ਮਾਰੂ ਕਬੀਰ ਜੀਉ ॥
maaroo kabeer jeeo |
Sant Singh KhalsaMaaroo, Kabeer Jee:
Manmohan SinghMaru Sire Kabir.
Manmohan Singh (Punjabi)ਮਾਰੂ ਮਹਾਰਾਜ ਕਬੀਰ।
SikhNet (Spanish)Maru, Kabir yi.
ਦੀਨੁ ਬਿਸਾਰਿਓ. ਰੇ ਦਿਵਾਨੇ; ਦੀਨੁ ਬਿਸਾਰਿਓ ਰੇ ॥
deen bisaario. re divaane; deen bisaario re |
Sant Singh KhalsaYou have forgotten your religion, O madman; you have forgotten your religion.
Manmohan SinghThou has forgotten thy religion, O madman! O thou has forgotten thy religion.
Manmohan Singh (Punjabi)ਤੂੰ ਆਪਣੇ ਧਰਮ ਨੂੰ ਭਲਾ ਦਿੱਤਾ ਹੈ, ਹੇ ਪਗਲ ਪ੍ਰਾਣੀ! ਤੂੰ ਆਪਦੇ ਧਰਮ ਨੂੰ ਭੁਲਾ ਦਿੱਤਾ ਹੈ।
Fareedkot Teekaਹੇ ਬਾਵਰੇ ਪੁਰਸ! ਤੈਨੇ ਮਨ ਤਨ ਕਰ ਕੇ ਅਪਨਾ ਧਰਮ ਬਿਸਾਰ ਦੀਆ ਹੈ॥
Prof. Sahib Singhਹੇ ਕਮਲੇ ਮਨੁੱਖ! ਤੂੰ ਧਰਮ (ਮਨੁੱਖਾ-ਜੀਵਨ ਦਾ ਫ਼ਰਜ਼) ਵਿਸਾਰ ਦਿੱਤਾ ਹੈ।ਪਦ ਅਰਥ ਦੀਨੁ = ਧਰਮੁ, ਮਜ਼ਹਬ। ਰੇ ਦਿਵਾਨੇ = ਹੇ ਕਮਲਿਆ!
SikhNet (Spanish)Oh hombre loco, ¿por qué has abandonado tu Fe?, has perdido el mérito del nacimiento humano,
ਪੇਟੁ ਭਰਿਓ. ਪਸੂਆ ਜਿਉ ਸੋਇਓ; ਮਨੁਖੁ ਜਨਮੁ ਹੈ ਹਾਰਿਓ ॥੧॥ ਰਹਾਉ ॥
pett bhario. pasooaa jiau soeo; manukh janam hai haario |1| rahaau |
Sant Singh KhalsaYou fill your belly, and sleep like an animal; you have wasted and lost this human life. ||1||Pause||
Manmohan SinghThou fill thy belly, sleep like a beast and lose thy human life. Pause.
Manmohan Singh (Punjabi)ਤੂੰ ਆਪਣੇ ਢਿੱਡ ਨੂੰ ਭਰਦਾ ਹੈਂ, ਡੰਗਰ ਦੀ ਮਾਨਿੰਦ ਸੋਦਾਂ ਹੈਂ ਅਤੇ ਆਪਣੇ ਮਨੁੱਸ਼ੀ ਜੀਵਨ ਨੂੰ ਹਾਰ ਦਿੰਦਾ ਹੈਂ। ਠਹਿਰਾਉ।
Fareedkot Teekaਪੇਟ ਭਰਕੇ ਪਸੂ ਕੀ ਤਰਾਂ ਤੂੰ ਸੋਇਆ ਹੈ, ਐਸਾ ਦੁਰਲਭ ਮਨੁਖ ਜਨਮੁ ਤੈਨੇ ਜੂਏ ਮੇਂ ਹਾਰ ਦੀਆ ਹੈ॥੧॥ ਰਹਾਉ ॥
Prof. Sahib Singhਤੂੰ ਪਸ਼ੂਆਂ ਵਾਂਗ ਢਿੱਡ ਭਰ ਕੇ ਸੁੱਤਾ ਰਹਿੰਦਾ ਹੈਂ; ਤੂੰ ਮਨੁੱਖ ਜੀਵਨ ਐਵੇਂ ਹੀ ਗੰਵਾ ਲਿਆ ਹੈ ॥੧॥ ਰਹਾਉ ॥ਪਦ ਅਰਥ ਜਿਉ = ਵਾਂਗ। ਹਾਰਿਓ = ਗੰਵਾ ਲਿਆ ਹੈ ॥੧॥ ਰਹਾਉ ॥
SikhNet (Spanish)llenándote el estómago como cuadrúpedo. (1-Pausa)
ਸਾਧਸੰਗਤਿ ਕਬਹੂ. ਨਹੀ ਕੀਨੀ; ਰਚਿਓ ਧੰਧੈ ਝੂਠ ॥
saadhasangat kabahoo. nahee keenee; rachio dhandhai jhootth |
Sant Singh KhalsaYou never joined the Saadh Sangat, the Company of the Holy. You are engrossed in false pursuits.
Manmohan SinghThou mingle not with the society of saints ever and are engrossed in false pursuits.
Manmohan Singh (Punjabi)ਤੂੰ ਸਤਿਸੰਗਤ ਨਾਲ ਕਦੇ ਭੀ ਮੇਲ ਜੋਲ ਨਹੀਂ ਕਰਦਾ ਤੇ ਕੂੜੇ ਵਿਹਾਰਾ ਅੰਦਰ ਖੱਚਤ ਹੋਇਆ ਹੋਇਆ ਹੈਂ।
Fareedkot Teekaਸੰਤੋਂ ਕੀ ਸੰਗਤ ਤੈਨੇ ਕਬੀ ਭੀ ਨਹੀਂ ਕਰੀ ਔ ਝੂਠੇ ਧੰਧਿਓਂ ਮੇਂ ਰਚਿਆ ਰਹਿਤਾ ਹੈਂ॥
Prof. Sahib Singhਤੂੰ ਕਦੇ ਸਤਸੰਗ ਵਿਚ ਨਹੀਂ ਗਿਆ, ਜਗਤ ਦੇ ਝੂਠੇ ਧੰਧਿਆਂ ਵਿਚ ਹੀ ਮਸਤ ਹੈਂ;ਪਦ ਅਰਥ ਰਚਿਓ = ਰੁੱਝਾ ਪਿਆ ਹੈਂ।
SikhNet (Spanish)No te has asociado con los Santos y te has involucrado en una contienda vana. Sí, eres como un perro sarnoso,
ਸੁਆਨ ਸੂਕਰ ਬਾਇਸ ਜਿਵੈ; ਭਟਕਤੁ ਚਾਲਿਓ ਊਠਿ ॥੧॥
suaan sookar baaeis jivai; bhattakat chaalio aootth |1|
Sant Singh KhalsaYou wander like a dog, a pig, a crow; soon, you shall have to get up and leave. ||1||
Manmohan Singhthou wander like a dog, a swine and a crow. Thou shall soon arise and depart.
Manmohan Singh (Punjabi)ਤੂੰ ਕੁੱਤੇ, ਸੂਰ ਅਤੇ ਕਾਂ ਦੀ ਨਿਆਂਈਂ ਟੱਕਰਾਂ ਮਾਰਦਾ ਫਿਰਦਾ ਹੈਂ। ਤੂੰ ਛੇਤੀ ਹੀ ਉਠੱ ਕੇ ਟੁਰ ਵੰਝੇਗਾ।
Fareedkot Teeka(ਕੁਤੇ) ਸੂਰ ਕਾਗ ਕੀ ਨਿਆਈਂ ਭਟਕਤਾ ਹੂਆ ਉਠ ਕੇ ਚਲਾ ਜਾਏਂਗਾ॥੧॥
Prof. Sahib Singhਕਾਂ, ਕੁੱਤੇ, ਸੂਰ ਵਾਂਗ ਭਟਕਦਾ ਹੀ (ਜਗਤ ਤੋਂ) ਤੁਰ ਜਾਏਂਗਾ ॥੧॥ਪਦ ਅਰਥ ਸੁਆਨ = ਕੁੱਤਾ। ਸੂਕਰ = ਸੂਰ। ਬਾਇਸ = ਕਾਂ। ਭਟਕਤੁ = ਭਟਕਦਾ ਹੀ, ਖ਼ੁਆਰ ਹੁੰਦਾ ਹੀ ॥੧॥
SikhNet (Spanish)como un cerdo o un ave de rapiña, y atrapado en tu satisfacción lujuriosa, dejas este mundo, crees que eres grandioso y ves a los demás como pequeños puntos.
ਆਪਸ ਕਉ ਦੀਰਘੁ ਕਰਿ ਜਾਨੈ; ਅਉਰਨ ਕਉ ਲਗ ਮਾਤ ॥
aapas kau deeragh kar jaanai; aauran kau lag maat |
Sant Singh KhalsaYou believe that you yourself are great, and that others are small.
Manmohan SinghThou deem thyself ad great and others but small.
Manmohan Singh (Punjabi)ਤੂੰ ਆਪਣੇ ਆਪ ਨੂੰ ਵੱਡਾ ਕਰ ਕੇ ਜਾਣਦਾ ਹੈ ਅਤੇ ਹੋਰਨਾਂ ਨੂੰ ਨਿਰਾਪੁਰਾ ਛੋਟਾ।
Fareedkot Teekaਆਪਸ ਕੋ ਤੌ ਬਡਾ ਕਰ ਮਾਨਤਾ ਹੈ ਪੁਨਃ ਔਰਨ ਕੋ ਤੁਛ ਮਾਤਰ ਜਾਨਤਾ ਹੈ॥
Prof. Sahib Singhਜੋ ਮਨੁੱਖ ਆਪਣੇ ਆਪ ਨੂੰ ਵੱਡੇ ਸਮਝਦੇ ਹਨ ਤੇ ਹੋਰਨਾਂ ਨੂੰ ਤੁੱਛ ਜਾਣਦੇ ਹਨ,ਪਦ ਅਰਥ ਦੀਰਘੁ = ਵੱਡਾ, ਵੱਡੀ ਉਮਰ ਵਾਲਾ, ਲੰਮਾ। ਲਗ ਮਾਤ = ਮਾਤ੍ਰਾ ਜਿਤਨਾ, ਨਿੱਕਾ ਜਿਹਾ, ਤੁੱਛ।
SikhNet (Spanish)Pues ve, aquéllos que ven a otros pequeños en pensamiento, palabra u obra,
ਮਨਸਾ ਬਾਚਾ ਕਰਮਨਾ; ਮੈ ਦੇਖੇ. ਦੋਜਕ ਜਾਤ ॥੨॥
manasaa baachaa karamanaa; mai dekhe. dojak jaat |2|
Sant Singh KhalsaThose who are false in thought, word and deed, I have seen them going to hell. ||2||
Manmohan SinghThey who are evil in thought, word and deed; Them I have seen going to hell.
Manmohan Singh (Punjabi)ਜੋ ਖ਼ਿਆਲ, ਬਚਨ ਤੇ ਅਮਲ ਅੰਦਰ ਮੰਦੇ ਹਨ; ਉਨ੍ਹਾਂ ਨੂੰ ਮੈਂ ਨਰਕ ਨੂੰ ਜਾਂਦਿਆਂ ਵੇਖਿਆ ਹੈ।
Fareedkot Teekaਮਨ, ਬਾਨੀ ਔ ਸਰੀਰ ਕਰ ਕੇ ਜੋ ਹੰਕਾਰੀ ਹੈਂ, ਸੋ ਮੈਂਨੇ ਨਰਕ ਕਉ ਜਾਤੇ ਦੇਖੇ ਹੈਂ॥੨॥
Prof. Sahib Singhਮਨੁੱਖ ਮਨ, ਬਚਨ ਜਾਂ ਕਰਮ ਦੁਆਰਾ (ਆਪਣੇ ਆਪ ਨੂੰ ਵੱਡੇ ਹੋਰਨਾਂ ਨੂੰ ਛੋਟੇ ਜਾਣਦੇ ਹਨ) ਐਸੇ ਬੰਦੇ ਮੈਂ ਦੋਜ਼ਕ ਜਾਂਦੇ ਵੇਖੇ ਹਨ (ਭਾਵ, ਨਿੱਤ ਇਹ ਵੇਖਣ ਵਿਚ ਆਉਂਦਾ ਹੈ ਕਿ ਅਜਿਹੇ ਹੰਕਾਰੀ ਮਨੁੱਖ ਹਉਮੈ ਵਿਚ ਇਉਂ ਦੁਖੀ ਹੁੰਦੇ ਹਨ ਜਿਵੇਂ ਦੋਜ਼ਕ ਦੀ ਅੱਗ ਵਿਚ ਸੜ ਰਹੇ ਹਨ) ॥੨॥ਪਦ ਅਰਥ ਮਨਸਾ = {Skt. मनसा Instrumental singular from मनस् by means of mind} ਮਨ ਦੀ ਰਾਹੀਂ। ਬਾਚਾ = {Skt. वाचा Instrumental singular from वाच् by means of word} ਬਚਨ ਦੁਆਰਾ। ਕਰਮਨਾ = {Skt. कर्मणा Instrumental singular from कर्मन् Through action} ਕੰਮ ਦੀ ਰਾਹੀਂ ॥੨॥
SikhNet (Spanish)son conducidos a la profundidad de la oscuridad de su conciencia. (2)
ਕਾਮੀ ਕ੍ਰੋਧੀ ਚਾਤੁਰੀ; ਬਾਜੀਗਰ ਬੇਕਾਮ ॥
kaamee krodhee chaaturee; baajeegar bekaam |
Sant Singh KhalsaThe lustful, the angry, the clever, the deceitful and the lazy
Manmohan SinghThe lustful, the wrathful, the clever, the deceitful and the idlers.
Manmohan Singh (Punjabi)ਵਿਸ਼ੈਈ, ਗੁੱਸੇਬਾਜ਼, ਚਾਲਾਕ ਧੋਖ਼ੇਬਾਜ਼ ਅਤੇ ਨਿਕੰਮੇ।
Fareedkot Teekaਕਾਮੀ, ਕ੍ਰੋਧੀ ਕੀ ਜੋ ਸੰਸਾਰ ਕੇ ਧੰਧਿਓਂ ਕੀ ਚਾਤੁਰੀ ਹੈ, ਸੋ ਨਿਕੰਮੀ ਹੈ। ਜੈਸੇ ਬਾਜੀਗਰ ਕੀ ਰਚਨਾ ਕਿਸੇ ਕਾਮ ਨਹੀਂ ਅਰਥਾਤ ਝੂਠੀ ਹੈ, ਤੈਸੇ ਉਸ ਕੀ ਚਾਤੁਰੀ ਹੈ॥
Prof. Sahib Singhਕਾਮ-ਵੱਸ ਹੋ ਕੇ, ਕ੍ਰੋਧ-ਅਧੀਨ ਹੋ ਕੇ, ਚਤਰਾਈਆ ਠੱਗੀਆਂ ਨਕਾਰੇ-ਪਨ ਵਿਚ,ਪਦ ਅਰਥ ਚਾਤੁਰੀ = ਚਤਰ, ਚਲਾਕ। ਬਾਜੀਗਰ = ਠੱਗੀ ਕਰਨ ਵਾਲੇ। ਬੇਕਾਮ = ਨਿਕੰਮੇ, ਨਕਾਰੇ।
SikhNet (Spanish)Oh ser lujurioso y sin valor, lleno de enojo, astucia y teatro,
ਨਿੰਦਾ ਕਰਤੇ ਜਨਮੁ ਸਿਰਾਨੋ; ਕਬਹੂ. ਨ ਸਿਮਰਿਓ ਰਾਮੁ ॥੩॥
nindaa karate janam siraano; kabahoo. na simario raam |3|
Sant Singh Khalsawaste their lives in slander, and never remember their Lord in meditation. ||3||
Manmohan SinghThey waste their life in slandering others and remember not their Lord ever.
Manmohan Singh (Punjabi)ਉਹ ਹੋਰਨਾਂ ਦੀ ਬਦਖੋਈਂ ਕਰਨ ਅੰਦਰ ਆਪਣਾ ਜੀਵਨ ਗਵਾ ਲੈਂਦੇ ਹਨ ਅਤੇ ਕਦੇ ਭੀ ਆਪਣੇ ਸੁਆਮੀ ਦਾ ਆਰਾਧਨ ਨਹੀਂ ਕਰਦੇ।
Fareedkot Teekaਕਿਉਂ ਕਿ ਨਿੰਦਾ ਕਰਤਿਆਂ ਕਾ ਜਨਮ ਬੀਤਿਆ ਹੈ ਔ ਰਾਮ ਕੋ ਕਬੀ ਭੀ ਨਹੀਂ ਸਿਮਰਿਆ ਹੈ॥੩॥
Prof. Sahib Singhਦੂਜਿਆਂ ਦੀ ਨਿੰਦਿਆ ਕਰ ਕੇ, (ਹੇ ਕਮਲਿਆ!) ਤੂੰ ਜੀਵਨ ਗੁਜ਼ਾਰ ਦਿੱਤਾ ਹੈ, ਕਦੇ ਪ੍ਰਭੂ ਨੂੰ ਯਾਦ ਨਹੀਂ ਕੀਤਾ ॥੩॥ਪਦ ਅਰਥ ਸਿਰਾਨੋ = ਗੁਜ਼ਰ ਗਿਆ ॥੩॥
SikhNet (Spanish)has desperdiciado tu vida calumniando a otros y no has apreciado el Nombre del Señor. (3)
ਕਹਿ ਕਬੀਰ. ਚੇਤੈ ਨਹੀ; ਮੂਰਖੁ ਮੁਗਧੁ ਗਵਾਰੁ ॥
keh kabeer. chetai nahee; moorakh mugadh gavaar |
Sant Singh KhalsaSays Kabeer, the fools, the idiots and the brutes do not remember the Lord.
Manmohan SinghSays Kabir, the fools, the block-heads and the brutes meditate not on their Lord.
Manmohan Singh (Punjabi)ਕਬੀਰ ਜੀ ਆਖਦੇ ਹਨ, ਬੇਵਕੂਫ਼, ਬੱਧੂ ਅਤੇ ਵਹਿਸ਼ੀ ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦੇ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਵਹੁ (ਚੇਤੈ) ਸਮਝਤਾ ਨਹੀਂ ਕਿਉਂਕਿ ਮਨ, ਬਾਣੀ, ਸਰੀਰ ਕਰ ਕੇ ਗਵਾਰੁ ਹੈ॥
Prof. Sahib Singhਕਬੀਰ ਆਖਦਾ ਹੈ ਕਿ (ਉਹ) ਮੂਰਖ ਮੂੜ੍ਹ ਗੰਵਾਰ ਮਨੁੱਖ-
SikhNet (Spanish)Oh tonto e ignorante salvaje, por nada te acuerdas de Dios y sin conocer el Nombre del Señor,
ਰਾਮੁ ਨਾਮੁ ਜਾਨਿਓ ਨਹੀ; ਕੈਸੇ ਉਤਰਸਿ ਪਾਰਿ ॥੪॥੧॥
raam naam jaanio nahee; kaise utaras paar |4|1|
Sant Singh KhalsaThey do not know the Lord's Name; how can they be carried across? ||4||1||
Manmohan SinghThey realise not the Lord's Name. How shall they be ferried across?
Manmohan Singh (Punjabi)ਉਹ ਪ੍ਰਭੂ ਦੇ ਨਾਮ ਨੂੰ ਅਨੁਭਵ ਨਹੀਂ ਕਰਦੇ। ਉਨ੍ਹਾਂ ਦਾ ਕਿਸ ਤਰ੍ਹਾਂ ਪਾਰ ਉਤਾਰਾ ਹੋਵੇਗਾ।
Fareedkot Teekaਪੁਨ: ਰਾਮ ਨਾਮ ਕੋ ਸੁਖ ਦਾਤਾ ਹੀ ਨਹੀਂ ਜਾਨਿਆ ਵਹੁ ਪਾਰ ਕੈਸੇ ਉਤਰੇਗਾ? ॥੪॥੧॥☬ਜੋਗ ਕਾ ਪ੍ਰਕਾਰ ਦਿਖਾਵਤੇ ਹੈਂ:
Prof. Sahib Singhਜਿਹੜਾ ਪਰਮਾਤਮਾ ਨੂੰ ਨਹੀਂ ਸਿਮਰਦਾ, ਪ੍ਰਭੂ ਦੇ ਨਾਮ ਨਾਲ ਸਾਂਝ ਨਹੀਂ ਪਾਂਦਾ, (ਸੰਸਾਰ-ਸਮੁੰਦਰ ਵਿਚੋਂ) ਕਿਵੇਂ ਪਾਰ ਲੰਘੇਗਾ? ॥੪॥੧॥
SikhNet (Spanish)¿cómo podrás ser llevado a través? (4-1)