ੴ

ਸਿੱਖਬਾਣੀ · SikhBani

Ang 132

Sri Guru Granth Sahib · Raag Maajh · 3 shabads, 47 lines
Translations
Shabad Guru Arjan Dev Ji Raag Maajh continued from Ang 131

ਅੰਧ ਕੂਪ ਤੇ; ਕੰਢੈ ਚਾੜੇ ॥

andh koop te; kandtai chaarre |

Sant Singh KhalsaYou pulled me out of the deep, dark well onto the dry ground.
Manmohan SinghFrom the blind well thou hast dragged me out on the dry shore.
Manmohan Singh (Punjabi)ਅੰਨ੍ਹੇ ਖੂਹ ਵਿਚੋਂ ਤੂੰ ਮੈਨੂੰ ਸੁੱਕੇ ਕਿਨਾਰੇ ਉਤੇ ਖਿੱਚ ਲਿਆ ਹੈ।
Fareedkot Teekaਜੋ ਦਾਸ ਤੈਂ ਕ੍ਰਿਪਾ ਦ੍ਰਿਸਟੀ ਕਰ ਦੇਖੇ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਉਹਨਾਂ ਨੂੰ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚੋਂ ਬਾਹਰ ਕੰਢੇ ਉੱਤੇ ਚੜ੍ਹਾ ਦੇਂਦਾ ਹੈ,

ਪਦ ਅਰਥ ਕੂਪ = ਖੂਹ। ਅੰਧ ਕੂਪ ਤੇ = ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਤੋਂ।

SikhNet (Spanish)Tú nos sacas del pozo oscuro y profundo,

ਕਰਿ ਕਿਰਪਾ; ਦਾਸ ਨਦਰਿ ਨਿਹਾਲੇ ॥

kar kirapaa; daas nadar nihaale |

Sant Singh KhalsaShowering Your Mercy, You blessed Your servant with Your Glance of Grace.
Manmohan SinghBy showing Thy mercy Thou hast seen Thy servants with Thine gracious glance.
Manmohan Singh (Punjabi)ਆਪਣੀ ਮਿਹਰ ਧਾਰ ਕੇ, ਤੂੰ ਆਪਣੇ ਸੇਵਕਾਂ ਨੂੰ ਆਪਣੀ ਰਹਿਮਤ ਦੀ ਨਜ਼ਰ ਨਾਲ ਤੱਕਿਆਂ ਹੈ।
Fareedkot Teekaਸੋ ਸੰਸਾਰ ਰੂਪੀ ਉਜਾੜ ਕੇ ਕੂਏ ਤੇ ਕੰਢੇ ਚਾੜੇ ਅਰਥਾਤ ਕਨਾਰੇ ਕੀਏ ਹੈਂ॥
Prof. Sahib Singhਆਪਣੇ ਜਿਨ੍ਹਾਂ ਸੇਵਕਾਂ ਉੱਤੇ ਮਿਹਰ ਕਰਦਾ ਹੈ, ਉਹਨਾਂ ਨੂੰ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ।

ਪਦ ਅਰਥ ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲੇ = ਵੇਖਦਾ। ਕਰਿ = ਕਰ ਕੇ।

SikhNet (Spanish)y desde Tu Divina Compasión observas a Tu Esclavo con Tu Mirada de Gracia.

ਗੁਣ ਗਾਵਹਿ ਪੂਰਨ ਅਬਿਨਾਸੀ; ਕਹਿ ਸੁਣਿ. ਤੋਟਿ ਨ ਆਵਣਿਆ ॥੪॥

gun gaaveh pooran abinaasee; keh sun. tott na aavaniaa |4|

Sant Singh KhalsaI sing the Glorious Praises of the Perfect, Immortal Lord. By speaking and hearing these Praises, they are not used up. ||4||
Manmohan SinghThe servant sings the praise of the perfect and immortal Lord. By saying and hearing His praises exhaust not.
Manmohan Singh (Punjabi)ਸੇਵਕ ਮੁਕੰਮਲ ਤੇ ਅਮਰ ਸੁਆਮੀ ਦੇ ਗੁਣਾਵਾਦ ਗਾਇਨ ਕਰਦਾ ਹੈ। ਆਖਣ ਤੇ ਸਰਵਣ ਕਰਨ ਦੁਆਰਾ ਉਸ ਦੇ ਗੁਣਾਵਾਦ ਕਦਾਚਿਤ ਖਤਮ ਨਹੀਂ ਹੁੰਦੇ।
Fareedkot Teekaਹੇ ਪੂਰਨ ਅਬਿਨਾਸੀ! ਤੇਰੇ ਗੁਣ ਗਾਵਤੇ ਹੈਂ, ਕਹਤੇ ਹੈਂ, ਪੁਨਾ ਸੁਣਤੇ ਹੈਂ, ਪਰੰਤੂ ਤੇਰੇ ਗੁਣੋਂ ਕਾ ਤੋਟਾ ਨਹੀਂ ਆਵਤਾ ॥੪॥
Prof. Sahib Singhਉਹ ਸੇਵਕ ਅਬਿਨਾਸ਼ੀ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ। (ਹੇ ਭਾਈ! ਪ੍ਰਭੂ ਦੇ ਗੁਣ ਬੇਅੰਤ ਹਨ) ਆਖਣ ਨਾਲ ਸੁਣਨ ਨਾਲ (ਉਸ ਦੇ ਗੁਣਾਂ ਦਾ) ਖ਼ਾਤਮਾ ਨਹੀਂ ਹੋ ਸਕਦਾ ॥੪॥

ਪਦ ਅਰਥ ਸੁਣਿ = ਸੁਣ ਕੇ ॥੪॥

SikhNet (Spanish)Y entonces él canta las Alabanzas de su Señor Eterno, de Quien no existe límite alguno. (4)

ਐਥੈ ਓਥੈ; ਤੂੰਹੈ ਰਖਵਾਲਾ ॥

aithai othai; toonhai rakhavaalaa |

Sant Singh KhalsaHere and hereafter, You are our Protector.
Manmohan SinghHere and hereafter Thou art the Protector.
Manmohan Singh (Punjabi)ਏਥੇ ਅਤੇ ਉਥੇ ਤੂੰ ਹੀ ਰਖਿਆ ਕਰਨ ਵਾਲਾ ਹੈ।
Fareedkot Teekaਲੋਕ ਪ੍ਰਲੋਕ ਮੇਂ ਤੂੰ ਹੀ ਰਖਵਾਲਾ ਹੈਂ॥
Prof. Sahib Singhਹੇ ਪ੍ਰਭੂ! ਇਸ ਲੋਕ ਵਿਚ ਪਰਲੋਕ ਵਿਚ ਤੂੰ ਹੀ (ਸਭ ਜੀਵਾਂ ਦਾ) ਰਾਖਾ ਹੈਂ।
SikhNet (Spanish)Eres nuestro Protector aquí y aquí después;

ਮਾਤ ਗਰਭ ਮਹਿ; ਤੁਮ ਹੀ ਪਾਲਾ ॥

maat garabh meh; tum hee paalaa |

Sant Singh KhalsaIn the womb of the mother, You cherish and nurture the baby.
Manmohan SinghIn mother's womb Thou cherisheth the child.
Manmohan Singh (Punjabi)ਮਾਂ ਦੇ ਪੇਟ ਅੰਦਰ ਤੂੰ ਹੀ ਬੱਚੇ ਨੂੰ ਪਾਲਦਾ-ਪੋਸਦਾ ਹੈ।
Fareedkot Teekaਮਾਤਾ ਕੇ ਗਰਭ ਮੇਂ ਭੀ ਤੂੰ ਹੀ ਪਾਲਨਾ ਕਰਤਾ ਹੈਂ॥
Prof. Sahib Singhਮਾਂ ਦੇ ਪੇਟ ਵਿਚ ਤੂੰ ਹੀ (ਜੀਵਾਂ ਦੀ) ਪਾਲਣਾ ਕਰਦਾ ਹੈਂ।

ਪਦ ਅਰਥ ਗਰਭ ਮਹਿ = ਪੇਟ ਵਿਚ।

SikhNet (Spanish)eres también Quien me alimentó en el vientre de mi madre,

ਮਾਇਆ ਅਗਨਿ. ਨ ਪੋਹੈ ਤਿਨ ਕਉ; ਰੰਗਿ ਰਤੇ ਗੁਣ ਗਾਵਣਿਆ ॥੫॥

maaeaa agan. na pohai tin kau; rang rate gun gaavaniaa |5|

Sant Singh KhalsaThe fire of Maya does not affect those who are imbued with the Lord's Love; they sing His Glorious Praises. ||5||
Manmohan SinghThe fire of mammon affects not those who are imbibed in the Lord's love and sing His praises.
Manmohan Singh (Punjabi)ਮੋਹਨੀ ਦੀ ਅੱਗ ਉਨ੍ਹਾਂ ਉਤੇ ਅਸਰ ਨਹੀਂ ਕਰੇਗੀ, ਜੋ ਪ੍ਰਭੂ ਦੇ ਪਰੇਮ ਅੰਦਰ ਰੰਗੇ ਹੋਏ ਉਸ ਦੀ ਕੀਰਤੀ ਗਾਇਨ ਕਰਦੇ ਹਨ।
Fareedkot Teekaਜੋ ਪ੍ਰੇਮ ਮੇਂ ਰਤੇ ਹੂਏ ਤੇਰੇ ਗੁਣੋਂ ਕੋ ਗਾਵਤੇ ਹੈਂ, ਤਿਨ ਕੋ ਮਾਇਆ ਅਗਨੀ ਪੋਹਤੀ ਨਹੀਂ ਅਰਥਾਤ ਜਲਾਵਤੀ ਨਹੀਂ॥੫॥
Prof. Sahib Singhਉਹਨਾਂ ਬੰਦਿਆਂ ਨੂੰ ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਪੋਹ ਨਹੀਂ ਸਕਦੀ, ਜੇਹੜੇ ਤੇਰੇ ਪ੍ਰੇਮ-ਰੰਗ ਵਿਚ ਰੰਗੇ ਹੋਏ ਤੇਰੇ ਗੁਣ ਗਾਂਦੇ ਰਹਿੰਦੇ ਹਨ ॥੫॥

ਪਦ ਅਰਥ ਰੰਗ ਰਤੇ = ਪ੍ਰੇਮ-ਰੰਗ ਵਿਚ ਰੰਗੇ ਹੋਏ ॥੫॥

SikhNet (Spanish)el fuego de Maya no toca a aquéllos que Te alaban imbuidos en Tu Amor. (5)

ਕਿਆ ਗੁਣ ਤੇਰੇ. ਆਖਿ ਸਮਾਲੀ ॥

kiaa gun tere. aakh samaalee |

Sant Singh KhalsaWhat Praises of Yours can I chant and contemplate?
Manmohan SinghWhat excellences of Thine can I relate and remember?
Manmohan Singh (Punjabi)ਤੇਰੀਆਂ ਕਿਹੜੀਆਂ ਕਿਹੜੀਆਂ ਵਡਿਆਈਆਂ ਮੈਂ ਬਿਆਨ ਅਤੇ ਚੇਤੇ ਕਰਾਂ?
Fareedkot Teekaਤੇਰੇ ਗੁਣੋਂ ਕੋ ਕਿਆ ਕਥਨ ਕਰ ਕੇ ਸਮਾਲਾਂ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਕੇਹੜੇ ਕੇਹੜੇ ਗੁਣ ਆਖ ਕੇ ਚੇਤੇ ਕਰਾਂ?

ਪਦ ਅਰਥ ਸਮਾਲੀ = ਸਮਾਲੀਂ, ਮੈਂ ਸੰਭਾਲਾਂ, ਮੈਂ ਚੇਤੇ ਕਰਾਂ।

SikhNet (Spanish)¿Cuáles de Tus Virtudes podría yo amar y apreciar?

ਮਨ ਤਨ ਅੰਤਰਿ; ਤੁਧੁ ਨਦਰਿ ਨਿਹਾਲੀ ॥

man tan antar; tudh nadar nihaalee |

Sant Singh KhalsaDeep within my mind and body, I behold Your Presence.
Manmohan SinghWithin my soul and body I behold thee with mine eyes.
Manmohan Singh (Punjabi)ਆਪਣੀ ਆਤਮਾ ਤੇ ਦੇਹਿ ਅੰਦਰ ਮੈਂ ਤੈਨੂੰ ਆਪਣਿਆਂ ਨੇਤ੍ਰਾਂ ਨਾਲ ਵੇਖਦਾ ਹਾਂ।
Fareedkot Teekaਮਨ ਤਨ ਕੇ ਬੀਚ, ਹੇ ਨਦਰੀ! ਤੇਰੇ ਕੋ ਹੀ ਦੇਖਤਾ ਹਾਂ॥
Prof. Sahib Singhਮੈਂ ਆਪਣੇ ਮਨ ਵਿਚ ਤੇ ਤਨ ਵਿਚ ਤੈਨੂੰ ਹੀ ਵੱਸਦਾ ਵੇਖ ਰਿਹਾ ਹਾਂ।

ਪਦ ਅਰਥ ਤੁਧੁ = ਤੈਨੂੰ ਹੀ। ਨਦਰਿ ਨਿਹਾਲੀ = ਨਜ਼ਰ ਨਾਲ ਮੈਂ ਵੇਖਦਾ ਹਾਂ।

SikhNet (Spanish)Te puedo ver en mi cuerpo y en mi mente.

ਤੂੰ ਮੇਰਾ ਮੀਤੁ. ਸਾਜਨੁ ਮੇਰਾ ਸੁਆਮੀ; ਤੁਧੁ ਬਿਨੁ. ਅਵਰੁ ਨ ਜਾਨਣਿਆ ॥੬॥

toon meraa meet. saajan meraa suaamee; tudh bin. avar na jaananiaa |6|

Sant Singh KhalsaYou are my Friend and Companion, my Lord and Master. Without You, I do not know any other at all. ||6||
Manmohan SinghThou art my friend my intimate and my Lord. Without thee I know not any other.
Manmohan Singh (Punjabi)ਤੂੰ ਮੇਰਾ ਮਿਤ੍ਰ ਮੇਰਾ ਯਾਰ ਅਤੇ ਮੇਰਾ ਮਾਲਕ ਹੈਂ। ਤੇਰੇ ਬਾਝੋਂ ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦਾ।
Fareedkot Teekaਹੇ ਸੁਆਮੀ! ਤੂੰ ਹੀ ਮੇਰਾ ਮਿਤ੍ਰ ਪੁਨਾ ਤੂੰਹੀ ਮੇਰਾ ਸਜਨ ਹੈਂ, ਤੇਰੇ ਬਿਨਾ ਮੈਂ ਔਰ ਨਹੀਂ ਜਾਨਤਾ ॥੬॥
Prof. Sahib Singhਹੇ ਪ੍ਰਭੂ! ਤੂੰ ਹੀ ਮੇਰਾ ਮਾਲਕ ਹੈਂ। ਤੈਥੋਂ ਬਿਨਾ ਮੈਂ ਕਿਸੇ ਹੋਰ ਨੂੰ (ਤੇਰੇ ਵਰਗਾ ਮਿਤ੍ਰ) ਨਹੀਂ ਸਮਝਦਾ ॥੬॥
SikhNet (Spanish)Sólo Tú eres mi Amigo, mi Compañero, mi Maestro; fuera de Ti, no conozco a nadie más. (6)

ਜਿਸ ਕਉ; ਤੂੰ ਪ੍ਰਭ ਭਇਆ ਸਹਾਈ ॥

jis kau; toon prabh bheaa sahaaee |

Sant Singh KhalsaO God, that one, unto whom You have given shelter,
Manmohan SinghHe whose helper Thou hast become, O Lord!
Manmohan Singh (Punjabi)ਜਿਸ ਦਾ ਸਹਾਇਕ ਤੂੰ ਬਣਿਆ ਹੈ, ਹੇ ਸੁਆਮੀ!
Fareedkot Teekaਜਿਸ ਪੁਰਸ਼ ਕੋ, ਹੇ ਪ੍ਰਭੂ! ਤੂੰ ਸਹਾਇਤਾ ਕਰਣੇ ਵਾਲਾ ਹੋਇਆ ਹੈਂ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਵਾਸਤੇ ਤੂੰ ਰਾਖਾ ਬਣ ਜਾਂਦਾ ਹੈਂ,

ਪਦ ਅਰਥ ਸਹਾਈ = ਮਦਦਗਾਰ।

SikhNet (Spanish)Aquél a quien has hospedado, oh Señor,

ਤਿਸੁ ਤਤੀ ਵਾਉ; ਨ ਲਗੈ ਕਾਈ ॥

tis tatee vaau; na lagai kaaee |

Sant Singh Khalsais not touched by the hot winds.
Manmohan Singhis not affected by even the hot wind.
Manmohan Singh (Punjabi)ਉਸ ਨੂੰ ਕਦੇ ਗਰਮ ਹਵਾ ਤੱਕ ਨਹੀਂ ਲੱਗ ਸਕਦੀ।
Fareedkot Teekaਤਿਸ ਕੋ ਕੋਈ ਤੱਤੀ ਵਾਉ ਨਹੀਂ ਲਗਤੀ, ਭਾਵ ਏਹਿ ਕਿ ਕਿਸੀ ਤਰਾਂ ਕਾ ਕਸ਼ਟ ਪ੍ਰਾਪਿਤ ਨਹੀਂ ਹੋਤਾ॥
Prof. Sahib Singhਉਸ ਨੂੰ ਕੋਈ ਦੁੱਖ ਕਲੇਸ਼ ਪੋਹ ਨਹੀਂ ਸਕਦਾ।

ਪਦ ਅਰਥ ਕਾਈ = ਕੋਈ।

SikhNet (Spanish)aun los vientos calientes no lo tocan.

ਤੂ ਸਾਹਿਬੁ ਸਰਣਿ ਸੁਖਦਾਤਾ; ਸਤਸੰਗਤਿ ਜਪਿ ਪ੍ਰਗਟਾਵਣਿਆ ॥੭॥

too saahib saran sukhadaataa; satasangat jap pragattaavaniaa |7|

Sant Singh KhalsaO my Lord and Master, You are my Sanctuary, the Giver of peace. Chanting, meditating on You in the Sat Sangat, the True Congregation, You are revealed. ||7||
Manmohan SinghThou art the Lord our refuge and the giver of peace. By remembering Thee in the saints society Thou becomest manifest.
Manmohan Singh (Punjabi)ਤੂੰ ਸਾਡੀ ਪਨਾਹ ਤੇ ਆਰਾਮ ਦੇਣਹਾਰ ਸੁਆਮੀ ਹੈ। ਸਾਧ ਸੰਗਤ ਅੰਦਰ ਤੇਰਾ ਅਰਾਧਨ ਕਰਨ ਦੁਆਰਾ ਤੂੰ ਸਨਮੁਖ ਹੋ ਜਾਂਦਾ ਹੈ।
Fareedkot Teekaਤੂੰ ਮਾਲਕ ਸਰਣ ਆਇਆਂ ਕੋ ਸੁਖ ਦੇਣੇ ਵਾਲਾ ਹੈਂ, ਪਰੰਤੂ ਸਤਸੰਗਤਿ ਦੁਆਰੇ ਜਪਣੇ ਸੇ ਪ੍ਰਗਟ ਹੋਤਾ ਹੈਂ॥੭॥
Prof. Sahib Singhਤੂੰ ਹੀ ਉਸ ਦਾ ਮਾਲਕ ਹੈ, ਤੂੰ ਹੀ ਉਸ ਦਾ ਰਾਖਾ ਹੈਂ ਤੂੰ ਹੀ ਉਸ ਨੂੰ ਸੁਖ ਦੇਣ ਵਾਲਾ ਹੈਂ। ਸਾਧ ਸੰਗਤਿ ਵਿਚ ਤੇਰਾ ਨਾਮ ਜਪ ਕੇ ਉਹ ਤੈਨੂੰ ਆਪਣੇ ਹਿਰਦੇ ਵਿਚ ਪਰਤੱਖ ਵੇਖਦਾ ਹੈ ॥੭॥

ਪਦ ਅਰਥ ਸਰਣਿ = {शरण्य = A protector} ਰੱਖਿਆ ਕਰਨ ਦੇ ਸਮਰੱਥ। ਜਪਿ = ਜਪ ਕੇ ॥੭॥

SikhNet (Spanish)Eres nuestro Maestro, nuestro Santuario, Dador de Paz, y eres revelado viviendo en Ti, en la Saad Sangat, la Sociedad de los Santos. (7)

ਤੂੰ ਊਚ ਅਥਾਹੁ; ਅਪਾਰੁ ਅਮੋਲਾ ॥

toon aooch athaahu; apaar amolaa |

Sant Singh KhalsaYou are Exalted, Unfathomable, Infinite and Invaluable.
Manmohan SinghThou art lofty unfathomable infinite and invaluable.
Manmohan Singh (Punjabi)ਤੂੰ ਬੁਲੰਦ, ਬੇ-ਥਾਹ, ਬੇਅੰਤ ਅਤੇ ਅਨਮੋਲ ਹੈ।
Fareedkot Teekaਤੂੰ ਸਰਬ ਸੇ ਊਚਾ ਹੈਂ ਪੁਨਾ ਅਥਾਹੁ ਹੈਂ, ਅਪਾਰ ਹੈਂ ਅਮੋਲਕ ਹੈਂ॥
Prof. Sahib Singhਹੇ ਪ੍ਰਭੂ! (ਆਤਮਕ ਜੀਵਨ ਵਿਚ) ਤੂੰ (ਸਭ ਜੀਵਾਂ ਤੋਂ) ਉੱਚਾ ਹੈਂ। ਤੂੰ (ਮਾਨੋ, ਗੁਣਾਂ ਦਾ ਸਮੁੰਦਰ) ਹੈਂ ਜਿਸ ਦੀ ਡੂੰਘਾਈ ਨਹੀਂ ਲੱਭ ਸਕਦੀ, ਤੇਰੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
SikhNet (Spanish)Eres Grandioso y Elevado, Insondable, Infinito, más allá de todo valor;

ਤੂੰ ਸਾਚਾ ਸਾਹਿਬੁ; ਦਾਸੁ ਤੇਰਾ ਗੋਲਾ ॥

toon saachaa saahib; daas teraa golaa |

Sant Singh KhalsaYou are my True Lord and Master. I am Your servant and slave.
Manmohan SinghThou art the True Lord. I am Thy servant and slave.
Manmohan Singh (Punjabi)ਤੂੰ ਸੱਚਾ ਸੁਆਮੀ ਹੈ। ਮੈਂ ਤੇਰਾ ਸੇਵਕ ਤੇ ਗੁਲਾਮ ਹਾਂ।
Fareedkot Teekaਤੂੰ ਸਾਚਾ ਸਾਹਿਬ ਹੈਂ ਤੇਰਾ ਮਨ ਤਨ ਕਰ ਦਾਸ ਹਾਂ॥
Prof. Sahib Singhਤੇਰਾ ਮੁੱਲ ਨਹੀਂ ਪੈ ਸਕਦਾ (ਕਿਸੇ ਭੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ)। ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ। ਮੈਂ ਤੇਰਾ ਦਾਸ ਹਾਂ, ਗ਼ੁਲਾਮ ਹਾਂ।

ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਗੋਲਾ = ਗ਼ੁਲਾਮ।

SikhNet (Spanish)eres el Verdadero Maestro, y yo soy Tu Esclavo, oh Señor.

ਤੂੰ ਮੀਰਾ. ਸਾਚੀ ਠਕੁਰਾਈ; ਨਾਨਕ. ਬਲਿ ਬਲਿ ਜਾਵਣਿਆ ॥੮॥੩॥੩੭॥

toon meeraa. saachee tthakuraaee; naanak. bal bal jaavaniaa |8|3|37|

Sant Singh KhalsaYou are the King, Your Sovereign Rule is True. Nanak is a sacrifice, a sacrifice to You. ||8||3||37||
Manmohan SinghThou art the King and True is Thine sovereignty. Nanak is devoted and a sacrifice unto Thee.
Manmohan Singh (Punjabi)ਤੂੰ ਪਾਤਸ਼ਾਹ ਹੈ ਤੇ ਸੱਚੀ ਹੈ ਤੇਰੀ ਪਾਤਸ਼ਾਹੀ। ਨਾਨਕ ਤੇਰੇ ਉਤੋਂ ਸਦਕੇ ਅਤੇ ਘੋਲੀ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੂੰ ਬਾਦਸ਼ਾਹ ਹੈਂ ਤੇਰੀ ਠਕੁਰਾਈ ਸਚੀ ਹੈ, ਮੈਂ ਮਨ ਤਨ ਕਰ ਬਲਿਹਾਰੇ ਜਾਤਾ ਹੂੰ॥੮॥੩॥੩੭॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਤੂੰ (ਮੇਰਾ) ਮਾਲਕ ਹੈ, ਤੇਰੀ ਸਦਾ ਮਾਲਕੀ ਕਾਇਮ ਰਹਿਣ ਵਾਲੀ ਹੈ, ਮੈਂ ਤੈਥੋਂ ਸਦਾ ਸਦਕੇ ਹਾਂ ਕੁਰਬਾਨ ਹਾਂ ॥੮॥੩॥੩੭॥

ਪਦ ਅਰਥ ਮੀਰਾ = ਮਾਲਕ। ਸਾਚੀ = ਸਦਾ ਕਾਇਮ ਰਹਿਣ ਵਾਲੀ। ਠਕੁਰਾਈ = ਮਾਲਕੀ ॥੮॥

SikhNet (Spanish)Eres el Rey, Verdadero es Tu Reino; y Nanak ofrece para siempre su ser en sacrificio a Ti. (8-3-37)

Open this shabad (27 lines, Angs 131-132) →

Shabad Guru Arjan Dev Ji Raag Maajh

ਮਾਝ ਮਹਲਾ ੫ ਘਰੁ ੨ ॥

maajh mahalaa 5 ghar 2 |

Sant Singh KhalsaMaajh, Fifth Mehl, Second House:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mallh, Mejl Guru Aryan Quinto Canal Divino.

ਨਿਤ ਨਿਤ; ਦਯੁ ਸਮਾਲੀਐ ॥

nit nit; day samaaleeai |

Sant Singh KhalsaContinually, continuously, remember the Merciful Lord.
Manmohan SinghFor ever and aye do thou remember the luminous Lord.
Manmohan Singh (Punjabi)ਸਦਾ ਤੇ ਹਮੇਸ਼ਾਂ ਲਈ ਤੂੰ ਪ੍ਰਕਾਸ਼ਵਾਨ ਪ੍ਰਭੂ ਦਾ ਸਿਮਰਨ ਕਰ।
Fareedkot Teekaਉਪਦੇਸ: ਹੇ ਭਾਈ! ਨਿਤਾਪ੍ਰਤੀ (ਦਯੁ) ਪ੍ਰੇਰਕ ਵਾਹਿਗੁਰੂ ਕੋ ਯਾਦ ਕਰੀਏ॥
Prof. Sahib Singh(ਹੇ ਭਾਈ!) ਸਦਾ ਹੀ ਉਸ ਪਰਮਾਤਮਾ ਨੂੰ ਹਿਰਦੇ ਵਿਚ ਵਸਾਣਾ ਚਾਹੀਦਾ ਹੈ ਜੋ ਸਭ ਜੀਵਾਂ ਉੱਤੇ ਤਰਸ ਕਰਦਾ ਹੈ।

ਪਦ ਅਰਥ ਦਯੁ = {दय् = to love} ਪਿਆਰ ਕਰਨ ਵਾਲਾ ਪਰਮਾਤਮਾ।

SikhNet (Spanish)Recuerda por siempre al Señor,

ਮੂਲਿ; ਨ ਮਨਹੁ ਵਿਸਾਰੀਐ ॥ ਰਹਾਉ ॥

mool; na manahu visaareeai | rahaau |

Sant Singh KhalsaNever forget Him from your mind. ||Pause||
Manmohan SinghNever forget Him in thy mind. Pause.
Manmohan Singh (Punjabi)ਕਦਾਚਿਤ ਭੀ ਤੂੰ ਉਸ ਨੂੰ ਆਪਣੇ ਚਿਤੋਂ ਨਾਂ ਭੁਲਾ! ਠਹਿਰਾਉ।
Fareedkot Teekaਕਦਾਚਿਤ ਮਨ ਸੇ ਨ ਵਿਸਾਰੀਏ॥ ਰਹਾਉ ॥
Prof. Sahib Singhਉਸ ਨੂੰ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ।ਰਹਾਉ।

ਪਦ ਅਰਥ ਮੂਲਿ ਨ = ਕਦੇ ਨਾਹ।ਰਹਾਉ।

SikhNet (Spanish)y no Lo olvides nunca. (Pausa)

ਸੰਤਾ ਸੰਗਤਿ ਪਾਈਐ ॥

santaa sangat paaeeai |

Sant Singh KhalsaJoin the Society of the Saints,
Manmohan SinghAttain to the society of the saints,
Manmohan Singh (Punjabi)ਸਾਧ ਸੰਗਤ ਨੂੰ ਪਰਾਪਤ ਹੋ,
Fareedkot Teekaਸੰਤੋਂ ਕੀ ਸੰਗਤ ਕੋ ਪ੍ਰਾਪਤਿ ਹੋਈਏ॥
Prof. Sahib Singh(ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਦਾ ਨਾਮ ਮਿਲਦਾ ਹੈ।
SikhNet (Spanish)Únete a la Saad Sangat, la Sociedad de los Santos,

ਜਿਤੁ; ਜਮ ਕੈ ਪੰਥਿ. ਨ ਜਾਈਐ ॥

jit; jam kai panth. na jaaeeai |

Sant Singh Khalsaand you shall not have to go down the path of Death.
Manmohan Singhby which thou shalt not go down the way of death.
Manmohan Singh (Punjabi)ਜਿਸ ਦੁਆਰਾ ਤੂੰ ਮੌਤ ਦੇ ਰਸਤੇ ਨਹੀਂ ਜਾਵੇਗਾਂ।
Fareedkot Teekaਤਿਸ ਕਰ ਕੇ ਜਮ ਮਾਰਗ ਮੇਂ ਨ ਜਾਣਾ ਹੋਵੇਗਾ॥
Prof. Sahib Singhਸਾਧ ਸੰਗਤਿ ਦੀ ਬਰਕਤਿ ਨਾਲ ਆਤਮਕ ਮੌਤ ਵਲ ਲੈ ਜਾਣ ਵਾਲੇ ਰਸਤੇ ਉੱਤੇ ਨਹੀਂ ਪਈਦਾ।

ਪਦ ਅਰਥ ਜਿਤੁ = ਜਿਸ (ਸਾਧ ਸੰਗਤਿ) ਦੀ ਰਾਹੀਂ। ਪੰਥਿ = ਰਸਤੇ ਉੱਤੇ। ਜਮ ਕੈ ਪੰਥਿ = ਜਮਾਂ ਦੇ ਰਾਹ ਤੇ, ਉਸ ਰਾਹ ਤੇ ਜਿੱਥੇ ਜਮਾਂ ਨਾਲ ਵਾਹ ਪਏ, ਆਤਮਕ ਮੌਤ ਵਲ ਲੈ ਜਾਣ ਵਾਲੇ ਰਸਤੇ ਉੱਤੇ।

SikhNet (Spanish)para que no te pierdas en el sendero de la muerte.

ਤੋਸਾ ਹਰਿ ਕਾ ਨਾਮੁ ਲੈ; ਤੇਰੇ ਕੁਲਹਿ. ਨ ਲਾਗੈ ਗਾਲਿ ਜੀਉ ॥੧॥

tosaa har kaa naam lai; tere kuleh. na laagai gaal jeeo |1|

Sant Singh KhalsaTake the Provisions of the Lord's Name with you, and no stain shall attach itself to your family. ||1||
Manmohan SinghHave the viaticum of God's Name. Thus no blemish shall attach to thy lineage.
Manmohan Singh (Punjabi)ਰੱਬ ਦੇ ਨਾਮ ਦਾ ਸਫਰ-ਖਰਚ ਪਰਾਪਤ ਕਰ! ਐਕਰ ਤੇਰੀ ਵੰਸ਼ ਨੂੰ ਕੋਈ ਕਲੰਕ ਨਹੀਂ ਲਗੇਗਾ।
Fareedkot Teekaਹਰੀ ਕਾ ਨਾਮ ਪ੍ਰਲੋਕ ਕਾ (ਤੋਸਾ) ਖਰਚ ਲੈ ਤੇਰੇ ਕੋ ਕੁਲ ਸਹਤ (ਗਾਲਿ) ਕਲੰਕ ਨ ਲਗੇਗਾ। ਜੀਉ ਪਦ ਸੰਬੋਧਨ ਹੈ॥੧॥
Prof. Sahib Singh(ਹੇ ਭਾਈ! ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦਾ ਨਾਮ ਖ਼ਰਚ (ਆਪਣੇ ਪੱਲੇ ਬੰਨ੍ਹ) ਲੈ, (ਇਸ ਤਰ੍ਹਾਂ) ਤੇਰੀ ਕੁਲ ਨੂੰ (ਭੀ) ਕੋਈ ਬਦਨਾਮੀ ਨਹੀਂ ਆਵੇਗੀ ॥੧॥

ਪਦ ਅਰਥ ਤੋਸਾ = ਰਸਤੇ ਦਾ ਖ਼ਰਚ। ਕੁਲਹਿ = ਕੁਲ ਨੂੰ। ਗਾਲਿ = ਗਾਲ, ਕਲੰਕ, ਬਦਨਾਮੀ ॥੧॥

SikhNet (Spanish)Compra el pasaje del Nombre para el viaje al más allá, y el Nombre salvará todo tu linaje.(1)

ਜੋ ਸਿਮਰੰਦੇ ਸਾਂਈਐ ॥

jo simarande saaneeai |

Sant Singh KhalsaThose who meditate on the Master
Manmohan SinghThey, who meditate on the Master, are not thrown into the hell.
Manmohan Singh (Punjabi)ਜਿਹੜੇ ਮਾਲਕ ਦਾ ਅਰਾਧਨ ਕਰਦੇ ਹਨ,
Fareedkot Teekaਜੋ ਮਾਲਕ ਕਾ ਸਿਮਰਨ ਕਰਤੇ ਹੈਂ॥
Prof. Sahib Singhਜੇਹੜੇ ਮਨੁੱਖ ਖਸਮ-ਪਰਮਾਤਮਾ ਦਾ ਸਿਮਰਨ ਕਰਦੇ ਹਨ,

ਪਦ ਅਰਥ ਸਾਂਈਐ = ਸਾਈਂ ਨੂੰ।

SikhNet (Spanish)Aquéllos que habitan en el Maestro,

ਨਰਕਿ; ਨ ਸੇਈ ਪਾਈਐ ॥

narak; na seee paaeeai |

Sant Singh Khalsashall not be thrown down into hell.
Manmohan SinghThey, who meditate on the Master, are not thrown into the hell.
Manmohan Singh (Punjabi)ਉਹ ਦੋਜ਼ਕ ਵਿੱਚ ਨਹੀਂ ਪਾਏ ਜਾਂਦੇ।
Fareedkot Teekaਸੋ ਪੁਰਸ਼ ਨਰਕ ਮੇਂ ਨਹੀਂ ਪਾਈਤੇ॥
Prof. Sahib Singhਉਹਨਾਂ ਨੂੰ ਨਰਕ ਵਿਚ ਨਹੀਂ ਪਾਇਆ ਜਾਂਦਾ।

ਪਦ ਅਰਥ ਨਰਕਿ = ਨਰਕ ਵਿਚ। ਸੇਈ = ਉਹਨਾਂ ਨੂੰ। ਪਾਈਐ = ਪਾਇਆ ਜਾਂਦਾ।

SikhNet (Spanish)no son arrojados a la oscuridad de su conciencia;

ਤਤੀ ਵਾਉ. ਨ ਲਗਈ; ਜਿਨ ਮਨਿ ਵੁਠਾ ਆਇ ਜੀਉ ॥੨॥

tatee vaau. na lagee; jin man vutthaa aae jeeo |2|

Sant Singh KhalsaEven the hot winds shall not touch them. The Lord has come to dwell within their minds. ||2||
Manmohan SinghEven the hot wind touches them not within whose mind the Lord has come and acquired an abode.
Manmohan Singh (Punjabi)ਜਿਨ੍ਹਾਂ ਦੇ ਅੰਤਰ ਆਤਮੇ ਸਾਹਬਿ ਨੇ ਆ ਕੇ ਵਾਸਾ ਕਰ ਲਿਆ ਹੈ ਉਹਨਾਂ ਨੂੰ ਗਰਮ ਹਵਾ ਭੀ ਨਹੀਂ ਛੂੰਹਦੀ।
Fareedkot Teekaਜਿਨ ਕੇ ਮਨ ਮੇਂ ਵਾਹਿਗੂਰੂ ਆਇ ਵਸਿਆ ਹੈ, ਤਿਨ ਕੋ (ਤਤੀ) ਦੁਖੋਂ ਕੀ ਪਉਣ ਨਹੀਂ ਲਾਗਤੀ॥੨॥
Prof. Sahib Singh(ਹੇ ਭਾਈ!) ਜਿੰਨ੍ਹਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਹਨਾਂ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ ॥੨॥

ਪਦ ਅਰਥ ਮਨਿ = ਮਨ ਵਿਚ। ਵੁਠਾ = ਵੁੱਠਾ, ਵੱਸਿਆ ॥੨॥

SikhNet (Spanish)a ellos aun los vientos calientes no los tocan, sí, aquéllos que enaltecen al Señor en sus mentes. (2)

ਸੇਈ ਸੁੰਦਰ ਸੋਹਣੇ ॥

seee sundar sohane |

Sant Singh KhalsaThey alone are beautiful and attractive,
Manmohan SinghBeauteous and good looking are they,
Manmohan Singh (Punjabi)ਉਹ ਹਨ ਸੁਨੱਖੇ ਤੇ ਖੂਬਸੂਰਤ ਹਨ,
Fareedkot Teekaਸੋਈ ਪੁਰਸ਼ ਮਨ ਤਨ ਕਰ ਗੁਣੋਂ ਸੰਜੁਗਤ ਸੋਭਤੇ ਹੈਂ॥
Prof. Sahib Singhਉਹੀ ਮਨੁੱਖ ਸੋਹਣੇ ਸੁੰਦਰ (ਜੀਵਨ ਵਾਲੇ) ਹਨ,
SikhNet (Spanish)Los que viven en la Saad Sangat, la Sociedad de los Santos son bellos.

ਸਾਧਸੰਗਿ ਜਿਨ ਬੈਹਣੇ ॥

saadhasang jin baihane |

Sant Singh Khalsawho abide in the Saadh Sangat, the Company of the Holy.
Manmohan Singhwho dwell in the society of the saints.
Manmohan Singh (Punjabi)ਜਿਹੜੇ ਸਤਿਸੰਗਤ ਅੰਦਰ ਵਸਦੇ ਹਨ।
Fareedkot Teekaਜਿਨ ਕਾ ਸਤਸੰਗ ਮੇਂ (ਬੈਹਣੇ) ਨਿਵਾਸ ਹੂਆ ਹੈ॥
Prof. Sahib Singhਜਿਨ੍ਹਾਂ ਦਾ ਬਹਣ ਖਲੋਣ ਸਾਧ ਸੰਗਤਿ ਵਿਚ ਹੈ।

ਪਦ ਅਰਥ ਬੈਹਣੇ = ਬਹਣ-ਖਲੋਣ।

SikhNet (Spanish)Ellos que han juntado la Riqueza del Nombre del Señor,

ਹਰਿ ਧਨੁ ਜਿਨੀ ਸੰਜਿਆ; ਸੇਈ ਗੰਭੀਰ ਅਪਾਰ ਜੀਉ ॥੩॥

har dhan jinee sanjiaa; seee ganbheer apaar jeeo |3|

Sant Singh KhalsaThose who have gathered in the wealth of the Lord's Name-they alone are deep and thoughtful and vast. ||3||
Manmohan SinghWho have amassed the wealth of God's Name, they are sagacious and extremely exquisite.
Manmohan Singh (Punjabi)ਜਿਨ੍ਹਾਂ ਨੇ ਰੱਬ ਦੇ ਨਾਮ ਦੀ ਦੌਲਤ ਜਮ੍ਹਾਂ ਕੀਤੀ ਹੈ ਉਹ ਡੂੰਘੀ ਸੋਚ ਵਾਲੇ ਅਤੇ ਅਤਿ ਉਤਕ੍ਰਿਸ਼ਟਤ ਹਨ।
Fareedkot Teekaਜਿਨੋਂ ਨੇ ਹਰੀ ਨਾਮ ਧਨ ਇਕੱਤ੍ਰ ਕੀਆ ਹੈ, ਸੋਈ ਬੇਅੰਤ ਗੰਭੀਰ ਹੈਂ॥੩॥
Prof. Sahib Singhਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਧਨ ਇਕੱਠਾ ਕਰ ਲਿਆ, ਉਹ ਬੇਅੰਤ ਡੂੰਘੇ ਜਿਗਰੇ ਵਾਲੇ ਬਣ ਜਾਂਦੇ ਹਨ ॥੩॥

ਪਦ ਅਰਥ ਸੰਜਿਆ = ਸਿੰਚਿਆ, ਇਕੱਠਾ ਕੀਤਾ। ਗੰਭੀਰ = ਡੂੰਘੇ ਜਿਗਰੇ ਵਾਲੇ ॥੩॥

SikhNet (Spanish)solamente ellos, son profundos y vastos.(3)

ਹਰਿ ਅਮਿਉ ਰਸਾਇਣੁ; ਪੀਵੀਐ ॥

har amiau rasaaein; peeveeai |

Sant Singh KhalsaDrink in the Ambrosial Essence of the Name,
Manmohan SinghDrink thou the Name Nectar, the home of happiness,
Manmohan Singh (Punjabi)ਤੂੰ ਖੁਸ਼ੀ ਦੇ ਘਰ ਨਾਮ ਅੰਮ੍ਰਿਤ ਨੂੰ ਪਾਨ ਕਰ,
Fareedkot Teekaਹਰੀ ਨਾਮ ਅੰਮ੍ਰਿਤ ਰਸੋਂ ਕਾ ਘਰ ਪਾਨ ਕਰੀਏ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਅੰਮ੍ਰਿਤ ਪੀਣਾ ਚਾਹੀਦਾ ਹੈ, (ਇਹ ਨਾਮ-ਅੰਮ੍ਰਿਤ) ਸਾਰੇ ਰਸਾਂ ਦਾ ਸੋਮਾ ਹੈ।

ਪਦ ਅਰਥ ਅਮਿਉ = ਨਾਮ-ਅੰਮ੍ਰਿਤ। ਰਸਾਇਣੁ = {रस अय} ਰਸਾਂ ਦਾ ਘਰ।

SikhNet (Spanish)Beben del Néctar, la Panacea del Nombre del Señor,

ਮੁਹਿ ਡਿਠੈ ਜਨ ਕੈ; ਜੀਵੀਐ ॥

muhi dditthai jan kai; jeeveeai |

Sant Singh Khalsaand live by beholding the face of the Lord's servant.
Manmohan Singhand live thou by viewing the face of the Lord's slave.
Manmohan Singh (Punjabi)ਅਤੇ ਤੂੰ ਸਾਈਂ ਦੇ ਗੋਲੇ ਦਾ ਮੁਖੜਾ ਵੇਖ ਕੇ ਜੀਊਦਾ ਰਹਿ।
Fareedkot Teekaਅਰ ਸੰਤ ਜਨੋਂ ਕਾ ਮੁਖ ਦੇਖ ਕਰ ਜੀਵੀਏ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਸੇਵਕ ਦਾ ਦਰਸਨ ਕੀਤਿਆਂ ਆਤਮਕ ਜੀਵਨ ਮਿਲਦਾ ਹੈ,

ਪਦ ਅਰਥ ਮੁਹਿ ਡਿਠੈ = ਜੇ ਮੂੰਹ ਵੇਖ ਲਿਆ ਜਾਏ। ਜੀਵੀਐ = ਆਤਮਕ ਜੀਵਨ ਮਿਲੇ।

SikhNet (Spanish)viven para ver solamente lo que es propio del Señor,

ਕਾਰਜ ਸਭਿ. ਸਵਾਰਿ ਲੈ; ਨਿਤ ਪੂਜਹੁ. ਗੁਰ ਕੇ ਪਾਵ ਜੀਉ ॥੪॥

kaaraj sabh. savaar lai; nit poojahu. gur ke paav jeeo |4|

Sant Singh KhalsaLet all your affairs be resolved, by continually worshipping the Feet of the Guru. ||4||
Manmohan SinghHave all the affairs of Thine set aright by ever worshipping the feet of the Guru.
Manmohan Singh (Punjabi)ਸਦਾ ਹੀ ਗੁਰਾਂ ਦੇ ਪੈਰਾਂ ਦੀ ਉਪਾਸ਼ਨਾ ਕਰਨ ਦੁਆਰਾ ਆਪਣੇ ਸਾਰੇ ਕੰਮ ਰਾਸ ਕਰ ਲੈ।
Fareedkot Teekaਹੇ ਭਾਈ! ਨਿਤ ਗੁਰੋਂ ਕੇ ਚਰਨ ਪੂਜ ਕਰ ਅਪਨੇ ਕਾਰਜ ਸਭ ਸਵਾਰ ਲੈ॥੪॥
Prof. Sahib Singh(ਇਸ ਵਾਸਤੇ ਤੂੰ ਭੀ) ਸਦਾ ਗੁਰੂ ਦੇ ਪੈਰ ਪੂਜ (ਗੁਰੂ ਦੀ ਸਰਨ ਪਿਆ ਰਹੁ, ਤੇ ਇਸ ਤਰ੍ਹਾਂ) ਆਪਣੇ ਸਾਰੇ ਕੰਮ ਸਿਰੇ ਚਾੜ੍ਹ ਲੈ ॥੪॥

ਪਦ ਅਰਥ ਸਭਿ = ਸਾਰੇ। ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਪੈਰ ॥੪॥

SikhNet (Spanish)y satisfacen su ser haciendo Alabanza a los Pies del Guru.(4)

ਜੋ ਹਰਿ; ਕੀਤਾ ਆਪਣਾ ॥

jo har; keetaa aapanaa |

Sant Singh KhalsaHe alone meditates on the Lord of the World,
Manmohan SinghWhom God has made His Own,
Manmohan Singh (Punjabi)ਜਿਸ ਨੂੰ ਵਾਹਿਗੁਰੂ ਨੇ ਆਪਣਾ ਨਿੱਜ ਦਾ ਬਣਾ ਲਿਆ ਹੈ,
Fareedkot Teekaਜੋ ਪੁਰਸ਼ ਹਰੀ ਨੇ ਅਪਨਾ ਕੀਆ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਨੇ ਆਪਣਾ (ਸੇਵਕ) ਬਣਾ ਲਿਆ ਹੈ,

ਪਦ ਅਰਥ ਜੋ = ਜਿਸ ਨੂੰ।

SikhNet (Spanish)Aquél a quien el Señor hace Suyo,

ਤਿਨਹਿ ਗੁਸਾਈ ਜਾਪਣਾ ॥

tineh gusaaee jaapanaa |

Sant Singh KhalsaWhom the Lord has made His Own.
Manmohan Singhhe alone reflects on the World-Lord.
Manmohan Singh (Punjabi)ਕੇਵਲ ਉਹੀ ਸ੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਤਿਸੀ ਨੇ ਗੁਸਾਂਈ ਅਰਥਾਤ ਮਾਲਕ ਕਾ ਜਪ ਕੀਆ ਹੈ॥
Prof. Sahib Singhਉਸ ਨੇ ਹੀ ਖਸਮ-ਪ੍ਰਭੂ ਦਾ ਸਿਮਰਨ ਕਰਦੇ ਰਹਿਣਾ ਹੈ।

ਪਦ ਅਰਥ ਤਿਨਹਿ = ਤਿਨਿ ਹੀ, ਉਸ ਨੇ ਹੀ {ਲਫ਼ਜ਼ 'ਤਿਨਿ' ਦੀ ਿ ਉੱਡ ਗਈ ਹੈ। ਵੇਖੋ 'ਗੁਰਬਾਣੀ ਵਿਆਕਰਣ'}।

SikhNet (Spanish)habita solamente en el Maestro.

ਸੋ ਸੂਰਾ ਪਰਧਾਨੁ ਸੋ; ਮਸਤਕਿ ਜਿਸ ਦੈ ਭਾਗੁ ਜੀਉ ॥੫॥

so sooraa paradhaan so; masatak jis dai bhaag jeeo |5|

Sant Singh KhalsaHe alone is a warrior, and he alone is the chosen one, upon whose forehead good destiny is recorded. ||5||
Manmohan SinghHe is the warrior and he the chosen one on whose forehead good fortune is recorded.
Manmohan Singh (Punjabi)ਉਹ ਹੀ ਯੋਧਾ ਹੈ ਅਤੇ ਉਹ ਹੀ ਮੁਖੀਆਂ ਜਿਸ ਦੇ ਮੰਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
Fareedkot Teekaਸੋਈ ਸੂਰਮਾ ਹੈ ਤਥਾ ਸੋਈ ਪਰਧਾਨ ਹੈ ਜਿਸ ਕੇ ਮਸਤਕ ਮੇਂ ਨਾਮ ਜਪਨੇ ਕਾ ਭਾਗ ਹੈ॥੫॥
Prof. Sahib Singhਜਿਸ ਮਨੁੱਖ ਦੇ ਮੱਥੇ ਉੱਤੇ (ਪ੍ਰਭੂ ਦੀ ਇਸ ਦਾਤ ਦਾ) ਭਾਗ ਜਾਗ ਪਏ, ਉਹ (ਵਿਕਾਰਾਂ ਦਾ ਟਾਕਰਾ ਕਰ ਸਕਣ ਦੇ ਸਮਰੱਥ) ਸੂਰਮਾ ਬਣ ਜਾਂਦਾ ਹੈ ਉਹ (ਮਨੁੱਖਾਂ ਵਿਚ) ਸ੍ਰੇਸ਼ਟ ਮਨੁੱਖ ਮੰਨਿਆ ਜਾਂਦਾ ਹੈ ॥੫॥

ਪਦ ਅਰਥ ਸੂਰਾ = ਸੂਰਮਾ। ਮਸਤਕਿ = ਮੱਥੇ ਉਤੇ ॥੫॥

SikhNet (Spanish)A través del Perfecto Destino solamente, uno es escogido por la Mano de Dios y llevado a tales alturas de Perfección.(5)

ਮਨ ਮੰਧੇ; ਪ੍ਰਭੁ ਅਵਗਾਹੀਆ ॥

man mandhe; prabh avagaaheea |

Sant Singh KhalsaWithin my mind, I meditate on God.
Manmohan SinghWithin my mind I have meditated on the Master.
Manmohan Singh (Punjabi)ਆਪਣੇ ਅੰਤਸ਼ਕਰਨ ਅੰਦਰ ਮੈਂ ਮਾਲਕ ਦਾ ਸਿਮਰਨ ਕੀਤਾ ਹੈ।
Fareedkot Teekaਜਿਨ੍ਹੋਂ ਨੇ (ਮਨ ਮੰਧੇ) ਮਨ ਵਿਖੇ ਜੋ ਪ੍ਰਭੂ ਕੇ ਸਰੂਪ ਕਾ (ਅਵਗਾਹੀਆ) ਵਿਚਾਰ ਕੀਆ ਹੈ॥
Prof. Sahib Singhਹੇ ਭਾਈ! ਆਪਣੇ ਮਨ ਵਿਚ ਹੀ ਚੁੱਭੀ ਲਾਉ ਤੇ ਪ੍ਰਭੂ ਦਾ ਦਰਸਨ ਕਰੋ।

ਪਦ ਅਰਥ ਮੰਧੇ = {मध्य} ਵਿਚਿ। ਅਵਗਾਹੀਆ = {अवगाह, to bathe one self into, to plunge} ਚੁੱਭੀ ਲਾਣੀ ਚਾਹੀਦੀ ਹੈ।

SikhNet (Spanish)En mi mente he habitado en el Señor,

ਏਹਿ; ਰਸ ਭੋਗਣ ਪਾਤਿਸਾਹੀਆ ॥

ehi; ras bhogan paatisaaheea |

Sant Singh KhalsaFor me, this is like the enjoyment of princely pleasures.
Manmohan SinghFor me this is like enjoying the revelments of sovereignty.
Manmohan Singh (Punjabi)ਮੇਰੇ ਲਈ ਇਹ ਬਾਦਸ਼ਾਹੀ ਦੀਆਂ ਰੰਗ-ਰਲੀਆਂ ਮਾਨਣ ਦੀ ਤਰ੍ਹਾਂ ਹੈ।
Fareedkot Teekaਏਹ ਪਾਤਸ਼ਾਹੀਆਂ ਕੇ ਰਸੋਂ ਕਾ ਭੋਗਣਾ ਹੈ॥
Prof. Sahib Singhਇਹੀ ਹੈ ਦੁਨੀਆ ਦੇ ਸਾਰੇ ਰਸਾਂ ਦੇ ਭੋਗ ਇਹੀ ਹੈ ਦੁਨੀਆ ਦੀਆਂ ਬਾਦਸ਼ਾਹੀਆਂ।

ਪਦ ਅਰਥ ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ}।

SikhNet (Spanish)y Su Gozo es para mí como el reino para un rey.

ਮੰਦਾ. ਮੂਲਿ ਨ ਉਪਜਿਓ; ਤਰੇ. ਸਚੀ ਕਾਰੈ ਲਾਗਿ ਜੀਉ ॥੬॥

mandaa. mool na upajio; tare. sachee kaarai laag jeeo |6|

Sant Singh KhalsaEvil does not well up within me, since I am saved, and dedicated to truthful actions. ||6||
Manmohan SinghEvil never originates in me. I am saved by being dedicated to the righteous action.
Manmohan Singh (Punjabi)ਬਦੀ ਕਦਾਚਿੱਤ ਮੇਰੇ ਅੰਦਰ ਪੈਦਾ ਹੀ ਨਹੀਂ ਹੁੰਦੀ। ਨਿਆਇਕਾਰੀ ਅਮਲ ਕਮਾਉਣ ਦੁਆਰਾ ਮੈਂ ਪਾਰ ਉਤਰ ਗਿਆ ਹਾਂ।
Fareedkot Teekaਮੰਦਾ ਸੁਭਾਉ ਕਦਾਚਿਤ ਨਹੀਂ ਉਪਜਾ, ਸਚੀ ਕਾਰ ਭਗਤੀ ਮੇਂ ਲਗ ਕਰ ਤਰੇ ਹੈਂ॥੬॥
Prof. Sahib Singh(ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨੂੰ ਆਪਣੇ ਅੰਦਰ ਹੀ ਵੇਖ ਲਿਆਾ, ਉਹਨਾਂ ਦੇ ਮਨ ਵਿਚ) ਕਦੇ ਕੋਈ ਵਿਕਾਰ ਪੈਦਾ ਨਹੀਂ ਹੁੰਦਾ, ਉਹ ਸਿਮਰਨ ਦੀ ਸੱਚੀ ਕਾਰ ਵਿਚ ਲੱਗ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੬॥
SikhNet (Spanish)En mí la maldad no toma raíz, porque estoy dedicado a la Verdad del Señor. (6)

ਕਰਤਾ ਮੰਨਿ ਵਸਾਇਆ ॥

karataa man vasaaeaa |

Sant Singh KhalsaI have enshrined the Creator within my mind;
Manmohan SinghThe Creator I have enshrined in my mind,
Manmohan Singh (Punjabi)ਸਿਰਜਣਹਾਰ ਨੂੰ ਮੈਂ ਆਪਣੇ ਚਿੱਤ ਵਿੱਚ ਟਿਕਾ ਲਿਆ ਹੈ,
Fareedkot Teekaਜਿਸ ਨੇ ਕਰਤਾ ਕੋ ਮਨ ਮੇਂ ਵਸਾਇਆ ਹੈ॥
Prof. Sahib Singhਜਿਸ ਮਨੁੱਖ ਨੇ ਕਰਤਾਰ ਨੂੰ ਆਪਣੇ ਮਨ ਵਿਚ ਵਸਾ ਲਿਆ,

ਪਦ ਅਰਥ ਮੰਨਿ = ਮਨਿ ਵਿਚ।

SikhNet (Spanish)He enaltecido al Señor en mi mente

ਜਨਮੈ ਕਾ ਫਲੁ ਪਾਇਆ ॥

janamai kaa fal paaeaa |

Sant Singh KhalsaI have obtained the fruits of life's rewards.
Manmohan Singhand I have obtained the fruit of life.
Manmohan Singh (Punjabi)ਅਤੇ ਮੈਂ ਜੀਵਨ ਦਾ ਮੇਵਾ ਪਰਾਪਤ ਕਰ ਲਿਆ ਹੈ।
Fareedkot Teekaਤਿਸ ਪੁਰਸ਼ ਨੇ ਜਨਮੇ ਕਾ ਫਲ੍ਹ ਪਾਇ ਲੀਆ ਹੈ॥
Prof. Sahib Singhਉਸ ਨੇ ਮਨੁੱਖਾ ਜਨਮ ਦਾ ਫਲ ਪ੍ਰਾਪਤ ਕਰ ਲਿਆ।
SikhNet (Spanish)y recogido el fruto de la vida.

ਮਨਿ ਭਾਵੰਦਾ ਕੰਤੁ ਹਰਿ; ਤੇਰਾ. ਥਿਰੁ ਹੋਆ ਸੋਹਾਗੁ ਜੀਉ ॥੭॥

man bhaavandaa kant har; teraa. thir hoaa sohaag jeeo |7|

Sant Singh KhalsaIf your Husband Lord is pleasing to your mind, then your married life shall be eternal. ||7||
Manmohan SinghO bride if God the Spouse, becomes pleasing to thy mind then shall thy married life become ever stable.
Manmohan Singh (Punjabi)ਹੇ ਪਤਨੀ! ਜੇਕਰ ਵਾਹਿਗੁਰੂ ਪਤੀ ਤੇਰੇ ਚਿੱਤ ਨੂੰ ਚੰਗਾ ਲੱਗ ਜਾਵੇ ਤਾਂ ਤੇਰਾ ਵਿਆਹੁਤਾ ਜੀਵਨ ਸਦੀਵੀ ਸਥਿਰ ਹੋ ਜਾਵੇਗਾ।
Fareedkot Teekaਹੇ ਭਾਈ! ਜਬ ਤੈਂ ਮਨ ਕਾ (ਭਾਵੰਦਾ) ਇਸ਼ਟ ਰੂਪ ਹਰੀ ਪਤੀ ਪਾਇਆ ਤਬ ਤੇਰਾ (ਸੋਹਾਗੁ) ਅਨੰਦ ਇਸਥਿਤ ਹੂਆ ਜਾਣੀਏਗਾ॥੭॥
Prof. Sahib Singh(ਹੇ ਜੀਵ-ਇਸਤ੍ਰੀ!) ਜੇ ਤੈਨੂੰ ਕੰਤ-ਹਰੀ ਆਪਣੇ ਮਨ ਵਿਚ ਪਿਆਰਾ ਲੱਗਣ ਲੱਗ ਪਏ ਤਾਂ ਤੇਰਾ ਇਹ ਸੁਹਾਗ ਸਦਾ ਲਈ (ਤੇਰੇ ਸਿਰ ਉੱਤੇ) ਕਾਇਮ ਰਹੇਗਾ ॥੭॥

ਪਦ ਅਰਥ ਭਾਵੰਦਾ = ਪਸੰਦ। ਥਿਰੁ = ਕਾਇਮ ॥੭॥

SikhNet (Spanish)Oh mi mente, tienes un Señor que te complace, y ve, tu Esposo es también Eterno.(7)

ਅਟਲ ਪਦਾਰਥੁ ਪਾਇਆ ॥

attal padaarath paaeaa |

Sant Singh KhalsaI have obtained everlasting wealth;
Manmohan SinghI have obtained the eternal wealth of the Name,
Manmohan Singh (Punjabi)ਮੈਂ ਨਾਮ ਦੀ ਅਮਰ ਦੌਲਤ ਹਾਸਲ ਕਰ ਲਈ ਹੈ,
Fareedkot Teeka(ਭੈ ਭੰਜਨ) ਵਾਹਿਗੁਰੂ ਕੀ ਜੋ ਸਰਣ ਆਇਆ ਹੈ॥
Prof. Sahib Singh(ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਧਨ ਹੈ, ਜਿਨ੍ਹਾਂ ਨੇ) ਇਹ ਸਦਾ ਕਾਇਮ ਰਹਿਣ ਵਾਲਾ ਧਨ ਲੱਭ ਲਿਆ,
SikhNet (Spanish)Buscando el Santuario del Señor, el Disipador del miedo,

ਭੈ ਭੰਜਨ ਕੀ ਸਰਣਾਇਆ ॥

bhai bhanjan kee saranaaeaa |

Sant Singh KhalsaI have found the Sanctuary of the Dispeller of fear.
Manmohan Singhby seeking the shelter of the dispeller of fear.
Manmohan Singh (Punjabi)ਡਰ ਦੂਰ ਕਰਨ-ਹਾਰ ਦੀ ਪਨਾਹ ਲੈਣ ਦੁਆਰਾ।
Fareedkot Teekaਤਿਸ ਨੇ (ਅਟਲ ਪਦਾਰਥੁ) ਆਤਮਾਨੰਦ ਪਾਇਆ ਹੈ॥
Prof. Sahib Singhਜੇਹੜੇ ਬੰਦੇ ਸਾਰੇ ਡਰ ਨਾਸ ਕਰਨ ਵਾਲੇ ਪਰਮਾਤਮਾ ਦੀ ਸਰਨ ਆ ਗਏ,

ਪਦ ਅਰਥ ਭੈ ਭੰਜਨ = ਡਰ ਦੂਰ ਕਰਨ ਵਾਲਾ।

SikhNet (Spanish)he recibido el Eterno Regalo del Naam, el Nombre del Señor.

ਲਾਇ ਅੰਚਲਿ. ਨਾਨਕ ਤਾਰਿਅਨੁ; ਜਿਤਾ ਜਨਮੁ ਅਪਾਰ ਜੀਉ ॥੮॥੪॥੩੮॥

laae anchal. naanak taarian; jitaa janam apaar jeeo |8|4|38|

Sant Singh KhalsaGrasping hold of the hem of the Lord's robe, Nanak is saved. He has won the incomparable life. ||8||4||38||
Manmohan SinghAttaching to His skirt, the Lord has saved Nanak and he has won for himself the peerless life.
Manmohan Singh (Punjabi)ਆਪਣੇ ਪੱਲੇ ਨਾਲ ਜੋੜ ਕੇ ਸਾਹਿਬ ਨੇ ਨਾਨਕ ਦਾ ਪਾਰ ਉਤਾਰਾ ਕਰ ਦਿੱਤਾ ਹੈ ਅਤੇ ਉਸ ਨੇ ਆਪਣੇ ਲਈ ਲਾਸਾਨੀ ਜੀਵਨ ਜਿੱਤ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ (ਅਪਾਰ) ਵਾਹਿਗੁਰੂ ਨੇ ਅਪਨੇ ਲੜ ਲਾਇ ਕਰ ਤਾਰਿਆ ਹੈ ਤਿਨ੍ਹੋਂ ਨੇ ਜਨਮ ਜੀਤ ਲੀਆ ਹੈ॥੮॥੪॥੩੮॥☬ਸਿਖ ਨੇ ਪ੍ਰਸ਼ਨ ਕੀਆ: ਹੇ ਗੁਰੋ! ਮਨ ਕੋ ਧੀਰਜ ਕੈਸੇ ਹੋਵੇ ਔਰ ਜੀਵ ਕਾ ਭੈ ਔਰ ਝੂਰਨਾ ਕੈਸੇ ਮਿਟੇ? ਤਿਸ ਪਰ ਕਹਤੇ ਹੈਂ:
Prof. Sahib Singhਉਹਨਾਂ ਨੂੰ, ਹੇ ਨਾਨਕ! ਪਰਮਾਤਮਾ ਨੇ ਆਪਣੇ ਲੜ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ। ਉਹਨਾਂ ਨੇ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈ ॥੮॥੪॥੩੮॥

ਪਦ ਅਰਥ ਅੰਚਲਿ = ਪੱਲੇ ਨਾਲ, ਲੜ ਨਾਲ। ਤਾਰਿਅਨੁ = ਤਾਰੇ ਉਸ ਨੇ ॥੮॥

SikhNet (Spanish)Aferrándome a Su Túnica, oh, dice Nanak, he nadado a través, y he ganado Vida Infinita para mí.(8-4-38)

Open this shabad →

Shabad Guru Arjan Dev Ji Raag Maajh continues on Ang 133

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮਾਝ ਮਹਲਾ ੫ ਘਰੁ ੩ ॥

maajh mahalaa 5 ghar 3 |

Sant Singh KhalsaMaajh, Fifth Mehl, Third House:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mallh, Mejl Guru Aryan, Quinto Canal Divino.

ਹਰਿ ਜਪਿ ਜਪੇ; ਮਨੁ ਧੀਰੇ ॥੧॥ ਰਹਾਉ ॥

har jap jape; man dheere |1| rahaau |

Sant Singh KhalsaChanting and meditating on the Lord, the mind is held steady. ||1||Pause||
Manmohan SinghBy pondering and reflecting over God the mind becomes steady. Pause.
Manmohan Singh (Punjabi)ਵਾਹਿਗੁਰੂ ਦਾ ਸਿਮਰਨ ਤੇ ਅਰਾਧਨ ਕਰਨ ਦੁਆਰਾ ਮਨੂਆ ਸਥਿਰ ਹੋ ਜਾਂਦਾ ਹੈ। ਠਹਿਰਾਉ।
Fareedkot Teekaਹਰੀ ਨਾਮ ਕਾ ਜਾਪ ਜਪ ਕਰ ਅੰਤਹਕਰਣ ਧੀਰਜ ਕੋ ਪ੍ਰਾਪਤਿ ਹੋਏ ਹੈਂ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ ਜਪ ਜਪ ਕੇ (ਮਨੁੱਖ ਦਾ) ਮਨ ਧੀਰਜਵਾਨ ਹੋ ਜਾਂਦਾ ਹੈ (ਦੁਨੀਆ ਦੇ ਸੁੱਖਾਂ ਦੁੱਖਾਂ ਵਿਚ ਡੋਲਦਾ ਨਹੀਂ) ॥੧॥ ਰਹਾਉ ॥

ਪਦ ਅਰਥ ਜਪੇ = ਜਪਿ, ਜਪ ਕੇ। ਧੀਰੇ = ਧੀਰਜ ਫੜਦਾ ਹੈ ॥੧॥ ਰਹਾਉ ॥

SikhNet (Spanish)Meditando en el Señor, nuestra mente es controlada. (1-Pausa)

ਸਿਮਰਿ ਸਿਮਰਿ ਗੁਰਦੇਉ; ਮਿਟਿ ਗਏ ਭੈ ਦੂਰੇ ॥੧॥

simar simar guradeo; mitt ge bhai doore |1|

Sant Singh KhalsaMeditating, meditating in remembrance on the Divine Guru, one's fears are erased and dispelled. ||1||
Manmohan SinghBy remembering and thinking of the bright Guru dread is effaced and dispelled.
Manmohan Singh (Punjabi)ਪ੍ਰਕਾਸ਼ਵਾਨ ਗੁਰਾਂ ਦਾ ਚਿੰਤਨ ਤੇ ਧਿਆਨ ਕਰਨ ਦੁਆਰਾ ਡਰ ਨਾਸ ਤੇ ਨਵਿਰਤ ਹੋ ਗਿਆ ਹੈ।
Fareedkot Teekaਗੁਰੋਂ ਦੁਆਰਾ ਮਨ ਤਨ ਕਰ ਸਿਮਰਨ ਕਰਨੇ ਸੇ ਭੈ ਦੂਰ ਹੋਇ ਗਏ ਹੈਂ॥੧॥
Prof. Sahib Singhਸਭ ਤੋਂ ਵੱਡੇ ਅਕਾਲਪੁਰਖ ਨੂੰ ਸਿਮਰ ਸਿਮਰ ਕੇ ਸਾਰੇ ਡਰ ਸਹਮ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ ॥੧॥

ਪਦ ਅਰਥ ਭੈ = ਸਾਰੇ ਡਰ। ਸਿਮਰਿ = ਸਿਮਰ ਕੇ ॥੧॥

SikhNet (Spanish)Habitando en el Ser Supremo, nuestros miedos son disipados. (1)

ਸਰਨਿ ਆਵੈ ਪਾਰਬ੍ਰਹਮ ਕੀ; ਤਾ ਫਿਰਿ ਕਾਹੇ ਝੂਰੇ ॥੨॥

saran aavai paarabraham kee; taa fir kaahe jhoore |2|

Sant Singh KhalsaEntering the Sanctuary of the Supreme Lord God, how could anyone feel grief any longer? ||2||
Manmohan SinghIf the mortal seeks the refuge of the supreme Lord then why shall he repent again?
Manmohan Singh (Punjabi)ਜੇਕਰ ਪ੍ਰਾਣੀ ਸ਼੍ਰੋਮਣੀ ਸਾਹਿਬ ਦੀ ਸ਼ਰਣਾਗਤ ਸੰਭਾਲ ਲਵੇ ਤਦ ਉਹ ਮੁੜ ਕੇ ਕਿਉਂ ਪਸਚਾਤਾਪ ਕਰੇਗਾ?
Fareedkot Teekaਜੋ ਪਾਰਬ੍ਰਹਮ ਕੀ ਸਰਣ ਆਵੇ ਤਉ ਤਿਸ ਕੋ ਫਿਰ ਕਿਉਂ ਕੌਰਾ ਹੋਤਾ ਹੈ, ਭਾਵ ਯਹਿ ਕਿ ਨਹੀਂ ਝੂਰਤੇ॥੨॥
Prof. Sahib Singhਜਦੋਂ ਮਨੁੱਖ ਪਰਮਾਤਮਾ ਦਾ ਆਸਰਾ ਲੈ ਲੈਂਦਾ ਹੈ, ਉਸ ਨੂੰ ਕੋਈ ਚਿੰਤਾ ਝੋਰਾ ਨਹੀਂ ਪੋਹ ਸਕਦਾ ॥੨॥

ਪਦ ਅਰਥ ਕਾਹੇ ਝੂਰੇ = ਕੋਈ ਝੋਰਾ ਨਹੀਂ ਰਹਿ ਜਾਂਦਾ। ਕਿਉਂ ਝੂਰੇਗਾ? ॥੨॥

SikhNet (Spanish)Aquél que busca el Refugio del Señor, no se lamenta más. (2)

Open this shabad (11 lines, Angs 132-133) →

Ang 132 of 1430