ੴ

ਸਿੱਖਬਾਣੀ · SikhBani

Ang 457

Sri Guru Granth Sahib · Raag Aasaa · 4 shabads, 38 lines
Translations
Shabad Guru Arjan Dev Ji Raag Aasaa continued from Ang 456

ਚਮਤਕਾਰ ਪ੍ਰਗਾਸੁ ਦਹ ਦਿਸ; ਏਕੁ ਤਹ ਦ੍ਰਿਸਟਾਇਆ ॥

chamatakaar pragaas deh dis; ek teh drisattaaeaa |

Sant Singh KhalsaThe brilliant flash of the One Lord is revealed to them - they behold Him in the ten directions.
Manmohan SinghThe flash and light of the one Lord, they behold in ten directions.
Manmohan Singh (Punjabi)ਇੱਕੇ ਸੁਆਮੀ ਦਾ ਲਿਸ਼ਕਾਰਾ ਅਤੇ ਚਾਨਣ, ਉਹ ਦਸੀਂ ਪਾਸੀਂ ਵੇਖਦੇ ਹਨ।
Fareedkot Teekaਪ੍ਰਕਾਸ ਗ੍ਯਾਨ ਕੇ ਚਮਤਕਾਰ ਕਰ ਕੇ ਦਸਹੁੰ ਦਿਸਾ ਮੇਂ ਤੂੰ ਏਕ ਬ੍ਰਹਮ ਦ੍ਰਿਸ੍ਟੀ ਆਇਆ ਹੈਂ॥
Prof. Sahib Singhਜਿਸ ਪਰਮਾਤਮਾ ਦੇ ਨੂਰ ਦੀ ਝਲਕ ਜੋਤਿ ਦਾ ਚਾਨਣ ਦਸੀਂ ਪਾਸੀਂ (ਸਾਰੇ ਹੀ ਸੰਸਾਰ ਵਿਚ) ਹੋ ਰਿਹਾ ਹੈ ਉਹੀ ਪਰਮਾਤਮਾ ਭਗਤ ਜਨਾਂ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ।

ਪਦ ਅਰਥ ਚਮਤਕਾਰ = ਝਲਕ। ਪ੍ਰਗਾਸੁ = ਚਾਨਣ। ਦਹ = ਦਸ। ਦਿਸ = ਤਰਫ਼ਾਂ। ਦਹ ਦਿਸ = ਦਸੀਂ ਪਾਸੀਂ {ਪੂਰਬ ਪੱਛਮ ਆਦਿਕ ਚਾਰੇ ਪਾਸੇ; ਚਾਰ ਨੁੱਕਰਾਂ+ਉਪਰ+ਹੇਠਾਂ}। ਤਹ = ਉੱਥੇ, ਭਗਤਾਂ ਦੇ ਹਿਰਦੇ ਵਿਚ।

SikhNet (Spanish)En cualquier dirección ellos Lo ven sólo a Él, al Señor Iluminado, y a nadie más.

ਨਾਨਕੁ ਪਇਅੰਪੈ. ਚਰਣ ਜੰਪੈ; ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥੪॥੩॥੬॥

naanak peianpai. charan janpai; bhagat vachhal har birad aap banaaeaa |4|3|6|

Sant Singh KhalsaPrays Nanak, I meditate on the Lord's lotus feet; the Lord is the Lover of His devotees; this is His natural way. ||4||3||6||
Manmohan SinghPrays Nanak, meditate on the Lord's Feet, who has taken upon Himself the duty of loving His devotees.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਸਾਈਂ ਦੇ ਪੈਰਾਂ (ਨਾਮ) ਦਾ ਆਰਾਧਨ ਕਰਦਾ ਹਾਂ। ਵਾਹਿਗੁਰੂ ਨੇ ਆਪਣੇ ਸ਼ਰਧਾਲੂਆਂ ਨੂੰ ਪਿਆਰ ਕਰਨ ਦਾ ਫਰਜ ਆਪਣੇ ਜਿਮੇਂ ਲੈ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰੇ ਚਰਨੋਂ ਕੋ ਜਪਤੇ ਹੈਂ, ਭਗਤੋਂ ਮੇਂ ਪ੍ਰੀਤੀ ਕਰਨੀ ਏਹੁ ਪ੍ਰਣ ਹਰੀ ਤੈਨੇ ਆਪ ਬਨਾਇਆ ਹੈ॥੪॥੩॥੬॥
Prof. Sahib Singhਨਾਨਕ ਬੇਨਤੀ ਕਰਦਾ ਹੈ, ਪ੍ਰਭੂ-ਚਰਨਾਂ ਦਾ ਧਿਆਨ ਧਰਦਾ ਹੈ, (ਤੇ ਆਖਦਾ ਹੈ ਕਿ) ਪਰਮਾਤਮਾ ਆਪਣੀ ਭਗਤੀ (ਦੇ ਕਾਰਨ ਆਪਣੇ ਭਗਤਾਂ) ਨਾਲ ਪਿਆਰ ਕਰਨ ਵਾਲਾ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਸ ਨੇ ਆਪ ਹੀ ਬਣਾਇਆ ਹੋਇਆ ਹੈ ॥੪॥੩॥੬॥
SikhNet (Spanish)Dice Nanak, ¡Vuélvete un Devoto del Naam, del Nombre del Señor, pues el Señor, por Su Naturaliza Innata, es el Amante de Sus Devotos! (4‑3‑6)

Open this shabad (25 lines, Angs 456-457) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਥਿਰੁ ਸੰਤਨ ਸੋਹਾਗੁ; ਮਰੈ ਨ ਜਾਵਏ ॥

thir santan sohaag; marai na jaave |

Sant Singh KhalsaThe Husband Lord of the Saints is eternal; He does not die or go away.
Manmohan SinghEver stable is the Spouse of the saints, He dies and departs not.
Manmohan Singh (Punjabi)ਸਦੀਵੀ ਸਥਿਰ ਹੈ ਸਾਧੂਆਂ ਦਾ ਸਹੁ। ਊਹ ਮਰਦਾ ਅਤੇ ਜਾਂਦਾ ਨਹੀਂ।
Fareedkot Teekaਜਿਨ ਗੁਰਮੁਖੋਂ ਕੋ ਏਕ ਬ੍ਰਹਮ ਦ੍ਰਿਸ੍ਟੀ ਹੂਈ ਹੈ, ਤਿਨ ਕਾ ਨਿਸਚਾ ਜਗ੍ਯਾਸੂਓਂ ਕੋ ਉਪਦੇਸ਼ ਕਰਤੇ ਹੈਂ। ਸੰਤੋਂ ਕਾ ਸੁਹਾਗ ਪਤੀ ਵਾ ਅਨੰਦੁ ਥਿਰੁ ਹੈ, ਨ ਮਰਤਾ ਹੈ ਨ ਕਹੀਂ ਜਾਤਾ ਹੈ ਸਰਬਦਾ ਸਿਥਰ ਰਹਤਾ ਹੈ॥
Prof. Sahib Singh(ਪਰਮਾਤਮਾ ਦੇ) ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ (ਕਿਉਂਕਿ ਉਹਨਾਂ ਦੇ) ਸਿਰ ਦਾ ਸਾਂਈ ਨਾਹ (ਕਦੇ) ਮਰਦਾ ਹੈ ਨਾਹ (ਕਦੇ ਉਹਨਾਂ ਨੂੰ ਛੱਡ ਕੇ ਕਿਤੇ) ਜਾਂਦਾ ਹੈ।

ਪਦ ਅਰਥ ਥਿਰੁ = ਸਦਾ ਕਾਇਮ ਰਹਿਣ ਵਾਲਾ। ਸੋਹਾਗੁ = ਚੰਗਾ ਭਾਗ, ਖਸਮ। ਜਾਵਏ = ਜਾਵੈ, ਜਾਂਦਾ।

SikhNet (Spanish)Eterno es el Novio de los Santos; Él no va ni muere.

ਜਾ ਕੈ ਗ੍ਰਿਹਿ. ਹਰਿ ਨਾਹੁ; ਸੁ ਸਦ ਹੀ ਰਾਵਏ ॥

jaa kai grihi. har naahu; su sad hee raave |

Sant Singh KhalsaShe, whose home is blessed by her Husband Lord, enjoys Him forever.
Manmohan SinghShe, in whose home is God, the Groom, ever enjoys Him.
Manmohan Singh (Punjabi)ਜਿਸ ਦੇ ਘਰ ਵਿੱਚ ਵਾਹਿਗੁਰੂ ਕੰਤ ਹੈ, ਉਹ ਸਦਾ ਹੀ ਉਸ ਨੂੰ ਮਾਣਦੀ ਹੈ।
Fareedkot Teekaਜਿਸ ਕੇ (ਘਰ) ਅੰਤਸਕਰਣ ਮੇਂ ਹਰਿ ਪ੍ਯਾਰਾ ਹੈ ਸੁ ਸਦ ਹੀ ਰਮਣ ਕਰਤਾ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਪ੍ਰਭੂ-ਪਤੀ ਆ ਵੱਸੇ, ਉਹ ਸਦਾ ਉਸ ਦੇ ਮਿਲਾਪ ਦੇ ਆਨੰਦ ਨੂੰ ਮਾਣਦੀ ਹੈ।

ਪਦ ਅਰਥ ਗ੍ਰਿਹਿ = ਹਿਰਦੇ-ਘਰ ਵਿਚ। ਨਾਹੁ = ਖਸਮ। ਸਦ = ਸਦਾ। ਰਾਵਏ = ਮਿਲਾਪ ਦਾ ਆਨੰਦ ਮਾਣਦੀ ਹੈ।

SikhNet (Spanish)Aquél en cuya casa está el Señor Esposo, ese ser disfruta de Él para siempre.

ਅਵਿਨਾਸੀ ਅਵਿਗਤੁ ਸੋ ਪ੍ਰਭੁ; ਸਦਾ ਨਵਤਨੁ ਨਿਰਮਲਾ ॥

avinaasee avigat so prabh; sadaa navatan niramalaa |

Sant Singh KhalsaGod is eternal and immortal, forever young and immaculately pure.
Manmohan SinghImperishable and Immortal is He, the Lord and is ever young and stainless.
Manmohan Singh (Punjabi)ਨਾਸ-ਰਹਿਤ ਅਤੇ ਅਮਰ ਹੈ ਉਹ ਸੁਆਮੀ। ਉਹ ਹਮੇਸ਼ਾਂ ਨੌਜਵਾਨ ਅਤੇ ਬੇਦਾਗ ਹੈ।
Fareedkot Teekaਵਹੁ ਹਰਿ ਪ੍ਯਾਰਾ ਕੈਸਾ ਹੈ? ਅਬਨਾਸੀ ਹੈ ਅਬਗਤ ਹੈ (ਨਿਰਮਲਾ) ਸੁੱਧ ਹੈ (ਨਵਤਨੁ) ਨਵੀਨ ਰੂਪ ਹੈ॥
Prof. Sahib Singhਉਹ ਪਰਮਾਤਮਾ ਨਾਸ ਤੋਂ ਰਹਿਤ ਹੈ, ਅਦ੍ਰਿਸ਼ਟ ਹੈ, ਸਦਾ ਨਵੇਂ ਪਿਆਰ ਵਾਲਾ ਹੈ, ਪਵਿਤ੍ਰ-ਸਰੂਪ ਹੈ।

ਪਦ ਅਰਥ ਅਵਿਗਤੁ = ਅਦ੍ਰਿਸ਼ਟ। ਨਵਤਨੁ = ਨਵਾਂ, ਨਵੇਂ ਪਿਆਰ ਵਾਲਾ।

SikhNet (Spanish)Indestructible, Eterno, siempre joven e Impecable es el Señor; Su Presencia está cerca, muy cerca;

ਨਹ ਦੂਰਿ. ਸਦਾ ਹਦੂਰਿ ਠਾਕੁਰੁ; ਦਹ ਦਿਸ ਪੂਰਨੁ ਸਦ ਸਦਾ ॥

neh door. sadaa hadoor tthaakur; deh dis pooran sad sadaa |

Sant Singh KhalsaHe is not far away, He is ever-present; the Lord and Master fills the ten directions, forever and ever.
Manmohan SinghThe Lord is not distant and is ever present and He fills the ten directions for ever and aye.
Manmohan Singh (Punjabi)ਸੁਆਮੀ ਦੁਰੇਡੇ ਨਹੀਂ, ਹਮੇਸ਼ਾਂ ਅੰਗ ਸੰਗ ਹੈ। ਹਮੇਸ਼ਾਂ ਤੇ ਹਮੇਸ਼ਾਂ ਲਈ ਉਹ ਦਸਾਂ ਹੀ ਦਿਸ਼ਾਂ ਅੰਦਰ ਪਰੀ-ਪੂਰਨ ਹੈ।
Fareedkot Teekaਫਿਰ ਸੋ ਠਾਕੁਰੁ ਦੂਰ ਨਹੀਂ ਹੈ ਸਦਾ ਹੀ (ਹਦੂਰਿ) ਪਾਸ ਹੈ, (ਸਦ ਸਦਾ) ਸ੍ਰੇਸ੍ਟੋਂ ਸੇ ਭੀ ਸ੍ਰੇਸ੍ਟ ਹੈ ਦਸੋ ਦਿਸਾ ਮੇਂ ਪੂਰਨ ਹੋ ਰਹਾ ਹੈ॥
Prof. Sahib Singhਉਹ ਮਾਲਕ ਕਿਸੇ ਤੋਂ ਭੀ ਦੂਰ ਨਹੀਂ ਹੈ, ਸਦਾ ਹਰੇਕ ਦੇ ਅੰਗ-ਸੰਗ ਵੱਸਦਾ ਹੈ, ਦਸੀਂ ਹੀ ਪਾਸੀਂ ਉਹ ਸਦਾ ਹੀ ਸਦਾ ਹੀ ਵਿਆਪਕ ਰਹਿੰਦਾ ਹੈ।

ਪਦ ਅਰਥ ਹਦੂਰਿ = ਅੰਗ-ਸੰਗ। ਦਹ ਦਿਸ = ਦਸੀਂ ਪਾਸੀਂ, ਹਰ ਥਾਂ। ਪੂਰਨੁ = ਵਿਆਪਕ।

SikhNet (Spanish)la Presencia del Uno Perfecto llena el Universo eternamente.

ਪ੍ਰਾਨਪਤਿ ਗਤਿ ਮਤਿ ਜਾ ਤੇ; ਪ੍ਰਿਅ ਪ੍ਰੀਤਿ ਪ੍ਰੀਤਮੁ ਭਾਵਏ ॥

praanapat gat mat jaa te; pria preet preetam bhaave |

Sant Singh KhalsaHe is the Lord of souls, the source of salvation and wisdom. The Love of my Dear Beloved is pleasing to me.
Manmohan SinghHe is the Lord of the soul, from whom proceed salvation and wisdom. Unto me is dear and pleasing the love of the Beloved.
Manmohan Singh (Punjabi)ਉਹ ਜਿੰਦੜੀ ਦਾ ਸੁਆਮੀ ਹੈ। ਜਿਸ ਤੋਂ ਮੋਖਸ਼ ਅਤੇ ਅਕਲਮੰਦੀ ਉਤਪੰਨ ਹੁੰਦੇ ਹਨ। ਮੈਨੂੰ ਪਿਆਰੇ ਦਾ ਪ੍ਰੇਮ ਪਿਆਰਾ ਅਤੇ ਚੰਗਾ ਲੱਗਦਾ ਹੈ।
Fareedkot Teekaਫਿਰ ਪ੍ਰਾਨੋਂ ਕਾ ਪਤਿ ਹੈ ਜਿਸ ਕੀ ਸਤਾ ਸੇ ਪ੍ਰਾਨ ਗਮਨਾਗਮਨ ਕਰਤੇ ਹੈਂ। (ਗਤਿ ਮਤਿ) ਜਿਸ ਕਰ ਬੁਧਿ ਕੀ ਪ੍ਰਾਪਤੀ ਹੈ ਐਸੇ ਪ੍ਰੀਤਮ ਕੋ ਪ੍ਰੀਤੀ ਹੀ ਭਾਵਤੀ ਹੈ॥
Prof. Sahib Singhਸਭ ਜੀਵਾਂ ਦੀ ਜਿੰਦ ਦਾ ਮਾਲਕ ਉਹ ਪਰਮਾਤਮਾ ਐਸਾ ਹੈ ਜਿਸ ਪਾਸੋਂ ਜੀਵਾਂ ਨੂੰ ਉੱਚੀ ਆਤਮਕ ਅਵਸਥਾ ਮਿਲਦੀ ਹੈ, ਚੰਗੀ ਅਕਲ ਪ੍ਰਾਪਤ ਹੁੰਦੀ ਹੈ। ਜਿਉਂ ਜਿਉਂ ਉਸ ਪਿਆਰੇ ਨਾਲ ਪ੍ਰੀਤਿ ਵਧਾਈਏ, ਤਿਉਂ ਤਿਉਂ ਉਹ ਪ੍ਰੀਤਮ-ਪ੍ਰਭੂ ਪਿਆਰਾ ਲੱਗਦਾ ਹੈ।

ਪਦ ਅਰਥ ਪਤਿ = ਖਸਮ। ਗਤਿ = ਉੱਚੀ ਆਤਮਕ ਅਵਸਥਾ। ਜਾ ਤੇ = ਜਿਸ ਪਾਸੋਂ। ਪ੍ਰਿਅ ਪ੍ਰੀਤਿ = ਪਿਆਰੇ ਦੀ ਪ੍ਰੀਤਿ (ਜਿਉਂ ਜਿਉਂ ਵਧਦੀ ਹੈ)। ਭਾਵਏ = ਭਾਵੈ, ਪਿਆਰਾ ਲੱਗਦਾ ਹੈ {ਨੋਟ:'ਪ੍ਰੀਤਮ ਭਾਵਏ' = ਪ੍ਰੀਤਮ ਨੂੰ ਚੰਗਾ ਲੱਗਦਾ ਹੈ}।

SikhNet (Spanish)El Maestro de la vida, de Quien fluye la Liberación y la Sabiduría, complace el Amor de Sus Amantes. Nanak pronuncia solamente la

ਨਾਨਕੁ ਵਖਾਣੈ. ਗੁਰ ਬਚਨਿ ਜਾਣੈ; ਥਿਰੁ ਸੰਤਨ ਸੋਹਾਗੁ, ਮਰੈ ਨ ਜਾਵਏ ॥੧॥

naanak vakhaanai. gur bachan jaanai; thir santan sohaag, marai na jaave |1|

Sant Singh KhalsaNanak speaks what the Guru's Teachings have led him to know. The Husband Lord of the Saints is eternal; He does not die or go away. ||1||
Manmohan SinghNanak utters what he has come to know from Guru's instruction. Eternal is the saints' Groom, who neither dies nor departs.
Manmohan Singh (Punjabi)ਨਾਨਕ ਓਹੀ ਕੁਛ ਉਚਾਰਨ ਕਰਦਾ ਹੈ, ਜੋ ਉਸ ਨੇ ਗੁਰਾਂ ਦੇ ਉਪਦੇਸ਼ ਤੋਂ ਸਮਝਿਆ ਹੈ। ਅਨੰਤ ਹੈ ਸਾਧੂਆਂ ਦਾ ਕੰਤ। ਉਹ ਮਰਦਾ ਤੇ ਜਾਂਦਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਹਰਿ ਕੋ ਗੁਰੋਂ ਕੇ ਵਾਕੋਂ ਕਰ ਜਾਨੀਤਾ ਹੈ, ਸੋ ਸੰਤੋਂ ਕਾ ਸੁਹਾਗੁ ਥਿਰੁ ਹੈ ਮਰਤਾ ਔਰੁ ਕਹੀਂ ਜਾਤਾ ਨਹੀਂ ਹੈ॥੧॥
Prof. Sahib Singhਨਾਨਕ ਆਖਦਾ ਹੈ-ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਪ੍ਰਭੂ-ਪ੍ਰੀਤਮ ਨਾਲ) ਡੂੰਘੀ ਸਾਂਝ ਪੈਂਦੀ ਹੈ। (ਪਰਮਾਤਮਾ ਦੇ) ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ (ਕਿਉਂਕਿ) ਉਹਨਾਂ ਦਾ ਖਸਮ-ਪ੍ਰਭੂ ਨਾਹ (ਕਦੇ) ਮਰਦਾ ਹੈ ਨਾਹ (ਕਦੇ ਉਹਨਾਂ ਨੂੰ ਛੱਡ ਕੇ ਕਿਤੇ) ਜਾਂਦਾ ਹੈ ॥੧॥

ਪਦ ਅਰਥ ਵਖਾਣੈ = ਆਖਦਾ ਹੈ। ਬਚਨਿ = ਬਚਨ ਦੀ ਰਾਹੀਂ ॥੧॥

SikhNet (Spanish)Palabra del Guru, Eterno es el Esposo de los Santos; no se va, ni muere. (1)

ਜਾ ਕਉ ਰਾਮ ਭਤਾਰੁ; ਤਾ ਕੈ ਅਨਦੁ ਘਣਾ ॥

jaa kau raam bhataar; taa kai anad ghanaa |

Sant Singh KhalsaOne who has the Lord as her Husband enjoys great bliss.
Manmohan SinghShe who has God for her Husband, enjoys great bliss.
Manmohan Singh (Punjabi)ਜਿਸ ਦਾ ਖਸਮ ਵਾਹਿਗੁਰੂ ਹੈ, ਉਹ ਘਣੇਰੀ ਖੁਸ਼ੀ ਮਾਣਦੀ ਹੈ।
Fareedkot Teekaਜਿਸ ਕੇ ਰਾਮੁ ਪਤੀ ਹੈਂ ਤਿਸ ਕੋ ਅਤ੍ਯੰਤ ਆਨੰਦ ਹੈ॥
Prof. Sahib Singhਜਿਸ (ਜੀਵ-ਇਸਤ੍ਰੀ) ਨੂੰ ਪ੍ਰਭੂ ਪਤੀ (ਮਿਲ ਪੈਂਦਾ ਹੈ) ਉਸ ਦੇ ਹਿਰਦੇ ਘਰ ਵਿਚ ਬਹੁਤ ਆਨੰਦ ਬਣਿਆ ਰਹਿੰਦਾ ਹੈ,

ਪਦ ਅਰਥ ਜਾ ਕਉ = ਜਿਸ (ਜੀਵ-ਇਸਤ੍ਰੀ) ਨੂੰ। ਭਤਾਰੁ = ਭਰਤਾ, ਖਸਮ। ਤਾ ਕੈ = ਉਸ (ਜੀਵ-ਇਸਤ੍ਰੀ ਦੇ ਹਿਰਦੇ ਘਰ) ਵਿਚ।

SikhNet (Spanish)Aquella Alma que tiene al Señor como su Esposo, es bendecida con Inmensa Felicidad.

ਸੁਖਵੰਤੀ ਸਾ ਨਾਰਿ; ਸੋਭਾ ਪੂਰਿ ਬਣਾ ॥

sukhavantee saa naar; sobhaa poor banaa |

Sant Singh KhalsaThat soul-bride is happy, and her glory is perfect.
Manmohan SinghHappy is that wife and perfect becomes her glory.
Manmohan Singh (Punjabi)ਪ੍ਰਸੰਨ ਹੈ ਉਹ ਪਤਨੀ ਅਤੇ ਪੂਰਨ ਬਣ ਵੰਞਦਾ ਹੈ, ਉਸ ਦਾ ਪਰਤਾਪ।
Fareedkot Teekaਸੋ ਇਸਤ੍ਰੀ ਸੁਖ ਵਾਲੀ ਹੈ ਤਿਸ ਕੀ ਸੋਭਾ ਹੈ ਔ ਤਿਸੀ ਕਾ ਜਸੁ ਪੂਰਾ ਬਨਾ ਹੈ; ਵਾ ਤਿਸ ਕੀ ਸੋਭਾ ਕਾ ਪ੍ਰਕਾਸੁ (ਪੂਰਿ ਬਣਾ) ਪੁੰਨਿਆਂ ਕੇ ਚੰਦ੍ਰਮਾਂ ਸਦ੍ਰਸ ਹੈ॥
Prof. Sahib Singhਉਹ ਸੁਖੀ ਜੀਵਨ ਬਿਤਾਂਦੀ ਹੈ, ਹਰ ਥਾਂ ਉਸ ਦੀ ਸੋਭਾ ਵਡਿਆਈ ਬਣੀ ਰਹਿੰਦੀ ਹੈ।

ਪਦ ਅਰਥ ਸੁਖਵੰਤੀ = ਸੁਖੀ। ਪੂਰਿ = ਪੂਰੀ।

SikhNet (Spanish)Ella siempre está en Paz y perfecta es su Gloria.

ਮਾਣੁ ਮਹਤੁ ਕਲਿਆਣੁ ਹਰਿ ਜਸੁ; ਸੰਗਿ ਸੁਰਜਨੁ ਸੋ ਪ੍ਰਭੂ ॥

maan mehat kaliaan har jas; sang surajan so prabhoo |

Sant Singh KhalsaShe obtains honor, greatness and happiness, singing the Praise of the Lord. God, the Great Being, is always with her.
Manmohan SinghSinging God's praise, she attains, honour, greatness and happiness. He, the great Lord, is ever with her.
Manmohan Singh (Punjabi)ਹਰੀ ਦੀ ਕੀਰਤੀ ਗਾਇਨ ਕਰਕੇ ਉਹ ਸਤਿਕਾਰ ਵਿਸ਼ਾਲਤਾ ਤੇ ਖੁਸ਼ੀ ਪਾ ਲੈਂਦੀ ਹੈ। ਉਹ ਵੱਡਾ ਸੁਆਮੀ ਸਦਾ ਉਸ ਦੇ ਨਾਲ ਹੈ।
Fareedkot Teekaਤਿਸ ਕਾ ਮਾਨੁ ਹੈ ਤਿਸ ਕਾ ਮਹਤ੍ਵ ਹੈ, ਤਿਸੀ ਕਾ ਜਸ ਹੈ, ਜਿਸ ਕਾ (ਸੁਰਜਨੁ) ਸਜਨ ਹਰਿ ਪ੍ਰਭੂ ਸੰਗਿ ਹੈ॥
Prof. Sahib Singhਉਸ ਜੀਵ-ਇਸਤ੍ਰੀ ਨੂੰ ਹਰ ਥਾਂ ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ਸੁਖ ਮਿਲਦਾ ਹੈ (ਕਿਉਂਕਿ ਉਸ ਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਪ੍ਰਾਪਤ ਹੋਈ ਰਹਿੰਦੀ ਹੈ। ਦੈਵੀ ਗੁਣਾਂ ਦਾ ਮਾਲਕ-ਪ੍ਰਭੂ ਸਦਾ ਉਸ ਦੇ ਅੰਗ-ਸੰਗ ਵੱਸਦਾ ਹੈ।

ਪਦ ਅਰਥ ਮਾਣੁ = ਆਦਰ। ਮਹਤੁ = ਵਡਿਆਈ। ਕਲਿਆਣੁ = ਸੁਖ। ਜਸੁ = ਸਿਫ਼ਤਿ-ਸਾਲਾਹ। ਸੰਗਿ = ਨਾਲ। ਸੁਰਜਨੁ = ਦੈਵੀ ਗੁਣਾਂ ਦਾ ਮਾਲਕ ਪ੍ਰਭੂ।

SikhNet (Spanish)Todo Honor, Grandiosidad, Alegría y la Alabanza del Señor pertenecen al Alma que vive siempre en su Señor.

ਸਰਬ ਸਿਧਿ ਨਵ ਨਿਧਿ. ਤਿਤੁ ਗ੍ਰਿਹਿ; ਨਹੀ ਊਨਾ. ਸਭੁ ਕਛੂ ॥

sarab sidh nav nidh. tith grihi; nahee aoonaa. sabh kachhoo |

Sant Singh KhalsaShe attains total perfection and the nine treasures; her home lacks nothing. - everything is there.
Manmohan SinghShe has all perfection and nine treasures and her home is wanting in nothing; it contains all things.
Manmohan Singh (Punjabi)ਸਮੂਹ ਸੰਪੂਰਨਤਾ ਅਤੇ ਨੌਂ ਖਜਾਨੇ ਉਸ ਪਾਸ ਹਨ। ਉਸ ਦੇ ਘਰ ਕੋਈ ਘਾਟਾ ਨਹੀਂ, ਸਾਰੀਆਂ ਵਸਤੂਆਂ ਹਨ।
Fareedkot Teeka੧੮ ਸਿਧਿ, ੯ ਨਿਧਿ, ਸਰਬ ਭਾਂਤ ਕਰ ਕੇ ਤਿਸ ਕੇ ਘਰ ਮੇਂ ਪੂਰਨ ਹੈਂ, ਕਿਸੀ ਪ੍ਰਕਾਰ ਕੀ ਕਮਤੀ ਨਹੀਂ ਹੈ ਸਭ ਕਛੁ ਪ੍ਰਾਪਤ ਹੈ॥
Prof. Sahib Singhਉਸ (ਜੀਵ-ਇਸਤ੍ਰੀ ਦੇ) ਹਿਰਦੇ-ਘਰ ਵਿਚ ਸਾਰੀਆਂ ਕਰਾਮਾਤੀ ਤਾਕਤਾਂ ਸਾਰੇ ਹੀ ਨੌ ਖ਼ਜ਼ਾਨੇ ਵੱਸ ਪੈਂਦੇ ਹਨ, ਉਸ ਨੂੰ ਕੋਈ ਘਾਟ ਨਹੀਂ ਰਹਿੰਦੀ, ਉਸ ਨੂੰ ਸਭ ਕੁਝ ਪ੍ਰਾਪਤ ਰਹਿੰਦਾ ਹੈ।

ਪਦ ਅਰਥ ਸਿਧਿ = ਕਰਾਮਾਤੀ ਤਾਕਤਾਂ। ਨਿਧਿ = ਖ਼ਜ਼ਾਨਾ। ਤਿਤੁ = ਉਸ ਵਿਚ। ਗ੍ਰਿਹਿ = ਘਰ ਵਿਚ। ਤਿਤੁ ਗ੍ਰਿਹਿ = ਉਸ ਹਿਰਦੈ ਘਰ ਵਿਚ {'ਤਿਸੁ ਗ੍ਰਿਹਿ' = ਉਸ ਦੇ ਹਿਰਦੇ ਘਰ ਵਿਚ}। ਊਨਾ = ਘੱਟ।

SikhNet (Spanish)Todas las perfecciones son para ella y también los Nueve Tesoros; a ella no le falta nada. Su hablar es dulce y Le es placentera a su

ਮਧੁਰ ਬਾਨੀ, ਪਿਰਹਿ ਮਾਨੀ; ਥਿਰੁ ਸੋਹਾਗੁ. ਤਾ ਕਾ ਬਣਾ ॥

madhur baanee, pireh maanee; thir sohaag. taa kaa banaa |

Sant Singh KhalsaHer speech is so sweet; she obeys her Beloved Lord; her marriage is permanent and everlasting.
Manmohan SinghSweet is her speech and obeys she her Beloved and permanent becomes her married status.
Manmohan Singh (Punjabi)ਮਿੱਠੀ ਹੈ ਉਸ ਦੀ ਬੋਲੀ, ਤੇ ਤਾਬੇਦਾਰੀ ਕਰਦੀ ਹੈ ਉਹ ਆਪਣੇ ਪ੍ਰੀਤਮ ਦੀ ਅਤੇ ਸਦੀਵੀ ਥੀ ਜਾਂਦੀ ਹੈ ਉਸ ਦੀ ਵਿਆਹੁਲੀ ਅਵਸਥਾ।
Fareedkot Teekaਤਿਸ ਕੀ ਮਧਰੁ ਬਾਨੀ ਹੈ ਪ੍ਯਾਰੇ ਨੇ ਮਾਨੀ ਹੈ, ਅਰੁ ਤਿਸ ਕਾ ਸੋਭਾਗ੍ਯ ਸਿਥਰ ਬਨਾ ਹੈ॥
Prof. Sahib Singhਉਸ ਜੀਵ-ਇਸਤ੍ਰੀ ਦੇ ਬੋਲ ਮਿੱਠੇ ਹੋ ਜਾਂਦੇ ਹਨ, ਪ੍ਰਭੂ-ਪਤੀ ਨੇ ਉਸ ਨੂੰ ਆਦਰ-ਮਾਣ ਦੇ ਰੱਖਿਆ ਹੁੰਦਾ ਹੈ। ਉਸ ਦਾ ਚੰਗਾ ਭਾਗ ਸਦਾ ਲਈ ਬਣਿਆ ਰਹਿੰਦਾ ਹੈ।

ਪਦ ਅਰਥ ਮਧੁਰ = ਮਿੱਠੀ। ਪਿਰਹਿ = ਪਤੀ ਨੇ। ਮਾਨੀ = ਆਦਰ ਦਿੱਤਾ। ਤਾ ਕਾ = ਉਸ (ਇਸਤ੍ਰੀ) ਦਾ।

SikhNet (Spanish)Señor. Eterno es su Estado de Unión.

ਨਾਨਕੁ ਵਖਾਣੈ. ਗੁਰ ਬਚਨਿ ਜਾਣੈ; ਜਾ ਕੋ ਰਾਮੁ ਭਤਾਰੁ, ਤਾ ਕੈ ਅਨਦੁ ਘਣਾ ॥੨॥

naanak vakhaanai. gur bachan jaanai; jaa ko raam bhataar, taa kai anad ghanaa |2|

Sant Singh KhalsaNanak chants what he knows through the Guru's Teachings: One who has the Lord as her Husband enjoys great bliss. ||2||
Manmohan SinghNanak says, what he has come to know through the Guru's teaching. She who has Lord for her spouse, enjoys great happiness.
Manmohan Singh (Punjabi)ਜਿਹੜਾ ਕੁਛ ਉਸ ਨੇ ਗੁਰਾਂ ਦੀ ਸਿਖਮਤ ਦੁਆਰਾ ਜਾਣਿਆਂ ਹੈ, ਨਾਨਕ ਓਹੀ ਕੁਝ ਆਖਦਾ ਹੈ। ਜਿਸ ਦਾ ਪਤੀ ਪ੍ਰਭੂ ਹੈ, ਉਹ ਬਹੁਤ ਖੁਸ਼ੀ ਭੋਗਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਗੁਰਬਚਨ ਕਰ ਕੇ ਜਾਣੇ ਜਿਸ ਕੇ ਰਾਮ ਪਤੀ ਹੈਂ, ਤਿਸ ਕੇ ਅਧਿਕ ਅਨੰਦੁ ਹੈ॥੨॥
Prof. Sahib Singhਨਾਨਕ ਆਖਦਾ ਹੈ-ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। ਸਰਬ-ਵਿਆਪਕ ਪਰਮਾਤਮਾ ਜਿਸ ਜੀਵ-ਇਸਤ੍ਰੀ ਦਾ ਖਸਮ ਬਣ ਜਾਂਦਾ ਹੈ ਉਸ ਦੇ ਹਿਰਦੇ-ਘਰ ਵਿਚ ਬਹੁਤ ਆਨੰਦ ਬਣਿਆ ਰਹਿੰਦਾ ਹੈ ॥੨॥

ਪਦ ਅਰਥ ਜਾ ਕੋ = ਜਿਸ (ਜੀਵ-ਇਸਤ੍ਰੀ) ਦਾ ॥੨॥

SikhNet (Spanish)Nanak dice solamente la Palabra del Guru, que aquélla que tiene a su Señor como su Esposo es bendecida con inmensa Felicidad. (2)

ਆਉ ਸਖੀ. ਸੰਤ ਪਾਸਿ; ਸੇਵਾ ਲਾਗੀਐ ॥

aau sakhee. sant paas; sevaa laageeai |

Sant Singh KhalsaCome, O my companions, let us dedicate ourselves to serving the Saints.
Manmohan SinghCome, O mate, to the saints and let us apply ourselves to their service.
Manmohan Singh (Punjabi)ਸੰਤਾਂ ਕੋਲ ਆ ਹੇ ਸਹੇਲੀਏ! ਆਪਾਂ ਉਸ ਦੀ ਟਹਿਲ ਸੇਵਾ ਅੰਦਰ ਜੁੱਟ ਜਾਈਏ।
Fareedkot Teekaਹੇ ਸਖੀ ਆਓ! ਐਸੇ ਸੁਹਾਗਵਾਨ ਸੰਤੋਂ ਕੇ ਪਾਸ ਤਿਨ ਕੀ ਸੇਵਾ ਮੇਂ ਲਾਗੀਏ॥
Prof. Sahib Singhਹੇ ਸਹੇਲੀ! ਆ, ਗੁਰੂ ਦੇ ਪਾਸ ਚੱਲੀਏ। (ਗੁਰੂ ਦੀ ਦੱਸੀ) ਸੇਵਾ ਵਿਚ ਲੱਗਣਾ ਚਾਹੀਦਾ ਹੈ।

ਪਦ ਅਰਥ ਸਖੀ = ਹੇ ਸਖੀ! ਸੰਤ = ਗੁਰੂ।

SikhNet (Spanish)Vengan, oh amigos, y dediquémonos al Servicio del Santo.

ਪੀਸਉ ਚਰਣ ਪਖਾਰਿ; ਆਪੁ ਤਿਆਗੀਐ ॥

peesau charan pakhaar; aap tiaageeai |

Sant Singh KhalsaLet us grind their corn, wash their feet and so renounce our self-conceit.
Manmohan SinghLet us grind their corn, wash their feet and shed our self-conceit.
Manmohan Singh (Punjabi)ਆਓ, ਆਪਾਂ ਉਸ ਦੇ ਦਾਣੇ ਪੀਹੀਏ! ਉਸ ਦੇ ਪੈਰ ਧੋਈਏ ਅਤੇ ਆਪਣੀ ਸਵੈ-ਹੰਗਤਾ ਨੂੰ ਛੱਡੀਏ।
Fareedkot Teekaਆਪਾ ਭਾਉ ਕੋ ਤ੍ਯਾਗੀਏ ਔ ਤਿਨ ਕੇ ਚਰਨੋਂ ਕੋ ਧੋਈਏ, ਤਿਨ ਕਾ ਅੰਨ ਪੀਸੀਏ॥
Prof. Sahib Singhਹੇ ਸਖੀ! (ਮੇਰਾ ਜੀ ਕਰਦਾ ਹੈ) ਮੈਂ (ਗੁਰੂ ਕੇ ਲੰਗਰ ਵਾਸਤੇ ਚੱਕੀ) ਪੀਹਾਂ, ਮੈਂ (ਗੁਰੂ ਦੇ) ਚਰਨ ਧੋਵਾਂ। ਹੇ ਸਖੀ! ਗੁਰੂ ਦੇ ਦਰ ਤੇ ਜਾ ਕੇ ਅਹੰਕਾਰ ਤਿਆਗ ਦੇਣਾ ਚਾਹੀਦਾ ਹੈ।

ਪਦ ਅਰਥ ਪੀਸਉ = ਪੀਸਉਂ, ਮੈਂ ਪੀਹਾਂ। ਪਖਾਰਿ = ਪਖਾਰੀਂ, ਮੈਂ ਧੋਵਾਂ। ਆਪੁ = ਆਪਾ-ਭਾਵ, ਅਹੰਕਾਰ।

SikhNet (Spanish)Vamos a moler Su maíz y a lavar Sus Pies para así elevar nuestro ser.

ਤਜਿ ਆਪੁ. ਮਿਟੈ ਸੰਤਾਪੁ; ਆਪੁ. ਨਹ ਜਾਣਾਈਐ ॥

taj aap. mittai santaap; aap. neh jaanaaeeai |

Sant Singh KhalsaLet us shed our egos, and our troubles shall be removed; let us not display ourselves.
Manmohan SinghLet us shed our ego and display not ourselves. Thus is our trouble removed.
Manmohan Singh (Punjabi)ਆਓ ਆਪਾਂ ਆਪਣਾ ਹੰਕਾਰ ਛੱਡ ਦੇਈਏ। ਆਪਣੇ ਆਪ ਦਾ ਮੁਜਾਹਰਾ (ਪ੍ਰਗਟਾਵਾ) ਨਾਂ ਕਰੀਏ। ਇਸ ਤਰ੍ਹਾਂ ਦੁੱਖ ਦੂਰ ਹੋ ਜਾਂਦਾ ਹੈ।
Fareedkot Teekaਆਪਾ ਭਾਉ ਕੇ ਤਜਨੇ ਸੇ ਸਭ ਸੰਤਾਪ ਮਿਟ ਜਾਏਂਗੇ, ਤਾਂ ਤੇ ਹੰਕਾਰ ਜਾਣਾਈਏ ਨਹੀਂ॥
Prof. Sahib Singhਹੇ ਸਖੀ! ਅਹੰਕਾਰ ਤਿਆਗ ਕੇ (ਮਨ ਦਾ) ਕਲੇਸ਼ ਮਿਟ ਜਾਂਦਾ ਹੈ। ਹੇ ਸਖੀ! ਕਦੇ ਭੀ ਆਪਣਾ ਆਪ ਜਤਾਣਾ ਨਹੀਂ ਚਾਹੀਦਾ।

ਪਦ ਅਰਥ ਤਜਿ = ਤਿਆਗ ਕੇ। ਸੰਤਾਪੁ = ਦੁੱਖ-ਕਲੇਸ਼। ਆਪੁ = ਆਪਣੇ ਆਪ ਨੂੰ।

SikhNet (Spanish)Elevando nuestro ser, nos quitamos de la pena y del ego,

ਸਰਣਿ ਗਹੀਜੈ. ਮਾਨਿ ਲੀਜੈ; ਕਰੇ ਸੋ ਸੁਖੁ ਪਾਈਐ ॥

saran gaheejai. maan leejai; kare so sukh paaeeai |

Sant Singh KhalsaLet us take to His Sanctuary and obey Him, and be happy with whatever He does.
Manmohan SinghLet us grasp Guru's protection, obey him and be happy with whatever he does.
Manmohan Singh (Punjabi)ਆਓ ਆਪਾਂ ਗੁਰਾਂ ਦੀ ਪਨਾਹ ਪਕੜੀਏ! ਉਸ ਦੀ ਤਾਬੇਦਾਰੀ ਕਰੀਏ ਅਤੇ ਜੋ ਕੁਛ ਭੀ ਉਹ ਕਰਦੇ ਹਨ, ਉਸ ਨਾਲ ਖੁਸ਼ ਹੋਈਏ।
Fareedkot Teekaਤਿਨ ਸੰਤੋਂ ਕੀ ਸਰਨ ਪਕੜੀਏ, ਜੋ ਕਹੈ ਸੋ ਉਨ ਕਾ ਬਚਨ ਮਾਨ ਲੀਜੀਏ, ਜੋ ਕਛੁ ਆਗ੍ਯਾ ਕਰੇ ਤਿਸੀ ਮੇਂ ਸੁਖੁ ਪਾਈਏ॥
Prof. Sahib Singhਗੁਰੂ ਦਾ ਪੱਲਾ ਫੜ ਲੈਣਾ ਚਾਹੀਦਾ ਹੈ (ਜੋ ਗੁਰੂ ਹੁਕਮ ਕਰੇ ਉਹ) ਮੰਨ ਲੈਣਾ ਚਾਹੀਦਾ ਹੈ, ਜੋ ਕੁਝ ਗੁਰੂ ਕਰੇ ਉਸੇ ਨੂੰ ਸੁਖ (ਜਾਣ ਕੇ) ਲੈ ਲੈਣਾ ਚਾਹੀਦਾ ਹੈ।

ਪਦ ਅਰਥ ਗਹੀਜੈ = ਫੜਨੀ ਚਾਹੀਦੀ ਹੈ। ਮਾਨਿ ਲੀਜੈ = (ਗੁਰੂ ਦਾ ਹੁਕਮ) ਮੰਨ ਲੈਣਾ ਚਾਹੀਦਾ ਹੈ।

SikhNet (Spanish)y en Su refugio obtenemos Honor y lo que sea que Hace nos trae Felicidad. Convirtiéndonos en Sus Siervos, nos quitamos de nuestra

ਕਰਿ ਦਾਸ ਦਾਸੀ. ਤਜਿ ਉਦਾਸੀ; ਕਰ ਜੋੜਿ. ਦਿਨੁ ਰੈਣਿ ਜਾਗੀਐ ॥

kar daas daasee. taj udaasee; kar jorr. din rain jaageeai |

Sant Singh KhalsaLet us become the slaves of His slaves, and shed our sadness, and with our palms pressed together, remain wakeful day and night.
Manmohan SinghLet us perform the service of God's slave, dispel care, be wakeful, and, day and night, stand before him with joined hands.
Manmohan Singh (Punjabi)ਆਓ ਆਪਾਂ ਵਾਹਿਗੁਰੂ ਦੇ ਗੋਲੇ ਦੀ ਸੇਵਾ ਕਮਾਈਏ! ਫਿਕਰ ਚਿੰਤਾ ਨੂੰ ਦੂਰ ਕਰੀਏ, ਖਬਰਦਾਰ ਹੋਈਏ, ਅਤੇ ਦਿਹੁੰ ਰੈਣ ਉਸ ਦੇ ਅੱਗੇ ਹੱਥ ਬੰਨ੍ਹ ਕੇ ਖੜ੍ਹੇ ਰਹੀਏ।
Fareedkot Teekaਅਪਨੇ ਆਪ ਕੋ ਤਿਸ ਸੰਤੋਂ ਕੀ ਦਾਸੀਓਂ ਕੀ ਭੀ ਦਾਸੀ ਕਰ ਕੇ ਔ ਉਦਾਸੀ ਤ੍ਯਾਗ ਕਰ ਕੇ ਹਾਥ ਜੋੜ ਕਰ ਕੇ ਰਾਤਿ ਦਿਨ ਤਿਸ ਕੀ ਸੇਵਾ ਮੇਂ ਜਾਗੀਏ, ਭਾਵ ਆਲਸ ਨ ਕਰੀਏ॥
Prof. Sahib Singhਹੇ ਸਖੀ! ਆਪਣੇ ਆਪ ਨੂੰ ਉਸ ਗੁਰੂ ਦੇ ਦਾਸਾਂ ਦੀ ਦਾਸੀ ਬਣਾ ਕੇ, (ਮਨ ਵਿਚੋਂ) ਉਪਰਾਮਤਾ ਤਿਆਗ ਕੇ ਦੋਵੇਂ ਹੱਥ ਜੋੜ ਕੇ ਦਿਨ ਰਾਤ (ਸੇਵਾ ਵਿਚ) ਸੁਚੇਤ ਰਹਿਣਾ ਚਾਹੀਦਾ ਹੈ।

ਪਦ ਅਰਥ ਕਰਿ = (ਆਪਣੇ ਆਪ ਨੂੰ) ਬਣਾ ਕੇ। ਕਰ = (ਦੋਵੇਂ) ਹੱਥ {ਬਹੁ-ਵਚਨ}। ਰੈਣਿ = ਰਾਤ।

SikhNet (Spanish)tristeza, y tomándonos de las manos, nos mantenemos despiertos en su Presencia día y noche. Nanak solamente dice la Palabra del

ਨਾਨਕੁ ਵਖਾਣੈ. ਗੁਰ ਬਚਨਿ ਜਾਣੈ; ਆਉ ਸਖੀ ਸੰਤ ਪਾਸਿ, ਸੇਵਾ ਲਾਗੀਐ ॥੩॥

naanak vakhaanai. gur bachan jaanai; aau sakhee sant paas, sevaa laageeai |3|

Sant Singh KhalsaNanak chants what he knows through the Guru's Teachings; come, O my companions, let us dedicate ourselves to serving the Saints. ||3||
Manmohan SinghNanak states, whatever he has come to know from Guru's instruction. Come to the saint, O mate, and let us apply ourselves to his service.
Manmohan Singh (Punjabi)ਨਾਨਕ ਉਹ ਕੁਛ ਕਥਨ ਕਰਦਾ ਹੈ, ਜਿਹੜਾ ਉਸ ਨੇ ਗੁਰਾਂ ਦੇ ਉਪਦੇਸ਼ ਤੋਂ ਸਮਝਿਆ ਹੈ। ਸੰਤਾਂ ਕੋਲ ਆ ਸਹੇਲੀਏ! ਅਤੇ ਆਪਾਂ ਉਹਨਾਂ ਦੀ ਚਾਕਰੀ ਅੰਦਰ ਜੁੱਟ ਜਾਈਏ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰ ਬਚਨ ਕਰ ਤਿਸ ਪਰਮੇਸ੍ਵਰ ਕੋ ਜਾਣੈ, ਤਾਂ ਤੇ ਹੇ ਸਖੀ! ਆਓ ਸੰਤੋਂ ਪਾਸ ਚਲੀਐ ਪੁਨਾ ਤਿਨ ਕੀ ਸੇਵਾ ਮੇਂ ਲਗੀਏ॥੩॥☬ਜੇ ਕਹੇ ਸਭੀ ਸੇਵਾ ਮੇਂ ਕਿਉਂ ਨਹੀਂ ਲਗਤੇ? ਤਿਸ ਪਰ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ-(ਹੇ ਸਖੀ! ਜੀਵ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪਰਮਾਤਮਾ ਨਾਲ) ਡੂੰਘੀ ਸਾਂਝ ਪਾ ਸਕਦਾ ਹੈ। (ਸੋ,) ਹੇ ਸਖੀ! ਆ, ਗੁਰੂ ਪਾਸ ਚੱਲੀਏ। (ਗੁਰੂ ਦੀ ਦੱਸੀ) ਸੇਵਾ ਵਿਚ ਲੱਗਣਾ ਚਾਹੀਦਾ ਹੈ ॥੩॥
SikhNet (Spanish)Guru, vengan, oh mis amigos, y dediquémonos al Servicio del Santo (3)

ਜਾ ਕੈ ਮਸਤਕਿ ਭਾਗ; ਸਿ ਸੇਵਾ ਲਾਇਆ ॥

jaa kai masatak bhaag; si sevaa laaeaa |

Sant Singh KhalsaOne who has such good destiny written upon his forehead, dedicates himself to His service.
Manmohan SinghHe, who has good destiny recorded on his forehead, him the Lord yokes to his service.
Manmohan Singh (Punjabi)ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ। ਉਸ ਨੂੰ ਸਾਹਿਬ ਆਪਣੀ ਟਹਿਲ ਸੇਵਾ ਅੰਦਰ ਜੋੜਦਾ ਹੈ।
Fareedkot Teekaਜਿਸ ਕੇ ਮਸਤਕ ਮੇਂ ਪੂਰਨ ਭਾਗ ਹੈਂ ਐਸੀ ਸੇਵਾ ਮੇਂ ਸੋਈ ਲਗਾਯਾ ਹੈ॥
Prof. Sahib Singhਜਿਨ੍ਹਾਂ ਦੇ ਮੱਥੇ ਉਤੇ ਭਾਗ ਜਾਗਦੇ ਹਨ ਉਹਨਾਂ ਨੂੰ (ਗੁਰੂ ਪਰਮਾਤਮਾ ਦੀ) ਸੇਵਾ-ਭਗਤੀ ਵਿਚ ਜੋੜਦਾ ਹੈ।

ਪਦ ਅਰਥ ਜਾ ਕੈ ਮਸਤਕਿ = ਜਿਨ੍ਹਾਂ ਦੇ ਮੱਥੇ ਉਤੇ। ਸਿ = ਉਹ ਬੰਦੇ।

SikhNet (Spanish)El Señor trae a Su Servicio a aquél que tiene su Destino así trazado.

ਤਾ ਕੀ ਪੂਰਨ ਆਸ; ਜਿਨੑ ਸਾਧਸੰਗੁ ਪਾਇਆ ॥

taa kee pooran aas; jina saadhasang paaeaa |

Sant Singh KhalsaOne who attains the Saadh Sangat, the Company of the Holy, has his desires fulfilled.
Manmohan SinghHe, who has obtained the society of saints, his desire is fulfilled.
Manmohan Singh (Punjabi)ਜਿਸ ਨੂੰ ਸਤਿਸੰਗਤ ਪ੍ਰਾਪਤ ਹੋਈ ਹੈ, ਉਸ ਦੀ ਖਾਹਿਸ਼ ਪੂਰੀ ਹੋ ਜਾਂਦੀ ਹੈ।
Fareedkot Teekaਜਿਸ ਨੇ ਸਾਧੂਓਂ ਕਾ ਸੰਗ ਪਾਇਆ ਹੈ ਤਿਸ ਕੀ ਆਸਾ ਪੂਰਨ ਭਈ ਹੈ॥
Prof. Sahib Singhਜਿਨ੍ਹਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ ਉਹਨਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ।

ਪਦ ਅਰਥ ਤਾ ਕੀ = ਉਹਨਾਂ ਦੀ।

SikhNet (Spanish)Aquél que habita en la Sociedad de los Santos está satisfecho,

ਸਾਧਸੰਗਿ ਹਰਿ ਕੈ ਰੰਗਿ; ਗੋਬਿੰਦ ਸਿਮਰਣ ਲਾਗਿਆ ॥

saadhasang har kai rang; gobind simaran laagiaa |

Sant Singh KhalsaIn the Saadh Sangat, immerse yourself in the Love of the Lord; remember the Lord of the Universe in meditation.
Manmohan SinghIn the society of saints, man is absorbed in God's love and takes to Lord's meditation.
Manmohan Singh (Punjabi)ਸਤਿਸੰਗਤ ਅੰਦਰ ਇਨਸਾਨ ਹਰੀ ਦੀ ਪ੍ਰੀਤ ਵਿੱਚ ਲੀਨ ਹੋ ਜਾਂਦਾ ਹੈ ਅਤੇ ਸਾਹਿਬ ਦਾ ਆਰਾਧਨ ਕਰਨ ਲੱਗ ਜਾਂਦਾ ਹੈ।
Fareedkot Teekaਸਾਧ ਸੰਗ ਸੇ ਹਰੀ ਕੇ ਵਿਖੇ ਪ੍ਰੇਮ ਹੂਆ, ਹਰਿ ਪ੍ਰੇਮ ਸੇ ਗੋਬਿੰਦ ਸਿਮਰਨ ਮੇਂ ਲਾਗਾ ਹੈ॥
Prof. Sahib Singhਸਾਧ ਸੰਗਤਿ ਦੀ ਬਰਕਤਿ ਨਾਲ ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਹ ਪਰਮਾਤਮਾ ਦਾ ਸਿਮਰਨ ਕਰਨ ਲੱਗ ਪੈਂਦੇ ਹਨ।

ਪਦ ਅਰਥ ਹਰਿ ਕੈ ਰੰਗਿ = ਹਰੀ ਦੇ ਪ੍ਰੇਮ ਵਿਚ।

SikhNet (Spanish)ahí está inmerso en el Amor del Señor y se dedica a la Contemplación de Dios.

ਭਰਮੁ ਮੋਹੁ ਵਿਕਾਰੁ ਦੂਜਾ; ਸਗਲ ਤਿਨਹਿ ਤਿਆਗਿਆ ॥

bharam mohu vikaar doojaa; sagal tineh tiaagiaa |

Sant Singh KhalsaDoubt, emotional attachment, sin and duality - he renounces them all.
Manmohan SinghDoubt, worldly love and sin of duality, he abandons all.
Manmohan Singh (Punjabi)ਸੰਦੇਹ, ਸੰਸਾਰੀ ਮਮਤਾ ਅਤੇ ਦਵੈਤ-ਭਾਵ ਦੇ ਪਾਪ, ਉਹ ਸਾਰਿਆਂ ਨੂੰ ਤਲਾਂਜਲੀ ਦਿੰਦਾ ਹੈ।
Fareedkot Teekaਭਰਮ ਮੋਹ ਆਦਿ ਬਿਕਾਰ ਅਰ ਦ੍ਵੈਤ ਭਾਉ ਤਿਸ ਨੇ ਤ੍ਯਾਗ ਦੀਆ ਹੈ॥
Prof. Sahib Singhਮਾਇਆ ਦੀ ਖ਼ਾਤਰ ਭਟਕਣਾ, ਦੁਨੀਆ ਦਾ ਮੋਹ, ਵਿਕਾਰ, ਮੇਰ-ਤੇਰ-ਇਹ ਸਾਰੇ ਔਗੁਣ ਉਹ ਤਿਆਗ ਦੇਂਦੇ ਹਨ।

ਪਦ ਅਰਥ ਤਿਨਹਿ = ਉਹਨਾਂ ਨੇ।

SikhNet (Spanish)Se deshace de su duda, de sus errores, de sus apegos y de la dualidad;

ਮਨਿ ਸਾਂਤਿ, ਸਹਜੁ ਸੁਭਾਉ ਵੂਠਾ; ਅਨਦ ਮੰਗਲ ਗੁਣ ਗਾਇਆ ॥

man saant, sehaj subhaau vootthaa; anad mangal gun gaaeaa |

Sant Singh KhalsaPeace, poise and tranquility fill his mind, and he sings the Lord's Glorious Praises with joy and delight.
Manmohan SinghPeace, poise and sublime faith dwell in his mind, and with joy and delight he sings God's praise.
Manmohan Singh (Punjabi)ਠੰਢ ਚੈਨ, ਅਡੋਲਤਾ ਅਤੇ ਸ੍ਰੇਸਟ ਭਾਨਾ ਉਸ ਦੇ ਚਿੱਤ ਵਿੱਚ ਵਸਦੇ ਹਨ ਅਤੇ ਉਹ ਖੁਸ਼ੀ ਤੇ ਪ੍ਰਸੰਨਤਾ ਨਾਲ ਹਰੀ ਦਾ ਜੱਸ ਗਾਉਂਦਾ ਹੈ।
Fareedkot Teekaਤਿਸ ਕੇ ਮਨ ਮੇਂ ਸਾਂਤ ਸੁਭਾਉ ਸਹਜੇ ਹੀ ਬਸਿਆ ਹੈ ਔ ਅਨੰਦ ਦੇਨੇ ਵਾਲੇ ਮੰਗਲ ਰੂਪ ਗੁਨੋਂ ਕੋ ਗਾਇਆ ਹੈ॥
Prof. Sahib Singhਉਹਨਾਂ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਆ ਜਾਂਦੀ ਹੈ, ਪ੍ਰੇਮ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, ਤੇ, ਆਤਮਕ ਆਨੰਦ ਮਾਣਦੇ ਹਨ।

ਪਦ ਅਰਥ ਮਨਿ = ਮਨ ਵਿਚ। ਸਹਜੁ = ਆਤਮਕ ਅਡੋਲਤਾ। ਸੁਭਾਉ = ਉੱਚਾ ਪ੍ਰੇਮ। ਵੂਠਾ = ਆ ਵੱਸਿਆ।

SikhNet (Spanish)su mente permanece en Paz, y el Néctar de Dios llueve sobre él espontáneamente, permitiendo que Lo alabe en completa Felicidad.

ਨਾਨਕੁ ਵਖਾਣੈ. ਗੁਰ ਬਚਨਿ ਜਾਣੈ; ਜਾ ਕੈ ਮਸਤਕਿ ਭਾਗ. ਸਿ ਸੇਵਾ ਲਾਇਆ ॥੪॥੪॥੭॥

naanak vakhaanai. gur bachan jaanai; jaa kai masatak bhaag. si sevaa laaeaa |4|4|7|

Sant Singh KhalsaNanak chants what he knows through the Guru's Teachings: one who has such good destiny written upon his forehead, dedicates himself to His service. ||4||4||7||
Manmohan SinghNanak utters what he has come to know from Guru's teaching. He alone applies himself to service, on whose forehead such destiny is written.
Manmohan Singh (Punjabi)ਨਾਨਕ ਉਹ ਕੁਛ ਵਰਨਣ ਕਰਦਾ ਹੈ, ਜੋ ਉਸ ਨੇ ਗੁਰਾਂ ਦੇ ਉਪਦੇਸ਼ ਤੋਂ ਅਨੁਭਵ ਕੀਤਾ ਹੈ। ਕੇਵਲ ਓਹੀ ਗੁਰਾਂ ਦੀ ਘਾਲ ਕਮਾਉਂਦਾ ਹੈ, ਜਿਸ ਦੇ ਮੱਥੇ ਤੇ ਐਸੇ ਨਸੀਬ ਲਿਖੇ ਹੋਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੇ ਬਚਨੋਂ ਕਰ ਜੀਉ ਹਰੀ ਕੋ (ਜਾਣੈ) ਜਾਣਤਾ ਹੈ ਵਾ ਜਾਨਨਾ ਕਰੇ, ਜਿਸ ਕੇ ਮਸਤਕ ਮੇਂ ਉਤਮ ਭਾਗ ਹੈਂ (ਸਿ) ਉਨ ਪੁਰਸ਼ੋਂ ਕੋ ਸੇਵਾ ਮੇਂ ਲਗਾਇਆ ਹੈ॥੪॥੪॥੭॥
Prof. Sahib Singhਨਾਨਕ ਆਖਦਾ ਹੈ-ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ। ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਭਾਗ ਜਾਗਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿਚ ਜੋੜਦਾ ਹੈ ॥੪॥੪॥੭॥
SikhNet (Spanish)Dice Nanak, el Señor trae a Su Servicio a aquél que tiene su Destino así trazado. (4‑4‑7)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl,
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਹਰਿ ਹਰਿ ਨਾਮੁ ਜਪੰਤਿਆ; ਕਛੁ ਨ ਕਹੈ ਜਮਕਾਲੁ ॥

har har naam japantiaa; kachh na kahai jamakaal |

Sant Singh KhalsaIf you chant the Naam, the Name of the Lord, Har, Har, the Messenger of Death will have nothing to say to you.
Manmohan SinghMeditating on the Lord God's Name. Death's courier says nothing to the mortal.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਸਿਮਰਨ ਕਰਨ ਦੁਆਰਾ ਮੌਤ ਦਾ ਦੂਤ ਪ੍ਰਾਣੀ ਨੂੰ ਕੁਝ ਭੀ ਨਹੀਂ ਕਹਿੰਦਾ।
Fareedkot Teekaਹਰਿ ਹਰਿ ਨਾਮ ਜਪਨੇ ਸੇ ਜਮਕਾਲ ਕੁਛ ਨਹੀਂ ਕਹਤਾ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਡਰ ਪੋਹ ਨਹੀਂ ਸਕਦਾ (ਆਤਮਕ ਮੌਤ ਨੇੜੇ ਨਹੀਂ ਆ ਸਕਦੀ)।

ਪਦ ਅਰਥ ਕਛੁ ਨ ਕਹੈ = ਕੁਝ ਨਹੀਂ ਆਖਦਾ, ਪੋਹ ਨਹੀਂ ਸਕਦਾ। ਜਮਕਾਲੁ = ਮੌਤ, ਆਤਮਕ ਮੌਤ।

SikhNet (Spanish)Meditando en el Nombre del Señor, la muerte no te puede decir nada.

ਨਾਨਕ. ਮਨੁ ਤਨੁ ਸੁਖੀ ਹੋਇ; ਅੰਤੇ ਮਿਲੈ ਗੋਪਾਲੁ ॥੧॥

naanak. man tan sukhee hoe; ante milai gopaal |1|

Sant Singh KhalsaO Nanak, the mind and body will be at peace, and in the end, you shall merge with the Lord of the world. ||1||
Manmohan SinghNanak, his soul and body are at peace and in the end, he meets the World-Cherisher.
Manmohan Singh (Punjabi)ਨਾਨਕ ਉਸ ਦੀ ਆਤਮਾਂ ਤੇ ਦੇਹ ਆਰਾਮ ਵਿੱਚ ਹੁੰਦੇ ਹਨ ਅਤੇ ਅਖੀਰ ਨੂੰ ਉਹ ਜਗਤ ਦੇ ਪਾਲਣਹਾਰ ਨੂੰ ਮਿਲ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਨ ਤਨ ਸੁਖੀ ਹੋਤਾ ਹੈ ਅੰਤ ਕੋ ਗੋਪਾਲ ਮਿਲਤਾ ਹੈ॥੧॥
Prof. Sahib Singhਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) ਮਨ ਸੁਖੀ ਰਹਿੰਦਾ ਹੈ ਹਿਰਦਾ ਸੁਖੀ ਹੋ ਜਾਂਦਾ ਹੈ, ਤੇ, ਆਖ਼ਰ ਪਰਮਾਤਮਾ ਭੀ ਮਿਲ ਪੈਂਦਾ ਹੈ ॥੧॥

ਪਦ ਅਰਥ ਅੰਤੇ = ਆਖ਼ਰ ਨੂੰ ॥੧॥

SikhNet (Spanish)Dice Nanak, ¡Tu cuerpo y mente están en Paz y al final siempre serás conducido a la Presencia de Dios! (1)

Open this shabad →

Shabad Guru Arjan Dev Ji Raag Aasaa continues on Ang 458

ਛੰਤ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਦ।
Prof. Sahib Singhਛੰਤ।

ਪਦ ਅਰਥ ਛੰਤ।

SikhNet (Spanish)Chhant

ਮਿਲਉ ਸੰਤਨ ਕੈ ਸੰਗਿ; ਮੋਹਿ ਉਧਾਰਿ ਲੇਹੁ ॥

milau santan kai sang; mohi udhaar lehu |

Sant Singh KhalsaLet me join the Society of the Saints - save me, Lord!
Manmohan SinghMay I meet the society of saints, from where rescue me, O my Master.
Manmohan Singh (Punjabi)ਮੈਂ ਸਤਿ ਸੰਗਤ ਅੰਦਰ ਮਿਲਾਂ। ਤੁਸੀਂ ਮੇਰਾ ਪਾਰ ਉਤਾਰਾ ਕਰੋ, ਹੇ ਮੇਰੇ ਮਾਲਕ!
Fareedkot Teekaਹੇ ਅਕਾਲ ਪੁਰਖ! ਮੈਂ ਸੰਤੋਂ ਕੇ ਸੰਗ ਮਿਲਉ ਔਰ ਮੁਝੇ ਸੰਸਾਰ ਸਮੁੰਦਰ ਸੇ (ਉਧਾਰਿ) ਨਿਕਾਲ ਲੇਹੁ॥
Prof. Sahib Singhਹੇ ਹਰੀ! ਮੈਨੂੰ (ਵਿਕਾਰਾਂ ਤੋਂ) ਬਚਾਈ ਰੱਖ (ਮੇਹਰ ਕਰ) ਮੈਂ ਤੇਰੇ ਸੰਤ ਜਨਾਂ ਦੀ ਸੰਗਤਿ ਵਿਚ ਟਿਕਿਆ ਰਹਾਂ।

ਪਦ ਅਰਥ ਮਿਲਉ = ਮਿਲਉਂ, ਮੈਂ ਮਿਲਾਂ। ਸੰਗਿ = ਸੰਗਤਿ ਵਿਚ। ਮੋਹਿ = ਮੈਨੂੰ।

SikhNet (Spanish)Encuéntrame en la Sociedad de los Santos, oh Dios, y libérame.

ਬਿਨਉ ਕਰਉ ਕਰ ਜੋੜਿ; ਹਰਿ ਹਰਿ ਨਾਮੁ ਦੇਹੁ ॥

binau krau kar jorr; har har naam dehu |

Sant Singh KhalsaWith my palms pressed together, I offer my prayer: give me Your Name, O Lord, Har, Har.
Manmohan SinghWith clasped hands I make supplication before Thee, O Lord Master, to grant me Thy Name.
Manmohan Singh (Punjabi)ਹੱਥ ਬੰਨ੍ਹ ਕੇ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ। ਹੇ ਸੁਆਮੀ ਮਾਲਕ ਕਿ ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ।
Fareedkot Teekaਮੈਂ ਹਾਥ ਜੋੜ ਕੇ ਬੇਨਤੀ ਕਰਤਾ ਹੂੰ: ਮੁਝੇ ਹਰਿ ਹਰਿ ਨਾਮ ਸਿਮਰਨ ਦੇਹੁ॥
Prof. Sahib Singhਮੈਂ ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੇ) ਅਰਦਾਸ ਕਰਦਾ ਹਾਂ, ਮੈਨੂੰ ਆਪਣੇ ਨਾਮ ਦੀ ਦਾਤਿ ਬਖ਼ਸ਼।

ਪਦ ਅਰਥ ਬਿਨਉ = ਬੇਨਤੀ। ਕਰਉ = ਕਰਉਂ, ਮੈਂ ਕਰਦਾ ਹਾਂ। ਕਰ = ਹੱਥ {ਬਹੁ-ਵਚਨ}।

SikhNet (Spanish)Te rezo con las palmas unidas, bendíceme con Tu Nombre.

ਹਰਿ ਨਾਮੁ ਮਾਗਉ. ਚਰਣ ਲਾਗਉ; ਮਾਨੁ ਤਿਆਗਉ ਤੁਮੑ ਦਇਆ ॥

har naam maagau. charan laagau; maan tiaagau tuma deaa |

Sant Singh KhalsaI beg for the Lord's Name, and fall at His feet; I renounce my self-conceit, by Your kindness.
Manmohan SinghBy Thine grace, O Lord, I ask for Thy Name, fall at Thine feet and shed my self-conceit.
Manmohan Singh (Punjabi)ਤੇਰੀ ਮਿਹਰ ਦੁਆਰਾ ਹੇ ਪ੍ਰਭੂ! ਮੈਂ ਤੇਰਾ ਨਾਮ ਮੰਗਦਾ ਹਾਂ, ਤੇਰੇ ਪੈਰੀਂ ਪੈਦਾ ਹਾਂ ਅਤੇ ਆਪਣੀ ਸਵੈ-ਹੰਗਤਾ ਨੂੰ ਦੂਰ ਕਰਦਾ ਹਾਂ।
Fareedkot Teekaਹੇ ਹਰੀ ਸ੍ਵਾਮੀ! ਤੁਮ ਐਸੀ ਦਇਆ ਕਰੋ ਜੋ ਮੈਂ ਆਪ ਕੇ ਚਰਣੋਂ ਮੇਂ ਲਗੂੰ ਔ ਤੇਰਾ ਹਰਿ ਨਾਮ ਮਾਂਗਤਾ ਹੂੰ ਔਰ ਮਾਨ ਕਾ ਤਿਆਗ ਕਰੂੰ॥
Prof. Sahib Singhਹੇ ਹਰੀ! ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ। ਜੇ ਤੂੰ ਮੇਹਰ ਕਰੇਂ ਤਾਂ ਮੈਂ ਤੇਰੀ ਚਰਨੀਂ ਲੱਗਾ ਰਹਾਂ, (ਅਤੇ ਆਪਣੇ ਅੰਦਰੋਂ) ਅਹੰਕਾਰ ਤਿਆਗ ਦਿਆਂ।

ਪਦ ਅਰਥ ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਲਾਗਉ = ਲਾਗਉਂ, ਮੈਂ ਲੱਗਾ ਰਹਾਂ। ਤੁਮ੍ਹ੍ਹ ਦਇਆ = ਜੇ ਤੂੰ ਦਇਆ ਕਰੇਂ।

SikhNet (Spanish)Unido a Tus Pies y deshaciéndome del ego, busco Tu Nombre y rezo por Tu Misericordia.

ਕਤਹੂੰ. ਨ ਧਾਵਉ, ਸਰਣਿ ਪਾਵਉ; ਕਰੁਣਾ ਮੈ ਪ੍ਰਭ ਕਰਿ ਮਇਆ ॥

katahoon. na dhaavau, saran paavau; karunaa mai prabh kar meaa |

Sant Singh KhalsaI shall not wander anywhere else, but take to Your Sanctuary. O God, embodiment of mercy, have mercy on me.
Manmohan SinghO Lord, the embodiment of compassion, take pity on me, that I may remain in Thy refuge and wander not elsewhere.
Manmohan Singh (Punjabi)ਹੇ ਰਹਿਮਤ ਦੇ ਪੁੰਜ ਸੁਆਮੀ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੈਂ ਤੇਰੀ ਪਨਾਹ ਹੇਠਾਂ ਵਿਚਰਾਂ ਅਤੇ ਹੋਰ ਕਿਧਰੇ ਨਾਂ ਜਾਵਾਂ।
Fareedkot Teekaਹੇ ਕਰਣਾ ਮੈ ਪ੍ਰਭੂ! ਐਸੀ (ਮਇਆ) ਦਇਆ ਕਰੋ ਜੋ ਮੈਂ ਆਪ ਕੀ ਸ਼ਰਣ ਕੋ ਪ੍ਰਾਪਤ ਹੋਵਾਂ, ਫਿਰ ਕਹੀਂ ਨ (ਧਾਵਉ) ਜਾਊਂ, ਭਾਵ ਇਹ ਕਿ ਸਿਥਿਰ ਚਿਤ ਹੋਊਂ॥
Prof. Sahib Singhਹੇ ਤਰਸ-ਸਰੂਪ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੀ ਸਰਨ ਪਿਆ ਰਹਾਂ, ਤੇ (ਤੇਰਾ ਆਸਰਾ ਛੱਡ ਕੇ) ਕਿਸੇ ਹੋਰ ਪਾਸੇ ਨਾਹ ਦੌੜਾਂ।

ਪਦ ਅਰਥ ਧਾਵਉ = ਮੈਂ ਦੌੜਾਂ। ਕਰੁਣਾ ਮੈ = ਹੇ ਤਰਸ-ਰਰੂਪ! ਮਇਆ = ਦਇਆ।

SikhNet (Spanish)Mi mente no divaga fuera de Tu Refugio, oh mi Señor Compasivo, bendíceme con Tu Gracia.

ਸਮਰਥ ਅਗਥ ਅਪਾਰ ਨਿਰਮਲ; ਸੁਣਹੁ ਸੁਆਮੀ ਬਿਨਉ ਏਹੁ ॥

samarath agath apaar niramal; sunahu suaamee binau ehu |

Sant Singh KhalsaO all-powerful, indescribable, infinite and immaculate Lord Master, listen to this, my prayer.
Manmohan SinghO Omnipotent, Ineffable, Infinite and Immaculate Lord, hear Thou this supplication of mine.
Manmohan Singh (Punjabi)ਮੇਰੇ ਸਰਬ-ਸ਼ਕਤੀਮਾਨ, ਅਕਹਿ, ਬੇਅੰਤ ਅਤੇ ਪਵਿੱਤਰ ਪ੍ਰਭੂ, ਤੂੰ ਮੇਰੀ ਇਹ ਪ੍ਰਾਰਥਨਾ ਸ੍ਰਵਣ ਕਰ।
Fareedkot Teekaਹੇ ਅਪਾਰ ਨਿਰਮਲ ਸਮਰਥ (ਅਕਥ) ਬਾਣੀ ਕਾ ਪਰਾ ਰੂਪ ਸ੍ਵਾਮੀ! ਮੇਰੀ ਏਹੁ ਬੇਨਤੀ ਸੁਨੋਂ॥
Prof. Sahib Singhਹੇ ਸਭ ਤਾਕਤਾਂ ਦੇ ਮਾਲਕ! ਹੇ ਅਕੱਥ! ਹੇ ਬੇਅੰਤ! ਹੇ ਪਵਿਤ੍ਰ-ਸਰੂਪ ਸੁਆਮੀ! ਮੇਰੀ ਇਹ ਅਰਦਾਸ ਸੁਣ।

ਪਦ ਅਰਥ ਅਗਥ = ਹੇ ਅਕੱਥ!

SikhNet (Spanish)Tú eres el Todopoderoso, oh Dios Indescriptible.

ਕਰ ਜੋੜਿ ਨਾਨਕ. ਦਾਨੁ ਮਾਗੈ; ਜਨਮ ਮਰਣ ਨਿਵਾਰਿ ਲੇਹੁ ॥੧॥

kar jorr naanak. daan maagai; janam maran nivaar lehu |1|

Sant Singh KhalsaWith palms pressed together, Nanak begs for this blessing: O Lord, let my cycle of birth and death come to an end. ||1||
Manmohan SinghWith joined hands, Nanak asks for this boon, "O Lord, mercifully end Thou my coming and going" (transmigration of soul).
Manmohan Singh (Punjabi)ਹੱਥ ਬੰਨ੍ਹ ਕੇ ਨਾਨਕ ਇਸ ਦਾਤ ਦੀ ਜਾਚਨਾ ਕਰਦਾ ਹੈ, ਹੇ ਪ੍ਰਭੂ! ਮਿਹਰ ਧਾਰ ਕੇ ਤੂੰ ਮੇਰੇ ਆਉਣ ਤੇ ਜਾਣ ਨੂੰ ਮੇਟ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਹਾਥ ਜੋੜ ਕਰ ਇਹੀ ਦਾਨ ਮਾਂਗਤਾ ਹੂੰ, ਮੇਰਾ ਜਨਮ ਮਰਨ ਨਿਵਿਰਤ ਕਰ ਲੇਹੁ॥੧॥
Prof. Sahib Singhਤੇਰਾ ਦਾਸ ਨਾਨਕ ਤੈਥੋਂ ਇਹ ਦਾਨ ਮੰਗਦਾ ਹੈ ਕਿ ਮੇਰਾ ਜਨਮ ਮਰਨ ਦਾ ਗੇੜ ਮੁਕਾ ਦੇ ॥੧॥

ਪਦ ਅਰਥ ਨਿਵਾਰਿ ਲੇਹੁ = ਦੂਰ ਕਰ ॥੧॥

SikhNet (Spanish)Oh nuestro Infinito, Inmaculado Maestro, escucha mi rezo, Nanak con sus palmas unidas reza por este regalo, oh Señor, quítame del dolor del nacimiento y de la muerte (1)

Open this shabad (25 lines, Angs 457-458) →

Ang 457 of 1430