ਪ੍ਰਭਾਤੀ ਮਹਲਾ ੩ ॥
prabhaatee mahalaa 3 |
Sant Singh KhalsaPrabhaatee, Third Mehl:
Manmohan SinghParbhati 3rd Guru.
Manmohan Singh (Punjabi)ਪਰਭਾਤੀ ਤੀਜੀ ਪਾਤਿਸ਼ਾਹੀ।
SikhNet (Spanish)Parbhati, Mejl Guru Amar Das, Tercer Canal Divino.
ਗੁਰਮੁਖਿ ਹਰਿ ਸਾਲਾਹਿਆ ਜਿੰਨਾ; ਤਿਨ ਸਲਾਹਿ ਹਰਿ ਜਾਤਾ ॥
guramukh har saalaahiaa jinaa; tin salaeh har jaataa |
Sant Singh KhalsaThe Gurmukhs praise the Lord; praising the Lord, they know Him.
Manmohan SinghThey, who praise their doubt and duality are dispelled and through the Guru's word, they realise their God.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਪ੍ਰਭੂ ਦਾ ਜੱਸ ਕਰਦੇ ਹਨ, ਇਸ ਤਰ੍ਹਾਂ ਜੱਸ ਕਰਨ ਦੁਆਰਾ ਉਹ ਪ੍ਰਭੂ ਨੂੰ ਜਾਣ ਲੈਂਦੇ ਹਨ।
Fareedkot Teekaਹੇ ਹਰੀ! ਜਿਨੋਂ ਨੇ ਗੁਰੋਂ ਦ੍ਵਾਰੇ ਤੁਝ ਕੋ ਮਿਲਾਇਆ ਹੈ ਤਿਨੋਂ ਨੇ ਸਲਾਹੁਣੇ ਦੀ ਮਰਜਾਦਾ ਨੂੰ ਜਾਣਿਆਂ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹਨਾਂ ਨੇ ਹੀ ਸਿਫ਼ਤ-ਸਾਲਾਹ ਕਰਨੀ ਸਿੱਖੀ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਾਲਾਹਿਆ = ਸਿਫ਼ਤ-ਸਾਲਾਹ ਕੀਤੀ। ਸਲਾਹਿ ਜਾਤਾ = ਸਿਫ਼ਤ-ਸਾਲਾਹ ਕਰਨ ਦੀ ਜਾਚ ਆਈ।
SikhNet (Spanish)Los Gurmukjs alaban al Señor, y así Lo conocen, la duda y la dualidad desaparecen del interior
ਵਿਚਹੁ ਭਰਮੁ ਗਇਆ ਹੈ ਦੂਜਾ; ਗੁਰ ਕੈ ਸਬਦਿ ਪਛਾਤਾ ॥੧॥
vichahu bharam geaa hai doojaa; gur kai sabad pachhaataa |1|
Sant Singh KhalsaDoubt and duality are gone from within; they realize the Word of the Guru's Shabad. ||1||
Manmohan SinghFrom within them, doubt and duality are dispelled and through the Guru's word, they realise their God.
Manmohan Singh (Punjabi)ਉਨ੍ਹਾਂ ਦੇ ਅੰਦਰੋ ਸੰਦੇਹ ਅਤੇ ਦਵੈਤ-ਭਾਵ ਦੂਰ ਹੋ ਜਾਂਦੇ ਹਨ ਅਤੇ ਗੁਰਾਂ ਦੀ ਬਾਣੀ ਰਾਹੀਂ, ਉਹ ਆਪਣੇ ਵਾਹਿਗੁਰੂ ਨੂੰ ਅਨੁਭਵ ਕਰ ਲੈਂਦੇ ਹਨ।
Fareedkot Teekaਤਿਨੋਂ ਕੇ ਰਿਦੇ ਵਿਚੋਂ ਦ੍ਵੈਤ ਭਰਮ ਦੂਰ ਹੋ ਗਿਆ ਹੈ, ਕਿਉਂਕਿ ਗੁਰੋਂ ਕੇ ਸਬਦ ਕਰ ਉਨੋਂ ਨੇ ਸ੍ਵੈਸਰੂਪ ਕੋ ਪਛਾਣਿਆ ਹੈ॥੧॥
Prof. Sahib Singhਉਹਨਾਂ ਦੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਨਾਲ ਸਾਂਝ ਪਾ ਲੈਂਦੇ ਹਨ ॥੧॥ਪਦ ਅਰਥ ਭਰਮੁ ਦੂਜਾ = ਮਾਇਆ ਵਾਲੀ ਭਟਕਣਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ ॥੧॥
SikhNet (Spanish)y así ellos toman Conciencia de la Palabra del Shabd del Guru. (1)
ਹਰਿ ਜੀਉ; ਤੂ ਮੇਰਾ ਇਕੁ ਸੋਈ ॥
har jeeo; too meraa ik soee |
Sant Singh KhalsaO Dear Lord, You are my One and Only.
Manmohan SinghMy Sire God, Thou alone are my Sublime Lord.
Manmohan Singh (Punjabi)ਮੇਰੇ ਮਹਾਰਾਜ ਵਾਹਿਗੁਰੂ ਕੇਵਲ ਤੂੰ ਹੀ ਮੇਰਾ ਸ੍ਰੇਸ਼ਟ ਸੁਆਮੀ ਹੈ।
Fareedkot Teekaਹੇ ਹਰਿ ਜੀ! ਜੇ ਏਕ ਤੂੰ ਭਗਤਾਂ ਕਾ ਸਹਾਇਕ ਹੈਂ ਸੋਈ ਤੂੰ ਮੇਰਾ ਸੁਆਮੀ ਹੈਂ॥
Prof. Sahib Singhਹੇ ਪ੍ਰਭੂ ਜੀ! ਮੇਰੀ ਸਾਰ ਲੈਣ ਵਾਲਾ ਸਿਰਫ਼ ਇਕ ਤੂੰ ਹੀ ਹੈਂ।ਪਦ ਅਰਥ ਸੋਈ = ਸਾਰ ਲੈਣ ਵਾਲਾ।
SikhNet (Spanish)Oh mi Amado Señor, eres mi Uno y mi Único, medito en Ti
ਤੁਧੁ ਜਪੀ. ਤੁਧੈ ਸਾਲਾਹੀ; ਗਤਿ ਮਤਿ. ਤੁਝ ਤੇ ਹੋਈ ॥੧॥ ਰਹਾਉ ॥
tudh japee. tudhai saalaahee; gat mat. tujh te hoee |1| rahaau |
Sant Singh KhalsaI meditate on You and praise You; salvation and wisdom come from You. ||1||Pause||
Manmohan SinghThee, I contemplate, Thee, I praise and from Thee gather I salvation and wisdom. Pause.
Manmohan Singh (Punjabi)ਤੈਨੂੰ ਹੀ ਮੈਂ ਸਿਮਰਦਾ ਹਾਂ, ਤੇਰਾ ਹੀ ਮੈਂ ਜੱਸ ਕਰਦਾ ਹਾਂ ਅਤੇ ਤੇਰੇ ਪਾਸੋਂ ਹੀ ਮੈਂ ਮੁਕਤੀ ਤੇ ਸਿਖਮਤ ਪਰਾਪਤ ਕਰਦਾ ਹਾਂ। ਠਹਿਰਾਉ।
Fareedkot Teekaਤਾਂ ਤੇ ਤੁਝ ਕੋ ਹੀ ਜਪਤਾ ਹੂੰ ਔਰ ਤੁਝ ਕੋ ਹੀ ਸਲਾਹਤਾ ਹੂੰ, ਭਾਵ ਉਪਮਾ ਕਰਤਾ ਹੂੰ। ਕਿਉਂਕਿ ਮੇਰੇ ਕੋ (ਗਤਿ) ਕਲ੍ਯਾਨ ਕੀ (ਮਤਿ) ਬੁਧੀ ਤੁਝ ਤੇ ਹੀ ਪ੍ਰਾਪਤਿ ਹੋਈ ਹੈ॥੧॥ ਰਹਾਉ ॥
Prof. Sahib Singhਮੈਂ (ਸਦਾ) ਤੈਨੂੰ (ਹੀ) ਜਪਦਾ ਹਾਂ, ਮੈਂ (ਸਦਾ) ਤੈਨੂੰ ਹੀ ਸਲਾਹੁੰਦਾ ਹਾਂ। ਉੱਚੀ ਆਤਮਕ ਅਵਸਥਾ ਤੇ ਉੱਚੀ ਅਕਲ ਤੈਥੋਂ ਹੀ ਮਿਲਦੀ ਹੈ ॥੧॥ ਰਹਾਉ ॥ਪਦ ਅਰਥ ਜਪੀ = ਜਪੀਂ, ਮੈਂ ਜਪਦਾ ਹਾਂ। ਤੁਧੈ = ਤੈਨੂੰ ਹੀ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਗਤਿ = ਉਚੀ ਆਤਮਕ ਅਵਸਥਾ। ਤੁਝ ਤੇ = ਤੇਰੇ ਪਾਸੋਂ ॥੧॥ ਰਹਾਉ ॥
SikhNet (Spanish)y Te alabo y la Salvación me llega de Ti. (1-Pausa)
ਗੁਰਮੁਖਿ ਸਾਲਾਹਨਿ. ਸੇ ਸਾਦੁ ਪਾਇਨਿ; ਮੀਠਾ ਅੰਮ੍ਰਿਤੁ ਸਾਰੁ ॥
guramukh saalaahan. se saad paaein; meetthaa amrit saar |
Sant Singh KhalsaThe Gurmukhs praise You; they receive the most excellent and sweet Ambrosial Nectar.
Manmohan SinghThey, who by the Guru's grace, praise the Lord, they are blessed with the relish of the sweet and sublime Name-Nectar.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ, ਸਾਈਂ ਦੀ ਸਿਫ਼ਤ ਕਰਦੇ ਹਨ, ਉਨ੍ਹਾਂ ਨੂੰ ਮਿਠੜੇ ਤੇ ਸ਼੍ਰੇਸ਼ਟ ਨਾਮ ਸੁਧਾਰਸ ਦੇ ਸੁਆਦ ਦੀ ਦਾਤ ਪਰਾਪਤ ਹੋ ਜਾਂਦੀ ਹੈ।
Fareedkot Teekaਗੁਰੋਂ ਦਵਾਰੇ ਜੋ ਤੁਝ ਕੋ ਸਾਲਾਹਿਤੇ ਹੈਂ ਸੋਈ ਨਾਮ ਅੰਮ੍ਰਿਤ ਸਾਰ ਰਸ ਕਾ ਮੀਠਾ ਸ੍ਵਾਦ ਪਾਵਤੇ ਹੈਂ॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹ (ਉਸ ਦਾ) ਆਨੰਦ ਮਾਣਦੇ ਹਨ। ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਉਹਨਾਂ ਨੂੰ ਮਿੱਠਾ ਲੱਗਦਾ ਹੈ (ਹੋਰ ਸਭ ਪਦਾਰਥਾਂ ਨਾਲੋਂ) ਸ੍ਰੇਸ਼ਟ ਲੱਗਦਾ ਹੈ।ਪਦ ਅਰਥ ਸਾਲਾਹਨਿ = ਸਲਾਹੁੰਦੇ ਹਨ (ਬਹੁ-ਵਚਨ)। ਸੇ = ਉਹ (ਬਹੁ-ਵਚਨ)। ਸਾਦੁ = ਸੁਆਦ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਾਰੁ = ਸ੍ਰੇਸ਼ਟ।
SikhNet (Spanish)Los Gurmukjs Te alaban y reciben el más Precioso y Dulce Néctar de Ambrosia, que se conserva por siempre Dulce
ਸਦਾ ਮੀਠਾ. ਕਦੇ ਨ ਫੀਕਾ; ਗੁਰਸਬਦੀ ਵੀਚਾਰੁ ॥੨॥
sadaa meetthaa. kade na feekaa; gurasabadee veechaar |2|
Sant Singh KhalsaThis Nectar is forever sweet; it never loses its taste. Contemplate the Word of the Guru's Shabad. ||2||
Manmohan SinghEver sweet and never insipid is the Name-Nectar, By the Guru's instruction, reflect Thou on it.
Manmohan Singh (Punjabi)ਹਮੇਸ਼ਾਂ ਹੀ ਮਿਠੜਾ ਅਤੇ ਕਦੇ ਭੀ ਭਾ ਫਿਕਲਾ ਹੈ, ਨਾਮ ਸੁਧਾਰਸ। ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਇਸ ਦਾ ਚਿੰਤਨ ਕਰ।
Fareedkot Teekaਜਿਨੋਂ ਨੇ ਗੁਰੋਂ ਕੇ ਸਬਦ ਦ੍ਵਾਰੇ ਬੀਚਾਰ ਕੀਆ ਹੈ ਤਿਨੋਂ ਕੋ ਸੋ ਨਾਮ ਰਸ ਸਦਾ ਮੀਠਾ ਹੈ ਕਬੀ ਫੀਕਾ ਨਹੀਂ ਲਾਗਤਾ ਹੈ॥੨॥
Prof. Sahib Singh(ਉਹ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ (ਕਰਦੇ ਹਨ, ਉਸ ਦਾ ਸੁਆਦ ਉਹਨਾਂ ਨੂੰ) ਸਦਾ ਮਿੱਠਾ ਲੱਗਦਾ ਹੈ, ਕਦੇ ਬੇ-ਸੁਆਦਾ ਨਹੀਂ ਜਾਪਦਾ ॥੨॥ਪਦ ਅਰਥ ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ ॥੨॥
SikhNet (Spanish)y nunca pierde Su Sabor, medita entonces en el Shabd del Guru. (2)
ਜਿਨਿ ਮੀਠਾ ਲਾਇਆ, ਸੋਈ ਜਾਣੈ; ਤਿਸੁ ਵਿਟਹੁ ਬਲਿ ਜਾਈ ॥
jin meetthaa laaeaa, soee jaanai; tis vittahu bal jaaee |
Sant Singh KhalsaHe makes it seem so sweet to me; I am a sacrifice to Him.
Manmohan SinghHe, alone, who has make it seem sweet unto me, knows its worth. Unto Him I am a sacrifice.
Manmohan Singh (Punjabi)ਕੇਵਲ ਉਹ ਹੀ, ਜਿਸ ਨੇ ਇਸ ਨੂੰ ਮੈਨੂੰ ਮਿਠੜਾ ਲਾਇਆ ਹੈ ਇਸ ਦੇ ਮੁੱਲ ਨੂੰ ਜਾਣਦਾ ਹੈ। ਉਸ ਉਤੋਂ ਮੈਂ ਘੋਲੀ ਵੰਞਦਾ ਹਾਂ।
Fareedkot Teekaਜਿਸ ਗੁਰੂ ਨੇ ਮਨ ਕੋ ਨਾਮ ਰਸ ਮੀਠਾ ਲਗਾਇਆ ਹੈ, ਸੋਈ ਮਹਾਤਮ ਜਾਣਤਾ ਹੈ, ਹਮ ਤਿਸ ਗੁਰੂ ਪਰ ਸੇ ਬਲਿਹਾਰਨੇ ਜਾਤੇ ਹੈਂ॥
Prof. Sahib Singhਪਰ, ਜਿਸ (ਪਰਮਾਤਮਾ) ਨੇ (ਆਪਣਾ ਨਾਮ) ਮਿੱਠਾ ਮਹਿਸੂਸ ਕਰਾਇਆ ਹੈ, ਉਹ ਆਪ ਹੀ (ਇਸ ਭੇਤ ਨੂੰ) ਜਾਣਦਾ ਹੈ। ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ (ਇਕ-ਵਚਨ)। ਵਿਟਹੁ = ਤੋਂ। ਜਾਈ = ਜਾਈਂ, ਮੈਂ ਜਾਂਦਾ ਹਾਂ।
SikhNet (Spanish)Él lo hace parecer tan Dulce que ofrezco mi ser en sacrificio a Él.
ਸਬਦਿ ਸਲਾਹੀ ਸਦਾ ਸੁਖਦਾਤਾ; ਵਿਚਹੁ ਆਪੁ ਗਵਾਈ ॥੩॥
sabad salaahee sadaa sukhadaataa; vichahu aap gavaaee |3|
Sant Singh KhalsaThrough the Shabad, I praise the Giver of peace forever. I have eradicated self-conceit from within. ||3||
Manmohan SinghBy the Guru's instructions, ever praise, I, my peace-giving Lord and, from within me, I have banished my self-conceit.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਹਮੇਸ਼ਾਂ ਹੀ ਆਪਣੇ ਆਰਾਮ-ਦੇਣਹਾਰ ਸੁਆਮੀ ਦੀ ਕੀਰਤੀ ਕਰਦਾ ਹਾਂ ਅਤੇ ਆਪਣੇ ਅੰਦਰੋ ਮੈਂ ਆਪਣੀ ਸਵੈ-ਹੰਗਤਾ ਦੂਰ ਕਰ ਦਿਤੀ ਹੈ।
Fareedkot Teekaਤਾਂ ਤੇ ਅਪਨੇ ਰਿਦੇ ਵਿਚੋਂ ਮੇਂ ਮੇਰੀ ਗਵਾਇਕੈ ਗੁਰੋਂ ਕੇ ਸਬਦ ਕਰ ਸੁਖ ਦਾਤਾ ਵਾਹਿਗੁਰੂ ਕੋ ਸਦਾ ਸਲਾਹੁਣਾ ਕਰੀਏ॥੩॥
Prof. Sahib Singhਮੈਂ (ਗੁਰੂ ਦੇ) ਸ਼ਬਦ ਦੀ ਰਾਹੀਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਉਸ ਸੁਖ-ਦਾਤੇ ਪਰਮਾਤਮਾ ਦੀ ਸਦਾ ਸਿਫ਼ਤ-ਸਾਲਾਹ ਕਰਦਾ ਹਾਂ ॥੩॥ਪਦ ਅਰਥ ਸਬਦਿ = ਸਬਦ ਦੀ ਰਾਹੀਂ। ਆਪੁ = ਆਪਾ-ਭਾਵ। ਗਵਾਈ = ਗਵਾਇ, ਦੂਰ ਕਰ ਕੇ ॥੩॥
SikhNet (Spanish)Mediante el Shabd, alabo al Dador de la Paz por siempre, y he desechado mi actitud voluntariosa por completo. (3)
ਸਤਿਗੁਰੁ ਮੇਰਾ ਸਦਾ ਹੈ ਦਾਤਾ; ਜੋ ਇਛੈ. ਸੋ ਫਲੁ ਪਾਏ ॥
satigur meraa sadaa hai daataa; jo ichhai. so fal paae |
Sant Singh KhalsaMy True Guru is forever the Giver. I receive whatever fruits and rewards I desire.
Manmohan SinghEver Beneficient is My True Guru. Whatever one desire, that fruit, one obtains from him.
Manmohan Singh (Punjabi)ਸਦੀਵੀ ਦਾਤਾਰ ਹਨ ਮੇਰੇ ਸਚੇ ਗੁਰੂ ਜੀ। ਜਿਹੜਾ ਕੁਛ ਬੰਦਾ ਚਾਹੁੰਦਾ ਹੈ, ਉਹੀ ਮੇਵਾ ਉਹ ਉਨ੍ਹਾਂ ਪਾਸੋਂ ਪਾ ਲੈਂਦਾ ਹੈ।
Fareedkot Teekaਸਤਿਗੁਰ ਮੇਰਾ ਸਦਾ ਹੀ ਦਾਤਾ ਹੈ, ਤਿਸੀ ਕਰ ਜੋ ਮਨ ਮੇਂ ਮਨਰੋਥ (ਇਛੈ) ਚਾਹੇ ਥੇ ਹਮ ਨੇ ਤਿਨੋਂ ਸੇ ਸੋਈ ਫਲ ਪਾਏ ਹੈਂ॥
Prof. Sahib Singhਪਿਆਰਾ ਗੁਰੂ ਸਦਾ (ਹਰੇਕ) ਦਾਤ ਦੇਣ ਵਾਲਾ ਹੈ ਜਿਹੜਾ ਮਨੁੱਖ (ਗੁਰੂ ਪਾਸੋਂ) ਮੰਗਦਾ ਹੈ, ਉਹ ਫਲ ਹਾਸਲ ਕਰ ਲੈਂਦਾ ਹੈ।ਪਦ ਅਰਥ ਇਛੈ = ਮੰਗਦਾ ਹੈ (ਇਕ-ਵਚਨ)।
SikhNet (Spanish)Mi Guru Verdadero es para siempre el Dador y recibo todos lo Frutos y Regalos que deseo.
ਨਾਨਕ ਨਾਮੁ ਮਿਲੈ ਵਡਿਆਈ; ਗੁਰਸਬਦੀ ਸਚੁ ਪਾਏ ॥੪॥੩॥
naanak naam milai vaddiaaee; gurasabadee sach paae |4|3|
Sant Singh KhalsaO Nanak, through the Naam, glorious greatness is obtained; through the Word of the Guru's Shabad, the True One is found. ||4||3||
Manmohan SinghNanak, by the Guru's word, man is blessed with the Name's glory and attains unto him True Lord.
Manmohan Singh (Punjabi)ਨਾਨਕ, ਗੁਰਾਂ ਦੀ ਬਾਣੀ ਦੁਆਰਾ ਬੰਦੇ ਨੂੰ ਨਾਮ ਦੀ ਪ੍ਰਭਤਾ ਦੀ ਦਾਤ ਮਿਲ ਜਾਂਦੀ ਹੈ ਅਤੇ ਉਹ ਆਪਣੇ ਸਚੇ ਸੁਆਮੀ ਨੂੰ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਸਚ ਸ੍ਵਰੂਪ! ਜਿਨੋਂ ਨੇ ਗੁਰੋਂ ਕੇ ਸਬਦ ਦ੍ਵਾਰੇ ਤੁਮ ਪਾਏ ਹੋ ਤਿਨੋਂ ਕੋ ਹੀ ਤੇਰੇ ਨਾਮ ਕੀ ਵਡਿਆਈ ਮਿਲੀ ਹੈ॥੪॥੩॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਗੁਰੂ ਪਾਸੋਂ ਪਰਮਾਤਮਾ ਦਾ) ਨਾਮ ਮਿਲਦਾ ਹੈ (ਇਹੀ ਹੈ ਅਸਲ) ਇੱਜ਼ਤ। ਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ) ਸਦਾ-ਥਿਰ ਪ੍ਰਭੂ ਨੂੰ ਮਿਲ ਪੈਂਦਾ ਹੈ ॥੪॥੩॥ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ ਹਰੀ ॥੪॥੩॥
SikhNet (Spanish)Oh dice Nanak, mediante el Naam, la Grandeza Gloriosa es obtenida, mediante la Palabra del Shabd del Guru, el Uno Verdadero es encontrado. (4-3)