ੴ

ਸਿੱਖਬਾਣੀ · SikhBani

ਪਹਿਲੈ ਪਿਆਰਿ ਲਗਾ ਥਣ ਦੁਧਿ ॥

pahilai piaar lagaa than dudh
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 137, 138 · 17 lines
Translations

ਮਃ ੧ ॥

mahalaa 1 | Ang 137

Sant Singh KhalsaFirst Mehl:
Manmohan SinghFirst Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino

ਪਹਿਲੈ; ਪਿਆਰਿ ਲਗਾ. ਥਣ ਦੁਧਿ ॥

pahilai; piaar lagaa. than dudh | Ang 137

Sant Singh KhalsaFirst, the baby loves mother's milk;
Manmohan SinghAt first man cherishes affection for breast's milk.
Manmohan Singh (Punjabi)ਅੱਵਲ, ਇਨਸਾਨ ਬਣ ਦੇ ਦੁੱਧ ਨਾਲ ਪ੍ਰੀਤ ਪਾਉਂਦਾ ਹੈ।
Fareedkot Teekaਜਨਮ ਉਪਰਾਂਤ ਪ੍ਰਿਥਮ ਮਾਤਾ ਕੇ ਅਸਥਨੋਂ ਕੇ ਦੂਧ ਮੇਂ ਜੀਵ ਕਾ ਪਿਆਰ ਲਗਾ ਹੈ॥
Prof. Sahib Singh(ਜੇ ਮਨੁੱਖ ਦੀ ਸਾਰੀ ਉਮਰ ਨੂੰ ਦਸ ਹਿੱਸਿਆਂ ਵਿਚ ਵੰਡੀਏ, ਤਾਂ ਇਸ ਦੀ ਸਾਰੀ ਉਮਰ ਦੇ ਕੀਤੇ ਉੱਦਮਾਂ ਦੀ ਤਸਵੀਰ ਇਉਂ ਬਣਦੀ ਹੈ:) ਪਹਿਲੀ ਅਵਸਥਾ ਵਿਚ (ਜੀਵ) ਪਿਆਰ ਨਾਲ (ਮਾਂ ਦੇ) ਥਣਾਂ ਦੇ ਦੁੱਧ ਵਿਚ ਰੁੱਝਦਾ ਹੈ;

ਪਦ ਅਰਥ ਪਹਿਲੈ = ਪਹਿਲੀ ਅਵਸਥਾ ਵਿਚ। ਪਿਆਰਿ = ਪਿਆਰ ਨਾਲ। ਥਣ ਦੁਧਿ = ਥਣਾਂ ਦੇ ਦੁੱਧ ਵਿਚ।

SikhNet (Spanish)Primero uno mama la leche de su madre,

ਦੂਜੈ; ਮਾਇ ਬਾਪ ਕੀ ਸੁਧਿ ॥

doojai; maae baap kee sudh | Ang 137

Sant Singh Khalsasecond, he learns of his mother and father;
Manmohan SinghSecondly he acquires understanding of his mother and father.
Manmohan Singh (Punjabi)ਦੂਸਰੇ ਉਸ ਨੂੰ ਆਪਣੇ ਮਾਤਾ ਅਤੇ ਪਿਤਾ ਦੀ ਗਿਆਤ ਹੋ ਜਾਂਦੀ ਹੈ।
Fareedkot Teekaਦੂਸਰੇ ਏਹ ਦਸਾ ਭਈ ਕਿ ਮਾਤਾ ਪਿਤਾ ਕੀ ਗਿਆਤ ਹੂਈ॥
Prof. Sahib Singhਦੂਜੀ ਅਵਸਥਾ ਵਿਚ (ਭਾਵ, ਜਦੋਂ ਰਤਾ ਕੁ ਸਿਆਣਾ ਹੁੰਦਾ ਹੈ) (ਇਸ ਨੂੰ) ਮਾਂ ਤੇ ਪਿਉ ਦੀ ਸੋਝੀ ਹੋ ਜਾਂਦੀ ਹੈ,

ਪਦ ਅਰਥ ਸੁਧਿ = ਸੂਝ, ਸੋਝੀ।

SikhNet (Spanish)luego toma conciencia de su madre y de su padre,

ਤੀਜੈ; ਭਯਾ ਭਾਭੀ ਬੇਬ ॥

teejai; bhayaa bhaabhee beb | Ang 137

Sant Singh Khalsathird, his brothers, sisters-in-law and sisters;
Manmohan SinghThirdly he comes to recognise his brother, brother's wife and his sister.
Manmohan Singh (Punjabi)ਤੀਸਰੇ ਉਹ ਆਪਣੇ ਭਾਈ, ਭਰਜਾਈ ਅਤੇ ਆਪਣੀ ਭੈਣ ਨੂੰ ਸਿੰਞਾਣ ਲੈਂਦਾ ਹੈ।
Fareedkot Teekaਤੀਜੇ ਐਸੀ ਦਸਾ ਭਈ ਕਿ (ਭਯਾ) ਭਰਾ, ਭਾਬੀ ਭੈਣ ਕੀ ਪਛਾਣ ਹੂਈ॥
Prof. Sahib Singhਤੀਜੀ ਅਵਸਥਾ ਵਿਚ (ਅਪੜਿਆਂ ਜੀਵ ਨੂੰ) ਭਰਾ ਭਾਈ ਤੇ ਭੈਣ ਦੀ ਪਛਾਣ ਆਉਂਦੀ ਹੈ।

ਪਦ ਅਰਥ ਭਯਾ = ਭਾਈਆ, ਭਾਈ। ਭਾਭੀ = ਭਰਜਾਈ। ਬੇਬ = ਭੈਣ।

SikhNet (Spanish)Más tarde de sus hermanas, hermanos y cuñadas.

ਚਉਥੈ; ਪਿਆਰਿ ਉਪੰਨੀ ਖੇਡ ॥

chauthai; piaar upanee khedd | Ang 137

Sant Singh Khalsafourth, the love of play awakens.
Manmohan SinghIn the fourth stage the love of plays arises in him.
Manmohan Singh (Punjabi)ਚੋਥੀ ਹਾਲਤ ਅੰਦਰ ਉਸ ਵਿੱਚ ਖੇਲਣ ਦੀ ਪ੍ਰੀਤ ਪੈਦਾ ਹੋ ਜਾਂਦੀ ਹੈ।
Fareedkot Teekaਚੌਥੀ ਏਹ ਦਸਾ ਭਈ ਕਿ ਖੇਲਣੇ ਮੇਂ ਪ੍ਰੀਤੀ ਉਤਪਤਿ ਹੂਈ॥
Prof. Sahib Singhਚੌਥੀ ਅਵਸਥਾ ਵੇਲੇ ਖੇਡਾਂ ਵਿਚ ਪਿਆਰ ਦੇ ਕਾਰਣ (ਜੀਵ ਦੇ ਅੰਦਰ ਖੇਡਾਂ ਖੇਡਣ ਦੀ ਰੁਚੀ) ਉਪਜਦੀ ਹੈ,
SikhNet (Spanish)Después toma conciencia del juego del amor,

ਪੰਜਵੈ; ਖਾਣ ਪੀਅਣ ਕੀ ਧਾਤੁ ॥

panjavai; khaan peean kee dhaat | Ang 137

Sant Singh KhalsaFifth, he runs after food and drink;
Manmohan SinghFifthly he runs after food and drink.
Manmohan Singh (Punjabi)ਪੰਜਵੇ ਉਹ ਖਾਣ ਅਤੇ ਪੀਣ ਵੱਲ ਦੌੜਦਾ ਹੈ।
Fareedkot Teekaਪੰਜਵੇਂ ਖਾਣੇ ਪੀਣੇ ਮੇਂ ਧਾਵਣੀ ਹੂਈ॥
Prof. Sahib Singhਪੰਜਵੀਂ ਅਵਸਥਾ ਵਿਚ ਖਾਣ ਪੀਣ ਦੀ ਲਾਲਸਾ ਬਣਦੀ ਹੈ,

ਪਦ ਅਰਥ ਧਾਤੁ = ਧੌੜ, ਕਾਮਨਾ।

SikhNet (Spanish)Y su deseo se reduce a comer y beber.

ਛਿਵੈ; ਕਾਮੁ ਨ ਪੁਛੈ ਜਾਤਿ ॥

chhivai; kaam na puchhai jaat | Ang 137

Sant Singh Khalsasixth, in his sexual desire, he does not respect social customs.
Manmohan SinghIn the sixth he inquires not woman's caste in his lust.
Manmohan Singh (Punjabi)ਛੇਵੀ ਦਸ਼ਾ ਅੰਦਰ ਉਹ ਭੋਗ ਬਿਲਾਸ ਦੀ ਚੇਸ਼ਟਾ ਵਿੱਚ ਇਸਤ੍ਰੀ ਦੀ ਜਾਤੀ ਦਾ ਪਤਾ ਹੀ ਨਹੀਂ ਕਰਦਾ,
Fareedkot Teekaਛੀਵੇਂ ਕਾਮ ਕਰ ਇਸਤ੍ਰੀ ਕੀ ਜਾਤ ਅਜਾਤ ਨਹੀਂ ਪੂਛਤਾ, ਵਾ ਕਾਮਣੀਆਂ ਕੀ ਪਦਮਣੀ ਆਦਿ ਜਾਤਿ ਪੂਛਤਾ ਹੈ॥
Prof. Sahib Singhਛੇਵੀਂ ਅਵਸਥਾ ਵਿਚ (ਅੱਪੜ ਕੇ ਜੀਵ ਦੇ ਅੰਦਰ) ਕਾਮ (ਜਾਗਦਾ ਹੈ ਜੋ) ਜਾਤਿ ਕੁਜਾਤਿ ਭੀ ਨਹੀਂ ਵੇਖਦਾ।
SikhNet (Spanish)Después llega la lujuria que no respeta ninguna casta,

ਸਤਵੈ; ਸੰਜਿ ਕੀਆ. ਘਰ ਵਾਸੁ ॥

satavai; sanj keea. ghar vaas | Ang 137

Sant Singh KhalsaSeventh, he gathers wealth and dwells in his house;
Manmohan SinghSeventhly he amasses wealth and acquires an abode in his home.
Manmohan Singh (Punjabi)ਸਤਵੇ ਉਹ ਧਨ ਦੌਲਤ ਇਕੱਤਰ ਕਰਦਾ ਹੈ ਅਤੇ ਆਪਣੇ ਗ੍ਰਹਿ ਅੰਦਰ ਵਸੇਬਾ ਕਰ ਲੈਂਦਾ ਹੈ।
Fareedkot Teekaਸਤਵੈਂ ਏਹ ਦਸ਼ਾ ਹੂਈ ਕੇ ਪਦਾਰਥੋਂ ਕੋ ਇਕੱਤ੍ਰ ਕਰ ਕੇ ਅਪਨੀ ਇਸਤ੍ਰੀ ਕੇ ਸਾਥ ਘਰ ਮੇਂ ਵਾਸਾ ਕੀਆ॥
Prof. Sahib Singhਸਤਵੀਂ ਅਵਸਥਾ ਵੇਲੇ (ਜੀਵ ਪਦਾਰਥ) ਇਕੱਠੇ ਕਰ ਕੇ (ਆਪਣਾ) ਘਰ ਦਾ ਵਸੇਬਾ ਬਣਾਂਦਾ ਹੈ;

ਪਦ ਅਰਥ ਸੰਜਿ = (ਪਦਾਰਥ) ਇਕੱਠੇ ਕਰ ਕੇ।

SikhNet (Spanish)Entonces acumula riquezas y procura un hogar.

ਅਠਵੈ; ਕ੍ਰੋਧੁ ਹੋਆ ਤਨ ਨਾਸੁ ॥

atthavai; krodh hoaa tan naas | Ang 137

Sant Singh Khalsaeighth, he becomes angry, and his body is consumed.
Manmohan SinghIn the eighth stage his body is wasted in wrath.
Manmohan Singh (Punjabi)ਅਠਵੀਂ ਹਾਲਤ ਵਿੱਚ ਉਸ ਦੀ ਦੇਹਿ ਗੁੱਸੇ ਅੰਦਰ ਬਰਬਾਦ ਹੋ ਜਾਂਦੀ ਹੈ।
Fareedkot Teekaਅਠਵੇਂ ਏਹ ਦਸ਼ਾ ਹੂਈ ਕੇ ਬੁਢੇਪੇ ਮੇਂ ਕ੍ਰੋਧੁ ਅਧਿਕ ਹੂਆ ਔਰ ਸਰੀਰ (ਨਾਸੁ) ਖੀਣ ਹੂਆ॥
Prof. Sahib Singhਅਠਵੀਂ ਅਵਸਥਾ ਵਿਚ (ਜੀਵ ਦੇ ਅੰਦਰ) ਗੁੱਸਾ (ਪੈਦਾ ਹੁੰਦਾ ਹੈ ਜੋ) ਸਰੀਰ ਦਾ ਨਾਸ ਕਰਦਾ ਹੈ।
SikhNet (Spanish)Después su cuerpo envejece y se retuerce de rabia,

ਨਾਵੈ; ਧਉਲੇ ਉਭੇ ਸਾਹ ॥

naavai; dhaule ubhe saah | Ang 137

Sant Singh KhalsaNinth, he turns grey, and his breathing becomes labored;
Manmohan SinghIn the ninth he grows grey and his breathing becomes difficult.
Manmohan Singh (Punjabi)ਨੌਵੀ ਦਸ਼ਾ ਅੰਦਰ ਉਸ ਦੇ ਵਾਲਾ ਚਿੱਟੇ ਹੋ ਜਾਂਦੇ ਹਨ ਅਤੇ ਉਸ ਨੂੰ ਸੁਆਸ ਲੈਣਾ ਔਖਾ ਹੋ ਜਾਂਦਾ ਹੈ।
Fareedkot Teekaਨਉਮੇ ਏਹ ਦਸਾ ਭਈ ਕਿ ਧੌਲੇ ਕੇਸ ਹੂਏ ਔਰ (ਉਭੇ) ਖੜੇ ਸ੍ਵਾਸ ਲੇਨੇ ਲਗਾ, ਜਿਸ ਕੋ ਲੋਕ ਲੰਮੇ ਸ੍ਵਾਸ ਕਹਤੇ ਹੈਂ॥
Prof. Sahib Singh(ਉਮਰ ਦੇ) ਨਾਂਵੇਂ ਹਿੱਸੇ ਵਿਚ ਕੇਸ ਚਿੱਟੇ ਹੋ ਜਾਂਦੇ ਹਨ ਤੇ ਸਾਹ ਖਿੱਚ ਕੇ ਆਉਂਦੇ ਹਨ (ਭਾਵ, ਦਮ ਚੜ੍ਹਨ ਲੱਗ ਪੈਂਦਾ ਹੈ),
SikhNet (Spanish)Se vuelve gris y su respiración se vuelve laboriosa;

ਦਸਵੈ; ਦਧਾ ਹੋਆ ਸੁਆਹ ॥

dasavai; dadhaa hoaa suaah | Ang 137

Sant Singh Khalsatenth, he is cremated, and turns to ashes.
Manmohan SinghIn the tenth stage he is burnt and becomes ashes.
Manmohan Singh (Punjabi)ਦਸਵੀ ਅਵਸਥਾ ਅੰਦਰ ਉਹ ਸੜ ਬਲ ਜਾਂਦਾ ਹੈ ਅਤੇ ਭਸਮ ਹੋ ਜਾਂਦਾ ਹੈ।
Fareedkot Teekaਦਸਮੇ ਏਹ ਦਸਾ ਭਈ ਕੇ ਮ੍ਰਿਤੂ ਹੂਆ ਸਰੀਰ (ਦਧਾ) ਜਲ ਕਰ (ਸੁਆਹ) ਭਸਮ ਹੂਆ॥
Prof. Sahib Singhਦਸਵੇਂ ਦਰਜੇ ਤੇ ਜਾ ਕੇ ਸੜ ਕੇ ਸੁਆਹ ਹੋ ਜਾਂਦਾ ਹੈ।
SikhNet (Spanish)se muere y su cuerpo regresa al polvo.

ਗਏ. ਸਿਗੀਤ; ਪੁਕਾਰੀ ਧਾਹ ॥

ge. sigeet; pukaaree dhaah | Ang 137

Sant Singh KhalsaHis companions send him off, crying out and lamenting.
Manmohan SinghHis comrades accompany him to the pyre and give vent to loud lamentations.
Manmohan Singh (Punjabi)ਉਸ ਦੇ ਸੰਗੀ ਸਾਥੀ ਚਿਖਾ ਤਾਈਂ ਉਸ ਦੇ ਨਾਲ ਜਾਂਦੇ ਹਨ ਅਤੇ ਭੁੱਬਾਂ ਮਾਰਦੇ ਹਨ।
Fareedkot Teekaਜੋ ਜਲਾਣੇ ਕੋ ਸੰਗ ਗਏ ਥੇ ਤਿਨ੍ਹੋਂ ਨੇ ਧਾਹ (ਪੁਕਾਰੀ) ਮਾਰੀ ਅਰਥਾਤ ਅਤੀ ਰੁਦਨ ਕੀਆ। ਵਾ ਜੋ ਜਨਮ ਔਰ ਵਿਆਹ ਕੇ ਸਮੇਂ ਮੰਗਲ ਕੇ ਵਾਕ ਹੋਤੇ ਥੇ, ਸੋ ਗਏ। ਵਾ ਸਮਧੀ ਲੋਕ (ਗਏ) ਗਾਵਤੇ ਹੈਂ ਗੀਤੋਂ ਕੋ ਔਰ ਬੇਟੇ ਪੋਤੇ ਧਾਹ ਪੁਕਾਰਤੇ ਹੈਂ॥
Prof. Sahib Singhਜੋ ਸਾਥੀ (ਮਸਾਣਾਂ ਤਕ ਨਾਲ) ਜਾਂਦੇ ਹਨ, ਉਹ ਢਾਹਾਂ ਮਾਰ ਦੇਂਦੇ ਹਨ,

ਪਦ ਅਰਥ ਸਿਗੀਤ = ਸੰਗੀ, ਸਾਥੀ।

SikhNet (Spanish)Los amigos que acompañan la carroza fúnebre, lloran y se lamentan;

ਉਡਿਆ ਹੰਸੁ; ਦਸਾਏ ਰਾਹ ॥

auddiaa hans; dasaae raah | Ang 137

Sant Singh KhalsaThe swan of the soul takes flight, and asks which way to go.
Manmohan SinghThe swan (soul!) flies away and inquires about the road to take.
Manmohan Singh (Punjabi)ਰਾਜ-ਹੰਸ (ਆਤਮਾ) ਉਡ ਜਾਂਦੀ ਹੈ ਅਤੇ ਜਾਣ ਦਾ ਰਸਤਾ ਪੁਛਦੀ ਹੈ।
Fareedkot Teekaਜੀਵ ਦੇਹ ਭਿੰਨ ਹੂਆ ਜਮਦੂਤੋਂ ਸੇ ਰਾਹ ਕੋ (ਦਸਾਏ) ਪੂਛਤਾ ਹੈ॥
Prof. Sahib Singhਜੀਵਾਤਮਾ (ਸਰੀਰ ਵਿਚੋਂ) ਨਿਕਲ ਕੇ (ਅਗਾਂਹ ਦੇ) ਰਾਹ ਪੁੱਛਦਾ ਹੈ।

ਪਦ ਅਰਥ ਦਸਾਏ = ਪੁੱਛਦਾ ਹੈ।

SikhNet (Spanish)pero el pajarito ha volado, y nadie sabe a dónde.

ਆਇਆ ਗਇਆ; ਮੁਇਆ ਨਾਉ ॥

aaeaa geaa; mueaa naau | Ang 138

Sant Singh KhalsaHe came and he went, and now, even his name has died.
Manmohan SinghHe came and departed and even his Name is dead.
Manmohan Singh (Punjabi)ਉਹ ਆਇਆ ਸੀ ਤੇ ਟੁਰ ਗਿਆ ਹੈ ਅਤੇ ਉਸ ਦਾ ਨਾਮ ਭੀ ਮਰ ਮੁੱਕ ਗਿਆ ਹੈ।
Fareedkot Teekaਜੋ ਜੀਵ ਇਸ ਸਰੀਰ ਮੇਂ (ਆਇਆ) ਪ੍ਰਾਪਿਤ ਹੂਆ ਥਾ, ਸੋ ਇਸ ਕੋ ਤਿਆਗ ਕਰ ਔਰ ਸਰੀਰ ਮੇਂ ਗਿਆ ਹੈ, ਨਾਮ ਮਾਤ੍ਰ ਮੂਆ ਹੈ। ਵਾ ਨਾਮ ਹੈ ਕਿ ਅਮਕਾ ਮਰ ਗਿਆ ਹੈ ਵਾਸਤਵ ਸੇ ਮੂਆ ਨਹੀਂ ਹੈਂ॥☬ਇਸੀ ਬਾਤ ਕੋ ਸਿਧ ਕਰਤੇ ਹੂਏ ਕਹਤੇ ਹੈਂ:
Prof. Sahib Singhਜੀਵ ਜਗਤ ਵਿਚ ਆਇਆ ਤੇ ਤੁਰ ਗਿਆ, (ਜਗਤ ਵਿਚ ਉਸ ਦਾ) ਨਾਮ ਭੀ ਭੁੱਲ ਗਿਆ,

ਪਦ ਅਰਥ ਮੁਇਆ = ਭੁੱਲ ਗਿਆ, ਮੁੱਕ ਗਿਆ।

SikhNet (Spanish)Vino y se fue, y hasta su nombre ha muerto.

ਪਿਛੈ, ਪਤਲਿ ਸਦਿਹੁ ਕਾਵ ॥

pichhai, patal sadihu kaav | Ang 138

Sant Singh KhalsaAfter he left, food was offered on leaves, and the birds were called to come and eat.
Manmohan SinghAfter him food is offered on leaves and the crows are called.
Manmohan Singh (Punjabi)ਉਸ ਦੇ ਮਗਰੋਂ ਪੱਤਿਆਂ ਉਤੇ ਭੋਜਨ ਦਿੱਤਾ ਜਾਂਦਾ ਹੈ ਅਤੇ ਕਾਂ ਬੁਲਾਏ ਜਾਂਦੇ ਹਨ।
Fareedkot Teekaਪਿਛੇ ਅਰਥਾਤ ਮਰਣੇ ਸੇ ਉਪਰਾਂਤ ਸਰਾਧਾਦਿਕੋਂ ਮੇਂ ਪੱਤਣ ਮਣਸਾਵਤੇ ਹੈਂ, ਔਰ ਕਾਗੋਂ ਕੋ ਬੁਲਾਕਰ ਮ੍ਰਿਤੂ ਹੂਏ ਜੀਵ ਕੇ ਨਮਿਤ ਗੇਰਤੇ ਹੈਂ, ਇਸ ਸੇ ਅਮਰ ਸਿੱਧ ਹੂਆ॥
Prof. Sahib Singh(ਉਸ ਦੇ ਮਰਨ) ਪਿਛੋਂ ਪੱਤਰਾਂ ਉਤੇ (ਪਿੰਡ ਭਰਾ ਕੇ) ਕਾਂਵਾਂ ਨੂੰ ਹੀ ਸੱਦੀਦਾ ਹੈ (ਉਸ ਜੀਵ ਨੂੰ ਕੁਝ ਨਹੀਂ ਅੱਪੜਦਾ)।
SikhNet (Spanish)Para beneficiar a su Alma, han dado su cuerpo a los cuervos, y los Brahmanes comieron en platos de hoja de plátano, como es la costumbre.

ਨਾਨਕ; ਮਨਮੁਖਿ ਅੰਧੁ ਪਿਆਰੁ ॥

naanak; manamukh andh piaar | Ang 138

Sant Singh KhalsaO Nanak, the self-willed manmukhs love the darkness.
Manmohan SinghNanak, the wayward love the spiritual darkness.
Manmohan Singh (Punjabi)ਨਾਨਕ, ਆਪ-ਹੁਦਰੇ ਰੂਹਾਨੀ ਅਨ੍ਹੇਰੇ ਨੂੰ ਮੁਹੱਬਤ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਨਮੁਖ ਜੋ (ਅੰਧੁ) ਅਗਿਆਨੀ ਹੈਂ ਤਿਨ ਕਾ ਮੰਦ ਕਰਮੋਂ ਮੇਂ ਪਿਆਰ ਹੈ॥☬ਜੇ ਕਹੈ ਜੀਵ ਤੋ ਅਬਿਨਾਸੀ ਹੈ, ਫਿਰ ਜੀਵ ਸੰਸਾਰ ਮੇਂ ਕਿਯੋਂ ਡੂਬਤੇਂ ਹੈਂ? ਇਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ (ਜਗਤ ਨਾਲ) ਪਿਆਰ ਅੰਨ੍ਹਿਆਂ ਵਾਲਾ ਪਿਆਰ ਹੈ,

ਪਦ ਅਰਥ ਅੰਧੁ = ਅੰਨ੍ਹਾ, ਅਗਿਆਨਤਾ ਵਾਲਾ।

SikhNet (Spanish)Dice Nanak, los voluntariosos Manmukjs aman la dualidad toda su vida,

ਬਾਝੁ ਗੁਰੂ; ਡੁਬਾ ਸੰਸਾਰੁ ॥੨॥

baajh guroo; ddubaa sansaar |2| Ang 138

Sant Singh KhalsaWithout the Guru, the world is drowning. ||2||
Manmohan SinghWithout the Guru the world is drowned.
Manmohan Singh (Punjabi)ਗੁਰਾਂ ਦੇ ਬਗੈਰ ਜਹਾਨ ਡੁੱਬ ਗਿਆ ਹੈ।
Fareedkot Teekaਗੁਰੋਂ ਕੇ ਉਪਦੇਸ ਬਿਨਾ ਜੀਵ ਸੰਸਾਰ ਮੇਂ ਡੂਬਾ ਹੂਆ ਹੈ॥੨॥☬ਅਬ ਗੁਰੂ ਜੀ ਦਸ ਅਵਸਥਾ ਵਰਨਨ ਕਰਤੇ ਹੈਂ ਦਸ ਵਰਸ ਕੀ ਏਕ ਅਵਸਥਾ ਹੈ:
Prof. Sahib Singhਗੁਰੂ (ਦੀ ਸਰਣ ਆਉਣ) ਤੋਂ ਬਿਨਾ ਜਗਤ (ਇਸ 'ਅੰਧ ਪਿਆਰ' ਵਿਚ) ਡੁੱਬ ਰਿਹਾ ਹੈ ॥੨॥
SikhNet (Spanish)de aquí que todos se ahoguen sin el Guru.(2)
Answers quote the Granth verbatim with Ang citations. AI commentary is not Gurbani and not a religious ruling.