ੴ

ਸਿੱਖਬਾਣੀ · SikhBani

ਰਾਗੁ ਮਾਰੂ ਬਾਣੀ ਜੈਦੇਉ ਜੀਉ ਕੀ ॥

raag maaroo baanee jaideo jeeo kee
Bhagat Jaidev Ji ਭਗਤ ਜੈਦੇਵ ਜੀ · Raag Maaroo · Ang 1106 · 8 lines
Translations

ਰਾਗੁ ਮਾਰੂ ਬਾਣੀ ਜੈਦੇਉ ਜੀਉ ਕੀ ॥

raag maaroo baanee jaideo jeeo kee |

Sant Singh KhalsaRaag Maaroo, The Word Of Jai Dayv Jee:
Manmohan SinghRag Maru Hymns of Sire Jaidev
Manmohan Singh (Punjabi)ਰਾਗ ਮਾਰੂ ਸ਼ਬਦ ਮਹਾਰਾਜ ਜੈਦੇਵ।
Prof. Sahib Singhਰਾਗ ਮਾਰੂ ਵਿੱਚ ਭਗਤ ਜੈਦੇਵ ਜੀ ਦੀ ਬਾਣੀ।
SikhNet (Spanish)Rag Maru, el Mundo de Yai Dev yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is bur One God By the grace of the True Guru, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਚੰਦ ਸਤ. ਭੇਦਿਆ, ਨਾਦ ਸਤ ਪੂਰਿਆ; ਸੂਰ ਸਤ ਖੋੜਸਾ ਦਤੁ ਕੀਆ ॥

chand sat. bhediaa, naad sat pooriaa; soor sat khorrasaa dat keea |

Sant Singh KhalsaThe breath is drawn in through the left nostril; it is held in the central channel of the Sushmanaa, and exhaled through the right nostril, repeating the Lord's Name sixteen times.
Manmohan SinghThe breath is drawn in by the left nostril. If is retained within Sukhmana and is breathed out by the right nostril, uttering sixteen times the Lord's Name.
Manmohan Singh (Punjabi)ਸੁਆਸ ਖੱਬੀ ਨਾਸ ਦੁਆਰਾ ਅੰਦਰ ਖਿੱਚਿਆ ਜਾਂਦਾ ਹੈ। ਇਸ ਨੂੰ ਸੁਖਮਨਾ ਅੰਦਰ ਰੋਕਿਆ ਜਾਂਦਾ ਹੈ ਅਤੇ ਸੋਲਾਂ ਵਾਰੀ ਸਾਈਂ ਦੇ ਨਾਮ ਦਾ ਉਚਾਰਨ ਕਰਕੇ ਸੱਜੀ ਨਾਸ ਦੁਆਰਾ ਬਾਹਰ ਕੱਢਿਆ ਜਾਂਦਾ ਹੈ।
Fareedkot Teeka(ਸੂਰ ਸਤ) ਸੂਰਜ ਕੀ ਜੋ ਸੁਰ ਹੈ, ਸੋ (ਖੋੜਸਾ) ਸੋਲਾਂ ਵਾਰ ਓਹ ਮੰਤ੍ਰ ਪੜਕੇ ਪ੍ਰਾਣ ਪੌਣ ਕਾ ਦਸਮੇ ਦੁਆਰ ਮੇਂ (ਦਤੁ) ਦੇਣਾ ਕੀਆ। (ਨਾਦ ਸਤ ਪੂਰਿਆ) ਓਂ ਜੋ ਸਬਦ ਹੈ ਇਸ ਮੰਤਰ ਕੋ ਚੌਸਠ ਵਾਰ ਪੜਕੇ ਸੁਖਮਨਾ ਸੁਰ ਮੇਂ ਪੂਰਿਆ ਅਰਥਾਤ ਕੁੰਭਕ ਕੀਆ। (ਚੰਦ ਸਤ ਭੇਦਿਆ) ਬਤੀ ਵਾਰ ਓਂ ਮੰਤਰ ਪੜਕੇ ਚੰਦਰਮਾ ਕੀ (ਸਤ) ਸੁਰ ਕਰ ਪ੍ਰਾਣ ਪੌਣ ਕੋ ਉਤਾਰਿਆ ਹੈ॥
Prof. Sahib Singh(ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਹੀ) ਖੱਬੀ ਸੁਰ ਵਿਚ ਪ੍ਰਾਣ ਚੜ੍ਹ ਭੀ ਗਏ ਹਨ, ਸੁਖਮਨਾ ਵਿਚ ਅਟਕਾਏ ਭੀ ਗਏ ਹਨ, ਤੇ ਸੱਜੀ ਸੁਰ ਰਸਤੇ ਸੋਲਾਂ ਵਾਰੀ 'ਓਂ' ਆਖ ਕੇ (ਉਤਰ) ਭੀ ਆਏ ਹਨ (ਭਾਵ, ਪ੍ਰਾਣਾਯਾਮ ਦਾ ਸਾਰਾ ਉੱਦਮ ਸਿਫ਼ਤ-ਸਾਲਾਹ ਵਿਚ ਹੀ ਆ ਗਿਆ ਹੈ, ਸਿਫ਼ਤ-ਸਾਲਾਹ ਦੇ ਟਾਕਰੇ ਤੇ ਪ੍ਰਾਣ ਚਾੜ੍ਹਨ, ਟਿਕਾਣ ਅਤੇ ਉਤਾਰਨ ਵਾਲੇ ਸਾਧਨ ਪ੍ਰਾਣਾਯਾਮ ਦੀ ਲੋੜ ਹੀ ਨਹੀਂ ਰਹਿ ਗਈ)।

ਪਦ ਅਰਥ ਚੰਦ = ਚੰਦ੍ਰਮਾ ਨਾੜੀ, "ਸੋਮ ਸਰ", ਖੱਬੀ ਨਾਸ ਦੀ ਨਾੜੀ। ਸਤ = {Skt. सत्व, ਸੱਤ੍ਵ} ਪ੍ਰਾਣ। ਭੇਦਿਆ = ਵਿੰਨ੍ਹ ਲਿਆ, ਚਾੜ੍ਹ ਲਏ (ਪ੍ਰਾਣ)। ਨਾਦ = ਸੁਖਮਨਾ। ਪੂਰਿਆ = (ਪ੍ਰਾਣ) ਰੋਕ ਲਏ। ਸੂਰ = ਸੱਜੀ ਸੁਰ। ਖੋੜਸਾ = ਸੋਲਾਂ ਵਾਰੀ (ਓਂ ਆਖ ਕੇ)। ਦਤੁ ਕੀਤਾ = (ਪ੍ਰਾਣ ਬਾਹਰ) ਕੱਢੇ।

SikhNet (Spanish)La respiración penetra a través del canal lunar, Ida, el lado izquierdo, es retenido en Shushmana, la Melodía del Naad, y sacado hacia afuera a través del canal solar, Píngala, el lado derecho, recitando dieciséis veces el Nombre del Dios.

ਅਬਲ ਬਲੁ ਤੋੜਿਆ. ਅਚਲ ਚਲੁ ਥਪਿਆ; ਅਘੜੁ ਘੜਿਆ. ਤਹਾ ਅਪਿਉ ਪੀਆ ॥੧॥

abal bal torriaa. achal chal thapiaa; agharr gharriaa. tahaa apiau peea |1|

Sant Singh KhalsaI am powerless; my power has been broken. My unstable mind has been stabliized, and my unadorned soul has been adorned. I drink in the Ambrosial Nectar. ||1||
Manmohan SinghBreaking my power, I have become powerless, my unstable mind I have make stable and my unfashioned soul, I have fashioned. Then alone have I quaffed Nectar.
Manmohan Singh (Punjabi)ਆਪਣੀ ਤਾਕਤ ਨੂੰ ਤੋੜ ਮੈਂ ਤਾਕਤ-ਹੀਣ ਹੋ ਗਿਆ ਹਾਂ, ਆਪਦੇ ਅਨਸਥਿਰ ਮਨ ਨੂੰ ਮੈਂ ਅਸਥਿਰ ਕਰ ਲਿਆ ਹੈ ਅਤੇ ਆਪਦੀ ਅਣਘੜ ਆਤਮਾ ਨੂੰ ਠੀਕ ਢਾਲ ਲਿਆ ਹੈ। ਕੇਵਲ ਤਾਂ ਹੀ ਮੈਂ ਅੰਮ੍ਰਿਤ ਪਾਨ ਕੀਤਾ ਹੈ।
Fareedkot Teekaਸਰੀਰ ਕਾ ਬਲੁ ਤੋੜਿਆ ਦਲੀ ਆਖਾਇਕੈ (ਅਬਲ) ਬਲ ਸੇ ਰਹਤ ਕੀਆ, ਚਲ ਰੂਪ ਪ੍ਰਾਣਾਂ ਕੋ ਅਚਲ ਕਰਿ ਕੇ ਇਸਥਿਤ ਕੀਆ, (ਅਘੜੁ) ਅਸੁਧ ਮਨ ਕੋ ਸੁਧ ਕੀਆ, ਤਹਾਂ ਕਹਾਂ ਦਸਮੇਂ ਦੁਆਰੇ ਮੇਂ ਅੰਮ੍ਰਿਤ ਪਾਨ ਕੀਆ॥੧॥
Prof. Sahib Singh(ਇਸ ਸਿਫ਼ਤ-ਸਾਲਾਹ ਦਾ ਸਦਕਾ) (ਵਿਕਾਰਾਂ ਵਿਚ ਪੈਣ ਕਰਕੇ) ਕਮਜ਼ੋਰ (ਹੋਏ) ਮਨ ਦਾ ('ਦੁਬਿਧਾ ਦ੍ਰਿਸਟਿ' ਵਾਲਾ) ਬਲ ਟੁੱਟ ਗਿਆ ਹੈ, ਅਮੋੜ ਮਨ ਦਾ ਚੰਚਲ ਸੁਭਾਉ ਰੁਕ ਗਿਆ ਹੈ, ਇਹ ਅਲ੍ਹੜ ਮਨ ਹੁਣ ਸੋਹਣੀ ਘਾੜਤ ਵਾਲਾ ਹੋ ਗਿਆ ਹੈ, ਇਥੇ ਅੱਪੜ ਕੇ ਇਸ ਨੇ ਨਾਮ-ਅੰਮ੍ਰਿਤ ਪੀ ਲਿਆ ਹੈ ॥੧॥

ਪਦ ਅਰਥ ਅਬਲ ਬਲੁ = (ਵਿਕਾਰਾਂ ਵਿਚ ਪੈਣ ਕਰਕੇ) ਕਮਜ਼ੋਰ ਮਨ ਦਾ (ਵਿਸ਼ੇ ਵਿਕਾਰਾਂ ਤੇ ਦੁਬਿਧਾ ਦ੍ਰਿਸ਼ਟੀ ਵਾਲਾ) ਬਲ। ਅਚਲ = ਅਮੋੜ। ਚਲੁ = ਚੰਚਲ ਸੁਭਾਉ। ਅਚਲ ਚਲੁ = ਅਮੋੜ ਮਨ ਦਾ ਸੁਭਾਉ। ਥਪਿਆ = ਰੋਕ ਲਿਆ। ਅਘੜੁ = ਅੱਲ੍ਹੜ ਮਨ। ਅਪਿਉ = ਅੰਮ੍ਰਿਤ ॥੧॥

SikhNet (Spanish)No tengo poder alguno, el malvado poder de la mente se ha roto, las andanzas de mi mente han terminado, ha dejado de ser salvaje y mi Alma ha sido adornada bebiendo del Néctar Ambrosial. (1)

ਮਨ; ਆਦਿ ਗੁਣ ਆਦਿ ਵਖਾਣਿਆ ॥

man; aad gun aad vakhaaniaa |

Sant Singh KhalsaWithin my mind, I chant the Name of the Primal Lord God, the Source of virtue.
Manmohan SinghWithin my mind I contemplate the primal Lord, the source of virtue.
Manmohan Singh (Punjabi)ਆਪਦੇ ਹਿਰਦੇ ਅੰਦਰ ਮੈਂ ਨੇਕੀ ਦੇ ਮੁੱਢ, ਪਰਾ ਪੂਰਬਲੇ ਪ੍ਰਭੂ ਦਾ ਸਿਰਮਨ ਕਰਦਾ ਹਾਂ।
Fareedkot Teekaਮਨ ਕੀ ਜੋ ਆਦਿ ਹੈ ਔਰ ਤੀਨੋਂ ਗੁਨੋਂ ਕੀ ਜੋ ਆਦਿ ਹੈ ਤਿਸ ਪਰਮੇਸਰ ਕੋ ਉਚਾਰਨ ਕੀਆ ਹੈ॥
Prof. Sahib Singhਹੇ ਮਨ! ਜਗਤ ਦੇ ਮੂਲ-ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ-

ਪਦ ਅਰਥ ਮਨ = ਹੇ ਮਨ! ਆਦਿ ਗੁਣ = ਆਦਿ ਪ੍ਰਭੂ ਦੇ ਗੁਣ, ਜਗਤ ਦੇ ਮੂਲ ਪ੍ਰਭੂ ਦੇ ਗੁਣ। ਆਦਿ = ਆਦਿਕ।

SikhNet (Spanish)En mi mente canto el Nombre de nuestro Señor el Dios Primordial, la Fuente de toda Virtud,

ਤੇਰੀ ਦੁਬਿਧਾ; ਦ੍ਰਿਸਟਿ ਸੰਮਾਨਿਆ ॥੧॥ ਰਹਾਉ ॥

teree dubidhaa; drisatt samaaniaa |1| rahaau |

Sant Singh KhalsaMy vision, that You are I are separate, has melted away. ||1||Pause||
Manmohan SinghMy vision, that thou and I are distinct, I now, have removed. Pause.
Manmohan Singh (Punjabi)ਮੇਰੀ ਨਿਗ੍ਹਾ, ਕਿ ਤੂੰ ਤੇ ਮੈਂ ਨਿਆਰੇ ਹਾਂ, ਹੁਣ ਦੂਰ ਹੋ ਗਈ ਹੈ। ਠਹਿਰਾਉ।
Fareedkot Teekaਤੇਰੀ ਮੇਰੀ ਭਾਵਨਾ ਜੋ ਦੁਬਿਧਾ ਸ੍ਰਿਸਟੀ ਹੈ, ਸੋ ਜਬ (ਸਮਾਨਿਆ) ਲੈ ਹੋ ਗਈ ਹੈ॥੧॥ ਰਹਾਉ ॥
Prof. Sahib Singhਤੇਰਾ ਵਿਤਕਰੇ ਵਾਲਾ ਸੁਭਾਉ ਪੱਧਰਾ ਹੋ ਗਿਆ ਹੈ ॥੧॥ ਰਹਾਉ ॥

ਪਦ ਅਰਥ ਦੁਬਿਧਾ ਦ੍ਰਿਸਟਿ = ਮੇਰ-ਤੇਰ ਵਾਲੀ ਨਜ਼ਰ, ਵਿਤਕਰੇ ਵਾਲਾ ਸੁਭਾਉ। ਸੰਮਾਨਿਆ = ਪੱਧਰਾ ਹੋ ਜਾਂਦਾ ਹੈ ॥੧॥ ਰਹਾਉ ॥

SikhNet (Spanish)el sentido de la dualidad en uno desaparece. (1-Pausa)

ਅਰਧਿ ਕਉ ਅਰਧਿਆ. ਸਰਧਿ ਕਉ ਸਰਧਿਆ; ਸਲਲ ਕਉ ਸਲਲਿ. ਸੰਮਾਨਿ ਆਇਆ ॥

aradh kau aradhiaa. saradh kau saradhiaa; salal kau salal. samaan aaeaa |

Sant Singh KhalsaI worship the One who is worthy of being worshipped. I trust the One who is worthy of being trusted. Like water merging in water, I merge in the Lord.
Manmohan SinghI worship Him, who is worthy of worship, trust and like water in water, I merged in the Lord.
Manmohan Singh (Punjabi)ਮੈਂ ਉਸ ਨੂੰ ਪੂਜਦਾ ਹਾਂ ਜੋ ਪੂਜਣ ਯੋਗ ਹੈ, ਉਸ ਉੱਤੇ ਭਰੋਸਾ ਧਾਰਦਾ ਹਾਂ ਜੇ ਭਰੋਸਾ ਧਾਰਨ ਦੇ ਯੋਗ ਹੈ ਅਤੇ ਪਾਣੀ ਵਿੱਚ ਪਾਣੀ ਦੀ ਮਾਨੰਦ ਮੈਂ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ।
Fareedkot Teekaਅਰਾਧਨੇ ਜੋਗ ਪਰਮੇਸਰ ਕੋ ਅਰਾਧਿਆ ਹੈ ਔ ਸਰਧਾ ਕਰਨੇ ਜੋਗ ਜੋ ਗੁਰੂ ਹੈ, ਤਿਨ ਮੇਂ ਸਰਧਾ ਕਰੀ ਹੈ। ਪੁਨਃ ਜੋ ਸਰਬ ਮੇਂ ਏਕ ਜੈਸਾ ਆਯਾ, ਭਾਵ ਬਿਆਪਿਆ ਹੂਆ ਹੈ ਤਿਸ ਕੋ ਪੂਰਨ ਜਾਨਕੈ ਤਿਸ ਮੇਂ ਐਸੇ ਮਿਲ ਗਏ, ਜੈਸੇ ਜਲ ਕੋ ਜਲ ਮਿਲਤਾ ਹੈ॥
Prof. Sahib Singhਜੈਦੇਉ ਆਖਦਾ ਹੈ ਕਿ ਜੇ ਆਰਾਧਣ-ਜੋਗ ਪ੍ਰਭੂ ਦੀ ਆਰਾਧਨਾ ਕਰੀਏ, ਜੇ ਸਰਧਾ-ਜੋਗ ਪ੍ਰਭੂ ਵਿਚ ਸਿਦਕ ਧਾਰੀਏ, ਤਾਂ ਉਸ ਨਾਲ ਇਕ-ਰੂਪ ਹੋ ਜਾਈਦਾ ਹੈ, ਜਿਵੇਂ ਪਾਣੀ ਨਾਲ ਪਾਣੀ।

ਪਦ ਅਰਥ ਅਰਧਿ = ਅਰਾਧਣ-ਯੋਗ ਪ੍ਰਭੂ। ਸਰਧਿ = ਸਰਧਾ ਰੱਖਣ ਜੋਗ। ਸਲਲ = ਪਾਣੀ।

SikhNet (Spanish)Cuando uno vive en el Dios, Digno de ser habitado, y pone su Fe en el que es Digno de tener Devoción, entonces uno se vuelve Uno con Dios, así como el agua se mezcla con el agua.

ਬਦਤਿ ਜੈਦੇਉ. ਜੈਦੇਵ ਕਉ ਰੰਮਿਆ; ਬ੍ਰਹਮੁ ਨਿਰਬਾਣੁ ਲਿਵ ਲੀਣੁ ਪਾਇਆ ॥੨॥੧॥

badat jaideo. jaidev kau ramiaa; braham nirabaan liv leen paaeaa |2|1|

Sant Singh KhalsaSays Jai Dayv, I meditate and contemplate the Luminous, Triumphant Lord. I am lovingly absorbed in the Nirvaanaa of God. ||2||1||
Manmohan SinghSays Jaidev, I have medicated on the Triumphant, Luminous Lord and becoming absorbed in His love, have obtained the Detached Lord.
Manmohan Singh (Punjabi)ਜੈਦੇਵ ਜੀ ਆਖਦੇ ਹਨ, ਮੈਂ ਵਿਜੋਈ ਪ੍ਰਕਾਸ਼ਵਾਨ ਪ੍ਰਭੂ ਦਾ ਸਿਮਰਨ ਕੀਤਾ ਹੈ ਅਤੇ ਉਸ ਦੀ ਪ੍ਰੀਤ ਅੰਦਰ ਸਮਾ ਕੇ, ਮੈਂ ਨਿਰਲੇਪ ਪ੍ਰਭੂ ਨੂੰ ਪਾ ਲਿਆ ਹੈ।
Fareedkot Teekaਸ੍ਰੀ ਜੈ ਦੇਉ ਜੀ ਕਹਤੇ ਹੈਂ: (ਜੈ) ਉਤਮ (ਦੇਵ) ਪ੍ਰਕਾਸ ਸਰੂਪ ਕੌ ਜਬ ਜਪਣਾ ਕੀਆ ਤਬ ਬ੍ਰਹਮ ਨਿਰਬਾਣ ਪਦ ਪਾਇਆ ਹੈ ਔ ਬ੍ਰਿਤੀ ਤਿਸ ਮੇਂ ਲੀਨ ਹੋ ਗਈ॥੨॥੧॥
Prof. Sahib Singhਜੇਦੈਵ-ਪ੍ਰਭੂ ਦਾ ਸਿਮਰਨ ਕੀਤਿਆਂ ਉਹ ਵਾਸ਼ਨਾਂ-ਰਹਿਤ ਬੇ-ਪਰਵਾਹ ਪ੍ਰਭੂ ਮਿਲ ਪੈਂਦਾ ਹੈ ॥੨॥੧॥

ਪਦ ਅਰਥ ਬਦਤਿ = ਆਖਦਾ ਹੈ। ਜੈਦੇਵ = ਪਰਮਾਤਮਾ, ਉਹ ਦੇਵ ਜਿਸ ਦੀ ਸਦਾ ਜੈ ਹੁੰਦੀ ਹੈ। ਰੰਮਿਆ = ਸਿਮਰਿਆਂ। ਨਿਰਬਾਣੁ = ਵਾਸ਼ਨਾ ਰਹਿਤ। ਲਿਵਲੀਣੁ = ਆਪਣੇ ਆਪ ਵਿਚ ਮਸਤ ਪ੍ਰਭੂ ॥੨॥੧॥

* ਭਾਵ: ਪਰਮਾਤਮਾ ਦੇ ਪਿਆਰੇ ਭਗਤ ਮਨ ਬਚਨ ਅਤੇ ਕਰਮ ਵਲੋਂ ਪੂਰਨ ਤੌਰ ਤੇ ਪਵਿਤ੍ਰ ਹੁੰਦੇ ਹਨ (ਭਾਵ, ਭਗਤਾਂ ਦਾ ਮਨ ਪਵਿਤ੍ਰ, ਬੋਲ ਪਵਿਤ੍ਰ ਅਤੇ ਕੰਮ ਭੀ ਪਵਿਤ੍ਰ ਹੁੰਦੇ ਹਨ)। ਉਹਨਾਂ ਨੂੰ ਜੋਗ ਨਾਲ ਕੀਹ ਵਾਸਤਾ? ਉਹਨਾਂ ਨੂੰ ਜੱਗ ਨਾਲ ਕੀਹ ਪ੍ਰਯੋਜਨ? ਉਹਨਾਂ ਨੂੰ ਦਾਨ ਅਤੇ ਤਪ ਨਾਲ ਕੀਹ? (ਭਾਵ, ਭਗਤ ਜਾਣਦੇ ਹਨ ਕਿ ਜੋਗ-ਸਾਧਨ, ਜੱਗ, ਦਾਨ ਅਤੇ ਤਪ ਕਰਨ ਤੋਂ ਕੋਈ ਆਤਮਕ ਲਾਭ ਨਹੀਂ ਹੋ ਸਕਦਾ, ਪ੍ਰਭੂ ਦੀ ਭਗਤੀ ਹੀ ਅਸਲ ਕਰਣੀ ਹੈ)। ਸਾਡਾ ਵੀਰ ਜੈਦੇਵ ਜੀ ਦੇ ਦੋ ਚਾਰ ਲਫ਼ਜ਼ਾਂ ਤੋਂ ਟਪਲਾ ਖਾ ਗਿਆ ਹੈ। ਜੇ ਸਾਰੇ ਸ਼ਬਦ ਦੇ ਅਰਥ ਨੂੰ ਗਹੁ ਨਾਲ ਸਮਝਣ ਦੀ ਕੋਸ਼ਸ਼ ਕਰਦਾ, ਤਾਂ ਇਹ ਉਕਾਈ ਨਾਹ ਲੱਗਦੀ। ਪਾਠਕ ਸੱਜਣ 'ਰਹਾਉ' ਦੀ ਤੁਕ ਦੇ ਲਫ਼ਜ਼ 'ਵਖਾਣਿਆ' ਤੋਂ ਸ਼ੁਰੂ ਕਰ ਕੇ ਪਹਿਲੇ 'ਬੰਦ' ਦੇ ਲਫ਼ਜ਼ 'ਭੇਦਿਆ' 'ਪੂਰੀਆ' ਆਦਿਕ ਤਕ ਅੱਪੜ ਕੇ ਅਰਥ ਕਰਨ-ਹੇ ਮਨ! ਆਦਿ (ਪ੍ਰਭੂ) ਦੇ ਗੁਣ ਆਦਿ ਵਖਾਣਿਆਂ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ) ਖੱਬੀ ਸੁਰ ਵਿਚ ਪ੍ਰਾਣ ਭੀ ਗਏ ਹਨ,... ਸੱਜੀ ਸੁਰ ਰਸਤੇ ਸੋਲਾਂ ਵਾਰੀ 'ਓਂ' ਆਖ ਕੇ ਉਤਰ ਭੀ ਆਏ ਹਨ (ਭਾਵ, ਪ੍ਰਾਣਾਯਾਮ ਦਾ ਸਾਰਾ ਹੀ ਉੱਦਮ ਸਿਫ਼ਤਿ-ਸਾਲਾਹ ਵਿਚ ਹੀ ਆ ਗਿਆ ਹੈ, ਅਰਥਾਤ, ਪ੍ਰਾਣਾਯਾਮ ਦਾ ਉੱਦਮ ਵਿਅਰਥ ਹੈ)। ਇਥੇ ਪਾਠਕਾਂ ਦੀ ਸਹੂਲਤ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਦੇ ਉੱਪਰ-ਲਿਖੇ ਸ਼ਬਦ ਦਾ ਅਰਥ ਦੇਣਾ ਭੀ ਜ਼ਰੂਰੀ ਜਾਪਦਾ ਹੈ। ਸੂਰ ਸਰੁ ਸੋਸਿ ਲੈ-ਸੂਰਜ (ਦੀ ਤਪਸ਼) ਦੇ ਸਰੋਵਰ ਨੂੰ ਸੁਕਾ ਦੇਹ, ਤਮੋ-ਗੁਣੀ ਸੁਭਾਉ

SikhNet (Spanish)Dice Yaidev, cuando contemplo el Nombre de Dios, me acerco hasta el Todo Prevaleciente y Desapegado Señor. (2-1)
Answers quote the Granth verbatim with Ang citations. AI commentary is not Gurbani and not a religious ruling.