ਆਸਾ ਮਹਲਾ ੧ ॥
aasaa mahalaa 1 |
Sant Singh KhalsaAasaa, First Mehl:
Manmohan SinghAsa Measure, First Guru.
Manmohan Singh (Punjabi)ਆਸਾ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.
ਤਿਤੁ ਸਰਵਰੜੈ, ਭਈਲੇ ਨਿਵਾਸਾ; ਪਾਣੀ ਪਾਵਕੁ ਤਿਨਹਿ ਕੀਆ ॥
tit saravararrai, bheele nivaasaa; paanee paavak tineh keea |
Sant Singh KhalsaIn that pool, people have made their homes, but the water there is as hot as fire!
Manmohan SinghMan has obtained an abode in that world-pool, whose water that Lord has made hot as fire.
Manmohan Singh (Punjabi)ਆਦਮੀ ਦਾ ਵਾਸਾ ਉਹ ਸੰਸਾਰੀ ਛੱਪੜ ਅੰਦਰ ਹੋਇਆ ਹੈ, ਜਿਸ ਦਾ ਜਲ ਉਸ ਹਰੀ ਨੇ ਅੱਗ ਵਰਗਾ ਤੱਤਾ ਕੀਤਾ ਹੋਇਆ ਹੈ।
Fareedkot Teekaਹੇ ਮਨ! ਦੇਖ ਤੋ ਇਸ ਸੰਸਾਰ ਸਰੋਵਰ ਮੇਂ ਤੇਰਾ (ਨਿਵਾਸੁ) ਰਹਿਨਾ ਹੂਆ ਹੈ। ਜਿਸ ਮੇਂ ਸਬਦੁ, ਸਪਰਸੁ, ਰੂਪੁ,ਰਸੁ, ਗੰਧ, ਜਲ ਹੈ॥
Prof. Sahib Singh(ਹੇ ਭਾਈ! ਸਾਡੀ ਜੀਵਾਂ ਦੀ) ਉਸ ਭਿਆਨਕ (ਸੰਸਾਰ-) ਸਰੋਵਰ ਵਿਚ ਵੱਸੋਂ ਹੈ (ਜਿਸ ਵਿਚ) ਉਸ ਪ੍ਰਭੂ ਨੇ ਆਪ ਹੀ ਪਾਣੀ (ਦੇ ਥਾਂ ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੋਈ ਹੈ।ਪਦ ਅਰਥ ਤਿਤੁ = ਉਸ ਵਿਚ {ਲਫ਼ਜ਼ 'ਤਿਸੁ' ਤੋਂ 'ਤਿਤੁ' ਅਧਿਕਰਨ ਕਾਰਕ, ਇਕ-ਵਚਨ ਹੈ}। ਸਰਵਰੁ = ਤਾਲਾਬ। ਸਰਵਰੜਾ = ਭਿਆਨਕ ਤਾਲਾਬ। ਸਰਵਰੜੈ = ਭਿਆਨਕ ਤਾਲਾਬ ਵਿਚ। ਤਿਤੁ ਸਰਵਰੜੈ = ਉਸ ਭਿਆਨਕ ਸਰ ਵਿਚ। ਭਈਲੇ = ਹੋਇਆ ਹੈ। ਪਾਵਕੁ = ਅੱਗ, ਤਿਸ਼੍ਰਨਾ ਦੀ ਅੱਗ। ਤਿਨਹਿ = ਉਸ (ਪ੍ਰਭੂ) ਨੇ (ਆਪ ਹੀ)।
SikhNet (Spanish)El hombre ha obtenido un recinto en ese océano del mundo, en el que el Señor le ha puesto el agua caliente al fuego.
ਪੰਕਜੁ ਮੋਹ, ਪਗੁ ਨਹੀ ਚਾਲੈ; ਹਮ ਦੇਖਾ. ਤਹ ਡੂਬੀਅਲੇ ॥੧॥
pankaj moh, pag nahee chaalai; ham dekhaa. teh ddoobeeale |1|
Sant Singh KhalsaIn the swamp of emotional attachment, their feet cannot move. I have seen them drowning there. ||1||
Manmohan SinghIn the mire of worldly love, his feet move on not. I have seen him drowning there-in.
Manmohan Singh (Punjabi)ਸੰਸਾਰੀ ਮਮਤਾ ਦੇ ਚਿੱਕੜ ਅੰਦਰ ਉਸ ਦੇ ਪੈਰ ਅੱਗੇ ਨਹੀਂ ਤੁਰਦੇ। ਮੈਂ ਉਸ ਨੂੰ, ਉਸ ਅੰਦਰ ਡੁੱਬਦਿਆਂ ਤੱਕ ਲਿਆ ਹੈ।
Fareedkot Teekaਤ੍ਰਿਸਨਾ ਅਗਨੀ ਹੈ, ਮੋਹ ਰੂਪੁ ਚੀਕੜੁ ਹੈ, ਜਿਸ ਮੈ ਫਸ ਕਰ ਬੁੱਧੀ ਰੂਪੁ ਚਰਨੁ ਪਰਮੇਸ੍ਵਰ ਕੀ ਤਰਫ ਨਹੀ ਚਲ ਸਕਤਾ ਹੈ। ਤਿਸ ਸਰੋਵਰ ਮੇਂ ਮਨਮੁਖੋਂ ਕੋ ਹਮਨੇ (ਡੂਬੀਅਲੇ) ਡੂਬਤੇ ਦੇਖਾ ਹੈ॥੧॥ ਵਾ ਤਿਸ ਸਤਸੰਗ ਸਰੋਵਰ ਮੇਂ ਨਿਵਾਸੁ ਹੂਆ ਹੈ, ਜਹਾਂ ਸੰਤੋਂ ਨੇ ਸੰਤੋਖ ਸੇ ਆਸਾ, ਤ੍ਰਿਸਨਾਦਿ ਅਗਨਿ ਕੋ ਪਾਣੀ ਕੀਆ ਹੈ, ਅਰਥਾਤ ਸਾਂਤਿ ਕੀਆ ਹੈ। ਪੰਕਜ ਪਦ ਸੇਂ ਚਰਨ ਕਮਲ ਜਾਨਨਾ। ਜੋ ਭਗਵੰਤ ਕੇ ਚਰਨ ਕਮਲੋਂ ਮੇਂ ਮੋਹਤ ਭਏ ਹੈਂ, ਸੋ (ਨਹੀ ਚਾਲੈ) ਚਲਾਇਮਾਨ ਨਹੀਂ ਹੋਤੇ। ਹਮਨੇ ਦੇਖਾ ਹੈ, ਸੋ ਸੰਤ ਤਿਸੀ ਰਸ ਮੇਂ (ਡੂਬੀਅਲੇ) ਗੋਤਾ ਲਗਾਇ ਨਿਮਗਨ ਹੋਏ ਰਹਿਤੇ ਹੈਂ॥੧॥
Prof. Sahib Singh(ਅਤੇ ਉਸ ਭਿਆਨਕ ਸਰੀਰ ਵਿਚ) ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚੱਲ ਨਹੀਂ ਸਕਦਾ (ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ)। ਸਾਡੇ ਸਾਹਮਣੇ ਹੀ (ਅਨੇਕਾਂ ਜੀਵ ਮੋਹ ਦੇ ਚਿੱਕੜ ਵਿਚ ਫਸ ਕੇ) ਉਸ (ਤ੍ਰਿਸ਼ਨਾ-ਅੱਗ ਦੇ ਅਸਗਾਹ ਸਮੁੰਦਰ) ਵਿਚ ਡੁੱਬਦੇ ਜਾ ਰਹੇ ਹਨ ॥੧॥ਪਦ ਅਰਥ ਪੰਕ = ਚਿੱਕੜ। ਪੰਕ ਜੁ ਮੋਹ = ਜੋ ਮੋਹ ਦਾ ਚਿੱਕੜ ਹੈ। ਪਗੁ = ਪੈਰ। ਹਮ ਦੇਖਾ = ਸਾਡੇ ਵੇਖਦਿਆਂ ਹੀ, ਸਾਡੇ ਸਾਹਮਣੇ ਹੀ। ਤਹ = ਉਸ (ਸਾਰ) ਵਿਚ। ਡੂਬੀਅਲੇ = ਡੁੱਬ ਗਏ, ਡੁੱਬ ਰਹੇ ਹਨ॥੧॥
SikhNet (Spanish)En el fango del amor mundano, sus pies no se mueven y lo he visto ahogándose ahí mismo. (1)
ਮਨ. ਏਕੁ ਨ ਚੇਤਸਿ; ਮੂੜ ਮਨਾ ॥
man. ek na chetas; moorr manaa |
Sant Singh KhalsaIn your mind, you do not remember the One Lord-you fool!
Manmohan SinghO foolish man! why rememberest thou not the unique Lord in thy mind.
Manmohan Singh (Punjabi)ਹੇ ਮੁਰਖ ਮਨੁੱਖ! ਤੂੰ ਕਿਉਂ ਆਪਣੇ ਚਿੱਤ ਅੰਦਰ ਅਦੁੱਤੀ ਸਾਹਿਬ ਦਾ ਸਿਮਰਨ ਨਹੀਂ ਕਰਦਾ।
Fareedkot Teekaਹੇ ਮੂਰਖ ਮਨਾ! ਤੂੰ ਏਕ ਮਨ ਹੋ ਕਰ ਕੇ ਪਰਮੇਸ੍ਵਰ ਕੋ ਨਹੀਂ ਸਿਮਰਤਾ ਹੈਂ॥
Prof. Sahib Singhਹੇ ਮਨ! ਹੇ ਮੂਰਖ ਮਨ! ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ।ਪਦ ਅਰਥ ਮਨ = ਹੇ ਮਨ! ਮੂੜ ਮਨਾ = ਹੇ ਮੂਰਖ ਮਨ!
SikhNet (Spanish)Oh tonto, ¿por qué no has recordado al Único Señor en tu mente?
ਹਰਿ ਬਿਸਰਤ; ਤੇਰੇ ਗੁਣ ਗਲਿਆ ॥੧॥ ਰਹਾਉ ॥
har bisarat; tere gun galiaa |1| rahaau |
Sant Singh KhalsaYou have forgotten the Lord; your virtues shall wither away. ||1||Pause||
Manmohan SinghBy forgetting God, thy virtues, O man! shall wither away. Pause.
Manmohan Singh (Punjabi)ਰੱਬ ਨੂੰ ਭੁਲਾਉਣ ਦੁਆਰਾ, ਹੈ ਬੰਦੇ! ਤੇਰੀਆਂ ਨੇਕੀਆਂ ਸੁੱਕ ਸੜ ਜਾਣਗੀਆਂ। ਠਹਿਰਾਉ।
Fareedkot Teekaਅਰਥਾਤ ਹਰੀ ਕੋ ਸਿਮਰੁ, ਨਹੀਂ ਤੋ ਹਰਿ ਕੇ ਵਿਸਰਨੇ ਸੇ ਜਿਤਨੇ ਤੇਰੇ ਗੁਣ ਹੈਂ, ਸੋ ਸਭ ਗਲ ਜਾਵੇਂਗੇ, ਅਰਥਾਤ ਬ੍ਯਰਥ ਹੋ ਜਾਵੇਂਗੇ। ਵਾ ਹਰਿ ਵਿਸਰਨੇ ਸੇ ਤੇਰੇ (ਗਲਿਆ) ਗਲੇ ਮੇ (ਗੁਣ) ਰੱਸਾ ਪੜੇਗਾ॥੧॥
Prof. Sahib Singhਤੂੰ ਜਿਉਂ ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ॥੧॥ ਰਹਾਉ ॥ਪਦ ਅਰਥ ਗਲਿਆ = ਗਲਦੇ ਜਾ ਰਹੇ ਹਨ, ਘਟਦੇ ਜਾ ਰਹੇ ਹਨ॥੧॥ਰਹਾਉ॥
SikhNet (Spanish)Olvidándote de Dios, tus virtudes se irán desvaneciendo. (1-Pausa)
ਨਾ ਹਉ ਜਤੀ ਸਤੀ. ਨਹੀ ਪੜਿਆ; ਮੂਰਖ ਮੁਗਧਾ ਜਨਮੁ ਭਇਆ ॥
naa hau jatee satee. nahee parriaa; moorakh mugadhaa janam bheaa |
Sant Singh KhalsaI am not celibate, nor truthful, nor scholarly. I was born foolish and ignorant into this world.
Manmohan SinghI am not a continent or a true man nor a scholar, Foolish and ignorant, I am born in this world.
Manmohan Singh (Punjabi)ਮੈਂ ਨਾਂ ਬ੍ਰਹਮਚਾਰੀ ਜਾਂ ਸੱਚਾ ਮਨੁੱਖ ਤੇ ਨਾਂ ਹੀ ਵਿਦਵਾਨ ਹਾਂ, ਬੇਵਕੂਫ ਅਤੇ ਬੇਸਮਝ, ਮੈਂ ਇਸ ਜਹਾਨ ਅੰਦਰ ਜੰਮਿਆਂ ਹਾਂ।
Fareedkot Teekaਇਸ ਸੇ ਹੇ ਮਨ! ਇਸ ਪ੍ਰਕਾਰ ਤੂ ਬੇਨਤੀ ਕਰੁ ਕਿ ਹੇ ਅਕਾਲ ਪੁਰਖ! ਨਾ ਮੈਂ ਜਤੀ ਨ ਸਤੀ ਨ ਪੜਿਆ ਹੂੰ, ਕਿੰਤੂ ਅਤੀ ਮੂਰਖਤਾ ਕਰ ਕੇ ਮੇਰਾ ਜਨਮੁ ਨਿਸਫਲੁ ਭਇਆ ਹੈ॥
Prof. Sahib Singh(ਹੇ ਪ੍ਰਭੂ!) ਨਾਹ ਮੈਂ ਜਤੀ ਹਾਂ, ਨਾਹ ਮੈਂ ਸਤੀ ਹਾਂ, ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ (ਭਾਵ, ਜਤ, ਸਤ ਅਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਅਤੇ ਮੋਹ ਦੇ ਚਿੱਕੜ ਵਿਚ ਡਿਗਣੋਂ ਬਚਾ ਨਹੀਂ ਸਕਦੇ। ਜੇ ਮਨੁੱਖ ਪ੍ਰਭੂ ਨੂੰ ਭੁਲਾ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਂ ਮੂਰਖਾਂ ਵਾਲੀ ਹੁੰਦੀ ਹੈ)।ਪਦ ਅਰਥ ਹਉ = ਮੈਂ। ਜਤੀ = ਕਾਮ-ਵਾਸਨਾ ਨੂੰ ਰੋਕਣ ਦਾ ਜਤਨ ਕਰਨ ਵਾਲਾ। ਸਤੀ = ਉੱਚੇ ਆਚਰਨ ਵਾਲਾ। ਮੁਗਧ = ਮੂਰਖ, ਬੇ-ਸਮਝ। ਜਨਮੁ = ਜੀਵਨ।
SikhNet (Spanish)Yo no practico la continencia, ni la verdad; tampoco soy un escolar; tonto e ignorante he nacido en este mundo.
ਪ੍ਰਣਵਤਿ ਨਾਨਕ. ਤਿਨ ਕੀ ਸਰਣਾ; ਜਿਨ ਤੂ ਨਾਹੀ ਵੀਸਰਿਆ ॥੨॥੩॥
pranavat naanak. tin kee saranaa; jin too naahee veesariaa |2|3|
Sant Singh KhalsaPrays Nanak, I seek the Sanctuary of those who have not forgotten You, O Lord! ||2||3||
Manmohan SinghPray Nanak! I have sought the sanctuary of those who forget Thee not,(O Lord!).
Manmohan Singh (Punjabi)ਬਿਨੇ ਕਰਦਾ ਹੈ ਨਾਨਕ! ਮੈਂ ਉਨ੍ਹਾਂ ਦੀ ਸ਼ਰਣਾਗਤ ਸੰਭਾਲੀ ਹੈ ਜਿਹੜੇ ਤੈਨੂੰ ਨਹੀਂ ਭੁਲਾਉਂਦੇ, (ਹੈ ਸਾਹਿਬ!)।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਤੂੰ ਵਿਸਰਤਾ ਨਹੀਂ ਹੈਂ, ਉਨ ਸੰਤੋਂ ਕੀ ਸ਼ਰਨ ਮੈਂ ਪੜਾ ਹੂੰ॥੨॥੩॥
Prof. Sahib Singhਸੋ, ਨਾਨਕ ਬੇਨਤੀ ਕਰਦਾ ਹੈ (ਹੇ ਪ੍ਰਭੂ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ), ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ॥੨॥੩॥ਪਦ ਅਰਥ ਪ੍ਰਣਵਤਿ = ਬੇਨਤੀ ਕਰਦਾ ਹੈ॥੨॥
SikhNet (Spanish)Nanak reza, he buscado el Santuario de aquéllos que no Te olvidan, oh Señor. (2-3)