ੴ

ਸਿੱਖਬਾਣੀ · SikhBani

ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥

gur daataa gur hivai ghar gur deepak tih loe
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 137 · 5 lines
Translations

ਵਾਰ ਮਾਝ ਕੀ. ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥

vaar maajh kee. tathaa salok mahalaa 1 malak mureed tathaa chandraharraa soheea kee dhunee gaavanee |

Sant Singh KhalsaVaar In Maajh, And Saloks Of The First Mehl: To Be Sung To The Tune Of "Malik Mureed And Chandrahraa Sohee-Aa"
Manmohan SinghEulogy in Majh Measure and slok by First Guru. To be sung in the tune of Malik Murid and Chandarhara Sohia.
Manmohan Singh (Punjabi)ਮਾਝ ਰਾਗ ਦੀ ਜੱਸਮਈ ਕਵਿਤਾ ਅਤੇ ਪਹਿਲੀ ਪਾਤਸ਼ਾਹੀ ਦੀ ਪਰਿਭਾਸ਼ਾ ਮਲਕ ਮੁਰੀਦ ਅਤੇ ਚੰਦ੍ਰਹੜਾ ਸੂਹੀਆਂ ਦੀ ਸੁਰਤਾਲ ਤੇ ਗਾਇਨ ਕਰਨੀ।
Fareedkot Teekaਗੁਰੂ ਅਰਜਨ ਸਾਹਿਬ ਜੀ ਨੇ ਜਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਕਰੀ ਤਬ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਰਜ ਕਰੀ ਕਿ ਹਮ ਕੋ ਬਾਣੀ ਰਚਨ ਕੀ ਕਿਆ ਆਗਿਆ ਹੈ। ਆਪਨੇ ਤੋ ਹੁਕਮ ਦੀਆ ਹੈ ਕੇ ਸ੍ਰੀ ਗ੍ਰੰਥ ਸਾਹਿਬ ਪਰ ਮੁਦਾਵਣੀ ਮੁਹਰ ਕਰੀ ਗਈ ਹੈ ਔਰ ਇਸ ਮੇਂ ਬਾਣੀ ਨ ਪਾਈ ਜਾਵੇ। ਤਬ ਸ੍ਰੀ ਗੁਰੂ ਜੀ ਨੇ ਹੁਕਮ ਦੀਆ ਤੁਮ ਨੇ ਜੰਗ ਅਖਾੜੇ ਕਰ ਕੇ ਦੁਸ਼ਟੋਂ ਕਾ ਨਾਸ਼ ਕਰਨਾਂ, ਔਰ ਧਰਮ ਸੰਬੰਧੀ ਸੂਰਮਿਆਂ ਕੀ ਵਾਰਾਂ ਸੁਨ ਕੇ ਉਨਕੀਆਂ ਧੁਨਾਂ ਵਾਰਾਂ ਮੇਂ ਰਖਣੀਆਂ। ਤਿਸ ਆਗਿਆ ਕੋ ਪ੍ਰਮਾਣ ਕਰ ਕੇ ਗੁਰੂ ਹਰਿ ਗੋਬਿੰਦ ਜੀ ਨੇ ਤਖਤ ਅਕਾਲ ਬੁੰਗੇ ਪਰ ਬੈਠ ਕਰ ਬੁਹਤ ਸੂਰਮਿਆਂ ਕੀਆਂ ਵਾਰਾਂ ਸੁਨੀਆਂ। ਤਿਨ ਮੇਂ ਸੇ ਨਉ ਧੁਨਾ ਪਸਿੰਦ ਕਰ ਕੇ ਨਉ ਵਾਰਾਂ ਮੇਂ ਰਖ ਦਈਆਂ। ਸੋ ਪ੍ਰਥਮ ਧੁਨ ਮਾਝ ਕੀ ਵਾਰ ਮੇਂ ਰਖੀ ਹੈ। ਤਿਸ ਕਾ ਏਹੁ ਬਿਰਤਾਂਤ ਹੈ: ਅਕਬਰ ਬਾਦਸ਼ਾਹ ਨੇ ਹੁਕਮ ਦੀਆ ਕਿ ਜੋ ਹਮ ਕੋ ਸੋਕ ਕੀ ਬਾਤ ਸੁਨਾਵੇਗਾ ਉਸ ਕੋ ਸਜਾ ਹੋਵੇਗੀ। ਅਕਬਰ ਕੇ ਦੋ ਸੂਬੇ ਮੁਖ੍ਯ ਥੇ। ਏਕ ਮਰੀਦ ਨਾਮ ਮਾਲਕ ਜਾਤੀ ਕਾ, (ਤਥਾ) ਤੈਸੇ ਹੀ ਚੰਦ੍ਰਹੜਾ ਨਾਮ ਸੋਹੀ ਜਾਤਾ ਕਾ ਥਾ। ਤਿਨ ਕਾ ਪਰਸਪਰ ਵਿਰੋਧ ਬਹੁਤ ਥਾ। ਏਕ ਸਮੇਂ ਕਾਬਲ ਆਕੀ ਹੂਆ, ਤਬ ਸਰਕਾਰੀ ਹੁਕਮ ਸੇ ਤਿਸ ਦੇਸ ਕੇ ਬੰਦੋਬਸਤ ਵਾਸਤੇ ਮੁਰੀਦ ਨਾਮ ਮੁਸਾਹਿਬ ਪਾਨਾ ਕਾ ਬੀੜਾ ਔਰ ਖੰਡਾ ਉਠਾਇਕੇ ਚੜ੍ਹਾ। ਊਹਾਂ ਕਾਲ ਵਿਸੇਸ ਲਗਣੇ ਸੇ ਤਿਸ ਪਰ ਚੰਦ੍ਰਹੜਾ ਨੇ ਚੁਗਲੀ ਖਾਈ ਕਿ ਊਹਾਂ ਹੀ ਹਜੂਰ ਕਾ ਅਲਾਕਾ ਦਬਾਇ ਕਰ ਬੈਠ ਗਿਆ ਹੈ। ਰਾਜਾ
Prof. Sahib Singhਰਾਗ ਮਾਝ ਦੀ ਇਹ ਵਾਰ ਅਤੇ ਇਸ ਨਾਲ ਦਿੱਤੇ ਹੋਏ ਸਲੋਕ ਗੁਰੂ ਨਾਨਕ ਦੇਵ ਜੀ ਦੇ (ਉਚਾਰੇ ਹੋਏ) ਹਨ ਗੁਰੂ ਅਰਜਨ ਸਾਹਿਬ ਨੇ ਉਪਰ ਲਿਖਿਆਂ ਸਿਰ-ਲੇਖ ਦੇ ਕੇ ਆਗਿਆ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਇਹ ਮਾਝ ਦੀ ਵਾਰ ਉਸ ਧੁਨੀ (ਸੁਰ) ਵਿਚ ਗਾਉਣੀ ਹੈ ਜਿਸ ਵਿਚ ਮੁਰੀਦ ਖਾਂ ਵਾਲੀ ਗਾਵੀਂ ਜਾਂਦੀ ਸੀ।

ਪਦ ਅਰਥ ਤਥਾ = ਅਤੇ।

* ਮਾਝ ਕੀ ਵਾਰ ਮਹਲਾ ੧। ਪਉੜੀ-ਵਾਰ ਭਾਵ: (੧) ਇਸ ਬਹੁ-ਰੰਗੀ ਜਗਤ ਵਿਚ ਜੀਵ 'ਨਾਮ' ਤੋਂ ਬਿਨਾ ਦੁਖੀ ਹੋ ਰਿਹਾ ਹੈ। (੨) ਬਹੁ-ਰੰਗੀ ਪਦਾਰਥਾਂ ਦੇ ਮੋਹ ਵਿਚ ਜੀਵ ਕਰਤਾਰ ਨੂੰ ਭੁੱਲ ਜਾਂਦਾ ਹੈ ਤੇ ਇਸ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜਕਦੀ ਹੈ। (੩) ਇਹ ਬਹੁ-ਰੰਗੀ ਜਗਤ ਹੈ ਤਾਂ ਪ੍ਰਭੂ ਆਪਣਾ ਸਰੂਪ, ਪਰ ਹਉਮੈ ਅਹੰਕਾਰ ਤੇ ਲੋਭ ਦੇ ਕਾਰਣ ਜੀਵ ਨੂੰ ਇਸ ਅਸਲੀਅਤ ਦੀ ਸਮਝ ਨਹੀਂ ਪੈਂਦੀ। (੪) ਮੂਰਖ ਪਰਾਈ ਵਸਤ ਨੂੰ ਆਪਣੀ ਜਾਣ ਕੇ ਭੋਗਾਂ ਵਿਚ ਪ੍ਰਵਿਰਤ ਹੁੰਦਾ ਹੈ ਤੇ ਦੁੱਖ ਉਠਾਂਦਾ ਹੈ। (੫) ਜਿਤਨਾ ਚਿਰ ਜੀਵ ਦੇ ਅੰਦਰ ਤ੍ਰਿਸ਼ਨਾ ਦਾ ਭਾਂਬੜ ਮਚਿਆ ਪਿਆ ਹੈ, ਤਦ ਤਕ ਜੰਗਲ ਵਿਚ ਭੀ ਜਾ ਡੇਰਾ ਲਾਇਆਂ ਸ਼ਾਂਤੀ ਨਹੀਂ ਮਿਲਦੀ। (੬) ਵਿੱਦਿਆ ਪ੍ਰਾਪਤ ਕਰ ਕੇ ਆਗੂ-ਪ੍ਰਚਾਰਕ ਬਣਿਆਂ ਭੀ ਜੀਵ ਦਾ ਆਪਣਾ ਕੁਝ ਨਹੀਂ ਸਉਰਦਾ। ਮੂਰਖ ਦਾ ਮੂਰਖ ਹੀ ਰਹਿੰਦਾ ਹੈ। (੭) ਜਦ ਤਕ ਜੀਵ ਕੱਚ ਦਾ ਵਪਾਰੀ ਹੈ ਜਦ ਤਕ ਮਾਇਆ ਵਿਚ ਫਸਿਆ ਹੋਇਆ ਹੈ ਤਦ ਤਾਈਂ ਇਹ ਕੰਗਾਲ ਹੀ ਹੈ ਦੁਖੀ ਹੈ। (੮) ਮੂਰਖ ਇਸ ਬਾਗ਼ ਮਿਲਖ ਘਰ ਬਾਰ ਨੂੰ 'ਆਪਣਾ' ਸਮਝਦਾ ਹੈ, ਇਹ 'ਅਪਣੱਤ' ਹੀ ਇਸ ਦੇ ਦੁੱਖਾਂ ਦਾ ਮੂਲ ਹੈ। (੯) 'ਅਪਣੱਤ' ਵਿਚ ਪੈ ਕੇ ਜੀਵ 'ਆਪੇ' ਨੂੰ ਨਹੀਂ ਪਛਾਣਦਾ, ਮਾਇਕ ਪਦਾਰਥਾਂ ਦੇ ਮੋਹ ਵਿਚ ਦੀਵਾਨਾ ਜਿਹਾ ਹੈ ਤੇ ਖਪਦਾ ਦੋਖੀ ਹੁੰਦਾ ਹੈ। (੧੦) ਬਹੁ-ਰੰਗੀ ਪਦਾਰਥਾਂ ਦੇ ਭੋਗ ਮਹੁਰੇ-ਸਮਾਨ ਹਨ। ਜੋ ਭੀ ਇਹਨਾਂ ਵਿਚ ਵਸਿਆ, ਉਹੀ ਮਾਰਿਆ ਗਿਆ ਭਾਵੇਂ ਕਿਸੇ ਜਾਤਿ ਦਾ ਹੋਵੇ। 'ਜਾਤਿ' ਭੀ ਮਦਦ ਨਹ * ਨੋਟ: ਮੁਰੀਦ ਖ਼ਾਂ ਤੇ ਚੰਦ੍ਰਹੜਾ ਦੋ ਰਾਜਪੂਤ ਸਰਦਾਰ ਹੋਏ ਹਨ ਅਕਬਰ ਦੇ ਦਰਬਾਰ ਵਿਚ; ਪਹਿਲੇ ਦੀ ਜਾਤਿ ਸੀ 'ਮਲਕ' ਦੂਜੇ ਦੀ 'ਸੋਹੀ'। ਦੋਹਾਂ ਦੀ ਆਪੋ ਵਿਚ ਲੱਗਦੀ ਸੀ। ਇਕ ਵਾਰੀ ਬਾਦਸ਼ਾਹ ਨੇ ਮੁਰੀਦ ਖ਼ਾਂ ਨੂੰ ਕਾਬਲ ਦੀ ਮੁਹਿੰਮ ਤੇ ਘੱਲਿਆ, ਉਸ ਨੇ ਵੈਰੀ ਨੂੰ ਜਿੱਤ ਤਾਂ ਲਿਆ, ਪਰ ਰਾਜ-ਪ੍ਰਬੰਧ ਵਿਚ ਕੁਝ ਦੇਰ ਲੱਗ ਗਈ। ਚੰਦ੍ਰਹੜੇ ਨੇ ਅਕਬਰ ਪਾਸ ਚੁਗ਼ਲੀ ਖਾਧੀ ਕਿ ਮੁਰੀਦ ਖ਼ਾਂ ਆਕੀ ਹੋ ਬੈਠਾ ਹੈ। ਸੋ, ਮਾਲਕ ਦੇ ਵਿਰੁਧ ਫ਼ੌਜ ਦੇ ਕੇ ਇਸ ਨੂੰ ਘੱਲਿਆ ਗਿਆ। ਦੋਵੇ ਜੰਗ ਵਿਚ ਆਪੋ ਵਿਚ ਲੜ ਕੇ ਮਾਰੇ ਗਏ। ਢਾਡੀਆਂ ਨੇ ਇਸ ਜੰਗ ਦੀ 'ਵਾਰ' ਲਿਖੀ, ਦੇਸ ਵਿਚ ਪ੍ਰਚਲਤ ਹੋਈ। * ਨੋਟ: ਮੁਰੀਦ ਖ਼ਾਂ ਵਾਲੀ ਵਾਰ ਦਾ ਨਮੂਨਾ: "ਕਾਬਲ ਵਿਚ ਮੁਰੀਦ ਖ਼ਾਂ ਫੜਿਆ ਵਡ ਜੋਰ।"

SikhNet (Spanish)Var de Mallh y los Sloks de Mejl Guru Nanak, Primer Canal Divino (para ser cantados en los tonos de Malik, Murid y Chandarhara Sohia)

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

ik oankaar sat naam karataa purakh gur prasaad |

Sant Singh KhalsaOne Universal Creator God. Truth Is The Name. Creative Being Personified. By Guru's Grace:
Manmohan SinghThere is but One God. True is His Name and creative His personality. By the Guru's favour He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ ਗੁਰਾਂ ਦੀ ਮਿਹਰ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, el Omnisciente Creador, el Espíritu Divino, el Iluminador

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ, ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਗੁਰੁ ਦਾਤਾ. ਗੁਰੁ ਹਿਵੈ ਘਰੁ; ਗੁਰੁ ਦੀਪਕੁ. ਤਿਹ ਲੋਇ ॥

gur daataa. gur hivai ghar; gur deepak. tih loe |

Sant Singh KhalsaThe Guru is the Giver; the Guru is the House of ice. The Guru is the Light of the three worlds.
Manmohan SinghThe Guru is the giver, the Guru is the house of ice and the Guru is the lamp (light) of the three worlds.
Manmohan Singh (Punjabi)ਗੁਰੂ ਦਾਤਾਰ ਹੈ, ਗੁਰੂ ਬਰਫ ਦਾ ਗ੍ਰਹਿ (ਠੰਡ ਪਾਣ ਵਾਲਾ) ਹੈ ਅਤੇ ਗੁਰੂ ਹੀ ਤਿੰਨਾਂ ਜਹਾਨਾਂ ਦਾ ਦੀਵਾ (ਚਾਨਣ) ਹੈ।
Fareedkot Teekaਗੁਰੂ ਹੀ ਨਾਮ ਕੇ ਦਾਤਾ ਹੈਂ ਔਰ ਗੁਰ (ਹਿਵੈ) ਵਰਫ ਅਰਥਾਤ ਸ਼ਾਂਤੀ ਕੇ ਘਰ ਹੈਂ, ਪੁਨਾ ਗੁਰੂ ਹੀ ਤੀਨ ਲੋਕ (ਦੀਪਕੁ) ਪ੍ਰਕਾਸ਼ ਕਰਨੇ ਵਾਲੇ ਹੈਂ, ਭਾਵ ਏਹ ਕਿ ਬ੍ਰਹਮ ਗਿਆਨ ਕੇ ਦੇਣੇ ਵਾਲੇ ਹੈਂ॥
Prof. Sahib Singhਸਤਿਗੁਰੂ (ਨਾਮ ਦੀ ਦਾਤਿ) ਦੇਣ ਵਾਲਾ ਹੈ, ਗੁਰੂ ਠੰਡ ਦਾ ਸੋਮਾ ਹੈ, ਗੁਰੂ (ਹੀ) ਤ੍ਰਿਲੋਕੀ ਵਿਚ ਚਾਨਣ ਕਰਨ ਵਾਲਾ ਹੈ।

ਪਦ ਅਰਥ ਹਿਵੈ ਘਰੁ = ਬਰਫ਼ ਦਾ ਘਰ, ਠੰਢਾ ਦਾ ਸੋਮਾ। ਦੀਪਕੁ = ਦੀਵਾ। ਤਿਹੁ ਲੋਇ = ਤ੍ਰਿਲੋਕੀ ਵਿਚ।

SikhNet (Spanish)El Guru es el Benefactor, es el Santuario de Paz y la Luz de los tres mundos.

ਅਮਰ ਪਦਾਰਥੁ ਨਾਨਕਾ; ਮਨਿ ਮਾਨਿਐ ਸੁਖੁ ਹੋਇ ॥੧॥

amar padaarath naanakaa; man maaniai sukh hoe |1|

Sant Singh KhalsaO Nanak, He is everlasting wealth. Place your mind's faith in Him, and you shall find peace. ||1||
Manmohan SinghThe Guru possesses the eternal wealth, O Nanak and by putting heart's faith in him peace is obtained.
Manmohan Singh (Punjabi)ਗੁਰਾਂ ਦੇ ਪਾਸ ਸਦੀਵੀ ਸਥਿਰ ਧਨ ਦੌਲਤ ਹੈ, ਹੇ ਨਾਨਕ! ਤੇ ਉਨ੍ਹਾਂ ਵਿੱਚ ਦਿਲੀ ਭਰੋਸਾ ਧਾਰਨ ਕਰਨ ਦੁਆਰਾ ਆਰਾਮ ਪਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੋਖ ਪਦ ਮੇਂ ਇਸਥਿਤ ਕਰਨੇ ਵਾਲੇ ਗੁਰੂ ਹੀ ਹੈਂ, ਗੁਰਵਾਕੋਂ ਪਰ ਨਿਹਚਾ ਕਰਨੇ ਸੇ ਸੁਖ ਹੋਤਾ ਹੈ॥☬ਅਬ ਗੁਰੂ ਜੀ ਜੀਵ ਕੀਆਂ ਦਸ ਦਸ਼ਾ ਕਹ ਕਰ ਜੀਵ ਕੋ ਅਭਿਨਾਸ਼ੀ ਸਿਧ ਕਰਤੇ ਹੈਂ:
Prof. Sahib Singhਹੇ ਨਾਨਕ! ਕਦੇ ਨਾਹ ਮੁੱਕਣ ਵਾਲਾ (ਨਾਮ-ਰੂਪ) ਪਦਾਰਥ (ਗੁਰੂ ਤੋਂ ਹੀ ਮਿਲਦਾ ਹੈ)। ਜਿਸ ਦਾ ਮਨ ਗੁਰੂ ਵਿਚ ਪਤੀਜ ਜਾਏ, ਉਸ ਨੂੰ ਸੁਖ ਹੋ ਜਾਂਦਾ ਹੈ ॥੧॥

ਪਦ ਅਰਥ ਅਮਰ = ਨਾਹ ਮਰਨ ਵਾਲਾ, ਨਾਹ ਮੁੱਕਣ ਵਾਲਾ। ਮਨਿ ਮਾਨਿਐ = ਜੇ ਮਨ ਮੰਨ ਜਾਏ, ਜੇ ਮਨ ਪਤੀਜ ਜਾਏ ॥੧॥

SikhNet (Spanish)Eterno es Su Regalo, la Palabra del Shabd; aquél que cree en Ella con toda la fuerza de su mente, obtiene la Paz Divina. (1)
Answers quote the Granth verbatim with Ang citations. AI commentary is not Gurbani and not a religious ruling.