ੴ

ਸਿੱਖਬਾਣੀ · SikhBani

ਮਿਲਉ ਸੰਤਨ ਕੈ ਸੰਗਿ ਮੋਹਿ ਉਧਾਰਿ ਲੇਹੁ ॥

milau santan kai sang mohi udhaar lehu
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 457, 458 · 25 lines
Translations

ਛੰਤ ॥

chhant | Ang 457

Sant Singh KhalsaChhant:
Manmohan SinghChhant.
Manmohan Singh (Punjabi)ਛੰਦ।
Prof. Sahib Singhਛੰਤ।

ਪਦ ਅਰਥ ਛੰਤ।

SikhNet (Spanish)Chhant

ਮਿਲਉ ਸੰਤਨ ਕੈ ਸੰਗਿ; ਮੋਹਿ ਉਧਾਰਿ ਲੇਹੁ ॥

milau santan kai sang; mohi udhaar lehu | Ang 457

Sant Singh KhalsaLet me join the Society of the Saints - save me, Lord!
Manmohan SinghMay I meet the society of saints, from where rescue me, O my Master.
Manmohan Singh (Punjabi)ਮੈਂ ਸਤਿ ਸੰਗਤ ਅੰਦਰ ਮਿਲਾਂ। ਤੁਸੀਂ ਮੇਰਾ ਪਾਰ ਉਤਾਰਾ ਕਰੋ, ਹੇ ਮੇਰੇ ਮਾਲਕ!
Fareedkot Teekaਹੇ ਅਕਾਲ ਪੁਰਖ! ਮੈਂ ਸੰਤੋਂ ਕੇ ਸੰਗ ਮਿਲਉ ਔਰ ਮੁਝੇ ਸੰਸਾਰ ਸਮੁੰਦਰ ਸੇ (ਉਧਾਰਿ) ਨਿਕਾਲ ਲੇਹੁ॥
Prof. Sahib Singhਹੇ ਹਰੀ! ਮੈਨੂੰ (ਵਿਕਾਰਾਂ ਤੋਂ) ਬਚਾਈ ਰੱਖ (ਮੇਹਰ ਕਰ) ਮੈਂ ਤੇਰੇ ਸੰਤ ਜਨਾਂ ਦੀ ਸੰਗਤਿ ਵਿਚ ਟਿਕਿਆ ਰਹਾਂ।

ਪਦ ਅਰਥ ਮਿਲਉ = ਮਿਲਉਂ, ਮੈਂ ਮਿਲਾਂ। ਸੰਗਿ = ਸੰਗਤਿ ਵਿਚ। ਮੋਹਿ = ਮੈਨੂੰ।

SikhNet (Spanish)Encuéntrame en la Sociedad de los Santos, oh Dios, y libérame.

ਬਿਨਉ ਕਰਉ ਕਰ ਜੋੜਿ; ਹਰਿ ਹਰਿ ਨਾਮੁ ਦੇਹੁ ॥

binau krau kar jorr; har har naam dehu | Ang 457

Sant Singh KhalsaWith my palms pressed together, I offer my prayer: give me Your Name, O Lord, Har, Har.
Manmohan SinghWith clasped hands I make supplication before Thee, O Lord Master, to grant me Thy Name.
Manmohan Singh (Punjabi)ਹੱਥ ਬੰਨ੍ਹ ਕੇ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ। ਹੇ ਸੁਆਮੀ ਮਾਲਕ ਕਿ ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ।
Fareedkot Teekaਮੈਂ ਹਾਥ ਜੋੜ ਕੇ ਬੇਨਤੀ ਕਰਤਾ ਹੂੰ: ਮੁਝੇ ਹਰਿ ਹਰਿ ਨਾਮ ਸਿਮਰਨ ਦੇਹੁ॥
Prof. Sahib Singhਮੈਂ ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੇ) ਅਰਦਾਸ ਕਰਦਾ ਹਾਂ, ਮੈਨੂੰ ਆਪਣੇ ਨਾਮ ਦੀ ਦਾਤਿ ਬਖ਼ਸ਼।

ਪਦ ਅਰਥ ਬਿਨਉ = ਬੇਨਤੀ। ਕਰਉ = ਕਰਉਂ, ਮੈਂ ਕਰਦਾ ਹਾਂ। ਕਰ = ਹੱਥ {ਬਹੁ-ਵਚਨ}।

SikhNet (Spanish)Te rezo con las palmas unidas, bendíceme con Tu Nombre.

ਹਰਿ ਨਾਮੁ ਮਾਗਉ. ਚਰਣ ਲਾਗਉ; ਮਾਨੁ ਤਿਆਗਉ ਤੁਮੑ ਦਇਆ ॥

har naam maagau. charan laagau; maan tiaagau tuma deaa | Ang 457

Sant Singh KhalsaI beg for the Lord's Name, and fall at His feet; I renounce my self-conceit, by Your kindness.
Manmohan SinghBy Thine grace, O Lord, I ask for Thy Name, fall at Thine feet and shed my self-conceit.
Manmohan Singh (Punjabi)ਤੇਰੀ ਮਿਹਰ ਦੁਆਰਾ ਹੇ ਪ੍ਰਭੂ! ਮੈਂ ਤੇਰਾ ਨਾਮ ਮੰਗਦਾ ਹਾਂ, ਤੇਰੇ ਪੈਰੀਂ ਪੈਦਾ ਹਾਂ ਅਤੇ ਆਪਣੀ ਸਵੈ-ਹੰਗਤਾ ਨੂੰ ਦੂਰ ਕਰਦਾ ਹਾਂ।
Fareedkot Teekaਹੇ ਹਰੀ ਸ੍ਵਾਮੀ! ਤੁਮ ਐਸੀ ਦਇਆ ਕਰੋ ਜੋ ਮੈਂ ਆਪ ਕੇ ਚਰਣੋਂ ਮੇਂ ਲਗੂੰ ਔ ਤੇਰਾ ਹਰਿ ਨਾਮ ਮਾਂਗਤਾ ਹੂੰ ਔਰ ਮਾਨ ਕਾ ਤਿਆਗ ਕਰੂੰ॥
Prof. Sahib Singhਹੇ ਹਰੀ! ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ। ਜੇ ਤੂੰ ਮੇਹਰ ਕਰੇਂ ਤਾਂ ਮੈਂ ਤੇਰੀ ਚਰਨੀਂ ਲੱਗਾ ਰਹਾਂ, (ਅਤੇ ਆਪਣੇ ਅੰਦਰੋਂ) ਅਹੰਕਾਰ ਤਿਆਗ ਦਿਆਂ।

ਪਦ ਅਰਥ ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਲਾਗਉ = ਲਾਗਉਂ, ਮੈਂ ਲੱਗਾ ਰਹਾਂ। ਤੁਮ੍ਹ੍ਹ ਦਇਆ = ਜੇ ਤੂੰ ਦਇਆ ਕਰੇਂ।

SikhNet (Spanish)Unido a Tus Pies y deshaciéndome del ego, busco Tu Nombre y rezo por Tu Misericordia.

ਕਤਹੂੰ. ਨ ਧਾਵਉ, ਸਰਣਿ ਪਾਵਉ; ਕਰੁਣਾ ਮੈ ਪ੍ਰਭ ਕਰਿ ਮਇਆ ॥

katahoon. na dhaavau, saran paavau; karunaa mai prabh kar meaa | Ang 457

Sant Singh KhalsaI shall not wander anywhere else, but take to Your Sanctuary. O God, embodiment of mercy, have mercy on me.
Manmohan SinghO Lord, the embodiment of compassion, take pity on me, that I may remain in Thy refuge and wander not elsewhere.
Manmohan Singh (Punjabi)ਹੇ ਰਹਿਮਤ ਦੇ ਪੁੰਜ ਸੁਆਮੀ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੈਂ ਤੇਰੀ ਪਨਾਹ ਹੇਠਾਂ ਵਿਚਰਾਂ ਅਤੇ ਹੋਰ ਕਿਧਰੇ ਨਾਂ ਜਾਵਾਂ।
Fareedkot Teekaਹੇ ਕਰਣਾ ਮੈ ਪ੍ਰਭੂ! ਐਸੀ (ਮਇਆ) ਦਇਆ ਕਰੋ ਜੋ ਮੈਂ ਆਪ ਕੀ ਸ਼ਰਣ ਕੋ ਪ੍ਰਾਪਤ ਹੋਵਾਂ, ਫਿਰ ਕਹੀਂ ਨ (ਧਾਵਉ) ਜਾਊਂ, ਭਾਵ ਇਹ ਕਿ ਸਿਥਿਰ ਚਿਤ ਹੋਊਂ॥
Prof. Sahib Singhਹੇ ਤਰਸ-ਸਰੂਪ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੀ ਸਰਨ ਪਿਆ ਰਹਾਂ, ਤੇ (ਤੇਰਾ ਆਸਰਾ ਛੱਡ ਕੇ) ਕਿਸੇ ਹੋਰ ਪਾਸੇ ਨਾਹ ਦੌੜਾਂ।

ਪਦ ਅਰਥ ਧਾਵਉ = ਮੈਂ ਦੌੜਾਂ। ਕਰੁਣਾ ਮੈ = ਹੇ ਤਰਸ-ਰਰੂਪ! ਮਇਆ = ਦਇਆ।

SikhNet (Spanish)Mi mente no divaga fuera de Tu Refugio, oh mi Señor Compasivo, bendíceme con Tu Gracia.

ਸਮਰਥ ਅਗਥ ਅਪਾਰ ਨਿਰਮਲ; ਸੁਣਹੁ ਸੁਆਮੀ ਬਿਨਉ ਏਹੁ ॥

samarath agath apaar niramal; sunahu suaamee binau ehu | Ang 457

Sant Singh KhalsaO all-powerful, indescribable, infinite and immaculate Lord Master, listen to this, my prayer.
Manmohan SinghO Omnipotent, Ineffable, Infinite and Immaculate Lord, hear Thou this supplication of mine.
Manmohan Singh (Punjabi)ਮੇਰੇ ਸਰਬ-ਸ਼ਕਤੀਮਾਨ, ਅਕਹਿ, ਬੇਅੰਤ ਅਤੇ ਪਵਿੱਤਰ ਪ੍ਰਭੂ, ਤੂੰ ਮੇਰੀ ਇਹ ਪ੍ਰਾਰਥਨਾ ਸ੍ਰਵਣ ਕਰ।
Fareedkot Teekaਹੇ ਅਪਾਰ ਨਿਰਮਲ ਸਮਰਥ (ਅਕਥ) ਬਾਣੀ ਕਾ ਪਰਾ ਰੂਪ ਸ੍ਵਾਮੀ! ਮੇਰੀ ਏਹੁ ਬੇਨਤੀ ਸੁਨੋਂ॥
Prof. Sahib Singhਹੇ ਸਭ ਤਾਕਤਾਂ ਦੇ ਮਾਲਕ! ਹੇ ਅਕੱਥ! ਹੇ ਬੇਅੰਤ! ਹੇ ਪਵਿਤ੍ਰ-ਸਰੂਪ ਸੁਆਮੀ! ਮੇਰੀ ਇਹ ਅਰਦਾਸ ਸੁਣ।

ਪਦ ਅਰਥ ਅਗਥ = ਹੇ ਅਕੱਥ!

SikhNet (Spanish)Tú eres el Todopoderoso, oh Dios Indescriptible.

ਕਰ ਜੋੜਿ ਨਾਨਕ. ਦਾਨੁ ਮਾਗੈ; ਜਨਮ ਮਰਣ ਨਿਵਾਰਿ ਲੇਹੁ ॥੧॥

kar jorr naanak. daan maagai; janam maran nivaar lehu |1| Ang 457

Sant Singh KhalsaWith palms pressed together, Nanak begs for this blessing: O Lord, let my cycle of birth and death come to an end. ||1||
Manmohan SinghWith joined hands, Nanak asks for this boon, "O Lord, mercifully end Thou my coming and going" (transmigration of soul).
Manmohan Singh (Punjabi)ਹੱਥ ਬੰਨ੍ਹ ਕੇ ਨਾਨਕ ਇਸ ਦਾਤ ਦੀ ਜਾਚਨਾ ਕਰਦਾ ਹੈ, ਹੇ ਪ੍ਰਭੂ! ਮਿਹਰ ਧਾਰ ਕੇ ਤੂੰ ਮੇਰੇ ਆਉਣ ਤੇ ਜਾਣ ਨੂੰ ਮੇਟ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਹਾਥ ਜੋੜ ਕਰ ਇਹੀ ਦਾਨ ਮਾਂਗਤਾ ਹੂੰ, ਮੇਰਾ ਜਨਮ ਮਰਨ ਨਿਵਿਰਤ ਕਰ ਲੇਹੁ॥੧॥
Prof. Sahib Singhਤੇਰਾ ਦਾਸ ਨਾਨਕ ਤੈਥੋਂ ਇਹ ਦਾਨ ਮੰਗਦਾ ਹੈ ਕਿ ਮੇਰਾ ਜਨਮ ਮਰਨ ਦਾ ਗੇੜ ਮੁਕਾ ਦੇ ॥੧॥

ਪਦ ਅਰਥ ਨਿਵਾਰਿ ਲੇਹੁ = ਦੂਰ ਕਰ ॥੧॥

SikhNet (Spanish)Oh nuestro Infinito, Inmaculado Maestro, escucha mi rezo, Nanak con sus palmas unidas reza por este regalo, oh Señor, quítame del dolor del nacimiento y de la muerte (1)

ਅਪਰਾਧੀ ਮਤਿਹੀਨੁ; ਨਿਰਗੁਨੁ ਅਨਾਥੁ ਨੀਚੁ ॥

aparaadhee matiheen; niragun anaath neech | Ang 458

Sant Singh KhalsaI am a sinner, devoid of wisdom, worthless, destitute and vile.
Manmohan SinghI am a sinner, devoid of wisdom meritless, destitute and vile.
Manmohan Singh (Punjabi)ਮੈਂ ਪਾਪੀ, ਅਕਲ ਰਹਿਤ, ਗੁਣ ਵਿਹੂਣ, ਨਿਖਸਮਾਂ, ਅਧਮ,
Fareedkot Teekaਮੈਂ ਅਪਰਾਧੋਂ ਕਾ ਭਰਾ ਹੂਆ ਤੁਛ ਬੁਧੀ ਗੁਰੋਂ ਸੇ ਰਹਿਤ ਜਿਸ ਕਾ ਦੂਸਰਾ ਸ੍ਵਾਮੀ ਨਹੀਂ ਔ ਸੁਭਾਵ ਕਾ ਨੀਚ ਹੂੰ॥
Prof. Sahib Singhਹੇ ਪ੍ਰਭੂ! ਮੈਂ ਗੁਨਾਹਗਾਰ ਹਾਂ, ਅਕਲੋਂ ਸੱਖਣਾ ਹਾਂ, ਗੁਣ-ਹੀਣ ਹਾਂ, ਨਿਆਸਰਾ ਹਾਂ, ਮੰਦੇ ਸੁਭਾਵ ਵਾਲਾ ਹਾਂ।

ਪਦ ਅਰਥ ਮਤਿ ਹੀਨੁ = ਅਕਲੋਂ ਸੱਖਣਾ। ਅਨਾਥੁ = ਨਿਆਸਰਾ।

SikhNet (Spanish)Soy un malvado, ignorante y no tengo compasión, ni mérito, ni soporte, soy vil,

ਸਠ ਕਠੋਰੁ ਕੁਲਹੀਨੁ; ਬਿਆਪਤ ਮੋਹ ਕੀਚੁ ॥

satth katthor kulaheen; biaapat moh keech | Ang 458

Sant Singh KhalsaI am deceitful, hard-hearted, lowly and entangled in the mud of emotional attachment.
Manmohan SinghI am stupid, stone-hearted, of low caste and entangled in the mud of worldly love.
Manmohan Singh (Punjabi)ਮੂਰਖ, ਪੱਥਰ ਦਿਲ, ਨੀਵੀਂ ਵੰਸ਼ ਦਾ, ਸੰਸਾਰੀ ਮਮਤਾ ਦੇ ਗਾਰੇ ਵਿੱਚ ਫਸਿਆ ਹੋਇਆ,
Fareedkot Teeka(ਸਠ) ਮੂਰਖ ਹੂੰ ਔ ਹਿਰਦਯ ਮੇਰਾ ਕਠੋਰ ਹੈ ਕੁਲ ਭੀ ਮੇਰੀ ਛੋਟੀ ਹੈ ਮੋਹ ਰੂਪ ਕੀਚੜ ਮੇਂ (ਬਿਆਪਤ) ਫਸਾ ਹੂਆ ਹੂੰ॥
Prof. Sahib Singhਹੇ ਪ੍ਰਭੂ! ਮੈਂ ਵਿਕਾਰੀ ਹਾਂ, ਬੇ-ਤਰਸ ਹਾਂ, ਨੀਵੀਂ ਕੁਲ ਵਾਲਾ ਹਾਂ, ਮੋਹ ਦਾ ਚਿੱਕੜ ਮੇਰੇ ਉਤੇ ਆਪਣਾ ਦਬਾਉ ਪਾ ਰਿਹਾ ਹੈ।

ਪਦ ਅਰਥ ਸਠ = ਵਿਕਾਰੀ। ਕਠੋਰੁ = ਕਰੜੇ ਹਿਰਦੇ ਵਾਲਾ {ਕਾਠ-ਉਰ}। ਕੀਚੁ = ਚਿੱਕੜ।

SikhNet (Spanish)pernicioso, de bajo extracto, estoy atrapado en el lodo del apego.

ਮਲ ਭਰਮ ਕਰਮ ਅਹੰ ਮਮਤਾ; ਮਰਣੁ. ਚੀਤਿ ਨ ਆਵਏ ॥

mal bharam karam ahan mamataa; maran. cheet na aave | Ang 458

Sant Singh KhalsaI am stuck in the filth of doubt and egotistical actions, and I try not to think of death.
Manmohan SinghI am stuck in the filth of doubt and acts of egotism and egoism, and I am ignoring death.
Manmohan Singh (Punjabi)ਅਤੇ ਸੰਦੇਹ ਤੇ ਹੰਕਾਰ ਅਤੇ ਅਪਣੱਤ ਦੇ ਅਮਲਾਂ ਦੀ ਮਲੀਣਤਾ ਵਿੱਚ ਖੁਭਿਆ ਹੋਇਆ ਹਾਂ। ਮੌਤ ਦਾ ਖਿਆਲ ਮੇਰੇ ਮਨ ਵਿੱਚ ਹੀ ਨਹੀਂ ਆਉਂਦਾ।
Fareedkot Teekaਭਰਮ ਕਰ ਕੇ ਹੰਤਾ ਮਮਤਾ ਸਹਤ (ਮਲ) ਪਾਪ ਰੂਪ ਕਰਮ ਕਰਤਾ ਹੂੰ ਅਰ ਮੇਰੇ ਕੋ ਮਰਣਾ ਯਾਦ ਨਹੀਂ ਆਉਤਾ ਹੈ॥
Prof. Sahib Singhਹੇ ਪ੍ਰਭੂ! ਭਟਕਣਾ ਵਿਚ ਪੈਣ ਵਾਲੇ ਕਰਮਾਂ ਦੀ ਮੈਲ ਮੈਨੂੰ ਲੱਗੀ ਹੋਈ ਹੈ, ਮੇਰੇ ਅੰਦਰ ਅਹੰਕਾਰ ਹੈ, ਮਮਤਾ ਹੈ, (ਇਸ ਵਾਸਤੇ) ਮੌਤ ਮੈਨੂੰ ਚੇਤੇ ਨਹੀਂ ਆਉਂਦੀ।

ਪਦ ਅਰਥ ਮਲ = ਮੈਲ। ਅਹੰ = ਹਉਮੈ। ਮਮਤਾ = ਅਪਣੱਤ। ਚੀਤਿ = ਚਿੱਤ ਵਿਚ। ਆਵਏ = ਆਵੈ, ਆਉਂਦੀ।

SikhNet (Spanish)A mí se me pega la impureza de la duda, del orgullo de mi trabajo y del ego de mi autoestima,

ਬਨਿਤਾ ਬਿਨੋਦ ਅਨੰਦ ਮਾਇਆ; ਅਗਿਆਨਤਾ ਲਪਟਾਵਏ ॥

banitaa binod anand maaeaa; agiaanataa lapattaave | Ang 458

Sant Singh KhalsaIn ignorance, I cling to the pleasures of woman and the joys of Maya.
Manmohan SinghThrough spiritual ignorance I am clung to the pleasure of woman and joy of mammon.
Manmohan Singh (Punjabi)ਆਤਮਕ ਬੇਸਮਝੀ ਦੇ ਰਾਹੀਂ ਮੈਂ ਇਸਤਰੀ ਦੇ ਭੋਗ ਬਿਲਾਸ ਅਤੇ ਧਨ ਦੌਲਤ ਦੀ ਖੁਸ਼ੀ ਨੂੰ ਚਿਮੜਿਆ ਹੋਇਆ ਹਾਂ।
Fareedkot Teekaਮੇਰਾ ਮਨ ਅਗਿਆਨਤਾ ਕਰ ਕੇ (ਬਨਿਤਾ) ਇਸਤ੍ਰੀ ਕੇ (ਬਿਨੋਦ) ਬਿਲਾਸੋਂ ਮੇਂ ਮਾਇਆ ਕੇ ਆਨੰਦ ਮੇਂ ਲਪਟਾ ਹੈ॥
Prof. Sahib Singhਮੈਂ ਇਸਤ੍ਰੀ ਦੇ ਚੋਜ-ਤਮਾਸ਼ਿਆਂ ਵਿਚ ਮਾਇਆ ਦੇ ਮੌਜ-ਮੇਲਿਆਂ ਵਿਚ (ਗ਼ਰਕ ਹਾਂ), ਮੈਨੂੰ ਅਗਿਆਨਤਾ ਚੰਬੜੀ ਹੋਈ ਹੈ।

ਪਦ ਅਰਥ ਬਨਿਤਾ = ਇਸਤ੍ਰੀ। ਬਿਨੋਦ = ਚੋਜ = ਤਮਾਸ਼ੇ। ਲਪਟਾਵਏ = ਲਪਟਾਵੈ, ਲਪਟ ਰਹੀ ਹੈ, ਚੰਬੜੀ ਹੋਈ ਹੈ।

SikhNet (Spanish)también el amor a las mujeres, los gozos de Maya y de la ignorancia, vivo siempre sin pensar en la muerte.

ਖਿਸੈ ਜੋਬਨੁ, ਬਧੈ ਜਰੂਆ; ਦਿਨ ਨਿਹਾਰੇ ਸੰਗਿ ਮੀਚੁ ॥

khisai joban, badhai jarooaa; din nihaare sang meech | Ang 458

Sant Singh KhalsaMy youth is wasting away, old age is approaching, and Death, my companion, is counting my days.
Manmohan SinghMy youth is wearing off, old age is progressing and the death, my companion, is counting my days.
Manmohan Singh (Punjabi)ਮੇਰੀ ਜੁਆਨੀ ਖੁਰਦੀ ਜਾ ਰਹੀ ਹੈ ਅਤੇ ਬੁਢੇਪਾ ਵਧਦਾ ਜਾਂਦਾ ਹੈ। ਮੇਰੀ ਸਾਥਣ, ਮੌਤ, ਮੇਰੇ ਦਿਹਾੜਿਆਂ ਨੂੰ ਗਿਣ ਜਾਂ ਵੇਖ ਰਹੀ ਹੈ।
Fareedkot Teekaਜੋਬਨ ਖਿਸਕਤਾ ਜਾਤਾ ਹੈ (ਜਰੂਆ) ਬੁਢੇਪਾ ਬਢਤਾ ਆਉਤਾ ਹੈ ਮੌਤ ਸੰਗ ਹੀ ਦਿਨ ਦੇਖ ਰਹੀ ਹੈ॥
Prof. Sahib Singhਹੇ ਪ੍ਰਭੂ! ਮੇਰੀ ਜਵਾਨੀ ਢਲ ਰਹੀ ਹੈ, ਬੁਢੇਪਾ ਵਧ ਰਿਹਾ ਹੈ, ਮੌਤ (ਮੇਰੇ) ਨਾਲ (ਮੇਰੀ ਜ਼ਿੰਦਗੀ ਦੇ) ਦਿਨ ਤੱਕ ਰਹੀ ਹੈ।

ਪਦ ਅਰਥ ਖਿਸੈ = ਖਿਸਕ ਰਿਹਾ ਹੈ। ਜੋਬਨੁ = ਜਵਾਨੀ। ਬਧੈ = ਵਧ ਰਿਹਾ ਹੈ। ਜਰੂਆ = ਬੁਢੇਪਾ। ਨਿਹਾਰੇ = ਤੱਕ ਰਹੀ ਹੈ, ਉਡੀਕ ਰਹੀ ਹੈ। ਸੰਗਿ = (ਮੇਰੇ) ਨਾਲ। ਮੀਚੁ = ਮੌਤ।

SikhNet (Spanish)Mi juventud se acaba y mi edad aumenta mientras espero el día en que la muerte sea mi compañera. Reza Nanak, ¡Yo vivo en Tu

ਬਿਨਵੰਤਿ ਨਾਨਕ. ਆਸ ਤੇਰੀ; ਸਰਣਿ ਸਾਧੂ ਰਾਖੁ ਨੀਚੁ ॥੨॥

binavant naanak. aas teree; saran saadhoo raakh neech |2| Ang 458

Sant Singh KhalsaPrays Nanak, my hope is in You, Lord; please preserve me, the lowly one, in the Sanctuary of the Holy. ||2||
Manmohan SinghPrays Nanak, my hope is in Thee, O Lord. Keep lowly Nanak in the asylum of Thy saints.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਮੇਰੀ ਆਸ ਉਮੈਦ ਤੂੰ ਹੈਂ, ਹੇ ਸੁਆਮੀ! ਗਰੀਬੜੇ ਨਾਨਕ ਨੂੰ ਆਪਣੇ ਸੰਤਾਂ ਦੀ ਪਨਾਹ ਵਿੱਚ ਰੱਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਨੂੰ ਏਕ ਤੇਰੀ ਹੀ ਆਸ ਹੈ, ਮੁਝ ਦਾਸ ਕੋ ਸਾਧੂਓਂ ਕੀ ਸਰਣ ਮੇਂ ਰਾਖ॥੨॥
Prof. Sahib Singhਤੇਰਾ ਦਾਸ ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ, ਮੈਨੂੰ ਤੇਰੀ ਹੀ ਆਸ ਹੈ, ਮੈਨੂੰ ਨੀਚ ਨੂੰ ਗੁਰੂ ਦੀ ਸਰਨ ਰੱਖ ॥੨॥

ਪਦ ਅਰਥ ਸਾਧੂ = ਗੁਰੂ ॥੨॥

SikhNet (Spanish)Esperanza, oh Señor; mantenme a mí, el mal nacido, en la Saad Sangat, la Sociedad de los Santos! (2)

ਭਰਮੇ ਜਨਮ ਅਨੇਕ; ਸੰਕਟ ਮਹਾ ਜੋਨ ॥

bharame janam anek; sankatt mahaa jon | Ang 458

Sant Singh KhalsaI have wandered through countless incarnations, suffering terrible pain in these lives.
Manmohan SinghI have wandered through many births and have suffered great pangs in these existences.
Manmohan Singh (Punjabi)ਮੈਂ ਘਣੇਰਿਆਂ ਜਨਮਾਂ ਅੰਦਰ ਭਟਕਿਆ ਹਾਂ ਅਤੇ ਜੂਨੀਆਂ ਅੰਦਰ ਭਾਰੇ ਕਸ਼ਟ ਉਠਾਏ ਹਨ।
Fareedkot Teekaਜੀਵ ਅਨੇਕ ਜਨਮੋਂ ਮੇਂ ਭਰਮੇ ਹੈਂ ਔਰ ਤਿਨ ਜੂਨੋਂ ਮੇਂ ਮਹਾਂ ਸੰਕਟ ਪਾਏ ਹੈਂ॥
Prof. Sahib Singhਹੇ ਪ੍ਰਭੂ! ਹੇ ਮੁਰਾਰੀ! ਮੈਂ ਅਨੇਕਾਂ ਜਨਮਾਂ ਵਿਚ ਭਟਕਿਆ ਹਾਂ, ਮੈਂ ਕਈ ਜੂਨਾਂ ਦੇ ਵੱਡੇ ਦੁੱਖ ਸਹਾਰੇ ਹਨ।

ਪਦ ਅਰਥ ਭਰਮੇ = ਭਟਕਦੇ ਰਹੇ। ਸੰਕਟ ਮਹਾ = ਵੱਡੇ ਦੁੱਖ। ਜੋਨ = ਜੂਨਾਂ ਦੇ (ਜੋਨਿ)।

SikhNet (Spanish)He vagado a través de muchos nacimientos y he sufrido los espasmos de nacer de un vientre.

ਲਪਟਿ ਰਹਿਓ ਤਿਹ ਸੰਗਿ; ਮੀਠੇ ਭੋਗ ਸੋਨ ॥

lapatt rahio tih sang; meetthe bhog son | Ang 458

Sant Singh KhalsaI am entangled in sweet pleasures and gold.
Manmohan SinghDeeming revelments and gold sweet, I have become entangled with them.
Manmohan Singh (Punjabi)ਰੰਗ ਰਲੀਆਂ ਅਤੇ ਸੋਨੇ ਨੂੰ ਮਿੱਠਾ ਜਾਣ ਕੇ, ਮੈਂ ਉਹਨਾਂ ਨਾਲ ਫਸਿਆ ਹੋਇਆ ਹਾਂ।
Fareedkot Teekaਸ੍ਵਰਨਾਦਿ ਭੋਗ ਮੀਠੇ ਮਾਨ ਕਰ ਤਿਨ ਕੇ ਸੰਗ ਲਪਟ ਰਹੇ ਹੈਂ ਵਾ ਸੋ ਭੋਗ ਮੀਠੇ ਨਹੀਂ ਹੈ॥
Prof. Sahib Singhਧਨ ਤੇ ਪਦਾਰਥਾਂ ਦੇ ਭੋਗ ਮੈਨੂੰ ਮਿੱਠੇ ਲੱਗ ਰਹੇ ਹਨ, ਮੈਂ ਇਹਨਾਂ ਨਾਲ ਹੀ ਚੰਬੜਿਆ ਰਹਿੰਦਾ ਹਾਂ।

ਪਦ ਅਰਥ ਲਪਟਿ ਰਹਿਓ = ਚੰਬੜਿਆ। ਤਿਹ ਸੰਗਿ = ਉਹਨਾਂ ਨਾਲ। ਸੋਨ = ਸੋਨਾ, ਧਨ-ਪਦਾਰਥ।

SikhNet (Spanish)Me apego también a esos gozos que son dulces y preciosos para mí como el oro.

ਭ੍ਰਮਤ ਭਾਰ ਅਗਨਤ ਆਇਓ; ਬਹੁ ਪ੍ਰਦੇਸਹ ਧਾਇਓ ॥

bhramat bhaar aganat aaeo; bahu pradesah dhaaeo | Ang 458

Sant Singh KhalsaAfter wandering around with such great loads of sin, I have come, after wandering through so many foreign lands.
Manmohan SinghI have come after wandering in existences with immense loads of sins and have roamed through many foreign lands.
Manmohan Singh (Punjabi)ਪਾਪਾਂ ਦੇ ਬੇਅੰਤ ਬੋਝ ਸਮੇਤ ਜੂਨੀਆਂ ਅੰਦਰ ਭਟਕਦਾ ਹੋਇਆ ਮੈਂ ਆਇਆ ਹਾਂ ਅਤੇ ਅਨੇਕਾਂ ਹੀ ਪਰਾਏ ਦੇਸਾਂ ਅੰਦਰ ਭਰਮਿਆ ਹਾਂ।
Fareedkot Teekaਅਨਗਿਨਤ (ਭਾਰ) ਜੋਨੀਓਂ ਮੇਂ ਭ੍ਰਮਣ ਕਰਤਾ ਆਇਆ ਹੂੰ ਔ (ਬਹੁ ਪ੍ਰਦੇਸਹ) ੮੪ ਲਾਖ ਜੋਨ ਮੇਂ (ਧਾਇਓ) ਦੌੜ ਕਰ ਅਬ ਮਾਨੁਖ ਸਰੀਰ ਮੇਂ ਆਇਆ ਹੂੰ॥
Prof. Sahib Singhਅਨੇਕਾਂ ਪਾਪਾਂ ਦਾ ਭਾਰ ਚੁੱਕ ਕੇ ਮੈਂ ਭਟਕਦਾ ਆ ਰਿਹਾ ਹਾਂ, ਅਨੇਕਾਂ ਪਰਦੇਸਾਂ ਵਿਚ (ਜੂਨਾਂ ਵਿਚ) ਦੌੜ ਚੁਕਿਆ ਹਾਂ (ਦੁੱਖ ਹੀ ਦੁੱਖ ਵੇਖੇ ਹਨ)।

ਪਦ ਅਰਥ ਭਾਰ ਅਗਨਤ = ਅਣਗਿਣਤ (ਪਾਪਾਂ ਦੇ) ਭਾਰ। ਪ੍ਰਦੇਸਹ = ਪਰਦੇਸਾਂ ਵਿਚ, ਕਈ ਜਨਮਾਂ ਵਿਚ। ਧਾਇਓ = ਦੌੜਦਾ ਰਿਹਾ।

SikhNet (Spanish)He cargado inmensas cantidades e inmensos cargamentos de errores y me he ido a tierras lejanas.

ਅਬ ਓਟ ਧਾਰੀ ਪ੍ਰਭ ਮੁਰਾਰੀ; ਸਰਬ ਸੁਖ ਹਰਿ ਨਾਇਓ ॥

ab ott dhaaree prabh muraaree; sarab sukh har naaeo | Ang 458

Sant Singh KhalsaNow, I have taken the protection of God, and I have found total peace in the Name of the Lord.
Manmohan SinghNow I have taken the protection of Lord, the Enemy of pride, and have found all comforts in God's Name.
Manmohan Singh (Punjabi)ਮੈਂ ਹੰਕਾਰ ਦੇ ਵੈਰੀ, ਸੁਆਮੀ ਦੀ, ਪਨਾਹ ਲਈ ਹੈ ਅਤੇ ਸਾਰੇ ਆਰਾਮ ਮੈਂ ਰੱਬ ਦੇ ਨਾਮ ਵਿੱਚ ਪਾ ਲਏ ਹਨ।
Fareedkot Teekaਹੇ (ਮੁਰਾਰੀ) ਹਰੀ ਸਰਬ ਸੁਖ ਦੇਨੇ ਹਾਰੇ! ਮੈਨੇ ਅਬ ਤੇਰੇ ਨਾਮ ਕੀ ਓਟ ਧਾਰਨ ਕਰੀ ਹੈ॥
Prof. Sahib Singhਹੁਣ ਮੈਂ ਤੇਰਾ ਪੱਲਾ ਫੜਿਆ ਹੈ, ਤੇ, ਹੇ ਹਰੀ! ਤੇਰੇ ਨਾਮ ਵਿਚ ਮੈਨੂੰ ਸਾਰੇ ਸੁਖ ਮਿਲ ਗਏ ਹਨ।

ਪਦ ਅਰਥ ਓਟ = ਆਸਰਾ। ਮੁਰਾਰੀ = ਹੇ ਮੁਰਾਰੀ! {ਮੁਰ-ਅਰਿ} ਹੇ ਪਰਮਾਤਮਾ! ਨਾਇਓ = ਨਾਮ ਵਿਚ।

SikhNet (Spanish)Ahora mi Único Refugio eres Tú, ahora sólo encuentro la Paz en Tu Nombre. Oh mi Amor,

ਰਾਖਨਹਾਰੇ ਪ੍ਰਭ ਪਿਆਰੇ; ਮੁਝ ਤੇ. ਕਛੂ ਨ ਹੋਆ, ਹੋਨ ॥

raakhanahaare prabh piaare; mujh te. kachhoo na hoaa, hon | Ang 458

Sant Singh KhalsaGod, my Beloved, is my protector; nothing was done, or will ever be done, by myself alone.
Manmohan SinghMy Beloved Lord is my Saviour. By me nothing was or shall be done.
Manmohan Singh (Punjabi)ਮੇਰਾ ਪ੍ਰੀਤਮ ਸੁਆਮੀ ਮੇਰਾ ਰਖਿਅਕ ਹੈ। ਮੇਰੇ ਪਾਸੋਂ ਨਾਂ ਕੁਛ ਹੋਇਆ ਹੈ ਤੇ ਨਾਂ ਹੀ ਹੋਵੇਗਾ।
Fareedkot Teekaਹੇ ਰਾਖਨ ਹਾਰੇ ਪਿਆਰੇ ਪ੍ਰਭ! ਨ ਕੁਛ ਸੁਕਰਮ ਮੇਲੇ ਸੇ ਹੂਆ ਹੈ ਨ ਹੋਗਾ॥
Prof. Sahib Singhਹੇ ਰੱਖਿਆ ਕਰਨ ਦੇ ਸਮਰਥ ਪਿਆਰੇ ਪ੍ਰਭੂ! (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਮੈਥੋਂ ਹੁਣ ਤਕ ਕੁਝ ਨਹੀਂ ਹੋ ਸਕਿਆ, ਅਗਾਂਹ ਨੂੰ ਭੀ ਕੁਝ ਨਹੀਂ ਹੋ ਸਕੇਗਾ।

ਪਦ ਅਰਥ ਤੇ = ਤੋਂ, ਪਾਸੋਂ। ਨ ਹੋਆ = ਨਹੀਂ ਹੋ ਸਕਿਆ। ਨ ਹੋਨ = ਨਹੀਂ ਹੋ ਸਕੇਗਾ।

SikhNet (Spanish)Sostenedor del Universo, por mí mismo no puedo hacer nada. Mi Amor, cuando Tu Gracia se posa sobre mí,

ਸੂਖ ਸਹਜ ਆਨੰਦ ਨਾਨਕ; ਕ੍ਰਿਪਾ ਤੇਰੀ ਤਰੈ. ਭਉਨ ॥੩॥

sookh sehaj aanand naanak; kripaa teree tarai. bhaun |3| Ang 458

Sant Singh KhalsaI have found peace, poise and bliss, O Nanak; by Your mercy, I swim across the world-ocean. ||3||
Manmohan SinghThrough Thine mercy, Nanak has obtained peace, poise and pleasure and has swim across the world- ocean.
Manmohan Singh (Punjabi)ਤੇਰੀ ਰਹਿਮਤ ਰਾਹੀਂ ਨਾਨਕ ਨੇ ਆਰਾਮ, ਅਡੋਲਤਾ, ਤੇ ਖੁਸ਼ੀ ਪ੍ਰਾਪਤ ਕਰ ਲਈ ਹੈ ਅਤੇ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਹਜ ਸੂਖ ਤਥਾ ਆਨੰਦ ਤੇਰੀ ਕ੍ਰਿਪਾ ਸੇ ਪ੍ਰਾਪਤ ਹੋਗਾ ਅਰ ਪੂਰਬ ਕਾਲ ਮੇਂ ਤੇਰੀ ਕ੍ਰਿਪਾ ਤੇ ਹੀ ਭਉਨਾਂ ਦੇ ਭਉਨ ਤਰੇ ਹੈਂ, ਵਾ ਜੀਉ (ਭਉਨ) ਸੰਸਾਰ ਤੇ ਤਰ ਜਾਤਾ ਹੈ॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਜਿਸ ਮਨੁੱਖ ਉਤੇ ਤੇਰੀ ਕਿਰਪਾ ਹੋ ਜਾਂਦੀ ਹੈ, ਉਸ ਨੂੰ ਆਤਮਕ ਅਡੋਲਤਾ ਤੇ ਸੁਖ ਆਨੰਦ ਪ੍ਰਾਪਤ ਹੋ ਜਾਂਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥

ਪਦ ਅਰਥ ਭਉਨ = ਭਵਨ, ਭਵਸਾਗਰ, ਸੰਸਾਰ-ਸਮੁੰਦਰ ॥੩॥

SikhNet (Spanish)recolecto gozo, calma y Éxtasis y nado a través del océano de la existencia. (3)

ਨਾਮ ਧਾਰੀਕ ਉਧਾਰੇ; ਭਗਤਹ ਸੰਸਾ ਕਉਨ ॥

naam dhaareek udhaare; bhagatah sansaa kaun | Ang 458

Sant Singh KhalsaYou saved those who only pretended to believe, so what doubts should Your true devotees have?
Manmohan SinghThe nominal saints, the Lord has saved. What doubt should the real devotees have?
Manmohan Singh (Punjabi)ਨਾਮ ਮਾਤਰ ਸੰਤਾਂ ਨੂੰ ਸਾਹਿਬ ਨੇ ਬਚਾ ਲਿਆ ਹੈ। ਅਸਲੀ ਸ਼ਰਧਾਲੂਆਂ ਨੂੰ ਕੀ ਸੰਦੇਹ ਹੋਣਾ ਚਾਹੀਦਾ ਹੈ?
Fareedkot Teekaਪ੍ਰਭੂ ਨੇ ਨਾਮ ਧਾਰੀਕ ਭਗਤ ਅਰਥਾਤ ਪਾਖੰਡੀ ਭੀ ਉਧਾਰਨ ਕੀਏ ਹੈਂ। ਜਥਾ- ਦੇਵਾ ਖੰਡਾ ਉਦਯ ਪੁਰ ਮੈਂ, ਫਿਰ ਭਗਤੋਂ ਕੋ ਸੰਸਾ ਕਿਸ ਬਾਤ ਕਾ ਹੈ॥
Prof. Sahib Singhਪਰਮਾਤਮਾ ਨੇ ਤਾਂ ਉਹ ਬੰਦੇ ਭੀ (ਵਿਕਾਰਾਂ ਤੋਂ) ਬਚਾ ਲਏ ਜਿਨ੍ਹਾਂ ਨੇ ਸਿਰਫ਼ ਆਪਣਾ ਨਾਮ ਹੀ ਭਗਤ ਰਖਾਇਆ ਹੋਇਆ ਸੀ। (ਸੱਚੇ) ਭਗਤਾਂ ਨੂੰ (ਤਾਂ ਸੰਸਾਰ-ਸਮੁੰਦਰ ਦਾ) ਕੋਈ ਸਹਮ ਨਹੀਂ ਰਹਿ ਸਕਦਾ।

ਪਦ ਅਰਥ ਨਾਮ ਧਾਰੀਕ = (ਸਿਰਫ਼ ਭਗਤ-) ਨਾਮ ਧਾਰਨ ਵਾਲੇ। ਸੰਸਾ = ਸਹਮ। ਕਉਨ = ਕੇਹੜਾ।

SikhNet (Spanish)Aquéllos que sólo Te oyeron nombrar, fueron salvados; entonces sin duda salvarás a los que se dediquen a Servirte.

ਜੇਨ ਕੇਨ ਪਰਕਾਰੇ; ਹਰਿ ਹਰਿ ਜਸੁ. ਸੁਨਹੁ ਸ੍ਰਵਨ ॥

jen ken parakaare; har har jas. sunahu sravan | Ang 458

Sant Singh KhalsaBy every means possible, listen to the Praises of the Lord with your ears.
Manmohan SinghBy every possible means, listen thou to the Lord God's praise with thine ears.
Manmohan Singh (Punjabi)ਹਰ ਮੁਮਕਨ ਤਰੀਕੇ ਨਾਲ ਤੂੰ ਆਪਣੇ ਕੰਨਾਂ ਨਾਲ ਵਾਹਿਗੁਰੂ ਸੁਆਮੀ ਦੀ ਕੀਰਤੀ ਸੁਣ।
Fareedkot Teekaਹੇ ਭਾਈ! ਤਾਂ ਤੇ ਤੁਮ ਜਿਸ ਕਿਸ ਪ੍ਰਕਾਰ ਕਰ ਕੇ ਹਰਿ ਹਰਿ ਜਸ ਸ੍ਰਵਨੋਂ ਕਰ ਸੁਨਉ॥
Prof. Sahib Singh(ਸੋ, ਹੇ ਭਾਈ!) ਜਿਸ ਤਰ੍ਹਾਂ ਭੀ ਹੋ ਸਕੇ ਆਪਣੇ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦੇ ਰਿਹਾ ਕਰੋ।

ਪਦ ਅਰਥ ਜੇਨ ਕੇਨ ਪਰਕਾਰੇ = ਜਿਸ ਕਿਸੇ ਤਰੀਕੇ ਨਾਲ (ਭੀ ਹੋ ਸਕੇ)। ਜਸੁ = ਸਿਫ਼ਤਿ-ਸਾਲਾਹ। ਸ੍ਰਵਨ = ਕੰਨਾਂ ਨਾਲ।

SikhNet (Spanish)Oh mente, apégate a la Alabanza del Señor de cualquier forma y a través de cualquier medio.

ਸੁਨਿ ਸ੍ਰਵਨ ਬਾਨੀ. ਪੁਰਖ ਗਿਆਨੀ; ਮਨਿ ਨਿਧਾਨਾ ਪਾਵਹੇ ॥

sun sravan baanee. purakh giaanee; man nidhaanaa paavahe | Ang 458

Sant Singh KhalsaListen with your ears to the Word of the Lord's Bani, the hymns of spiritual wisdom; thus you shall obtain the treasure in your mind.
Manmohan SinghHearing with thy ears the hymns of the Great Divine Guru, thou shalt obtain in thy mind the Name treasure.
Manmohan Singh (Punjabi)ਵਿਸ਼ਾਲ, ਬ੍ਰਹਿਮ ਬੇਤੇ ਗੁਰਾਂ ਦੀ ਬਾਣੀ ਨੂੰ ਆਪਣੇ ਕੰਨਾਂ ਨਾਲ ਸੁਣ ਕੇ ਤੂੰ ਆਪਣੇ ਹਿਰਦੇ ਅੰਦਰ ਨਾਮ ਦੇ ਖਜਾਨੇ ਨੂੰ ਪਾ ਲਵੇਗਾਂ।
Fareedkot Teekaਜਿਸ ਬਾਨੀ ਕੋ ਗਿਆਨੀ ਪੁਰਖੋਂ ਸੇ ਸ੍ਰਵਨ ਕਰ ਕੇ ਜੀਉ ਮਨ ਮੇਂ (ਨਿਧਾਨਾ) ਨਾਮ ਰੂਪ ਖਜਾਨਾ ਪਾਵਤਾ ਹੈ॥
Prof. Sahib Singhਹੇ ਗਿਆਨਵਾਨ ਬੰਦੇ! ਆਪਣੇ ਕੰਨਾਂ ਨਾਲ ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣ (ਇਸ ਤਰ੍ਹਾਂ ਤੂੰ) ਮਨ ਵਿਚ ਨਾਮ-ਖ਼ਜ਼ਾਨਾ ਲੱਭ ਲਏਂਗਾ।

ਪਦ ਅਰਥ ਸੁਨਿ = ਸੁਣ। ਬਾਨੀ = ਸਿਫ਼ਤਿ-ਸਾਲਾਹ ਦੀ ਬਾਣੀ। ਪੁਰਖ ਗਿਆਨੀ = ਹੇ ਗਿਆਨਵਾਨ ਬੰਦੇ! ਮਨਿ = ਮਨ ਵਿਚ। ਨਿਧਾਨਾ = ਖ਼ਜ਼ਾਨਾ। ਪਾਵਹੇ = ਪਾਵਹਿ, ਲੱਭ ਲਏਂਗਾ।

SikhNet (Spanish)Aquél que escucha la Palabra es el más Sabio de los sabios, toma el Tesoro del Nombre del Señor en su mente y se imbuye en el Amor del Señor.

ਹਰਿ ਰੰਗਿ ਰਾਤੇ. ਪ੍ਰਭ ਬਿਧਾਤੇ; ਰਾਮ ਕੇ ਗੁਣ ਗਾਵਹੇ ॥

har rang raate. prabh bidhaate; raam ke gun gaavahe | Ang 458

Sant Singh KhalsaAttuned to the Love of the Lord God, the Architect of Destiny, sing the Glorious Praises of the Lord.
Manmohan SinghImbued with the love of Lord God, the Creator, sing thou the praise of the Omnipresent Being.
Manmohan Singh (Punjabi)ਵਾਹਿਗੁਰੂ ਸੁਆਮੀ ਸਿਰਜਣਹਾਰ ਦੇ ਪ੍ਰੇਮ ਨਾਲ ਰੰਗਿਆ ਹੋਇਆ ਤੂੰ ਸਰਬ ਵਿਆਪਕ ਵਿਅਕਤੀ ਦਾ ਜੱਸ ਗਾਇਨ ਕਰ।
Fareedkot Teekaਜੋ ਹਰਿ ਬਿਧਾਤੇ ਪੁਰਖ ਪ੍ਰਭੂ ਕੇ ਰੰਗ ਮੇਂ (ਰਾਤੇ) ਮਸਤ ਹੈਂ, ਸੋ ਰਾਮ ਕੇ ਗੁਣ ਗਾਨ ਕਰਤੇ ਹੈਂ॥
Prof. Sahib Singh(ਭਾਗਾਂ ਵਾਲੇ ਹਨ ਉਹ ਮਨੁੱਖ ਜੇਹੜੇ) ਸਿਰਜਣਹਾਰ ਹਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਹੋ ਕੇ ਉਸ ਦੇ ਗੁਣ ਗਾਂਦੇ ਹਨ।

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਾਤੇ = ਰੱਤੇ ਹੋਏ, ਮਸਤ। ਬਿਧਾਤੇ = ਸਿਰਜਣਹਾਰ। ਗਾਵਹੇ = ਗਾਵਹਿ, ਗਾਂਦੇ ਹਨ।

SikhNet (Spanish)Él canta las Alabanzas de Aquél que es el Constructor de nuestro destino.

ਬਸੁਧ ਕਾਗਦ. ਬਨਰਾਜ ਕਲਮਾ; ਲਿਖਣ ਕਉ. ਜੇ ਹੋਇ ਪਵਨ ॥

basudh kaagad. banaraaj kalamaa; likhan kau. je hoe pavan | Ang 458

Sant Singh KhalsaThe earth is the paper, the forest is the pen and the wind is the writer,
Manmohan SinghIf the earth be the paper, the forests, the pen and the writer the wind,
Manmohan Singh (Punjabi)ਜੇਕਰ ਧਰਤੀ ਕਾਗਜ, ਜੰਗਲ ਕਲਮ ਅਤੇ ਹਵਾ ਲਿਖਾਰੀ ਹੋ ਜਾਵੇ, (ਤਾਂ ਵੀ),
Fareedkot Teeka(ਬਸੁਧ) ਪ੍ਰਿਥਵੀ ਕਾਗਜ ਹੋਇ ਬਨਾਸਪਤ ਸਾਰੀ ਕਲਮਾ ਹੋਇ ਉਪਰ ਸੇ ਅਧਿਆਹਾਰ ਕਰਨਾ। ਸਮੁੰਦਰ ਸਯਾਹੀ ਹੋਇ ਪਵਨ ਲਿਖਾਰੀ ਹੋਇ॥
Prof. Sahib Singhਜੇ ਸਾਰੀ ਧਰਤੀ ਕਾਗ਼ਜ਼ ਬਣ ਜਾਏ, ਜੇ ਸਾਰੀ ਬਨਸਪਤੀ ਕਲਮ ਬਣ ਜਾਏ, ਤੇ ਜੇ ਹਵਾ ਲਿਖਣ ਵਾਸਤੇ (ਲਿਖਾਰੀ) ਬਣ ਜਾਏ,

ਪਦ ਅਰਥ ਬਸੁਧ = ਬਸੁਧਾ, ਧਰਤੀ। ਬਨਰਾਜ = ਬਨਸਪਤੀ। ਕਉ = ਵਾਸਤੇ। ਪਵਨ = ਹਵਾ।

SikhNet (Spanish)Si la tierra entera fuera el papel, los bosques fueran la pluma y el aire el escritor, aun así no acabaría de Describirte, oh mi Dios.

ਬੇਅੰਤ. ਅੰਤੁ ਨ ਜਾਇ ਪਾਇਆ; ਗਹੀ ਨਾਨਕ. ਚਰਣ ਸਰਨ ॥੪॥੫॥੮॥

beant. ant na jaae paaeaa; gahee naanak. charan saran |4|5|8| Ang 458

Sant Singh Khalsabut still, the end of the endless Lord cannot be found. O Nanak, I have taken to the Sanctuary of His lotus feet. ||4||5||8||
Manmohan Singhthe end of the Endless Lord cannot be found. Nanak, I have grasped the protection of His feet.
Manmohan Singh (Punjabi)ਓੜਕ-ਰਹਿਤ ਸਾਈਂ ਦਾ ਓੜਕ ਨਹੀਂ ਪਾਇਆ ਜਾ ਸਕਦਾ। ਹੇ ਨਾਨਕ ਮੈਂ ਉਸ ਦੇ ਚਰਨਾਂ ਦੀ ਪਨਾਹ ਪਕੜੀ ਹੈ।
Fareedkot Teekaਤੌ ਭੀ ਬੇਅੰਤ ਕਾ ਅੰਤ ਨਹੀਂ ਪਾਇਆ ਜਾਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹਮਨੇ ਤਿਸ ਕੇ ਚਰਣੋਂ ਕੀ ਸਰਣ ਗ੍ਰਹਣ ਕਰੀ ਹੈ॥੪॥੫॥੮॥
Prof. Sahib Singhਤਾਂ ਭੀ ਬੇਅੰਤ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੇ ਨਾਨਕ! (ਆਖ-ਮੈਂ ਉਸ ਪਰਮਾਤਮਾ ਦੇ) ਚਰਨਾਂ ਦਾ ਆਸਰਾ ਲਿਆ ਹੈ ॥੪॥੫॥੮॥

ਪਦ ਅਰਥ ਬੇਅੰਤ ਅੰਤੁ = ਬੇਅੰਤ (ਪ੍ਰਭੂ) ਦਾ ਅੰਤ। ਗਹੀ = (ਮੈਂ) ਫੜੀ ਹੈ ॥੪॥੫॥੮॥

SikhNet (Spanish)Así Nanak toma asilo a Sus Pies. (4‑5‑8)
Answers quote the Granth verbatim with Ang citations. AI commentary is not Gurbani and not a religious ruling.