ੴ

ਸਿੱਖਬਾਣੀ · SikhBani

ਗੁਨੁ ਅਵਗਨੁ ਮੇਰੋ ਕਛੁ ਨ ਬੀਚਾਰੋ ॥

gun avagan mero kachh na beechaaro
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 372 · 19 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਗੁਨੁ ਅਵਗਨੁ ਮੇਰੋ; ਕਛੁ ਨ ਬੀਚਾਰੋ ॥

gun avagan mero; kachh na beechaaro |

Sant Singh KhalsaHe does not consider my merits or demerits.
Manmohan SinghMy merits and demerits have not been considered.
Manmohan Singh (Punjabi)ਮੇਰੀਆਂ ਚੰਗਿਆਂਈਆਂ ਤੇ ਬੁਰਾਈਆਂ ਦਾ ਖਿਆਲ ਨਹੀਂ ਕੀਤਾ ਗਿਆ।
Fareedkot Teekaਸੁਭ ਗੁਣ ਸਤ ਸੰਤੋਖਾਦਿ ਅਵਗੁਣ ਅਸਤ੍ਯ ਲੋਭਾਦਿ ਮੇਰਾ ਕੁਛੁ ਭੀ ਨਹੀਂ ਬੀਚਾਰਾ ਹੈ॥
Prof. Sahib Singh(ਹੇ ਸਹੇਲੀਏ! ਮੇਰੇ ਖਸਮ ਨੇ) ਮੇਰਾ ਕੋਈ ਗੁਣ ਨਹੀਂ ਵਿਚਾਰਿਆ ਮੇਰਾ ਕੋਈ ਔਗੁਣ ਨਹੀਂ ਤੱਕਿਆ।

ਪਦ ਅਰਥ ਬੀਚਾਰੋ = ਬੀਚਾਰਾ, ਵਿਚਾਰਿਆ।

SikhNet (Spanish)Mi Señor no tomó en consideración mi mérito o demérito;

ਨਹ ਦੇਖਿਓ; ਰੂਪ ਰੰਗ ਸੀਂਗਾਰੋ ॥

neh dekhio; roop rang saneegaaro |

Sant Singh KhalsaHe does not look at my beauty, color or decorations.
Manmohan SinghNor have been my beauty, colour and decorations looked to.
Manmohan Singh (Punjabi)ਨਾਂ ਹੀ ਮੇਰੀ ਸੁੰਦਰਤਾ, ਰੰਗ ਤੇ ਹਾਰ ਸ਼ਿੰਗਾਰ ਵੱਲ ਤਕਿਆ ਗਿਆ ਹੈ।
Fareedkot Teekaਔਰ ਮੇਰੇ ਰੂਪ ਚਿਤ ਕੀ ਸੁਧਤਾ (ਰੰਗ) ਪ੍ਰੇਮ (ਸਿੰਗਾਰੋ) ਸਾਧਨ ਸਪੰਨਤਾ ਕੁਛੁ ਭੀ ਨਹੀਂ ਦੇਖੀ॥
Prof. Sahib Singhਉਸ ਨੇ ਮੇਰਾ ਰੂਪ ਨਹੀਂ ਵੇਖਿਆ, ਰੰਗ ਨਹੀਂ ਵੇਖਿਆ, ਸਿੰਗਾਰ ਨਹੀਂ ਵੇਖਿਆ,
SikhNet (Spanish)no consideró mi color, mi belleza ni embellecimientos,

ਚਜ ਅਚਾਰ; ਕਿਛੁ ਬਿਧਿ ਨਹੀ ਜਾਨੀ ॥

chaj achaar; kichh bidh nahee jaanee |

Sant Singh KhalsaI do not know the ways of wisdom and good conduct.
Manmohan SinghI know not the way of wisdom and good conduct.
Manmohan Singh (Punjabi)ਮੈਂ ਸਿਆਣਪ ਤੇ ਸ਼ੁੱਭ ਚੱਲਣ ਦਾ ਮਾਰਗ ਨਹੀਂ ਜਾਣਦੀ।
Fareedkot Teeka(ਚਜ ਆਚਾਰ) ਸੁਭ ਆਚਰਣੋਂ ਕੀ ਮੈਨੇ ਕੋਈ ਬਿਧਿ ਨਹੀਂ ਜਾਨੀ॥
Prof. Sahib Singhਮੈਂ ਕੋਈ ਸੁਚੱਜ ਨਹੀਂ ਸਾਂ ਸਿੱਖੀ ਹੋਈ, ਮੈਂ ਉੱਚੇ ਆਚਰਨ ਦਾ ਕੋਈ ਢੰਗ ਨਹੀਂ ਸਾਂ ਜਾਣਦੀ।

ਪਦ ਅਰਥ ਚਜ = ਸੁਚੱਜ। ਅਚਾਰ = ਆਚਾਰ, ਚੰਗਾ ਆਚਰਨ। ਬਿਧਿ = ਢੰਗ, ਤਰੀਕਾ, ਜਾਚ। ਜਾਨੀ = ਜਾਣੀ, ਸਿੱਖੀ।

SikhNet (Spanish)mi cultura, mi conducta,

ਬਾਹ ਪਕਰਿ; ਪ੍ਰਿਅ ਸੇਜੈ ਆਨੀ ॥੧॥

baah pakar; pria sejai aanee |1|

Sant Singh KhalsaBut taking me by the arm, my Husband Lord has led me to His Bed. ||1||
Manmohan SinghBut taking me by the arm, Spouse has led me to the couch.
Manmohan Singh (Punjabi)ਪਰ ਭੁਜਾ ਤੋਂ ਪਕੜ ਕੇ ਕੰਤ ਨੇ ਮੈਨੂੰ ਪਲੰਘ ਤੇ ਲੈ ਆਂਦਾ ਹੈ।
Fareedkot Teekaਯਦ੍ਯਪਿ ਤਾਂ ਵੀ ਹਰੀ ਨੇ ਅਪਨੀ ਕ੍ਰਿਪਾ ਸੇ ਮੇਰੀ ਭੁਜਾ ਪਕੜਕੇ ਸ੍ਵੈ ਸ੍ਵਰੂਪ ਸੇਜ੍ਯ ਪਰ (ਆਨੀ) ਸਥਾਪਿਤ ਕਰੀ ਹੂੰ॥੧॥
Prof. Sahib Singhਫਿਰ ਭੀ (ਹੇ ਸਹੇਲੀਏ!) ਮੇਰੀ ਬਾਂਹ ਫੜ ਕੇ ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ ਆਪਣੀ ਸੇਜ ਉਤੇ ਲੈ ਆਂਦਾ ॥੧॥

ਪਦ ਅਰਥ ਪਕਰਿ = ਫੜ ਕੇ। ਪ੍ਰਿਅ = ਪਿਆਰੇ ਨੇ। ਆਨੀ = ਲੈ ਆਂਦਾ ॥੧॥

SikhNet (Spanish)ni mi forma de aprender. Sin embargo el Señor me tomó en Sus Brazos y me llevó a Su Aposento. (1)

ਸੁਨਿਬੋ ਸਖੀ; ਕੰਤਿ ਹਮਾਰੋ, ਕੀਅਲੋ ਖਸਮਾਨਾ ॥

sunibo sakhee; kant hamaaro, keealo khasamaanaa |

Sant Singh KhalsaHear, O my companions, my Husband, my Lord Master, possesses me.
Manmohan SinghHear, ye mates, my bridegroom has owned me.
Manmohan Singh (Punjabi)ਤੁਸੀਂ ਸੁਣੋ ਹੇ ਸਹੇਲੀਓ! ਮੇਰੇ ਲਾੜੇ ਨੇ ਮੈਨੂੰ ਅਪਨਾ ਲਿਆ ਹੈ।
Fareedkot Teekaਹੇ ਸਖੀਓ ਸੁਨੋ! ਕੰਤ ਨੇ ਹਮਾਰਾ (ਖਸਮਾਨਾ) ਪਖ ਕੀਆ ਹੈ॥
Prof. Sahib Singhਹੇ (ਮੇਰੀ) ਸਹੇਲੀਏ! ਸੁਣ ਮੇਰੇ ਖਸਮ-ਪ੍ਰਭੂ ਨੇ (ਮੇਰੀ) ਸੰਭਾਲ ਕੀਤੀ ਹੈ,

ਪਦ ਅਰਥ ਬੋ ਸਖੀ = ਹੇ ਸਖੀ! ਕੰਤਿ = ਕੰਤ ਨੇ। ਕੀਅਲੋ = ਕੀਤਾ। ਖਸਮਾਨਾ = ਖਸਮ ਵਾਲਾ ਫ਼ਰਜ਼, ਸੰਭਾਲ।

SikhNet (Spanish)Escuchen compañeros, mi Esposo me protege, y acariciando mi frente con Sus Palmas, Él me posee.

ਕਰੁ ਮਸਤਕਿ ਧਾਰਿ, ਰਾਖਿਓ ਕਰਿ ਅਪੁਨਾ; ਕਿਆ ਜਾਨੈ. ਇਹੁ ਲੋਕੁ ਅਜਾਨਾ ॥੧॥ ਰਹਾਉ ॥

kar masatak dhaar, raakhio kar apunaa; kiaa jaanai. ihu lok ajaanaa |1| rahaau |

Sant Singh KhalsaPlacing His Hand upon my forehead, He protects me as His Own. What do these ignorant people know? ||1||Pause||
Manmohan SinghPlacing His hand on my forehead, he has protected me as His own. What do these ignorant people know? Pause.
Manmohan Singh (Punjabi)ਉਸ ਨੇ ਆਪਣਾ ਹੱਥ ਮੇਰੇ ਮੱਥੇ ਤੇ ਰੱਖਕੇ ਆਪਣਾ ਜਾਣ ਮੈਨੂੰ ਬਚਾ ਲਿਆ ਹੈ। ਇਹ ਬੇਸਮਝ ਲੋਕ ਕੀ ਜਾਣਦੇ ਹਨ? ਠਹਿਰਾਉ।
Fareedkot Teekaਸਿਰ ਪੁਰ ਆਪਨਾ ਹਾਥ ਧਾਰਨ ਕਰ ਮੁਝੇ ਰਖ ਲੀਆ ਹੈ। ਇਹ (ਅਜਾਨਾ) ਮੂਰਖ ਲੋਗੋਂ ਕੋ ਕਿਆ ਸੁਧ ਹੈ॥੧॥ ਰਹਾਉ ॥
Prof. Sahib Singh(ਮੇਰੇ) ਮੱਥੇ ਉਤੇ (ਆਪਣਾ) ਹੱਥ ਰੱਖ ਕੇ ਉਸ ਨੇ ਮੈਨੂੰ ਆਪਣੀ ਜਾਣ ਕੇ ਮੇਰੀ ਰੱਖਿਆ ਕੀਤੀ ਹੈ। ਪਰ ਇਹ ਮੂਰਖ ਜਗਤ ਇਸ (ਭੇਤ) ਨੂੰ ਕੀਹ ਸਮਝੇ? ॥੧॥ ਰਹਾਉ ॥

ਪਦ ਅਰਥ ਕਰੁ = ਹੱਥ {ਇਕ-ਵਚਨ}। ਮਸਤਕਿ = ਮੱਥੇ ਉਤੇ। ਧਾਰਿ = ਰੱਖ ਕੇ। ਅਜਾਨਾ = ਅੰਞਾਣ, ਮੂਰਖ ॥੧॥ ਰਹਾਉ ॥

SikhNet (Spanish)Oh, qué sabe el mundo de este Misterio? (1‑Pausa)

ਸੁਹਾਗੁ ਹਮਾਰੋ; ਅਬ ਹੁਣਿ ਸੋਹਿਓ ॥

suhaag hamaaro; ab hun sohio |

Sant Singh KhalsaMy married life now appears so beauteous;
Manmohan SinghMy married life, now, looks beauteous.
Manmohan Singh (Punjabi)ਮੇਰਾ ਵਿਆਹੁਤਾ ਜੀਵਨ ਹੁਣ, ਸੁੰਦਰ ਲੱਗਦਾ ਹੈ।
Fareedkot Teekaਤਾਂ ਤੇ ਹਮਾਰਾ ਸੁਹਾਗੁ ਭਾਵ ਸੁਖ (ਅਬ) ਅਬਨਾਸੀ ਨਿਸਚ੍ਯ ਕਰ ਕੇ ਹੁਣ ਸੋਭਾਇਮਾਨ ਹੂਆ ਹੈ॥
Prof. Sahib Singh(ਹੇ ਸਹੇਲੀਏ!) ਹੁਣ ਮੇਰਾ ਚੰਗਾ ਸਤਾਰਾ ਚਮਕ ਪਿਆ ਹੈ,

ਪਦ ਅਰਥ ਸੁਹਾਗੁ = ਚੰਗਾ ਭਾਗ। ਸੋਹਿਓ = ਸੋਹਣਾ ਲੱਗ ਰਿਹਾ ਹੈ, ਚਮਕਿਆ ਹੈ।

SikhNet (Spanish)¡Qué Bello se ve mi Esposo, cuando al encontrarme,

ਕੰਤੁ ਮਿਲਿਓ; ਮੇਰੋ ਸਭੁ ਦੁਖੁ ਜੋਹਿਓ ॥

kant milio; mero sabh dukh johio |

Sant Singh Khalsamy Husband Lord has met me, and He sees all my pains.
Manmohan SinghMy Groom has met me and has diagnosed all my maladies.
Manmohan Singh (Punjabi)ਮੈਡਾ ਭਰਤਾ ਮੈਨੂੰ ਮਿਲ ਪਿਆ ਹੈ ਅਤੇ ਉਸਨੇ ਮੇਰੇ ਸਾਰੇ ਰੋਗ ਜਾਂਚ ਲਏ ਹਨ।
Fareedkot Teekaਮੇਰਾ ਵਿਛੋੜੇ ਕਾ ਜਿਤਨਾ ਦੁਖੁ ਥਾ, ਸੋ ਸਭੁ (ਜੋਹਿਓਂ) ਕਾਟਿਆ ਹੈ ਅਰੁ ਮੇਰਾ ਕੰਤੁ ਮੁਝੇ ਮਿਲ ਗਇਆ ਹੈ॥☬ਅਬ ਸੰਜੋਗ ਅਵਸਥਾ ਕਾ ਬਰਨਨ ਕਰਤੇ ਹੈਂ:
Prof. Sahib Singhਮੇਰਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ, ਉਸ ਨੇ ਮੇਰਾ ਸਾਰਾ ਰੋਗ ਗਹੁ ਨਾਲ ਤੱਕ ਲਿਆ ਹੈ।

ਪਦ ਅਰਥ ਜੋਹਿਓ = ਗਹੁ ਨਾਲ ਵੇਖਿਆ ਹੈ (ਜਿਵੇਂ ਕੋਈ ਹਕੀਮ ਕਿਸੇ ਰੋਗੀ ਦਾ ਦੁੱਖ ਗਹੁ ਨਾਲ ਵੇਖਦਾ ਹੈ)।

SikhNet (Spanish)cura todo mi dolor!

ਆਂਗਨਿ ਮੇਰੈ; ਸੋਭਾ ਚੰਦ ॥

aangan merai; sobhaa chand |

Sant Singh KhalsaWithin the courtyard of my heart, the glory of the moon shines.
Manmohan SinghWithin my heart's compound, is the moony glory.
Manmohan Singh (Punjabi)ਮੇਰੇ ਦਿਲ ਦੇ ਵਿਹੜੇ ਅੰਦਰ ਚੰਨ ਵਰਗੀ ਕੀਰਤੀ ਹੈ।
Fareedkot Teekaਮੇਰੇ ਅੰਤਸਕਰਨ ਰੂਪ ਆਂਗਨ ਮੇਂ ਸਤੋ ਗੁਨ ਰੂਪ ਚੰਦ੍ਰਮਾ ਸੋਭਾ ਦਾਇਕ ਪ੍ਰਕਾਸ੍ਤ ਹੂਆ ਹੈ॥
Prof. Sahib Singhਮੇਰੇ (ਹਿਰਦੇ ਦੇ) ਵੇਹੜੇ ਵਿਚ ਸੋਭਾ ਦਾ ਚੰਦ ਚੜ੍ਹ ਪਿਆ ਹੈ।

ਪਦ ਅਰਥ ਆਂਗਨਿ = (ਹਿਰਦਾ-ਰੂਪ) ਵੇਹੜੇ ਵਿਚ।

SikhNet (Spanish)En lo profundo de mi corazón ha salido la luna gloriosa,

ਨਿਸਿ ਬਾਸੁਰ; ਪ੍ਰਿਅ ਸੰਗਿ ਅਨੰਦ ॥੨॥

nis baasur; pria sang anand |2|

Sant Singh KhalsaNight and day, I have fun with my Beloved. ||2||
Manmohan SinghNight and day, I make merry, with my Beloved.
Manmohan Singh (Punjabi)ਰੈਣ ਦਿਹੂੰ, ਮੈਂ ਆਪਣੈ ਪ੍ਰੀਤਮ ਨਾਲ ਅਨੰਦ ਮਾਣਦੀ ਹਾਂ।
Fareedkot Teekaਅਬ ਪ੍ਯਾਰੇ ਕੇ ਸੰਗ ਮਿਲ ਕਰ ਕੇ ਮੈਂ ਰਾਤ ਦਿਨ ਆਨੰਦ ਕੋ ਪ੍ਰਾਪਤ ਹੋ ਰਹੀ ਹੂੰ॥੨॥
Prof. Sahib Singhਮੈਂ ਰਾਤ ਦਿਨ ਪਿਆਰੇ (ਪ੍ਰਭੂ-ਪਤੀ) ਨਾਲ ਆਨੰਦ ਮਾਣ ਰਹੀ ਹਾਂ ॥੨॥

ਪਦ ਅਰਥ ਨਿਸਿ = ਰਾਤ। ਬਾਸੁਰ = ਦਿਨ। ਸੰਗਿ = ਨਾਲ, ਸੰਗਤਿ ਵਿਚ ॥੨॥

SikhNet (Spanish)y noche y día me regocijo con mi Esposo Divino. (2)

ਬਸਤ੍ਰ ਹਮਾਰੇ; ਰੰਗਿ ਚਲੂਲ ॥

basatr hamaare; rang chalool |

Sant Singh KhalsaMy clothes are dyed the deep crimson color of the poppy.
Manmohan SinghMy clothes are red like the colour of tulip.
Manmohan Singh (Punjabi)ਮੇਰੇ ਕੱਪੜੇ ਪੋਸਤ ਦੇ ਫੁਲ ਦੀ ਰੰਗਤ ਦੀ ਮਾਨੰਦ ਲਾਲ ਹਨ।
Fareedkot Teeka(ਬਸਤ੍ਰ) ਅੰਤਸਕਰਨ ਹਮਾਰੇ ਚਲੂਲ ਰੰਗਿ ਵਾਲੇ ਗਾਢੇ ਹੋ ਰਹੇ ਹੈਂ॥
Prof. Sahib Singhਮੇਰੇ (ਸਾਲੂ ਆਦਿਕ) ਕੱਪੜੇ, ਗੂੜ੍ਹੇ ਰੰਗ ਵਿਚ ਰੰਗੇ ਗਏ ਹਨ,

ਪਦ ਅਰਥ ਰੰਗਿ ਚਲੂਲ = ਗੂੜ੍ਹੇ ਰੰਗ ਵਿਚ।

SikhNet (Spanish)Mi ropa está teñida con el rojo de la flor de Lala

ਸਗਲ ਆਭਰਣ; ਸੋਭਾ ਕੰਠਿ ਫੂਲ ॥

sagal aabharan; sobhaa kantth fool |

Sant Singh KhalsaAll the ornaments and garlands around my neck adorn me.
Manmohan SinghAll the ornaments and flower wreaths, round my neck, bedeck me.
Manmohan Singh (Punjabi)ਸਾਰੇ ਗਹਿਣੇ ਅਤੇ ਮੇਰੀ ਗਰਦਨ ਦੁਆਲੇ ਦੇ ਫੁੱਲਾਂ ਦੇ ਹਾਰ ਮੈਨੂੰ ਸਸ਼ੋਭਤ ਕਰਦੇ ਹਨ।
Fareedkot Teekaਕੰਠ ਫੂਲਾਦਿ (ਅਭਰਣ) ਗਹਣੇ ਸਭ ਪ੍ਰਕਾਰ ਕੇ ਸੁਭ ਗੁਣ ਸੋਭਾਇਮਾਨ ਹੋ ਰਹੇ ਹੈਂ॥
Prof. Sahib Singhਸਾਰੇ ਗਹਣੇ (ਮੇਰੇ ਸਰੀਰ ਉਤੇ ਫਬ ਰਹੇ ਹਨ) ਫੁੱਲਾਂ ਦੇ ਹਾਰ ਮੇਰੇ ਗਲ ਵਿਚ ਸੋਭਾ ਦੇ ਰਹੇ ਹਨ।

ਪਦ ਅਰਥ ਸਗਲ = ਸਾਰੇ। ਆਭਰਣ = ਗਹਣੇ। ਕੰਠਿ = ਗਲ ਵਿਚ।

SikhNet (Spanish)y en mi pecho brillan las joyas engarzadas en guirnaldas rosas.

ਪ੍ਰਿਅ ਪੇਖੀ ਦ੍ਰਿਸਟਿ; ਪਾਏ ਸਗਲ ਨਿਧਾਨ ॥

pria pekhee drisatt; paae sagal nidhaan |

Sant Singh KhalsaGazing upon my Beloved with my eyes, I have obtained all treasures;
Manmohan SinghBeholding my Beloved with my eyes, I have obtained all the treasures,
Manmohan Singh (Punjabi)ਆਪਣੇ ਦਿਲਬਰ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਮੈਂ ਸਾਰੇ ਖ਼ਜਾਨੇ ਪਰਾਪਤ ਕਰ ਲਏ ਹਨ,
Fareedkot Teekaਜਬ ਪ੍ਰਿਅ ਪਤੀ ਨੇ ਸੁਭ ਦਿਸਟੀ ਕਰ ਮੈਂ ਦੇਖੀ ਤਬ ਸਭ (ਨਿਧਾਨ) ਖਜਾਨੇ ਮੈਨੈ ਪਾਏ ਹੈਂ॥
Prof. Sahib Singh(ਹੇ ਸਹੇਲੀਏ!) ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ (ਪਿਆਰ ਦੀ) ਨਿਗਾਹ ਨਾਲ ਤੱਕਿਆ ਹੈ। (ਹੁਣ, ਮਾਨੋ) ਮੈਂ ਸਾਰੇ ਹੀ ਖ਼ਜ਼ਾਨੇ ਪ੍ਰਾਪਤ ਕਰ ਲਏ ਹਨ।

ਪਦ ਅਰਥ ਪੇਖੀ = ਵੇਖੀ। ਦ੍ਰਿਸਟਿ = ਨਿਗਾਹ, ਨਜ਼ਰ। ਨਿਧਾਨ = ਖ਼ਜ਼ਾਨੇ।

SikhNet (Spanish)Viendo a mi Amor, observo los Tesoros del Universo

ਦੁਸਟ ਦੂਤ ਕੀ; ਚੂਕੀ ਕਾਨਿ ॥੩॥

dusatt doot kee; chookee kaan |3|

Sant Singh KhalsaI have shaken off the power of the evil demons. ||3||
Manmohan Singhand shaken off the subservience of the wretch and villains.
Manmohan Singh (Punjabi)ਅਤੇ ਮੇਰੀ ਪਾਂਬਰਾਂ ਤੇ ਗੁੰਡਿਆਂ ਦੀ ਮੁਹਤਾਜੀ ਦੂਰ ਹੋ ਗਈ!
Fareedkot Teekaਦੁਸਟ ਜੋ ਕਾਮਾਦਿ ਬਿਕਾਰ ਪ੍ਯਾਰੇ ਕੇ ਸੰਗ ਮਿਲਨੇ ਮੇਂ ਬਾਧਕ ਥੇ, ਤਿਨ ਕੀ (ਕਾਨਿ) ਕਨੌਡਤਾ ਛੂਟਿ ਗਈ ਹੈ, ਭਾਵ ਏਹਿ ਕਿ ਅਬ ਪ੍ਰਿਯ ਸੰਗ ਮੇਂ ਦੂਤਾਂ ਕਾ ਕੁਛੁ ਬਸ ਨਹੀਂ ਚਲਤਾ ਹੈ॥੩॥
Prof. Sahib Singhਹੁਣ, ਹੇ ਸਹੇਲੀਏ! (ਕਮਾਦਿਕ) ਭੈੜੇ ਵੈਰੀਆਂ ਦੀ ਧੌਂਸ (ਮੇਰੇ ਉੱਤੋਂ) ਮੁੱਕ ਗਈ ਹੈ ॥੩॥

ਪਦ ਅਰਥ ਦੂਤ = ਵੈਰੀ। ਕਾਨਿ = ਕਾਣਿ, ਧੌਂਸ, ਦਬਾਉ ॥੩॥

SikhNet (Spanish)y ya no me relaciono más con las pasiones interiores. (3)

ਸਦ ਖੁਸੀਆ; ਸਦਾ ਰੰਗ ਮਾਣੇ ॥

sad khuseea; sadaa rang maane |

Sant Singh KhalsaI have obtained eternal bliss, and I constantly celebrate.
Manmohan SinghI have attained eternal bliss and I ever make merry.
Manmohan Singh (Punjabi)ਮੈਨੂੰ ਸਦੀਵੀ ਪਰਸੰਨਤਾ ਪਰਾਪਤ ਹੋਈ ਹੈ ਅਤੇ ਮੈਂ ਹਮੇਸ਼ਾਂ ਅਨੰਦ ਮਾਣਦਾ ਹਾਂ।
Fareedkot Teekaਅਬ ਸਦੀਵਕਾਲ ਆਨੰਦ ਹੂਆ ਔਰ ਨਿਤ੍ਯ ਬ੍ਰਹਮਾਨੰਦ (ਰੰਗ ਮਾਣੇ) ਅਨੁਭਵ ਕੀਆ ਹੈ॥
Prof. Sahib Singh(ਹੇ ਸਹੇਲੀਏ! ਮੈਨੂੰ ਹੁਣ ਸਦਾ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ, ਮੈਂ ਹੁਣ ਸਦਾ ਆਤਮਕ ਆਨੰਦ ਮਾਣ ਰਹੀ ਹਾਂ।

ਪਦ ਅਰਥ ਸਦ = ਸਦਾ।

SikhNet (Spanish)En Dicha Infinita me regocijo siempre en el Amor,

ਨਉ ਨਿਧਿ ਨਾਮੁ; ਗ੍ਰਿਹ ਮਹਿ ਤ੍ਰਿਪਤਾਨੇ ॥

nau nidh naam; grih meh tripataane |

Sant Singh KhalsaWith the nine treasures of the Naam, the Name of the Lord, I am satisfied in my own home.
Manmohan Singhwith the Name's nine treasures, I am sated in my home.
Manmohan Singh (Punjabi)ਨਾਮ ਦੇ ਨੌ ਖ਼ਜ਼ਾਨਿਆਂ ਨਾਲ ਮੈਂ ਆਪਣੇ ਘਰ ਵਿੱਚ ਹੀ ਰੱਜ ਗਿਆ ਹਾਂ।
Fareedkot Teekaਨਵਨਿਧ ਰੂਪ ਨਾਮ ਕੋ ਅੰਤਸਕਰਨ ਮੇਂ ਪਾਇ ਕਰ ਕੇ ਹਮ ਤ੍ਰਿਪ੍ਤ ਹੂਏ ਹੈਂ॥
Prof. Sahib Singh(ਜਗਤ ਦੇ ਸਾਰੇ) ਨੌ ਖ਼ਜ਼ਾਨਿਆਂ (ਵਰਗਾ) ਪਰਮਾਤਮਾ ਦਾ ਨਾਮ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਮੇਰੀ ਸਾਰੀ ਤ੍ਰਿਸਨਾ ਮੁੱਕ ਗਈ ਹੈ।

ਪਦ ਅਰਥ ਨਉਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਗ੍ਰਿਹ ਮਹਿ = (ਹਿਰਦੇ-) ਘਰ ਵਿਚ। ਤ੍ਰਿਪਤਾਨੇ = ਸੰਤੋਖ ਆ ਗਿਆ।

SikhNet (Spanish)y atesorando el Naam, el Nombre del Señor, estoy satisfecho en lo profundo de mi ser.

ਕਹੁ ਨਾਨਕ; ਜਉ ਪਿਰਹਿ ਸੀਗਾਰੀ ॥

kahu naanak; jau pireh seegaaree |

Sant Singh KhalsaSays Nanak, when the happy soul-bride is adorned by her Beloved,
Manmohan SinghSays Nanak, when the happy wife is bedeck by her Love,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਦ ਸੁਭਾਗੀ ਪਤਨੀ ਨੂੰ ਉਸ ਦਾ ਪਿਆਰ ਸਸ਼ੋਭਤ ਕਰ ਦਿੰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਪ੍ਯਾਰੇ ਨੇ ਮੈਂ ਸਿੰਗਾਰੀ ਹੂੰ, ਭਾਵ ਗੁਨੋਂ ਸਹਤ ਕਰੀ ਹਾਂ॥
Prof. Sahib Singhਹੇ ਨਾਨਕ! (ਆਖ-) ਜਦੋਂ (ਕਿਸੇ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਨੇ ਸੁੰਦਰ ਜੀਵਨ ਵਾਲੀ ਬਣਾ ਦਿੱਤਾ,

ਪਦ ਅਰਥ ਜਉ = ਜਦੋਂ। ਪਿਰਹਿ = ਪਿਰ ਨੇ, ਖਸਮ ਨੇ। ਸੀਗਾਰੀ = ਸਜਾ ਦਿੱਤੀ, ਸੋਹਣੀ ਬਣਾ ਦਿੱਤੀ।

SikhNet (Spanish)Dice Nanak, la Esposa que es adornada por el Señor Mismo,

ਥਿਰੁ ਸੋਹਾਗਨਿ; ਸੰਗਿ ਭਤਾਰੀ ॥੪॥੭॥

thir sohaagan; sang bhataaree |4|7|

Sant Singh Khalsashe is forever happy with her Husband Lord. ||4||7||
Manmohan Singhshe is ever happy in her Spouse's company.
Manmohan Singh (Punjabi)ਤਾਂ ਉਹ ਪੱਕੇ ਤੌਰ ਤੇ ਆਪਣੇ ਭਰਤੇ ਨਾਲ ਵੱਸਦੀ ਹੈ।
Fareedkot Teekaਤਿਸੀ ਕਰ ਕੇ ਮੈਂ ਸੁਹਾਗਨਿ (ਭਤਾਰੀ) ਪ੍ਯਾਰੇ ਕੇ ਸੰਗ ਮੇਂ ਅਚਲ ਭਈ ਹੂੰ॥੪॥੭॥☬ਕਿਸੀ ਬ੍ਰਹਮਨ ਨੇ ਦਾਨੁ ਮਾਂਗਾ ਥਾ। ਜਬ ਮਹਾਰਾਜ ਨੇ ਉਸ ਕੋ ਦੀਆ ਤੋ ਥੋੜਾ ਜਾਨ ਕਰ ਨਿੰਦਾ ਕਰਨੇ ਲਗਾ। ਤਿਸ ਕੀ ਦਸਾ ਸਿਖੋਂ ਪ੍ਰਤਿ ਕਹਤੇ ਹੈਂ:
Prof. Sahib Singhਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਕੇ ਚੰਗੇ ਭਾਗਾਂ ਵਾਲੀ ਬਣ ਗਈ, ਉਹ ਸਦਾ ਲਈ ਅਡੋਲ-ਚਿੱਤ ਹੋ ਗਈ ॥੪॥੭॥

ਪਦ ਅਰਥ ਸੰਗਿ = ਨਾਲ। ਥਿਰੁ = ਅਡੋਲ-ਚਿਤ ॥੪॥੭॥

SikhNet (Spanish)habita eternamente con Él. (4‑7)
Answers quote the Granth verbatim with Ang citations. AI commentary is not Gurbani and not a religious ruling.