ੴ

ਸਿੱਖਬਾਣੀ · SikhBani

ਕਨਿਕ ਮੰਦਰ ਪਾਟ ਸੇਜ ਸਖੀ ਮੋਹਿ ਨਾਹਿ ਇਨ ਸਿਉ ਤਾਤ ॥੧॥

kanik mandar paatt sej sakhee mohi naeh in siau taat 1
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaanraa · Ang 1306 · 6 lines
Translations

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਵਾਰਿ ਵਾਰਉ; ਅਨਿਕ ਡਾਰਉ ॥

vaar vaarau; anik ddaarau |

Sant Singh KhalsaCountless times, I am a sacrifice, a sacrifice
Manmohan SinghI am a sacrifice, a sacrifice, many times;
Manmohan Singh (Punjabi)ਮੈਂ ਅਨੇਕ ਵਾਰੀ ਕੁਰਬਾਨ ਕੁਰਬਾਨ ਵੰਞਦੀ ਹਾਂ,
Fareedkot Teekaਤਿਸ ਕੇ ਊਪਰ ਸੇ ਅਨੇਕ ਪਦਾਰਥ ਵਾਰ ਵਾਰ ਕਰ ਡਾਰ ਦੇਵੇਂ॥
Prof. Sahib Singhਹੇ ਸਖੀ! ਮੈਂ (ਹੋਰ) ਅਨੇਕਾਂ (ਸੁਖ) ਵਾਰਦੀ ਹਾਂ, ਸਦਕੇ ਰਹਿੰਦੀ ਹਾਂ-

ਪਦ ਅਰਥ ਵਾਰਿ ਡਾਰਿ = ਵਾਰਿ ਡਾਰਉਂ, ਮੈਂ ਸਦਕੇ ਕਰਦੀ ਹਾਂ। ਵਾਰਉ = ਵਾਰਉਂ, ਮੈਂ ਵਾਰਦੀ ਹਾਂ। ਅਨਿਕ = ਅਨੇਕਾਂ (ਹੋਰ ਸੁਖ)।

SikhNet (Spanish)Ofrezco mi vida, millones, millones de veces como sacrificio a ese momento de Paz,

ਸੁਖੁ ਪ੍ਰਿਅ ਸੁਹਾਗ; ਪਲਕ ਰਾਤ ॥੧॥ ਰਹਾਉ ॥

sukh pria suhaag; palak raat |1| rahaau |

Sant Singh Khalsato that moment of peace, on that night when I was joined with my Beloved. ||1||Pause||
Manmohan Singhfor the bliss of a moment's union in the night with my Beloved. Pause.
Manmohan Singh (Punjabi)ਆਪਣੇ ਪ੍ਰੀਤਮ ਦੇ ਰਾਤ੍ਰੀ ਦੇ ਇਕ ਪਲ ਦੇ ਮਿਲਾਪ ਦੀ ਖੁਸ਼ੀ ਉਤੋਂ। ਠਹਿਰਾਉ।
Fareedkot Teekaਪਤੀ ਕੇ ਸੁਹਾਗ ਕਾ ਜੋ ਰਾਤ੍ਰਿ ਕੇ ਪਲਕ ਭਾਗ ਮਾਤ੍ਰ ਕਾ ਸੁਖੁ ਹੈ॥੧॥ ਰਹਾਉ ॥
Prof. Sahib Singh(ਪਤਿਬ੍ਰਤਾ ਇਸਤ੍ਰੀ ਵਾਂਗ) ਮੈਂ ਪਿਆਰੇ ਪ੍ਰਭੂ-ਪਤੀ ਦੇ ਸੁਹਾਗ ਦੀ ਰਾਤ ਦੇ ਸੁਖ ਤੋਂ (ਸਭ ਕੁਝ ਵਾਰਨ ਵਾਸਤੇ ਤਿਆਰ ਹਾਂ) ॥੧॥ ਰਹਾਉ ॥

ਪਦ ਅਰਥ ਪ੍ਰਿਅ ਸੁਹਾਗ ਰਾਤ = ਪਿਆਰ ਦੇ ਸੁਹਾਗ ਦੀ ਰਾਤ। ਸੁਖ ਪਲਕ = ਪਲ ਭਰ ਦਾ ਸੁਖ ॥੧॥ ਰਹਾਉ ॥

SikhNet (Spanish)a esa noche en la que me uní a mi Bienamado. (1-Pausa)

ਕਨਿਕ ਮੰਦਰ, ਪਾਟ ਸੇਜ ਸਖੀ; ਮੋਹਿ. ਨਾਹਿ ਇਨ ਸਿਉ ਤਾਤ ॥੧॥

kanik mandar, paatt sej sakhee; mohi. naeh in siau taat |1|

Sant Singh KhalsaMansions of gold, and beds of silk sheets - O sisters, I have no love for these. ||1||
Manmohan SinghThe gold mansions and the silk couches; with these, I have no love, O my maid.
Manmohan Singh (Punjabi)ਸੋਲੇ ਦੀਆਂ ਮਹਿਲਮਾੜੀਆਂ ਅਤੇ ਰੇਸ਼ਮੀ ਸੇਜਾ ਨੇ ਇਨ੍ਹਾਂ ਨਾਲ ਮੇਰੀ ਪ੍ਰੀਤ ਨਹੀਂ, ਹੇ ਮੇਰੀ ਸਖੀਏ!
Fareedkot Teekaਸ੍ਵਰਨ ਕੇ ਮੰਦਰ ਅਰ ਰੇਸ਼ਮੀ ਸੇਜ ਜੋ ਹੈ, ਹੇ ਸਖੀ! ਮੇਰੇ ਕੋ ਇਨ ਕੇ ਸਾਥ (ਤਾਤ) ਪ੍ਰਜੋਜਨੁ, ਭਾਵ ਚਾਹ ਨਹੀਂ ਹੈ॥੧॥
Prof. Sahib Singhਹੇ ਸਹੇਲੀਏ! ਸੋਨੇ ਦੇ ਮਹਲ ਅਤੇ ਰੇਸ਼ਮੀ ਕਪੜਿਆਂ ਦੀ ਸੇਜ-ਇਹਨਾਂ ਨਾਲ ਮੈਨੂੰ ਕੋਈ ਲਗਨ ਨਹੀਂ ਹੈ ॥੧॥

ਪਦ ਅਰਥ ਕਨਿਕ = ਸੋਨਾ। ਕਨਿਕ ਮੰਦਰ = ਸੋਨੇ ਦੇ ਮਹਲ। ਪਾਟ = ਪੱਟ, ਰੇਸ਼ਮ। ਪਾਟ ਸੇਜ = ਪੱਟ ਦੀ ਸੇਜ। ਸਖੀ = ਹੇ ਸਖੀ! ਮੋਹਿ = ਮੈਨੂੰ। ਤਾਤ = ਪ੍ਰਯੋਜਨ ॥੧॥

SikhNet (Spanish)Ya no me interesan las mansiones de oro, ni las camas con sábanas de seda. (1)

ਮੁਕਤ ਲਾਲ ਅਨਿਕ ਭੋਗ; ਬਿਨੁ ਨਾਮ ਨਾਨਕ. ਹਾਤ ॥

mukat laal anik bhog; bin naam naanak. haat |

Sant Singh KhalsaPearls, jewels and countless pleasures, O Nanak, are useless and destructive without the Naam, the Name of the Lord.
Manmohan SinghThe pearls, jewels and various pleasures are destructive without the Name. O Nanak.
Manmohan Singh (Punjabi)ਮੋਤੀ, ਜਵੇਹਰ ਅਤੇ ਅਨੇਕਾਂ ਰੰਗਰਲੀਆਂ, ਨਾਮ ਦੇ ਬਗੈਰ ਤਬਾਹ ਕਰਨ ਵਾਲੀਆਂ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੋਤੀ ਲਾਲ ਅਨੇਕ ਭੋਗ ਨਾਮ ਸੇ ਬਿਨਾਂ (ਹਾਤ) ਨਸ਼ਟ ਰੂਪ ਹੈਂ॥
Prof. Sahib Singhਹੇ ਨਾਨਕ! ਮੋਤੀ, ਹੀਰੇ (ਮਾਇਕ ਪਦਾਰਥਾਂ ਦੇ) ਅਨੇਕਾਂ ਭੋਗ ਪਰਮਾਤਮਾ ਦੇ ਨਾਮ ਤੋਂ ਬਿਨਾ (ਆਤਮਕ) ਮੌਤ (ਦਾ ਕਾਰਨ) ਹਨ।

ਪਦ ਅਰਥ ਮੁਕਤ = ਮੋਤੀ। ਹਾਤ = (ਆਤਮਕ) ਮੌਤ।

SikhNet (Spanish)Las perlas, las joyas y millones de placeres son inútiles y destructivos sin el Nombre del Señor, el Naam.

ਰੂਖੋ ਭੋਜਨੁ. ਭੂਮਿ ਸੈਨ ਸਖੀ; ਪ੍ਰਿਅ ਸੰਗਿ. ਸੂਖਿ ਬਿਹਾਤ ॥੨॥੩॥੪੨॥

rookho bhojan. bhoom sain sakhee; pria sang. sookh bihaat |2|3|42|

Sant Singh KhalsaEven with only dry crusts of bread, and a hard floor on which to sleep, my life passes in peace and pleasure with my Beloved, O sisters. ||2||3||42||
Manmohan SinghNotwithstanding dry bread and sleeping on the floor, my life night passes in peace with my spouse, O my maid.
Manmohan Singh (Punjabi)ਰੁਖੀ ਰੋਟੀ ਖਾਣ ਅਤੇ ਭੁੰਜੇ ਸੋਣ ਦੇ ਬਾਵਜੂਦ ਮੇਰੀ ਜੀਵਨ ਰਾਤ੍ਰੀ ਆਪਣੇ ਪਤੀ ਨਾਲ ਆਰਾਮ ਅੰਦਰ ਬੀਤਦੀ ਹੈ, ਹੇ ਮੇਰੀ ਸਹੀਏ!
Fareedkot Teekaਰੂਖਾ ਭੋਜਨ ਅਰ ਭੂਮੀ ਪਰ ਸੌਣਾ ਹੈ, ਪਰੰਤੂ ਹੇ ਸਖੀ! ਪਤੀ ਕਾ ਸੰਗ ਹੈ, ਤੋ ਵਹੁ ਅਵਸਥਾ ਸੁਖ ਕੇ ਸਹਿਤ ਬਿਤੀਤ ਹੋਤੀ ਹੈ॥੨॥੩॥੪੨॥
Prof. Sahib Singh(ਇਸ ਵਾਸਤੇ) ਹੇ ਸਹੇਲੀਏ! ਰੁੱਖੀ ਰੋਟੀ (ਖਾਣੀ, ਅਤੇ) ਭੁੰਞੇ ਸੌਣਾ (ਚੰਗਾ ਹੈ ਕਿਉਂਕਿ) ਪਿਆਰੇ, ਪ੍ਰਭੂ ਦੀ ਸੰਗਤ ਵਿਚ ਜ਼ਿੰਦਗੀ ਸੁਖ ਵਿਚ ਬੀਤਦੀ ਹੈ ॥੨॥੩॥੪੨॥

ਪਦ ਅਰਥ ਸੈਨ = ਸੌਣਾ। ਪ੍ਰਿਅ ਸੰਗਿ = ਪਿਆਰੇ ਨਾਲ। ਸੂਖਿ = ਸੁਖ ਵਿਚ। ਬਿਹਾਤਿ = (ਉਮਰ) ਗੁਜ਼ਰਦੀ ਹੈ ॥੨॥੩॥੪੨॥

SikhNet (Spanish)Aun con unos pedazos de pan secos y un piso duro donde dormir, mi vida transcurre tranquila, en paz y placenteramente, oh hermanos. (2-3-42)
Answers quote the Granth verbatim with Ang citations. AI commentary is not Gurbani and not a religious ruling.