ਕਾਨੜਾ ਮਹਲਾ ੫ ॥
kaanarraa mahalaa 5 |
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਅਹੰ ਤੋਰੋ; ਮੁਖੁ ਜੋਰੋ ॥
ahan toro; mukh joro |
Sant Singh KhalsaGive up your ego, and turn your face to God.
Manmohan SinghShed thou, thy ego and turn thy face God-wards,
Manmohan Singh (Punjabi)ਤੂੰ ਆਪਣੀ ਹੰਗਤਾ ਨੂੰ ਛੱਡ ਦੇ ਤੇ ਆਪਣਾ ਮੂੰਹ ਗੁਰਾਂ ਵਲ ਮੋੜ,
Fareedkot Teekaਹੰਕਾਰ ਕੋ ਤੋੜ ਕਰ ਸੰਤੋਂ ਕੇ ਸਾਥ ਮੁਖ ਕੋ ਜੋੜਤਾ ਹੂੰ॥
Prof. Sahib Singhਹੇ ਸਖੀ! (ਸਾਧ ਸੰਗਤ ਵਿਚ) ਮਿਲ ਬੈਠਿਆ ਕਰ (ਸਾਧ ਸੰਗਤ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਦੂਰ ਕਰ।ਪਦ ਅਰਥ ਅਹੰ = ਅਹੰਕਾਰ, ਹਉਮੈ। ਤੋਰੋ = ਤੋਰ, ਤੋੜ, ਨਾਸ ਕਰ। ਜੋਰੋ = ਜੋੜ। ਮੁਖੁ ਜੋਰੋ = (ਸਤਸੰਗੀਆਂ ਨਾਲ) ਮੂੰਹ ਜੋੜ, ਸੰਗਤ ਵਿਚ ਮਿਲ ਬੈਠਿਆ ਕਰ।
SikhNet (Spanish)Entrega tu ego y mira hacia Dios,
ਗੁਰੁ ਗੁਰੁ ਕਰਤ; ਮਨੁ ਲੋਰੋ ॥
gur gur karat; man loro |
Sant Singh KhalsaLet your yearning mind call out, "Guru, Guru".
Manmohan Singhand uttering the Guru's Name, long thou for him in Thy mind.
Manmohan Singh (Punjabi)ਅਤੇ ਗੁਰਾਂ ਦਾ ਨਾਮ ਉਚਾਰਨ ਕਰਦਾ ਹੋਇਆ ਤੂੰ ਆਪਣੇ ਚਿੱਤ ਅੰਦਰ ਉਨ੍ਹਾਂ ਦੀ ਚਾਹਨਾ ਕਰ।
Fareedkot Teekaਮਨ ਮੇਂ ਗੁਰੂ ਗੁਰੂ ਜਾਪ ਕਰਤਾ ਹੂਆ ਪਰਮੇਸ੍ਵਰ ਕੋ (ਲੋਰੋ) ਚਾਹਤਾ ਹੂੰ॥
Prof. Sahib Singhਹੇ ਸਹੇਲੀ! ਗੁਰੂ ਨੂੰ ਹਰ ਵੇਲੇ ਆਪਣੇ ਅੰਦਰ ਵਸਾਂਦਿਆਂ (ਆਪਣੇ) ਮਨ ਨੂੰ ਖੋਜਿਆ ਕਰ,ਪਦ ਅਰਥ ਕਰਤ = ਕਰਦਿਆਂ। ਗੁਰੁ ਗੁਰੁ ਕਰਤ = ਗੁਰੂ ਗੁਰੂ ਕਰਦਿਆਂ, ਗੁਰੂ ਨੂੰ ਹਿਰਦੇ ਵਿਚ ਵਸਾਂਦਿਆਂ। ਲੋਰੋ = ਲੋੜ, ਭਾਲ, ਖੋਜ। ਮਨੁ ਲੋਰੋ = ਮਨ ਨੂੰ ਖੋਜਿਆ ਕਰ।
SikhNet (Spanish)deja que tu mente añorante llame, Guru, Guru.
ਪ੍ਰਿਅ ਪ੍ਰੀਤਿ; ਪਿਆਰੋ ਮੋਰੋ ॥੧॥ ਰਹਾਉ ॥
pria preet; piaaro moro |1| rahaau |
Sant Singh KhalsaMy Beloved is the Lover of Love. ||1||Pause||
Manmohan SinghMy Groom is the Lover of affection. Pause.
Manmohan Singh (Punjabi)ਮੇਰਾ ਕੰਮ ਮੁਹੱਬਤ ਦਾ ਪ੍ਰੇਮੀ ਹੈ। ਠਹਿਰਾਉ।
Fareedkot Teekaਮੇਰਾ (ਪ੍ਰਿਅ) ਪਤੀ ਕਾ ਪ੍ਯਾਰਾ ਹੈ, ਭਾਵ ਪ੍ਰੀਤੀਵਾਨੋਂ ਮੇਂ ਪ੍ਰੀਤੀ ਕਰਤਾ ਹੈ॥੧॥ ਰਹਾਉ ॥
Prof. Sahib Singh(ਇਸ ਤਰ੍ਹਾਂ ਆਪਣੇ ਮਨ ਨੂੰ) ਪਿਆਰੇ ਪ੍ਰਭੂ ਦੀ ਪ੍ਰੀਤ ਵਲ ਪਰਤਾਇਆ ਕਰ ॥੧॥ ਰਹਾਉ ॥ਪਦ ਅਰਥ ਮੋਰੋ = ਮੋੜ, ਸੁਰਤ ਪਰਤਾਇਆ ਕਰ। ਪ੍ਰਿਅ ਪ੍ਰੀਤਿ = ਪਿਆਰੇ ਦੀ ਪ੍ਰੀਤ (ਵਾਲੇ ਪਾਸੇ) ॥੧॥ ਰਹਾਉ ॥
SikhNet (Spanish)Mi Bienamado es el Amante del Amor.
ਗ੍ਰਿਹਿ ਸੇਜ ਸੁਹਾਵੀ, ਆਗਨਿ ਚੈਨਾ; ਤੋਰੋ ਰੀ ਤੋਰੋ. ਪੰਚ ਦੂਤਨ ਸਿਉ, ਸੰਗੁ ਤੋਰੋ ॥੧॥
grihi sej suhaavee, aagan chainaa; toro ree toro. panch dootan siau, sang toro |1|
Sant Singh KhalsaThe bed of your household shall be cozy, and your courtyard shall be comfortable; shatter and break the bonds which tie you to the five thieves. ||1||
Manmohan SinghSnap, O snap, yea sever thou, thy bonds with the five demons and beauteous shall become the couch of thy home and comfortable thy courtyard.
Manmohan Singh (Punjabi)ਤੋੜ ਲੈ, ਓ ਤੋੜ ਲੈ, ਹਾਂ ਤੋੜ ਲੈ ਤੂੰ ਆਪਣਾ ਸੰਬੰਧ ਪੰਜਾਂ ਭੂਤਨਿਆਂ ਨਾਲੋ ਅਤੇ ਸੁੰਦਰ ਥੀ ਵੰਞੇਗਾ ਤੇਰੇ ਘਰ ਦਾ ਪਲੰਘ ਅਤੇ ਸੁਖਦਾਈ ਤੇਰਾ ਵਿਹੜਾ।
Fareedkot Teekaਸਰੀਰ ਗ੍ਰਹਿ ਵਿਖੇ ਸ੍ਰਧਾ ਰੂਪੀ ਸੇਜ ਸੋਭਨੀਕ ਹੂਈ ਹੈ, ਅੰਤਹਕਰਣ ਰੂਪੀ ਅੰਙਣ ਮੇਂ ਚੈਨ ਹੈ, ਰੀ ਸਖੀ ਤਨ, ਬਾਣੀ ਕਰ ਕੇ ਕਾਮਾਦਿਕ ਪੰਚ ਦੂਤੋਂ ਸੇ ਸੰਗ ਤੋੜਤਾ ਹੂੰ॥੧॥
Prof. Sahib Singhਹੇ ਸਹੇਲੀ! (ਸਾਧ ਸੰਗਤ ਵਿਚ ਮਨ ਦੀ ਖੋਜ ਅਤੇ ਪ੍ਰਭੂ ਦੀ ਪ੍ਰੀਤ ਦੀ ਸਹਾਇਤਾ ਨਾਲ ਆਪਣੇ ਅੰਦਰੋਂ) (ਕਾਮਾਦਿਕ) ਪੰਜ ਵੈਰੀਆਂ ਨਾਲੋਂ (ਆਪਣਾ) ਸਾਥ ਤੋੜਨ ਦਾ ਸਦਾ ਜਤਨ ਕਰਿਆ ਕਰ, (ਇਸ ਤਰ੍ਹਾਂ ਤੇਰੇ) ਹਿਰਦੇ-ਘਰ ਵਿਚ (ਪ੍ਰਭੂ-ਮਿਲਾਪ ਦੀ) ਸੋਹਣੀ ਸੇਜ ਬਣ ਜਾਇਗੀ, ਤੇਰੇ (ਹਿਰਦੇ ਦੇ) ਵਿਹੜੇ ਵਿਚ ਸ਼ਾਂਤੀ ਆ ਟਿਕੇਗੀ ॥੧॥ਪਦ ਅਰਥ ਗ੍ਰਿਹਿ = (ਹਿਰਦੇ-) ਘਰ ਵਿਚ। ਸੁਹਾਵੀ = ਸੁਖ ਦੇਣ ਵਾਲੀ, ਸੋਹਣੀ। ਆਗਨਿ = ਆਂਗਨ ਵਿਚ, (ਹਿਰਦੇ-) ਵਿਹੜੇ ਵਿਚ। ਚੈਨਾ = ਚੈਨ, ਸ਼ਾਂਤੀ। ਤੋਰੋ = ਤੋੜ। ਰੀ = ਹੇ ਸਖੀ! ਸਿਉ = ਨਾਲ। ਸੰਗੁ = ਸਾਥ ॥੧॥
SikhNet (Spanish)El aposento en tu hogar será acogedor y tu jardín confortable. Rompe y destruye las amarras que te atan a los cinco ladrones. (1)
ਆਇ ਨ ਜਾਇ. ਬਸੇ ਨਿਜ ਆਸਨਿ; ਊਂਧ ਕਮਲ ਬਿਗਸੋਰੋ ॥
aae na jaae. base nij aasan; aoondh kamal bigasoro |
Sant Singh KhalsaYou shall not come and go in reincarnation; you shall dwell in your own home deep within, and your inverted heart-lotus shall blossom forth.
Manmohan SinghThen, thou shall come and go not, but shall abide in thy own seat and thy inebriated heart lotus shall blossom.
Manmohan Singh (Punjabi)ਤਦ ਤੂੰ ਆਵੇ ਅਤੇ ਜਾਵੇਗਾ ਨਹੀਂ, ਪ੍ਰੰਤੂ ਆਪਣੇ ਨਿੱਜ ਦੇ ਟਿਕਾਣੇ ਤੇ ਵਸੇਗਾ ਅਤੇ ਤੇਰਾ ਮੁਧਾ ਹੋਇਆ ਹੋਇਆ ਦਿਲ ਕੰਵਲ ਖਿੜ ਪਊਗਾ।
Fareedkot Teekaਆਵਨੇ ਜਾਨੇ ਸੇ ਰਹਿਤ ਹੂਏ ਔਰ ਅਪਨੇ ਸ੍ਵੈ ਸ੍ਵਰੂਪ ਵਿਖੇ (ਬਸੇ) ਇਸਥਿਤ ਹੂਏ ਹੈਂ ਔਰ (ਊਂਧ) ਪਰਮੇਸ੍ਵਰ ਸੇ ਬੇਮੁਖ ਜੋ (ਕਮਲ) ਰਿਦਾ ਥਾ, ਸੋ ਖਿੜ ਆਯਾ ਹੈ॥
Prof. Sahib Singhਹੇ ਸਖੀ! ਉਹ ਜੀਵ-ਇਸਤ੍ਰੀ ਸਦਾ ਆਪਣੇ ਆਸਣ ਉਤੇ ਬੈਠੀ ਰਹਿੰਦੀ ਹੈ (ਅਡੋਲ-ਚਿੱਤ ਰਹਿੰਦੀ ਹੈ), ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਦਾ (ਪ੍ਰਭੂ ਵਲੋਂ) ਉਲਟਿਆ ਹੋਇਆ ਹਿਰਦਾ-ਕੌਲ-ਫੁੱਲ ਖਿੜ ਪੈਂਦਾ ਹੈ,ਪਦ ਅਰਥ ਆਇ ਨ ਜਾਇ = ਨ ਆਇ ਨ ਜਾਇ, ਨਾਹ ਆਉਂਦਾ ਹੈ ਨਾਹ ਜਾਂਦਾ ਹੈ, ਭਟਕਦਾ ਨਹੀਂ। ਨਿਜ ਆਸਨਿ = ਆਪਣੇ ਆਸਣ ਉੱਤੇ। ਊਂਧ = (ਪ੍ਰਭੂ ਵਲੋਂ) ਉਲਟਿਆ ਹੋਇਆ। ਕਮਲ = (ਹਿਰਦਾ-) ਕੌਲ-ਫੁੱਲ। ਬਿਗਸੋਰੋ = ਖਿੜ ਪੈਂਦਾ ਹੈ।
SikhNet (Spanish)Ya no irás y vendrás de reencarnación en reencarnación, habitarás en lo profundo de tu propio hogar,
ਛੁਟਕੀ ਹਉਮੈ ਸੋਰੋ ॥
chhuttakee haumai soro |
Sant Singh KhalsaThe turmoil of egotism shall be silenced.
Manmohan SinghThe noise of thy self conceit shall be stilled;
Manmohan Singh (Punjabi)ਇਸ ਤਰ੍ਹਾਂ ਤੇਰੀ ਸਵੈ-ਹੰਗਤਾ ਦਾ ਰੌਲਾ ਮਿਟ ਜਾਵੇਗਾ;
Fareedkot Teekaਹੰਤਾ, ਮਮਤਾ ਕੀ (ਸੋਰੋ) ਸੁਹਰਤ ਖਬਰ ਛੁਟ ਗਈ ਹੈ; ਵਾ ਹੰਤਾ ਛੁਟੀ ਹੈ ਅਰੁ (ਸੋਰੋ) ਰੌਲਾ ਛੁਟ ਗ੍ਯਾ ਹੈ॥
Prof. Sahib Singh(ਉਸ ਦੇ ਅੰਦਰੋਂ) ਹਉਮੈ ਦਾ ਰੌਲਾ ਮੁੱਕ ਗਿਆ,ਪਦ ਅਰਥ ਸੋਰੋ = ਸ਼ੋਰ, ਰੌਲਾ।
SikhNet (Spanish)y el loto invertido de tu corazón florecerá. El remolino del egoísmo se acallará.
ਗਾਇਓ ਰੀ ਗਾਇਓ; ਪ੍ਰਭ ਨਾਨਕ. ਗੁਨੀ ਗਹੇਰੋ ॥੨॥੪॥੪੩॥
gaaeo ree gaaeo; prabh naanak. gunee gahero |2|4|43|
Sant Singh KhalsaNanak sings - he sings the Praises of God, the Ocean of Virtue. ||2||4||43||
Manmohan Singhon singing, singing the praise of thy Lord, the ocean of virtues, O Nanak.
Manmohan Singh (Punjabi)ਗਾਇਨ ਕਰ, ਓ ਗਾਇਨ ਕਰ ਤੂੰ ਨੇਕੀਆਂ ਦੇ ਸਮੁੰਦਰ ਆਪਣੇ ਸੁਆਮੀ ਦੀ ਸਿਫ਼ਤ-ਸ਼ਲਾਘਾ।
Fareedkot Teekaਰੀ ਸਖੀ ਪ੍ਰਭੂ ਜੋ ਗੁਣੋਂ ਕਾ ਸਮੁੰਦ੍ਰ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕਾ ਜਸੁ ਮੈਨੇ ਮਨ, ਬਾਣੀ ਕਰ ਗਾਯਾ ਹੈ॥੨॥੪॥੪੩॥
Prof. Sahib Singhਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ ॥੨॥੪॥੪੩॥ਪਦ ਅਰਥ ਰੀ = ਹੇ ਸਖੀ! ਗਾਇਓ = (ਜਿਸ ਨੇ) ਗਾਇਆ। ਗੁਨੀ ਗਹੇਰੋ = ਗੁਣਾਂ ਦਾ ਖ਼ਜ਼ਾਨਾ ॥੨॥੪॥੪੩॥
SikhNet (Spanish)Nanak canta, Él canta las Alabanzas del Señor, el Océano de Virtud. (2-4-43)