ੴ

ਸਿੱਖਬਾਣੀ · SikhBani

ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ ॥

har har naam japantiaa kachh na kahai jamakaal
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 457 · 4 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl,
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਹਰਿ ਹਰਿ ਨਾਮੁ ਜਪੰਤਿਆ; ਕਛੁ ਨ ਕਹੈ ਜਮਕਾਲੁ ॥

har har naam japantiaa; kachh na kahai jamakaal |

Sant Singh KhalsaIf you chant the Naam, the Name of the Lord, Har, Har, the Messenger of Death will have nothing to say to you.
Manmohan SinghMeditating on the Lord God's Name. Death's courier says nothing to the mortal.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਸਿਮਰਨ ਕਰਨ ਦੁਆਰਾ ਮੌਤ ਦਾ ਦੂਤ ਪ੍ਰਾਣੀ ਨੂੰ ਕੁਝ ਭੀ ਨਹੀਂ ਕਹਿੰਦਾ।
Fareedkot Teekaਹਰਿ ਹਰਿ ਨਾਮ ਜਪਨੇ ਸੇ ਜਮਕਾਲ ਕੁਛ ਨਹੀਂ ਕਹਤਾ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਡਰ ਪੋਹ ਨਹੀਂ ਸਕਦਾ (ਆਤਮਕ ਮੌਤ ਨੇੜੇ ਨਹੀਂ ਆ ਸਕਦੀ)।

ਪਦ ਅਰਥ ਕਛੁ ਨ ਕਹੈ = ਕੁਝ ਨਹੀਂ ਆਖਦਾ, ਪੋਹ ਨਹੀਂ ਸਕਦਾ। ਜਮਕਾਲੁ = ਮੌਤ, ਆਤਮਕ ਮੌਤ।

SikhNet (Spanish)Meditando en el Nombre del Señor, la muerte no te puede decir nada.

ਨਾਨਕ. ਮਨੁ ਤਨੁ ਸੁਖੀ ਹੋਇ; ਅੰਤੇ ਮਿਲੈ ਗੋਪਾਲੁ ॥੧॥

naanak. man tan sukhee hoe; ante milai gopaal |1|

Sant Singh KhalsaO Nanak, the mind and body will be at peace, and in the end, you shall merge with the Lord of the world. ||1||
Manmohan SinghNanak, his soul and body are at peace and in the end, he meets the World-Cherisher.
Manmohan Singh (Punjabi)ਨਾਨਕ ਉਸ ਦੀ ਆਤਮਾਂ ਤੇ ਦੇਹ ਆਰਾਮ ਵਿੱਚ ਹੁੰਦੇ ਹਨ ਅਤੇ ਅਖੀਰ ਨੂੰ ਉਹ ਜਗਤ ਦੇ ਪਾਲਣਹਾਰ ਨੂੰ ਮਿਲ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਨ ਤਨ ਸੁਖੀ ਹੋਤਾ ਹੈ ਅੰਤ ਕੋ ਗੋਪਾਲ ਮਿਲਤਾ ਹੈ॥੧॥
Prof. Sahib Singhਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) ਮਨ ਸੁਖੀ ਰਹਿੰਦਾ ਹੈ ਹਿਰਦਾ ਸੁਖੀ ਹੋ ਜਾਂਦਾ ਹੈ, ਤੇ, ਆਖ਼ਰ ਪਰਮਾਤਮਾ ਭੀ ਮਿਲ ਪੈਂਦਾ ਹੈ ॥੧॥

ਪਦ ਅਰਥ ਅੰਤੇ = ਆਖ਼ਰ ਨੂੰ ॥੧॥

SikhNet (Spanish)Dice Nanak, ¡Tu cuerpo y mente están en Paz y al final siempre serás conducido a la Presencia de Dios! (1)
Answers quote the Granth verbatim with Ang citations. AI commentary is not Gurbani and not a religious ruling.