ੴ

ਸਿੱਖਬਾਣੀ · SikhBani

ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨ ਜੋਗੁ ॥

jo teree saranaaee har jeeo tin too raakhan jog
Guru Amardas Ji ਗੁਰੂ ਅਮਰਦਾਸ ਜੀ · Raag Prabhaatee · Ang 1333, 1334 · 11 lines
Translations

ਪ੍ਰਭਾਤੀ ਮਹਲਾ ੩ ॥

prabhaatee mahalaa 3 | Ang 1333

Sant Singh KhalsaPrabhaatee, Third Mehl:
Manmohan SinghParbhati 3rd Guru.
Manmohan Singh (Punjabi)ਪਰਭਾਤੀ ਤੀਜੀ ਪਾਤਿਸ਼ਾਹੀ।
SikhNet (Spanish)Parbhati, Mejl Guru Amar Das, Tercer Canal Divino.

ਜੋ ਤੇਰੀ ਸਰਣਾਈ ਹਰਿ ਜੀਉ; ਤਿਨ. ਤੂ ਰਾਖਨ ਜੋਗੁ ॥

jo teree saranaaee har jeeo; tin. too raakhan jog | Ang 1333

Sant Singh KhalsaThose who enter Your Sanctuary, Dear Lord, are saved by Your Protective Power.
Manmohan SinghO my Venerable Lord, Thou are Omnipotent to save those, who enter Thy sanctuary.
Manmohan Singh (Punjabi)ਹੇ ਮੇਰੇ ਪੂਜਯ ਪ੍ਰਭੂ! ਤੂੰ ਉਨ੍ਹਾਂ ਦੀ ਰਖਿਆ ਕਰਨ ਨੂੰ ਸਰਬ ਸ਼ਕਤੀਵਾਨ ਹੈ ਜੋ ਤੇਰੇ ਪਨਾਹ ਲੈਂਦੇ ਹਨ।
Fareedkot Teekaਹੇ ਹਰੀ ਜੀ! ਜੋ ਤੇਰੀ ਸਰਣਾਈ ਭਏ ਹੈਂ ਤਿਨੋਂ ਕੋ ਤੂੰ ਸਦਾ ਰਾਖਨੇ ਯੋਗ ਹੈਂ॥
Prof. Sahib Singhਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ ਉਹਨਾਂ ਦੀ ਰੱਖਿਆ ਕਰਨ ਦੇ ਸਮਰੱਥ ਹੈਂ।

ਪਦ ਅਰਥ ਹਰਿ ਜੀਉ = ਹੇ ਪ੍ਰਭੂ ਜੀ! ਤਿਨ = ਉਹਨਾਂ ਨੂੰ (ਬਹੁ-ਵਚਨ)। ਰਾਖਨ ਜੋਗੁ = ਰਖਿਆ ਕਰਨ ਦੀ ਤਾਕਤ ਵਾਲਾ।

SikhNet (Spanish)Los que entran en Tu Santuario, Amado Señor, son salvados por Tu Poder Protector.

ਤੁਧੁ ਜੇਵਡੁ. ਮੈ ਅਵਰੁ, ਨ ਸੂਝੈ; ਨਾ ਕੋ ਹੋਆ, ਨ ਹੋਗੁ ॥੧॥

tudh jevadd. mai avar, na soojhai; naa ko hoaa, na hog |1| Ang 1333

Sant Singh KhalsaI cannot even conceive of any other as Great as You. There never was, and there never shall be. ||1||
Manmohan SinghI can think of none else, as great as Thee. Neither there has ever been, nor will there ever be.
Manmohan Singh (Punjabi)ਤੇਰੇ ਜਿਡਾ ਵਡਾ ਹੋਰ ਕੋਈ ਮੇਰੇ ਖਿਆਲ ਵਿੱਚ ਨਹੀਂ ਆਉਂਦਾ। ਨਾਂ ਹੀ ਕੋਈ ਹੋਇਆ ਹੈ, ਨਾਂ ਹੀ ਕੋਈ ਹੋਵੇਗਾ।
Fareedkot Teekaਤਾਂ ਤੇ ਤੁਝ ਜੈਸਾ ਬਡਾ ਅਬ ਮੈਨੂੰ ਔਰ ਕੋਈ ਨਹੀਂ ਦ੍ਰਿਸਟ ਆਵਤਾ ਹੈ। ਨਾ ਕੋਈ ਪੀਛੈ ਭਯਾ ਔ ਨਾ ਆਗੇ ਕੋਈ ਔਰ ਹੋਵੇਗਾ॥੧॥
Prof. Sahib Singhਹੇ ਪ੍ਰਭੂ ਜੀ! ਤੇਰੇ ਬਰਾਬਰ ਦਾ ਮੈਨੂੰ ਹੋਰ ਕੋਈ ਨਹੀਂ ਸੁੱਝਦਾ। (ਅਜੇ ਤਕ ਤੇਰੇ ਬਰਾਬਰ ਦਾ) ਨਾਹ ਕੋਈ ਹੋਇਆ ਹੈ, (ਅਤੇ ਅਗਾਂਹ ਨੂੰ) ਨਾਹ ਕੋਈ ਹੋਵੇਗਾ ॥੧॥

ਪਦ ਅਰਥ ਜੇਵਡੁ = ਬਰਾਬਰ ਦਾ। ਅਵਰੁ = ਕੋਈ ਹੋਰ। ਕੋ = ਕੋਈ (ਪੜਨਾਂਵ)। ਹੋਗੁ = (ਅਗਾਂਹ ਨੂੰ) ਹੋਵੇਗਾ ॥੧॥

SikhNet (Spanish)No podría concebir a nadie tan Grandioso como Tú, no lo ha habido y nunca lo habrá. (1)

ਹਰਿ ਜੀਉ; ਸਦਾ ਤੇਰੀ ਸਰਣਾਈ ॥

har jeeo; sadaa teree saranaaee | Ang 1333

Sant Singh KhalsaO Dear Lord, I shall remain in Your Sanctuary forever.
Manmohan SinghO Sire God, abide I ever under Thy protection.
Manmohan Singh (Punjabi)ਹੇ ਮਹਾਰਾਜ ਹਰੀ! ਮੈਂ ਸਦੀਵ ਹੀ ਤੇਰੀ ਪਨਾਹ ਹੇਠ ਵਸਦਾ ਹਾਂ।
Fareedkot Teekaਹੇ ਹਰਿ ਜੀ! ਹਮ ਸਦਾ ਤੇਰੀ ਸਰਣਾਈ ਭਏ ਹੈਂ॥
Prof. Sahib Singhਹੇ ਪ੍ਰਭੂ ਜੀ! (ਮਿਹਰ ਕਰ, ਮੈਂ) ਸਦਾ ਤੇਰੀ ਸਰਨ ਪਿਆ ਰਹਾਂ।
SikhNet (Spanish)Oh Querido Señor, voy a permanecer en Tu Santuario para siempre así como Te complace.

ਜਿਉ ਭਾਵੈ. ਤਿਉ ਰਾਖਹੁ ਮੇਰੇ ਸੁਆਮੀ; ਏਹ ਤੇਰੀ ਵਡਿਆਈ ॥੧॥ ਰਹਾਉ ॥

jiau bhaavai. tiau raakhahu mere suaamee; eeh teree vaddiaaee |1| rahaau | Ang 1333

Sant Singh KhalsaAs it pleases You, You save me, O my Lord and Master; this is Your Glorious Greatness. ||1||Pause||
Manmohan SinghAs it pleases Thee, so save Thou me. O my Lord, in this lies Thine glory. Pause.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ। ਇਸ ਵਿੱਚ ਤੇਰੀ ਪ੍ਰਭਤਾ ਹੈ, ਹੇ ਮੇਰੇ ਸਾਈਂ! ਠਹਿਰਾਉ।
Fareedkot Teekaਤਾਂ ਤੇ ਜਿਉਂ ਤੁਝ ਕੋ ਭਾਵੇ ਤਿਉਂ ਰਾਖੋ, ਹੇ ਸ੍ਵਾਮੀ! ਇਹ ਸੰਪੂਰਨ ਵਡਿਆਈ ਤੇਰੀ ਹੀ ਹੈ॥੧॥ ਰਹਾਉ ॥
Prof. Sahib Singhਹੇ ਮੇਰੇ ਸੁਆਮੀ! ਜਿਵੇਂ ਤੈਨੂੰ ਭਾਵੇ (ਮੇਰੀ) ਰੱਖਿਆ ਕਰ (ਅਸਾਂ ਜੀਵਾਂ ਦੀ ਰੱਖਿਆ ਕਰ ਸਕਣਾ) ਇਹ ਤੇਰੀ ਹੀ ਸਮਰਥਾ ਹੈ ॥੧॥ ਰਹਾਉ ॥

ਪਦ ਅਰਥ ਭਾਵੈ = (ਤੈਨੂੰ) ਚੰਗਾ ਲੱਗੇ। ਸੁਆਮੀ = ਹੇ ਸੁਆਮੀ! ਵਡਿਆਈ = ਵਡੱਪਣ, ਸਮਰਥਾ ॥੧॥ ਰਹਾਉ ॥

SikhNet (Spanish)Oh Señor, me salvas, oh mi Señor y Maestro, así es Tu Gloriosa Grandeza. (1-Pausa)

ਜੋ ਤੇਰੀ ਸਰਣਾਈ ਹਰਿ ਜੀਉ; ਤਿਨ ਕੀ ਕਰਹਿ ਪ੍ਰਤਿਪਾਲ ॥

jo teree saranaaee har jeeo; tin kee kareh pratipaal | Ang 1333

Sant Singh KhalsaO Dear Lord, You cherish and sustain those who seek Your Sanctuary.
Manmohan SinghWhosoever seeks Thy refuge, O Sire Lord, him, Thou sustain him.
Manmohan Singh (Punjabi)ਜਿਹੜਾ ਕੋਈ ਤੇਰੀ ਸ਼ਰਣ ਲੈਂਦਾ ਹੈ, ਹੇ ਮਹਾਰਾਜ ਮਾਲਕ! ਉਸ ਦੀ ਤੂੰ ਪਾਲਣਾ-ਪੋਸ਼ਣਾ ਕਰਦਾ ਹੈ।
Fareedkot Teekaਹੇ ਹਰਿ ਜੀ! ਜੋ ਤੇਰੀ ਸਰਣਾਗਤਿ ਹੂਏ ਹੈਂ ਤਿਨੋਂ ਕੀ ਤੂੰ ਆਪ ਹੀ ਪ੍ਰਤਿਪਾਲਨਾ ਕਰਤਾ ਹੈਂ॥
Prof. Sahib Singhਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ (ਆਪ) ਉਹਨਾਂ ਦੀ ਪਾਲਣਾ ਕਰਦਾ ਹੈਂ।

ਪਦ ਅਰਥ ਕਰਹਿ = ਤੂੰ ਕਰਦਾ ਹੈਂ। ਪ੍ਰਤਿਪਾਲ = ਪਾਲਣਾ, ਸਹਾਇਤਾ।

SikhNet (Spanish)Oh Señor, Tú amas y sustentas a quienes buscan Tu Santuario.

ਆਪਿ ਕ੍ਰਿਪਾ ਕਰਿ ਰਾਖਹੁ ਹਰਿ ਜੀਉ; ਪੋਹਿ. ਨ ਸਕੈ ਜਮਕਾਲੁ ॥੨॥

aap kripaa kar raakhahu har jeeo; pohi. na sakai jamakaal |2| Ang 1334

Sant Singh KhalsaO Dear Lord, the Messenger of Death cannot even touch those whom You, in Your Mercy, protect. ||2||
Manmohan SinghDeath's courier can touch not him, whom Thou mercifully protect, O Venerable Lord.
Manmohan Singh (Punjabi)ਮੌਤ ਦਾ ਦੂਤ ਉਸ ਨੂੰ ਛੂਹ ਤਕ ਨਹੀਂ ਸਕਦਾ, ਮਿਹਰ ਧਾਰ ਕੇ ਜਿਸ ਦੀ ਤੂੰ ਰੱਖਿਆ ਕਰਦਾ ਹੈ, ਹੇ ਪੂਜਯ ਪ੍ਰਭੂ!
Fareedkot Teekaਜਿਨੋਂ ਕੋ ਹੇ ਹਰਿ ਜੀ! ਤੁਮ ਆਪ ਕ੍ਰਿਪਾ ਕਰ ਵਿਕਾਰੋਂ ਤੇ ਰਾਖਤੇ ਹੋ ਤਿਨੋਂ ਕੋ ਜਮਕਾਲ ਭੀ ਪੋਹਿ ਨਹੀਂ ਸਕਤਾ ਹੈ, ਭਾਵ ਦੁਖ ਨਹੀਂ ਹੋਤਾ ਹੈ॥੨॥
Prof. Sahib Singhਮਿਹਰ ਕਰ ਕੇ ਤੂੰ ਆਪ ਉਹਨਾਂ ਦੀ ਰੱਖਿਆ ਕਰਦਾ ਹੈਂ, ਉਹਨਾਂ ਨੂੰ (ਫਿਰ) ਮੌਤ ਦਾ ਡਰ ਭੀ ਪੋਹ ਨਹੀਂ ਸਕਦਾ ॥੨॥

ਪਦ ਅਰਥ ਕਰਿ = ਕਰ ਕੇ। ਪੋਹਿ ਨ ਸਕੈ = (ਆਪਣਾ) ਜ਼ੋਰ ਨਹੀਂ ਪਾ ਸਕਦਾ, ਡਰਾ ਨਹੀਂ ਸਕਦਾ ॥੨॥

SikhNet (Spanish)El mensajero de la muerte no toca al que en Tu Misericordia proteges. (2)

ਤੇਰੀ ਸਰਣਾਈ ਸਚੀ ਹਰਿ ਜੀਉ; ਨਾ ਓਹ ਘਟੈ. ਨ ਜਾਇ ॥

teree saranaaee sachee har jeeo; naa oeh ghattai. na jaae | Ang 1334

Sant Singh KhalsaTrue Is Your Sanctuary, O Dear Lord; it never diminishes or goes away.
Manmohan SinghTrue is Thy protection, O Sire Lord. It neither withdraws, nor decreases its beneficence.
Manmohan Singh (Punjabi)ਸੱਚੀ ਹੈ ਤੇਰੀ ਪਨਾਹ, ਹੇ ਮਹਾਰਾਜ ਮਾਲਕ ਨਾਂ ਇਹ ਕਿਧਰੇ ਜਾਂਦੀ ਹੈ, ਨਾਂ ਹੀ ਘਟਦਾ ਹੈ, ਇਸ ਦਾ ਪਰਉਪਕਾਰ।
Fareedkot Teekaਹੇ ਹਰਿ ਜੀ! ਤੇਰੀ ਸਰਣ ਸਚੀ ਹੈ, ਕਿਉਂਕਿ ਨਾ ਓਹ ਘਟਤੀ ਅਰ ਨ ਜਾਤੀ ਹੈ, ਭਾਵ ਤੂੰ ਬਲੀ ਅਰ ਅਬਨਾਸ਼ੀ ਹੈਂ॥
Prof. Sahib Singhਹੇ ਪ੍ਰਭੂ ਜੀ! ਤੇਰੀ ਓਟ ਸਦਾ ਕਾਇਮ ਰਹਿਣ ਵਾਲੀ ਹੈ, ਨਾਹ ਉਹ ਘਟਦੀ ਹੈ ਨਾਹ ਉਹ ਖ਼ਤਮ ਹੁੰਦੀ ਹੈ।

ਪਦ ਅਰਥ ਸਚੀ = ਸਦਾ ਕਾਇਮ ਰਹਿਣ ਵਾਲੀ। ਨ ਜਾਇ = ਮੁੱਕਦੀ ਨਹੀਂ, ਨਾਸ ਨਹੀਂ ਹੁੰਦੀ।

SikhNet (Spanish)Verdadero es Tu Santuario, oh Amado Señor, nunca disminuye ni se va,

ਜੋ ਹਰਿ ਛੋਡਿ, ਦੂਜੈ ਭਾਇ ਲਾਗੈ; ਓਹੁ ਜੰਮੈ ਤੈ ਮਰਿ ਜਾਇ ॥੩॥

jo har chhodd, doojai bhaae laagai; ohu jamai tai mar jaae |3| Ang 1334

Sant Singh KhalsaThose who abandon the Lord, and become attached to the love of duality, shall continue to die and be reborn. ||3||
Manmohan SinghForsaking God, all those, who are attached to another's love, they continue coming and going.
Manmohan Singh (Punjabi)ਰੱਬ ਨੂੰ ਤਿਆਗ ਜਿਹੜਾ ਹੋਰਸ ਦੀ ਪ੍ਰੀਤ ਨਾਲ ਜੁੜੇ ਹਨ, ਉਹ ਆਉਂਦੇ ਅਤੇ ਜਾਂਦੇ ਰਹਿੰਦੇ ਹਨ।
Fareedkot Teekaਹੇ ਹਰੀ! ਜੋ ਤੇਰੇ ਕੋ ਛੋਡ ਕਰ ਦ੍ਵੈਤ ਭਾਵ ਮੇਂ ਲਾਗੇ ਹੈਂ, ਉਹ ਜਨਮਤੇ ਮਰਤੇ ਜੋਨੋਂ ਮੇਂ ਆਵਤੇ ਜਾਤੇ ਹੈਂ॥੩॥
Prof. Sahib Singhਪਰ, ਜਿਹੜਾ ਮਨੁੱਖ ਪ੍ਰਭੂ (ਦੀ ਓਟ) ਛੱਡ ਕੇ ਮਾਇਆ ਦੇ ਪਿਆਰ ਵਿਚ ਲੱਗ ਪੈਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੩॥

ਪਦ ਅਰਥ ਛੋਡਿ = ਛੱਡ ਕੇ। ਦੂਜੈ ਭਾਇ = ਕਿਸੇ ਹੋਰ ਪਿਆਰ ਵਿਚ। ਤੈ = ਅਤੇ। ਮਰਿ ਜਾਇ = ਮਰ ਜਾਂਦਾ ਹੈ ॥੩॥

SikhNet (Spanish)los que abandonan al Señor y se apegan a la dualidad, continuarán muriendo y renaciendo. (3)

ਜੋ ਤੇਰੀ ਸਰਣਾਈ ਹਰਿ ਜੀਉ; ਤਿਨਾ. ਦੂਖ ਭੂਖ ਕਿਛੁ ਨਾਹਿ ॥

jo teree saranaaee har jeeo; tinaa. dookh bhookh kichh naeh | Ang 1334

Sant Singh KhalsaThose who seek Your Sanctuary, Dear Lord, shall never suffer in pain or hunger for anything.
Manmohan SinghThey, who seek Thy refuge, O Praiseworthy Lord, they meet with no suffering and hunger.
Manmohan Singh (Punjabi)ਜੋ ਤੇਰੀ ਸ਼ਰਣ ਲੈਂਦੇ ਹਨ, ਹੇ ਉਪਮਾਯੋਗ ਪ੍ਰਭੂ! ਉਨ੍ਹਾਂ ਨੂੰ ਕੋਈ ਤਕਲੀਫ ਅਤੇ ਖੁਧਿਆ ਨਹੀਂ ਵਿਆਪਦੀ।
Fareedkot Teekaਹੇ ਹਰਿ ਜੀ! ਜੋ ਤੇਰੀ ਸਰਣਾਈ ਭਏ ਹੈਂ ਤਿਨੋਂ ਕੋ ਕੋਈ ਦੁਖ ਔ ਭੂਖ ਕੁਛ ਰੰਚਕ ਮਾਤ੍ਰ ਭੀ ਨਹੀਂ ਹੈ॥☬ਤਾਂ ਤੇ ਮੈਂ ਅਪਨੇ ਮਨ ਕੋ ਐਸੇ ਉਪਦੇਸ਼ ਕਰਤਾ ਹਾਂ:
Prof. Sahib Singhਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਪੈਂਦੇ ਹਨ, ਉਹਨਾਂ ਨੂੰ ਕੋਈ ਦੁੱਖ ਨਹੀਂ ਦਬਾ ਸਕਦੇ, ਉਹਨਾਂ ਨੂੰ (ਮਾਇਆ ਦੀ) ਭੁੱਖ ਨਹੀਂ ਵਿਆਪਦੀ।
SikhNet (Spanish)Los que buscan Tu Santuario mi Señor, nunca pasarán hambre ni penas.

ਨਾਨਕ ਨਾਮੁ ਸਲਾਹਿ ਸਦਾ ਤੂ; ਸਚੈ ਸਬਦਿ ਸਮਾਹਿ ॥੪॥੪॥

naanak naam salaeh sadaa too; sachai sabad samaeh |4|4| Ang 1334

Sant Singh KhalsaO Nanak, praise the Naam, the Name of the Lord forever, and merge in the True Word of the Shabad. ||4||4||
Manmohan SinghO Nanak, ever praise thou the Name, that thou may merge in the True Lord.
Manmohan Singh (Punjabi)ਹੇ ਨਾਨਕ! ਤੂੰ ਸਦੀਵ ਹੀ ਨਾਮ ਦੀ ਸਿਫ਼ਤ ਸ਼ਲਾਘਾ ਕਰ ਤਾਂ ਜੋ ਤੂੰ ਸਚੇ ਸਾਹਿਬ ਅੰਦਰ ਲੀਨ ਹੋ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਮੇਰੇ ਮਨ! ਤੂੰ ਨਾਮ ਕੋ ਸਦਾ ਸਲਾਹਿਣਾ ਕਰੁ, ਪਰੰਤੂ ਸਚੇ (ਸਬਦਿ) ਉਪਦੇਸ਼ ਕਰ (ਸਮਾਹਿ) ਅਨੰਦ ਕੋ ਪ੍ਰਾਪਤਿ ਹੋਵੇਂਗਾ॥੪॥੪॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਸਦਾ ਸਲਾਹੁੰਦਾ ਰਿਹਾ ਕਰ, ਇਸ ਤਰ੍ਹਾਂ ਤੂੰ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਲੀਨ ਰਹੇਂਗਾ ॥੪॥੪॥

ਪਦ ਅਰਥ ਨਾਨਕ = ਹੇ ਨਾਨਕ! ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ। ਸਮਾਹਿ = ਤੂੰ ਲੀਨ ਰਹੇਂਗਾ ॥੪॥੪॥

SikhNet (Spanish)Oh dice Nanak, alaba el Naam, el Nombre del Señor por siempre y fúndete en la Palabra Verdadera del Shabd. (4-4)
Answers quote the Granth verbatim with Ang citations. AI commentary is not Gurbani and not a religious ruling.