ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok, Third Guru.
Manmohan Singh (Punjabi)ਸਲੋਕ, ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਸਤਿਗੁਰੁ ਜਿਨੀ. ਨ ਸੇਵਿਓ; ਸਬਦਿ. ਨ ਕੀਤੋ ਵੀਚਾਰੁ ॥
satigur jinee. na sevio; sabad. na keeto veechaar |
Sant Singh KhalsaThose who do not serve the True Guru, and who do not contemplate the Word of the Shabad
Manmohan SinghThey who serve not the True Guru and ponder not over Gurbani,
Manmohan Singh (Punjabi)ਜੋ ਸਚੇ ਗੁਰਾਂ ਦੀ ਘਾਲ ਨਹੀਂ ਘਾਲਦੇ ਅਤੇ ਗੁਰਬਾਣੀ ਦੀ ਸੋਚ ਵਿਚਾਰ ਨਹੀਂ ਕਰਦੇ,
Fareedkot Teekaਹੇ ਭਾਈ! ਜਿਨ੍ਹੋਂ ਨੇ ਸਤਿਗੁਰੋਂ ਕੋ ਨਹੀਂ ਸੇਵਿਆ ਹੈ, ਔਰ ਉਪਦੇਸ਼ੁ ਦੁਆਰਾ ਵੀਚਾਰ ਨਹੀਂ ਕੀਆ ਹੈ॥
Prof. Sahib Singh(ਮਨੁੱਖਾ ਜਨਮ ਲੱਭ ਕੇ) ਜਿਨ੍ਹਾਂ ਜੀਵਾਂ ਨੇ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਤੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹਰੀ ਨਾਮ ਦੀ) ਵਿਚਾਰ ਨਹੀਂ ਕੀਤੀ,ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।
SikhNet (Spanish)En los que no sirvieron al Guru Verdadero y no meditaron en la Palabra del Shabd,
ਅੰਤਰਿ ਗਿਆਨੁ. ਨ ਆਇਓ; ਮਿਰਤਕੁ ਹੈ ਸੰਸਾਰਿ ॥
antar giaan. na aaeo; miratak hai sansaar |
Sant Singh Khalsa-spiritual wisdom does not enter into their hearts; they are like dead bodies in the world.
Manmohan Singhobtain not Divine knowledge in their hearts and are as dead in the world.
Manmohan Singh (Punjabi)ਉਨ੍ਹਾਂ ਦੇ ਦਿਲ ਅੰਦਰ ਬ੍ਰਹਿਮ ਗਿਆਤ ਪ੍ਰਵੇਸ਼ ਨਹੀਂ ਕਰਦੀ ਅਤੇ ਉਹ ਇਸ ਜਗ ਵਿੱਚ ਮੁਰਦੇ ਦੀ ਮਾਨਿੰਦ ਹਨ।
Fareedkot Teekaਔਰ ਰਿਦੈ ਮੇਂ ਗ੍ਯਾਨ ਨਹੀਂ ਹੂਆ ਹੈ, ਸੰਸਾਰ ਮੇਂ ਵਹੁ ਮਿਰਤਕ ਸਮਾਨ ਹੈਂ॥
Prof. Sahib Singh(ਤੇ ਇਸ ਤਰ੍ਹਾਂ) ਹਿਰਦੇ ਵਿਚ ਸੱਚਾ ਚਾਨਣ ਨਹੀਂ ਹੋਇਆ, ਉਹ ਜੀਵ ਸੰਸਾਰ ਵਿਚ (ਜੀਊਂਦਾ ਦਿੱਸਦਾ ਭੀ) ਮੋਇਆ ਹੋਇਆ ਹੈ।ਪਦ ਅਰਥ ਗਿਆਨੁ = ਉੱਚੀ ਸਮਝ, ਚਾਨਣ, ਆਤਮਕ ਜੀਵਨ ਦੀ ਸੂਝ। ਮਿਰਤਕੁ = ਮੋਇਆ ਹੋਇਆ।
SikhNet (Spanish)la Sabiduría del Señor nunca se posó; sus vidas están muertas.
ਲਖ ਚਉਰਾਸੀਹ ਫੇਰੁ ਪਇਆ; ਮਰਿ ਜੰਮੈ ਹੋਇ ਖੁਆਰੁ ॥
lakh chauraaseeh fer peaa; mar jamai hoe khuaar |
Sant Singh KhalsaThey go through the cycle of 8.4 million reincarnations, and they are ruined through death and rebirth.
Manmohan SinghThey go round in eighty-four lakhs of existences and are ruined in death and birth.
Manmohan Singh (Punjabi)ਉਹ ਚੁਰਾਸੀ ਲੱਖ ਜੂਨੀਆਂ ਅੰਦਰ ਚੱਕਰ ਕਟਦੇ ਹਨ ਅਤੇ ਮਰਣ ਤੇ ਜੰਮਣ ਅੰਦਰ ਤਬਾਹ ਹੁੰਦੇ ਹਨ।
Fareedkot Teekaਚਉਰਾਸੀਹ ਲਖ ਜੂਨੀ੍ਯੋਂ ਕੇ ਫੇਰ ਮੇਂ ਪਇਆ ਹੈ, ਔਰ ਜਨਮਤਾ ਮਰਤਾ ਖੁਆਰ ਹੋਤਾ ਹੈ॥
Prof. Sahib Singh(ਚੌਰਾਸੀ ਲੱਖ ਜੂਨਾਂ) ਵਿਚ ਉਸ ਨੂੰ ਚੱਕਰ ਕੱਟਣਾ ਪੈਂਦਾ ਹੈ, ਮੁੜ ਮੁੜ ਜੰਮਦਾ ਮਰਦਾ ਤੇ ਖ਼ੁਆਰ ਹੁੰਦਾ ਹੈ।ਪਦ ਅਰਥ ਫੇਰੁ = ਫੇਰਾ, ਚੱਕਰ।
SikhNet (Spanish)Ellos vagan por 8.4 millones de encarnaciones, nacen otra vez para morir y para volver a desperdiciar su vida.
ਸਤਿਗੁਰ ਕੀ ਸੇਵਾ ਸੋ ਕਰੇ; ਜਿਸ ਨੋ ਆਪਿ ਕਰਾਏ ਸੋਇ ॥
satigur kee sevaa so kare; jis no aap karaae soe |
Sant Singh KhalsaHe alone serves the True Guru, whom the Lord Himself inspires to do so.
Manmohan SinghHe whom that Lord Himself causes to perform, performs the service of the True Guru.
Manmohan Singh (Punjabi)ਜਿਸ ਪਾਸੋਂ ਉਹ ਸੁਆਮੀ ਖੁਦ ਕਰਾਉਂਦਾ ਹੈ, ਉਹ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ।
Fareedkot Teekaਸੋ ਵਾਹਿਗੁਰੂ ਜਿਸ ਪਰੁਸ ਸੇ ਸਤਿਗੁਰੋਂ ਕੀ ਸੇਵਾ ਆਪ ਕਰਾਵਤਾ ਹੈ, ਸੋ ਕਰਤਾ ਹੈ॥
Prof. Sahib Singhਜਿਸ ਜੀਵ ਪਾਸੋਂ ਪ੍ਰਭੂ ਆਪ ਕਰਾਏ, ਉਹੀ ਸਤਿਗੁਰੂ ਦੀ ਦੱਸੀ ਕਾਰ ਕਰ ਸਕਦਾ ਹੈ।ਪਦ ਅਰਥ ਸਤਿਗੁਰ ਕੀ ਸੇਵਾ = ਗੁਰੂ ਦੀ ਦੱਸੀ ਕਾਰ।
SikhNet (Spanish)Sólo sirve al Guru Verdadero aquél que obtiene su Gracia.
ਸਤਿਗੁਰ ਵਿਚਿ ਨਾਮੁ ਨਿਧਾਨੁ ਹੈ; ਕਰਮਿ ਪਰਾਪਤਿ ਹੋਇ ॥
satigur vich naam nidhaan hai; karam paraapat hoe |
Sant Singh KhalsaThe Treasure of the Naam is within the True Guru; by His Grace, it is obtained.
Manmohan SinghIn the True Guru is the Name treasure, which is obtained by God's grace.
Manmohan Singh (Punjabi)ਸੱਚੇ ਗੁਰਾਂ ਅੰਦਰ ਨਾਮ ਦਾ ਖ਼ਜ਼ਾਨਾ ਹੈ, ਜੋ ਰਬ ਦੀ ਰਹਿਮਤ ਦੁਆਰਾ ਪਾਇਆ ਜਾਂਦਾ ਹੈ।
Fareedkot Teekaਸਤਿਗੁਰੋਂ ਕੇ ਰਿਦੇ ਮੇਂ ਨਾਮ ਕਾ ਖਜਾਨਾ ਹੈ, ਪਰੰਤੂ ਸੁਭ ਕਰਮੋਂ ਕਰ ਕੇ ਵਾ (ਕਰਮਿ) ਗੁਰੋਂ ਕੀ ਕ੍ਰਿਪਾ ਕਰ ਕੇ ਪ੍ਰਾਪਤ ਹੋਤਾ ਹੈ॥
Prof. Sahib Singhਸਤਿਗੁਰੂ ਦੇ ਪਾਸ 'ਨਾਮ' ਖ਼ਜ਼ਾਨਾ ਹੈ, ਜੋ ਪ੍ਰਭੂ ਦੀ ਮੇਹਰ ਨਾਲ ਪ੍ਰਾਪਤ ਹੁੰਦਾ ਹੈ।ਪਦ ਅਰਥ ਨਿਧਾਨੁ = ਖ਼ਜ਼ਾਨਾ। ਕਰਮਿ = ਮਿਹਰ ਨਾਲ। ਕਰਮ = ਮਿਹਰ।
SikhNet (Spanish)El Guru Verdadero, en Sí Mismo, lleva el Tesoro del Nombre del Señor, pero es a través de la Gracia del Señor que uno lo logra obtener.
ਸਚਿ ਰਤੇ ਗੁਰਸਬਦ ਸਿਉ; ਤਿਨ ਸਚੀ ਸਦਾ ਲਿਵ ਹੋਇ ॥
sach rate gurasabad siau; tin sachee sadaa liv hoe |
Sant Singh KhalsaThose who are truly attuned to the Word of the Guru's Shabad-their love is forever True.
Manmohan SinghEver sincere is the affection of those who are truly imbued with the Guru's words.
Manmohan Singh (Punjabi)ਸਦੀਵੀ ਸੱਚੀ ਹੈ ਪਿਰਹੜੀ ਉਨ੍ਹਾਂ ਦੀ, ਜੋ ਵਾਸਤਵ ਵਿੱਚ ਗੁਰਾਂ ਦੀ ਬਾਣੀ ਨਾਲ ਰੰਗੀਜੇ ਹਨ।
Fareedkot Teekaਜੋ ਸਚੇ ਗੁਰੋਂ ਕੇ ਉਪਦੇਸ ਕੇ ਸਾਥ ਰਤੇ ਹੈਂ, ਤਿਨ ਕੀ ਬ੍ਰਿਤੀ ਸਦਾ ਹੀ ਸਚੀ ਹੋਤੀ ਹੈ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੁਆਰਾ ਸੱਚੇ ਨਾਮ ਵਿਚ ਰੰਗੇ ਹੋਏ ਹਨ, ਉਹਨਾਂ ਦੀ ਬਿਰਤੀ ਸਦਾ ਇਕ ਤਾਰ ਰਹਿੰਦੀ ਹੈ।
SikhNet (Spanish)Aquél que está imbuido con la Verdad enaltecida en la Palabra del Shabd del Guru, su Comunión es Verdadera.
ਨਾਨਕ ਜਿਸ ਨੋ ਮੇਲੇ. ਨ ਵਿਛੁੜੈ; ਸਹਜਿ ਸਮਾਵੈ ਸੋਇ ॥੧॥
naanak jis no mele. na vichhurrai; sehaj samaavai soe |1|
Sant Singh KhalsaO Nanak, those who are united with Him shall not be separated again. They merge imperceptibly into God. ||1||
Manmohan SinghNanak, he whom God unites with Himself, separated not from Him and is easily absorbed in Him.
Manmohan Singh (Punjabi)ਨਾਨਕ, ਜਿਸ ਨੂੰ ਵਾਹਿਗੁਰੂ ਆਪਣੇ ਨਾਲ ਅਭੇਦ ਕਰ ਲੈਂਦਾ ਹੈ, ਉਹ ਉਸ ਨਾਲੋਂ ਜੁਦਾ ਨਹੀਂ ਹੁੰਦਾ, ਅਤੇ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਵਾਹਿਗੁਰੂ ਮੇਲਤਾ ਹੈ, ਸੋ ਵਿਛੁੜਤਾ ਨਹੀਂ ਹੈ, (ਸਹਿਜ) ਪ੍ਰਮਾਤਮਾ ਮੇਂ ਸਮਾ ਜਾਤਾ ਹੈ॥੧॥☬ਕੋਈ ਪਰਪੰਚੀ ਪੁਰਸ ਆਪ ਕੋ ਭਗਤ ਕਹਾਵਤਾ ਥਾ। ਤਿਸ ਕਾ ਪਰਸੰਗ ਗੁਰੂ ਜੀ ਕੇ ਪਾਸ ਚਲਿਆ ਤਿਸ ਕੇ ਪ੍ਰਥਾਇ ਕਹਤੇ ਹੈਂ:
Prof. Sahib Singhਹੇ ਨਾਨਕ! ਜਿਸ ਨੂੰ (ਇਕ ਵਾਰੀ) ਮੇਲ ਲੈਂਦਾ ਹੈ, ਉਹ (ਕਦੇ) ਵਿਛੁੜਦਾ ਨਹੀਂ, ਉਹ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੧॥
SikhNet (Spanish)A tal ser el Señor lo encuentra y nunca más lo abandona, ya que lo inmerge en Su Paz Maravillosa. ()1