ਪਉੜੀ ॥
paurree |
Sant Singh KhalsaPauree:
Manmohan SinghPauri,
Manmohan Singh (Punjabi)ਪਉੜੀ।
SikhNet (Spanish)Pauri
ਜਿਸ ਕੈ ਘਰਿ. ਦੀਬਾਨੁ ਹਰਿ ਹੋਵੈ; ਤਿਸ ਕੀ ਮੁਠੀ ਵਿਚਿ, ਜਗਤੁ ਸਭੁ ਆਇਆ ॥
jis kai ghar. deebaan har hovai; tis kee mutthee vich, jagat sabh aaeaa |
Sant Singh KhalsaThe whole world comes under the control of one whose home is filled with the Lord, the King.
Manmohan SinghHe, in whose home, God, the Lord, abides under his sway comes the whole world.
Manmohan Singh (Punjabi)ਜਿਸ ਦੇ ਹਿਰਦੇ-ਘਰ ਅੰਦਰ ਵਾਹਿਗੁਰੂ, ਸੁਆਮੀ ਵਸਦਾ ਹੈ, ਉਸ ਦੀ ਹਕੂਮਤ ਵਿੱਚ ਸਾਰਾ ਜਹਾਨ ਆ ਜਾਂਦਾ ਹੈ।
Fareedkot Teekaਜਿਸ ਕੇ (ਘਰਿ) ਅੰਤਸਕਰਣ ਮੇਂ (ਦੀਬਾਨਿ) ਆਸਰਾ ਹਰਿ ਕੋ ਹੋਇ ਤਿਸ ਕੀ ਮੁਠੀ ਮੇਂ, ਭਾਵ ਆਗ੍ਯਾ ਮੇਂ ਸਾਰਾ ਸੰਸਾਰ ਆਯਾ ਹੂਆ ਸਮਝਨਾ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ (ਸਭ ਦਾ) ਹਾਕਮ ਪ੍ਰਭੂ ਵੱਸਦਾ ਹੋਵੇ, ਸਾਰਾ ਸੰਸਾਰ ਉਸ ਦੇ ਵੱਸ ਵਿਚ ਆ ਜਾਂਦਾ ਹੈ।ਪਦ ਅਰਥ ਦੀਬਾਨੁ = ਹਾਕਮ।
SikhNet (Spanish)Aquél que vive en la Presencia del Señor, es influyente en el mundo entero.
ਤਿਸ ਕਉ ਤਲਕੀ ਕਿਸੈ ਦੀ ਨਾਹੀ; ਹਰਿ ਦੀਬਾਨਿ. ਸਭਿ ਆਣਿ ਪੈਰੀ ਪਾਇਆ ॥
tis kau talakee kisai dee naahee; har deebaan. sabh aan pairee paaeaa |
Sant Singh KhalsaHe is subject to no one else's rule, and the Lord, the King, causes everyone to fall at his feet.
Manmohan SinghHe bears subservience to none and God, the ruler, makes all fall at his feet.
Manmohan Singh (Punjabi)ਉਸ ਨੂੰ ਕਿਸੇ ਦੀ ਭੀ ਮੁਥਾਜੀ ਨਹੀਂ। ਵਾਹਿਗੁਰੂ ਹਾਕਮ ਸਾਰਿਆਂ ਨੂੰ ਲਿਆ ਕੇ ਉਸ ਦੇ ਪੈਰੀ ਪਾ ਦਿੰਦਾ ਹੈ।
Fareedkot Teekaਤਿਸ ਕੋ ਕਿਸੀ ਬਾਰਤਾ ਕੀ (ਤਲਕੀ) ਤਪਤ ਵਾ ਇਛਾ ਨਹੀਂ ਹੈ। ਹਰਿ ਕੇ ਆਸਰੇ ਨੇ ਸਭ ਸੰਸਾਰ ਤਿਸ ਕੇ ਪੈਰੋਂ ਪਰ ਲੇਆਇ ਕਰ ਕੇ ਪਾਇ ਦੀਆ ਹੈ॥
Prof. Sahib Singhਉਸ ਨੂੰ ਕਿਸੇ ਦੀ ਕਾਣ ਨਹੀਂ ਹੁੰਦੀ, (ਸਗੋਂ) ਪਰਮਾਤਮਾ ਹਾਕਮ ਨੇ ਸਾਰਿਆਂ ਨੂੰ ਲਿਆ ਕੇ ਉਸ ਦੀ ਚਰਨੀਂ ਪਾਇਆ (ਹੁੰਦਾ) ਹੈ।ਪਦ ਅਰਥ ਤਲਕੀ = ਮੁਥਾਜੀ। ਦੀਬਾਨਿ = ਹਾਕਮ ਨੇ।
SikhNet (Spanish)No se apoya en nadie más, sólo en el Señor, y el Señor hace que todos se postren a sus pies.
ਮਾਣਸਾ ਕਿਅਹੁ ਦੀਬਾਣਹੁ. ਕੋਈ ਨਸਿ ਭਜਿ ਨਿਕਲੈ; ਹਰਿ ਦੀਬਾਣਹੁ. ਕੋਈ ਕਿਥੈ ਜਾਇਆ ॥
maanasaa kiahu deebaanahu. koee nas bhaj nikalai; har deebaanahu. koee kithai jaaeaa |
Sant Singh KhalsaOne may run away from the courts of other men, but where can one go to escape the Lord's Kingdom?
Manmohan SinghOne can run away and flee from men's courts, but where can one go out of the Lord's kingdom?
Manmohan Singh (Punjabi)ਮਨੁੱਖਾਂ ਦੀਆਂ ਅਦਾਲਤਾਂ ਪਾਸੋਂ ਕੋਈ ਦੌੜ ਭੱਜ ਕੇ ਨਿਕਲ ਸਕਦਾ ਹੈ, ਪ੍ਰੰਤੂ ਪ੍ਰਭੂ ਦੀ ਪਾਤਿਸ਼ਾਹੀ ਤੋਂ ਬਾਹਰ ਕੋਈ ਕਿਥੇ ਜਾ ਸਕਦਾ ਹੈ।
Fareedkot Teekaਜੋ ਮਨੁਖੋਂ ਕਾ ਆਸਰਾ ਹੈ ਉਸਸੇ ਤੋ ਕੋਈ ਦੌੜ ਭਾਗ ਕਰ ਨਿਕਲ ਜਾਤੇ ਹੈਂ ਔਰ ਹਰਿ ਕੇ ਆਸਰੇ ਸੇ ਕੋਈ ਕਹਾਂ ਜਾਇ ਸਕਤਾ ਹੈ, ਭਾਵ ਯਹਿ ਕਿ ਅੰਤ ਕੋ ਹਰਿ ਕਾ ਆਸਰਾ ਹੋਨਾ ਹੈ॥
Prof. Sahib Singhਮਨੁੱਖ ਦੀ ਕਚਹਿਰੀ ਵਿਚੋਂ ਤਾਂ ਮਨੁੱਖ ਨੱਸ ਭੱਜ ਕੇ ਭੀ ਕਿਤੇ ਖਿਸਕ ਸਕਦਾ ਹੈ, ਪਰ ਰੱਬ ਦੀ ਹਕੂਮਤ ਤੋਂ ਭੱਜ ਕੇ ਕੋਈ ਕਿੱਥੇ ਜਾ ਸਕਦਾ ਹੈ?
SikhNet (Spanish)Uno puede escabullirse de la corte del hombre, pero, ¿hacia dónde puede uno correr para tratar de escabullirse del Señor?
ਸੋ ਐਸਾ ਹਰਿ ਦੀਬਾਨੁ. ਵਸਿਆ ਭਗਤਾ ਕੈ ਹਿਰਦੈ; ਤਿਨਿ ਰਹਦੇ ਖੁਹਦੇ ਆਣਿ, ਸਭਿ ਭਗਤਾ ਅਗੈ ਖਲਵਾਇਆ ॥
so aisaa har deebaan. vasiaa bhagataa kai hiradai; tin rahade khuhade aan, sabh bhagataa agai khalavaaeaa |
Sant Singh KhalsaThe Lord is such a King, who abides in the hearts of His devotees; He brings the others, and makes them stand before His devotees.
Manmohan SinghHe is such God, the King who abides in the saints' mind that bringing all the remaining ones, He has make them stand before the saints.
Manmohan Singh (Punjabi)ਉਹ ਐਹੋ ਜੇਹਾ ਵਾਹਿਗੁਰੂ ਪਾਤਿਸ਼ਾਹ ਹੈ, ਜੋ ਸੰਤਾਂ ਦੇ ਮਨਾਂ ਵਿੱਚ ਵੱਸਿਆ ਹੈ, ਕਿ ਬਾਕੀ ਦਿਆਂ ਸਾਰਿਆਂ ਨੂੰ ਲਿਆ ਕੇ ਉਸ ਨੇ ਸੰਤਾਂ ਮੂਹਰੇ ਖੜਾ ਕਰ ਦਿੱਤਾ ਹੈ।
Fareedkot Teekaਸੋ ਐਸਾ ਹਰਿ ਆਸਰਾ ਰੂਪ ਭਗਤੋਂ ਕੇ ਹਿਰਦ੍ਯ ਮੇਂ ਬਸਾ ਹੈ, ਤਿਸ ਨੇ (ਰਹਿਦੇ ਖੁਹਦੇ) ਜੋ ਹੰਕਾਰ ਕਰ ਨਿਵਨੇ ਸੇ ਰਹ ਗਏ ਥੇ ਤਿਨ ਸਭਨੋਂ ਕੋ ਭਗਤੋਂ ਕੇ ਸਨਮੁਖ ਆਨ ਕਰ ਕੇ ਖੜੇ ਕਰਦੀਆ ਹੈ॥
Prof. Sahib Singhਇਹੋ ਜਿਹਾ ਹਾਕਮ ਹਰੀ ਭਗਤਾਂ ਦੇ ਹਿਰਦੇ ਵਿਚ ਵੱਸਿਆ ਹੋਇਆ ਹੈ, ਉਸ ਨੇ "ਰਹਿੰਦੇ ਖੁੰਹਦੇ" ਸਾਰੇ ਜੀਵਾਂ ਨੂੰ ਲਿਆ ਕੇ ਭਗਤ ਜਨਾਂ ਦੇ ਅੱਗੇ ਖੜੇ ਕਰ ਦਿੱਤਾ ਹੈ (ਭਾਵ, ਚਰਨੀਂ ਲਿਆ ਪਾਇਆ ਹੈ)।ਪਦ ਅਰਥ ਤਿਨਿ = ਉਸ ਹਰੀ ਨੇ। ਰਹਦੇ ਖੁਹਦੇ = ਬਾਕੀ ਬਚੇ ਹੋਏ ਜੋ ਅਜੇ ਤਕ ਭਗਤਾਂ ਦੀ ਪੈਰੀਂ ਲੱਗਣ ਤੋਂ ਝਕਦੇ ਸਨ। ਆਣਿ = ਲਿਆ ਕੇ। ਖਲਵਾਇਆ = ਖੜੇ ਕਰ ਦਿੱਤੇ।
SikhNet (Spanish)La Presencia del Señor se encuentra tan enaltecida en el corazón del Devoto, que todos se postran a Sus Pies.
ਹਰਿ ਨਾਵੈ ਕੀ ਵਡਿਆਈ. ਕਰਮਿ ਪਰਾਪਤਿ ਹੋਵੈ; ਗੁਰਮੁਖਿ ਵਿਰਲੈ ਕਿਨੈ ਧਿਆਇਆ ॥੧੪॥
har naavai kee vaddiaaee. karam paraapat hovai; guramukh viralai kinai dhiaaeaa |14|
Sant Singh KhalsaThe glorious greatness of the Lord's Name is obtained only by His Grace; how few are the Gurmukhs who meditate on Him. ||14||
Manmohan SinghThe glory of God's Name is obtained through His grace, Only a few Guru-wards meditate on Him.
Manmohan Singh (Punjabi)ਰੱਬ ਦੇ ਨਾਮ ਦੀ ਬਜ਼ੁਰਗੀ ਉਸ ਦੀ ਮਿਹਰ ਰਾਹੀਂ ਮਿਲਦੀ ਹੈ। ਬਹੁਤ ਥੋੜੇ ਨੇਕ ਬੰਦੇ ਉਸ ਦਾ ਸਿਮਰਨ ਕਰਦੇ ਹਨ।
Fareedkot Teekaਐਸੇ ਹਰਿ ਕੇ ਨਾਮ ਕੀ ਬਡਿਆਈ ਬੜੇ ਪੂਰਬਲੇ ਕਰਮੋਂ ਕਰ ਕੇ ਪ੍ਰਾਪਤਿ ਹੋਤੀ ਹੈ, ਐਸੇ ਹਰਿ ਕੋ ਕਿਸੇ ਬਿਰਲੇ ਗੁਰਮੁਖੋਂ ਨੇ ਧ੍ਯਾਯਾ ਹੈ॥੧੪॥
Prof. Sahib Singhਪ੍ਰਭੂ ਦੀ ਖ਼ਾਸ ਮੇਹਰ ਨਾਲ ਹੀ ਪ੍ਰਭੂ ਦੇ ਨਾਮ ਦੀ ਵਡਿਆਈ (ਕਰਨ ਦਾ ਗੁਣ) ਪ੍ਰਾਪਤ ਹੁੰਦਾ ਹੈ; ਸਤਿਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਹੀ (ਨਾਮ) ਸਿਮਰਦਾ ਹੈ ॥੧੪॥
SikhNet (Spanish)Es por la Gracia del Señor que uno es bendecido con Su Nombre, pero extraordinario es aquél que habita en Él por la Gracia del Guru. (14)