ੴ

ਸਿੱਖਬਾਣੀ · SikhBani

Ang 372

Sri Guru Granth Sahib · Raag Aasaa · 4 shabads, 58 lines
Translations
Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਪਰਦੇਸੁ ਝਾਗਿ; ਸਉਦੇ ਕਉ ਆਇਆ ॥

parades jhaag; saude kau aaeaa |

Sant Singh KhalsaHaving wandered through foreign lands, I have come here to do business.
Manmohan SinghHaving wandered in foreign lands, I have come here for transactions.
Manmohan Singh (Punjabi)ਪਰਾਏ ਵਤਨਾਂ ਅੰਦਰ ਭਟਕ ਕੇ, ਮੈਂ ਇਥੇ ਸੌਦੇ ਸੂਤ ਲਈ ਆਇਆ ਹਾਂ।
Fareedkot Teekaਹੇ ਸੰਤੋ! ਚੌਰਾਸੀ ਲਾਖ ਜੂਨ ਰੂਪ ਪਰਦੇਸ (ਝਾਗਿ) ਲਾਂਘ ਕਰ ਮਾਨੁਖ ਸਰੀਰ ਮੇਂ ਆਪ ਕੇ ਪਾਸ ਸਉਦਾ ਕਰਨੇ ਆਯਾ ਹੂੰ॥
Prof. Sahib Singhਹੇ ਸ਼ਾਹ! (ਚੌਰਾਸੀ ਲੱਖ ਜੂਨਾਂ ਵਾਲਾ) ਓਪਰਾ ਦੇਸ ਬੜੀਆਂ ਔਖਿਆਈਆਂ ਨਾਲ ਲੰਘ ਕੇ ਮੈਂ (ਤੇਰੇ ਦਰ ਤੇ ਨਾਮ ਦਾ) ਸੌਦਾ ਕਰਨ ਆਇਆ ਹਾਂ,

ਪਦ ਅਰਥ ਪਰਦੇਸੁ = (ਚੌਰਾਸੀ ਲੱਖ ਜੂਨਾਂ ਵਾਲਾ) ਓਪਰਾ ਦੇਸ। ਝਾਗਿ = ਔਖਿਆਈਆਂ ਨਾਲ ਲੰਘ ਕੇ। ਕਉ = ਵਾਸਤੇ।

SikhNet (Spanish)Yendo a través de muchas encarnaciones,

ਵਸਤੁ ਅਨੂਪ ਸੁਣੀ; ਲਾਭਾਇਆ ॥

vasat anoop sunee; laabhaaeaa |

Sant Singh KhalsaI heard of the incomparable and profitable merchandise.
Manmohan SinghI have heard, that thou O Guru, hast an incomparable and profitable commodity.
Manmohan Singh (Punjabi)ਮੈਂ ਸੁਣਿਆ ਹੈ ਕਿ ਤੁਹਾਡੇ ਕੋਲ, ਹੇ ਗੁਰੂ ਜੀ! ਇਕ ਲਾਸਾਨੀ ਤੇ ਲਾਭਦਾਇਕ ਵੱਖਰ ਹੈ।
Fareedkot Teekaਆਪ ਕੇ ਪਾਸ ਨਾਮ ਧਨ ਅਨੂਪਮ ਵਸਤੁ (ਲਾਭਾਇਆ) ਆਤਮ ਗ੍ਯਾਨ ਰੂਪੁ ਲਾਭਦਾਇਕ ਸੁਣ ਕਰ ਆਇਆ ਹੂੰ॥
Prof. Sahib Singhਮੈਂ ਸੁਣਿਆ ਹੈ ਕਿ ਨਾਮ ਵਸਤ ਬੜੀ ਸੁੰਦਰ ਹੈ ਤੇ ਲਾਭ ਦੇਣ ਵਾਲੀ ਹੈ।

ਪਦ ਅਰਥ ਅਨੂਪ = ਜਿਸ ਵਰਗੀ ਹੋਰ ਕੋਈ ਨ ਹੋਵੇ, ਅਤਿ ਸੁੰਦਰ। ਲਾਭਾਇਆ = ਲਾਹੇਵੰਦੀ।

SikhNet (Spanish)vine a adquirir muchas cosas en este mundo,

ਗੁਣ ਰਾਸਿ; ਬੰਨੑਿ ਪਲੈ ਆਨੀ ॥

gun raas; bana palai aanee |

Sant Singh KhalsaI have gathered in my pockets my capital of virtue, and I have brought it here with me.
Manmohan SinghHaving tied the capital of virtues in my skirt, I have brought it with me.
Manmohan Singh (Punjabi)ਨੇਕੀਆਂ ਦੀ ਪੂੰਜੀ ਆਪਣੇ ਲੜ ਬਣ ਕੇ ਮੈਂ ਆਪਣੇ ਨਾਲ ਲਿਆਇਆ ਹਾਂ।
Fareedkot Teekaਅਰ ਚਤੁਸ੍ਟ੍ਯ ਸਾਧਨ ਰੂਪ ਗੁਣੋਂ ਕੀ ਰਾਸ ਪਲੇ ਮੇਂ ਬਾਂਧ ਕਰ ਲ੍ਯਾਯਾ ਹੂੰ॥
Prof. Sahib Singhਹੇ ਗੁਰੂ! ਮੈਂ ਗੁਣਾਂ ਦਾ ਸਰਮਾਇਆ ਪੱਲੇ ਬੰਨ੍ਹ ਕੇ ਲਿਆਂਦਾ ਹੈ,

ਪਦ ਅਰਥ ਬੰਨ੍ਹ੍ਹਿ = ਬੰਨ੍ਹ ਕੇ। ਪਲੈ = ਪੱਲੈ, ਪੱਲੇ ਵਿਚ। ਆਨੀ = ਲਿਆਂਦੀ।

SikhNet (Spanish)y escuchando aquí que podría comprar algo de Belleza Incomparable,

ਦੇਖਿ ਰਤਨੁ; ਇਹੁ ਮਨੁ ਲਪਟਾਨੀ ॥੧॥

dekh ratan; ihu man lapattaanee |1|

Sant Singh KhalsaBeholding the jewel, this mind is fascinated. ||1||
Manmohan SinghSeeing the jewel of Thy Name this mind of mine is fascinated.
Manmohan Singh (Punjabi)ਨਾਮ ਦੇ ਹੀਰੇ ਨੂੰ ਵੇਖ ਕੇ ਮੇਰਾ ਇਹ ਚਿੱਤ ਫਰੇਫਤਾ ਹੋ ਗਿਆ ਹੈ।
Fareedkot Teekaਆਪ ਕੇ ਪਾਸ ਜੋ ਨਾਮ ਰਤਨ ਹੈ ਤਿਸ ਕੋ ਦੇਖ ਕਰ ਮਨ ਕੀ ਬ੍ਰਿਤੀ ਉਸ ਮੇਂ (ਲਪਟਾਨੀ) ਖਚਤ ਹੋ ਰਹੀ ਹੈ॥੧॥
Prof. Sahib Singhਪ੍ਰਭੂ ਦਾ ਨਾਮ-ਰਤਨ ਵੇਖ ਕੇ ਮੇਰਾ ਇਹ ਮਨ (ਇਸ ਨੂੰ ਖਰੀਦਣ ਵਾਸਤੇ) ਰੀਝ ਪਿਆ ਹੈ ॥੧॥

ਪਦ ਅਰਥ ਦੇਖਿ = ਵੇਖ ਕੇ। ਲਪਟਾਨੀ = ਰੀਝ ਪਿਆ ॥੧॥

SikhNet (Spanish)puse en mi bolsa el Capital del Verdadero Mérito, y observando la Joya del Naam, el Nombre del Señor, mi mente se cautivó. (1)

ਸਾਹ ਵਾਪਾਰੀ; ਦੁਆਰੈ ਆਏ ॥

saah vaapaaree; duaarai aae |

Sant Singh KhalsaI have come to the door of the Trader.
Manmohan SinghO Banker! the dealer has come to thy door.
Manmohan Singh (Punjabi)ਹੇ ਸ਼ਾਹੂਕਾਰ! ਵਣਜਾਰਾ ਤੇਰੇ ਬੂਹੇ ਤੇ ਆਇਆ ਹੈ।
Fareedkot Teekaਹੇ ਸਾਹੁ ਸਤਗੁਰੂ ਸੰਤੋ! ਜਗ੍ਯਾਸੀ ਬਾਪਾਰੀ ਆਪ ਕੇ ਦ੍ਵਾਰੇ ਆਏ ਹੈਂ॥
Prof. Sahib Singhਹੇ ਸ਼ਾਹ! ਹੇ ਸਤਿਗੁਰੂ! ਤੇਰੇ ਦਰ ਤੇ (ਨਾਮ ਦਾ ਵਣਜ ਕਰਨ ਵਾਲੇ) ਜੀਵ-ਵਪਾਰੀ ਆਏ ਹਨ।

ਪਦ ਅਰਥ ਸਾਹ = ਹੇ ਸ਼ਾਹ! ਹੇ ਗੁਰੂ! ਦੁਆਰੈ = ਦੁਆਰੇ ਤੇ।

SikhNet (Spanish)Llegué yo, el buscador, hasta la puerta del joyero diciendo,

ਵਖਰੁ ਕਾਢਹੁ; ਸਉਦਾ ਕਰਾਏ ॥੧॥ ਰਹਾਉ ॥

vakhar kaadtahu; saudaa karaae |1| rahaau |

Sant Singh KhalsaPlease display the merchandise, so that the business may be transacted. ||1||Pause||
Manmohan SinghShow the goods, that transaction may be effected. Pause.
Manmohan Singh (Punjabi)ਮਾਲ ਵਿਖਾਲੋ, ਤਾਂ ਜੋ ਸੌਦਾ ਕਰਾਇਆ ਜਾਵੇ। ਠਹਿਰਾਉ।
Fareedkot Teeka(ਵਖਰੁ) ਵਸਤੁ ਨਿਕਾਲੀਏ ਹਮ ਸੌਦਾ ਕਰਨ ਆਏ ਹੈਂ॥੧॥ ਰਹਾਉ ॥
Prof. Sahib Singh(ਤੂੰ ਆਪਣੇ ਖ਼ਜ਼ਾਨੇ ਵਿਚੋਂ ਨਾਮ ਦਾ) ਸੌਦਾ ਕੱਢ ਕੇ ਇਹਨਾਂ ਨੂੰ ਸੌਦਾ ਕਰਨ ਦੀ ਜਾਚ ਸਿਖਾ ॥੧॥ ਰਹਾਉ ॥

ਪਦ ਅਰਥ ਕਰਾਏ = ਕਰਾਇ ॥੧॥ ਰਹਾਉ ॥

SikhNet (Spanish)muéstrame lo que tienes, oh querido, para que pueda comprar. (1-Pausa)

ਸਾਹਿ ਪਠਾਇਆ; ਸਾਹੈ ਪਾਸਿ ॥

saeh patthaaeaa; saahai paas |

Sant Singh KhalsaThe Trader has sent me to the Banker.
Manmohan SinghThe sovereign Lord has sent me to the banker Guru.
Manmohan Singh (Punjabi)ਪਾਤਸ਼ਾਹ ਪਰਮੇਸ਼ਵਰ ਨੇ ਮੈਨੂੰ ਗੁਰੂ-ਸ਼ਾਹੂਕਾਰ ਕੋਲ ਘੱਲਿਆ ਹੈ।
Fareedkot Teeka(ਸਾਹਿ) ਹੇ ਸਤਿਗੁਰ! ਸਾਹ ਬ੍ਰਹਮ ਨਿਸ੍ਟ ਸੰਤ ਨੇ ਆਪ ਕੇ ਪਾਸ ਭੇਜਾ ਹੂੰ॥
Prof. Sahib Singh(ਹੇ ਭਾਈ!) ਪਰਮਾਤਮਾ-ਸ਼ਾਹ ਨੇ ਮੈਨੂੰ ਗੁਰੂ ਦੇ ਪਾਸ ਭੇਜਿਆ।

ਪਦ ਅਰਥ ਸਾਹਿ = ਸ਼ਾਹ ਨੇ, ਪਰਮਾਤਮਾ ਨੇ। ਪਠਾਇਆ = ਭੇਜਿਆ। ਸਾਹੈ ਪਾਸਿ = ਸ਼ਾਹ ਦੇ ਕੋਲ, ਗੁਰੂ ਕੋਲ।

SikhNet (Spanish)Entonces el joyero me llevó hasta su Señor,

ਅਮੋਲ ਰਤਨ; ਅਮੋਲਾ ਰਾਸਿ ॥

amol ratan; amolaa raas |

Sant Singh KhalsaThe jewel is priceless, and the capital is priceless.
Manmohan SinghInvaluable is Name jewel and invaluable the capital of merits.
Manmohan Singh (Punjabi)ਅਮੋਲਕ ਹੈ ਨਾਮ ਦਾ ਜਵੇਹਰ ਅਤੇ ਅਮੋਲਕ ਹੈ ਗੁਣਾਂ ਦੀ ਰਾਸਪੂੰਜੀ।
Fareedkot Teekaਆਪ ਕੇ ਪਾਸ ਅਮੋਲਕ ਨਾਮ ਰਤਨ ਹੈ ਔਰ ਮੇਰੇ ਪਾਸ ਅਮੋਲਕ ਸਾਧਨ ਰਾਸਿ ਹੈ। ਇਤਨੀ ਬੇਨਤੀ ਸੁਨ ਕਰ ਸਤਗੁਰੋਂ ਨੇ ਸਾਧਨ ਸੰਪੰਨ ਜਗ੍ਯਾਸੂ ਕੋ ਨਾਮ ਰਤਨ ਕਾ ਸੌਦਾ ਕਰਾਇਆ, ਭਾਵ ਯਹ ਕਿ ਉਪਦੇਸ਼ ਕੀਆ॥☬ਤਬ ਕ੍ਰਿਤ ਕ੍ਰਿਤ ਹੋ ਕਰ ਕਹਤਾ ਹੈ:
Prof. Sahib Singh(ਗੁਰੂ ਦੇ ਦਰ ਤੋਂ ਮੈਨੂੰ ਉਹ) ਰਤਨ ਮਿਲ ਪਿਆ ਹੈ ਉਹ ਸਰਮਾਇਆ ਮਿਲ ਪਿਆ ਹੈ, ਦੁਨੀਆ ਵਿਚ ਜਿਸ ਦੇ ਬਰਾਬਰ ਦੀ ਕੀਮਤ ਦਾ ਕੋਈ ਪਦਾਰਥ ਨਹੀਂ ਹੈ।

ਪਦ ਅਰਥ ਅਮੋਲ = ਜਿਸ ਦੇ ਵੱਟੇ ਵਿਚ ਕੋਈ ਚੀਜ਼ ਬਰਾਬਰ ਦੇ ਮੁੱਲ ਦੀ ਨਾਹ ਹੋਵੇ।

SikhNet (Spanish)el Rey, que tenía la Joya Invaluable y la trajo.

ਵਿਸਟੁ ਸੁਭਾਈ; ਪਾਇਆ ਮੀਤ ॥

visatt subhaaee; paaeaa meet |

Sant Singh KhalsaO my gentle brother, mediator and friend
Manmohan SinghThrough the Guru, my gentle brother, friend and intercessor,
Manmohan Singh (Punjabi)ਆਪਣੇ ਸੁਸ਼ੀਲ ਵੀਰ, ਮਿੱਤਰ ਅਤੇ ਵਚੋਲੇ ਗੁਰਾਂ ਦੇ ਰਾਹੀਂ,
Fareedkot Teekaਜਬ ਮਿਤ੍ਰ (ਵਿਸਟੁ) ਵਕੀਲ ਸਤਗੁਰੂ (ਸੁਭਾਈ) ਸੋਭਾਇਮਾਨ ਪਾਯਾ॥
Prof. Sahib Singh(ਪਰਮਾਤਮਾ ਦੀ ਮੇਹਰ ਨਾਲ ਮੈਨੂੰ) ਪਿਆਰ-ਭਰੇ ਹਿਰਦੇ ਵਾਲਾ ਵਿਚੋਲਾ ਮਿੱਤਰ ਮਿਲ ਪਿਆ ਹੈ,

ਪਦ ਅਰਥ ਵਿਸਟੁ = ਵਕੀਲ, ਵਿਚੋਲਾ। ਸੁਭਾਈ = ਪ੍ਰੇਮ ਕਰਨ ਵਾਲਾ।

SikhNet (Spanish)Y así, mediante mi gentil hermano, mi amigo,

ਸਉਦਾ ਮਿਲਿਆ; ਨਿਹਚਲ ਚੀਤ ॥੨॥

saudaa miliaa; nihachal cheet |2|

Sant Singh Khalsa- I have obtained the merchandise, and my consciousness is now steady and stable. ||2||
Manmohan SinghI have received the goods and my mind is rendered stable.
Manmohan Singh (Punjabi)ਮੈਨੂੰ ਵਖਰ ਮਿਲ ਗਿਆ ਹੈ ਅਤੇ ਮੇਰਾ ਮਨ ਅਸਥਿਰ ਹੋ ਗਿਆ ਹੈ।
Fareedkot Teekaਤਬ ਨਾਮ ਕਾ ਸੌਦਾ ਪ੍ਰਾਪਤਿ ਹੂਆ ਔਰ ਚਿਤ ਇਸਥਿਤ ਹੋ ਗਿਆ॥੨॥
Prof. Sahib Singhਉਸ ਪਾਸੋਂ ਪਰਮਾਤਮਾ ਦੇ ਨਾਮ ਦਾ ਸੌਦਾ ਲੱਭਾ ਹੈ ਤੇ ਮੇਰਾ ਮਨ ਦੁਨੀਆ ਦੇ ਪਦਾਰਥਾਂ ਵਲ ਡੋਲਣੋਂ ਹਟ ਗਿਆ ਹੈ ॥੨॥

ਪਦ ਅਰਥ ਨਿਹਚਲ = ਅਡੋਲ ॥੨॥

SikhNet (Spanish)mi intercesor, recibí el Bien y mi mente se volvió íntegra. (2)

ਭਉ ਨਹੀ ਤਸਕਰ; ਪਉਣ ਨ ਪਾਨੀ ॥

bhau nahee tasakar; paun na paanee |

Sant Singh KhalsaI have no fear of thieves, of wind or water.
Manmohan SinghI have no fear of thieves of wind or of water.
Manmohan Singh (Punjabi)ਮੈਨੂੰ ਕੋਈ ਡਰ ਚੋਰਾਂ ਦਾ ਹਵਾ ਦਾ ਜਾਂ ਪਾਣੀ ਦਾ ਨਹੀਂ।
Fareedkot Teekaਇਸ ਨਾਮ ਰਤਨ ਕੋ ਨ ਤੋ ਚੋਰ ਕਾ ਭ੍ਯ ਹੈ, ਨ ਪਉਣ ਪਾਣੀ ਕਾ ਭ੍ਯ ਹੈ; ਭਾਵ ਯਹ ਕਿ ਨ ਚੋਰ ਚੁਰਾਇ ਸਕਤਾ ਹੈ, ਨ ਪਉਨ ਸੁਕਾਇ ਸਕਤੀ ਹੈ, ਨ ਪਾਨੀ ਗਲਾਇ ਸਕਤਾ ਹੈ॥
Prof. Sahib Singh(ਹੇ ਭਾਈ! ਇਸ ਰਤਨ ਨੂੰ ਇਸ ਸਰਮਾਏ ਨੂੰ) ਚੋਰਾਂ ਤੋਂ ਖ਼ਤਰਾ ਨਹੀਂ, ਹਵਾ ਤੋਂ ਡਰ ਨਹੀਂ, ਪਾਣੀ ਤੋਂ ਡਰ ਨਹੀਂ (ਨਾਹ ਚੋਰ ਚੁਰਾ ਸਕਦੇ ਹਨ ਨਾਹ ਝੱਖੜ ਉਡਾ ਸਕਦੇ ਹਨ ਨਾਹ ਪਾਣੀ ਡੋਬ ਸਕਦਾ ਹੈ)।

ਪਦ ਅਰਥ ਤਸਕਰ = ਚੋਰ।

SikhNet (Spanish)Con este Bien Invaluable no existe el miedo a los ladrones, ni a los mares,

ਸਹਜਿ ਵਿਹਾਝੀ; ਸਹਜਿ ਲੈ ਜਾਨੀ ॥

sehaj vihaajhee; sehaj lai jaanee |

Sant Singh KhalsaI have easily made my purchase, and I easily take it away.
Manmohan SinghQuietly have I purchased and quietly do I take away the merchandise of Name.
Manmohan Singh (Punjabi)ਸਹਿਜੇ ਹੀ ਮੈਂ ਨਾਮ ਦਾ ਸੌਦਾ ਖਰੀਦ ਕੀਤਾ ਹੈ ਅਤੇ ਚੁਪ ਚੁਪੀਤੇ ਹੀ ਮੈਂ ਇਹ ਸੌਦਾ ਸੂਤ ਲਈ ਜਾਂਦਾ ਹਾਂ।
Fareedkot Teekaਵਹੁ ਨਾਮ ਰਤਨ ਵਸਤ (ਸਹਜਿ) ਸਾਂਤੀ ਧਾਰ ਕਰ (ਵਿਹਾਝੀ) ਖਰੀਦੀ ਗਈ ਹੈ ਔਰ ਸਾਂਤੀ ਧਾਰ ਕਰ ਲੇ ਜਾਤੇ ਹੈਂ॥
Prof. Sahib Singhਆਤਮਕ ਅਡੋਲਤਾ ਦੀ ਬਰਕਤਿ ਨਾਲ ਇਹ ਰਤਨ ਮੈਂ (ਗੁਰੂ ਪਾਸੋਂ) ਖਰੀਦਿਆ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਇਹ ਰਤਨ ਮੈਂ ਆਪਣੇ ਨਾਲ ਲੈ ਜਾਵਾਂਗਾ।

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)o a los vientos; esta Joya fue comprada en el Equilibrio y es transportada en el mismo Estado.

ਸਤ ਕੈ ਖਟਿਐ; ਦੁਖੁ ਨਹੀ ਪਾਇਆ ॥

sat kai khattiai; dukh nahee paaeaa |

Sant Singh KhalsaI have earned Truth, and I shall have no pain.
Manmohan SinghThe True Name, I have earned, and so shall have no pain.
Manmohan Singh (Punjabi)ਸੱਚਾ ਨਾਮ ਮੈਂ ਕਮਾਇਆ ਹੈ ਅਤੇ ਇਸ ਲਈ ਦੁੱਖ ਨਹੀਂ ਪਾਵਾਂਗਾ।
Fareedkot Teekaਇਸ ਸਤ ਨਾਮ ਕੇ ਕਮਾਉਨੇ ਮੇਂ ਕਿਸੀ ਪ੍ਰਕਾਰ ਕਾ ਦੁਖ ਨਹੀਂ ਪ੍ਰਾਪਤ ਹੂਆ॥
Prof. Sahib Singhਈਮਾਨਦਾਰੀ ਨਾਲ ਖੱਟਣ ਕਰਕੇ ਇਹ ਰਤਨ ਹਾਸਲ ਕਰਨ ਵਿਚ ਮੈਨੂੰ ਕੋਈ ਦੁੱਖ ਨਹੀਂ ਸਹਾਰਨਾ ਪਿਆ,

ਪਦ ਅਰਥ ਸਤ ਕੈ ਖਟਿਐ = ਈਮਾਨਦਾਰੀ ਨਾਲ ਕਮਾਇਆਂ।

SikhNet (Spanish)Sí, comprada con Verdad, no trajo ningún dolor,

ਸਹੀ ਸਲਾਮਤਿ; ਘਰਿ ਲੈ ਆਇਆ ॥੩॥

sahee salaamat; ghar lai aaeaa |3|

Sant Singh KhalsaI have brought this merchandise home, safe and sound. ||3||
Manmohan SinghI have brought home this merchandise safe and sound.
Manmohan Singh (Punjabi)ਐਨ ਠੀਕ ਤੇ ਦਰੁਸਤ ਤੌਰ ਤੇ ਮੈਂ ਆਪਣਾ ਸੌਦਾ ਸੂਤ ਘਰ ਲੈ ਆਂਦਾ ਹੈ।
Fareedkot Teeka(ਸਹੀ ਸਲਾਮਤਿ) ਸੁਖ ਚੈਨ ਕੇ ਸਾਥ ਨਿਰਬਿਘਨ ਨਾਮ ਰਤਨ ਅਪਨੇ (ਘਰਿ) ਹ੍ਰਿਦੇ ਮੇਂ ਲੇ ਆਯਾ ਅਰਥਾਤ ਪ੍ਰਾਪਤਿ ਹੂਆ॥੩॥
Prof. Sahib Singhਤੇ ਇਹ ਨਾਮ-ਸੌਦਾ ਮੈਂ ਸਹੀ ਸਲਾਮਤਿ ਸਾਂਭ ਕੇ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਹੈ ॥੩॥

ਪਦ ਅਰਥ ਘਰਿ = ਹਿਰਦੇ-ਘਰ ਵਿਚ ॥੩॥

SikhNet (Spanish)y la transporté a salvo hasta el interior de mi más íntimo hogar. (3)

ਮਿਲਿਆ ਲਾਹਾ; ਭਏ ਅਨੰਦ ॥

miliaa laahaa; bhe anand |

Sant Singh KhalsaI have earned the profit, and I am happy.
Manmohan SinghI have made the profit (of Name) and I am happy.
Manmohan Singh (Punjabi)ਮੈਂ ਨਾਮ-ਨਫਾ ਖੱਟਿਆ ਹੈ ਅਤੇ ਖੁਸ਼ ਹਾਂ।
Fareedkot Teekaਤਿਸ ਮੇਂ ਲਾਭ ਯਹ ਮਿਲਾ ਕਿ ਅਨੰਦ ਸ੍ਵਰੂਪ ਹੋ ਗਏ॥
Prof. Sahib Singh(ਹੇ ਪ੍ਰਭੂ! ਤੇਰੀ ਮੇਹਰ ਨਾਲ ਮੈਨੂੰ ਤੇਰੇ ਨਾਮ ਦਾ) ਲਾਭ ਮਿਲਿਆ ਹੈ ਤੇ ਮੇਰੇ ਅੰਦਰ ਆਨੰਦ ਪੈਦਾ ਹੋ ਗਿਆ ਹੈ।

ਪਦ ਅਰਥ ਲਾਹਾ = ਲਾਭ।

SikhNet (Spanish)Recibí entonces la utilidad, y el Éxtasis

ਧੰਨੁ ਸਾਹ; ਪੂਰੇ ਬਖਸਿੰਦ ॥

dhan saah; poore bakhasind |

Sant Singh KhalsaBlessed is the Banker, the Perfect Bestower.
Manmohan SinghBlessed is the Guru banker, the perfect bestower.
Manmohan Singh (Punjabi)ਮੁਬਾਰਕ ਹੈ ਪੂਰਨ ਦਾਨੀ, ਗੁਰੂ ਸ਼ਾਹੁਕਾਰ ਹੈ।
Fareedkot Teekaਸਾਹ ਪੂਰੇ ਬਖਸਿੰਦ ਸਤਿਗੁਰੂ ਜਿਨਾਂ ਕੀ ਕ੍ਰਿਪਾ ਸੇ ਯਹ ਲਾਭ ਮਿਲਾ ਹੈ, ਸੋ ਧੰਨ੍ਯ ਹੈਂ॥
Prof. Sahib Singhਹੇ ਪੂਰੀਆਂ ਬਖ਼ਸ਼ਸ਼ਾਂ ਕਰਨ ਵਾਲੇ ਸ਼ਾਹ-ਪ੍ਰਭੂ! ਮੈਂ ਤੈਨੂੰ ਹੀ ਸਲਾਹੁੰਦਾ ਹਾਂ।

ਪਦ ਅਰਥ ਧੰਨੁ = ਸਲਾਹਣ-ਯੋਗ।

SikhNet (Spanish)Eterno me fue revelado. Oh, Bendito es mi Príncipe Mercader;

ਇਹੁ ਸਉਦਾ; ਗੁਰਮੁਖਿ ਕਿਨੈ ਵਿਰਲੈ ਪਾਇਆ ॥

eihu saudaa; guramukh kinai viralai paaeaa |

Sant Singh KhalsaHow rare is the Gurmukh who obtains this merchandise;
Manmohan SinghRare is the person, who through the Guru, receives this commodity.
Manmohan Singh (Punjabi)ਕੋਈ ਟਾਵਾਂ ਟੱਲਾ ਹੀ ਗੁਰੂ ਦੇ ਰਾਹੀਂ, ਇਸ ਵੱਖਰ ਨੂੰ ਹਾਸਲ ਕਰਦਾ ਹੈ।
Fareedkot Teekaਇਹੁ ਨਾਮ ਰਤਨ ਕਾ ਸਉਦਾ ਕਿਸੀ ਬਿਰਲੇ ਗੁਰਮੁਖਿ ਨੇ ਪਾਇਆ ਹੈ, ਭਾਵ ਯਹ ਕਿ ਅਤ੍ਯੰਤ ਦੁਰਲਭ ਹੈ॥
Prof. Sahib Singhਹੇ ਭਾਈ! ਕਿਸੇ ਵਿਰਲੇ ਭਾਗਾਂ ਵਾਲੇ ਨੇ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦੇ ਨਾਮ ਦਾ) ਸੌਦਾ ਪ੍ਰਾਪਤ ਕੀਤਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।

SikhNet (Spanish)Perfectamente Benévolo es Él.

ਸਹਲੀ ਖੇਪ; ਨਾਨਕੁ. ਲੈ ਆਇਆ ॥੪॥੬॥

sahalee khep; naanak. lai aaeaa |4|6|

Sant Singh KhalsaNanak has brought this profitable merchandise home. ||4||6||
Manmohan SinghProfitable merchandise, Nanak has brought home.
Manmohan Singh (Punjabi)ਨਫੇ ਵੰਦਾ ਸੌਦਾ ਸੂਤ ਨਾਨਕ ਘਰ ਲੈ ਆਇਆ ਹੈ।
Fareedkot Teekaਸੋਈ (ਸਹਲੀ ਖੇਪ) ਸਸਤੀ ਵਾ ਸੁਖਦਾਈ ਖੇਪ ਸਤਗੁਰੋਂ ਕੀ ਕ੍ਰਿਪਾ ਸੇ, ਸ੍ਰੀ ਗੁਰੂ ਜੀ ਕਹਤੇ ਹੈਂ: ਅਪਨੇ ਘਰ ਲੇ ਆਇਆ ਹੈ॥੪॥੬॥☬ਜੇ ਕਹੈ ਐਸੀ ਸਸਤੀ ਖੇਪ ਤੁਮ ਕੋ ਕਿਸ ਸਾਧਨ ਸੇ ਮਿਲ ਗਈ ਹੈ? ਸੋਈ ਕਹਤੇ ਹੈਂ:
Prof. Sahib Singh(ਗੁਰੂ ਦੀ ਸਰਨ ਪੈ ਕੇ ਹੀ) ਨਾਨਕ ਭੀ ਇਹ ਲਾਹੇਵੰਦਾ ਸੌਦਾ ਖੱਟ ਸਕਿਆ ਹੈ ॥੪॥੬॥

ਪਦ ਅਰਥ ਸਹਲੀ = ਸਫਲੀ। ਖੇਪ = ਸੌਦਾ ॥੪॥੬॥

SikhNet (Spanish)Dice Nanak, escasas son las Almas despiertas en Dios que adquieren esta Mercancía, y al adquirirla, la traen a su hogar. (4‑6)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਗੁਨੁ ਅਵਗਨੁ ਮੇਰੋ; ਕਛੁ ਨ ਬੀਚਾਰੋ ॥

gun avagan mero; kachh na beechaaro |

Sant Singh KhalsaHe does not consider my merits or demerits.
Manmohan SinghMy merits and demerits have not been considered.
Manmohan Singh (Punjabi)ਮੇਰੀਆਂ ਚੰਗਿਆਂਈਆਂ ਤੇ ਬੁਰਾਈਆਂ ਦਾ ਖਿਆਲ ਨਹੀਂ ਕੀਤਾ ਗਿਆ।
Fareedkot Teekaਸੁਭ ਗੁਣ ਸਤ ਸੰਤੋਖਾਦਿ ਅਵਗੁਣ ਅਸਤ੍ਯ ਲੋਭਾਦਿ ਮੇਰਾ ਕੁਛੁ ਭੀ ਨਹੀਂ ਬੀਚਾਰਾ ਹੈ॥
Prof. Sahib Singh(ਹੇ ਸਹੇਲੀਏ! ਮੇਰੇ ਖਸਮ ਨੇ) ਮੇਰਾ ਕੋਈ ਗੁਣ ਨਹੀਂ ਵਿਚਾਰਿਆ ਮੇਰਾ ਕੋਈ ਔਗੁਣ ਨਹੀਂ ਤੱਕਿਆ।

ਪਦ ਅਰਥ ਬੀਚਾਰੋ = ਬੀਚਾਰਾ, ਵਿਚਾਰਿਆ।

SikhNet (Spanish)Mi Señor no tomó en consideración mi mérito o demérito;

ਨਹ ਦੇਖਿਓ; ਰੂਪ ਰੰਗ ਸੀਂਗਾਰੋ ॥

neh dekhio; roop rang saneegaaro |

Sant Singh KhalsaHe does not look at my beauty, color or decorations.
Manmohan SinghNor have been my beauty, colour and decorations looked to.
Manmohan Singh (Punjabi)ਨਾਂ ਹੀ ਮੇਰੀ ਸੁੰਦਰਤਾ, ਰੰਗ ਤੇ ਹਾਰ ਸ਼ਿੰਗਾਰ ਵੱਲ ਤਕਿਆ ਗਿਆ ਹੈ।
Fareedkot Teekaਔਰ ਮੇਰੇ ਰੂਪ ਚਿਤ ਕੀ ਸੁਧਤਾ (ਰੰਗ) ਪ੍ਰੇਮ (ਸਿੰਗਾਰੋ) ਸਾਧਨ ਸਪੰਨਤਾ ਕੁਛੁ ਭੀ ਨਹੀਂ ਦੇਖੀ॥
Prof. Sahib Singhਉਸ ਨੇ ਮੇਰਾ ਰੂਪ ਨਹੀਂ ਵੇਖਿਆ, ਰੰਗ ਨਹੀਂ ਵੇਖਿਆ, ਸਿੰਗਾਰ ਨਹੀਂ ਵੇਖਿਆ,
SikhNet (Spanish)no consideró mi color, mi belleza ni embellecimientos,

ਚਜ ਅਚਾਰ; ਕਿਛੁ ਬਿਧਿ ਨਹੀ ਜਾਨੀ ॥

chaj achaar; kichh bidh nahee jaanee |

Sant Singh KhalsaI do not know the ways of wisdom and good conduct.
Manmohan SinghI know not the way of wisdom and good conduct.
Manmohan Singh (Punjabi)ਮੈਂ ਸਿਆਣਪ ਤੇ ਸ਼ੁੱਭ ਚੱਲਣ ਦਾ ਮਾਰਗ ਨਹੀਂ ਜਾਣਦੀ।
Fareedkot Teeka(ਚਜ ਆਚਾਰ) ਸੁਭ ਆਚਰਣੋਂ ਕੀ ਮੈਨੇ ਕੋਈ ਬਿਧਿ ਨਹੀਂ ਜਾਨੀ॥
Prof. Sahib Singhਮੈਂ ਕੋਈ ਸੁਚੱਜ ਨਹੀਂ ਸਾਂ ਸਿੱਖੀ ਹੋਈ, ਮੈਂ ਉੱਚੇ ਆਚਰਨ ਦਾ ਕੋਈ ਢੰਗ ਨਹੀਂ ਸਾਂ ਜਾਣਦੀ।

ਪਦ ਅਰਥ ਚਜ = ਸੁਚੱਜ। ਅਚਾਰ = ਆਚਾਰ, ਚੰਗਾ ਆਚਰਨ। ਬਿਧਿ = ਢੰਗ, ਤਰੀਕਾ, ਜਾਚ। ਜਾਨੀ = ਜਾਣੀ, ਸਿੱਖੀ।

SikhNet (Spanish)mi cultura, mi conducta,

ਬਾਹ ਪਕਰਿ; ਪ੍ਰਿਅ ਸੇਜੈ ਆਨੀ ॥੧॥

baah pakar; pria sejai aanee |1|

Sant Singh KhalsaBut taking me by the arm, my Husband Lord has led me to His Bed. ||1||
Manmohan SinghBut taking me by the arm, Spouse has led me to the couch.
Manmohan Singh (Punjabi)ਪਰ ਭੁਜਾ ਤੋਂ ਪਕੜ ਕੇ ਕੰਤ ਨੇ ਮੈਨੂੰ ਪਲੰਘ ਤੇ ਲੈ ਆਂਦਾ ਹੈ।
Fareedkot Teekaਯਦ੍ਯਪਿ ਤਾਂ ਵੀ ਹਰੀ ਨੇ ਅਪਨੀ ਕ੍ਰਿਪਾ ਸੇ ਮੇਰੀ ਭੁਜਾ ਪਕੜਕੇ ਸ੍ਵੈ ਸ੍ਵਰੂਪ ਸੇਜ੍ਯ ਪਰ (ਆਨੀ) ਸਥਾਪਿਤ ਕਰੀ ਹੂੰ॥੧॥
Prof. Sahib Singhਫਿਰ ਭੀ (ਹੇ ਸਹੇਲੀਏ!) ਮੇਰੀ ਬਾਂਹ ਫੜ ਕੇ ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ ਆਪਣੀ ਸੇਜ ਉਤੇ ਲੈ ਆਂਦਾ ॥੧॥

ਪਦ ਅਰਥ ਪਕਰਿ = ਫੜ ਕੇ। ਪ੍ਰਿਅ = ਪਿਆਰੇ ਨੇ। ਆਨੀ = ਲੈ ਆਂਦਾ ॥੧॥

SikhNet (Spanish)ni mi forma de aprender. Sin embargo el Señor me tomó en Sus Brazos y me llevó a Su Aposento. (1)

ਸੁਨਿਬੋ ਸਖੀ; ਕੰਤਿ ਹਮਾਰੋ, ਕੀਅਲੋ ਖਸਮਾਨਾ ॥

sunibo sakhee; kant hamaaro, keealo khasamaanaa |

Sant Singh KhalsaHear, O my companions, my Husband, my Lord Master, possesses me.
Manmohan SinghHear, ye mates, my bridegroom has owned me.
Manmohan Singh (Punjabi)ਤੁਸੀਂ ਸੁਣੋ ਹੇ ਸਹੇਲੀਓ! ਮੇਰੇ ਲਾੜੇ ਨੇ ਮੈਨੂੰ ਅਪਨਾ ਲਿਆ ਹੈ।
Fareedkot Teekaਹੇ ਸਖੀਓ ਸੁਨੋ! ਕੰਤ ਨੇ ਹਮਾਰਾ (ਖਸਮਾਨਾ) ਪਖ ਕੀਆ ਹੈ॥
Prof. Sahib Singhਹੇ (ਮੇਰੀ) ਸਹੇਲੀਏ! ਸੁਣ ਮੇਰੇ ਖਸਮ-ਪ੍ਰਭੂ ਨੇ (ਮੇਰੀ) ਸੰਭਾਲ ਕੀਤੀ ਹੈ,

ਪਦ ਅਰਥ ਬੋ ਸਖੀ = ਹੇ ਸਖੀ! ਕੰਤਿ = ਕੰਤ ਨੇ। ਕੀਅਲੋ = ਕੀਤਾ। ਖਸਮਾਨਾ = ਖਸਮ ਵਾਲਾ ਫ਼ਰਜ਼, ਸੰਭਾਲ।

SikhNet (Spanish)Escuchen compañeros, mi Esposo me protege, y acariciando mi frente con Sus Palmas, Él me posee.

ਕਰੁ ਮਸਤਕਿ ਧਾਰਿ, ਰਾਖਿਓ ਕਰਿ ਅਪੁਨਾ; ਕਿਆ ਜਾਨੈ. ਇਹੁ ਲੋਕੁ ਅਜਾਨਾ ॥੧॥ ਰਹਾਉ ॥

kar masatak dhaar, raakhio kar apunaa; kiaa jaanai. ihu lok ajaanaa |1| rahaau |

Sant Singh KhalsaPlacing His Hand upon my forehead, He protects me as His Own. What do these ignorant people know? ||1||Pause||
Manmohan SinghPlacing His hand on my forehead, he has protected me as His own. What do these ignorant people know? Pause.
Manmohan Singh (Punjabi)ਉਸ ਨੇ ਆਪਣਾ ਹੱਥ ਮੇਰੇ ਮੱਥੇ ਤੇ ਰੱਖਕੇ ਆਪਣਾ ਜਾਣ ਮੈਨੂੰ ਬਚਾ ਲਿਆ ਹੈ। ਇਹ ਬੇਸਮਝ ਲੋਕ ਕੀ ਜਾਣਦੇ ਹਨ? ਠਹਿਰਾਉ।
Fareedkot Teekaਸਿਰ ਪੁਰ ਆਪਨਾ ਹਾਥ ਧਾਰਨ ਕਰ ਮੁਝੇ ਰਖ ਲੀਆ ਹੈ। ਇਹ (ਅਜਾਨਾ) ਮੂਰਖ ਲੋਗੋਂ ਕੋ ਕਿਆ ਸੁਧ ਹੈ॥੧॥ ਰਹਾਉ ॥
Prof. Sahib Singh(ਮੇਰੇ) ਮੱਥੇ ਉਤੇ (ਆਪਣਾ) ਹੱਥ ਰੱਖ ਕੇ ਉਸ ਨੇ ਮੈਨੂੰ ਆਪਣੀ ਜਾਣ ਕੇ ਮੇਰੀ ਰੱਖਿਆ ਕੀਤੀ ਹੈ। ਪਰ ਇਹ ਮੂਰਖ ਜਗਤ ਇਸ (ਭੇਤ) ਨੂੰ ਕੀਹ ਸਮਝੇ? ॥੧॥ ਰਹਾਉ ॥

ਪਦ ਅਰਥ ਕਰੁ = ਹੱਥ {ਇਕ-ਵਚਨ}। ਮਸਤਕਿ = ਮੱਥੇ ਉਤੇ। ਧਾਰਿ = ਰੱਖ ਕੇ। ਅਜਾਨਾ = ਅੰਞਾਣ, ਮੂਰਖ ॥੧॥ ਰਹਾਉ ॥

SikhNet (Spanish)Oh, qué sabe el mundo de este Misterio? (1‑Pausa)

ਸੁਹਾਗੁ ਹਮਾਰੋ; ਅਬ ਹੁਣਿ ਸੋਹਿਓ ॥

suhaag hamaaro; ab hun sohio |

Sant Singh KhalsaMy married life now appears so beauteous;
Manmohan SinghMy married life, now, looks beauteous.
Manmohan Singh (Punjabi)ਮੇਰਾ ਵਿਆਹੁਤਾ ਜੀਵਨ ਹੁਣ, ਸੁੰਦਰ ਲੱਗਦਾ ਹੈ।
Fareedkot Teekaਤਾਂ ਤੇ ਹਮਾਰਾ ਸੁਹਾਗੁ ਭਾਵ ਸੁਖ (ਅਬ) ਅਬਨਾਸੀ ਨਿਸਚ੍ਯ ਕਰ ਕੇ ਹੁਣ ਸੋਭਾਇਮਾਨ ਹੂਆ ਹੈ॥
Prof. Sahib Singh(ਹੇ ਸਹੇਲੀਏ!) ਹੁਣ ਮੇਰਾ ਚੰਗਾ ਸਤਾਰਾ ਚਮਕ ਪਿਆ ਹੈ,

ਪਦ ਅਰਥ ਸੁਹਾਗੁ = ਚੰਗਾ ਭਾਗ। ਸੋਹਿਓ = ਸੋਹਣਾ ਲੱਗ ਰਿਹਾ ਹੈ, ਚਮਕਿਆ ਹੈ।

SikhNet (Spanish)¡Qué Bello se ve mi Esposo, cuando al encontrarme,

ਕੰਤੁ ਮਿਲਿਓ; ਮੇਰੋ ਸਭੁ ਦੁਖੁ ਜੋਹਿਓ ॥

kant milio; mero sabh dukh johio |

Sant Singh Khalsamy Husband Lord has met me, and He sees all my pains.
Manmohan SinghMy Groom has met me and has diagnosed all my maladies.
Manmohan Singh (Punjabi)ਮੈਡਾ ਭਰਤਾ ਮੈਨੂੰ ਮਿਲ ਪਿਆ ਹੈ ਅਤੇ ਉਸਨੇ ਮੇਰੇ ਸਾਰੇ ਰੋਗ ਜਾਂਚ ਲਏ ਹਨ।
Fareedkot Teekaਮੇਰਾ ਵਿਛੋੜੇ ਕਾ ਜਿਤਨਾ ਦੁਖੁ ਥਾ, ਸੋ ਸਭੁ (ਜੋਹਿਓਂ) ਕਾਟਿਆ ਹੈ ਅਰੁ ਮੇਰਾ ਕੰਤੁ ਮੁਝੇ ਮਿਲ ਗਇਆ ਹੈ॥☬ਅਬ ਸੰਜੋਗ ਅਵਸਥਾ ਕਾ ਬਰਨਨ ਕਰਤੇ ਹੈਂ:
Prof. Sahib Singhਮੇਰਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ, ਉਸ ਨੇ ਮੇਰਾ ਸਾਰਾ ਰੋਗ ਗਹੁ ਨਾਲ ਤੱਕ ਲਿਆ ਹੈ।

ਪਦ ਅਰਥ ਜੋਹਿਓ = ਗਹੁ ਨਾਲ ਵੇਖਿਆ ਹੈ (ਜਿਵੇਂ ਕੋਈ ਹਕੀਮ ਕਿਸੇ ਰੋਗੀ ਦਾ ਦੁੱਖ ਗਹੁ ਨਾਲ ਵੇਖਦਾ ਹੈ)।

SikhNet (Spanish)cura todo mi dolor!

ਆਂਗਨਿ ਮੇਰੈ; ਸੋਭਾ ਚੰਦ ॥

aangan merai; sobhaa chand |

Sant Singh KhalsaWithin the courtyard of my heart, the glory of the moon shines.
Manmohan SinghWithin my heart's compound, is the moony glory.
Manmohan Singh (Punjabi)ਮੇਰੇ ਦਿਲ ਦੇ ਵਿਹੜੇ ਅੰਦਰ ਚੰਨ ਵਰਗੀ ਕੀਰਤੀ ਹੈ।
Fareedkot Teekaਮੇਰੇ ਅੰਤਸਕਰਨ ਰੂਪ ਆਂਗਨ ਮੇਂ ਸਤੋ ਗੁਨ ਰੂਪ ਚੰਦ੍ਰਮਾ ਸੋਭਾ ਦਾਇਕ ਪ੍ਰਕਾਸ੍ਤ ਹੂਆ ਹੈ॥
Prof. Sahib Singhਮੇਰੇ (ਹਿਰਦੇ ਦੇ) ਵੇਹੜੇ ਵਿਚ ਸੋਭਾ ਦਾ ਚੰਦ ਚੜ੍ਹ ਪਿਆ ਹੈ।

ਪਦ ਅਰਥ ਆਂਗਨਿ = (ਹਿਰਦਾ-ਰੂਪ) ਵੇਹੜੇ ਵਿਚ।

SikhNet (Spanish)En lo profundo de mi corazón ha salido la luna gloriosa,

ਨਿਸਿ ਬਾਸੁਰ; ਪ੍ਰਿਅ ਸੰਗਿ ਅਨੰਦ ॥੨॥

nis baasur; pria sang anand |2|

Sant Singh KhalsaNight and day, I have fun with my Beloved. ||2||
Manmohan SinghNight and day, I make merry, with my Beloved.
Manmohan Singh (Punjabi)ਰੈਣ ਦਿਹੂੰ, ਮੈਂ ਆਪਣੈ ਪ੍ਰੀਤਮ ਨਾਲ ਅਨੰਦ ਮਾਣਦੀ ਹਾਂ।
Fareedkot Teekaਅਬ ਪ੍ਯਾਰੇ ਕੇ ਸੰਗ ਮਿਲ ਕਰ ਕੇ ਮੈਂ ਰਾਤ ਦਿਨ ਆਨੰਦ ਕੋ ਪ੍ਰਾਪਤ ਹੋ ਰਹੀ ਹੂੰ॥੨॥
Prof. Sahib Singhਮੈਂ ਰਾਤ ਦਿਨ ਪਿਆਰੇ (ਪ੍ਰਭੂ-ਪਤੀ) ਨਾਲ ਆਨੰਦ ਮਾਣ ਰਹੀ ਹਾਂ ॥੨॥

ਪਦ ਅਰਥ ਨਿਸਿ = ਰਾਤ। ਬਾਸੁਰ = ਦਿਨ। ਸੰਗਿ = ਨਾਲ, ਸੰਗਤਿ ਵਿਚ ॥੨॥

SikhNet (Spanish)y noche y día me regocijo con mi Esposo Divino. (2)

ਬਸਤ੍ਰ ਹਮਾਰੇ; ਰੰਗਿ ਚਲੂਲ ॥

basatr hamaare; rang chalool |

Sant Singh KhalsaMy clothes are dyed the deep crimson color of the poppy.
Manmohan SinghMy clothes are red like the colour of tulip.
Manmohan Singh (Punjabi)ਮੇਰੇ ਕੱਪੜੇ ਪੋਸਤ ਦੇ ਫੁਲ ਦੀ ਰੰਗਤ ਦੀ ਮਾਨੰਦ ਲਾਲ ਹਨ।
Fareedkot Teeka(ਬਸਤ੍ਰ) ਅੰਤਸਕਰਨ ਹਮਾਰੇ ਚਲੂਲ ਰੰਗਿ ਵਾਲੇ ਗਾਢੇ ਹੋ ਰਹੇ ਹੈਂ॥
Prof. Sahib Singhਮੇਰੇ (ਸਾਲੂ ਆਦਿਕ) ਕੱਪੜੇ, ਗੂੜ੍ਹੇ ਰੰਗ ਵਿਚ ਰੰਗੇ ਗਏ ਹਨ,

ਪਦ ਅਰਥ ਰੰਗਿ ਚਲੂਲ = ਗੂੜ੍ਹੇ ਰੰਗ ਵਿਚ।

SikhNet (Spanish)Mi ropa está teñida con el rojo de la flor de Lala

ਸਗਲ ਆਭਰਣ; ਸੋਭਾ ਕੰਠਿ ਫੂਲ ॥

sagal aabharan; sobhaa kantth fool |

Sant Singh KhalsaAll the ornaments and garlands around my neck adorn me.
Manmohan SinghAll the ornaments and flower wreaths, round my neck, bedeck me.
Manmohan Singh (Punjabi)ਸਾਰੇ ਗਹਿਣੇ ਅਤੇ ਮੇਰੀ ਗਰਦਨ ਦੁਆਲੇ ਦੇ ਫੁੱਲਾਂ ਦੇ ਹਾਰ ਮੈਨੂੰ ਸਸ਼ੋਭਤ ਕਰਦੇ ਹਨ।
Fareedkot Teekaਕੰਠ ਫੂਲਾਦਿ (ਅਭਰਣ) ਗਹਣੇ ਸਭ ਪ੍ਰਕਾਰ ਕੇ ਸੁਭ ਗੁਣ ਸੋਭਾਇਮਾਨ ਹੋ ਰਹੇ ਹੈਂ॥
Prof. Sahib Singhਸਾਰੇ ਗਹਣੇ (ਮੇਰੇ ਸਰੀਰ ਉਤੇ ਫਬ ਰਹੇ ਹਨ) ਫੁੱਲਾਂ ਦੇ ਹਾਰ ਮੇਰੇ ਗਲ ਵਿਚ ਸੋਭਾ ਦੇ ਰਹੇ ਹਨ।

ਪਦ ਅਰਥ ਸਗਲ = ਸਾਰੇ। ਆਭਰਣ = ਗਹਣੇ। ਕੰਠਿ = ਗਲ ਵਿਚ।

SikhNet (Spanish)y en mi pecho brillan las joyas engarzadas en guirnaldas rosas.

ਪ੍ਰਿਅ ਪੇਖੀ ਦ੍ਰਿਸਟਿ; ਪਾਏ ਸਗਲ ਨਿਧਾਨ ॥

pria pekhee drisatt; paae sagal nidhaan |

Sant Singh KhalsaGazing upon my Beloved with my eyes, I have obtained all treasures;
Manmohan SinghBeholding my Beloved with my eyes, I have obtained all the treasures,
Manmohan Singh (Punjabi)ਆਪਣੇ ਦਿਲਬਰ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਮੈਂ ਸਾਰੇ ਖ਼ਜਾਨੇ ਪਰਾਪਤ ਕਰ ਲਏ ਹਨ,
Fareedkot Teekaਜਬ ਪ੍ਰਿਅ ਪਤੀ ਨੇ ਸੁਭ ਦਿਸਟੀ ਕਰ ਮੈਂ ਦੇਖੀ ਤਬ ਸਭ (ਨਿਧਾਨ) ਖਜਾਨੇ ਮੈਨੈ ਪਾਏ ਹੈਂ॥
Prof. Sahib Singh(ਹੇ ਸਹੇਲੀਏ!) ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ (ਪਿਆਰ ਦੀ) ਨਿਗਾਹ ਨਾਲ ਤੱਕਿਆ ਹੈ। (ਹੁਣ, ਮਾਨੋ) ਮੈਂ ਸਾਰੇ ਹੀ ਖ਼ਜ਼ਾਨੇ ਪ੍ਰਾਪਤ ਕਰ ਲਏ ਹਨ।

ਪਦ ਅਰਥ ਪੇਖੀ = ਵੇਖੀ। ਦ੍ਰਿਸਟਿ = ਨਿਗਾਹ, ਨਜ਼ਰ। ਨਿਧਾਨ = ਖ਼ਜ਼ਾਨੇ।

SikhNet (Spanish)Viendo a mi Amor, observo los Tesoros del Universo

ਦੁਸਟ ਦੂਤ ਕੀ; ਚੂਕੀ ਕਾਨਿ ॥੩॥

dusatt doot kee; chookee kaan |3|

Sant Singh KhalsaI have shaken off the power of the evil demons. ||3||
Manmohan Singhand shaken off the subservience of the wretch and villains.
Manmohan Singh (Punjabi)ਅਤੇ ਮੇਰੀ ਪਾਂਬਰਾਂ ਤੇ ਗੁੰਡਿਆਂ ਦੀ ਮੁਹਤਾਜੀ ਦੂਰ ਹੋ ਗਈ!
Fareedkot Teekaਦੁਸਟ ਜੋ ਕਾਮਾਦਿ ਬਿਕਾਰ ਪ੍ਯਾਰੇ ਕੇ ਸੰਗ ਮਿਲਨੇ ਮੇਂ ਬਾਧਕ ਥੇ, ਤਿਨ ਕੀ (ਕਾਨਿ) ਕਨੌਡਤਾ ਛੂਟਿ ਗਈ ਹੈ, ਭਾਵ ਏਹਿ ਕਿ ਅਬ ਪ੍ਰਿਯ ਸੰਗ ਮੇਂ ਦੂਤਾਂ ਕਾ ਕੁਛੁ ਬਸ ਨਹੀਂ ਚਲਤਾ ਹੈ॥੩॥
Prof. Sahib Singhਹੁਣ, ਹੇ ਸਹੇਲੀਏ! (ਕਮਾਦਿਕ) ਭੈੜੇ ਵੈਰੀਆਂ ਦੀ ਧੌਂਸ (ਮੇਰੇ ਉੱਤੋਂ) ਮੁੱਕ ਗਈ ਹੈ ॥੩॥

ਪਦ ਅਰਥ ਦੂਤ = ਵੈਰੀ। ਕਾਨਿ = ਕਾਣਿ, ਧੌਂਸ, ਦਬਾਉ ॥੩॥

SikhNet (Spanish)y ya no me relaciono más con las pasiones interiores. (3)

ਸਦ ਖੁਸੀਆ; ਸਦਾ ਰੰਗ ਮਾਣੇ ॥

sad khuseea; sadaa rang maane |

Sant Singh KhalsaI have obtained eternal bliss, and I constantly celebrate.
Manmohan SinghI have attained eternal bliss and I ever make merry.
Manmohan Singh (Punjabi)ਮੈਨੂੰ ਸਦੀਵੀ ਪਰਸੰਨਤਾ ਪਰਾਪਤ ਹੋਈ ਹੈ ਅਤੇ ਮੈਂ ਹਮੇਸ਼ਾਂ ਅਨੰਦ ਮਾਣਦਾ ਹਾਂ।
Fareedkot Teekaਅਬ ਸਦੀਵਕਾਲ ਆਨੰਦ ਹੂਆ ਔਰ ਨਿਤ੍ਯ ਬ੍ਰਹਮਾਨੰਦ (ਰੰਗ ਮਾਣੇ) ਅਨੁਭਵ ਕੀਆ ਹੈ॥
Prof. Sahib Singh(ਹੇ ਸਹੇਲੀਏ! ਮੈਨੂੰ ਹੁਣ ਸਦਾ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ, ਮੈਂ ਹੁਣ ਸਦਾ ਆਤਮਕ ਆਨੰਦ ਮਾਣ ਰਹੀ ਹਾਂ।

ਪਦ ਅਰਥ ਸਦ = ਸਦਾ।

SikhNet (Spanish)En Dicha Infinita me regocijo siempre en el Amor,

ਨਉ ਨਿਧਿ ਨਾਮੁ; ਗ੍ਰਿਹ ਮਹਿ ਤ੍ਰਿਪਤਾਨੇ ॥

nau nidh naam; grih meh tripataane |

Sant Singh KhalsaWith the nine treasures of the Naam, the Name of the Lord, I am satisfied in my own home.
Manmohan Singhwith the Name's nine treasures, I am sated in my home.
Manmohan Singh (Punjabi)ਨਾਮ ਦੇ ਨੌ ਖ਼ਜ਼ਾਨਿਆਂ ਨਾਲ ਮੈਂ ਆਪਣੇ ਘਰ ਵਿੱਚ ਹੀ ਰੱਜ ਗਿਆ ਹਾਂ।
Fareedkot Teekaਨਵਨਿਧ ਰੂਪ ਨਾਮ ਕੋ ਅੰਤਸਕਰਨ ਮੇਂ ਪਾਇ ਕਰ ਕੇ ਹਮ ਤ੍ਰਿਪ੍ਤ ਹੂਏ ਹੈਂ॥
Prof. Sahib Singh(ਜਗਤ ਦੇ ਸਾਰੇ) ਨੌ ਖ਼ਜ਼ਾਨਿਆਂ (ਵਰਗਾ) ਪਰਮਾਤਮਾ ਦਾ ਨਾਮ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਮੇਰੀ ਸਾਰੀ ਤ੍ਰਿਸਨਾ ਮੁੱਕ ਗਈ ਹੈ।

ਪਦ ਅਰਥ ਨਉਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਗ੍ਰਿਹ ਮਹਿ = (ਹਿਰਦੇ-) ਘਰ ਵਿਚ। ਤ੍ਰਿਪਤਾਨੇ = ਸੰਤੋਖ ਆ ਗਿਆ।

SikhNet (Spanish)y atesorando el Naam, el Nombre del Señor, estoy satisfecho en lo profundo de mi ser.

ਕਹੁ ਨਾਨਕ; ਜਉ ਪਿਰਹਿ ਸੀਗਾਰੀ ॥

kahu naanak; jau pireh seegaaree |

Sant Singh KhalsaSays Nanak, when the happy soul-bride is adorned by her Beloved,
Manmohan SinghSays Nanak, when the happy wife is bedeck by her Love,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਦ ਸੁਭਾਗੀ ਪਤਨੀ ਨੂੰ ਉਸ ਦਾ ਪਿਆਰ ਸਸ਼ੋਭਤ ਕਰ ਦਿੰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਪ੍ਯਾਰੇ ਨੇ ਮੈਂ ਸਿੰਗਾਰੀ ਹੂੰ, ਭਾਵ ਗੁਨੋਂ ਸਹਤ ਕਰੀ ਹਾਂ॥
Prof. Sahib Singhਹੇ ਨਾਨਕ! (ਆਖ-) ਜਦੋਂ (ਕਿਸੇ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਨੇ ਸੁੰਦਰ ਜੀਵਨ ਵਾਲੀ ਬਣਾ ਦਿੱਤਾ,

ਪਦ ਅਰਥ ਜਉ = ਜਦੋਂ। ਪਿਰਹਿ = ਪਿਰ ਨੇ, ਖਸਮ ਨੇ। ਸੀਗਾਰੀ = ਸਜਾ ਦਿੱਤੀ, ਸੋਹਣੀ ਬਣਾ ਦਿੱਤੀ।

SikhNet (Spanish)Dice Nanak, la Esposa que es adornada por el Señor Mismo,

ਥਿਰੁ ਸੋਹਾਗਨਿ; ਸੰਗਿ ਭਤਾਰੀ ॥੪॥੭॥

thir sohaagan; sang bhataaree |4|7|

Sant Singh Khalsashe is forever happy with her Husband Lord. ||4||7||
Manmohan Singhshe is ever happy in her Spouse's company.
Manmohan Singh (Punjabi)ਤਾਂ ਉਹ ਪੱਕੇ ਤੌਰ ਤੇ ਆਪਣੇ ਭਰਤੇ ਨਾਲ ਵੱਸਦੀ ਹੈ।
Fareedkot Teekaਤਿਸੀ ਕਰ ਕੇ ਮੈਂ ਸੁਹਾਗਨਿ (ਭਤਾਰੀ) ਪ੍ਯਾਰੇ ਕੇ ਸੰਗ ਮੇਂ ਅਚਲ ਭਈ ਹੂੰ॥੪॥੭॥☬ਕਿਸੀ ਬ੍ਰਹਮਨ ਨੇ ਦਾਨੁ ਮਾਂਗਾ ਥਾ। ਜਬ ਮਹਾਰਾਜ ਨੇ ਉਸ ਕੋ ਦੀਆ ਤੋ ਥੋੜਾ ਜਾਨ ਕਰ ਨਿੰਦਾ ਕਰਨੇ ਲਗਾ। ਤਿਸ ਕੀ ਦਸਾ ਸਿਖੋਂ ਪ੍ਰਤਿ ਕਹਤੇ ਹੈਂ:
Prof. Sahib Singhਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਕੇ ਚੰਗੇ ਭਾਗਾਂ ਵਾਲੀ ਬਣ ਗਈ, ਉਹ ਸਦਾ ਲਈ ਅਡੋਲ-ਚਿੱਤ ਹੋ ਗਈ ॥੪॥੭॥

ਪਦ ਅਰਥ ਸੰਗਿ = ਨਾਲ। ਥਿਰੁ = ਅਡੋਲ-ਚਿਤ ॥੪॥੭॥

SikhNet (Spanish)habita eternamente con Él. (4‑7)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਦਾਨੁ ਦੇਇ ਕਰਿ; ਪੂਜਾ ਕਰਨਾ ॥

daan dee kar; poojaa karanaa |

Sant Singh KhalsaThey give you donations and worship you.
Manmohan SinghO Brahman, people give thee alms and worship thee.
Manmohan Singh (Punjabi)ਹੇ ਬ੍ਰਾਹਮਣ! ਲੋਕ ਤੈਨੂੰ ਖੈਰਾਤ ਦਿੰਦੇ ਅਤੇ ਤੈਨੂੰ ਪੂਜਦੇ ਹਨ।
Fareedkot Teekaਜਿਨ ਬ੍ਰਾਹਮਨੋਂ ਕੋ ਦਾਨ ਦੇ ਕਰ ਕੇ ਪੂਜਾ ਕਾ ਕਰਨਾ ਹੋਤਾ ਹੈ॥
Prof. Sahib Singh(ਹੇ ਭਾਈ! ਵੇਖੋ ਅਜੇਹੇ ਬ੍ਰਾਹਮਣਾਂ ਦਾ ਹਾਲ! ਜਜਮਾਨ ਤਾਂ) ਉਹਨਾਂ ਨੂੰ ਦਾਨ ਦੇ ਕੇ ਉਹਨਾਂ ਦੀ ਪੂਜਾ-ਮਾਨਤਾ ਕਰਦੇ ਹਨ,

ਪਦ ਅਰਥ ਦੇਇ ਕਰਿ = ਦੇ ਕੇ।

SikhNet (Spanish)Hacemos ofrendas a los Brahmanes,

ਲੈਤ ਦੇਤ; ਉਨੑ ਮੂਕਰਿ ਪਰਨਾ ॥

lait det; una mookar paranaa |

Sant Singh KhalsaYou take from them, and then deny that they have given anything to you.
Manmohan SinghThou takest from them and deniest that they give thee.
Manmohan Singh (Punjabi)ਤੂੰ ਉਨ੍ਹਾਂ ਕੋਲੋਂ, ਲੈਂਦਾ ਹੈ ਅਤੇ ਮੁੱਕਰ ਜਾਂਦਾ ਹੈਂ ਕਿ ਉਹ ਤੈਨੂੰ ਦਿੰਦੇ ਹਨ।
Fareedkot Teekaਉਨੀ ਬ੍ਰਹਮਣੋ ਕਾ ਦਾਨੁ ਲੇਤੇ ਹੂਏ ਅਰ ਜਜਮਾਨ ਦੇਤੇ ਹੂਏ (ਮੂਕਰਿ ਪਰਨਾ) ਫਿਰ ਜਾਨਾ ਦੇਖੀਤਾ ਹੈ ਕਿ ਹਮਨੇ ਕਛੁ ਨਹੀਂ ਲੀਆ ਹੈ॥☬ਐਸੇ ਕਰਮ ਕਰਨ ਵਾਲੇ ਬ੍ਰਾਹਮਨੋ ਕੇ ਪ੍ਰਤਿ ਕਹਤੇ ਹੈਂ:
Prof. Sahib Singhਪਰ ਉਹ ਬ੍ਰਾਹਮਣ ਲੈਂਦੇ ਦੇਂਦੇ ਭੀ (ਸਭ ਕੁਝ ਹਾਸਲ ਕਰਦੇ ਹੋਏ ਭੀ) ਸਦਾ ਮੁੱਕਰੇ ਰਹਿੰਦੇ ਹਨ (ਕਦੇ ਆਪਣੇ ਜਜਮਾਨਾਂ ਦਾ ਧੰਨਵਾਦ ਤਕ ਨਹੀਂ ਕਰਦੇ। ਸਗੋਂ ਦਾਨ ਲੈ ਕੇ ਭੀ ਇਹੀ ਜ਼ਾਹਰ ਕਰਦੇ ਹਨ ਕਿ ਅਸੀਂ ਜਜਮਾਨਾਂ ਦਾ ਪਰਲੋਕ ਸਵਾਰ ਰਹੇ ਹਾਂ)।

ਪਦ ਅਰਥ ਲੈਤ ਦੇਤ = ਲੈਂਦਿਆਂ ਦੇਂਦਿਆਂ। ਉਨ੍ਹ੍ਹ = ਉਹਨਾਂ (ਬ੍ਰਾਹਮਣਾਂ) ਨੇ। ਮੂਕਰਿ ਪਰਨਾ = ਮੁੱਕਰ ਜਾਣਾ, ਜਜਮਾਨਾਂ ਦੇ ਦਿੱਤੇ ਦਾਨ ਤੇ ਜਜਮਾਨਾਂ ਦਾ ਕਦੇ ਅਹਸਾਨ ਨਾਹ ਮੰਨਣਾ।

SikhNet (Spanish)pero mientras más reciben más reniegan.

ਜਿਤੁ ਦਰਿ; ਤੁਮੑ ਹੈ ਬ੍ਰਾਹਮਣ ਜਾਣਾ ॥

jit dar; tuma hai braahaman jaanaa |

Sant Singh KhalsaThat door, through which you must ultimately go, O Brahmin
Manmohan SinghO Brahman! The door, to which thou hast to go ultimately,
Manmohan Singh (Punjabi)ਹੇ ਬ੍ਰਾਹਮਣ! ਜਿਸ ਬੂਹੇ ਤੇ ਤੂੰ ਅਖੀਰ ਨੂੰ ਜਾਣਾ ਹੈ,
Fareedkot Teekaਤੁਮ ਲੋਗੋਂ ਨੇ ਸਰੀਰ ਤ੍ਯਾਗ ਕਰ ਜਿਸ ਦ੍ਵਾਰੇ ਪਰ ਜਾਨਾ ਹੈ॥
Prof. Sahib Singhਪਰ, ਹੇ ਬ੍ਰਾਹਮਣ! (ਇਹ ਚੇਤਾ ਰੱਖ) ਜਿਸ ਪ੍ਰਭੂ-ਦਰ ਤੇ (ਆਖ਼ਿਰ) ਤੂੰ ਪਹੁੰਚਣਾ ਹੈ,

ਪਦ ਅਰਥ ਜਿਤੁ ਦਰਿ = ਜਿਸ (ਪ੍ਰਭੂ-) ਦਰ ਤੇ। ਬ੍ਰਾਹਮਣ = ਹੇ ਬ੍ਰਾਹਮਣ!

SikhNet (Spanish)Oh Brahmán, por tus formas y modos,

ਤਿਤੁ ਦਰਿ; ਤੂੰਹੀ ਹੈ ਪਛੁਤਾਣਾ ॥੧॥

tit dar; toonhee hai pachhutaanaa |1|

Sant Singh Khalsa- at that door, you will come to regret and repent. ||1||
Manmohan Singhis the door where thou shalt have to repent.
Manmohan Singh (Punjabi)ਉਸ ਬੂਹੇ ਉਤੇ ਤੂੰ ਪਸਚਾਤਾਪ ਕਰੇਗਾਂ।
Fareedkot Teekaਤਿਸ ਧਰਮਰਾਜ ਕੇ ਦ੍ਵਾਰੇ ਪਰ ਇਨ ਕਰਮ ਕਰ ਕੇ ਤੁਮਹੀ ਲੋਗੋਂ ਨੇ ਪਸਚਾਤਾਪੁ ਕਰਨਾ ਹੈ, ਭਾਵ ਯਹ ਕਿ ਜਮ ਸਾਸਨਾ ਸਹਨੀ ਪੜੇਗੀ॥੧॥
Prof. Sahib Singhਉਸ ਦਰ ਤੇ ਤੂੰ ਹੀ (ਆਪਣੀਆਂ ਇਹਨਾਂ ਕਰਤੂਤਾਂ ਦੇ ਕਾਰਨ) ਪਛੁਤਾਵੇਂਗਾ ॥੧॥

ਪਦ ਅਰਥ ਤਿਤੁ ਦਰਿ = ਉਸ ਦਰ ਤੇ ॥੧॥

SikhNet (Spanish)a la hora de atravesar la última puerta, te vas a lamentar. (1)

ਐਸੇ ਬ੍ਰਾਹਮਣ; ਡੂਬੇ ਭਾਈ ॥

aise braahaman; ddoobe bhaaee |

Sant Singh KhalsaSuch Brahmins shall drown, O Siblings of Destiny;
Manmohan SinghO brother, such Brahmans will get drowned,
Manmohan Singh (Punjabi)ਹੇ ਭਰਾ! ਐਹੋ ਜੇਹੇ ਬ੍ਰਾਹਮਣ ਡੁਬ ਜਾਂਦੇ ਹਨ,
Fareedkot Teekaਹੇ ਭਾਈ! ਐਸੇ ਬ੍ਰਾਹਮਣ ਬ੍ਰਾਹਮਣਤ੍ਵ ਸੇ ਡੂਬ ਗਏ ਹੈਂ ਅਰਥਾਤ ਨਸ੍ਟ ਭਏ ਹੈਂ॥
Prof. Sahib Singhਹੇ ਭਾਈ! ਇਹੋ ਜਿਹੇ ਬ੍ਰਾਹਮਣਾਂ ਨੂੰ (ਮਾਇਆ ਦੇ ਮੋਹ ਵਿਚ) ਡੁੱਬੇ ਹੋਏ ਜਾਣੋ,

ਪਦ ਅਰਥ ਡੂਬੇ = (ਮਾਇਆ ਦੇ ਮੋਹ ਵਿਚ) ਡੁੱਬੇ ਹੋਏ। ਭਾਈ = ਹੇ ਭਾਈ!

SikhNet (Spanish)Oh hermano, ahí se ahogan todos esos Brahmanes,

ਨਿਰਾਪਰਾਧ; ਚਿਤਵਹਿ ਬੁਰਿਆਈ ॥੧॥ ਰਹਾਉ ॥

niraaparaadh; chitaveh buriaaee |1| rahaau |

Sant Singh Khalsathey think of doing evil to the innocent. ||1||Pause||
Manmohan Singhas they think of doing evil to the innocent.
Manmohan Singh (Punjabi)ਜੋ ਬੇਗੁਨਾਹਾਂ ਦਾ ਬੁਰਾ ਕਰਨ ਦਾ ਖ਼ਿਆਲ ਕਰਦੇ ਹਨ। ਠਹਿਰਾਉ।
Fareedkot Teekaਜੋ ਅਪਰਾਧ ਤੇ ਬਿਨਾਂ ਪਰਾਈ ਬੁਰਾਈ ਚਿਤਵਤੇ ਹੈਂ॥੧॥ ਰਹਾਉ ॥
Prof. Sahib Singhਜੇਹੜੇ ਨਿਦੋਸੇ ਬੰਦਿਆਂ ਨੂੰ ਭੀ ਨੁਕਸਾਨ ਅਪੜਾਨ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ (ਉਚੀ ਜਾਤਿ ਦਾ ਹੋਣਾ, ਜਾਂ ਵੇਦ ਸ਼ਾਸਤ੍ਰ ਪੜ੍ਹੇ ਹੋਣਾ ਭੀ ਉਹਨਾਂ ਦੇ ਆਤਮਕ ਜੀਵਨ ਨੂੰ ਗ਼ਰਕ ਹੋਣੋਂ ਨਹੀਂ ਬਚਾ ਸਕਦਾ, ਜੇ ਉਹ ਦੂਜਿਆਂ ਦਾ ਬੁਰਾ ਤੱਕਦੇ ਰਹਿੰਦੇ ਹਨ) ॥੧॥ ਰਹਾਉ ॥

ਪਦ ਅਰਥ ਨਿਰਾਪਰਾਧ = ਨਿਰ-ਅਪਰਾਧ, ਨਿਦੋਸਿਆਂ ਦੀ। ਚਿਤਵਹਿ ਬੁਰਿਆਈ = ਨੁਕਸਾਨ ਕਰਨ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ ॥੧॥ ਰਹਾਉ ॥

SikhNet (Spanish)que sin motivo alguno, pensaron en hacernos mal. (1‑Pausa)

ਅੰਤਰਿ ਲੋਭੁ; ਫਿਰਹਿ ਹਲਕਾਏ ॥

antar lobh; fireh halakaae |

Sant Singh KhalsaWithin them is greed, and they wander around like mad dogs.
Manmohan SinghWithin them is avarice and they wander about like mad dogs.
Manmohan Singh (Punjabi)ਉਨ੍ਹਾਂ ਦੇ ਅੰਦਰ ਲਾਲਚ ਹੈ ਅਤੇ ਉਹ ਹਲਕੇ ਕੁੱਤੇ ਦੀ ਤਰ੍ਹਾਂ ਭਟਕਦੇ ਹਨ।
Fareedkot Teekaਫਿਰ ਕੈਸੇ ਹੈਂ? ਅੰਤਸਕਰਣੋਂ ਮੇਂ ਲੋਭ ਹੈ, ਤਿਸ ਕਰ ਕੇ ਹਲਕਾਏ ਹੂਏ ਸ੍ਵਾਨ ਸਮਾਨ ਫਿਰਤੇ ਹੈਂ॥
Prof. Sahib Singhਹੇ ਭਾਈ! ਉਂਞ ਤਾਂ ਇਹ ਬ੍ਰਾਹਮਣ ਆਪਣੇ ਆਪ ਨੂੰ ਵੇਦ ਆਦਿਕ ਧਰਮ-ਪੁਸਤਕਾਂ ਦੇ ਗਿਆਤਾ ਜ਼ਾਹਰ ਕਰਦੇ ਹਨ, ਪਰ ਇਹਨਾਂ ਦੇ ਮਨ ਵਿਚ ਲੋਭ (ਠਾਠਾਂ ਮਾਰ ਰਿਹਾ ਹੈ, ਇਹ ਲੋਭ ਨਾਲ) ਹਲਕੇ ਹੋਏ ਫਿਰਦੇ ਹਨ।

ਪਦ ਅਰਥ ਅੰਤਰਿ = ਅੰਦਰ, ਮਨ ਵਿਚ। ਹਲਕਾਏ = ਹਲਕੇ ਹੋਏ ਹੋਏ।

SikhNet (Spanish)A ellos la avaricia los corroe, y así andan como perros locos,

ਨਿੰਦਾ ਕਰਹਿ; ਸਿਰਿ ਭਾਰੁ ਉਠਾਏ ॥

nindaa kareh; sir bhaar utthaae |

Sant Singh KhalsaThey slander others and carry loads of sin upon their heads.
Manmohan SinghThey slander others and carry the load of sins on their heads.
Manmohan Singh (Punjabi)ਉਹ ਹੋਰਨਾਂ ਦੀ ਬਦਖੋਈ ਕਰਦੇ ਹਨ ਅਤੇ ਆਪਣੇ ਸਿਰਾਂ ਉਤੇ ਪਾਪਾਂ ਦਾ ਬੋਝ ਚੁਕਦੇ ਹਨ।
Fareedkot Teekaਸਤ ਪੁਰਸੋਂ ਕੀ ਨਿੰਦ੍ਯਾ ਕਰ ਕੇ ਅਪਨੇ ਸਿਰ ਪਰ ਭਾਰ ਉਠਾਉਤੇ ਹੈਂ॥
Prof. Sahib Singhਆਪਣੇ ਆਪ ਨੂੰ ਵਿਦਵਾਨ ਜ਼ਾਹਰ ਕਰਦੇ ਹੋਏ ਭੀ ਇਹ (ਦੂਜਿਆਂ ਦੀ) ਨਿੰਦਾ ਕਰਦੇ ਫਿਰਦੇ ਹਨ, ਆਪਣੇ ਸਿਰ ਉਤੇ ਨਿੰਦਾ ਦਾ ਭਾਰ ਚੁੱਕੀ ਫਿਰਦੇ ਹਨ।

ਪਦ ਅਰਥ ਸਿਰਿ = ਸਿਰ ਉਤੇ। ਉਠਾਏ = ਉਠਾਇ, ਚੁੱਕ ਕੇ।

SikhNet (Spanish)calumniando a otros en nombre de la religión, y cargando el peso de la maldad sobre sus cabezas.

ਮਾਇਆ ਮੂਠਾ; ਚੇਤੈ ਨਾਹੀ ॥

maaeaa mootthaa; chetai naahee |

Sant Singh KhalsaIntoxicated by Maya, they do not think of the Lord.
Manmohan SinghBeguiled by wealth, Brahman reflectest not on the Lord.
Manmohan Singh (Punjabi)ਧਨ-ਦੌਲਤ ਦਾ ਠੱਗਿਆ ਹੋਇਆ ਬ੍ਰਾਹਮਣ, ਸੁਆਮੀ ਦਾ ਸਿਮਰਨ ਨਹੀਂ ਕਰਦਾ।
Fareedkot Teekaਜਿਸ ਕਾ ਅੰਤਸਕਰਨੁ ਮਾਯਾ ਕਰ ਕੇ ਠਗਾ ਗ੍ਯਾ ਹੈ, ਸੋ ਪਰਮੇਸਰ ਕੋ (ਚੇਤੈ) ਸਿਮਰਤਾ ਨਹੀਂ ਹੈ॥
Prof. Sahib Singh(ਹੇ ਭਾਈ!) ਮਾਇਆ (ਦੇ ਮੋਹ) ਦੇ ਹੱਥੋਂ ਆਪਣੇ ਆਤਮਕ ਜੀਵਨ ਦੀ ਰਾਸਿ-ਪੂੰਜੀ ਲੁਟਾ ਬੈਠਾ ਇਹ ਬ੍ਰਾਹਮਣ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ (ਇਸ ਪਾਸੇ) ਧਿਆਨ ਨਹੀਂ ਦੇਂਦਾ।

ਪਦ ਅਰਥ ਮੂਠਾ = ਠੱਗਿਆ ਹੋਇਆ, ਆਤਮਕ ਜੀਵਨ ਦਾ ਸਰਮਾਇਆ ਲੁਟਾ ਚੁੱਕਿਆ ਹੈ।

SikhNet (Spanish)Aturdidos por Maya, no recuerdan al Señor,

ਭਰਮੇ ਭੂਲਾ; ਬਹੁਤੀ ਰਾਹੀ ॥੨॥

bharame bhoolaa; bahutee raahee |2|

Sant Singh KhalsaDeluded by doubt, they wander off on many paths. ||2||
Manmohan SinghBecause of doubt, he goes astray in many paths.
Manmohan Singh (Punjabi)ਸੰਦੇਹ ਦੇ ਕਾਰਨ, ਉਹ ਘਣੇਰਿਆਂ ਰਸਤਿਆਂ ਅੰਦਰ ਭੁੱਲਿਆ ਫਿਰਦਾ ਹੈ।
Fareedkot Teekaਭਰਮ ਕਰ ਭੂਲਾ ਹੂਆ ਬਹੁਤੇ ਰਸਤੋਂ ਮੇਂ ਪੜਤਾ ਹੈ, ਭਾਵ ਕਾਮਨਾ ਅਰਥ ਅਨੇਕ ਦੇਵਤੋਂ ਕੀ ਉਪਾਸਨਾ ਕਰਤੇ ਹੈਂ॥੨॥
Prof. Sahib Singhਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਬ੍ਰਾਹਮਣ ਕਈ ਪਾਸੀਂ ਖ਼ੁਆਰ ਹੁੰਦਾ ਫਿਰਦਾ ਹੈ ॥੨॥

ਪਦ ਅਰਥ ਭਰਮੇ = ਭਟਕਣਾ ਵਿਚ ॥੨॥

SikhNet (Spanish)y desviados por la duda, se van por muchos, muchos senderos. (2)

ਬਾਹਰਿ ਭੇਖ ਕਰਹਿ; ਘਨੇਰੇ ॥

baahar bhekh kareh; ghanere |

Sant Singh KhalsaOutwardly, they wear various religious robes,
Manmohan SinghTo show to the people, he wears many religious dresses.
Manmohan Singh (Punjabi)ਲੋਕਾਂ ਨੂੰ ਦਿਖਾਉਣ ਲਈ ਉਹ ਬਹੁਤੇ ਧਾਰਮਿਕ ਲਿਬਾਸ ਪਹਿਨਦਾ ਹੈ।
Fareedkot Teekaਬਾਹਰ ਤੋ ਸਰੀਰ ਮੇਂ ਬਹੁਤ ਸੇ ਤਿਲਕ ਛਾਪੇ ਭਸਮ ਤ੍ਰਿਪੁੰਡ ਆਦਿ ਭੇਖ ਕਰਤੇ ਹੈਂ॥
Prof. Sahib Singh(ਹੇ ਭਾਈ!) ਅਜੇਹੇ ਬ੍ਰਾਹਮਣ ਬਾਹਰ (ਲੋਕਾਂ ਨੂੰ ਪਤਿਆਉਣ ਵਾਸਤੇ, ਆਪਣੇ ਆਪ ਨੂੰ ਲੋਕਾਂ ਦਾ ਧਾਰਮਿਕ ਆਗੂ ਜ਼ਾਹਰ ਕਰਨ ਵਾਸਤੇ) ਕਈ (ਧਾਰਮਿਕ) ਭੇਖ ਕਰਦੇ ਹਨ,

ਪਦ ਅਰਥ ਕਰਹਿ = ਕਰਦੇ ਹਨ। ਘਨੇਰੇ = ਬਹੁਤ।

SikhNet (Spanish)Por fuera engañan a todos con vestidos muy puros,

ਅੰਤਰਿ ਬਿਖਿਆ; ਉਤਰੀ ਘੇਰੇ ॥

antar bikhiaa; utaree ghere |

Sant Singh Khalsabut within, they are enveloped by poison.
Manmohan SinghBut his mind is besieged by wickedness.
Manmohan Singh (Punjabi)ਪਰ ਉਸ ਦੇ ਮਨ ਨੂੰ ਪਾਪ ਨੇ ਘੇਰਾ ਘੱਤਿਆ ਹੋਇਆ ਹੈ।
Fareedkot Teekaਅੰਤਸਕਰਨ ਮੇਂ (ਬਿਖਿਆ) ਬਿਖ੍ਯ ਬਾਸਨਾ ਘੇਰ ਕਰ ਕੇ ਉਤਰੀ ਹੈ ਅਰਥਾਤ ਪੂਰਨ ਹੋ ਰਹੀ ਹੈ॥
Prof. Sahib Singhਪਰ ਉਨ੍ਹਾਂ ਦੇ ਆਪਣੇ ਅੰਦਰ ਤਾਂ ਮਾਇਆ ਘੇਰ ਕੇ ਡੇਰਾ ਪਾਈ ਬੈਠੀ ਹੈ।

ਪਦ ਅਰਥ ਬਿਖਿਆ = ਮਾਇਆ। ਘੇਰੇ = ਘੇਰਿ, ਘੇਰ ਕੇ। ਉਤਰੀ = ਡੇਰਾ ਪਾਈ ਬੈਠੀ ਹੈ।

SikhNet (Spanish)pero dentro de ellos habita el veneno de Maya,

ਅਵਰ ਉਪਦੇਸੈ; ਆਪਿ ਨ ਬੂਝੈ ॥

avar upadesai; aap na boojhai |

Sant Singh KhalsaThey instruct others, but do not understand themselves.
Manmohan SinghHe instructs others, but understands not his ownself.
Manmohan Singh (Punjabi)ਉਹ ਹੋਰਨਾਂ ਨੂੰ ਸਿੱਖਮੱਤ ਦਿੰਦਾ ਹੈ, ਪ੍ਰਤੂੰ ਆਪਣੇ ਆਪ ਨੂੰ ਨਹੀਂ ਸਮਝਦਾ।
Fareedkot Teekaਦੂਸਰੋਂ ਕੋ ਉਪਦੇਸ਼ ਕਰਤਾ ਹੈ ਆਪ ਨਹੀਂ ਸਮਝਤਾ ਹੈ॥
Prof. Sahib Singh(ਹੇ ਭਾਈ! ਜੇਹੜਾ ਬ੍ਰਾਹਮਣ) ਹੋਰਨਾਂ ਨੂੰ ਤਾਂ (ਧਰਮ ਦਾ) ਉਪਦੇਸ ਕਰਦਾ ਹੈ, ਪਰ ਆਪ (ਉਸ ਧਰਮ ਨੂੰ) ਨਹੀਂ ਸਮਝਦਾ,

ਪਦ ਅਰਥ ਅਵਰ = ਹੋਰਨਾਂ ਨੂੰ।

SikhNet (Spanish)el cual penetra y embauca a sus Almas. Instruyendo a otros, sin seguir su propia enseñanza,

ਐਸਾ ਬ੍ਰਾਹਮਣੁ; ਕਹੀ ਨ ਸੀਝੈ ॥੩॥

aisaa braahaman; kahee na seejhai |3|

Sant Singh KhalsaSuch Brahmins will never be emancipated. ||3||
Manmohan Singhsuch a Brahman, can in no way be emancipated.
Manmohan Singh (Punjabi)ਐਹੋ ਜੇਹਾ ਬ੍ਰਾਹਮਣ ਕਿਸੇ ਤਰ੍ਹਾਂ ਭੀ ਬੰਦ-ਖਾਲਸ ਨਹੀਂ ਹੋ ਸਕਦਾ।
Fareedkot Teekaਐਸਾ ਜੋ ਬ੍ਰਹਮਨ ਹੈ, ਸੋ ਕਹੀਂ ਭੀ ਨਹੀਂ ਸੀਝਤਾ ਹੈ ਅਰਥਾਤ ਉਸ ਕੀ ਕਲ੍ਯਾਣ ਕਹੀਂ ਨਹੀਂ ਹੋਤੀ॥੩॥
Prof. Sahib Singhਅਜੇਹਾ ਬ੍ਰਾਹਮਣ (ਲੋਕ ਪਰਲੋਕ) ਕਿਤੇ ਭੀ ਕਾਮਯਾਬ ਨਹੀਂ ਹੁੰਦਾ ॥੩॥

ਪਦ ਅਰਥ ਨ ਸੀਝੈ = ਕਾਮਯਾਬ ਨਹੀਂ ਹੁੰਦਾ। ਕਹੀ = ਕਿਤੇ ਭੀ, ਕਹੀਂ ॥੩॥

SikhNet (Spanish)¿cómo puede tal Brahmán ser liberado? (3)

ਮੂਰਖ ਬਾਮਣ; ਪ੍ਰਭੂ ਸਮਾਲਿ ॥

moorakh baaman; prabhoo samaal |

Sant Singh KhalsaO foolish Brahmin, reflect upon God.
Manmohan SinghO silly Brahman, meditate thou on the Lord.
Manmohan Singh (Punjabi)ਹੇ ਮੂਰਖ ਬ੍ਰਾਹਮਣ! ਤੂੰ ਆਪਣੇ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਮੂਰਖ ਬ੍ਰਹਮਨ! ਪ੍ਰਭੂ ਅਕਾਲ ਪੁਰਖ ਕੋ ਸਿਮਰਨ ਕਰ॥
Prof. Sahib Singhਹੇ ਮੂਰਖ ਬ੍ਰਾਹਮਣ! ਪਰਮਾਤਮਾ ਨੂੰ (ਆਪਣੇ ਹਿਰਦੇ ਵਿਚ) ਯਾਦ ਕਰਿਆ ਕਰ,

ਪਦ ਅਰਥ ਬਾਮਣ = ਹੇ ਬ੍ਰਾਹਮਣ!

SikhNet (Spanish)Oh tonto Brahmán, ensambla en tu interior al Señor,

ਦੇਖਤ ਸੁਨਤ ਤੇਰੈ ਹੈ ਨਾਲਿ ॥

dekhat sunat terai hai naal |

Sant Singh KhalsaHe watches and hears, and is always with you.
Manmohan SinghHe watches and hears thee and abides with thee.
Manmohan Singh (Punjabi)ਉਹ ਤੈਨੂੰ ਵੇਖਦਾ ਤੇ ਸੁਣਦਾ ਹੈ ਅਤੇ ਤੇਰੇ ਸੰਗ ਵੱਸਦਾ ਹੈ।
Fareedkot Teekaਜੋ ਦੇਖਤਾ ਸੁਨਤਾ ਸਦੀਵਕਾਲ ਤੇਰੇ ਸੰਗ ਹੀ ਹੈ॥
Prof. Sahib Singhਉਹ ਪਰਮਾਤਮਾ (ਤੇਰੇ ਸਾਰੇ ਕੰਮ) ਵੇਖਦਾ (ਤੇਰੀਆਂ ਸਾਰੀਆਂ ਗੱਲਾਂ) ਸੁਣਦਾ (ਸਦਾ) ਤੇਰੇ ਨਾਲ ਰਹਿੰਦਾ ਹੈ।
SikhNet (Spanish)porque Él escucha y ve dentro de ti, sin importar a donde vayas.

ਕਹੁ ਨਾਨਕ; ਜੇ ਹੋਵੀ ਭਾਗੁ ॥

kahu naanak; je hovee bhaag |

Sant Singh KhalsaSays Nanak, if this is your destiny,
Manmohan SinghSays Nanak, if such good be thy fate,
Manmohan Singh (Punjabi)ਗੁਰੂ ਜੀ ਆਖਦੇ ਹਨ ਜੇਕਰ ਤੇਰੀ ਚੰਗੀ ਕਿਸਮਤ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤੇਰਾ ਅਛਾ ਭਾਗ ਹੈ॥
Prof. Sahib Singhਹੇ ਨਾਨਕ! (ਅਜੇਹੇ ਬ੍ਰਾਹਮਣ ਨੂੰ ਆਖ-) ਜੇ ਤੇਰੇ ਭਾਗ ਜਾਗਣ,

ਪਦ ਅਰਥ ਹੋਵੀ = ਹੋਵੇ।

SikhNet (Spanish)Dice Nanak, si buscas la Liberación de tu destino,

ਮਾਨੁ ਛੋਡਿ; ਗੁਰ ਚਰਣੀ ਲਾਗੁ ॥੪॥੮॥

maan chhodd; gur charanee laag |4|8|

Sant Singh Khalsarenounce your pride, and grasp the Guru's Feet. ||4||8||
Manmohan Singhrenounce thy pride and cling to Guru's feet.
Manmohan Singh (Punjabi)ਤਾਂ ਆਪਣਾ ਹੰਕਾਰ ਛੱਡ ਦੇ ਅਤੇ ਗੁਰਾਂ ਦੇ ਪੈਰਾਂ ਨੂੰ ਚਿੰਮੜ ਜਾ।
Fareedkot Teekaਤੋ ਹੇ ਬ੍ਰਾਹਮਨ! ਮਾਨ ਤ੍ਯਾਗ ਕਰ ਗੁਰੋਂ ਕੇ ਚਰਨੋਂ ਮੇਂ ਲਾਗ॥੪॥੮॥☬ਬੇਨਤੀ:
Prof. Sahib Singhਤਾਂ (ਆਪਣੀ ਉੱਚੀ ਜਾਤਿ ਤੇ ਵਿੱਦਵਤਾ ਦਾ) ਮਾਣ ਛੱਡ ਕੇ ਗੁਰੂ ਦੀ ਸਰਨ ਪਉ ॥੪॥੮॥

ਪਦ ਅਰਥ ਛੋਡਿ = ਛੱਡ ਕੇ ॥੪॥੮॥

SikhNet (Spanish)entonces, entrega tu ego y póstrate a los Pies del Guru. (4‑8)

Open this shabad →

Shabad Guru Arjan Dev Ji Raag Aasaa continues on Ang 373

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

Open this shabad (11 lines, Angs 372-373) →

Ang 372 of 1430