ਕਾਨੜਾ ਮਹਲਾ ੫ ॥
kaanarraa mahalaa 5 |
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਚਰਨ ਸਰਨ ਦਇਆਲ ਠਾਕੁਰ; ਆਨ. ਨਾਹੀ ਜਾਇ ॥
charan saran deaal tthaakur; aan. naahee jaae |
Sant Singh KhalsaI seek the Sanctuary of the Feet of my Merciful Lord and Master; I do not go anywhere else.
Manmohan SinghI seek the refuge of the feet of the Merciful Master. I have no other place to go to.
Manmohan Singh (Punjabi)ਮੈਂ ਮਿਹਰਬਾਨ ਮਾਲਕ ਦੇ ਪੈਰਾਂ ਦੀ ਪਨਾਹ ਲੋੜਦਾ ਹਾਂ। ਮੇਰੇ ਲਈ ਹੋਰ ਕੋਈ ਜਗਾ ਜਾਣ ਨੂੰ ਨਹੀਂ।
Fareedkot Teekaਹੇ ਦ੍ਯਾਲ ਠਾਕਰ! ਮੈਂ ਆਪ ਕੇ ਚਰਨਾਰਵਿੰਦ ਕੀ ਸਰਣ ਹੂੰ ਔਰ ਦੂਸਰੀ ਕੋਈ ਜਗਾ ਨਹੀਂ ਹੈ॥
Prof. Sahib Singhਹੇ ਦਇਆ-ਦੇ-ਘਰ ਠਾਕੁਰ ਪ੍ਰਭੂ! (ਮੈਂ ਤੇਰੇ) ਚਰਨਾਂ ਦੀ ਸਰਨ (ਆਇਆ ਹਾਂ। ਦੁਨੀਆ ਦੇ ਵਿਕਾਰਾਂ ਤੋਂ ਬਚਣ ਲਈ ਤੈਥੋਂ ਬਿਨਾ) ਹੋਰ ਕੋਈ ਥਾਂ ਨਹੀਂ।ਪਦ ਅਰਥ ਦਇਆਲ ਠਾਕੁਰ = ਹੇ ਦਇਆ ਦੇ ਘਰ ਮਾਲਕ ਪ੍ਰਭੂ! ਆਨ = (अन्य) ਹੋਰ। ਜਾਇ = ਥਾਂ।
SikhNet (Spanish)Busco el Santuario de los Pies de mi Misericordioso Señor y Maestro y no voy a ningún otro lado.
ਪਤਿਤ. ਪਾਵਨ ਬਿਰਦੁ ਸੁਆਮੀ; ਉਧਰਤੇ ਹਰਿ ਧਿਆਇ ॥੧॥ ਰਹਾਉ ॥
patit. paavan birad suaamee; udharate har dhiaae |1| rahaau |
Sant Singh KhalsaIt is the Inherent Nature of our Lord and Master to purify sinners. Those who meditate on the Lord are saved. ||1||Pause||
Manmohan Singhto purify the sinner is the daily practice of the Lord. Contemplating the Lord, men are ferried across. Pause.
Manmohan Singh (Punjabi)ਪਾਪੀਆਂ ਨੂੰ ਪਵਿੱਤਰ ਕਰਨ, ਪ੍ਰਭੂ ਦਾ ਨਿਤ ਕਰਮ ਹੈ। ਪ੍ਰਭੂ ਦਾ ਸਿਮਰਨ ਕਰਨ ਦੁਆਰਾ ਜੀਵਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਠਹਿਰਾਉ।
Fareedkot Teekaਹੇ ਸ੍ਵਾਮੀ! ਪਾਪੀਓਂ ਕੋ ਪਵਿਤ੍ਰ ਕਰਨਾ ਤੇਰਾ (ਬਿਰਦੁ) ਪ੍ਰਣ ਵਾ ਧਰਮੁ ਹੈ। ਹੇ ਹਰੀ! ਤੇਰੇ ਕੋ ਧ੍ਯਾਇ ਕਰ ਅਨੇਕ ਜੀਵ ਉਧਰ ਜਾਤੇ ਹੈਂ॥੧॥ ਰਹਾਉ ॥
Prof. Sahib Singhਹੇ ਸੁਆਮੀ! ਵਿਕਾਰੀਆਂ ਨੂੰ ਪਵਿੱਤਰ ਕਰਨਾ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ। ਹੇ ਹਰੀ! ਤੇਰਾ ਨਾਮ ਸਿਮਰ ਸਿਮਰ ਕੇ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੧॥ ਰਹਾਉ ॥ਪਦ ਅਰਥ ਪਤਿਤ ਪਾਵਨ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਸੁਆਮੀ = ਹੇ ਸੁਆਮੀ! ਉਧਰਤੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ। ਧਿਆਇ = ਸਿਮਰ ਕੇ ॥੧॥ ਰਹਾਉ ॥
SikhNet (Spanish)Es la Naturaleza inherente de Nuestro Señor y Maestro, purificar a los malvados. Quienes meditan en el Señor son salvados. (1-Pausa)
ਸੈਸਾਰ ਗਾਰ ਬਿਕਾਰ ਸਾਗਰ; ਪਤਿਤ ਮੋਹ ਮਾਨ ਅੰਧ ॥
saisaar gaar bikaar saagar; patit moh maan andh |
Sant Singh KhalsaThe world is a swamp of wickedness and corruption. The blind sinner has fallen into the ocean of emotional attachment and pride,
Manmohan SinghThe blind man has fallen into the quagmire of vice, attachment and ego of the world ocean,
Manmohan Singh (Punjabi)ਅੰਨ੍ਹਾਂ ਇਨਸਾਨ ਜਗਤ ਸਮੁੰਦਰ ਦੇ ਪਾਪ, ਮਮਤਾ ਅਤੇ ਹੰਕਾਰ ਦੀ ਖੁਭਣ ਵਿੱਚ ਡਿਗ ਪਿਆ ਹੈ,
Fareedkot Teekaਜੀਉ ਮੋਹ ਮਾਨ ਕਰ ਕੇ ਅੰਧਾ ਹੂਆ ਹੂਆ ਸੰਸਾਰ ਸਾਗਰ ਮੇਂ ਬਿਕਾਰੋਂ ਰੂਪੀ (ਗਾਰ) ਜਿਲਣ ਮੇਂ ਪੜ ਰਹਾ ਹੈ॥
Prof. Sahib Singhਹੇ ਪ੍ਰਭੂ ਪਾਤਿਸ਼ਾਹ! ਜਗਤ ਵਿਕਾਰਾਂ ਦੀ ਜਿੱਲ੍ਹਣ ਹੈ, ਵਿਕਾਰਾਂ ਦਾ ਸਮੁੰਦਰ ਹੈ, ਮਾਇਆ ਦੇ ਮੋਹ ਅਤੇ ਮਾਣ ਨਾਲ ਅੰਨ੍ਹੇ ਹੋਏ ਜੀਵ (ਇਸ ਵਿਚ) ਡਿੱਗੇ ਰਹਿੰਦੇ ਹਨ,ਪਦ ਅਰਥ ਗਾਰ = ਜਿੱਲ੍ਹਣ। ਸਾਗਰ = ਸਮੁੰਦਰ। ਪਤਿਤ = ਡਿੱਗੇ ਹੋਏ। ਅੰਧ = ਅੰਨ੍ਹਾ, ਜਿਸ ਨੂੰ ਜੀਵਨ ਦਾ ਸਹੀ ਰਸਤਾ ਨਹੀਂ ਦਿੱਸ ਸਕਦਾ।
SikhNet (Spanish)El mundo es un pantano de maldad y corrupción. Ese ciego que vive en el error ha caído en el océano de los apegos emocionales y en el orgullo.
ਬਿਕਲ ਮਾਇਆ ਸੰਗਿ ਧੰਧ ॥
bikal maaeaa sang dhandh |
Sant Singh Khalsabewildered by the entanglements of Maya.
Manmohan Singhand clinging to the worldly affairs, he is bewildered.
Manmohan Singh (Punjabi)ਅਤੇ ਸੰਸਾਰੀ ਵਿਹਾਰਾਂ ਨਾਲ ਚਿਮੜ ਉਹ ਵਿਆਕੁਲ ਹੋ ਗਿਆ ਹੈ।
Fareedkot Teekaਮਾਯਾ ਕੇ ਧੰਧ੍ਯੋਂ ਸਾਥ ਬ੍ਯਾਕੁਲ ਹੋ ਰਹਾ ਹੈ॥
Prof. Sahib Singhਮਾਇਆ ਦੇ ਝੰਬੇਲਿਆਂ ਨਾਲ ਵਿਆਕੁਲ ਹੋਏ ਰਹਿੰਦੇ ਹਨ।ਪਦ ਅਰਥ ਬਿਕਲ = ਵਿਆਕੁਲ, ਘਬਰਾਏ ਹੋਏ। ਸੰਗਿ = ਨਾਲ। ਮਾਇਆ ਧੰਧ = ਮਾਇਆ ਦੇ ਧੰਧੇ।
SikhNet (Spanish)Engañado se ha vuelto un salvaje por los embrujos de Maya.
ਕਰੁ ਗਹੇ ਪ੍ਰਭ ਆਪਿ ਕਾਢਹੁ; ਰਾਖਿ ਲੇਹੁ ਗੋਬਿੰਦ ਰਾਇ ॥੧॥
kar gahe prabh aap kaadtahu; raakh lehu gobind raae |1|
Sant Singh KhalsaGod Himself has taken me by the hand and lifted me up and out of it; save me, O Sovereign Lord of the Universe. ||1||
Manmohan SinghHolding me by the hand, Thou Thyself pull me out of it, O my Lord Master, the King and thiswise save thou me.
Manmohan Singh (Punjabi)ਮੈਨੂੰ ਹਥੋ ਪਕੜ ਕੇ ਤੂੰ ਖੁਦ ਹੀ ਇਸ ਵਿਚੋਂ ਮੈਨੂੰ ਬਾਹਰ ਕੱਢ ਲੈ, ਹੇ ਮੇਰੇ ਸੁਆਮੀ ਮਾਲਕ, ਪਾਤਿਸ਼ਾਹ! ਅਤੇ ਇਸ ਤਰ੍ਹਾਂ ਤੂੰ ਮੇਰੀ ਰੱਖਿਆ ਕਰ।
Fareedkot Teekaਹੇ ਪ੍ਰਭੂ! ਮੇਰਾ ਹਾਥ ਪਕੜ ਕਰ ਆਪ ਕਾਢ ਲੀਜੀਏ, ਹੇ ਗੋਬਿੰਦ ਰਾਇ! ਮੇਰੇ ਕੋ ਰਾਖ ਲੀਜੀਏ॥੧॥
Prof. Sahib Singhਹੇ ਪ੍ਰਭੂ! (ਇਹਨਾਂ ਦਾ) ਹੱਥ ਫੜ ਕੇ ਤੂੰ ਆਪ (ਇਹਨਾਂ ਨੂੰ ਇਸ ਜਿੱਲ੍ਹਣ ਵਿਚੋਂ) ਕੱਢ, ਤੂੰ ਆਪ (ਇਹਨਾਂ ਦੀ) ਰੱਖਿਆ ਕਰ ॥੧॥ਪਦ ਅਰਥ ਕਰੁ = ਹੱਥ। ਗਹੇ = ਗਹਿ, ਫੜ ਕੇ। ਗੋਬਿੰਦ ਰਾਏ = ਹੇ ਪ੍ਰਭੂ ਪਾਤਿਸ਼ਾਹਿ! ॥੧॥
SikhNet (Spanish)Dios Mismo me ha tomado de la mano y me ha sacado de ahí. Sálvame, Soberano Señor del Universo. (1)
ਅਨਾਥ ਨਾਥ ਸਨਾਥ ਸੰਤਨ; ਕੋਟਿ ਪਾਪ ਬਿਨਾਸ ॥
anaath naath sanaath santan; kott paap binaas |
Sant Singh KhalsaHe is the Master of the masterless, the Supporting Lord of the Saints, the Neutralizer of millions of sins.
Manmohan SinghGod is the Master of the Masterless, the Lord of the saints and the Destroyer of millions of sins.
Manmohan Singh (Punjabi)ਵਾਹਿਗੁਰੂ ਨਿਖਸਮਿਆ ਦਾ ਖਸਮ, ਸਾਧੂਆਂ ਦਾ ਸੁਆਮੀ ਅਤੇ ਕ੍ਰੋੜਾ ਹੀ ਕਸਮਲਾਂ ਦੇ ਨਾਸ ਕਰਨ ਵਾਲਾ ਹੈ।
Fareedkot Teekaਹੇ ਅਨਾਥੋਂ ਕੇ ਨਾਥ, ਸੰਤੋਂ ਕੋ (ਸਨਾਥ) ਕ੍ਰਿਤਾਰਥ ਕਰਨੇ ਵਾਲੇ, ਕ੍ਰੋੜੋਂ ਪਾਪੋਂ ਕੇ ਬਿਨਾਸ ਕਰਨੇ ਵਾਲੇ! ॥
Prof. Sahib Singhਹੇ ਅਨਾਥਾਂ ਦੇ ਨਾਥ! ਹੇ ਸੰਤਾਂ ਦੇ ਸਹਾਰੇ! ਹੇ (ਜੀਵਾਂ ਦੇ) ਕ੍ਰੋੜਾਂ ਪਾਪ ਨਾਸ ਕਰਨ ਵਾਲੇ!ਪਦ ਅਰਥ ਅਨਾਥ ਨਾਥ = ਹੇ ਅਨਾਥਾਂ ਦੇ ਨਾਥ! ਸਨਾਥ ਸੰਤਨ = ਹੇ ਸੰਤਾਂ ਦੇ ਸਹਾਰੇ! ਕੋਟਿ = ਕ੍ਰੋੜਾਂ।
SikhNet (Spanish)Él es el Maestro del desamparado, el Soporte de los Santos, el Neutralizador de millones de errores.
ਮਨਿ. ਦਰਸਨੈ ਕੀ ਪਿਆਸ ॥
man. darasanai kee piaas |
Sant Singh KhalsaMy mind thirsts for the Blessed Vision of His Darshan.
Manmohan SinghMy mind thirsts for Thy vision,
Manmohan Singh (Punjabi)ਮੇਰੇ ਚਿੱਤ ਨੂੰ ਤੇਰੇ ਦੀਦਾਰ ਦੀ ਤ੍ਰੇਹ ਲਗੀ ਹੋਈ ਹੈ,
Fareedkot Teekaਮੇਰੇ ਮਨ ਮੇਂ ਤੇਰੇ ਦਰਸਨ ਕੀ (ਪਿਆਸ) ਚਾਹ ਹੈ॥
Prof. Sahib Singh(ਮੇਰੇ) ਮਨ ਵਿਚ (ਤੇਰੇ) ਦਰਸਨ ਦੀ ਤਾਂਘ ਹੈ।ਪਦ ਅਰਥ ਮਨਿ = (ਮੇਰੇ) ਮਨ ਵਿਚ। ਪਿਆਸ = ਤਾਂਘ।
SikhNet (Spanish)Mi mente está sedienta por la Visión Bendita de Su Darshan.
ਪ੍ਰਭ ਪੂਰਨ ਗੁਨਤਾਸ ॥
prabh pooran gunataas |
Sant Singh KhalsaGod is the Perfect Treasure of Virtue.
Manmohan SinghO my perfect Lord, the Treasure of virtues.
Manmohan Singh (Punjabi)ਹੇ ਨੇਕੀਆਂ ਦੇ ਖਜਾਨੇ ਮੇਰੇ ਸੰਪੂਰਨ ਮਾਲਕ!
Fareedkot Teekaਹੇ ਗੁਣਤਾਸ ਪੂਰਨ ਪ੍ਰਭੂ! ॥
Prof. Sahib Singhਹੇ ਪੂਰਨ ਪ੍ਰਭੂ! ਹੇ ਗੁਣਾਂ ਦੇ ਖ਼ਜ਼ਾਨੇ!ਪਦ ਅਰਥ ਗੁਨ ਤਾਸ = ਹੇ ਗੁਣਾਂ ਦੇ ਖ਼ਜ਼ਾਨੇ!
SikhNet (Spanish)Dios es el Perfecto Tesoro de Virtud.
ਕ੍ਰਿਪਾਲ ਦਇਆਲ ਗੁਪਾਲ ਨਾਨਕ; ਹਰਿ ਰਸਨਾ ਗੁਨ ਗਾਇ ॥੨॥੨॥੪੧॥
kripaal deaal gupaal naanak; har rasanaa gun gaae |2|2|41|
Sant Singh KhalsaO Nanak, sing and savor the Glorious Praises of the Lord, the Kind and Compassionate Lord of the World. ||2||2||41||
Manmohan SinghO Nanak, with thy tongue, sing thou the praise of thy compassionate and Merciful God, the Cherisher of the universe.
Manmohan Singh (Punjabi)ਹੇ ਨਾਨਕ! ਆਪਣੀ ਜੀਹਭਾ ਨਾਲ, ਤੂੰ ਸ਼੍ਰਿਸ਼ਟੀ ਦੇ ਪਾਲਣ-ਪੋਸ਼ਨਹਾਰ ਆਪਣੇ ਮਿਹਰਬਾਨ ਤੇ ਮਇਆਵਾਨ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਕ੍ਰਿਪਾਲ ਦ੍ਯਾਲ ਸ੍ਵਰੂਪ! ਹੇ ਗੋਪਾਲ! ਰਸਨਾ ਕਰ ਕੇ ਤੇਰੇ ਗੁਣੋਂ ਕੋ ਗਾਵਤਾ ਹੂੰ॥੨॥੨॥੪੧॥
Prof. Sahib Singhਹੇ ਕ੍ਰਿਪਾਲ! ਹੇ ਦਇਆਲ! ਹੇ ਗੁਪਾਲ! ਹੇ ਹਰੀ! (ਮਿਹਰ ਕਰ) ਨਾਨਕ ਦੀ ਜੀਭ (ਤੇਰੇ) ਗੁਣ ਗਾਂਦੀ ਰਹੇ ॥੨॥੨॥੪੧॥ਪਦ ਅਰਥ ਕ੍ਰਿਪਾਲ = ਹੇ ਕਿਰਪਾ ਦੇ ਘਰ! ਰਸਨਾ = ਜੀਭ ॥੨॥੨॥੪੧॥
SikhNet (Spanish)Oh, dice Nanak, canta y saborea las Gloriosas Alabanzas del Señor, el Compasivo y Bondadoso Señor del Mundo. (2-2-41)