ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਬਿਨੁ ਸਤਿਗੁਰ ਸੇਵੇ. ਜਗਤੁ ਮੁਆ; ਬਿਰਥਾ ਜਨਮੁ ਗਵਾਇ ॥
bin satigur seve. jagat muaa; birathaa janam gavaae |
Sant Singh KhalsaWithout serving the True Guru, the people of the world are dead; they waste their lives away in vain.
Manmohan SinghWithout serving the True Guru, the men are dead and they waste their life in vain.
Manmohan Singh (Punjabi)ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਇਨਸਾਨ ਮੁਰਦਾ ਸਮਾਨ ਹੈ ਅਤੇ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ।
Fareedkot Teekaਸਤਿਗੁਰੋਂ ਸੀ ਸੇਵਾ ਬਿਨਾਂ ਜਨਮ ਪਦਾਰਥ ਕੋ ਖੋਹ ਕਰ ਕੇ ਸੰਸਾਰ ਮਰਾ ਹੈ॥
Prof. Sahib Singhਸਤਿਗੁਰੂ ਦੇ ਦੱਸੇ ਰਾਹ ਤੇ ਤੁਰਨ ਤੋਂ ਬਿਨਾ (ਮਨੁੱਖਾ) ਜਨਮ ਵਿਅਰਥ ਗਵਾ ਕੇ ਸੰਸਾਰ ਮੁਇਆ ਹੋਇਆ ਹੈ।
SikhNet (Spanish)Sin el Servicio al Guru el mundo muere y se desperdicia en vano,
ਦੂਜੈ ਭਾਇ ਅਤਿ ਦੁਖੁ ਲਗਾ; ਮਰਿ ਜੰਮੈ ਆਵੈ ਜਾਇ ॥
doojai bhaae at dukh lagaa; mar jamai aavai jaae |
Sant Singh KhalsaIn love with duality, they suffer terrible pain; they die, and are reincarnated, and continue coming and going.
Manmohan SinghIn duality, they suffer severe pain, die, are born again and continue coming and going.
Manmohan Singh (Punjabi)ਦਵੈਤ-ਭਾਵ ਵਿੱਚ ਜਗਤੁ ਪਰਮ ਕਸ਼ਟ ਉਠਾਉਂਦੇ ਹਨ, ਮਰਦੇ ਹਨ, ਜੰਮਦੇ ਹਨ, ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਦ੍ਵੈਤ ਭਾਉ ਕਰ ਕੇ ਬਹੁਤਾ ਦੁਖ ਲਗਾ ਹੈ ਇਸੀ ਤੇ ਜੀਉ ਜਨਮਤਾ ਮਰਤਾ ਆਉਤਾ ਜਾਤਾ ਰਹਿਤਾ ਹੈ॥
Prof. Sahib Singhਮਾਇਆ ਦੇ ਪਿਆਰ ਵਿਚ ਭਾਰੀ ਕਲੇਸ਼ ਲੱਗਦਾ ਹੈ ਤੇ (ਇਸੇ ਵਿਚ ਹੀ) ਮਰਦਾ ਹੈ ਫੇਰ ਜੰਮਦਾ ਹੈ, ਆਉਂਦਾ ਹੈ ਫੇਰ ਜਾਂਦਾ ਹੈ।
SikhNet (Spanish)pues la dualidad crea el sufrimiento, y uno es obligado a encarnar una y otra vez.
ਵਿਸਟਾ ਅੰਦਰਿ ਵਾਸੁ ਹੈ; ਫਿਰਿ ਫਿਰਿ ਜੂਨੀ ਪਾਇ ॥
visattaa andar vaas hai; fir fir joonee paae |
Sant Singh KhalsaThey live in manure, and are reincarnated again and again.
Manmohan SinghThey abide in ordure and are cast into existences again and again.
Manmohan Singh (Punjabi)ਉਹ ਗੰਦਗੀ ਅੰਦਰ ਵਸਦੇ ਹਨ ਅਤੇ ਮੁੜ ਮੁੜ ਕੇ ਜੂਨੀਆਂ ਵਿੱਚ ਪਾਏ ਜਾਂਦੇ ਹਨ।
Fareedkot Teekaਔਰ ਬਾਰੰਬਾਰ ਗਰਭ ਜੋਨ ਮੇਂ ਪੜ ਕਰ ਕੇ ਬਿਸਟਾ ਮੇਂ ਬਾਸਾ ਕਰਤਾ ਹੈ॥
Prof. Sahib Singh(ਇਸ ਦਾ ਵਿਕਾਰਾਂ ਦੇ) ਗੰਦ ਵਿਚ ਵਾਸ ਰਹਿੰਦਾ ਹੈ, ਪਰਤ ਪਰਤ ਕੇ ਜੂਨਾਂ ਵਿਚ ਪੈਂਦਾ ਹੈ।
SikhNet (Spanish)Dice Nanak, sin el Nombre del Señor
ਨਾਨਕ. ਬਿਨੁ ਨਾਵੈ. ਜਮੁ ਮਾਰਸੀ; ਅੰਤਿ ਗਇਆ ਪਛੁਤਾਇ ॥੧॥
naanak. bin naavai. jam maarasee; ant geaa pachhutaae |1|
Sant Singh KhalsaO Nanak, without the Name, the Messenger of Death punishes them; in the end, they depart regretting and repenting. ||1||
Manmohan SinghNanak, without the Name, the death's courier punishes them and they ultimately depart repenting.
Manmohan Singh (Punjabi)ਨਾਨਕ, ਨਾਮ ਦੇ ਬਗੈਰ ਮੌਤ ਦਾ ਦੂਤ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ ਤੇ ਅਖੀਰ ਨੂੰ ਉਹ ਪਛਤਾਉਂਦਾ ਟੁਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸੇ ਬਿਨਾਂ ਜੀਵ ਕੋ ਜਮ ਮਾਰੇਗਾ, ਅੰਤ ਕੋ ਪਰਲੋਕ ਮੇਂ ਗ੍ਯਾ ਹੂਆ ਪਛਤਾਵੈਗਾ॥੧॥
Prof. Sahib Singhਹੇ ਨਾਨਕ! ਅਖ਼ੀਰਲੇ ਵੇਲੇ ਪਛੁਤਾਉਂਦਾ ਹੋਇਆ ਜਾਂਦਾ ਹੈ (ਕਿਉਂਕਿ ਉਸ ਵੇਲੇ ਚੇਤਾ ਆਉਂਦਾ ਹੈ) ਕਿ ਨਾਮ ਤੋਂ ਬਿਨਾ ਜਮ ਸਜ਼ਾ ਦੇਵੇਗਾ ॥੧॥
SikhNet (Spanish)la muerte apergolla al hombre y él abandona el mundo lamentándose. (1)