ੴ

ਸਿੱਖਬਾਣੀ · SikhBani

Ang 591

Sri Guru Granth Sahib · Raag Vadhans · 9 shabads, 39 lines
Translations
Shabad Guru Ramdas Ji Raag Vadhans continued from Ang 590

ਜਿਨਾ ਗੁਰਸਿਖਾ ਕਉ. ਹਰਿ ਸੰਤੁਸਟੁ ਹੈ; ਤਿਨੀ. ਸਤਿਗੁਰ ਕੀ ਗਲ ਮੰਨੀ ॥

jinaa gurasikhaa kau. har santusatt hai; tinee. satigur kee gal manee |

Sant Singh KhalsaThose Gursikhs, with whom the Lord is pleased, accept the Word of the True Guru.
Manmohan SinghThe Guru's disciples, with whom the Lord is pleased, they accept the True Guru's word.
Manmohan Singh (Punjabi)ਗੁਰੂ ਦੇ ਸਿੱਖ, ਜਿਨ੍ਹਾਂ ਉਤੇ ਪ੍ਰਭੂ ਪ੍ਰਸੰਨ ਹੈ, ਉਹ ਸੱਚੇ ਗੁਰਾਂ ਦੇ ਬਚਨ ਨੂੰ ਸਵੀਕਾਰ ਕਰਦੇ ਹਨ।
Fareedkot Teekaਜਿਨ ਗੁਰਸਿਖੋਂ ਪਰ ਹਰਿ ਪ੍ਰਸੰਨ ਹੂਆ ਹੈ ਤਿਨੋਂ ਨੇ ਸਤਿਗੁਰੋਂ ਕੀ ਬਾਰਤਾ ਮਾਨੀ ਹੈ॥
Prof. Sahib Singhਜਿਨ੍ਹਾਂ ਗੁਰਸਿੱਖਾਂ ਤੇ ਪ੍ਰਭੂ ਪ੍ਰਸੰਨ ਹੁੰਦਾ ਹੈ, ਉਹ ਸਤਿਗੁਰੂ ਦੀ ਸਿੱਖਿਆ ਤੇ ਤੁਰਦੇ ਹਨ।
SikhNet (Spanish)Los Gursikjs que tienen la Complacencia del Señor, aceptan la Palabra del Shabd del Guru.

ਜੋ ਗੁਰਮੁਖਿ ਨਾਮੁ ਧਿਆਇਦੇ; ਤਿਨੀ ਚੜੀ. ਚਵਗਣਿ ਵੰਨੀ ॥੧੨॥

jo guramukh naam dhiaaeide; tinee charree. chavagan vanee |12|

Sant Singh KhalsaThose Gurmukhs who meditate on the Naam are imbued with the four-fold color of the Lord's Love. ||12||
Manmohan SinghThe Guru-wards who meditate on the Name, they are imbued with the four-fold colour of Lord's love.
Manmohan Singh (Punjabi)ਗੁਰੂ-ਪਿਆਰੇ, ਜੋ ਨਾਮ ਨੂੰ ਸਿਮਰਦੇ ਹਨ, ਉਹ ਪ੍ਰਭੂ ਦੀ ਪ੍ਰੀਤ ਤੇ ਚਾਰ ਗੁਣੇ ਰੰਗ ਨਾਲ ਰੰਗੇ ਜਾਂਦੇ ਹਨ।
Fareedkot Teekaਜੋ ਗੁਰਮੁਖ ਹੋ ਕਰ ਨਾਮ ਕਾ ਧ੍ਯਾਉਨਾ ਕਰਤੇ ਹੈਂ ਤਿਨ ਕੋ ਚੌਗਨੀ (ਵੰਨੀ) ਰੰਗਤ ਚਢੀ ਹੈ ਅਰਥਾਤ ਚੌਥੀ ਭੂਮਕਾ ਪ੍ਰਾਪਤ ਹੋਈ ਹੈ॥੧੨॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ, ਉਹਨਾਂ ਨੂੰ (ਪ੍ਰੇਮ ਦੀ) ਚੌਗੁਣੀ ਰੰਗਣ ਚੜ੍ਹਦੀ ਹੈ ॥੧੨॥

ਪਦ ਅਰਥ ਵੰਨੀ = ਰੰਗਣ ॥੧੨॥

SikhNet (Spanish)Ellos meditan en el Naam, por la Gracia del Guru y su Gloria se incrementa miles de veces. (12)

Open this shabad (6 lines, Angs 590-591) →

Shabad Guru Amardas Ji Raag Vadhans

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਮਨਮੁਖੁ ਕਾਇਰੁ ਕਰੂਪੁ ਹੈ; ਬਿਨੁ ਨਾਵੈ. ਨਕੁ ਨਾਹਿ ॥

manamukh kaaeir karoop hai; bin naavai. nak naeh |

Sant Singh KhalsaThe self-willed manmukh is cowardly and ugly; lacking the Name of the Lord, his nose is cut off in disgrace.
Manmohan SinghThe perverse person, bereft, of the Name, is cowardly, ugly and noseless (sans honour).
Manmohan Singh (Punjabi)ਨਾਮ ਤੋਂ ਸੱਖਣਾ ਪ੍ਰਤੀਕੂਲ ਪੁਰਸ਼ ਡਰਪੋਕ, ਬਦਸ਼ਕਲ ਅਤੇ ਨੱਕ-ਹੀਣ ਹੈ।
Fareedkot Teekaਮਨਮੁਖ ਜੋ ਹੈਂ, ਸੋ ਕਾਇਰ ਔਰੁ ਕੁਰੂਪ ਹੈਂ, ਤਿਨ ਕੇ ਬਿਨਾਂ ਨਾਮ ਸੇ ਜਸ ਰੂਪ ਨਕ ਨਹੀਂ ਹੈ, ਅਰਥਾਤ ਕਾਮਾਦਿਕੋਂ ਕੇ ਅਧੀਨ ਔਰ ਕਪਟ ਵਾਲੇ ਹੈਂ ਅਰਥਾਤ ਅਪਜਸ ਵਾਲੇ ਹੂਏ ਫਿਰਤੇ ਹੈਂ॥
Prof. Sahib Singhਮਨ ਦੇ ਅਧੀਨ ਮਨੁੱਖ ਡਰਾਕਲ ਤੇ ਬੇ-ਸ਼ਕਲ ਹੁੰਦਾ ਹੈ, ਨਾਮ ਤੋਂ ਬਿਨਾ ਕਿਤੇ ਉਸ ਨੂੰ ਆਦਰ ਨਹੀਂ ਮਿਲਦਾ।

ਪਦ ਅਰਥ ਕਰੂਪੁ = ਭੈੜੇ ਮੂੰਹ ਵਾਲਾ, ਭੈੜ-ਮੱਥਾ, ਭਰਿਸ਼ਟੇ ਮੂੰਹ ਵਾਲਾ।

SikhNet (Spanish)El arrogante Mamukj, carente del Nombre del Señor, se vuelve un vil cobarde, repugnante y tenebroso.

ਅਨਦਿਨੁ ਧੰਧੈ ਵਿਆਪਿਆ; ਸੁਪਨੈ ਭੀ ਸੁਖੁ. ਨਾਹਿ ॥

anadin dhandhai viaapiaa; supanai bhee sukh. naeh |

Sant Singh KhalsaNight and day, he is engrossed in worldly affairs, and even in his dreams, he finds no peace.
Manmohan SinghNight and day, he is engrossed in worldly affairs and gets not peace even in his dream.
Manmohan Singh (Punjabi)ਰਾਤ ਦਿਨ ਉਹ ਸੰਸਾਰੀ ਵਿਹਾਰਾਂ ਵਿੱਚ ਗਲਤਾਨ ਰਹਿੰਦਾ ਹੈ ਅਤੇ ਸੁਫਨੇ ਵਿੱਚ ਭੀ ਉਹ ਆਰਾਮ ਨਹੀਂ ਪਾਉਂਦਾ।
Fareedkot Teekaਸੋ ਮਨਮੁਖ ਰਾਤ ਦਿਨ ਧੰਧੋਂ ਹੀ ਮੇਂ ਬਿਆਪਤ ਰਹਿਤਾ ਹੈ, ਇਸ ਸੇ ਸ੍ਵਪਨ ਮਾਤ੍ਰ ਭੀ ਉਸ ਕੋ ਸੁਖ ਨਹੀਂ ਮਿਲਤਾ ਹੈ॥
Prof. Sahib Singhਉਹ ਹਰ ਵੇਲੇ ਮਾਇਆ ਦੇ ਕਜ਼ੀਏ ਵਿਚ ਰੁੱਝਾ ਰਹਿੰਦਾ ਹੈ ਤੇ (ਏਸ ਕਰ ਕੇ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਹੁੰਦਾ।
SikhNet (Spanish)Vive en la dualidad, siempre resentido y no logra Paz ni aun en sueños.

ਨਾਨਕ. ਗੁਰਮੁਖਿ ਹੋਵਹਿ ਤਾ ਉਬਰਹਿ; ਨਾਹਿ ਤ. ਬਧੇ ਦੁਖ ਸਹਾਹਿ ॥੧॥

naanak. guramukh hoveh taa ubareh; naeh ta. badhe dukh sahaeh |1|

Sant Singh KhalsaO Nanak, if he becomes Gurmukh, then he shall be saved; otherwise, he is held in bondage, and suffers in pain. ||1||
Manmohan SinghNanak if he is resigned to Guru's will, then, is he saved, otherwise, he is bound and suffers pain.
Manmohan Singh (Punjabi)ਨਾਨਕ, ਜੇਕਰ ਉਹ ਗੁਰੂ ਅਨੁਸਾਰੀ ਹੋ ਜਾਵੇ, ਤਦ ਉਹ ਬੱਚ ਜਾਂਦਾ ਹੈ। ਤਾਂ ਨਰੜੇ ਹੋਇਆ ਉਹ ਕਸ਼ਟ ਉਠਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜਬ ਮਨਮੁਖਤਾ ਕਾ ਤ੍ਯਾਗ ਕਰ ਗੁਰਮੁਖ ਹੋਇੰਗੇ ਤਬ ਬਚੇਂਗੇ, ਨਹੀਂ ਤੋ ਪਕੜੇ ਹੂਏ ਜਮ ਲੋਕ ਮੇਂ ਦੁਖ ਹੀ ਸਹੈਂਗੇ॥੧॥
Prof. Sahib Singhਹੇ ਨਾਨਕ! ਜੋ ਸਤਿਗੁਰੂ ਦੇ ਸਨਮੁਖ ਹੋ ਜਾਂਦੇ ਹਨ, ਉਹ (ਜੰਜਾਲ ਤੋਂ) ਬਚ ਜਾਂਦੇ ਹਨ, ਨਹੀਂ ਤਾਂ (ਮਾਇਆ ਦੇ ਮੋਹ ਵਿਚ) ਬੱਧੇ ਹੋਏ ਦੁੱਖ ਸਹਿੰਦੇ ਹਨ ॥੧॥
SikhNet (Spanish)Dice Nanak, si se convierte en un Gurmukj es salvado; de otra forma, amarrado a su deseo, sufre y se lamenta. (1)

Open this shabad →

Shabad Guru Amardas Ji Raag Vadhans

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਗੁਰਮੁਖਿ ਸਦਾ ਦਰਿ ਸੋਹਣੇ; ਗੁਰ ਕਾ ਸਬਦੁ ਕਮਾਹਿ ॥

guramukh sadaa dar sohane; gur kaa sabad kamaeh |

Sant Singh KhalsaThe Gurmukhs always look beautiful in the Court of the Lord; they practice the Word of the Guru's Shabad.
Manmohan SinghThe pious ever look beauteous in the Lord's court and they practise the Guru's word.
Manmohan Singh (Punjabi)ਨੇਕ ਪੁਰਸ਼ ਸੁਆਮੀ ਦੇ ਦਰਬਾਰ ਅੰਦਰ ਸਦੀਵ ਹੀ ਸੁੰਦਰ ਲੱਗਦੇ ਹਨ ਤੇ ਉਹ ਗੁਰਾਂ ਦੇ ਬਚਨ ਨੂੰ ਕਮਾਉਂਦੇ ਹਨ।
Fareedkot Teekaਗੁਰਮੁਖਿ ਜਨ ਗੁਰੋਂ ਕਾ ਉਪਦੇਸੁ ਕਮਾਉਤੇ ਹੈਂ, ਉਸਕਰ ਸਦੀਵਕਾਲ ਹਰਿ ਦਰ ਪਰ ਸੋਭਾਇਮਾਨ ਹੈਂ॥
Prof. Sahib Singhਸਤਿਗੁਰੂ ਦੇ ਸਨਮੁਖ ਹੋਏ ਹੋਏ ਮਨੁੱਖ ਦਰਗਾਹ ਵਿਚ ਸਦਾ ਸੋਭਦੇ ਹਨ (ਕਿਉਂਕਿ) ਉਹ ਸਤਿਗੁਰੂ ਦਾ ਸ਼ਬਦ ਕਮਾਉਂਦੇ ਹਨ।
SikhNet (Spanish)Los Gurmukjs se ven Bellos en la Puerta del Señor, pues practican la Palabra del Shabd del Guru.

ਅੰਤਰਿ ਸਾਂਤਿ ਸਦਾ ਸੁਖੁ; ਦਰਿ ਸਚੈ ਸੋਭਾ ਪਾਹਿ ॥

antar saant sadaa sukh; dar sachai sobhaa paeh |

Sant Singh KhalsaThere is a lasting peace and happiness deep within them; at the Court of the True Lord, they receive honor.
Manmohan SinghWithin them is lasting peace and comfort and they receive honour in the True-Lord's court.
Manmohan Singh (Punjabi)ਉਨ੍ਹਾਂ ਦੇ ਅੰਦਰ ਸਦੀਵੀ ਠੰਢ-ਚੈਨ ਅਤੇ ਆਰਾਮ ਹੈ ਅਤੇ ਉਹ ਸੱਚੇ ਪ੍ਰਭੂ ਦੇ ਦਰਬਾਰ ਅੰਦਰ ਇੱਜ਼ਤ ਮਾਨ ਪਾਉਂਦੇ ਹਨ।
Fareedkot Teekaਤਿਨ ਕੇ ਅੰਤਸਕਰਣ ਮੇਂ ਸਾਂਤੀ ਹੈ, ਤਿਸੀ ਤੇ ਸਦੀਵਕਾਲ ਸੁਖ ਪਾਉਤੇ ਹੈਂ, ਪੁਨਾ ਸਚੇ ਦਰ ਪਰ ਸੋਭਾਇਮਾਨ ਹੋਤੇ ਹੈਂ॥
Prof. Sahib Singhਉਹਨਾਂ ਦੇ ਹਿਰਦੇ ਵਿਚ ਸਦਾ ਸ਼ਾਂਤੀ ਤੇ ਸੁਖ ਹੁੰਦਾ ਹੈ, (ਇਸ ਕਰ ਕੇ) ਸੱਚੀ ਦਰਗਾਹ ਵਿਚ ਸੋਭਾ ਪਾਉਂਦੇ ਹਨ।
SikhNet (Spanish)En su interior está la Paz y obtienen Gloria en la Corte Divina.

ਨਾਨਕ. ਗੁਰਮੁਖਿ ਹਰਿ ਨਾਮੁ ਪਾਇਆ; ਸਹਜੇ ਸਚਿ ਸਮਾਹਿ ॥੨॥

naanak. guramukh har naam paaeaa; sahaje sach samaeh |2|

Sant Singh KhalsaO Nanak, the Gurmukhs are blessed with the Name of the Lord; they merge imperceptibly into the True Lord. ||2||
Manmohan SinghNanak, Guru-wards are blessed with the God's Name and they easily merge in he True One.
Manmohan Singh (Punjabi)ਨਾਨਕ, ਜਗਿਆਸੂ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰਦੇ ਹਨ ਅਤੇ ਉਹ ਸੁਖੈਨ ਹੀ ਸਤਿਪੁਰਖ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖੋਂ ਨੇ ਹਰਿ ਨਾਮ ਪਾਯਾ ਹੈ ਤਿਸੁ ਕਾਰਣ ਤੇ ਸ੍ਵਭਾਵਿਕ ਹੀ ਵਹੁ ਸਚ ਮੇਂ ਸਮਾਏ ਹੈਂ॥੨॥☬ਗੁਰੋਂ ਕੇ ਮੁਖ ਸੇ ਉਪਦੇਸ ਲੇਨੇ ਕੀ ਮਹਿਮਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਸਤਿਗੁਰੂ ਦੇ ਸਨਮੁਖ ਮਨੁੱਖਾਂ ਨੂੰ ਹਰੀ ਦਾ ਨਾਮ ਮਿਲਿਆ ਹੋਇਆ ਹੁੰਦਾ ਹੈ, (ਇਸ ਕਰ ਕੇ) ਉਹ ਸੁਤੇ ਹੀ ਸੱਚੇ ਵਿਚ ਲੀਨ ਹੋ ਜਾਂਦੇ ਹਨ ॥੨॥
SikhNet (Spanish)Dice Nanak, son bendecidos con el Nombre del Señor y se funden en la Verdad espontáneamente. (2)

Open this shabad →

Shabad Guru Ramdas Ji Raag Vadhans

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਗੁਰਮੁਖਿ ਪ੍ਰਹਿਲਾਦਿ; ਜਪਿ ਹਰਿ. ਗਤਿ ਪਾਈ ॥

guramukh prahilaad; jap har. gat paaee |

Sant Singh KhalsaAs Gurmukh, Prahlaad meditated on the Lord, and was saved.
Manmohan SinghThrough the Guru Prahlad contemplated on God and obtained salvation.
Manmohan Singh (Punjabi)ਗੁਰੂ ਦੇ ਰਾਹੀਂ, ਪ੍ਰਹਿਲਾਦ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਅਤੇ ਖਾਮੋਸ਼ ਨੂੰ ਪਰਾਪਤ ਹੋਇਆ।
Fareedkot Teekaਗੁਰਮੁਖ ਹੋ ਕਰ ਪ੍ਰਹਲਾਦਿ ਨੇ ਹਰਿ ਜਪ ਕਰ ਕੇ ਗਤਿ ਪਾਈ ਹੈ॥
Prof. Sahib Singhਸਤਿਗੁਰੂ ਦੇ ਸਨਮੁਖ ਹੋ ਕੇ ਪ੍ਰਹਿਲਾਦ ਨੇ ਹਰੀ ਦਾ ਨਾਮ ਜਪ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕੀਤੀ;।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।

SikhNet (Spanish)Como Gurmukj Prahlad meditó en el Señor y fue salvado.

ਗੁਰਮੁਖਿ ਜਨਕਿ; ਹਰਿ ਨਾਮਿ ਲਿਵ ਲਾਈ ॥

guramukh janak; har naam liv laaee |

Sant Singh KhalsaAs Gurmukh, Janak lovingly centered his consciousness on the Lord's Name.
Manmohan SinghBy Guru's grace, Janak embraced affection for God's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਜਨਕ ਨੇ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਗੰਢ ਲਈ।
Fareedkot Teekaਗੁਰਮੁਖ ਹੋ ਕਰ ਜਨਕ ਨੇ ਹਰਿ ਨਾਮ ਮੇਂ ਬ੍ਰਿਤੀ ਲਗਾਈ ਹੈ॥
Prof. Sahib Singhਸਤਿਗੁਰੂ ਦੇ ਸਨਮੁਖ ਹੋ ਕੇ ਜਨਕ ਨੇ ਹਰੀ ਦੇ ਨਾਮ ਵਿਚ ਬਿਰਤੀ ਜੋੜੀ।
SikhNet (Spanish)Como Gurmukj Yanak también centró su Conciencia en el Nombre del Señor.

ਗੁਰਮੁਖਿ ਬਸਿਸਟਿ; ਹਰਿ ਉਪਦੇਸੁ ਸੁਣਾਈ ॥

guramukh basisatt; har upades sunaaee |

Sant Singh KhalsaAs Gurmukh, Vashisht taught the Teachings of the Lord.
Manmohan SinghBy Guru's grace, Washishat preached the Lord's sermon.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਵਸ਼ਿਸ਼ਟ ਨੇ ਪ੍ਰਭੂ ਦੀ ਧਰਮ-ਵਾਰਤਾ ਦਾ ਪ੍ਰਚਾਰ ਕੀਤਾ।
Fareedkot Teekaਔਰੁ ਗੁਰਮੁਖ ਹੋ ਕਰ ਕੇ ਬਸਿਸਟਿ ਨੇ ਹਰਿ ਕੇ ਉਪਦੇਸ ਕੀ ਕਥਾ ਰਾਮ ਜੀ ਕੋ ਸੁਨਾਈ ਹੈ॥
Prof. Sahib Singhਸਤਿਗੁਰੂ ਦੇ ਸਨਮੁਖ ਹੋ ਕੇ ਵਸ਼ਿਸ਼ਟ ਨੇ ਹਰੀ ਦਾ ਉਪਦੇਸ਼ (ਹੋਰਨਾਂ ਨੂੰ) ਸੁਣਾਇਆ।
SikhNet (Spanish)Como Gurmukj Vashisht compartió las Enseñanzas del Señor.

ਬਿਨੁ ਗੁਰ. ਹਰਿ ਨਾਮੁ; ਨ ਕਿਨੈ ਪਾਇਆ. ਮੇਰੇ ਭਾਈ ॥

bin gur. har naam; na kinai paaeaa. mere bhaaee |

Sant Singh KhalsaWithout the Guru, no one has found the Lord's Name, O my Siblings of Destiny.
Manmohan SinghWithout the Guru, none has obtained the Lord's Name O my brother.
Manmohan Singh (Punjabi)ਗੁਰਾਂ ਦੇ ਬਾਝੋਂ ਕਿਸੇ ਨੇ ਭੀ ਪ੍ਰਭੂ ਦੇ ਨਾਮ ਨੂੰ ਪਰਾਪਤ ਨਹੀਂ ਕੀਤਾ, ਹੇ ਮੇਰੇ ਵੀਰ।
Fareedkot Teekaਹੇ ਮੇਰੇ ਭਾਈ! ਬਿਨਾਂ ਗੁਰੂ ਹਰਿ ਨਾਮੁ ਕਿਸੀ ਨੇ ਭੀ ਨਹੀਂ ਪਾਇਆ ਹੈ॥
Prof. Sahib Singhਹੇ ਮੇਰੇ ਭਾਈ! ਸਤਿਗੁਰੂ ਤੋਂ ਬਿਨਾ ਕਿਸੇ ਨੇ ਨਾਮ ਨਹੀਂ ਲੱਭਾ।
SikhNet (Spanish)Sin el Guru nadie ha obtenido el Nombre del Señor;

ਗੁਰਮੁਖਿ ਹਰਿ ਭਗਤਿ; ਹਰਿ ਆਪਿ ਲਹਾਈ ॥੧੩॥

guramukh har bhagat; har aap lahaaee |13|

Sant Singh KhalsaThe Lord blesses the Gurmukh with devotion. ||13||
Manmohan SinghIt is through the Guru, that God blesses man with His devotional service.
Manmohan Singh (Punjabi)ਗੁਰਾਂ ਦੇ ਰਾਹੀਂ ਹੀ ਵਾਹਿਗੁਰੂ ਆਪਣੀ ਪ੍ਰੇਮ ਮਈ ਸੇਵਾ ਇਨਸਾਨ ਨੂੰ ਬਖਸ਼ਦਾ ਹੈ।
Fareedkot Teekaਔਰ ਗੁਰਮੁਖ ਹੋ ਕਰ ਕੇ ਹੀ (ਹਰਿ) ਕ੍ਰਿਸਨ ਨੇ ਦੁਰਵਾਸਾ ਦ੍ਵਾਰਾ ਹਰੀ ਭਗਤੀ ਆਪ ਹੀ (ਲਹਾਈ) ਪ੍ਰਾਪਤ ਕਰੀ ਹੈ। ਜਦ੍ਯਪਿ ਰਾਮ ਕ੍ਰਿਸਨ ਆਪ ਪਰੰਬ੍ਰਹਮ ਥੇ, ਪਰੰਤੂ ਆਪ ਭੀ ਗੁਰਮੁਖਤਾ ਕੋ ਅੰਗੀਕਾਰ ਕਰ ਕੇ ਮਾਨੁਖ ਸਰੀਰ ਕੀ ਸਫਲਤਾ ਦਿਖਾਵਤੇ ਭਏ ਹੈਂ॥੧੩॥
Prof. Sahib Singhਸਤਿਗੁਰੂ ਦੇ ਸਨਮੁਖ ਹੋਏ ਮਨੁੱਖ ਨੂੰ ਪ੍ਰਭੂ ਨੇ ਆਪਣੀ ਭਗਤੀ ਆਪ ਬਖ਼ਸ਼ੀ ਹੈ ॥੧੩॥

ਪਦ ਅਰਥ ਲਹਾਈ = ਲਭਾਈ, ਦਿੱਤੀ ਹੈ ॥੧੩॥

SikhNet (Spanish)sí, el Señor bendice a sus Gurmukjs con Su Alabanza a través del Guru. (13)

Open this shabad →

Shabad Guru Amardas Ji Raag Vadhans

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਸਤਿਗੁਰ ਕੀ ਪਰਤੀਤਿ. ਨ ਆਈਆ; ਸਬਦਿ. ਨ ਲਾਗੋ ਭਾਉ ॥

satigur kee parateet. na aaeea; sabad. na laago bhaau |

Sant Singh KhalsaOne who has no faith in the True Guru, and who does not love the Word of the Shabad,
Manmohan SinghHe, who has no faith in the True Guru, and enshrines not affection for the Name.
Manmohan Singh (Punjabi)ਜਿਸ ਦਾ ਸੱਚੇ ਗੁਰਾਂ ਉਤੇ ਭਰੋਸਾ ਨਹੀਂ ਅਤੇ ਜੋ ਨਾਮ ਨੂੰ ਪਿਆਰ ਨਹੀਂ ਕਰਦਾ।
Fareedkot Teekaਜਿਨ ਕੋ ਸਤਿਗੁਰੋਂ ਕੀ ਸਿਖ੍ਯਾ ਪਰ ਪਰਤੀਤ ਨਹੀਂ ਆਈ ਹੈ ਔਰੁ (ਸਬਦਿ) ਉਪਦੇਸ਼ ਮੇਂ (ਭਾਉ) ਪ੍ਰੇਮ ਨਹੀਂ ਲਗਾ ਹੈ॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਤੇ ਭਰੋਸਾ ਨਹੀਂ ਬਣਿਆ ਤੇ ਸਤਿਗੁਰੂ ਦੇ ਸ਼ਬਦ ਵਿਚ ਜਿਸ ਦਾ ਪਿਆਰ ਨਹੀਂ ਲੱਗਾ,
SikhNet (Spanish)Si uno no tiene Fe en el Guru y no ama la Palabra, no obtiene

ਓਸ ਨੋ ਸੁਖੁ. ਨ ਉਪਜੈ; ਭਾਵੈ. ਸਉ ਗੇੜਾ ਆਵਉ ਜਾਉ ॥

os no sukh. na upajai; bhaavai. sau gerraa aavau jaau |

Sant Singh Khalsashall find no peace, even though he may come and go hundreds of times.
Manmohan SinghPeace accrues not to him, even thou he may come and go hundreds of times.
Manmohan Singh (Punjabi)ਉਸ ਨੂੰ ਆਰਾਮ ਪ੍ਰਾਪਤ ਨਹੀਂ ਹੁੰਦਾ, ਭਾਵਨੂੰ ਉਹ ਸੈਂਕੜਿਆਂ ਵਾਰੀ ਆਉਂਦਾ ਤੇ ਜਾਂਦਾ ਰਹੇ।
Fareedkot Teekaਵਹੁ ਮਨਮੁਖ (ਭਾਵੈ) ਚਾਹੇ ਸੌ (ਗੇੜਾ) ਬਾਰ ਸਤਿਗੁਰੋਂ ਕੇ ਪਾਸ ਆਵੈ ਜਾਵੈ ਉਸ ਕੋ ਸੁਖ ਕਭੀ ਨਹੀਂ ਪ੍ਰਾਪਤਿ ਹੋਤਾ ਹੈ॥
Prof. Sahib Singhਉਸ ਨੂੰ ਕਦੇ ਸੁਖ ਨਹੀਂ, ਭਾਵੇਂ (ਗੁਰੂ ਪਾਸ) ਸੌ ਵਾਰੀ ਆਵੇ ਜਾਏ।
SikhNet (Spanish)el Éxtasis, por más que use ropajes de todo tipo.

ਨਾਨਕ. ਗੁਰਮੁਖਿ ਸਹਜਿ ਮਿਲੈ; ਸਚੇ ਸਿਉ ਲਿਵ ਲਾਉ ॥੧॥

naanak. guramukh sehaj milai; sache siau liv laau |1|

Sant Singh KhalsaO Nanak, the Gurmukh meets the True Lord with natural ease; he is in love with the Lord. ||1||
Manmohan SinghNanak, contracting love with the True Lord, the Guru ware easily meets with him.
Manmohan Singh (Punjabi)ਨਾਨਕ, ਸੱਚੇ ਸੁਆਮੀ ਨਾਲ ਪ੍ਰੇਮ ਪਾ ਕੇ, ਗੁਰੂ-ਪਿਆਰਾ ਸੁਖੈਨ ਹੀ ਉਸ ਨੂੰ ਮਿਲ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰਮੁਖ ਹੈਂ, ਸੋ ਸਚੇ ਅਕਾਲ ਪੁਰਖ ਮੇਂ ਬ੍ਰਿਤੀ ਲਗਾਇ ਕਰ ਤਿਸ ਸਾਥ ਸਹਜੇ ਹੀ ਮਿਲੇ ਹੈਂ॥੧॥
Prof. Sahib Singhਹੇ ਨਾਨਕ! ਜੇ ਗੁਰੂ ਦੇ ਸਨਮੁਖ ਹੋ ਕੇ ਸੱਚੇ ਵਿਚ ਲਿਵ ਜੋੜੀਏ ਤਾਂ ਪ੍ਰਭੂ ਸਹਿਜੇ ਹੀ ਮਿਲ ਪੈਂਦਾ ਹੈ ॥੧॥
SikhNet (Spanish)Dice Nanak, si uno se entona en el Uno Verdadero, el Señor lo encuentra de forma espontánea. (1)

Open this shabad →

Shabad Guru Amardas Ji Raag Vadhans

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਏ ਮਨ. ਐਸਾ ਸਤਿਗੁਰੁ ਖੋਜਿ ਲਹੁ; ਜਿਤੁ ਸੇਵਿਐ. ਜਨਮ ਮਰਣ ਦੁਖੁ ਜਾਇ ॥

e man. aisaa satigur khoj lahu; jit seviai. janam maran dukh jaae |

Sant Singh KhalsaO mind, search for such a True Guru, by serving whom the pains of birth and death are dispelled.
Manmohan SinghO man, search thou such a True Guru, by serving whom the pain of birth and death is dispelled.
Manmohan Singh (Punjabi)ਹੇ ਇਨਸਾਨ! ਤੂੰ ਐਹੋ ਜੇਹੇ ਸੱਚੇ ਗੁਰਾਂ ਨੂੰ ਭਾਲ ਲੈ, ਜਿਸ ਦੀ ਘਾਲ ਕਮਾਉਣ ਦੁਆਰਾ ਜੰਮਣ ਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ।
Fareedkot Teekaਹੇ ਮਨ! ਤੂੰ ਐਸਾ ਸਤਿਗੁਰੂ (ਖੋਜਿ) ਢੂੰਢ ਲੈ, ਜਿਨ ਕੇ ਸੇਵਨੇ ਤੇ ਜਨਮ ਮਰਨ ਕਾ ਦੁਖ ਜਾਤਾ ਰਹੇਗਾ॥
Prof. Sahib Singhਹੇ ਮੇਰੇ ਮਨ! ਇਹੋ ਜਿਹਾ ਸਤਿਗੁਰੂ ਖੋਜ ਕੇ ਲੱਭ, ਜਿਸ ਦੀ ਸੇਵਾ ਕੀਤਿਆਂ ਤੇਰਾ ਸਾਰੀ ਉਮਰ ਦਾ ਦੁਖ ਦੂਰ ਹੋ ਜਾਏ,

ਪਦ ਅਰਥ ਜਨਮ ਮਰਣ = ਜੰਮਣ ਤੋਂ ਮਰਨ ਤਕ ਦਾ।

SikhNet (Spanish)Oh mente, busca a tal Guru, Cuyo Servicio disipa el dolor de nacimientos y muertes.

ਸਹਸਾ ਮੂਲਿ. ਨ ਹੋਵਈ; ਹਉਮੈ ਸਬਦਿ ਜਲਾਇ ॥

sahasaa mool. na hovee; haumai sabad jalaae |

Sant Singh KhalsaDoubt shall never afflict you, and your ego shall be burnt away through the Word of the Shabad.
Manmohan SinghThen doubt shall never befall thee and thy egotism shall be burnt through the Name.
Manmohan Singh (Punjabi)ਤਦ ਸੰਦੇਹ (ਭਰਮ) ਤੈਨੂੰ ਕਦੇ ਭੀ ਨਹੀਂ ਵਾਪਰੇਗਾ ਅਤੇ ਤੇਰੀ ਹੰਗਤਾ ਨਾਲ ਦੇ ਰਾਹੀਂ ਸੜ ਜਾਵੇਗੀ ਅਤੇ ਤੇਰੀ ਹੰਗਤਾ ਨਾਮ ਦੇ ਰਾਹੀਂ ਸੜ ਜਾਵੇਗੀ।
Fareedkot Teekaਜਬ ਗੁਰ ਉਪਦੇਸ਼ ਕਰ ਹੰਤਾ ਮਮਤਾ ਜਲਾਇ ਦੇਂਗਾ ਤਬ ਸੰਸਾ ਕਦਾਚਿਤ ਨ ਹੋਵੈਗਾ॥
Prof. Sahib Singhਕਦੇ ਉੱਕਾ ਹੀ ਚਿੰਤਾ ਨਾ ਹੋਵੇ ਤੇ (ਉਸ ਸਤਿਗੁਰੂ ਦੇ) ਸ਼ਬਦ ਨਾਲ ਤੇਰੀ ਹਉਮੈ ਸੜ ਜਾਏ,

ਪਦ ਅਰਥ ਸਹਸਾ = ਤੌਖ਼ਲਾ। ਮੂਲਿ = ਕਦੇ ਭੀ।

SikhNet (Spanish)Entonces no caerás en la duda y a través de la Palabra, tu ego se calmará.

ਕੂੜੈ ਕੀ ਪਾਲਿ ਵਿਚਹੁ ਨਿਕਲੈ; ਸਚੁ ਵਸੈ ਮਨਿ ਆਇ ॥

koorrai kee paal vichahu nikalai; sach vasai man aae |

Sant Singh KhalsaThe veil of falsehood shall be torn down from within you, and Truth shall come to dwell in the mind.
Manmohan SinghThe screen of falsehood shall be torn off from within thee and truth shall come and abide in thy mind.
Manmohan Singh (Punjabi)ਝੂਠ ਦਾ ਪੜਦਾ ਤੇਰੇ ਅੰਦਰੋਂ ਪਾਟ ਜਾਵੇਗਾ ਅਤੇ ਸੱਚ ਆ ਕੇ ਤੇਰੇ ਅੰਤਰ ਆਤਮੇ ਟਿਕ ਜਾਵੇਗਾ।
Fareedkot Teekaਜਿਸ ਗੁਰੂ ਕੇ ਮਿਲਨੇ ਸੇ ਝੂਠ ਕੀ (ਪਾਲਿ) ਦੀਵਾਲ ਬੀਚ ਸੇ ਨਿਕਲ ਜਾਇ, ਸਚਾ ਮਨ ਮੇਂ ਆਇ ਕਰ ਬਾਸਾ ਕਰੈ॥
Prof. Sahib Singhਤੇਰੇ ਅੰਦਰੋਂ ਕੂੜ ਦੀ ਕੰਧ ਦੂਰ ਹੋ ਜਾਏ ਤੇ ਮਨ ਵਿਚ ਸੱਚਾ ਹਰੀ ਆ ਵੱਸੇ,

ਪਦ ਅਰਥ ਪਾਲਿ = ਕੰਧ। ਮਨਿ = ਮਨ ਵਿਚ।

SikhNet (Spanish)El velo de la ilusión desaparecerá de tu Alma, y la Verdad vendrá a habitar en tu mente.

ਅੰਤਰਿ ਸਾਂਤਿ. ਮਨਿ ਸੁਖੁ ਹੋਇ; ਸਚ ਸੰਜਮਿ ਕਾਰ ਕਮਾਇ ॥

antar saant. man sukh hoe; sach sanjam kaar kamaae |

Sant Singh KhalsaPeace and happiness shall fill your mind deep within, if you act according to truth and self-discipline.
Manmohan SinghBy doing deeds in accordance with the ways of truth there shall be peace and comfort in thy mind.
Manmohan Singh (Punjabi)ਸੱਚ ਦੇ ਨਿਯਮ ਅਨੁਸਾਰ ਕਰਮ ਕਮਾਉਣ ਦੁਆਰਾ ਤੇਰੇ ਚਿੱਤ ਅੰਦਰ ਠੰਢ ਚੈਨ ਤੇ ਆਰਾਮ ਆਵੇਗਾ।
Fareedkot Teekaਅੰਤਸਕਰਨ ਮੇਂ ਸਾਂਤਿ ਹੋਇ ਮਨ ਕੋ ਸੁਖ ਪ੍ਰਾਪਤਿ ਹੋਇ, ਸਚੇ ਸੰਜਮ ਕੀ ਜੀਵ ਕਾਰ ਕਰੈ॥
Prof. Sahib Singhਅਤੇ ਹੇ ਮਨ! (ਉਸ ਸਤਿਗੁਰੂ ਦੇ ਦੱਸੇ ਹੋਏ) ਸੰਜਮ ਵਿਚ ਸੱਚੀ ਕਾਰ ਕਰ ਕੇ ਤੇਰੇ ਅੰਦਰ ਸ਼ਾਂਤੀ ਤੇ ਸੁਖ ਹੋ ਜਾਏ।

ਪਦ ਅਰਥ ਸੰਜਮਿ = ਜੁਗਤਿ ਨਾਲ।

SikhNet (Spanish)En tu interior habrá Paz y Éxtasis, y habitarás en la Verdad.

ਨਾਨਕ. ਪੂਰੈ ਕਰਮਿ ਸਤਿਗੁਰੁ ਮਿਲੈ; ਹਰਿ ਜੀਉ ਕਿਰਪਾ ਕਰੇ ਰਜਾਇ ॥੨॥

naanak. poorai karam satigur milai; har jeeo kirapaa kare rajaae |2|

Sant Singh KhalsaO Nanak, by perfect good karma, you shall meet the True Guru, and then the Dear Lord, by His Sweet Will, shall bless you with His Mercy. ||2||
Manmohan SinghNanak, by perfect destiny the true Guru is met and then the sire Lord of His own sweet will blesses man with His mercy.
Manmohan Singh (Punjabi)ਨਾਨਕ ਪੂਰਨ ਪ੍ਰਾਲਭਧ ਰਾਹੀਂ ਸੱਚੇ ਗੁਰੂ ਮਿਲਦੇ ਹਨ ਅਤੇ ਤਾਂ ਪੂਜਯ ਪ੍ਰਭੂ! ਆਪਣੇ ਮਿੱਠੜੇ ਭਾਣੇ ਦੁਆਰਾ ਬੰਦੇ ਤੇ ਮਿਹਰ ਧਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰੇ ਭਾਗੋਂ ਕਰ ਕੇ ਜਬ ਐਸੇ ਸਤਿਗੁਰ ਮਿਲੈ ਤਬ (ਰਜਾਇ) ਆਗ੍ਯਾ ਕਰਨੇਹਾਰਾ ਹਰਿ ਜੀ ਕ੍ਰਿਪਾ ਕਰਤਾ ਹੈ॥੨॥
Prof. Sahib Singhਹੇ ਨਾਨਕ! ਜਦੋਂ ਹਰੀ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ ਤਦੋਂ (ਇਹੋ ਜਿਹਾ) ਸਤਿਗੁਰੂ ਪੂਰੀ ਬਖ਼ਸ਼ਸ਼ ਨਾਲ ਹੀ ਮਿਲਦਾ ਹੈ ॥੨॥

ਪਦ ਅਰਥ ਕਰਮਿ = ਬਖ਼ਸ਼ਸ਼ ਨਾਲ। ਰਜਾਇ = (ਆਪਣੀ) ਰਜ਼ਾ ਅਨੁਸਾਰ ॥੨॥

SikhNet (Spanish)Dice Nanak, a través de un Destino Perfecto, el Verdadero Guru es encontrado, Quien nos conduce a la Únión Divina de Su Gracia. (2)

Open this shabad →

Shabad Guru Ramdas Ji Raag Vadhans

ਪਉੜੀ ॥

paurree |

Sant Singh KhalsaPauree:
Manmohan SinghPauri,
Manmohan Singh (Punjabi)ਪਉੜੀ।
SikhNet (Spanish)Pauri

ਜਿਸ ਕੈ ਘਰਿ. ਦੀਬਾਨੁ ਹਰਿ ਹੋਵੈ; ਤਿਸ ਕੀ ਮੁਠੀ ਵਿਚਿ, ਜਗਤੁ ਸਭੁ ਆਇਆ ॥

jis kai ghar. deebaan har hovai; tis kee mutthee vich, jagat sabh aaeaa |

Sant Singh KhalsaThe whole world comes under the control of one whose home is filled with the Lord, the King.
Manmohan SinghHe, in whose home, God, the Lord, abides under his sway comes the whole world.
Manmohan Singh (Punjabi)ਜਿਸ ਦੇ ਹਿਰਦੇ-ਘਰ ਅੰਦਰ ਵਾਹਿਗੁਰੂ, ਸੁਆਮੀ ਵਸਦਾ ਹੈ, ਉਸ ਦੀ ਹਕੂਮਤ ਵਿੱਚ ਸਾਰਾ ਜਹਾਨ ਆ ਜਾਂਦਾ ਹੈ।
Fareedkot Teekaਜਿਸ ਕੇ (ਘਰਿ) ਅੰਤਸਕਰਣ ਮੇਂ (ਦੀਬਾਨਿ) ਆਸਰਾ ਹਰਿ ਕੋ ਹੋਇ ਤਿਸ ਕੀ ਮੁਠੀ ਮੇਂ, ਭਾਵ ਆਗ੍ਯਾ ਮੇਂ ਸਾਰਾ ਸੰਸਾਰ ਆਯਾ ਹੂਆ ਸਮਝਨਾ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ (ਸਭ ਦਾ) ਹਾਕਮ ਪ੍ਰਭੂ ਵੱਸਦਾ ਹੋਵੇ, ਸਾਰਾ ਸੰਸਾਰ ਉਸ ਦੇ ਵੱਸ ਵਿਚ ਆ ਜਾਂਦਾ ਹੈ।

ਪਦ ਅਰਥ ਦੀਬਾਨੁ = ਹਾਕਮ।

SikhNet (Spanish)Aquél que vive en la Presencia del Señor, es influyente en el mundo entero.

ਤਿਸ ਕਉ ਤਲਕੀ ਕਿਸੈ ਦੀ ਨਾਹੀ; ਹਰਿ ਦੀਬਾਨਿ. ਸਭਿ ਆਣਿ ਪੈਰੀ ਪਾਇਆ ॥

tis kau talakee kisai dee naahee; har deebaan. sabh aan pairee paaeaa |

Sant Singh KhalsaHe is subject to no one else's rule, and the Lord, the King, causes everyone to fall at his feet.
Manmohan SinghHe bears subservience to none and God, the ruler, makes all fall at his feet.
Manmohan Singh (Punjabi)ਉਸ ਨੂੰ ਕਿਸੇ ਦੀ ਭੀ ਮੁਥਾਜੀ ਨਹੀਂ। ਵਾਹਿਗੁਰੂ ਹਾਕਮ ਸਾਰਿਆਂ ਨੂੰ ਲਿਆ ਕੇ ਉਸ ਦੇ ਪੈਰੀ ਪਾ ਦਿੰਦਾ ਹੈ।
Fareedkot Teekaਤਿਸ ਕੋ ਕਿਸੀ ਬਾਰਤਾ ਕੀ (ਤਲਕੀ) ਤਪਤ ਵਾ ਇਛਾ ਨਹੀਂ ਹੈ। ਹਰਿ ਕੇ ਆਸਰੇ ਨੇ ਸਭ ਸੰਸਾਰ ਤਿਸ ਕੇ ਪੈਰੋਂ ਪਰ ਲੇਆਇ ਕਰ ਕੇ ਪਾਇ ਦੀਆ ਹੈ॥
Prof. Sahib Singhਉਸ ਨੂੰ ਕਿਸੇ ਦੀ ਕਾਣ ਨਹੀਂ ਹੁੰਦੀ, (ਸਗੋਂ) ਪਰਮਾਤਮਾ ਹਾਕਮ ਨੇ ਸਾਰਿਆਂ ਨੂੰ ਲਿਆ ਕੇ ਉਸ ਦੀ ਚਰਨੀਂ ਪਾਇਆ (ਹੁੰਦਾ) ਹੈ।

ਪਦ ਅਰਥ ਤਲਕੀ = ਮੁਥਾਜੀ। ਦੀਬਾਨਿ = ਹਾਕਮ ਨੇ।

SikhNet (Spanish)No se apoya en nadie más, sólo en el Señor, y el Señor hace que todos se postren a sus pies.

ਮਾਣਸਾ ਕਿਅਹੁ ਦੀਬਾਣਹੁ. ਕੋਈ ਨਸਿ ਭਜਿ ਨਿਕਲੈ; ਹਰਿ ਦੀਬਾਣਹੁ. ਕੋਈ ਕਿਥੈ ਜਾਇਆ ॥

maanasaa kiahu deebaanahu. koee nas bhaj nikalai; har deebaanahu. koee kithai jaaeaa |

Sant Singh KhalsaOne may run away from the courts of other men, but where can one go to escape the Lord's Kingdom?
Manmohan SinghOne can run away and flee from men's courts, but where can one go out of the Lord's kingdom?
Manmohan Singh (Punjabi)ਮਨੁੱਖਾਂ ਦੀਆਂ ਅਦਾਲਤਾਂ ਪਾਸੋਂ ਕੋਈ ਦੌੜ ਭੱਜ ਕੇ ਨਿਕਲ ਸਕਦਾ ਹੈ, ਪ੍ਰੰਤੂ ਪ੍ਰਭੂ ਦੀ ਪਾਤਿਸ਼ਾਹੀ ਤੋਂ ਬਾਹਰ ਕੋਈ ਕਿਥੇ ਜਾ ਸਕਦਾ ਹੈ।
Fareedkot Teekaਜੋ ਮਨੁਖੋਂ ਕਾ ਆਸਰਾ ਹੈ ਉਸਸੇ ਤੋ ਕੋਈ ਦੌੜ ਭਾਗ ਕਰ ਨਿਕਲ ਜਾਤੇ ਹੈਂ ਔਰ ਹਰਿ ਕੇ ਆਸਰੇ ਸੇ ਕੋਈ ਕਹਾਂ ਜਾਇ ਸਕਤਾ ਹੈ, ਭਾਵ ਯਹਿ ਕਿ ਅੰਤ ਕੋ ਹਰਿ ਕਾ ਆਸਰਾ ਹੋਨਾ ਹੈ॥
Prof. Sahib Singhਮਨੁੱਖ ਦੀ ਕਚਹਿਰੀ ਵਿਚੋਂ ਤਾਂ ਮਨੁੱਖ ਨੱਸ ਭੱਜ ਕੇ ਭੀ ਕਿਤੇ ਖਿਸਕ ਸਕਦਾ ਹੈ, ਪਰ ਰੱਬ ਦੀ ਹਕੂਮਤ ਤੋਂ ਭੱਜ ਕੇ ਕੋਈ ਕਿੱਥੇ ਜਾ ਸਕਦਾ ਹੈ?
SikhNet (Spanish)Uno puede escabullirse de la corte del hombre, pero, ¿hacia dónde puede uno correr para tratar de escabullirse del Señor?

ਸੋ ਐਸਾ ਹਰਿ ਦੀਬਾਨੁ. ਵਸਿਆ ਭਗਤਾ ਕੈ ਹਿਰਦੈ; ਤਿਨਿ ਰਹਦੇ ਖੁਹਦੇ ਆਣਿ, ਸਭਿ ਭਗਤਾ ਅਗੈ ਖਲਵਾਇਆ ॥

so aisaa har deebaan. vasiaa bhagataa kai hiradai; tin rahade khuhade aan, sabh bhagataa agai khalavaaeaa |

Sant Singh KhalsaThe Lord is such a King, who abides in the hearts of His devotees; He brings the others, and makes them stand before His devotees.
Manmohan SinghHe is such God, the King who abides in the saints' mind that bringing all the remaining ones, He has make them stand before the saints.
Manmohan Singh (Punjabi)ਉਹ ਐਹੋ ਜੇਹਾ ਵਾਹਿਗੁਰੂ ਪਾਤਿਸ਼ਾਹ ਹੈ, ਜੋ ਸੰਤਾਂ ਦੇ ਮਨਾਂ ਵਿੱਚ ਵੱਸਿਆ ਹੈ, ਕਿ ਬਾਕੀ ਦਿਆਂ ਸਾਰਿਆਂ ਨੂੰ ਲਿਆ ਕੇ ਉਸ ਨੇ ਸੰਤਾਂ ਮੂਹਰੇ ਖੜਾ ਕਰ ਦਿੱਤਾ ਹੈ।
Fareedkot Teekaਸੋ ਐਸਾ ਹਰਿ ਆਸਰਾ ਰੂਪ ਭਗਤੋਂ ਕੇ ਹਿਰਦ੍ਯ ਮੇਂ ਬਸਾ ਹੈ, ਤਿਸ ਨੇ (ਰਹਿਦੇ ਖੁਹਦੇ) ਜੋ ਹੰਕਾਰ ਕਰ ਨਿਵਨੇ ਸੇ ਰਹ ਗਏ ਥੇ ਤਿਨ ਸਭਨੋਂ ਕੋ ਭਗਤੋਂ ਕੇ ਸਨਮੁਖ ਆਨ ਕਰ ਕੇ ਖੜੇ ਕਰਦੀਆ ਹੈ॥
Prof. Sahib Singhਇਹੋ ਜਿਹਾ ਹਾਕਮ ਹਰੀ ਭਗਤਾਂ ਦੇ ਹਿਰਦੇ ਵਿਚ ਵੱਸਿਆ ਹੋਇਆ ਹੈ, ਉਸ ਨੇ "ਰਹਿੰਦੇ ਖੁੰਹਦੇ" ਸਾਰੇ ਜੀਵਾਂ ਨੂੰ ਲਿਆ ਕੇ ਭਗਤ ਜਨਾਂ ਦੇ ਅੱਗੇ ਖੜੇ ਕਰ ਦਿੱਤਾ ਹੈ (ਭਾਵ, ਚਰਨੀਂ ਲਿਆ ਪਾਇਆ ਹੈ)।

ਪਦ ਅਰਥ ਤਿਨਿ = ਉਸ ਹਰੀ ਨੇ। ਰਹਦੇ ਖੁਹਦੇ = ਬਾਕੀ ਬਚੇ ਹੋਏ ਜੋ ਅਜੇ ਤਕ ਭਗਤਾਂ ਦੀ ਪੈਰੀਂ ਲੱਗਣ ਤੋਂ ਝਕਦੇ ਸਨ। ਆਣਿ = ਲਿਆ ਕੇ। ਖਲਵਾਇਆ = ਖੜੇ ਕਰ ਦਿੱਤੇ।

SikhNet (Spanish)La Presencia del Señor se encuentra tan enaltecida en el corazón del Devoto, que todos se postran a Sus Pies.

ਹਰਿ ਨਾਵੈ ਕੀ ਵਡਿਆਈ. ਕਰਮਿ ਪਰਾਪਤਿ ਹੋਵੈ; ਗੁਰਮੁਖਿ ਵਿਰਲੈ ਕਿਨੈ ਧਿਆਇਆ ॥੧੪॥

har naavai kee vaddiaaee. karam paraapat hovai; guramukh viralai kinai dhiaaeaa |14|

Sant Singh KhalsaThe glorious greatness of the Lord's Name is obtained only by His Grace; how few are the Gurmukhs who meditate on Him. ||14||
Manmohan SinghThe glory of God's Name is obtained through His grace, Only a few Guru-wards meditate on Him.
Manmohan Singh (Punjabi)ਰੱਬ ਦੇ ਨਾਮ ਦੀ ਬਜ਼ੁਰਗੀ ਉਸ ਦੀ ਮਿਹਰ ਰਾਹੀਂ ਮਿਲਦੀ ਹੈ। ਬਹੁਤ ਥੋੜੇ ਨੇਕ ਬੰਦੇ ਉਸ ਦਾ ਸਿਮਰਨ ਕਰਦੇ ਹਨ।
Fareedkot Teekaਐਸੇ ਹਰਿ ਕੇ ਨਾਮ ਕੀ ਬਡਿਆਈ ਬੜੇ ਪੂਰਬਲੇ ਕਰਮੋਂ ਕਰ ਕੇ ਪ੍ਰਾਪਤਿ ਹੋਤੀ ਹੈ, ਐਸੇ ਹਰਿ ਕੋ ਕਿਸੇ ਬਿਰਲੇ ਗੁਰਮੁਖੋਂ ਨੇ ਧ੍ਯਾਯਾ ਹੈ॥੧੪॥
Prof. Sahib Singhਪ੍ਰਭੂ ਦੀ ਖ਼ਾਸ ਮੇਹਰ ਨਾਲ ਹੀ ਪ੍ਰਭੂ ਦੇ ਨਾਮ ਦੀ ਵਡਿਆਈ (ਕਰਨ ਦਾ ਗੁਣ) ਪ੍ਰਾਪਤ ਹੁੰਦਾ ਹੈ; ਸਤਿਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਹੀ (ਨਾਮ) ਸਿਮਰਦਾ ਹੈ ॥੧੪॥
SikhNet (Spanish)Es por la Gracia del Señor que uno es bendecido con Su Nombre, pero extraordinario es aquél que habita en Él por la Gracia del Guru. (14)

Open this shabad →

Shabad Guru Amardas Ji Raag Vadhans

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਬਿਨੁ ਸਤਿਗੁਰ ਸੇਵੇ. ਜਗਤੁ ਮੁਆ; ਬਿਰਥਾ ਜਨਮੁ ਗਵਾਇ ॥

bin satigur seve. jagat muaa; birathaa janam gavaae |

Sant Singh KhalsaWithout serving the True Guru, the people of the world are dead; they waste their lives away in vain.
Manmohan SinghWithout serving the True Guru, the men are dead and they waste their life in vain.
Manmohan Singh (Punjabi)ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਇਨਸਾਨ ਮੁਰਦਾ ਸਮਾਨ ਹੈ ਅਤੇ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ।
Fareedkot Teekaਸਤਿਗੁਰੋਂ ਸੀ ਸੇਵਾ ਬਿਨਾਂ ਜਨਮ ਪਦਾਰਥ ਕੋ ਖੋਹ ਕਰ ਕੇ ਸੰਸਾਰ ਮਰਾ ਹੈ॥
Prof. Sahib Singhਸਤਿਗੁਰੂ ਦੇ ਦੱਸੇ ਰਾਹ ਤੇ ਤੁਰਨ ਤੋਂ ਬਿਨਾ (ਮਨੁੱਖਾ) ਜਨਮ ਵਿਅਰਥ ਗਵਾ ਕੇ ਸੰਸਾਰ ਮੁਇਆ ਹੋਇਆ ਹੈ।
SikhNet (Spanish)Sin el Servicio al Guru el mundo muere y se desperdicia en vano,

ਦੂਜੈ ਭਾਇ ਅਤਿ ਦੁਖੁ ਲਗਾ; ਮਰਿ ਜੰਮੈ ਆਵੈ ਜਾਇ ॥

doojai bhaae at dukh lagaa; mar jamai aavai jaae |

Sant Singh KhalsaIn love with duality, they suffer terrible pain; they die, and are reincarnated, and continue coming and going.
Manmohan SinghIn duality, they suffer severe pain, die, are born again and continue coming and going.
Manmohan Singh (Punjabi)ਦਵੈਤ-ਭਾਵ ਵਿੱਚ ਜਗਤੁ ਪਰਮ ਕਸ਼ਟ ਉਠਾਉਂਦੇ ਹਨ, ਮਰਦੇ ਹਨ, ਜੰਮਦੇ ਹਨ, ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਦ੍ਵੈਤ ਭਾਉ ਕਰ ਕੇ ਬਹੁਤਾ ਦੁਖ ਲਗਾ ਹੈ ਇਸੀ ਤੇ ਜੀਉ ਜਨਮਤਾ ਮਰਤਾ ਆਉਤਾ ਜਾਤਾ ਰਹਿਤਾ ਹੈ॥
Prof. Sahib Singhਮਾਇਆ ਦੇ ਪਿਆਰ ਵਿਚ ਭਾਰੀ ਕਲੇਸ਼ ਲੱਗਦਾ ਹੈ ਤੇ (ਇਸੇ ਵਿਚ ਹੀ) ਮਰਦਾ ਹੈ ਫੇਰ ਜੰਮਦਾ ਹੈ, ਆਉਂਦਾ ਹੈ ਫੇਰ ਜਾਂਦਾ ਹੈ।
SikhNet (Spanish)pues la dualidad crea el sufrimiento, y uno es obligado a encarnar una y otra vez.

ਵਿਸਟਾ ਅੰਦਰਿ ਵਾਸੁ ਹੈ; ਫਿਰਿ ਫਿਰਿ ਜੂਨੀ ਪਾਇ ॥

visattaa andar vaas hai; fir fir joonee paae |

Sant Singh KhalsaThey live in manure, and are reincarnated again and again.
Manmohan SinghThey abide in ordure and are cast into existences again and again.
Manmohan Singh (Punjabi)ਉਹ ਗੰਦਗੀ ਅੰਦਰ ਵਸਦੇ ਹਨ ਅਤੇ ਮੁੜ ਮੁੜ ਕੇ ਜੂਨੀਆਂ ਵਿੱਚ ਪਾਏ ਜਾਂਦੇ ਹਨ।
Fareedkot Teekaਔਰ ਬਾਰੰਬਾਰ ਗਰਭ ਜੋਨ ਮੇਂ ਪੜ ਕਰ ਕੇ ਬਿਸਟਾ ਮੇਂ ਬਾਸਾ ਕਰਤਾ ਹੈ॥
Prof. Sahib Singh(ਇਸ ਦਾ ਵਿਕਾਰਾਂ ਦੇ) ਗੰਦ ਵਿਚ ਵਾਸ ਰਹਿੰਦਾ ਹੈ, ਪਰਤ ਪਰਤ ਕੇ ਜੂਨਾਂ ਵਿਚ ਪੈਂਦਾ ਹੈ।
SikhNet (Spanish)Dice Nanak, sin el Nombre del Señor

ਨਾਨਕ. ਬਿਨੁ ਨਾਵੈ. ਜਮੁ ਮਾਰਸੀ; ਅੰਤਿ ਗਇਆ ਪਛੁਤਾਇ ॥੧॥

naanak. bin naavai. jam maarasee; ant geaa pachhutaae |1|

Sant Singh KhalsaO Nanak, without the Name, the Messenger of Death punishes them; in the end, they depart regretting and repenting. ||1||
Manmohan SinghNanak, without the Name, the death's courier punishes them and they ultimately depart repenting.
Manmohan Singh (Punjabi)ਨਾਨਕ, ਨਾਮ ਦੇ ਬਗੈਰ ਮੌਤ ਦਾ ਦੂਤ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ ਤੇ ਅਖੀਰ ਨੂੰ ਉਹ ਪਛਤਾਉਂਦਾ ਟੁਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸੇ ਬਿਨਾਂ ਜੀਵ ਕੋ ਜਮ ਮਾਰੇਗਾ, ਅੰਤ ਕੋ ਪਰਲੋਕ ਮੇਂ ਗ੍ਯਾ ਹੂਆ ਪਛਤਾਵੈਗਾ॥੧॥
Prof. Sahib Singhਹੇ ਨਾਨਕ! ਅਖ਼ੀਰਲੇ ਵੇਲੇ ਪਛੁਤਾਉਂਦਾ ਹੋਇਆ ਜਾਂਦਾ ਹੈ (ਕਿਉਂਕਿ ਉਸ ਵੇਲੇ ਚੇਤਾ ਆਉਂਦਾ ਹੈ) ਕਿ ਨਾਮ ਤੋਂ ਬਿਨਾ ਜਮ ਸਜ਼ਾ ਦੇਵੇਗਾ ॥੧॥
SikhNet (Spanish)la muerte apergolla al hombre y él abandona el mundo lamentándose. (1)

Open this shabad →

Shabad Guru Amardas Ji Raag Vadhans continues on Ang 592

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥

eis jag meh purakh ek hai; hor sagalee naar sabaaee |

Sant Singh KhalsaIn this world, there is one Husband Lord; all other beings are His brides.
Manmohan SinghIn this world there is but one Spouse; the rest, all others are His brides.
Manmohan Singh (Punjabi)ਇਸ ਸੰਸਾਰ ਵਿੱਚ ਕੇਵਲ ਇਕ ਹੀ ਪਤੀ ਹੈ, ਹੋਰ ਸਾਰੀਆਂ ਸਮੂਹ ਉਸ ਦੀਆਂ ਪਤਨੀਆਂ ਹਨ।
Fareedkot Teekaਇਸ ਸੰਸਾਰ ਮੇਂ ਪੁਰਖ ਤੋ ਏਕ ਹੈ ਔਰ ਜੋ ਸਾਰੀ ਸ੍ਰਿਸਟੀ ਆਈ ਹੈ, ਸੋ ਇਸਤ੍ਰੀਓਂ ਕੀ ਪੰਕਤੀ ਹੈ॥
Prof. Sahib Singhਇਸ ਸੰਸਾਰ ਵਿਚ ਪਤੀ ਇੱਕੋ ਪਰਮਾਤਮਾ ਹੀ ਹੈ, ਹੋਰ ਸਾਰੀ ਸ੍ਰਿਸ਼ਟੀ (ਉਸ ਦੀਆਂ) ਇਸਤ੍ਰੀਆਂ ਹਨ।

ਪਦ ਅਰਥ ਪੁਰਖੁ = ਪਤੀ, ਮਰਦ। ਸਗਲੀ = ਸਾਰੀ ਸ੍ਰਿਸ਼ਟੀ। ਸਬਾਈ = ਸਾਰੀ।

SikhNet (Spanish)Solamente hay un Esposo en el mundo; todos los demás son sus esposas.

Open this shabad (9 lines, Angs 591-592) →

Ang 591 of 1430