ਮਃ ੩ ॥
mahalaa 3 |
Sant Singh KhalsaThird Mehl:
Manmohan SinghThird Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.
ਅੰਤਰਿ ਕਪਟੁ; ਭਗਉਤੀ ਕਹਾਏ ॥
antar kapatt; bhgautee kahaae |
Sant Singh KhalsaHe is full of deceit, and yet he calls himself a devotee of Bhagaautee.
Manmohan SinghThere is deception within his mind and he calls himself a true devotee.
Manmohan Singh (Punjabi)ਉਸ ਦੇ ਹਿਰਦੇ ਅੰਦਰ ਛਲ ਫ਼ਰੇਬ ਹੈ ਅਤੇ ਉਹ ਆਪਣੇ ਆਪ ਨੂੰ ਸੱਚਾ ਭਗਤ ਅਖਵਾਉਂਦਾ ਹੈ।
Fareedkot Teekaਜੋ ਪੁਰਸ ਮਨ ਮੇਂ ਕਪਟ ਰਖੇ ਔਰ ਭਗਉਤੀ ਕਹਾਵੇ॥
Prof. Sahib Singhਜੋ ਮਨੁੱਖ ਹਿਰਦੇ ਵਿਚ ਖੋਟ ਰੱਖੇ (ਪਰ ਆਪਣੇ ਆਪ ਨੂੰ) ਭਗਉਤੀ (ਸੱਚਾ ਭਗਤ) ਅਖਵਾਏ,ਪਦ ਅਰਥ ਕਪਟੁ = ਖੋਟ।
SikhNet (Spanish)Lleno de engaño y traición, se pregona como Devoto de Bhagawti.
ਪਾਖੰਡਿ; ਪਾਰਬ੍ਰਹਮੁ ਕਦੇ ਨ ਪਾਏ ॥
paakhandd; paarabraham kade na paae |
Sant Singh KhalsaThrough hypocrisy, he shall never attain the Supreme Lord God.
Manmohan SinghThrough hypocrisy he shall never obtain the Supreme Lord.
Manmohan Singh (Punjabi)ਦੰਭ ਦੇ ਰਾਹੀਂ ਉਸ ਨੂੰ ਪਰਮ ਪ੍ਰਭੂ ਕਦਾਚਿੱਤ ਪਰਾਪਤ ਨਹੀਂ ਹੋਣਾ।
Fareedkot Teekaਸੋ ਪਾਖੰਡੀ ਪਾਰਬ੍ਰਹਮ ਕੋ ਕਭੀ ਨਹੀਂ ਪਾਵੇਗਾ॥
Prof. Sahib Singhਉਹ (ਇਸ) ਪਖੰਡ ਨਾਲ ਪਰਮਾਤਮਾ ਨੂੰ ਨਹੀਂ ਮਿਲ ਸਕਦਾ।ਪਦ ਅਰਥ ਪਾਖੰਡ = ਵਿਖਾਵੇ ਨਾਲ।
SikhNet (Spanish)Pero no encontrará al Señor Supremo a través de la hipocresía,
ਪਰ ਨਿੰਦਾ ਕਰੇ; ਅੰਤਰਿ ਮਲੁ ਲਾਏ ॥
par nindaa kare; antar mal laae |
Sant Singh KhalsaHe slanders others, and pollutes himself with his own filth.
Manmohan SinghHe slanders others and soils his soul with filth.
Manmohan Singh (Punjabi)ਉਹ ਹੋਰਨਾਂ ਤੇ ਇਲਜਾਮ ਲਾਉਂਦਾ ਹੈ ਅਤੇ ਆਪਣੀ ਆਤਮਾ ਨੂੰ ਗੰਦ ਲਾਉਂਦਾ ਹੈ।
Fareedkot Teekaਕਿਉਂਕਿ ਪਰ ਪੁਰਖੋਂ ਕੀ ਨਿੰਦਾ ਕਰ ਕੇ ਰਿਦੇ ਮੇਂ (ਮਲੁ) ਪਾਪ ਲਗਾਵਤਾ ਹੈ॥
Prof. Sahib Singh(ਜੀਵ) ਪਰਾਈ ਨਿੰਦਾ ਕਰ ਕੇ ਹਿਰਦੇ ਵਿਚ ਮੈਲ ਲਾਈ ਜਾਵੇ,ਪਦ ਅਰਥ ਅੰਤਰਿ = ਅੰਦਰ, ਮਨ ਵਿਚ।
SikhNet (Spanish)calumniando a otros y contaminando su ser con su propia mugre.
ਬਾਹਰਿ ਮਲੁ ਧੋਵੈ; ਮਨ ਕੀ ਜੂਠਿ. ਨ ਜਾਏ ॥
baahar mal dhovai; man kee jootth. na jaae |
Sant Singh KhalsaOutwardly, he washes off the filth, but the impurity of his mind does not go away.
Manmohan SinghHe washes off the filth from outside, but his heart's impurity goes not.
Manmohan Singh (Punjabi)ਉਹ ਬਾਹਰਵਾਰ ਦੀ ਗੰਦਗੀ ਧੋ ਸੁਟਦਾ ਹੈ, ਪਰ ਉਸ ਦੇ ਦਿਲ ਦੀ ਅਪਵਿੱਤ੍ਰਤਾ ਨਹੀਂ ਜਾਂਦੀ।
Fareedkot Teeka(ਬਾਹਰਿ) ਊਪਰ ਸੇ ਸਰੀਰ ਕੀ ਮੈਲ ਤੋ ਧੋਵਤਾ ਹੈ ਪਰੰਤੂ ਮਨ ਕੀ ਜੂਠ ਨਹੀਂ ਜਾਤੀ। ਭਾਵ ਏਹ ਕਿ ਜਲ ਕ੍ਰਿਤ ਕੀ ਸੁਧੀ ਸੇ ਅੰਤਸਕਰਨ ਕੀ ਸੁਧੀ ਨਹੀਂ ਹੋਤੀ ਹੈ॥
Prof. Sahib Singh(ਤੇ) ਬਾਹਰੋਂ (ਸਰੀਰ ਦੀ) ਮੈਲ (ਇਸ਼ਨਾਨ ਆਦਿਕ ਨਾਲ) ਧੋਂਦਾ ਰਹੇ, (ਇਸ ਤਰ੍ਹਾਂ) ਮਨ ਦੀ ਜੂਠ ਦੂਰ ਨਹੀਂ ਹੁੰਦੀ।
SikhNet (Spanish)Por fuera, tratará de lavar su cochambre, pero la impureza de su mente no lo deja.
ਸਤਸੰਗਤਿ ਸਿਉ; ਬਾਦੁ ਰਚਾਏ ॥
satasangat siau; baad rachaae |
Sant Singh KhalsaHe argues with the Sat Sangat, the True Congregation.
Manmohan SinghWith the saints congregation he picks up a quarrel.
Manmohan Singh (Punjabi)ਸਾਧ ਸੰਗਤ ਨਾਲ ਉਹ ਵਿਵਾਦ ਖੜਾ ਕਰ ਲੈਂਦਾ ਹੈ।
Fareedkot Teekaਕਿਉਂਕਿ ਸਤਸੰਗ ਕੇ ਸਾਥ ਝਗੜੇ ਹੀ ਕਰਤਾ ਹੈ॥
Prof. Sahib Singhਜੋ ਮਨੁੱਖ ਸਤ ਸੰਗਤਿ ਨਾਲ ਝਗੜਾ ਪਾਈ ਰੱਖਦਾ ਹੈ, (ਭਾਵ, ਜਿਸ ਨੂੰ ਸਤ ਸੰਗ ਨਹੀਂ ਭਾਉਂਦਾ)ਪਦ ਅਰਥ ਬਾਦੁ = ਝਗੜਾ।
SikhNet (Spanish)Quien entra en argumento con la Saad Sangat, la Congregación de la Verdad,
ਅਨਦਿਨੁ ਦੁਖੀਆ; ਦੂਜੈ ਭਾਇ ਰਚਾਏ ॥
anadin dukheea; doojai bhaae rachaae |
Sant Singh KhalsaNight and day, he suffers, engrossed in the love of duality.
Manmohan SinghAbsorbed in the love of duality night and day, he remains miserable.
Manmohan Singh (Punjabi)ਦਵੈਤ-ਭਾਵ ਅੰਦਰ ਖਚਤ ਹੋਇਆ ਹੋਇਆ, ਰੈਣ ਦਿੰਹੁ ਉਹ ਦੁਖਾਂਤ੍ਰ ਰਹਿੰਦਾ ਹੈ।
Fareedkot Teekaਸੋ ਪੁਰਸ ਰਾਤ ਦਿਨ ਦੁਖੀ ਰਹਿਤਾ ਹੈ ਜਿਸ ਨੇ ਦ੍ਵੈਤ ਭਾਵ ਮੇਂ ਮਨ ਬੁਧੀ ਆਦਿ ਰਚਾਏ ਹੈਂ॥
Prof. Sahib Singhਉਹ ਮਾਇਆ ਦੇ ਪਿਆਰ ਵਿਚ ਰੱਤਾ ਹੋਇਆ ਸਦਾ ਦੁਖੀ ਰਹਿੰਦਾ ਹੈ।ਪਦ ਅਰਥ ਅਨਦਿਨੁ = ਰੋਜ਼, ਸਦਾ।
SikhNet (Spanish)vive eternamente en dolor y se pierde en la dualidad.
ਹਰਿ ਨਾਮੁ. ਨ ਚੇਤੈ; ਬਹੁ ਕਰਮ ਕਮਾਏ ॥
har naam. na chetai; bahu karam kamaae |
Sant Singh KhalsaHe does not remember the Name of the Lord, but still, he performs all sorts of empty rituals.
Manmohan SinghHe remembers not God's Name and performs many rituals.
Manmohan Singh (Punjabi)ਉਹ ਵਾਹਿਗੁਰੂ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਘਣੇਰੇ ਕਰਮ ਕਾਂਡ ਕਰਦਾ ਹੈ।
Fareedkot Teekaਹਰੀ ਨਾਮ ਕੋ ਨਹੀਂ ਚੇਤਤਾ ਹੈ ਬਹੁਤੁ ਕਰਮ ਕਮਾਵਤਾ ਹੈ॥
Prof. Sahib Singhਹਰੀ ਨਾਮ ਦਾ ਸਿਮਰਨ ਛੱਡ ਕੇ ਹੋਰ ਬਥੇਰੇ ਕਰਮ ਕਾਂਡ ਕਰਦਾ ਰਹੇ.
SikhNet (Spanish)No se acuerda del Nombre del Señor, pero hace buenas acciones y ritos vacíos,
ਪੂਰਬ ਲਿਖਿਆ ਸੁ; ਮੇਟਣਾ ਨ ਜਾਏ ॥
poorab likhiaa su; mettanaa na jaae |
Sant Singh KhalsaThat which is pre-ordained cannot be erased.
Manmohan SinghWhat is destined from the very outset, that cannot be effaced.
Manmohan Singh (Punjabi)ਜੋ ਕੁਛ ਐਨ ਆਰੰਭ ਤੋਂ ਉਕਰਿਆ ਹੋਇਆ ਹੈ, ਉਹ ਮੇਸਿਆ ਨਹੀਂ ਜਾ ਸਕਦਾ।
Fareedkot Teekaਜੋ ਪੂਰਬ ਕਰਮੋਂ ਕਾ ਲੇਖ ਲਿਖਿਆ ਹੈ, ਸੋ ਮੇਟਾ ਨਹੀਂ ਜਾਤਾ ਹੈ॥
Prof. Sahib Singh(ਇਸ ਤਰ੍ਹਾਂ) ਪਹਿਲਾਂ (ਕੀਤੇ ਕਰਮਾਂ ਦੇ ਚੰਗੇ ਮੰਦੇ ਸੰਸਕਾਰ ਜੋ ਮਨ ਤੇ) ਲਿਖੇ ਗਏ (ਹਨ, ਤੇ ਜਨਮ ਜਨਮ ਵਿਚ ਭਵਾਉਂਦੇ ਫਿਰਦੇ ਹਨ) ਮਿਟ ਨਹੀਂ ਸਕਦੇ।
SikhNet (Spanish)la marca de su Destino no se borra.
ਨਾਨਕ. ਬਿਨੁ ਸਤਿਗੁਰ ਸੇਵੇ; ਮੋਖੁ ਨ ਪਾਏ ॥੩॥
naanak. bin satigur seve; mokh na paae |3|
Sant Singh KhalsaO Nanak, without serving the True Guru, liberation is not obtained. ||3||
Manmohan SinghNanak, without serving the True Guru, salvation is not obtained.
Manmohan Singh (Punjabi)ਨਾਨਕ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਗੈਰ ਮੁਕਤੀ ਪਰਾਪਤ ਨਹੀਂ ਹੁੰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਗੁਰੋਂ ਕੀ ਸੇਵਾ ਕੀਏ ਬਿਨ ਮੋਖ ਕੀ ਪ੍ਰਾਪਤੀ ਨਹੀਂ ਹੋਤੀ ਹੈ॥੩॥
Prof. Sahib Singhਹੇ ਨਾਨਕ! (ਸੱਚ ਤਾਂ ਇਹ ਹੈ ਕਿ) ਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਛੁਟਕਾਰਾ ਹੋ ਹੀ ਨਹੀਂ ਸਕਦਾ ॥੩॥ਪਦ ਅਰਥ ਮੋਖੁ = ਮੁਕਤੀ, ਵਿਕਾਰਾਂ ਤੋਂ ਆਜ਼ਾਦੀ ॥੩॥
SikhNet (Spanish)Oh, dice Nanak, y, sin servir al Guru Verdadero, no alcanza la Liberación. (3)