ੴ

ਸਿੱਖਬਾਣੀ · SikhBani

Ang 928

Sri Guru Granth Sahib · Raag Raamkalee · 8 shabads, 42 lines
Translations
Shabad Guru Arjan Dev Ji Raag Raamkalee continued from Ang 927

ਸੁੰਦਰੁ ਸੁਘੜੁ ਸੁਜਾਣੁ ਬੇਤਾ; ਗੁਣ ਗੋਵਿੰਦ ਅਮੁਲਿਆ ॥

sundar sugharr sujaan betaa; gun govind amuliaa |

Sant Singh KhalsaThe Lord of the Universe is beautiful, proficient, wise and all-knowing;
Manmohan SinghThe Lord of the world is Beauteous, Accomplished, Omniscient and All-knowing and invaluable are His virtues.
Manmohan Singh (Punjabi)ਸ਼੍ਰਿਸ਼ਟੀ ਦਾ ਸੁਆਮੀ ਸੁਹਣਾ ਸੁਨੱਖਾ, ਕਾਮਲ ਸਰਬੱਗ ਅਤੇ ਸਾਰਾ ਕੁੱਛ ਜਾਣਨਹਾਰ ਹੈ ਅਤੇ ਅਮੋਲਕ ਹਨ, ਉਸ ਦੀਆਂ ਨੇਕੀਆਂ।
Fareedkot Teekaਜੋ ਸੁੰਦਰ ਸਰੂਪ ਉਤਮ ਘਾੜਤ ਵਾਲਾ ਚਤੁਰ ਹੈ ਔ ਸਭ ਘਟੋਂ ਕਾ ਗਿਆਤਾ ਹੈ, ਤਿਸ ਗੁਬਿੰਦ ਕੇ ਗੁਣ ਅਮੋਲਕ ਹੈਂ॥
Prof. Sahib Singhਹੇ ਸਹੇਲੀਏ! ਉਹ ਪ੍ਰਭੂ ਸੁੰਦਰ ਹੈ, ਸੋਹਣਾ ਹੈ, ਸੁਜਾਨ ਹੈ, (ਸਭ ਦੇ ਦਿਲ ਦੀ) ਜਾਣਨ ਵਾਲਾ ਹੈ। ਉਸ ਗੋਬਿੰਦ ਦੇ ਗੁਣ ਕਿਸੇ ਮੁੱਲ ਤੋਂ ਨਹੀਂ ਮਿਲ ਸਕਦੇ।

ਪਦ ਅਰਥ ਸੁਘੜੁ = ਸੋਹਣੀ ਘਾੜਤ ਵਾਲਾ। ਬੇਤਾ = (ਸਭ ਕੁਝ) ਜਾਣਨ ਵਾਲਾ।

SikhNet (Spanish)El Señor del Universo es Bellísimo, Sabio, Virtuoso y Todo Conocedor. Invaluables son Sus Virtudes.

ਵਡਭਾਗਿ ਪਾਇਆ. ਦੁਖੁ ਗਵਾਇਆ; ਭਈ ਪੂਰਨ ਆਸ ਜੀਉ ॥

vaddabhaag paaeaa. dukh gavaaeaa; bhee pooran aas jeeo |

Sant Singh KhalsaHis Virtues are priceless. By great good fortune, I have found Him; my pain is dispelled, and my hopes are fulfilled.
Manmohan SinghBy great good fortune, I have obtained my Lord. Dispelled is my grief and fulfilled are mine hopes.
Manmohan Singh (Punjabi)ਭਾਰੇ ਚੰਗੇ ਨਸੀਬਾਂ ਦੁਆਰਾ ਮੈਂ ਆਪਣੇ ਪ੍ਰਭੂ ਨੂੰ ਪਾ ਲਿਆ ਹੈ। ਦੂਰ ਹੋ ਗਿਆ ਹੈ ਮੇਰਾ ਰੰਜ, ਗਮ ਤੇ ਪੂਰੀਆਂ ਥੀ ਗਈਆਂ ਹਨ ਮੇਰੀਆਂ ਉਮੈਦਾਂ।
Fareedkot Teekaਤਿਸ ਕੋ ਵਡੇ ਭਾਗੋਂ ਕਰ ਕੇ ਪਾਇਆ ਹੈ, ਦੁਖ ਗਵਾਇਆ ਹੈ, ਆਸ ਪੂਰਨ ਭਈ ਹੈ॥
Prof. Sahib Singhਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਨੇ ਚੰਗੀ ਕਿਸਮਤ ਨਾਲ ਉਸ ਦਾ ਮਿਲਾਪ ਪ੍ਰਾਪਤ ਕਰ ਲਿਆ, ਉਸ ਨੇ ਆਪਣਾ ਸਾਰਾ ਦੁੱਖ ਦੂਰ ਕਰ ਲਿਆ, ਉਸ ਦੀ ਹਰੇਕ ਆਸ ਪੂਰੀ ਹੋ ਗਈ।

ਪਦ ਅਰਥ ਵਡਭਾਗਿ = ਵੱਡੀ ਕਿਸਮਤ ਨਾਲ।

SikhNet (Spanish)Por una buena fortuna Lo encontré, y mi dolor acabó y mis esperanzas fueron cumplidas.

ਬਿਨਵੰਤਿ ਨਾਨਕ. ਸਰਣਿ ਤੇਰੀ; ਮਿਟੀ ਜਮ ਕੀ ਤ੍ਰਾਸ ਜੀਉ ॥੨॥

binavant naanak. saran teree; mittee jam kee traas jeeo |2|

Sant Singh KhalsaPrays Nanak, I have entered Your Sanctuary, Lord, and my fear of death is eradicated. ||2||
Manmohan SinghPrays Nanak, entering Thy sanctuary, O Lord, my fear of death is dispelled.
Manmohan Singh (Punjabi)ਗੁਰੂ ਜੀ ਬਿਨੇ ਕਰਦੇ ਹਨ, ਤੈਡੀ ਪਨਾਹ ਲੈਣ ਦੁਆਰਾ ਹੇ ਸਾਹਿਬ। ਮੇਰਾ ਮੌਤ ਦਾ ਡਰ ਦੂਰ ਹੋ ਗਿਆ ਹੈ।
Fareedkot Teekaਬੇਨਤੀ ਕਰਤੇ ਹੈਂ: ਹੇ ਪਰਮੇਸਰ! ਜਬ ਤੇਰੀ ਸਰਣ ਲਈ ਤਬ ਜਮ ਕੀ (ਤ੍ਰਾਸ) ਪੀੜਾ ਮਿਟ ਗਈ ਹੈ॥੨॥
Prof. Sahib Singhਨਾਨਕ (ਭੀ ਉਸ ਦੇ ਦਰ ਤੇ) ਬੇਨਤੀ ਕਰਦਾ ਹੈ (ਤੇ ਆਖਦਾ ਹੈ ਕਿ ਹੇ ਪ੍ਰਭੂ! ਜਿਹੜਾ ਭੀ ਜੀਵ) ਤੇਰੀ ਸਰਨ ਆ ਗਿਆ, (ਉਸ ਦੇ ਦਿਲੋਂ) ਮੌਤ ਦਾ ਸਹਿਮ ਦੂਰ ਹੋ ਗਿਆ ॥੨॥

ਪਦ ਅਰਥ ਤ੍ਰਾਸ = ਡਰ ॥੨॥

SikhNet (Spanish)Dice Nanak, he entrado a Tu Santuario, oh Señor y mi miedo a la muerte se ha esfumado. (2)

Open this shabad (7 lines, Angs 927-928) →

Shabad Guru Arjan Dev Ji Raag Raamkalee

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਸਾਧਸੰਗਤਿ ਬਿਨੁ. ਭ੍ਰਮਿ ਮੁਈ; ਕਰਤੀ ਕਰਮ ਅਨੇਕ ॥

saadhasangat bin. bhram muee; karatee karam anek |

Sant Singh KhalsaWithout the Saadh Sangat, the Company of the Holy, one dies wandering around in confusion, performing all sorts of rituals.
Manmohan SinghWithout the society of saints the woman (Sikh) dies wandering and performing various rituals.
Manmohan Singh (Punjabi)ਸਤਿਸੰਗਤ ਦੇ ਬਾਝੋਂ (ਜਗਿਆਸੂ ਰੂਪ) ਇਸਤਰੀ ਭਟਕ ਅਤੇ ਅਨੇਕਾਂ ਕਰਮਕਾਂਡ ਕਰ ਮਰ ਮੁਕ ਜਾਂਦੀ ਹੈ।
Fareedkot Teekaਸਾਧ ਸੰਗਤ ਤੋਂ ਬਿਨਾ ਜੀਵ ਰੂਪ ਇਸਤ੍ਰੀ ਅਨੇਕ ਕਰਮ ਕਰਤੀ ਹੂਈ ਭ੍ਰਮ ਕਰ ਕੇ ਮੂਈ ਹੈ॥
Prof. Sahib Singhਗੁਰੂ ਦੀ ਸੰਗਤ ਤੋਂ ਵਾਂਜੀ ਰਹਿ ਕੇ ਹੋਰ ਹੋਰ ਅਨੇਕਾਂ ਕਰਮ ਕਰਦੀ ਹੋਈ ਜੀਵ-ਇਸਤ੍ਰੀ (ਮਾਇਆ ਦੇ ਮੋਹ ਵਿਚ) ਭਟਕ ਭਟਕ ਕੇ ਆਤਮਕ ਮੌਤ ਸਹੇੜ ਲੈਂਦੀ ਹੈ।

ਪਦ ਅਰਥ ਭ੍ਰਮਿ = ਭਟਕ ਭਟਕ ਕੇ। ਮੁਈ = ਆਤਮਕ ਮੌਤੇ ਮਰ ਗਈ।

SikhNet (Spanish)Sin la Saad Sangat, la Compañía de los Santos, uno muere en medio de la confusión y de todo tipo de rituales.

ਕੋਮਲ ਬੰਧਨ ਬਾਧੀਆ; ਨਾਨਕ. ਕਰਮਹਿ ਲੇਖ ॥੧॥

komal bandhan baadheea; naanak. karameh lekh |1|

Sant Singh KhalsaO Nanak, all are bound by the attractive bonds of Maya, and the karmic record of past actions. ||1||
Manmohan SinghShe is bound in the soft bonds of the record of her past deeds, O Nanak.
Manmohan Singh (Punjabi)ਉਹ ਆਪਣੇ ਪੂਰਬਲੇ ਅਮਲਾਂ ਦੀ ਲਿਖਤਕਾਰ ਦੇ ਨਰਮ ਜ਼ੰਜੀਰਾਂ ਅੰਦਰ ਜਕੜੀ ਹੋਈ ਹੈ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਕਰਮ ਲਿਖੇ ਅਨੁਸਾਰ ਮੋਹ ਰੂਪ ਕੋਮਲ ਬੰਧਨੋਂ ਕਰ ਬੰਧੀ ਗਈ ਹੈ॥੧॥
Prof. Sahib Singhਹੇ ਨਾਨਕ! ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹ ਜੀਵ-ਇਸਤ੍ਰੀ ਮਾਇਆ ਦੇ ਮੋਹ ਦੀਆਂ ਕੋਮਲ ਫਾਹੀਆਂ ਵਿਚ ਬੱਝੀ ਰਹਿੰਦੀ ਹੈ ॥੧॥

ਪਦ ਅਰਥ ਕੋਮਲ ਬੰਧਨ = ਮੋਹ ਦੀਆਂ ਨਾਜ਼ਕ ਫਾਹੀਆਂ। ਕਰਮਹਿ ਲੇਖ = ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ॥੧॥

SikhNet (Spanish)Oh, dice Nanak, todos permanecen atados en las atractivas redes de Maya como consecuencia de sus acciones pasadas.(1)

ਜੋ ਭਾਣੇ ਸੇ ਮੇਲਿਆ; ਵਿਛੋੜੇ ਭੀ ਆਪਿ ॥

jo bhaane se meliaa; vichhorre bhee aap |

Sant Singh KhalsaThose who are pleasing to God are united with Him; He separates others from Himself.
Manmohan SinghThey, who art pleasing to God; Them He unites with Himself. He Himself separates man from Him too.
Manmohan Singh (Punjabi)ਜਿਹੜੇ ਹਰੀ ਨੂੰ ਚੰਗੇ ਲਗਦੇ ਹਨ, ਉਨ੍ਹਾਂ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ, ਉਹ ਖੁਦ ਹੀ ਬੰਦੇ ਨੂੰ ਆਪਣੇ ਨਾਲੋਂ ਵਿਛੋੜ ਭੀ ਦਿੰਦਾ ਹੈ।
Fareedkot Teekaਜੋ ਭਾਏ ਹੈਂ, ਸੋ ਹਰੀ ਨੇ ਮੇਲੇ ਹੈਂ, ਵਛੋੜ ਭੀ ਆਪ ਹੀ ਦੀਏ ਹੈਂ॥
Prof. Sahib Singhਜਿਹੜੇ ਜੀਵ ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ, ਉਹਨਾਂ ਨੂੰ ਉਹ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, (ਆਪਣੇ ਚਰਨਾਂ ਤੋਂ) ਵਿਛੋੜਦਾ ਭੀ ਆਪ ਹੀ ਹੈ।

ਪਦ ਅਰਥ ਭਾਣੇ = ਭਾ ਗਏ, ਚੰਗੇ ਲੱਗੇ। ਸੇ ਉਹ = {ਬਹੁ-ਵਚਨ}।

SikhNet (Spanish)Quienes complacen a Dios, se unen a Él, pero a otros Él los separa de Su ser,

ਨਾਨਕ. ਪ੍ਰਭ ਸਰਣਾਗਤੀ; ਜਾ ਕਾ ਵਡ ਪਰਤਾਪੁ ॥੨॥

naanak. prabh saranaagatee; jaa kaa vadd parataap |2|

Sant Singh KhalsaNanak has entered the Sanctuary of God; His greatness is glorious! ||2||
Manmohan SinghNanak has entered the sanctuary of the Lord, great is whose glory.
Manmohan Singh (Punjabi)ਨਾਨਕ ਨੇ ਉਸ ਸਾਹਿਬ ਦੀ ਸ਼ਰਣ ਲਈ ਹੈ, ਵਿਸ਼ਾਲ ਹੈ ਜਿਸ ਦਾ ਤੱਪ ਤੇਜ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਪ੍ਰਭੂ ਕੀ ਹਮ ਸਰਣ ਕੋ ਪ੍ਰਾਪਤਿ ਹੂਏ ਹੈਂ ਜਿਸ ਕਾ ਬਡਾ ਪ੍ਰਤਾਪ ਹੈ॥੨॥
Prof. Sahib Singh(ਇਸ ਵਾਸਤੇ, ਹੇ ਨਾਨਕ!) ਉਸ ਪ੍ਰਭੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ਜਿਸ ਦਾ ਬਹੁਤ ਵੱਡਾ ਤੇਜ-ਪਰਤਾਪ ਹੈ ॥੨॥

ਪਦ ਅਰਥ ਸਰਣਾਗਤੀ = ਸਰਣ ਪਏ ਰਹੋ। ਜਾ ਕਾ = ਜਿਸ (ਪ੍ਰਭੂ) ਦਾ ॥੨॥

SikhNet (Spanish)Nanak ha penetrado el Santuario de Dios y Su Grandeza es Gloriosa.(2)

Open this shabad →

Shabad Guru Arjan Dev Ji Raag Raamkalee

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।

ਪਦ ਅਰਥ ਛੰਤੁ।

SikhNet (Spanish)Chhant

ਗ੍ਰੀਖਮ ਰੁਤਿ ਅਤਿ ਗਾਖੜੀ; ਜੇਠ ਅਖਾੜੈ ਘਾਮ ਜੀਉ ॥

greekham rut at gaakharree; jetth akhaarrai ghaam jeeo |

Sant Singh KhalsaIn the summer season, in the months of Jayt'h and Asaarh, the heat is terrible, intense and severe.
Manmohan SinghIn the months of Jeth and Harh of the summer season, the heat is intensely season, the heat is intensely severe.
Manmohan Singh (Punjabi)ਗਰਮੀ ਦੇ ਮੌਸਮ ਦੇ ਜੇਠ ਅਤੇ ਹਾੜ ਦੇ ਮਹੀਨਿਆਂ ਵਿੱਚ ਗਰਮੀ ਨਿਹਾਇਤ ਹੀ ਸਖਤ ਹੁੰਦੀ ਹੈ।
Fareedkot Teeka(ਗ੍ਰੀਖਮ) ਗਰਮੀ ਦੀ ਰੁਤ ਤਿਨ ਕੋ ਅਤੀ ਕਠਨ ਹੈ, ਜੇਠ ਹਾੜ ਮੇਂ (ਘਾਮ) ਧੂਪ ਕੀ ਤਪਤ ਹੈ॥
Prof. Sahib Singh(ਹੇ ਸਹੇਲੀਏ! ਜਿਵੇਂ) ਗਰਮੀ ਦੀ ਰੁੱਤ ਬੜੀ ਕਰੜੀ ਹੁੰਦੀ ਹੈ, ਜੇਠ ਹਾੜ ਵਿਚ ਬੜੀ ਧੁੱਪ ਪੈਂਦੀ ਹੈ (ਇਸ ਰੁੱਤੇ ਜੀਅ ਜੰਤ ਬਹੁਤ ਔਖੇ ਹੁੰਦੇ ਹਨ)

ਪਦ ਅਰਥ ਗ੍ਰੀਖਮ = ਗਰਮੀ। ਗਾਖੜੀ = ਔਖੀ। ਅਖਾੜੈ = ਹਾੜ ਵਿਚ। ਘਾਮ = ਗਰਮੀ, ਹੁੰਮ।

SikhNet (Spanish)En la estación de verano, en los meses de Yeth y Assar, el calor es terrible e intenso,

ਪ੍ਰੇਮ ਬਿਛੋਹੁ ਦੁਹਾਗਣੀ; ਦ੍ਰਿਸਟਿ. ਨ ਕਰੀ, ਰਾਮ ਜੀਉ ॥

prem bichhohu duhaaganee; drisatt. na karee, raam jeeo |

Sant Singh KhalsaThe discarded bride is separated from His Love, and the Lord does not even look at her.
Manmohan SinghThe discarded bride is separated from the love of her Groom and the Lord sees her not.
Manmohan Singh (Punjabi)ਛੁੱਟੜ ਵਹੁਟੀ ਆਪਣੇ ਕੰਤ ਦੇ ਪਿਆਰ ਤੋਂ ਵਿਛੁੜੀ ਹੋਈ ਹੈ ਅਤੇ ਸੁਆਮੀ ਉਸ ਨੂੰ ਵੇਖਦਾ ਤੱਕ ਨਹੀਂ।
Fareedkot Teekaਜਿਨ ਛੁਟੜੋਂ ਕੋ ਪਰਮੇਸਰ ਕੇ ਪ੍ਰੇਮ ਕਾ ਬਿਛੋੜਾ ਹੈ, ਸੋ ਤਿਨ ਪਰ ਰਾਮ ਨੇ ਕ੍ਰਿਪਾ ਦ੍ਰਿਸਟਿ ਨਹੀਂ ਕਰੀ ਹੈ॥
Prof. Sahib Singh(ਤਿਵੇਂ, ਜਿਸ) ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ ਵਲ ਪ੍ਰਭੂ-ਪਤੀ ਨਿਗਾਹ ਨਹੀਂ ਕਰਦਾ ਉਸ ਨੂੰ ਪ੍ਰੇਮ ਦੀ ਅਣਹੋਂਦ ਸਾੜਦੀ ਹੈ।

ਪਦ ਅਰਥ ਬਿਛੋਹੁ = ਵਿਛੋੜਾ। ਪ੍ਰੇਮ ਬਿਛੋਹੁ = ਪ੍ਰੇਮ ਦੀ ਅਣਹੋਂਦ। ਦੁਹਾਗਣੀ = ਮੰਦ-ਭਾਗਣ ਜੀਵ-ਇਸਤ੍ਰੀ ਨੂੰ। ਨ ਕਰੀ = ਨਹੀਂ ਕਰਦਾ।

SikhNet (Spanish)la desacreditada novia es separada de su Amor, y el Señor ni siquiera la voltea a ver.

ਨਹ ਦ੍ਰਿਸਟਿ ਆਵੈ ਮਰਤ ਹਾਵੈ; ਮਹਾ ਗਾਰਬਿ ਮੁਠੀਆ ॥

neh drisatt aavai marat haavai; mahaa gaarab muttheea |

Sant Singh KhalsaShe does not see her Lord, and she dies with an aching sigh; she is defrauded and plundered by her great pride.
Manmohan SinghShe beholds her Lord Not, dies in agony and is defrauded by great pride.
Manmohan Singh (Punjabi)ਉਹ ਆਪਣੇ ਸੁਆਮੀ ਨੂੰ ਨਹੀਂ ਵੇਖਦੀ, ਦੁਖ ਤਕਲਫ਼ਿ ਅੰਦਰ ਮਰ ਜਾਂਦੀ ਹੈ, ਕਿਉਂਕਿ ਉਸ ਨੂੰ ਪਰਮ ਹੰਕਾਰ ਨੇ ਠੱਗ ਲਿਆ ਹੈ।
Fareedkot Teekaਤਿਨ ਪਰ ਰਾਮ ਕੀ ਦ੍ਰਿਸਟੀ ਨਹੀਂ ਆਵਤੀ ਹੈ। ਸੋ (ਹਾਵੈ) ਹਾਹੁਕੇ ਵਾ ਝੋਰਿਓਂ ਕਰ ਕੇ ਮਰਤੀ ਹੈ, ਬਡੇ ਗਰਬ ਮੇਂ ਲੁਟੀ ਗਈ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਹੀਂ ਦਿੱਸਦਾ, ਉਹ ਹਾਹੁਕੇ ਲੈ ਲੈ ਮਰਦੀ ਰਹਿੰਦੀ ਹੈ, (ਮਾਇਆ ਦੇ) ਅਹੰਕਾਰ ਵਿਚ ਉਹ ਆਪਣਾ ਆਤਮਕ ਜੀਵਨ ਲੁਟਾ ਬੈਠਦੀ ਹੈ।

ਪਦ ਅਰਥ ਦ੍ਰਿਸਟਿ = ਨਿਗਾਹ। ਹਾਵੈ = ਹਾਹੁਕੇ ਵਿਚ। ਗਾਰਬਿ = ਅਹੰਕਾਰ ਵਿਚ। ਮੁਠੀਆ = ਲੁੱਟੀ ਜਾਂਦੀ ਹੈ।

SikhNet (Spanish)Sí, engañada por su ego, ella piensa que el Señor no existe, y así muere en esa separación,

ਜਲ ਬਾਝੁ. ਮਛੁਲੀ ਤੜਫੜਾਵੈ; ਸੰਗਿ ਮਾਇਆ ਰੁਠੀਆ ॥

jal baajh. machhulee tarrafarraavai; sang maaeaa ruttheea |

Sant Singh KhalsaShe flails around, like a fish out of water; attached to Maya, she is alienated from the Lord.
Manmohan SinghAttached to riches, she is estranged with her Lord and flutters like a fish out of water.
Manmohan Singh (Punjabi)ਧਨ-ਦੌਲਤ ਨਾਲ ਜੁੜੀ ਹੋਈ ਉਹ ਆਪਣੇ ਸੁਆਮੀ ਨਾਲ ਰੁੱਸੀ ਹੋਈ ਹੈ ਅਤੇ ਪਾਣੀ ਦੇ ਬਗੈਰ ਮੱਛੀ ਦੀ ਮਾਨੰਦ ਤੜਫਦੀ ਹੈ।
Fareedkot Teekaਜੈਸੇ ਜਲ ਬਿਨਾਂ ਮਛੀ ਤੜਫਤੀ ਹੈ, ਤੈਸੇ ਹੀ ਮਾਇਆ ਕੋ ਸਾਥ ਕਰ ਕੇ ਜੀਵੋਂ ਰੂਪੀ ਇਸਤ੍ਰੀਆਂ ਪਰਮੇਸਰ ਤੇ (ਰੁਠੀਆ) ਰੁਸੀਆਂ, ਭਾਵ ਬੇਮੁਖ ਹੋਈਆ ਹੈਂ॥
Prof. Sahib Singhਮਾਇਆ ਦੇ ਮੋਹ ਵਿਚ ਫਸੀ ਹੋਈ ਉਹ ਪ੍ਰਭੂ-ਪਤੀ ਵਲੋਂ ਰੁੱਸੀ ਰਹਿੰਦੀ ਹੈ (ਤੇ ਸਦਾ ਇਉਂ ਤੜਫਦੀ ਰਹਿੰਦੀ ਹੈ, ਜਿਵੇਂ) ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ।

ਪਦ ਅਰਥ ਸੰਗਿ = ਨਾਲ। ਰੁਠੀਆ = ਪ੍ਰਭੂ-ਪਤੀ ਵਲੋਂ ਰੁੱਸੀ ਰਹਿੰਦੀ ਹੈ।

SikhNet (Spanish)pues su increíble orgullo la hunde, balbuceando en la Maya como pez fuera del agua,

ਕਰਿ ਪਾਪ ਜੋਨੀ, ਭੈ ਭੀਤ ਹੋਈ; ਦੇਇ ਸਾਸਨ ਜਾਮ ਜੀਉ ॥

kar paap jonee, bhai bheet hoee; dee saasan jaam jeeo |

Sant Singh KhalsaShe sins, and so she is fearful of reincarnation; the Messenger of Death will surely punish her.
Manmohan SinghShe commits sins, and is therefore stricken with the fear of entering into existences and death shall punish her.
Manmohan Singh (Punjabi)ਉਹ ਪਾਪ ਕਮਾਉਂਦੀ ਹੈ, ਇਸ ਲਈ ਜੂਨੀਆਂ ਦੇ ਅੰਦਰ ਪੈਣ ਦੇ ਡਰ ਨਾਲ ਸਹਿਮੀ ਹੋਈ ਹੈ। ਮੌਤ ਉਸ ਤੂੰ ਸਜ਼ਾ ਦੇਵੇਗੀ।
Fareedkot Teekaਪਾਪਾਂ ਕਰ ਕੇ ਜੋਨੀਆਂ ਕੇ ਵੇਖ ਭੈ ਯੁਕਤ ਹੋਈ ਹੈ ਔ ਜਮ ਤਾੜਨਾ ਦੇਤਾ ਹੈ॥
Prof. Sahib Singh(ਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ) ਪਾਪ ਕਰ ਕਰ ਕੇ ਘਾਬਰੀ ਰਹਿੰਦੀ ਹੈ, ਉਸ ਨੂੰ ਜਮਰਾਜ ਸਦਾ ਸਜ਼ਾ ਦੇਂਦਾ ਹੈ।

ਪਦ ਅਰਥ ਕਰਿ = ਕਰ ਕੇ। ਜੋਨੀ = ਜੂਨਾਂ ਵਿਚ। ਭੈ ਭੀਤ ਹੋਈ = ਡਰੀ ਹੋਈ, ਘਬਰਾਈ ਹੋਈ। ਦੇਇ = ਦੇਂਦਾ ਹੈ {ਇਕ-ਵਚਨ}। ਜਾਮ = ਜਮ।

SikhNet (Spanish)y se aleja cada vez más del Señor. Comete errores y le tiene pavor a la reencarnación. Seguramente, el mensajero de la muerte la va a destruir.

ਬਿਨਵੰਤਿ ਨਾਨਕ. ਓਟ ਤੇਰੀ; ਰਾਖੁ ਪੂਰਨ ਕਾਮ ਜੀਉ ॥੩॥

binavant naanak. ott teree; raakh pooran kaam jeeo |3|

Sant Singh KhalsaPrays Nanak, take me under Your sheltering support, Lord, and protect me; You are the Fulfiller of desire. ||3||
Manmohan SinghPrays Nanak, preserve me in Thine asylum, O Lord, the Fulfiller of desires.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਹੇ ਕਾਮਨਾ ਪੂਰੀਆਂ ਕਰਨ ਵਾਲੇ ਸੁਆਮੀ। ਮੈਨੂੰ ਆਪਣੀ ਛਤ੍ਰ ਛਾਇਆ ਹੇਠ ਰੱਖ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਕੋ ਤੇਰੀ ਓਟ ਹੈ, ਹੇ ਪੂਰਨ ਕਾਮ ਪਰਮੇਸਰ! ਮੈਨੂੰ ਰਾਖ ਲੀਜੀਏ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਸਭ ਦੀਆਂ ਕਾਮਨਾ ਪੂਰੀਆਂ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ) ॥੩॥

ਪਦ ਅਰਥ ਪੂਰਨ ਕਾਮ = ਹੇ ਕਾਮਨਾ ਪੂਰੀ ਕਰਨ ਵਾਲੇ! ॥੩॥

SikhNet (Spanish)Tómame, dice Nanak, bajo Tu Protección y dame Soporte, oh Dios, Tú eres Quien cumple los deseos de todos. (3)

Open this shabad →

Shabad Guru Arjan Dev Ji Raag Raamkalee

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਸਰਧਾ ਲਾਗੀ ਸੰਗਿ ਪ੍ਰੀਤਮੈ; ਇਕੁ ਤਿਲੁ ਰਹਣੁ. ਨ ਜਾਇ ॥

saradhaa laagee sang preetamai; ik til rehan. na jaae |

Sant Singh KhalsaWith loving faith, I am attached to my Beloved; I cannot survive without Him, even for an instant.
Manmohan SinghI am attached in faithful love to my Beloved. Without Him, I can abide not even for an instant.
Manmohan Singh (Punjabi)ਭਰੋਸੇ ਭਰੀ ਪ੍ਰੀਤ ਅੰਦਰ, ਮੈਂ ਆਪਣੇ ਪਿਆਰੇ ਨਾਲ ਜੁੜ ਗਿਆ ਹਾਂ। ਉਸ ਦੇ ਬਾਝੋਂ ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ।
Fareedkot Teekaਮੇਰੀ (ਪ੍ਰੀਤਮੈ) ਪਰਮੇਸਰ ਕੇ ਸਾਥ ਸਰਧਾ ਲਾਗੀ ਹੈ। ਇਸੀ ਤੇ ਸੋ ਪ੍ਰੀਤਮ ਜੀ ਤਿਸ ਵਾਹਿਗੁਰੂ ਸੇ ਬਿਨਾ ਇਕ ਤਿਲ ਮਾਤ੍ਰ ਥੋੜਾ ਚਿਰ ਜੁਦਾ ਨਹੀਂ ਰਹਿਆ ਜਾਤਾ॥
Prof. Sahib Singhਹੇ ਨਾਨਕ! (ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਆਪਣੇ) ਪ੍ਰੀਤਮ-ਪ੍ਰਭੂ ਨਾਲ ਪਿਆਰ ਬਣਦਾ ਹੈ, ਉਹ ਉਸ (ਪ੍ਰੀਤਮ ਤੋਂ ਬਿਨਾ) ਰਤਾ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦੀ।

ਪਦ ਅਰਥ ਸਰਧਾ = ਪਿਆਰ, ਪ੍ਰੇਮ। ਸੰਗਿ = ਨਾਲ। ਇਕੁ ਤਿਲੁ = ਰਤਾ ਜਿਤਨਾ ਸਮਾ ਭੀ।

SikhNet (Spanish)Tengo comprometida mi Fe a mi Amor; no puedo vivir sin Él ni siquiera un momento.

ਮਨ ਤਨ ਅੰਤਰਿ ਰਵਿ ਰਹੇ; ਨਾਨਕ. ਸਹਜਿ ਸੁਭਾਇ ॥੧॥

man tan antar rav rahe; naanak. sehaj subhaae |1|

Sant Singh KhalsaHe is permeating and pervading my mind and body, O Nanak, with intuitive ease. ||1||
Manmohan SinghNanak, the Lord is permeating my soul and body all-too-spontaneously.
Manmohan Singh (Punjabi)ਨਾਨਕ, ਪ੍ਰਭੂ ਆਪਣੇ ਆਪ ਹੀ ਮੇਰੀ ਆਤਮਾਂ ਅਤੇ ਦੇਹ ਅੰਦਰ ਰਮ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮਨ ਤਨ ਅੰਤਰ ਪੂਰਨ ਹੋ ਰਹੇ ਜਾਨੇ ਹੈਂ, ਇਸੀ ਤੇ ਸ਼ਾਂਤਿ ਸੁਭਾਉ ਹੋ ਗਿਆ ਹੈ॥੧॥
Prof. Sahib Singhਬਿਨਾ ਕਿਸੇ ਉਚੇਚੇ ਜਤਨ ਦੇ ਹੀ ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਉਹ ਪ੍ਰੀਤਮ ਹਰ ਵੇਲੇ ਟਿਕਿਆ ਰਹਿੰਦਾ ਹੈ ॥੧॥

ਪਦ ਅਰਥ ਅੰਤਰਿ = ਅੰਦਰ। ਰਵਿ ਰਹੇ = ਵੱਸਿਆ ਰਹਿੰਦਾ ਹੈ। ਸਹਜਿ ਸੁਭਾਇ = ਸੁਤੇ ਹੀ, ਬਿਨਾ ਕਿਸੇ ਉਚੇਚ ਦੇ, ਕਿਰਤ ਕਾਰ ਕਰਦੇ ਫਿਰਦਿਆਂ ਭੀ ॥੧॥

SikhNet (Spanish)Sí, Él compenetra mi cuerpo y mi mente de forma espontánea y en todo momento. (1)

ਕਰੁ ਗਹਿ ਲੀਨੀ ਸਾਜਨਹਿ; ਜਨਮ ਜਨਮ ਕੇ ਮੀਤ ॥

kar geh leenee saajaneh; janam janam ke meet |

Sant Singh KhalsaMy Friend has taken me by the hand; He has been my best friend, lifetime after lifetime.
Manmohan SinghHe, who has been my Friend birth after birth; That intimate has taken me by my hand.
Manmohan Singh (Punjabi)ਜੋ ਜਨਮਾਂ ਜਨਮਾਤਰਾਂ ਤੋਂ ਮੇਰਾ ਮਿੱਤ੍ਰ ਰਿਹਾ ਹੈ, ਉਸ ਯਾਰ ਨੇ ਮੈਨੂੰ ਮੇਰੇ ਹੱਥ ਤੋਂ ਪਕੜ ਲਿਆ ਹੈ।
Fareedkot Teekaਹਾਥ ਸੇ ਪਕੜ ਲਈ ਹੈ ਸਾਜਨ ਨੇ। ਕੌਨ ਸਾ ਸਾਜਨ ਹੈ? ਜੋ ਜਨਮ ਜਨਮ ਕੇ ਮੀਤ ਹੈਂ॥
Prof. Sahib Singhਅਨੇਕਾਂ ਜਨਮਾਂ ਤੋਂ ਚਲੇ ਆ ਰਹੇ ਮਿੱਤਰ ਸੱਜਣ-ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦਾ) ਹੱਥ ਫੜ ਕੇ (ਉਸ ਨੂੰ ਆਪਣਾ) ਬਣਾ ਲਿਆ।

ਪਦ ਅਰਥ ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਲੀਨੀ = ਆਪਣੀ ਬਣਾ ਲਈ। ਸਾਜਨਹਿ = ਸੱਜਣ-ਪ੍ਰਭੂ ਨੇ।

SikhNet (Spanish)Aquél que ha sido mi Amigo vida tras vida, me tomó de la mano y me hizo Suyo.

ਚਰਨਹ ਦਾਸੀ ਕਰਿ ਲਈ; ਨਾਨਕ. ਪ੍ਰਭ ਹਿਤ ਚੀਤ ॥੨॥

charanah daasee kar lee; naanak. prabh hit cheet |2|

Sant Singh KhalsaHe has made me the slave of His feet; O Nanak, my consciousness is filled with love for God. ||2||
Manmohan SinghO Nanak, with hearty Love, the Lord has made me the hand-maiden of His feet.
Manmohan Singh (Punjabi)ਹੇ ਨਾਨਕ! ਦਿਲੀ ਪ੍ਰੀਤ ਨਾਲ ਸੁਆਮੀ ਨੇ ਮੈਨੂੰ ਆਪਣੇ ਚਰਨਾ ਦੀ ਟਹਿਲਣ ਬਣਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪ੍ਰਭੂ ਨੇ ਚਿਤ ਕੇ ਹਿਤ ਕਰ ਕੇ ਚਰਨਾਂ ਕੀ ਦਾਸੀ ਕਰ ਲਈ ਹਾਂ॥੨॥
Prof. Sahib Singhਹੇ ਨਾਨਕ! ਉਸ ਪ੍ਰਭੂ ਨੇ ਆਪਣਾ ਹਾਰਦਿਕ ਪਿਆਰ ਦੇ ਕੇ ਉਸ (ਜੀਵ-ਇਸਤ੍ਰੀ) ਨੂੰ ਆਪਣੇ ਚਰਨਾਂ ਦੀ ਦਾਸੀ ਬਣਾ ਲਿਆ ॥੨॥

ਪਦ ਅਰਥ ਚਰਨਹ = ਚਰਨਾਂ ਦੀ। ਹਿਤ = ਪਿਆਰ। ਚੀਤ = ਚਿੱਤ, ਧਿਆਨ ॥੨॥

SikhNet (Spanish)Sí, me dio el Don de servir a Sus Pies porque disfruté de Su Amor en mi mente.(2)

Open this shabad →

Shabad Guru Arjan Dev Ji Raag Raamkalee

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।

ਪਦ ਅਰਥ ਛੰਤੁ।

SikhNet (Spanish)Chhant

ਰੁਤਿ ਬਰਸੁ ਸੁਹੇਲੀਆ; ਸਾਵਣ ਭਾਦਵੇ ਆਨੰਦ ਜੀਉ ॥

rut baras suheleea; saavan bhaadave aanand jeeo |

Sant Singh KhalsaThe rainy season is beautiful; the months of Saawan and Bhaadon bring bliss.
Manmohan SinghThe pleasant rainy season of Sawan and Bhadon, bestows bliss.
Manmohan Singh (Punjabi)ਸਾਉਣ ਅਤੇ ਭਾਦੋਂ ਦਾ ਖੁਸ਼ਗਵਾਰ ਬਰਸਾਤ ਦਾ ਮੌਸਮ ਖੁਸ਼ੀ ਬਖ਼ਸ਼ਦਾ ਹੈ।
Fareedkot Teekaਬਰਖਾ ਕੀ ਰੁਤ ਸੁਖਾਲੀ ਹੈ ਵਾ ਸੁਖਦਾਇਕ ਹੈ। ਸਾਵਨ ਭਾਦ੍ਰੋਂ ਜੋ ਆਨੰਦ ਰੂਪ ਮਹੀਨੇ ਹੈਂ॥
Prof. Sahib Singh(ਹੇ ਸਹੇਲੀਏ! ਜਿਵੇਂ) ਵਰਖਾ-ਰੁੱਤ ਬੜੀ ਸੁਖਦਾਈ ਹੁੰਦੀ ਹੈ, ਸਾਵਣ ਭਾਦਰੋਂ ਦੇ ਮਹੀਨਿਆਂ ਵਿਚ (ਵਰਖਾ ਦੇ ਕਾਰਨ) ਬੜੀਆਂ ਮੌਜਾਂ ਬਣੀਆਂ ਰਹਿੰਦੀਆਂ ਹਨ,

ਪਦ ਅਰਥ ਰੁਤਿ = ਮੌਸਮ। ਬਰਸੁ = ਵਰਖਾ (ਦਾ ਮੌਸਮ)। ਸੁਹੇਲੀਆ = ਸੁਖਦਾਈ।

SikhNet (Spanish)Bendita es la estación de lluvia cuando uno está en Éxtasis.

ਘਣ ਉਨਵਿ ਵੁਠੇ; ਜਲ ਥਲ ਪੂਰਿਆ ਮਕਰੰਦ ਜੀਉ ॥

ghan unav vutthe; jal thal pooriaa makarand jeeo |

Sant Singh KhalsaThe clouds are low, and heavy with rain; the waters and the lands are filled with honey.
Manmohan SinghThe low clouds rain and sea and land are filled with the water-honey.
Manmohan Singh (Punjabi)ਨੀਵੇਂ ਬੱਦਲ ਵਰ੍ਹਦੇ ਹਨ ਅਤੇ ਸਮੁੰਦਰ ਤੇ ਧਰਤੀ ਪਾਣੀ ਦੇ ਸ਼ਹਿਦ ਨਾਲ ਭਰ ਜਾਂਦੇ ਹਨ।
Fareedkot Teekaਜੈਸੇ ਬਦਲ ਝੁਕ ਕਰ ਕੇ ਵਰਸੇ ਹੈਂ ਔ (ਮਕਰੰਦ) ਪਾਨੀ ਜਲ ਕੇ ਥਲਾਸਥਾਨਾ ਮੇਂ ਪੂਰਿਆ ਹੈ॥
Prof. Sahib Singhਬੱਦਲ ਝੁਕ ਝੁਕ ਕੇ ਵਰ੍ਹਦੇ ਹਨ, ਤਲਾਬਾਂ-ਛੱਪੜਾਂ ਵਿਚ, ਧਰਤੀ ਦੇ ਟੋਇਆਂ ਵਿਚ ਹਰ ਥਾਂ ਸੁਗੰਧੀ-ਭਰਿਆ ਪਾਣੀ ਹੀ ਪਾਣੀ ਭਰ ਜਾਂਦਾ ਹੈ,

ਪਦ ਅਰਥ ਘਣ = ਬੱਦਲ। ਉਨਵਿ = ਨੀਵੇਂ ਹੋ ਕੇ, ਝੁਕ ਕੇ। ਵੁਠੇ = ਵਰ੍ਹਨ ਲੱਗ ਪਏ। ਮਕਰੰਦ = ਸੁਗੰਧੀ ਭਰਿਆ ਜਲ। ਪੂਰਿਆ = ਭਰ ਗਿਆ।

SikhNet (Spanish)Las nubes pesadas abren sus corazones llenando los mares y la tierra, y las flores desbordan de fragancia.

ਪ੍ਰਭੁ ਪੂਰਿ ਰਹਿਆ ਸਰਬ ਠਾਈ; ਹਰਿ ਨਾਮ ਨਵ ਨਿਧਿ ਗ੍ਰਿਹ ਭਰੇ ॥

prabh poor rahiaa sarab tthaaee; har naam nav nidh grih bhare |

Sant Singh KhalsaGod is all-pervading everywhere; the nine treasures of the Lord's Name fill the homes of all hearts.
Manmohan SinghThe Lord is fully filling all the places and with the nine treasures of God's Name all the heart-homes are fully-filled.
Manmohan Singh (Punjabi)ਸੁਆਮੀ ਸਾਰਿਆਂ ਥਾਵਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ ਅਤੇ ਵਾਹਿਗੁਰੂ ਦੇ ਨਾਮ ਦੇ ਨਵਾਂ ਖ਼ਜਾਨਿਆਂ ਨਾਲ ਸਮੂਹ ਦਿਲ ਘਰ ਪਰੀਪੂਰਨ ਹਨ।
Fareedkot Teekaਤੈਸੇ ਹੀ ਸਮਰਥ ਪ੍ਰਮਾਤਮਾ ਸਰਬ ਥਾਈਂ ਪੂਰ ਰਹਾ ਹੈ। ਹਰੀ ਨਾਮ ਜੋ ਨੌ ਨਿਧ ਰੂਪ ਹੈ ਤਿਸ ਕਰ ਕੇ (ਗ੍ਰਿਹ) ਅੰਤਹਕਰਨ ਭਰੇ ਹੈਂ॥
Prof. Sahib Singh(ਤਿਵੇਂ ਜਿਨ੍ਹਾਂ ਦੇ ਹਿਰਦੇ-) ਘਰ ਪਰਮਾਤਮਾ ਦੇ ਨਾਮ ਦੇ ਨੌ ਖ਼ਜ਼ਾਨਿਆਂ ਨਾਲ ਨਕਾ-ਨਕਾ ਭਰ ਜਾਂਦੇ ਹਨ, ਉਹਨਾਂ ਨੂੰ ਪਰਮਾਤਮਾ ਸਭਨੀਂ ਥਾਈਂ ਦਿੱਸਣ ਲੱਗ ਪੈਂਦਾ ਹੈ।

ਪਦ ਅਰਥ ਸਰਬ ਠਾਈ = ਸਭਨੀਂ ਥਾਈਂ। ਨਵ ਨਿਧਿ = ਨੌ ਖ਼ਜ਼ਾਨੇ। ਗ੍ਰਿਹ = ਘਰ।

SikhNet (Spanish)El Señor prevalece en todas partes y todos los corazones disfrutan de los Tesoros de Su Nombre.

ਸਿਮਰਿ ਸੁਆਮੀ ਅੰਤਰਜਾਮੀ; ਕੁਲ ਸਮੂਹਾ ਸਭਿ ਤਰੇ ॥

simar suaamee antarajaamee; kul samoohaa sabh tare |

Sant Singh KhalsaMeditating in remembrance on the Lord and Master, the Searcher of hearts, all one's ancestry is saved.
Manmohan SinghContemplating the Lord, the Searcher of hearts, all the generations are wholly saved.
Manmohan Singh (Punjabi)ਦਿਲਾਂ ਦੀਆਂ ਜਾਣਨਹਾਰ ਸਾਹਿਬ ਦਾ ਆਰਾਧ ਕਰਨ ਦੁਆਰਾ ਸਾਰੀਆਂ ਪੀੜ੍ਹੀਆਂ ਮੁਕੰਮਲ ਤੌਰ ਤੇ ਪਾਰ ਉੱਤਰ ਜਾਂਦੀਆਂ ਹਨ।
Fareedkot Teekaਜਿਨੋਂ ਨੇ ਸੁਆਮੀ ਅੰਤਰਜਾਮੀ ਸਿਮਰਿਆ ਹੈ, ਤਿਨ ਕੇ ਕੁਲ ਜੋ ਸਮੂਹ ਹੈਂ, ਸੋ ਸਭ ਤਰ ਗਏ ਹੈਂ॥
Prof. Sahib Singhਸਭਨਾਂ ਦੇ ਦਿਲ ਦੀ ਜਾਣਨ ਵਾਲੇ ਮਾਲਕ-ਪ੍ਰਭੂ ਦਾ ਨਾਮ ਸਿਮਰ ਕੇ ਉਹਨਾਂ ਦੀਆਂ ਸਾਰੀਆਂ ਹੀ ਕੁਲਾਂ ਤਰ ਜਾਂਦੀਆਂ ਹਨ।

ਪਦ ਅਰਥ ਸਿਮਰਿ = ਸਿਮਰ ਕੇ। ਸਮੂਹਾ = ਢੇਰ। ਸਭਿ = ਸਾਰੇ।

SikhNet (Spanish)Así es que contempla al Maestro, el Conocedor de lo íntimo, para que estén elevados todos los tuyos.

ਪ੍ਰਿਅ ਰੰਗਿ ਜਾਗੇ. ਨਹ ਛਿਦ੍ਰ ਲਾਗੇ; ਕ੍ਰਿਪਾਲੁ ਸਦ ਬਖਸਿੰਦੁ ਜੀਉ ॥

pria rang jaage. neh chhidr laage; kripaal sad bakhasind jeeo |

Sant Singh KhalsaNo blemish sticks to that being who remains awake and aware in the Love of the Lord; the Merciful Lord is forever forgiving.
Manmohan SinghThose who are awake in the love of their Beloved; To them no sin attaches, Ever Forgiving is my Merciful Master.
Manmohan Singh (Punjabi)ਜੋ ਆਪਣੇ ਪ੍ਰੀਤਮ ਦੇ ਪਿਆਰ ਅੰਦਰ ਜਾਂਗਦੇ ਹਨ, ਉਨ੍ਹਾਂ ਨੂੰ ਕੋਈ ਪਾਪ ਨਹੀਂ ਚਿੰਮੜਦਾ। ਸਦੀਵ ਹੀ ਬਖਸ਼ਣਹਾਰ ਹੈ ਮੇਰਾ ਮਿਹਰਬਾਨ ਮਾਲਕ।
Fareedkot Teekaਵਹੁ ਪ੍ਰਭੂ ਕੇ ਪ੍ਰੇਮ ਮੇਂ ਜਾਗੇ ਹੈਂ ਉਨ ਕੋ ਕੋਈ ਦੋਸ ਨਹੀਂ ਲਗਦਾ ਹੈ। ਪਰਮੇਸ੍ਵਰ ਜੋ ਕ੍ਰਿਪਾਲ ਸਦਾ ਬਖਸੰਦ ਹੈ ਤਿਸ ਨੇ ਤਿਨ ਕੋ ਬਖਸ਼ ਲੀਆ ਹੈ॥
Prof. Sahib Singhਹੇ ਸਹੇਲੀਏ! ਜਿਹੜੇ ਵਡਭਾਗੀ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਟਿਕ ਕੇ ਮਾਇਆ ਦੇ ਮੋਹ ਦੇ ਹੱਲਿਆਂ ਵੱਲੋਂ) ਸੁਚੇਤ ਹੋ ਜਾਂਦੇ ਹਨ, ਉਹਨਾਂ ਨੂੰ ਵਿਕਾਰਾਂ ਦੇ ਕੋਈ ਦਾਗ਼ ਨਹੀਂ ਲੱਗਦੇ, ਦਇਆ ਦਾ ਘਰ ਪ੍ਰਭੂ ਸਦਾ ਉਹਨਾਂ ਉਤੇ ਤ੍ਰੁੱਠਿਆ ਰਹਿੰਦਾ ਹੈ।

ਪਦ ਅਰਥ ਪ੍ਰਿਅ ਰੰਗਿ = ਪਿਆਰੇ ਦੇ ਪ੍ਰੇਮ-ਰੰਗ ਵਿਚ। ਜਾਗੇ = ਸੁਚੇਤ ਹੋ ਗਏ। ਛਿਦ੍ਰ = ਐਬ, ਦਾਗ਼। ਸਦ = ਸਦਾ। ਬਖਸਿੰਦੁ = ਦਇਆਵਾਨ।

SikhNet (Spanish)Despierto a Su Amor, ya no me mancha ningún error, porque nuestro Dios es Compasivo y continuamente perdona.

ਬਿਨਵੰਤਿ ਨਾਨਕ. ਹਰਿ ਕੰਤੁ ਪਾਇਆ; ਸਦਾ ਮਨਿ ਭਾਵੰਦੁ ਜੀਉ ॥੪॥

binavant naanak. har kant paaeaa; sadaa man bhaavand jeeo |4|

Sant Singh KhalsaPrays Nanak, I have found my Husband Lord, who is forever pleasing to my mind. ||4||
Manmohan SinghPrays Nanak, I have obtained God, who is ever pleasing to my mind.
Manmohan Singh (Punjabi)ਗੁਰੂ ਜੀ ਬਿਨੇ ਕਰਦੇ ਹਨ ਮੈਂ ਵਾਹਿਗੁਰੂ ਨੂੰ ਆਪਣੇ ਭਰਤੇ ਵਜੋਂ ਪ੍ਰਾਪਤ ਕਰ ਲਿਆ ਹੈ, ਜੋ ਹਮੇਸ਼ਾਂ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਦਾ ਜੋ ਮਨ ਕੋ ਭਾਵਤਾ ਥਾ, ਸੋ ਹਰੀ ਰੂਪ ਕੰਤ ਪਾਇਆ ਹੈ॥੪॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਸਹੇਲੀਏ! ਉਹਨਾਂ ਨੂੰ ਮਨ ਵਿਚ ਸਦਾ ਪਿਆਰਾ ਲੱਗਣ ਵਾਲਾ ਖਸਮ-ਪ੍ਰਭੂ ਮਿਲ ਪੈਂਦਾ ਹੈ ॥੪॥

ਪਦ ਅਰਥ ਕੰਤੁ = ਕਸਮ। ਮਨਿ = ਮਨ ਵਿਚ। ਭਾਵੰਦੁ = ਪਿਆਰਾ ਲੱਗਣ ਵਾਲਾ ॥੪॥

SikhNet (Spanish)Reza Nanak, he obtenido a mi Señor, de Cuyo Amor y Presencia he disfrutado siempre (4)

Open this shabad →

Shabad Guru Arjan Dev Ji Raag Raamkalee

ਸਲੋਕ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਆਸ ਪਿਆਸੀ ਮੈ ਫਿਰਉ; ਕਬ ਪੇਖਉ ਗੋਪਾਲ ॥

aas piaasee mai firau; kab pekhau gopaal |

Sant Singh KhalsaThirsty with desire, I wander around; when will I behold the Lord of the World?
Manmohan SinghThirsty with desire, I wander, thinking when I shall behold my Lord.
Manmohan Singh (Punjabi)ਆਸ ਨਾਲ ਤਿਆਹੀਂ ਮੈਂ ਇਹ ਸੋਚਦੀ ਫਿਰਦੀ ਹਾਂ ਕਿ ਮੈਂ ਆਪਣੇ ਸੁਆਮੀ ਨੂੰ ਕਦ ਵੇਖਾਂਗੀ।
Fareedkot Teekaਗੋਪਾਲ ਕੇ ਦੇਖਨੇ ਕੀ ਆਸਾ ਮੇਂ (ਪਿਆਸੀ) ਅਤੀ ਚਾਹਵੰਤ ਹੂਈ ਮੈਂ ਫਿਰਤੀ ਹੂੰ, ਜੋ ਕਬ ਦੇਖੋਂਗੀ॥
Prof. Sahib Singhਹੇ ਨਾਨਕ! (ਪ੍ਰਭੂ ਦੇ ਦਰਸ਼ਨ ਦੀ) ਆਸ (ਰੱਖ ਕੇ) ਦਰਸ਼ਨ ਦੀ ਤਾਂਘ ਨਾਲ ਮੈਂ (ਭਾਲ ਕਰਦੀ) ਫਿਰਦੀ ਹਾਂ ਕਿ ਕਦੋਂ ਮੈਂ ਗੋਪਾਲ-ਪ੍ਰਭੂ ਦਾ ਦਰਸ਼ਨ ਕਰ ਸਕਾਂ।

ਪਦ ਅਰਥ ਫਿਰਉ = ਫਿਰਉਂ, ਮੈਂ ਫਿਰਦੀ ਹਾਂ। ਪੇਖਉ = ਪੇਖਉਂ, ਮੈਂ ਵੇਖਾਂ।

SikhNet (Spanish)Añoro estar Contigo, Oh Dios. ¿Cuándo Te encontraré?

ਹੈ ਕੋਈ ਸਾਜਨੁ ਸੰਤ ਜਨੁ; ਨਾਨਕ. ਪ੍ਰਭ ਮੇਲਣਹਾਰ ॥੧॥

hai koee saajan sant jan; naanak. prabh melanahaar |1|

Sant Singh KhalsaIs there any humble Saint, any friend, O Nanak, who can lead me to meet with God? ||1||
Manmohan SinghO Nanak, is there any friendly holyman, who may unite me with my Master?
Manmohan Singh (Punjabi)ਹੇ ਨਾਨਕ! ਕਿ ਕੋਈ ਮਿੱਤ੍ਰਭਾਵਨਾ ਵਾਲਾ ਨੇਕ ਪੁਰਸ਼ ਹੈ, ਜੋ ਮੈਨੂੰ ਮੇਰੇ ਮਾਲਕ ਨਾਲ ਮਿਲਾ ਦੇਵੇ?
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਮੇਰੇ ਕੋ ਮੇਲਣਹਾਰਾ ਹੋਵੈ ਐਸਾ ਕੋਈ ਸੰਤ ਜਨ ਮੇਰਾ ਸਜਨੁ ਹੈ॥੧॥
Prof. Sahib Singh(ਮੈਂ ਭਾਲਦੀ ਹਾਂ ਕਿ) ਕੋਈ ਸੱਜਣ ਸੰਤ ਜਨ ਮੈਨੂੰ ਲੱਭ ਪਏ ਜੋ ਮੈਨੂੰ ਪ੍ਰਭੂ ਨਾਲ ਮਿਲਾਣ ਦੀ ਸਮਰੱਥਾ ਰੱਖਦਾ ਹੋਵੇ ॥੧॥

ਪਦ ਅਰਥ ਮੇਲਣਹਾਰ = ਮਿਲਾਪ ਕਰਾਣ ਜੋਗਾ ॥੧॥

SikhNet (Spanish)¿Hay algún amigo, algún Santo, uno de los Propios de Dios, que me pueda llevar a mi Señor? (1)

ਬਿਨੁ ਮਿਲਬੇ ਸਾਂਤਿ. ਨ ਊਪਜੈ; ਤਿਲੁ ਪਲੁ ਰਹਣੁ. ਨ ਜਾਇ ॥

bin milabe saant. na aoopajai; til pal rehan. na jaae |

Sant Singh KhalsaWithout meeting Him, I have no peace or tranquility; I cannot survive for a moment, even for an instant.
Manmohan SinghWithout meeting Him, I am comforted not. I can abide not even for a moment and trice.
Manmohan Singh (Punjabi)ਉਸ ਨੂੰ ਮਿਲਣ ਦੇ ਬਗੈਰ ਮੈਨੂੰ ਠੰਢ ਚੈਨ ਨਹੀਂ ਪੈਂਦੀ। ਇੱਕ ਮੁਹਤ ਅਤੇ ਛਿਨ ਭਰ ਲਈ ਭੀ ਮੈਂ ਰਹਿ ਨਹੀਂ ਸਕਦਾ।
Fareedkot Teekaਬਿਨਾ ਮਿਲਨੇ ਥੀਂ ਮੇਰੇ ਕੋ ਸਾਂਤਿ ਨਹੀਂ ਉਪਜਤੀ, (ਤਿਲੁ ਪਲੁ) ਅਤੀ ਥੋੜਾ ਕਾਲ ਭੀ ਮਿਲੇ ਬਿਨਾ ਰਹਿਆ ਨਹੀਂ ਜਾਤਾ॥
Prof. Sahib Singh(ਪਰਮਾਤਮਾ ਨੂੰ) ਮਿਲਣ ਤੋਂ ਬਿਨਾ (ਹਿਰਦੇ ਵਿਚ) ਠੰਢ ਨਹੀਂ ਪੈਂਦੀ, ਰਤਾ ਜਿਤਨੇ ਸਮੇ ਲਈ ਭੀ (ਸ਼ਾਂਤੀ ਨਾਲ) ਰਿਹਾ ਨਹੀਂ ਜਾ ਸਕਦਾ।

ਪਦ ਅਰਥ ਬਿਨੁ ਮਿਲਬੇ = ਮਿਲਣ ਤੋਂ ਬਿਨਾ।

SikhNet (Spanish)Sin verlo, nada me conforta; no puedo vivir ni por un momento.

ਹਰਿ ਸਾਧਹ ਸਰਣਾਗਤੀ; ਨਾਨਕ ਆਸ ਪੁਜਾਇ ॥੨॥

har saadhah saranaagatee; naanak aas pujaae |2|

Sant Singh KhalsaEntering the Sanctuary of the Lord's Holy Saints, O Nanak, my desires are fulfilled. ||2||
Manmohan SinghEntering the sanctuary of God's saints, Nanak's desires are fulfilled.
Manmohan Singh (Punjabi)ਵਾਹਿਗੁਰੂ ਦੇ ਸੰਤਾਂ ਦੀ ਓਟ ਲੈਣ ਦੁਆਰਾ ਨਾਨਕ ਦੀਆਂ ਸੱਧਰਾਂ ਪੂਰੀਆਂ ਹੋ ਗਈਆਂ ਹਨ।
Fareedkot Teekaਹਰੀ ਕੇ ਸਾਧੋਂ ਕੀ ਸਰਣ ਲਈ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਏਹੀ ਆਸ ਕੋ ਪੁਜਾਇ ਦੇਵੇਂਗੇ॥੨॥
Prof. Sahib Singhਹੇ ਨਾਨਕ! ਪ੍ਰਭੂ ਦੇ ਸੰਤ ਜਨਾਂ ਦੀ ਸਰਨੀ ਪਿਆਂ (ਕੋਈ ਨ ਕੋਈ ਗੁਰਮੁਖ ਦਰਸ਼ਨ ਦੀ) ਆਸ ਪੂਰੀ ਕਰ (ਹੀ) ਦੇਂਦਾ ਹੈ ॥੨॥

ਪਦ ਅਰਥ ਸਾਧਹ ਸਰਣਾਗਤੀ = ਸੰਤ ਜਨਾਂ ਦੀ ਸਰਨ ਪਿਆਂ। ਪੁਜਾਇ = ਪੂਰੀ ਕਰ ਦੇਂਦਾ ਹੈ ॥੨॥

SikhNet (Spanish)Oh Dios, he entrado al Refugio de Tus Santos; tómame ahora Contigo.(2)

Open this shabad →

Shabad Guru Arjan Dev Ji Raag Raamkalee

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singh

ਪਦ ਅਰਥ ਛੰਤੁ!

SikhNet (Spanish)Chhant

ਰੁਤਿ ਸਰਦ ਅਡੰਬਰੋ; ਅਸੂ ਕਤਕੇ ਹਰਿ. ਪਿਆਸ ਜੀਉ ॥

rut sarad addanbaro; asoo katake har. piaas jeeo |

Sant Singh KhalsaIn the cool, autumn season, in the months of Assu and Katik, I am thirsty for the Lord.
Manmohan SinghIn the months of Assu and Katik, preceding the cold season, I thirst for God and make preparation to meet Him.
Manmohan Singh (Punjabi)ਸਿਆਲ ਦੇ ਮੌਸਮ ਤੋਂ ਪਹਿਲੇ ਆਉਣ ਵਾਲੇ, ਅੱਸੂ ਅਤੇ ਕੱਤੇ ਦੇ ਮਹੀਨਿਆਂ ਵਿੱਚ ਮੈਨੂੰ ਵਾਹਿਗੁਰੂ ਦੀ ਤ੍ਰੇਹ ਲੱਗੀ ਹੈ ਤੇ ਮੈਂ ਉਸ ਨੂੰ ਮਿਲਣ ਦੀ ਤਿਆਰੀ ਕਰਦਾ ਹਾਂ।
Fareedkot Teekaਸਰਦ ਰੁਤ ਕਾ ਜੋ (ਅਡੰਬਰੋ) ਆਵਣਾ ਵਾ ਅਰੰਭ ਬਣਿਆ ਹੈ, ਅਸੂ ਕਤਕ ਮੇਂ ਹਰੀ ਕੀ ਹੀ ਪ੍ਯਾਸ ਹੈ॥
Prof. Sahib Singhਛੰਤੁ! (ਹੇ ਸਹੇਲੀਏ! ਜਦੋਂ) ਅੱਸੂ ਕੱਤਕ ਵਿਚ ਮਿੱਠੀ ਮਿੱਠੀ ਰੁੱਤ ਦਾ ਆਰੰਭ ਹੁੰਦਾ ਹੈ, (ਤਦੋਂ ਹਿਰਦੇ ਵਿਚ) ਪ੍ਰਭੂ (ਦੇ ਮਿਲਾਪ) ਦੀ ਤਾਂਘ ਉਪਜਦੀ ਹੈ।

ਪਦ ਅਰਥ ਅਡੰਬਰੋ = ਅਡੰਬਰੁ, ਆਰੰਭ। ਕਤਕੇ = ਕੱਤਕ ਵਿਚ।

SikhNet (Spanish)La estación de frío ha cubierto con su manto la tierra;

ਖੋਜੰਤੀ ਦਰਸਨੁ ਫਿਰਤ; ਕਬ ਮਿਲੀਐ ਗੁਣਤਾਸ ਜੀਉ ॥

khojantee darasan firat; kab mileeai gunataas jeeo |

Sant Singh KhalsaSearching for the Blessed Vision of His Darshan, I wander around wondering, when will I meet my Lord, the treasure of virtue?
Manmohan SinghSearching for His vision, I wander, thinking, when I shall meet my Lord, the Treasure of virtues.
Manmohan Singh (Punjabi)ਇਹ ਸੋਚਦੀ ਹੋਈ ਕਿ ਮੈਂ ਨੇਕੀਆਂ ਦੇ ਖ਼ਜ਼ਾਨੇ ਆਪਣੇ ਮਾਲਕ, ਨੂੰ ਕਦ ਮਿਲਾਂਗੀ, ਮੈਂ ਉਸ ਦੇ ਦੀਦਾਰ ਨੂੰ ਭਾਲਦੀ ਫਿਰਦੀ ਹਾਂ।
Fareedkot Teekaਦਰਸਨ ਕੋ ਖੋਜਤੀ ਫਿਰਤੀ ਹੂੰ। ਕਬ ਮਿਲੀਏ (ਗੁਣਤਾਸ) ਗੁਣਾਂ ਕੇ ਸਮੁੰਦਰ ਪਰਮੇਸ੍ਵਰ ਜੀ ਕੋ॥
Prof. Sahib Singh(ਜਿਸ ਜੀਵ-ਇਸਤ੍ਰੀ ਦੇ ਅੰਦਰ ਇਹ ਬਿਰਹੋਂ ਅਵਸਥਾ ਪੈਦਾ ਹੁੰਦੀ ਹੈ, ਉਹ) ਦੀਦਾਰ ਕਰਨ ਵਾਸਤੇ ਭਾਲ ਕਰਦੀ ਫਿਰਦੀ ਹੈ ਕਿ ਗੁਣਾਂ ਦੇ ਖ਼ਜ਼ਾਨੇ-ਪ੍ਰਭੂ ਨਾਲ ਕਦੋਂ ਮੇਲ ਹੋਵੇ।

ਪਦ ਅਰਥ ਗੁਣ ਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।

SikhNet (Spanish)en los meses de Assu y Katik añoro a mi Dios y busco en todas partes tener la Visión del Señor Trascendente.

ਬਿਨੁ ਕੰਤ ਪਿਆਰੇ. ਨਹ ਸੂਖ ਸਾਰੇ; ਹਾਰ ਕੰਙਣ ਧ੍ਰਿਗੁ ਬਨਾ ॥

bin kant piaare. neh sookh saare; haar kangan dhrig banaa |

Sant Singh KhalsaWithout my Beloved Husband Lord, I find no peace, and all my necklaces and bracelets become cursed.
Manmohan SinghWithout my Beloved Spouse, I obtain not all peace and accursed become my necklaces and bracelets.
Manmohan Singh (Punjabi)ਆਪਣੇ ਪ੍ਰੀਤਮ ਕਰਤੇ ਦੇ ਬਗੈਰ ਮੈਨੂੰ ਸਮੂਹ ਸੁੱਖ ਪ੍ਰਾਪਤ ਨਹੀਂ ਹੁੰਦੇ ਅਤੇ ਧ੍ਰਿਕਾਰ ਯੋਗ ਥੀ ਵੰਝਦੀਆਂ ਹਨ ਮੇਰੀਆਂ ਮਾਲਾਂ ਤੇ ਕੜੇ।
Fareedkot Teekaਬਿਨਾ ਪ੍ਯਾਰੇ ਕੰਤ ਸੇ ਕੋਈ ਸਾਰੇ ਸੁਖ ਨਹੀਂ ਦੇਤਾ; ਵਾ ਸਬ ਸੁਖ ਨਹੀਂ ਕੰਤ ਬਿਨ ਔ ਹਾਰ ਕੰਗਨੋਂ ਕਾ ਬਨਨਾ ਸਭ ਧਿਕਾਰ ਜੋਗ ਹੈ॥
Prof. Sahib Singh(ਹੇ ਸਹੇਲੀਏ!) ਪਿਆਰੇ ਖਸਮ (ਦੇ ਮਿਲਾਪ) ਤੋਂ ਬਿਨਾ (ਉਸ ਦੇ ਮਿਲਾਪ ਦੇ) ਸੁਖ ਦੀ ਸਾਰ ਨਹੀਂ ਪੈ ਸਕਦੀ, ਹਾਰ ਕੰਙਣ (ਆਦਿਕ ਸਿੰਗਾਰ ਸਗੋਂ) ਦੁਖਦਾਈ ਲੱਗਦੇ ਹਨ।

ਪਦ ਅਰਥ ਸੂਖ ਸਾਰੇ = ਸੁਖਾਂ ਦੀ ਸਾਰ। ਧ੍ਰਿਗੁ = ਫਿਟਕਾਰ-ਯੋਗ, ਵਿਅਰਥ।

SikhNet (Spanish)Sin Dios, uno no logra la Paz y malditos son todos los adornos, maquillajes y joyas.

ਸੁੰਦਰਿ ਸੁਜਾਣਿ ਚਤੁਰਿ ਬੇਤੀ; ਸਾਸ ਬਿਨੁ ਜੈਸੇ ਤਨਾ ॥

sundar sujaan chatur betee; saas bin jaise tanaa |

Sant Singh KhalsaSo beautiful, so wise, so clever and knowing; still, without the breath, it is just a body.
Manmohan SinghHowever beauteous, wise, accomplished and all-knowing I may be, my body is, as if, it is without breath.
Manmohan Singh (Punjabi)ਕਿੰਨੀ ਭੀ ਸੋਹਣੀ, ਸਿਆਣੀ, ਕਾਮਲ ਅਤੇ ਸਾਰਾ ਕੁੱਛ ਜਾਨਣਹਾਰ ਮੈਂ ਹੋਵਾਂ, ਮੇਰੀ ਦੇਹ ਐਉਂ ਹੈ, ਜਿਸ ਤਰ੍ਹਾਂ ਕਿ ਇਹ ਸਾਹ ਦੇ ਬਗੈਰ ਹੈ।
Fareedkot Teekaਬਾਹਿਜ ਗੁਨੋਂ ਕਰ ਕੇ ਸੁੰਦ੍ਰ ਹੈ ਬੁਧੀ ਕਰ ਕੇ ਸੁਜਾਣ ਹੈ ਔ ਵਾਕੋਂ ਕਰ ਕੇ ਚਤਰ ਹੈ ਅਰ (ਬੇਤੀ) ਸਾਸਤ੍ਰ ਗ੍ਯਾਤਾ ਭੀ ਹੈ। ਪਰੰਤੂ ਪਤੀ ਬਿਨਾ ਐਸੇ ਬਿਅਰਥ ਹੈ ਸ੍ਵਾਸਾਂ ਬਿਨਾ ਜੈਸੇ ਤਨ ਬਿਅਰਥ ਹੈ॥
Prof. Sahib Singhਇਸਤ੍ਰੀ ਸੋਹਣੀ ਹੋਵੇ, ਸਿਆਣੀ ਹੋਵੇ, ਚਤੁਰ ਹੋਵੇ, ਵਿੱਦਿਆ-ਵਤੀ ਹੋਵੇ (ਪਤੀ ਦੇ ਮਿਲਾਪ ਤੋਂ ਬਿਨਾ ਇਉਂ ਹੀ ਹੈ, ਜਿਵੇਂ) ਸਾਹ ਆਉਣ ਤੋਂ ਬਿਨਾ ਸਰੀਰ।

ਪਦ ਅਰਥ ਸੁੰਦਰਿ = ਸੁੰਦਰੀ, ਸੋਹਣੀ। ਸੁਜਾਣਿ = ਸਿਆਣੀ। ਚਤੁਰਿ = {ਲਫ਼ਜ਼ 'ਚਤੁਰੁ' ਤੋਂ ਇਸਤ੍ਰੀ ਲਿੰਗ}। ਬੇਤੀ = {ਲਫ਼ਜ਼ 'ਬੇਤਾ' ਤੋਂ ਇਸਤ੍ਰੀ ਲਿੰਗ} ਵਿੱਦਿਆਵਤੀ। ਤਨਾ = ਸਰੀਰ।

SikhNet (Spanish)No importa qué tan bella y sabia es la novia; sin su Esposo ella es como un cuerpo sin respiración.

ਈਤ ਉਤ ਦਹ ਦਿਸ ਅਲੋਕਨ; ਮਨਿ ਮਿਲਨ ਕੀ. ਪ੍ਰਭ ਪਿਆਸ ਜੀਉ ॥

eet ut deh dis alokan; man milan kee. prabh piaas jeeo |

Sant Singh KhalsaI look here and there, in the ten directions; my mind is so thirsty to meet God!
Manmohan SinghI Look here, there and in ten directions for Him and my soul thirsts to meet my Lord.
Manmohan Singh (Punjabi)ਏਥੇ ਉੱਥੇ ਅਤੇ ਦਸੀਂ ਪਾਸੀਂ ਮੈਂ ਉਸ ਨੂੰ ਦੇਖਦੀ ਹਾਂ ਅਤੇ ਆਪਣੇ ਸੁਆਮੀ ਨੂੰ ਮਿਲਣ ਦੀ ਮੇਰੀ ਜਿੰਦੜੀ ਨੂੰ ਤ੍ਰੇਹ ਹੈ।
Fareedkot Teekaਇਧਰ ਉਧਰ ਦਸੋਂ ਦਿਸਾਂ ਮੇਂ ਦੇਖਨਾ ਕਰਤੀ ਹੂੰ, ਮਨ ਮੇਂ ਪ੍ਰਭੂ ਕੇ ਮਿਲਨੇ ਕੀ ਪ੍ਯਾਸ ਹੈ। ਭਾਵ ਜਹਾਂ ਕੋਈ ਮਹਾਤਮਾ ਸੁਨਤੀ ਹੂੰ ਤਹਾਂ ਹੀ ਜਾਤੀ ਹੂੰ॥
Prof. Sahib Singh(ਇਹੀ ਹਾਲ ਹੁੰਦਾ ਹੈ ਜੀਵ-ਇਸਤ੍ਰੀ ਦਾ, ਜੇ ਪ੍ਰਭੂ-ਮਿਲਾਪ ਤੋਂ ਵਾਂਜੀ ਰਹੇ) ਆਸੇ ਪਾਸੇ ਦਸੀਂ ਪਾਸੀਂ ਵੇਖ-ਭਾਲ ਕਰਦੀ ਹੈ, ਉਸ ਦੇ ਮਨ ਵਿਚ ਪ੍ਰਭੂ ਨੂੰ ਮਿਲਣ ਦੀ ਤਾਂਘ ਬਣੀ ਰਹਿੰਦੀ ਹੈ।

ਪਦ ਅਰਥ ਈਤ ਉਤ = ਇਧਰ ਉਧਰ, ਆਸੇ ਪਾਸੇ। ਦਹ ਦਿਸ = ਦਸੀਂ ਪਾਸੀਂ। ਅਲੋਕਨ = ਵੇਖ-ਭਾਲ। ਮਨਿ = ਮਨ ਵਿਚ।

SikhNet (Spanish)Busco por aquí y por allá, porque añoro ver a mi Esposo,

ਬਿਨਵੰਤਿ ਨਾਨਕ. ਧਾਰਿ ਕਿਰਪਾ; ਮੇਲਹੁ ਪ੍ਰਭ ਗੁਣਤਾਸ ਜੀਉ ॥੫॥

binavant naanak. dhaar kirapaa; melahu prabh gunataas jeeo |5|

Sant Singh KhalsaPrays Nanak, shower Your Mercy upon me; unite me with Yourself, O God, O treasure of virtue. ||5||
Manmohan SinghSupplicates Nanak, O my Master, the Treasure of virtues show mercy and unite me with Thyself.
Manmohan Singh (Punjabi)ਗੁਰੂ ਜੀ ਬਿਨੇ ਕਰਦੇ ਹਨ, ਹੇ ਨੇਕੀਆਂ ਦੇ ਖਜ਼ਾਨੇ ਮੇਰੇ ਮਾਲਕ ਰਹਿਮ ਕਰ ਤੇ ਮੈਨੂੰ ਆਪਣੇ ਨਾਲ ਮਿਲਾ ਲੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭ ਗੁਣੋਂ ਕੇ ਸਮੁੰਦਰ! ਕ੍ਰਿਪਾ ਧਾਰਕੈ ਮੇਲ ਲਵੋ॥੫॥
Prof. Sahib Singhਨਾਨਕ ਬੇਨਤੀ ਕਰਦਾ ਹੈ- (ਉਹ ਸੰਤ ਜਨਾਂ ਅੱਗੇ ਬੇਨਤੀ ਕਰਦੀ ਰਹਿੰਦੀ ਹੈ-ਹੇ ਸੰਤ ਜਨੋਂ!) ਕਿਰਪਾ ਕਰ ਕੇ ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨਾਲ ਮਿਲਾ ਦਿਉ ॥੫॥

ਪਦ ਅਰਥ ਧਾਰਿ ਕਿਰਪਾ = ਕਿਰਪਾ ਕਰ ਕੇ। ਗੁਣਤਾਸ ਪ੍ਰਭ = ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ॥੫॥

SikhNet (Spanish)reza Nanak, oh Guru, de tu Misericordia úneme con mi Dios, el Tesoro de Virtudes. (5)

Open this shabad →

Shabad Guru Arjan Dev Ji Raag Raamkalee continues on Ang 929

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਜਲਣਿ ਬੁਝੀ ਸੀਤਲ ਭਏ; ਮਨਿ ਤਨਿ ਉਪਜੀ ਸਾਂਤਿ ॥

jalan bujhee seetal bhe; man tan upajee saant |

Sant Singh KhalsaThe fire of desire is cooled and quenched; my mind and body are filled with peace and tranquility.
Manmohan SinghMy inner fire is quenched, am pacified and within my soul and body, peace has welled up.
Manmohan Singh (Punjabi)ਮੇਰੀ ਅੰਦਰਲੀ ਅੱਗ ਬੁੱਝ ਗਈ ਹੈ, ਮੈਂ ਠੰਢਾ ਠਾਰ ਹੋ ਗਿਆ ਹਾਂ ਅਤੇ ਮੇਰੀ ਆਤਮਾ ਤੇ ਦੇਹ ਅੰਦਰ ਠੰਢ ਚੈਣ ਉਤਪੰਨ ਹੋ ਗਈ ਹੈ।
Fareedkot Teekaਮਨ ਤਨ ਮੇਂ ਸਾਂਤਿ ਉਤਪਤ ਭਈ ਤ੍ਰਿਸਨਾ ਅਗਨੀ ਕੀ ਜਲਣਤਾ ਬੁਝ ਗਈ ਪੁਨਾ ਸੀਤਲ ਭਈ॥
Prof. Sahib Singh(ਜਿਨ੍ਹਾਂ ਮਨੁੱਖਾਂ ਨੂੰ) ਪੂਰਨ ਪ੍ਰਭੂ ਜੀ ਮਿਲ ਪਏ (ਉਹਨਾਂ ਦੇ ਅੰਦਰੋਂ) ਹੋਰ ਹੋਰ ਪਾਸੇ ਦੀ ਭਟਕਣਾ ਦੂਰ ਹੋ ਗਈ; (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁੱਝ ਗਈ,

ਪਦ ਅਰਥ ਜਲਣਿ = ਸੜਨ, ਤ੍ਰਿਸ਼ਨਾ ਦੀ ਅੱਗ। ਮਨਿ = ਮਨ ਵਿਚ। ਤਨਿ = ਤਨ ਵਿਚ। ਸਾਂਤਿ = ਠੰਢ।

SikhNet (Spanish)Mi fuego interno se ha apagado y mi cuerpo y mente están refrescados,

ਨਾਨਕ. ਪ੍ਰਭ ਪੂਰਨ ਮਿਲੇ; ਦੁਤੀਆ ਬਿਨਸੀ ਭ੍ਰਾਂਤਿ ॥੧॥

naanak. prabh pooran mile; duteea binasee bhraant |1|

Sant Singh KhalsaO Nanak, I have met my Perfect God; the illusion of duality is dispelled. ||1||
Manmohan SinghNanak, I have met with my All-pervading Lord and my duality and doubt are dispelled.
Manmohan Singh (Punjabi)ਨਾਨਕ, ਮੈਂ ਆਪਣੇ ਸਰਬ-ਵਿਆਪਦ ਸੁਆਮੀ ਨੂੰ ਮਿਲ ਗਿਆ ਹਾਂ ਅਤੇ ਮੇਰਾ ਦਵੈਤ-ਭਾਵ ਤੇ ਸੰਦੇਹ ਦੂਰ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਪ੍ਰਭੂ ਪੂਰਨ ਮਿਲੇ, ਜੋ ਦ੍ਵੈਤ ਭ੍ਰਾਂਤੀ ਸੀ ਸੋ ਬਿਨਸ ਗਈ ॥੧॥
Prof. Sahib Singh(ਉਹਨਾਂ ਦੇ ਹਿਰਦੇ) ਠੰਢੇ-ਠਾਰ ਹੋ ਗਏ, ਹੇ ਨਾਨਕ! (ਉਹਨਾਂ ਦੇ) ਮਨ ਵਿਚ (ਉਹਨਾਂ ਦੇ) ਤਨ ਵਿਚ ਸ਼ਾਂਤੀ ਪੈਦਾ ਹੋ ਗਈ ॥੧॥

ਪਦ ਅਰਥ ਦੁਤੀਆ ਭ੍ਰਾਂਤਿ = (ਪ੍ਰਭੂ ਨੂੰ ਭੁਲਾ ਕੇ) ਹੋਰ ਪਾਸੇ ਦੀ ਭਟਕਣਾ, ਮਾਇਆ ਦੀ ਖ਼ਾਤਰ ਭਟਕਣਾ ॥੧॥

SikhNet (Spanish)oh, dice Nanak, he encontrado a mi Dios Perfecto y la ilusión de la dualidad desapareció.(1)

Open this shabad (5 lines, Angs 928-929) →

Ang 928 of 1430