ਮਃ ੩ ॥
mahalaa 3 |
Sant Singh KhalsaThird Mehl:
Manmohan SinghThird Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.
ਸੋ ਭਗਉਤੀ; ਜੋੁ ਭਗਵੰਤੈ ਜਾਣੈ ॥
so bhgautee; juo bhagavantai jaanai |
Sant Singh KhalsaOne who knows the Benevolent Lord God is the true devotee of Bhagaautee.
Manmohan SinghHe is the man of God's sect who knows the Auspicious Master,
Manmohan Singh (Punjabi)ਉਹ ਹੀ ਵਾਹਿਗੁਰੂ ਦੇ ਭੇਖ ਵਾਲਾ ਬੰਦਾ ਹੈ ਜਿਹੜਾ ਮੁਬਾਰਕ ਮਾਲਕ ਨੂੰ ਜਾਣਦਾ ਹੈ,
Fareedkot Teeka(ਭਗਉਤੀ) ਭਗਵੰਤ ਕਾ ਪਿਆਰਾ ਵਾ ਭਗਤ ਸੋਈ ਹੈ, ਜੋ ਭਗਵਤ ਕੇ ਯਥਾਰਥ ਸਰੂਪ ਕੋ ਜਾਣੇ॥
Prof. Sahib Singhਭਗਉਤੀ (ਸੱਚਾ ਭਗਤ) ਉਹ ਹੈ ਜੋ ਪ੍ਰਭੂ ਨੂੰ ਜਾਣਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾਂਦਾ ਹੈ),
ਪਦ ਅਰਥ ਭਗਉਤੀ = ਵਿਸ਼ਨੂੰ ਦੇ ਅਵਤਾਰ ਕ੍ਰਿਸ਼ਨ ਦਾ ਭਗਤ ਜੋ ਨੱਚਣ ਕੁੱਦਣ ਦੀ ਰਾਹੀਂ ਆਪਣੀ ਭਗਤੀ ਜ਼ਾਹਰ ਕਰਦਾ ਹੈ। ਜ = ਇਹਨਾਂ ਦੋ 'ਲਗਾਂ' ਵਿਚੋਂ ਏਥੇ (ੁ) ਪੜ੍ਹਨਾ ਹੈ ('ਜੁ')। ਆਪੁ = ਆਪਣੇ ਆਪ ਨੂੰ।
SikhNet (Spanish)Quien conoce al Benévolo Señor es el verdadero Devoto de Bhagawti,
ਗੁਰ ਪਰਸਾਦੀ. ਆਪੁ ਪਛਾਣੈ ॥
gur parasaadee. aap pachhaanai |
Sant Singh KhalsaBy Guru's Grace, he is self-realized.
Manmohan Singhand by Guru's grace recognises his ownself.
Manmohan Singh (Punjabi)ਅਤੇ ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਸਿੰਞਾਣਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਅਪਣੇ ਯਥਾਰਥ ਸਰੂਪ ਕੋ ਪਹਿਛਾਣੇ॥
Prof. Sahib Singhਤੇ ਸਤਿਗੁਰੂ ਦੀ ਕਿਰਪਾ ਨਾਲ (ਭਾਵ, ਸਤਿਗੁਰੂ ਦੀ ਸਿੱਖਿਆ ਲੈ ਕੇ) ਆਪਣੇ ਆਪ ਨੂੰ ਪਛਾਣਦਾ ਹੈ।
SikhNet (Spanish)y por la Gracia del Guru, es liberado.
ਧਾਵਤੁ ਰਾਖੈ; ਇਕਤੁ ਘਰਿ ਆਣੈ ॥
dhaavat raakhai; ikat ghar aanai |
Sant Singh KhalsaHe restrains his wandering mind, and brings it back to its own home within the self.
Manmohan SinghHe restrains his wandering mind and brings the One God in his heart-home.
Manmohan Singh (Punjabi)ਉਹ ਆਪਣੇ ਭੱਜੇ ਫਿਰਦੇ ਮਨੂਏ ਨੂੰ ਹੋੜ ਰਖਦਾ ਹੈ, ਅਤੇ ਇਕ ਹਰੀ ਨੂੰ ਆਪਣੇ ਦਿਲ ਦੇ ਗ੍ਰਹਿ ਵਿੱਚ ਲਿਆਉਂਦਾ ਹੈ।
Fareedkot Teekaਔਰ ਮਨ ਜੋ ਵਿਖ੍ਯੋਂ ਕੀ ਓਂਰ ਦੌੜਤਾ ਹੈ ਤਿਸ ਕੋ ਰੋਕ ਰਖੇ, ਔਰ ਏਕਤਾ ਕੇ ਘਰ ਮੇਂ ਲਿਆਵੈ ਵਾ ਇੰਦ੍ਰੇ ਦੌੜਨੇ ਸੇ ਰਖੇ, ਔਰ ਮਨ ਕੋ ਰਿਦੇ ਮੇਂ ਇਸਥਿਤ ਕਰ ਕੇ ਪ੍ਰਮੇਸ੍ਵਰ ਕੀ ਤਰਫ (ਆਣੈ) ਲਿਆਵੈ, ਭਾਵ ਯਹਿ ਕਿ ਅੰਤਰਮੁਖਤਾ ਮੇਂ ਲਿਆਵੈ॥
Prof. Sahib Singh(ਵਾਸ਼ਨਾ ਵਲ) ਦੌੜਦੇ (ਮਨ) ਨੂੰ ਸਾਂਭ ਰੱਖਦਾ ਹੈ, ਤੇ ਇੱਕ ਟਿਕਾਣੇ ਤੇ ਲਿਆਉਂਦਾ ਹੈ,
SikhNet (Spanish)Él restringe su inquieta mente y la trae de regreso a su verdadero Hogar en el interior de su ser.
ਜੀਵਤੁ ਮਰੈ; ਹਰਿ ਨਾਮੁ ਵਖਾਣੈ ॥
jeevat marai; har naam vakhaanai |
Sant Singh KhalsaHe remains dead while yet alive, and he chants the Name of the Lord.
Manmohan SinghHe remains dead whilst alive and repeats the Name of God.
Manmohan Singh (Punjabi)ਉਹ ਜੀਊਦੇ ਜੀ ਮਰਿਆ ਰਹਿੰਦਾ ਹੈ ਅਤੇ ਰੱਬ ਦੇ ਨਾਮ ਦਾ ਜਾਪ ਕਰਦਾ ਹੈ।
Fareedkot Teekaਔਰ ਜੀਵ ਭਾਵ ਤੇ ਰਹਿਤ ਹੋਵੇ, ਔਰ ਹਰੀ ਨਾਮ ਕਾ ਉਚਾਰਨ ਕਰੇ॥
Prof. Sahib Singhਅਤੇ ਜੀਊਂਦਾ ਹੋਇਆ ਹੀ (ਮਾਇਆ ਵਲੋਂ) ਮਰਦਾ ਹੈ (ਭਾਵ, ਸੰਸਾਰ ਵਿਚ ਵਿਚਰਦਾ ਹੋਇਆ ਹੀ ਮਨ ਨੂੰ ਵਾਸ਼ਨਾ ਵਲੋਂ ਤੋੜੀ ਰੱਖਦਾ ਹੈ ਅਤੇ) ਹਰੀ ਨਾਮ ਜਪਦਾ ਹੈ।
SikhNet (Spanish)Así permanece muerto mientras vive y permanece cantando el Nombre del Señor.
ਐਸਾ ਭਗਉਤੀ; ਉਤਮੁ ਹੋਇ ॥
aisaa bhgautee; utam hoe |
Sant Singh KhalsaSuch a Bhagaautee is most exalted.
Manmohan SinghSublime is such a devotee.
Manmohan Singh (Punjabi)ਸ਼੍ਰੇਸ਼ਟ ਹੈ ਇਹੋ ਜਿਹਾ ਅਨੁਰਾਗੀ।
Fareedkot Teekaਐਸਾ ਜੋ ਭਗਉਤੀ ਹੈ, ਸੋ ਉਤਮ ਹੋਤਾ ਹੈ॥
Prof. Sahib Singhਇਹੋ ਜਿਹਾ ਭਗਉਤੀ (ਭਗਤ) ਉੱਤਮ ਹੁੰਦਾ ਹੈ,
SikhNet (Spanish)Tal Bhagawti es lo más excelso.
ਨਾਨਕ; ਸਚਿ ਸਮਾਵੈ ਸੋਇ ॥੨॥
naanak; sach samaavai soe |2|
Sant Singh KhalsaO Nanak, he merges into the True One. ||2||
Manmohan SinghHe is absorbed in the True Lord O Nanak!
Manmohan Singh (Punjabi)ਉਹ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ (ਸਚਿ) ਵਾਹਿਗੁਰੂ ਮੇਂ (ਸਮਾਵੈ) ਅਭੇਦ ਹੋ ਜਾਤਾ ਹੈ॥੨॥
Prof. Sahib Singhਹੇ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ (ਤੇ ਫਿਰ ਨਹੀਂ ਵਿੱਛੁੜਦਾ ॥੨॥
SikhNet (Spanish)Oh, dice Nanak, él se inmerge en el Uno Verdadero. (2)