ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਦਾਨੁ ਦੇਇ ਕਰਿ; ਪੂਜਾ ਕਰਨਾ ॥
daan dee kar; poojaa karanaa |
Sant Singh KhalsaThey give you donations and worship you.
Manmohan SinghO Brahman, people give thee alms and worship thee.
Manmohan Singh (Punjabi)ਹੇ ਬ੍ਰਾਹਮਣ! ਲੋਕ ਤੈਨੂੰ ਖੈਰਾਤ ਦਿੰਦੇ ਅਤੇ ਤੈਨੂੰ ਪੂਜਦੇ ਹਨ।
Fareedkot Teekaਜਿਨ ਬ੍ਰਾਹਮਨੋਂ ਕੋ ਦਾਨ ਦੇ ਕਰ ਕੇ ਪੂਜਾ ਕਾ ਕਰਨਾ ਹੋਤਾ ਹੈ॥
Prof. Sahib Singh(ਹੇ ਭਾਈ! ਵੇਖੋ ਅਜੇਹੇ ਬ੍ਰਾਹਮਣਾਂ ਦਾ ਹਾਲ! ਜਜਮਾਨ ਤਾਂ) ਉਹਨਾਂ ਨੂੰ ਦਾਨ ਦੇ ਕੇ ਉਹਨਾਂ ਦੀ ਪੂਜਾ-ਮਾਨਤਾ ਕਰਦੇ ਹਨ,ਪਦ ਅਰਥ ਦੇਇ ਕਰਿ = ਦੇ ਕੇ।
SikhNet (Spanish)Hacemos ofrendas a los Brahmanes,
ਲੈਤ ਦੇਤ; ਉਨੑ ਮੂਕਰਿ ਪਰਨਾ ॥
lait det; una mookar paranaa |
Sant Singh KhalsaYou take from them, and then deny that they have given anything to you.
Manmohan SinghThou takest from them and deniest that they give thee.
Manmohan Singh (Punjabi)ਤੂੰ ਉਨ੍ਹਾਂ ਕੋਲੋਂ, ਲੈਂਦਾ ਹੈ ਅਤੇ ਮੁੱਕਰ ਜਾਂਦਾ ਹੈਂ ਕਿ ਉਹ ਤੈਨੂੰ ਦਿੰਦੇ ਹਨ।
Fareedkot Teekaਉਨੀ ਬ੍ਰਹਮਣੋ ਕਾ ਦਾਨੁ ਲੇਤੇ ਹੂਏ ਅਰ ਜਜਮਾਨ ਦੇਤੇ ਹੂਏ (ਮੂਕਰਿ ਪਰਨਾ) ਫਿਰ ਜਾਨਾ ਦੇਖੀਤਾ ਹੈ ਕਿ ਹਮਨੇ ਕਛੁ ਨਹੀਂ ਲੀਆ ਹੈ॥☬ਐਸੇ ਕਰਮ ਕਰਨ ਵਾਲੇ ਬ੍ਰਾਹਮਨੋ ਕੇ ਪ੍ਰਤਿ ਕਹਤੇ ਹੈਂ:
Prof. Sahib Singhਪਰ ਉਹ ਬ੍ਰਾਹਮਣ ਲੈਂਦੇ ਦੇਂਦੇ ਭੀ (ਸਭ ਕੁਝ ਹਾਸਲ ਕਰਦੇ ਹੋਏ ਭੀ) ਸਦਾ ਮੁੱਕਰੇ ਰਹਿੰਦੇ ਹਨ (ਕਦੇ ਆਪਣੇ ਜਜਮਾਨਾਂ ਦਾ ਧੰਨਵਾਦ ਤਕ ਨਹੀਂ ਕਰਦੇ। ਸਗੋਂ ਦਾਨ ਲੈ ਕੇ ਭੀ ਇਹੀ ਜ਼ਾਹਰ ਕਰਦੇ ਹਨ ਕਿ ਅਸੀਂ ਜਜਮਾਨਾਂ ਦਾ ਪਰਲੋਕ ਸਵਾਰ ਰਹੇ ਹਾਂ)।ਪਦ ਅਰਥ ਲੈਤ ਦੇਤ = ਲੈਂਦਿਆਂ ਦੇਂਦਿਆਂ। ਉਨ੍ਹ੍ਹ = ਉਹਨਾਂ (ਬ੍ਰਾਹਮਣਾਂ) ਨੇ। ਮੂਕਰਿ ਪਰਨਾ = ਮੁੱਕਰ ਜਾਣਾ, ਜਜਮਾਨਾਂ ਦੇ ਦਿੱਤੇ ਦਾਨ ਤੇ ਜਜਮਾਨਾਂ ਦਾ ਕਦੇ ਅਹਸਾਨ ਨਾਹ ਮੰਨਣਾ।
SikhNet (Spanish)pero mientras más reciben más reniegan.
ਜਿਤੁ ਦਰਿ; ਤੁਮੑ ਹੈ ਬ੍ਰਾਹਮਣ ਜਾਣਾ ॥
jit dar; tuma hai braahaman jaanaa |
Sant Singh KhalsaThat door, through which you must ultimately go, O Brahmin
Manmohan SinghO Brahman! The door, to which thou hast to go ultimately,
Manmohan Singh (Punjabi)ਹੇ ਬ੍ਰਾਹਮਣ! ਜਿਸ ਬੂਹੇ ਤੇ ਤੂੰ ਅਖੀਰ ਨੂੰ ਜਾਣਾ ਹੈ,
Fareedkot Teekaਤੁਮ ਲੋਗੋਂ ਨੇ ਸਰੀਰ ਤ੍ਯਾਗ ਕਰ ਜਿਸ ਦ੍ਵਾਰੇ ਪਰ ਜਾਨਾ ਹੈ॥
Prof. Sahib Singhਪਰ, ਹੇ ਬ੍ਰਾਹਮਣ! (ਇਹ ਚੇਤਾ ਰੱਖ) ਜਿਸ ਪ੍ਰਭੂ-ਦਰ ਤੇ (ਆਖ਼ਿਰ) ਤੂੰ ਪਹੁੰਚਣਾ ਹੈ,ਪਦ ਅਰਥ ਜਿਤੁ ਦਰਿ = ਜਿਸ (ਪ੍ਰਭੂ-) ਦਰ ਤੇ। ਬ੍ਰਾਹਮਣ = ਹੇ ਬ੍ਰਾਹਮਣ!
SikhNet (Spanish)Oh Brahmán, por tus formas y modos,
ਤਿਤੁ ਦਰਿ; ਤੂੰਹੀ ਹੈ ਪਛੁਤਾਣਾ ॥੧॥
tit dar; toonhee hai pachhutaanaa |1|
Sant Singh Khalsa- at that door, you will come to regret and repent. ||1||
Manmohan Singhis the door where thou shalt have to repent.
Manmohan Singh (Punjabi)ਉਸ ਬੂਹੇ ਉਤੇ ਤੂੰ ਪਸਚਾਤਾਪ ਕਰੇਗਾਂ।
Fareedkot Teekaਤਿਸ ਧਰਮਰਾਜ ਕੇ ਦ੍ਵਾਰੇ ਪਰ ਇਨ ਕਰਮ ਕਰ ਕੇ ਤੁਮਹੀ ਲੋਗੋਂ ਨੇ ਪਸਚਾਤਾਪੁ ਕਰਨਾ ਹੈ, ਭਾਵ ਯਹ ਕਿ ਜਮ ਸਾਸਨਾ ਸਹਨੀ ਪੜੇਗੀ॥੧॥
Prof. Sahib Singhਉਸ ਦਰ ਤੇ ਤੂੰ ਹੀ (ਆਪਣੀਆਂ ਇਹਨਾਂ ਕਰਤੂਤਾਂ ਦੇ ਕਾਰਨ) ਪਛੁਤਾਵੇਂਗਾ ॥੧॥ਪਦ ਅਰਥ ਤਿਤੁ ਦਰਿ = ਉਸ ਦਰ ਤੇ ॥੧॥
SikhNet (Spanish)a la hora de atravesar la última puerta, te vas a lamentar. (1)
ਐਸੇ ਬ੍ਰਾਹਮਣ; ਡੂਬੇ ਭਾਈ ॥
aise braahaman; ddoobe bhaaee |
Sant Singh KhalsaSuch Brahmins shall drown, O Siblings of Destiny;
Manmohan SinghO brother, such Brahmans will get drowned,
Manmohan Singh (Punjabi)ਹੇ ਭਰਾ! ਐਹੋ ਜੇਹੇ ਬ੍ਰਾਹਮਣ ਡੁਬ ਜਾਂਦੇ ਹਨ,
Fareedkot Teekaਹੇ ਭਾਈ! ਐਸੇ ਬ੍ਰਾਹਮਣ ਬ੍ਰਾਹਮਣਤ੍ਵ ਸੇ ਡੂਬ ਗਏ ਹੈਂ ਅਰਥਾਤ ਨਸ੍ਟ ਭਏ ਹੈਂ॥
Prof. Sahib Singhਹੇ ਭਾਈ! ਇਹੋ ਜਿਹੇ ਬ੍ਰਾਹਮਣਾਂ ਨੂੰ (ਮਾਇਆ ਦੇ ਮੋਹ ਵਿਚ) ਡੁੱਬੇ ਹੋਏ ਜਾਣੋ,ਪਦ ਅਰਥ ਡੂਬੇ = (ਮਾਇਆ ਦੇ ਮੋਹ ਵਿਚ) ਡੁੱਬੇ ਹੋਏ। ਭਾਈ = ਹੇ ਭਾਈ!
SikhNet (Spanish)Oh hermano, ahí se ahogan todos esos Brahmanes,
ਨਿਰਾਪਰਾਧ; ਚਿਤਵਹਿ ਬੁਰਿਆਈ ॥੧॥ ਰਹਾਉ ॥
niraaparaadh; chitaveh buriaaee |1| rahaau |
Sant Singh Khalsathey think of doing evil to the innocent. ||1||Pause||
Manmohan Singhas they think of doing evil to the innocent.
Manmohan Singh (Punjabi)ਜੋ ਬੇਗੁਨਾਹਾਂ ਦਾ ਬੁਰਾ ਕਰਨ ਦਾ ਖ਼ਿਆਲ ਕਰਦੇ ਹਨ। ਠਹਿਰਾਉ।
Fareedkot Teekaਜੋ ਅਪਰਾਧ ਤੇ ਬਿਨਾਂ ਪਰਾਈ ਬੁਰਾਈ ਚਿਤਵਤੇ ਹੈਂ॥੧॥ ਰਹਾਉ ॥
Prof. Sahib Singhਜੇਹੜੇ ਨਿਦੋਸੇ ਬੰਦਿਆਂ ਨੂੰ ਭੀ ਨੁਕਸਾਨ ਅਪੜਾਨ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ (ਉਚੀ ਜਾਤਿ ਦਾ ਹੋਣਾ, ਜਾਂ ਵੇਦ ਸ਼ਾਸਤ੍ਰ ਪੜ੍ਹੇ ਹੋਣਾ ਭੀ ਉਹਨਾਂ ਦੇ ਆਤਮਕ ਜੀਵਨ ਨੂੰ ਗ਼ਰਕ ਹੋਣੋਂ ਨਹੀਂ ਬਚਾ ਸਕਦਾ, ਜੇ ਉਹ ਦੂਜਿਆਂ ਦਾ ਬੁਰਾ ਤੱਕਦੇ ਰਹਿੰਦੇ ਹਨ) ॥੧॥ ਰਹਾਉ ॥ਪਦ ਅਰਥ ਨਿਰਾਪਰਾਧ = ਨਿਰ-ਅਪਰਾਧ, ਨਿਦੋਸਿਆਂ ਦੀ। ਚਿਤਵਹਿ ਬੁਰਿਆਈ = ਨੁਕਸਾਨ ਕਰਨ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ ॥੧॥ ਰਹਾਉ ॥
SikhNet (Spanish)que sin motivo alguno, pensaron en hacernos mal. (1‑Pausa)
ਅੰਤਰਿ ਲੋਭੁ; ਫਿਰਹਿ ਹਲਕਾਏ ॥
antar lobh; fireh halakaae |
Sant Singh KhalsaWithin them is greed, and they wander around like mad dogs.
Manmohan SinghWithin them is avarice and they wander about like mad dogs.
Manmohan Singh (Punjabi)ਉਨ੍ਹਾਂ ਦੇ ਅੰਦਰ ਲਾਲਚ ਹੈ ਅਤੇ ਉਹ ਹਲਕੇ ਕੁੱਤੇ ਦੀ ਤਰ੍ਹਾਂ ਭਟਕਦੇ ਹਨ।
Fareedkot Teekaਫਿਰ ਕੈਸੇ ਹੈਂ? ਅੰਤਸਕਰਣੋਂ ਮੇਂ ਲੋਭ ਹੈ, ਤਿਸ ਕਰ ਕੇ ਹਲਕਾਏ ਹੂਏ ਸ੍ਵਾਨ ਸਮਾਨ ਫਿਰਤੇ ਹੈਂ॥
Prof. Sahib Singhਹੇ ਭਾਈ! ਉਂਞ ਤਾਂ ਇਹ ਬ੍ਰਾਹਮਣ ਆਪਣੇ ਆਪ ਨੂੰ ਵੇਦ ਆਦਿਕ ਧਰਮ-ਪੁਸਤਕਾਂ ਦੇ ਗਿਆਤਾ ਜ਼ਾਹਰ ਕਰਦੇ ਹਨ, ਪਰ ਇਹਨਾਂ ਦੇ ਮਨ ਵਿਚ ਲੋਭ (ਠਾਠਾਂ ਮਾਰ ਰਿਹਾ ਹੈ, ਇਹ ਲੋਭ ਨਾਲ) ਹਲਕੇ ਹੋਏ ਫਿਰਦੇ ਹਨ।ਪਦ ਅਰਥ ਅੰਤਰਿ = ਅੰਦਰ, ਮਨ ਵਿਚ। ਹਲਕਾਏ = ਹਲਕੇ ਹੋਏ ਹੋਏ।
SikhNet (Spanish)A ellos la avaricia los corroe, y así andan como perros locos,
ਨਿੰਦਾ ਕਰਹਿ; ਸਿਰਿ ਭਾਰੁ ਉਠਾਏ ॥
nindaa kareh; sir bhaar utthaae |
Sant Singh KhalsaThey slander others and carry loads of sin upon their heads.
Manmohan SinghThey slander others and carry the load of sins on their heads.
Manmohan Singh (Punjabi)ਉਹ ਹੋਰਨਾਂ ਦੀ ਬਦਖੋਈ ਕਰਦੇ ਹਨ ਅਤੇ ਆਪਣੇ ਸਿਰਾਂ ਉਤੇ ਪਾਪਾਂ ਦਾ ਬੋਝ ਚੁਕਦੇ ਹਨ।
Fareedkot Teekaਸਤ ਪੁਰਸੋਂ ਕੀ ਨਿੰਦ੍ਯਾ ਕਰ ਕੇ ਅਪਨੇ ਸਿਰ ਪਰ ਭਾਰ ਉਠਾਉਤੇ ਹੈਂ॥
Prof. Sahib Singhਆਪਣੇ ਆਪ ਨੂੰ ਵਿਦਵਾਨ ਜ਼ਾਹਰ ਕਰਦੇ ਹੋਏ ਭੀ ਇਹ (ਦੂਜਿਆਂ ਦੀ) ਨਿੰਦਾ ਕਰਦੇ ਫਿਰਦੇ ਹਨ, ਆਪਣੇ ਸਿਰ ਉਤੇ ਨਿੰਦਾ ਦਾ ਭਾਰ ਚੁੱਕੀ ਫਿਰਦੇ ਹਨ।ਪਦ ਅਰਥ ਸਿਰਿ = ਸਿਰ ਉਤੇ। ਉਠਾਏ = ਉਠਾਇ, ਚੁੱਕ ਕੇ।
SikhNet (Spanish)calumniando a otros en nombre de la religión, y cargando el peso de la maldad sobre sus cabezas.
ਮਾਇਆ ਮੂਠਾ; ਚੇਤੈ ਨਾਹੀ ॥
maaeaa mootthaa; chetai naahee |
Sant Singh KhalsaIntoxicated by Maya, they do not think of the Lord.
Manmohan SinghBeguiled by wealth, Brahman reflectest not on the Lord.
Manmohan Singh (Punjabi)ਧਨ-ਦੌਲਤ ਦਾ ਠੱਗਿਆ ਹੋਇਆ ਬ੍ਰਾਹਮਣ, ਸੁਆਮੀ ਦਾ ਸਿਮਰਨ ਨਹੀਂ ਕਰਦਾ।
Fareedkot Teekaਜਿਸ ਕਾ ਅੰਤਸਕਰਨੁ ਮਾਯਾ ਕਰ ਕੇ ਠਗਾ ਗ੍ਯਾ ਹੈ, ਸੋ ਪਰਮੇਸਰ ਕੋ (ਚੇਤੈ) ਸਿਮਰਤਾ ਨਹੀਂ ਹੈ॥
Prof. Sahib Singh(ਹੇ ਭਾਈ!) ਮਾਇਆ (ਦੇ ਮੋਹ) ਦੇ ਹੱਥੋਂ ਆਪਣੇ ਆਤਮਕ ਜੀਵਨ ਦੀ ਰਾਸਿ-ਪੂੰਜੀ ਲੁਟਾ ਬੈਠਾ ਇਹ ਬ੍ਰਾਹਮਣ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ (ਇਸ ਪਾਸੇ) ਧਿਆਨ ਨਹੀਂ ਦੇਂਦਾ।ਪਦ ਅਰਥ ਮੂਠਾ = ਠੱਗਿਆ ਹੋਇਆ, ਆਤਮਕ ਜੀਵਨ ਦਾ ਸਰਮਾਇਆ ਲੁਟਾ ਚੁੱਕਿਆ ਹੈ।
SikhNet (Spanish)Aturdidos por Maya, no recuerdan al Señor,
ਭਰਮੇ ਭੂਲਾ; ਬਹੁਤੀ ਰਾਹੀ ॥੨॥
bharame bhoolaa; bahutee raahee |2|
Sant Singh KhalsaDeluded by doubt, they wander off on many paths. ||2||
Manmohan SinghBecause of doubt, he goes astray in many paths.
Manmohan Singh (Punjabi)ਸੰਦੇਹ ਦੇ ਕਾਰਨ, ਉਹ ਘਣੇਰਿਆਂ ਰਸਤਿਆਂ ਅੰਦਰ ਭੁੱਲਿਆ ਫਿਰਦਾ ਹੈ।
Fareedkot Teekaਭਰਮ ਕਰ ਭੂਲਾ ਹੂਆ ਬਹੁਤੇ ਰਸਤੋਂ ਮੇਂ ਪੜਤਾ ਹੈ, ਭਾਵ ਕਾਮਨਾ ਅਰਥ ਅਨੇਕ ਦੇਵਤੋਂ ਕੀ ਉਪਾਸਨਾ ਕਰਤੇ ਹੈਂ॥੨॥
Prof. Sahib Singhਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਬ੍ਰਾਹਮਣ ਕਈ ਪਾਸੀਂ ਖ਼ੁਆਰ ਹੁੰਦਾ ਫਿਰਦਾ ਹੈ ॥੨॥ਪਦ ਅਰਥ ਭਰਮੇ = ਭਟਕਣਾ ਵਿਚ ॥੨॥
SikhNet (Spanish)y desviados por la duda, se van por muchos, muchos senderos. (2)
ਬਾਹਰਿ ਭੇਖ ਕਰਹਿ; ਘਨੇਰੇ ॥
baahar bhekh kareh; ghanere |
Sant Singh KhalsaOutwardly, they wear various religious robes,
Manmohan SinghTo show to the people, he wears many religious dresses.
Manmohan Singh (Punjabi)ਲੋਕਾਂ ਨੂੰ ਦਿਖਾਉਣ ਲਈ ਉਹ ਬਹੁਤੇ ਧਾਰਮਿਕ ਲਿਬਾਸ ਪਹਿਨਦਾ ਹੈ।
Fareedkot Teekaਬਾਹਰ ਤੋ ਸਰੀਰ ਮੇਂ ਬਹੁਤ ਸੇ ਤਿਲਕ ਛਾਪੇ ਭਸਮ ਤ੍ਰਿਪੁੰਡ ਆਦਿ ਭੇਖ ਕਰਤੇ ਹੈਂ॥
Prof. Sahib Singh(ਹੇ ਭਾਈ!) ਅਜੇਹੇ ਬ੍ਰਾਹਮਣ ਬਾਹਰ (ਲੋਕਾਂ ਨੂੰ ਪਤਿਆਉਣ ਵਾਸਤੇ, ਆਪਣੇ ਆਪ ਨੂੰ ਲੋਕਾਂ ਦਾ ਧਾਰਮਿਕ ਆਗੂ ਜ਼ਾਹਰ ਕਰਨ ਵਾਸਤੇ) ਕਈ (ਧਾਰਮਿਕ) ਭੇਖ ਕਰਦੇ ਹਨ,ਪਦ ਅਰਥ ਕਰਹਿ = ਕਰਦੇ ਹਨ। ਘਨੇਰੇ = ਬਹੁਤ।
SikhNet (Spanish)Por fuera engañan a todos con vestidos muy puros,
ਅੰਤਰਿ ਬਿਖਿਆ; ਉਤਰੀ ਘੇਰੇ ॥
antar bikhiaa; utaree ghere |
Sant Singh Khalsabut within, they are enveloped by poison.
Manmohan SinghBut his mind is besieged by wickedness.
Manmohan Singh (Punjabi)ਪਰ ਉਸ ਦੇ ਮਨ ਨੂੰ ਪਾਪ ਨੇ ਘੇਰਾ ਘੱਤਿਆ ਹੋਇਆ ਹੈ।
Fareedkot Teekaਅੰਤਸਕਰਨ ਮੇਂ (ਬਿਖਿਆ) ਬਿਖ੍ਯ ਬਾਸਨਾ ਘੇਰ ਕਰ ਕੇ ਉਤਰੀ ਹੈ ਅਰਥਾਤ ਪੂਰਨ ਹੋ ਰਹੀ ਹੈ॥
Prof. Sahib Singhਪਰ ਉਨ੍ਹਾਂ ਦੇ ਆਪਣੇ ਅੰਦਰ ਤਾਂ ਮਾਇਆ ਘੇਰ ਕੇ ਡੇਰਾ ਪਾਈ ਬੈਠੀ ਹੈ।ਪਦ ਅਰਥ ਬਿਖਿਆ = ਮਾਇਆ। ਘੇਰੇ = ਘੇਰਿ, ਘੇਰ ਕੇ। ਉਤਰੀ = ਡੇਰਾ ਪਾਈ ਬੈਠੀ ਹੈ।
SikhNet (Spanish)pero dentro de ellos habita el veneno de Maya,
ਅਵਰ ਉਪਦੇਸੈ; ਆਪਿ ਨ ਬੂਝੈ ॥
avar upadesai; aap na boojhai |
Sant Singh KhalsaThey instruct others, but do not understand themselves.
Manmohan SinghHe instructs others, but understands not his ownself.
Manmohan Singh (Punjabi)ਉਹ ਹੋਰਨਾਂ ਨੂੰ ਸਿੱਖਮੱਤ ਦਿੰਦਾ ਹੈ, ਪ੍ਰਤੂੰ ਆਪਣੇ ਆਪ ਨੂੰ ਨਹੀਂ ਸਮਝਦਾ।
Fareedkot Teekaਦੂਸਰੋਂ ਕੋ ਉਪਦੇਸ਼ ਕਰਤਾ ਹੈ ਆਪ ਨਹੀਂ ਸਮਝਤਾ ਹੈ॥
Prof. Sahib Singh(ਹੇ ਭਾਈ! ਜੇਹੜਾ ਬ੍ਰਾਹਮਣ) ਹੋਰਨਾਂ ਨੂੰ ਤਾਂ (ਧਰਮ ਦਾ) ਉਪਦੇਸ ਕਰਦਾ ਹੈ, ਪਰ ਆਪ (ਉਸ ਧਰਮ ਨੂੰ) ਨਹੀਂ ਸਮਝਦਾ,ਪਦ ਅਰਥ ਅਵਰ = ਹੋਰਨਾਂ ਨੂੰ।
SikhNet (Spanish)el cual penetra y embauca a sus Almas. Instruyendo a otros, sin seguir su propia enseñanza,
ਐਸਾ ਬ੍ਰਾਹਮਣੁ; ਕਹੀ ਨ ਸੀਝੈ ॥੩॥
aisaa braahaman; kahee na seejhai |3|
Sant Singh KhalsaSuch Brahmins will never be emancipated. ||3||
Manmohan Singhsuch a Brahman, can in no way be emancipated.
Manmohan Singh (Punjabi)ਐਹੋ ਜੇਹਾ ਬ੍ਰਾਹਮਣ ਕਿਸੇ ਤਰ੍ਹਾਂ ਭੀ ਬੰਦ-ਖਾਲਸ ਨਹੀਂ ਹੋ ਸਕਦਾ।
Fareedkot Teekaਐਸਾ ਜੋ ਬ੍ਰਹਮਨ ਹੈ, ਸੋ ਕਹੀਂ ਭੀ ਨਹੀਂ ਸੀਝਤਾ ਹੈ ਅਰਥਾਤ ਉਸ ਕੀ ਕਲ੍ਯਾਣ ਕਹੀਂ ਨਹੀਂ ਹੋਤੀ॥੩॥
Prof. Sahib Singhਅਜੇਹਾ ਬ੍ਰਾਹਮਣ (ਲੋਕ ਪਰਲੋਕ) ਕਿਤੇ ਭੀ ਕਾਮਯਾਬ ਨਹੀਂ ਹੁੰਦਾ ॥੩॥ਪਦ ਅਰਥ ਨ ਸੀਝੈ = ਕਾਮਯਾਬ ਨਹੀਂ ਹੁੰਦਾ। ਕਹੀ = ਕਿਤੇ ਭੀ, ਕਹੀਂ ॥੩॥
SikhNet (Spanish)¿cómo puede tal Brahmán ser liberado? (3)
ਮੂਰਖ ਬਾਮਣ; ਪ੍ਰਭੂ ਸਮਾਲਿ ॥
moorakh baaman; prabhoo samaal |
Sant Singh KhalsaO foolish Brahmin, reflect upon God.
Manmohan SinghO silly Brahman, meditate thou on the Lord.
Manmohan Singh (Punjabi)ਹੇ ਮੂਰਖ ਬ੍ਰਾਹਮਣ! ਤੂੰ ਆਪਣੇ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਮੂਰਖ ਬ੍ਰਹਮਨ! ਪ੍ਰਭੂ ਅਕਾਲ ਪੁਰਖ ਕੋ ਸਿਮਰਨ ਕਰ॥
Prof. Sahib Singhਹੇ ਮੂਰਖ ਬ੍ਰਾਹਮਣ! ਪਰਮਾਤਮਾ ਨੂੰ (ਆਪਣੇ ਹਿਰਦੇ ਵਿਚ) ਯਾਦ ਕਰਿਆ ਕਰ,ਪਦ ਅਰਥ ਬਾਮਣ = ਹੇ ਬ੍ਰਾਹਮਣ!
SikhNet (Spanish)Oh tonto Brahmán, ensambla en tu interior al Señor,
ਦੇਖਤ ਸੁਨਤ ਤੇਰੈ ਹੈ ਨਾਲਿ ॥
dekhat sunat terai hai naal |
Sant Singh KhalsaHe watches and hears, and is always with you.
Manmohan SinghHe watches and hears thee and abides with thee.
Manmohan Singh (Punjabi)ਉਹ ਤੈਨੂੰ ਵੇਖਦਾ ਤੇ ਸੁਣਦਾ ਹੈ ਅਤੇ ਤੇਰੇ ਸੰਗ ਵੱਸਦਾ ਹੈ।
Fareedkot Teekaਜੋ ਦੇਖਤਾ ਸੁਨਤਾ ਸਦੀਵਕਾਲ ਤੇਰੇ ਸੰਗ ਹੀ ਹੈ॥
Prof. Sahib Singhਉਹ ਪਰਮਾਤਮਾ (ਤੇਰੇ ਸਾਰੇ ਕੰਮ) ਵੇਖਦਾ (ਤੇਰੀਆਂ ਸਾਰੀਆਂ ਗੱਲਾਂ) ਸੁਣਦਾ (ਸਦਾ) ਤੇਰੇ ਨਾਲ ਰਹਿੰਦਾ ਹੈ।
SikhNet (Spanish)porque Él escucha y ve dentro de ti, sin importar a donde vayas.
ਕਹੁ ਨਾਨਕ; ਜੇ ਹੋਵੀ ਭਾਗੁ ॥
kahu naanak; je hovee bhaag |
Sant Singh KhalsaSays Nanak, if this is your destiny,
Manmohan SinghSays Nanak, if such good be thy fate,
Manmohan Singh (Punjabi)ਗੁਰੂ ਜੀ ਆਖਦੇ ਹਨ ਜੇਕਰ ਤੇਰੀ ਚੰਗੀ ਕਿਸਮਤ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤੇਰਾ ਅਛਾ ਭਾਗ ਹੈ॥
Prof. Sahib Singhਹੇ ਨਾਨਕ! (ਅਜੇਹੇ ਬ੍ਰਾਹਮਣ ਨੂੰ ਆਖ-) ਜੇ ਤੇਰੇ ਭਾਗ ਜਾਗਣ,ਪਦ ਅਰਥ ਹੋਵੀ = ਹੋਵੇ।
SikhNet (Spanish)Dice Nanak, si buscas la Liberación de tu destino,
ਮਾਨੁ ਛੋਡਿ; ਗੁਰ ਚਰਣੀ ਲਾਗੁ ॥੪॥੮॥
maan chhodd; gur charanee laag |4|8|
Sant Singh Khalsarenounce your pride, and grasp the Guru's Feet. ||4||8||
Manmohan Singhrenounce thy pride and cling to Guru's feet.
Manmohan Singh (Punjabi)ਤਾਂ ਆਪਣਾ ਹੰਕਾਰ ਛੱਡ ਦੇ ਅਤੇ ਗੁਰਾਂ ਦੇ ਪੈਰਾਂ ਨੂੰ ਚਿੰਮੜ ਜਾ।
Fareedkot Teekaਤੋ ਹੇ ਬ੍ਰਾਹਮਨ! ਮਾਨ ਤ੍ਯਾਗ ਕਰ ਗੁਰੋਂ ਕੇ ਚਰਨੋਂ ਮੇਂ ਲਾਗ॥੪॥੮॥☬ਬੇਨਤੀ:
Prof. Sahib Singhਤਾਂ (ਆਪਣੀ ਉੱਚੀ ਜਾਤਿ ਤੇ ਵਿੱਦਵਤਾ ਦਾ) ਮਾਣ ਛੱਡ ਕੇ ਗੁਰੂ ਦੀ ਸਰਨ ਪਉ ॥੪॥੮॥ਪਦ ਅਰਥ ਛੋਡਿ = ਛੱਡ ਕੇ ॥੪॥੮॥
SikhNet (Spanish)entonces, entrega tu ego y póstrate a los Pies del Guru. (4‑8)