ੴ

ਸਿੱਖਬਾਣੀ · SikhBani

ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥

jaa kai simaran sabh kachh paaeeai birathee ghaal na jaaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 617 · 7 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਜਾ ਕੈ ਸਿਮਰਣਿ ਸਭੁ ਕਛੁ ਪਾਈਐ; ਬਿਰਥੀ ਘਾਲ. ਨ ਜਾਈ ॥

jaa kai simaran sabh kachh paaeeai; birathee ghaal. na jaaee |

Sant Singh KhalsaMeditating in remembrance on Him, all things are obtained, and one's efforts shall not be in vain.
Manmohan SinghBy whose meditation all things are attained and man's service goes not in vain.
Manmohan Singh (Punjabi)ਜਿਸ ਦੀ ਬੰਦਗੀ ਦੁਆਰਾ ਸਾਰੀਆਂ ਵਸਤਾਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਬੰਦੇ ਦੀ ਸੇਵਾ ਵਿਅਰਥ ਨਹੀਂ ਜਾਂਦੀ।
Fareedkot Teekaਹੇ ਭਾਈ! ਜਿਸ ਪ੍ਰਭੂ ਕੇ ਨਾਮੋਂ ਕੇ ਸਿਮਰਨੇ ਕਰ ਸਭ ਕੁਛ ਪਾਈਤਾ ਹੈ ਔ ਕਮਾਈ ਭੀ ਬਿਅਰਥ ਨਹੀਂ ਜਾਤੀ॥
Prof. Sahib Singhਹੇ ਭਾਈ! ਜਿਸ ਪ੍ਰਭੂ ਦੇ ਸਿਮਰਨ ਦੀ ਬਰਕਤਿ ਨਾਲ ਹਰੇਕ ਪਦਾਰਥ ਮਿਲ ਸਕਦਾ ਹੈ, (ਸਿਮਰਨ ਦੀ) ਕੀਤੀ ਹੋਈ ਮਿਹਨਤ ਵਿਅਰਥ ਨਹੀਂ ਜਾਂਦੀ,

ਪਦ ਅਰਥ ਜਾ ਕੈ ਸਿਮਰਣਿ = ਜਿਸ (ਪ੍ਰਭੂ) ਦੇ ਸਿਮਰਨ ਦੀ ਰਾਹੀਂ। ਸਭ ਕਛੁ = ਹਰੇਕ ਚੀਜ਼। ਬਿਰਥੀ = ਵਿਅਰਥ, ਖ਼ਾਲੀ। ਘਾਲ = ਮੇਹਨਤ।

SikhNet (Spanish)Contemplándolo uno obtiene todas las cosas y la Devoción de uno nunca se desperdicia,

ਤਿਸੁ ਪ੍ਰਭ ਤਿਆਗਿ. ਅਵਰ ਕਤ ਰਾਚਹੁ; ਜੋ ਸਭ ਮਹਿ ਰਹਿਆ ਸਮਾਈ ॥੧॥

tis prabh tiaag. avar kat raachahu; jo sabh meh rahiaa samaaee |1|

Sant Singh KhalsaForsaking God, why do you attach yourself to another? He is contained in everything. ||1||
Manmohan SinghForsaking that Lord, who is contained in everything, why attachest thou to another?
Manmohan Singh (Punjabi)ਉਸ ਸਾਹਿਬ ਨੂੰ, ਜੋ ਸਾਰਿਆਂ ਅੰਦਰ ਰਮਿਆ ਹੋਇਆ ਹੈ, ਛੱਡ ਕੇ, ਤੂੰ ਹੋਰਸ ਨਾਲ ਕਿਉਂ ਜੁੜਦਾ ਹੈ?
Fareedkot Teekaਜੋ ਸਭ ਮੇਂ ਸਮਾਇ ਰਹਾ ਹੈ ਤਿਸ ਪ੍ਰਭੂ ਕੋ ਤਿਆਗਿ ਕੈ ਔਰ ਮੇਂ ਕਿਉਂ (ਰਾਚਹੁ) ਲਾਗਤੇ ਹੋ॥੧॥
Prof. Sahib Singhਜੇਹੜਾ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ ਉਸ ਨੂੰ ਛੱਡ ਕੇ ਹੋਰ ਕੇਹੜੇ ਪਾਸੇ ਮਸਤ ਹੋ ਰਹੇ ਹੋ? ॥੧॥

ਪਦ ਅਰਥ ਤਿਆਗਿ = ਭੁਲਾ ਕੇ। ਅਵਰ ਕਤ = ਹੋਰ ਕਿਸ ਪਾਸੇ। ਰਾਚਹੁ = ਤੂੰ ਮਸਤ ਹੋ ਰਿਹਾ ਹੈਂ ॥੧॥

SikhNet (Spanish)¿Por qué entonces vamos a Abandonarlo e irnos con otro, cuando Dios lo compenetra todo? (1)

ਹਰਿ ਹਰਿ ਸਿਮਰਹੁ; ਸੰਤ ਗੋਪਾਲਾ ॥

har har simarahu; sant gopaalaa |

Sant Singh KhalsaO Saints, meditate in remembrance on the World-Lord, Har, Har.
Manmohan SinghO saints, meditate on Lord God, the world-cherisher.
Manmohan Singh (Punjabi)ਹੇ ਸਾਧੂਓ ਜਨੋ! ਸ੍ਰਿਸ਼ਟੀ ਦੇ ਪਾਲਣਹਾਰ ਸੁਆਮੀ ਵਾਹਿਗਰੂ ਦਾ ਸਿਮਰਨ ਕਰੋ।
Fareedkot Teekaਹੇ ਭਾਈ! ਸੰਤੋਂ ਕੇ ਸਾਥ ਮਿਲ ਕਰ ਹਰਿ ਹਰਿ ਗੋਪਾਲ ਇਨ ਨਾਮੋਂ ਕੋ ਸਿਮਰਣ ਕਰੋ॥
Prof. Sahib Singhਹੇ ਸੰਤ ਜਨੋ! ਸ੍ਰਿਸ਼ਟੀ ਦੇ ਪਾਲਣਹਾਰ ਨੂੰ ਸਦਾ ਸਿਮਰਦੇ ਰਹੋ।

ਪਦ ਅਰਥ ਸੰਤ = ਹੇ ਸੰਤ ਜਨੋ! ਗੋਪਾਲਾ = ਸ੍ਰਿਸ਼ਟੀ ਦਾ ਪਾਲਣ ਵਾਲਾ।

SikhNet (Spanish)Oh Devotos, contemplen al Señor, el Soporte de la tierra y uniéndose a la Sociedad de los Santos,

ਸਾਧਸੰਗਿ ਮਿਲਿ ਨਾਮੁ ਧਿਆਵਹੁ; ਪੂਰਨ ਹੋਵੈ ਘਾਲਾ ॥੧॥ ਰਹਾਉ ॥

saadhasang mil naam dhiaavahu; pooran hovai ghaalaa |1| rahaau |

Sant Singh KhalsaJoining the Saadh Sangat, the Company of the Holy, meditate on the Naam, the Name of the Lord; your efforts shall be rewarded. ||1||Pause||
Manmohan SinghMeeting with the saints society, remember, thou, the Lord's Name, so that your service may be fruitful. Pause.
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ ਤੁਸੀਂ ਸਾਈਂ ਦੇ ਨਾਮ ਦਾ ਸਿਮਰਨ ਕਰੋ, ਤਾਂ ਜੋ ਤੁਹਾਡੀ ਸੇਵਾ ਸਫਲੀ ਹੋ ਜਾਵੇ। ਠਹਿਰਾਉ।
Fareedkot Teekaਕਿਉਂਕਿ ਸਾਧ ਸੰਗ ਮੇਂ ਮਿਲ ਕੇ ਇਨ ਨਾਮੋਂ ਕੋ ਧਿਆਵੋਂਗੇ ਤਉ ਤੁਮਾਰੀ ਕਮਾਈ ਪੂਰਨ ਹੋਵੈਗੀ॥੧॥ ਰਹਾਉ ॥
Prof. Sahib Singhਸਾਧ ਸੰਗਤ ਵਿਚ ਮਿਲ ਕੇ ਪ੍ਰਭੂ ਦਾ ਨਾਮ ਸਿਮਰਿਆ ਕਰੋ, (ਸਿਮਰਨ ਦੀ) ਮੇਹਨਤ ਜ਼ਰੂਰ ਸਫਲ ਹੋ ਜਾਂਦੀ ਹੈ ॥੧॥ ਰਹਾਉ ॥

ਪਦ ਅਰਥ ਪੂਰਨ = ਸਫਲ ॥੧॥ ਰਹਾਉ ॥

SikhNet (Spanish)habiten en el Nombre del Señor para que siempre estén satisfechos. (1‑Pausa)

ਸਾਰਿ ਸਮਾਲੈ ਨਿਤਿ ਪ੍ਰਤਿਪਾਲੈ; ਪ੍ਰੇਮ ਸਹਿਤ ਗਲਿ ਲਾਵੈ ॥

saar samaalai nit pratipaalai; prem sahit gal laavai |

Sant Singh KhalsaHe ever preserves and cherishes His servant; with Love, He hugs him close.
Manmohan SinghHis slave, he ever preserve and cherisher and, with love, hugs him to his bosom.
Manmohan Singh (Punjabi)ਆਪਣੇ ਗੋਲੇ ਨੂੰ ਉਹ ਸਦਾ ਸੰਭਾਲਦਾ ਅਤੇ ਪਾਲਦਾ ਹੈ ਅਤੇ ਪਿਆਰ ਨਾਲ ਉਸ ਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ।
Fareedkot Teekaਜੋ ਸੰਸਾਰ ਕੋ ਸਮਾਲ ਕੇ ਨਿਤਪ੍ਰਤਿ ਪਾਲਨਾ ਕਰਤਾ ਹੈ, ਪੁਨਾ ਪ੍ਰੇਮ ਕੇ ਸਾਥ ਜੋ ਗਲ ਮੇਂ ਲਾਵਤਾ ਹੈ, ਭਾਵ ਅਭੇਦ ਕਰ ਲੇਤਾ ਹੈ॥
Prof. Sahib Singhਹੇ ਭਾਈ! ਉਹ ਪਰਮਾਤਮਾ (ਸਭ ਜੀਵਾਂ ਦੀ) ਸਾਰ ਲੈ ਕੇ ਸੰਭਾਲ ਕਰਦਾ ਹੈ, ਸਦਾ ਪਾਲਣਾ ਕਰਦਾ ਹੈ (ਸਿਮਰਨ ਕਰਨ ਵਾਲਿਆਂ ਨੂੰ) ਪ੍ਰੇਮ ਨਾਲ ਆਪਣੇ ਗਲੇ ਲਾਂਦਾ ਹੈ।

ਪਦ ਅਰਥ ਸਾਰਿ = ਸਾਰ ਲੈ ਕੇ। ਸਮਾਲੈ = ਸੰਭਾਲ ਕਰਦਾ ਹੈ। ਸਹਿਤ = ਨਾਲ। ਗਲਿ = ਗਲ ਨਾਲ।

SikhNet (Spanish)Él cuida de todos, sustenta a todos y abraza en Su Pecho a todos.

ਕਹੁ ਨਾਨਕ. ਪ੍ਰਭ ਤੁਮਰੇ ਬਿਸਰਤ; ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥

kahu naanak. prabh tumare bisarat; jagat jeevan kaise paavai |2|4|32|

Sant Singh KhalsaSays Nanak, forgetting You, O God, how can the world find life? ||2||4||32||
Manmohan SinghSays Nanak, how can the world obtain eternal life by forgetting Thee, O Lord?
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੈਨੂੰ ਭੁਲਾ ਕੇ, ਹੇ ਸੁਆਮੀ! ਸੰਸਾਰ ਜਿੰਦਗੀ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹਾਂ?
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਐਸੇ ਪ੍ਰਭੂ ਕੇ ਨਾਮ ਜੇ ਤੁਮਾਰੇ ਰਿਦੇ ਸੇ ਬਿਸਰ ਜਾਏ ਤੌ ਜਗਤ ਜੀਵਨ ਕੈਸੇ ਪਾਵੈਂਗਾ, ਭਾਵ ਸੋ ਜੀਵਨ ਰੂਪ ਹਰਿ ਕੋ ਤੂੰ ਨਾਂ ਬਿਸਾਰ। ਵਾ ਐਸੇ ਬੇਨਤੀ ਕਰ: ਹੇ ਪ੍ਰਭੂ ਜਗਤ ਕੇ (ਜੀਵਨ) ਪ੍ਰਾਨ ਰੂਪ! ਤੁਮਾਰੇ ਬਿਸਰਨੇ ਸੇ (ਜਗਤ) ਜੀਵ ਤੇਰੇ ਕੋ ਕੈਸੇ ਪਾਵੇਗਾ, ਭਾਵ ਜਨਮ ਸੇ ਬਿਨਾਂ ਤੂੰ ਪ੍ਰਾਪਤਿ ਨਹੀਂ ਹੋਤਾ ਹੈਂ॥੨॥੪॥੩੨ ॥
Prof. Sahib Singhਨਾਨਕ ਆਖਦਾ ਹੈ- ਹੇ ਪ੍ਰਭੂ! ਤੈਨੂੰ ਵਿਸਾਰ ਕੇ ਜੀਵ ਤੈਨੂੰ ਕਿਵੇਂ ਮਿਲ ਸਕਦਾ ਹੈ? ਤੇ, ਤੂੰ ਹੀ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈਂ ॥੨॥੪॥੩੨॥

ਪਦ ਅਰਥ ਪ੍ਰਭ = ਹੇ ਪ੍ਰਭੂ! ਜਗਤ ਜੀਵਨੁ = ਜਗਤ ਦਾ ਜੀਵਨ, ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ॥੨॥੪॥੩੨॥

SikhNet (Spanish)Dice Nanak, oh Señor, si Te dejamos, ¿cómo vamos a llegar hasta Ti? (2‑4‑32)
Answers quote the Granth verbatim with Ang citations. AI commentary is not Gurbani and not a religious ruling.