹੈ॥
Prof. Sahib Singh(ਹੇ ਸਹੇਲੀਏ! ਜਿਵੇਂ) ਗਰਮੀ ਦੀ ਰੁੱਤ ਬੜੀ ਕਰੜੀ ਹੁੰਦੀ ਹੈ, ਜੇਠ ਹਾੜ ਵਿਚ ਬੜੀ ਧੁੱਪ ਪੈਂਦੀ ਹੈ (ਇਸ ਰੁੱਤੇ ਜੀਅ ਜੰਤ ਬਹੁਤ ਔਖੇ ਹੁੰਦੇ ਹਨ)ਪਦ ਅਰਥ ਗ੍ਰੀਖਮ = ਗਰਮੀ। ਗਾਖੜੀ = ਔਖੀ। ਅਖਾੜੈ = ਹਾੜ ਵਿਚ। ਘਾਮ = ਗਰਮੀ, ਹੁੰਮ।
SikhNet (Spanish)En la estación de verano, en los meses de Yeth y Assar, el calor es terrible e intenso,
ਪ੍ਰੇਮ ਬਿਛੋਹੁ ਦੁਹਾਗਣੀ; ਦ੍ਰਿਸਟਿ. ਨ ਕਰੀ, ਰਾਮ ਜੀਉ ॥
prem bichhohu duhaaganee; drisatt. na karee, raam jeeo |
Sant Singh KhalsaThe discarded bride is separated from His Love, and the Lord does not even look at her.
Manmohan SinghThe discarded bride is separated from the love of her Groom and the Lord sees her not.
Manmohan Singh (Punjabi)ਛੁੱਟੜ ਵਹੁਟੀ ਆਪਣੇ ਕੰਤ ਦੇ ਪਿਆਰ ਤੋਂ ਵਿਛੁੜੀ ਹੋਈ ਹੈ ਅਤੇ ਸੁਆਮੀ ਉਸ ਨੂੰ ਵੇਖਦਾ ਤੱਕ ਨਹੀਂ।
Fareedkot Teekaਜਿਨ ਛੁਟੜੋਂ ਕੋ ਪਰਮੇਸਰ ਕੇ ਪ੍ਰੇਮ ਕਾ ਬਿਛੋੜਾ ਹੈ, ਸੋ ਤਿਨ ਪਰ ਰਾਮ ਨੇ ਕ੍ਰਿਪਾ ਦ੍ਰਿਸਟਿ ਨਹੀਂ ਕਰੀ ਹੈ॥
Prof. Sahib Singh(ਤਿਵੇਂ, ਜਿਸ) ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ ਵਲ ਪ੍ਰਭੂ-ਪਤੀ ਨਿਗਾਹ ਨਹੀਂ ਕਰਦਾ ਉਸ ਨੂੰ ਪ੍ਰੇਮ ਦੀ ਅਣਹੋਂਦ ਸਾੜਦੀ ਹੈ।ਪਦ ਅਰਥ ਬਿਛੋਹੁ = ਵਿਛੋੜਾ। ਪ੍ਰੇਮ ਬਿਛੋਹੁ = ਪ੍ਰੇਮ ਦੀ ਅਣਹੋਂਦ। ਦੁਹਾਗਣੀ = ਮੰਦ-ਭਾਗਣ ਜੀਵ-ਇਸਤ੍ਰੀ ਨੂੰ। ਨ ਕਰੀ = ਨਹੀਂ ਕਰਦਾ।
SikhNet (Spanish)la desacreditada novia es separada de su Amor, y el Señor ni siquiera la voltea a ver.
ਨਹ ਦ੍ਰਿਸਟਿ ਆਵੈ ਮਰਤ ਹਾਵੈ; ਮਹਾ ਗਾਰਬਿ ਮੁਠੀਆ ॥
neh drisatt aavai marat haavai; mahaa gaarab muttheea |
Sant Singh KhalsaShe does not see her Lord, and she dies with an aching sigh; she is defrauded and plundered by her great pride.
Manmohan SinghShe beholds her Lord Not, dies in agony and is defrauded by great pride.
Manmohan Singh (Punjabi)ਉਹ ਆਪਣੇ ਸੁਆਮੀ ਨੂੰ ਨਹੀਂ ਵੇਖਦੀ, ਦੁਖ ਤਕਲਫ਼ਿ ਅੰਦਰ ਮਰ ਜਾਂਦੀ ਹੈ, ਕਿਉਂਕਿ ਉਸ ਨੂੰ ਪਰਮ ਹੰਕਾਰ ਨੇ ਠੱਗ ਲਿਆ ਹੈ।
Fareedkot Teekaਤਿਨ ਪਰ ਰਾਮ ਕੀ ਦ੍ਰਿਸਟੀ ਨਹੀਂ ਆਵਤੀ ਹੈ। ਸੋ (ਹਾਵੈ) ਹਾਹੁਕੇ ਵਾ ਝੋਰਿਓਂ ਕਰ ਕੇ ਮਰਤੀ ਹੈ, ਬਡੇ ਗਰਬ ਮੇਂ ਲੁਟੀ ਗਈ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਹੀਂ ਦਿੱਸਦਾ, ਉਹ ਹਾਹੁਕੇ ਲੈ ਲੈ ਮਰਦੀ ਰਹਿੰਦੀ ਹੈ, (ਮਾਇਆ ਦੇ) ਅਹੰਕਾਰ ਵਿਚ ਉਹ ਆਪਣਾ ਆਤਮਕ ਜੀਵਨ ਲੁਟਾ ਬੈਠਦੀ ਹੈ।ਪਦ ਅਰਥ ਦ੍ਰਿਸਟਿ = ਨਿਗਾਹ। ਹਾਵੈ = ਹਾਹੁਕੇ ਵਿਚ। ਗਾਰਬਿ = ਅਹੰਕਾਰ ਵਿਚ। ਮੁਠੀਆ = ਲੁੱਟੀ ਜਾਂਦੀ ਹੈ।
SikhNet (Spanish)Sí, engañada por su ego, ella piensa que el Señor no existe, y así muere en esa separación,
ਜਲ ਬਾਝੁ. ਮਛੁਲੀ ਤੜਫੜਾਵੈ; ਸੰਗਿ ਮਾਇਆ ਰੁਠੀਆ ॥
jal baajh. machhulee tarrafarraavai; sang maaeaa ruttheea |
Sant Singh KhalsaShe flails around, like a fish out of water; attached to Maya, she is alienated from the Lord.
Manmohan SinghAttached to riches, she is estranged with her Lord and flutters like a fish out of water.
Manmohan Singh (Punjabi)ਧਨ-ਦੌਲਤ ਨਾਲ ਜੁੜੀ ਹੋਈ ਉਹ ਆਪਣੇ ਸੁਆਮੀ ਨਾਲ ਰੁੱਸੀ ਹੋਈ ਹੈ ਅਤੇ ਪਾਣੀ ਦੇ ਬਗੈਰ ਮੱਛੀ ਦੀ ਮਾਨੰਦ ਤੜਫਦੀ ਹੈ।
Fareedkot Teekaਜੈਸੇ ਜਲ ਬਿਨਾਂ ਮਛੀ ਤੜਫਤੀ ਹੈ, ਤੈਸੇ ਹੀ ਮਾਇਆ ਕੋ ਸਾਥ ਕਰ ਕੇ ਜੀਵੋਂ ਰੂਪੀ ਇਸਤ੍ਰੀਆਂ ਪਰਮੇਸਰ ਤੇ (ਰੁਠੀਆ) ਰੁਸੀਆਂ, ਭਾਵ ਬੇਮੁਖ ਹੋਈਆ ਹੈਂ॥
Prof. Sahib Singhਮਾਇਆ ਦੇ ਮੋਹ ਵਿਚ ਫਸੀ ਹੋਈ ਉਹ ਪ੍ਰਭੂ-ਪਤੀ ਵਲੋਂ ਰੁੱਸੀ ਰਹਿੰਦੀ ਹੈ (ਤੇ ਸਦਾ ਇਉਂ ਤੜਫਦੀ ਰਹਿੰਦੀ ਹੈ, ਜਿਵੇਂ) ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ।ਪਦ ਅਰਥ ਸੰਗਿ = ਨਾਲ। ਰੁਠੀਆ = ਪ੍ਰਭੂ-ਪਤੀ ਵਲੋਂ ਰੁੱਸੀ ਰਹਿੰਦੀ ਹੈ।
SikhNet (Spanish)pues su increíble orgullo la hunde, balbuceando en la Maya como pez fuera del agua,
ਕਰਿ ਪਾਪ ਜੋਨੀ, ਭੈ ਭੀਤ ਹੋਈ; ਦੇਇ ਸਾਸਨ ਜਾਮ ਜੀਉ ॥
kar paap jonee, bhai bheet hoee; dee saasan jaam jeeo |
Sant Singh KhalsaShe sins, and so she is fearful of reincarnation; the Messenger of Death will surely punish her.
Manmohan SinghShe commits sins, and is therefore stricken with the fear of entering into existences and death shall punish her.
Manmohan Singh (Punjabi)ਉਹ ਪਾਪ ਕਮਾਉਂਦੀ ਹੈ, ਇਸ ਲਈ ਜੂਨੀਆਂ ਦੇ ਅੰਦਰ ਪੈਣ ਦੇ ਡਰ ਨਾਲ ਸਹਿਮੀ ਹੋਈ ਹੈ। ਮੌਤ ਉਸ ਤੂੰ ਸਜ਼ਾ ਦੇਵੇਗੀ।
Fareedkot Teekaਪਾਪਾਂ ਕਰ ਕੇ ਜੋਨੀਆਂ ਕੇ ਵੇਖ ਭੈ ਯੁਕਤ ਹੋਈ ਹੈ ਔ ਜਮ ਤਾੜਨਾ ਦੇਤਾ ਹੈ॥
Prof. Sahib Singh(ਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ) ਪਾਪ ਕਰ ਕਰ ਕੇ ਘਾਬਰੀ ਰਹਿੰਦੀ ਹੈ, ਉਸ ਨੂੰ ਜਮਰਾਜ ਸਦਾ ਸਜ਼ਾ ਦੇਂਦਾ ਹੈ।ਪਦ ਅਰਥ ਕਰਿ = ਕਰ ਕੇ। ਜੋਨੀ = ਜੂਨਾਂ ਵਿਚ। ਭੈ ਭੀਤ ਹੋਈ = ਡਰੀ ਹੋਈ, ਘਬਰਾਈ ਹੋਈ। ਦੇਇ = ਦੇਂਦਾ ਹੈ {ਇਕ-ਵਚਨ}। ਜਾਮ = ਜਮ।
SikhNet (Spanish)y se aleja cada vez más del Señor. Comete errores y le tiene pavor a la reencarnación. Seguramente, el mensajero de la muerte la va a destruir.
ਬਿਨਵੰਤਿ ਨਾਨਕ. ਓਟ ਤੇਰੀ; ਰਾਖੁ ਪੂਰਨ ਕਾਮ ਜੀਉ ॥੩॥
binavant naanak. ott teree; raakh pooran kaam jeeo |3|
Sant Singh KhalsaPrays Nanak, take me under Your sheltering support, Lord, and protect me; You are the Fulfiller of desire. ||3||
Manmohan SinghPrays Nanak, preserve me in Thine asylum, O Lord, the Fulfiller of desires.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਹੇ ਕਾਮਨਾ ਪੂਰੀਆਂ ਕਰਨ ਵਾਲੇ ਸੁਆਮੀ। ਮੈਨੂੰ ਆਪਣੀ ਛਤ੍ਰ ਛਾਇਆ ਹੇਠ ਰੱਖ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਕੋ ਤੇਰੀ ਓਟ ਹੈ, ਹੇ ਪੂਰਨ ਕਾਮ ਪਰਮੇਸਰ! ਮੈਨੂੰ ਰਾਖ ਲੀਜੀਏ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਸਭ ਦੀਆਂ ਕਾਮਨਾ ਪੂਰੀਆਂ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ) ॥੩॥ਪਦ ਅਰਥ ਪੂਰਨ ਕਾਮ = ਹੇ ਕਾਮਨਾ ਪੂਰੀ ਕਰਨ ਵਾਲੇ! ॥੩॥
SikhNet (Spanish)Tómame, dice Nanak, bajo Tu Protección y dame Soporte, oh Dios, Tú eres Quien cumple los deseos de todos. (3)