ੴ

ਸਿੱਖਬਾਣੀ · SikhBani

ਨਿਰਗੁਣੀਆਰੇ ਕਉ ਬਖਸਿ ਲੈ ਸੁਆਮੀ ਆਪੇ ਲੈਹੁ ਮਿਲਾਈ ॥

niraguneeaare kau bakhas lai suaamee aape laihu milaaee
Guru Amardas Ji ਗੁਰੂ ਅਮਰਦਾਸ ਜੀ · Raag Prabhaatee · Ang 1333 · 11 lines
Translations

ਪ੍ਰਭਾਤੀ ਮਹਲਾ ੩ ॥

prabhaatee mahalaa 3 |

Sant Singh KhalsaPrabhaatee, Third Mehl:
Manmohan SinghParbhati 3rd Guru.
Manmohan Singh (Punjabi)ਪਰਭਾਤੀ ਤੀਜੀ ਪਾਤਿਸ਼ਾਹੀ।
SikhNet (Spanish)Parbhati, Mejl Guru Amar Das, Tercer Canal Divino.

ਨਿਰਗੁਣੀਆਰੇ ਕਉ ਬਖਸਿ ਲੈ ਸੁਆਮੀ; ਆਪੇ ਲੈਹੁ ਮਿਲਾਈ ॥

niraguneeaare kau bakhas lai suaamee; aape laihu milaaee |

Sant Singh KhalsaI am unworthy; please forgive me and bless me, O my Lord and Master, and unite me with Yourself.
Manmohan SinghO my Lord, bless Thou me, the meritless one, with Thy forgiveness and unite me with thyself.
Manmohan Singh (Punjabi)ਹੇ ਮੇਰੇ ਸਾਹਿਬ! ਤੂੰ ਮੈਂ ਅਉਗੁਣਿਆਰੇ ਨੂੰ ਆਪਣੀ ਮੁਆਫੀ ਦੇ ਕੇ ਮੈਨੂੰ ਆਪਣੇ ਨਾਲ ਮਿਲਾ ਲੈ।
Fareedkot Teekaਹੇ ਮੇਰੇ ਸ੍ਵਾਮੀ! ਮੈਂ ਨਿਰਗੁਣੀਆਰੇ ਕੋ ਬਖਸ਼ ਲੈ ਅਰੁ ਆਪੇ ਹੀ ਅਪਨੇ ਸਰੂਪ ਮੇਂ ਮਿਲਾਇ ਲੇਹੁ॥
Prof. Sahib Singhਹੇ ਮੇਰੇ ਸੁਆਮੀ! (ਮੈਂ) ਗੁਣ-ਹੀਨ ਨੂੰ ਬਖ਼ਸ਼ ਲੈ, ਤੂੰ ਆਪ ਹੀ (ਮੈਨੂੰ ਆਪਣੇ) ਚਰਨਾਂ ਵਿਚ ਜੋੜੀ ਰੱਖ।

ਪਦ ਅਰਥ ਕਉ = ਨੂੰ। ਸੁਆਮੀ = ਹੇ ਸੁਆਮੀ! ਆਪੇ = (ਤੂੰ) ਆਪ ਹੀ।

SikhNet (Spanish)No soy merecedor, perdóname por favor y bendíceme oh mi Señor Maestro y úneme en Tu Ser.

ਤੂ ਬਿਅੰਤੁ. ਤੇਰਾ ਅੰਤੁ, ਨ ਪਾਇਆ; ਸਬਦੇ ਦੇਹੁ ਬੁਝਾਈ ॥੧॥

too biant. teraa ant, na paaeaa; sabade dehu bujhaaee |1|

Sant Singh KhalsaYou are Endless; no one can find Your limits. Through the Word of Your Shabad, You bestow understanding. ||1||
Manmohan SinghInfinite are Thou and none has ever found Thy limit. By the Guru's instructions, Thou makes Thyself manifest unto one.
Manmohan Singh (Punjabi)ਅਨੰਤ ਹੈ ਤੂੰ ਅਤੇ ਕਦੇ ਭੀ ਕਿਸੇ ਨੂੰ ਤੇਰੇ ਓੜਕ ਦਾ ਪਤਾ ਨਹੀਂ ਲੱਗਾ। ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਆਪਣੇ ਆਪ ਨੂੰ ਪ੍ਰਾਣੀ ਤੇ ਪਰਗਟ ਕਰਦਾ ਹੈ।
Fareedkot Teekaਤੂੰ ਬਿਅੰਤ ਸਰੂਪ ਹੈਂ ਤੇਰਾ ਅੰਤੁ ਕਿਸੀ ਨੇ ਪਾਯਾ ਨਹੀਂ ਹੈ, ਪਰੰਤੂ ਜਿਨੋਂ ਕੌ ਗੁਰੋਂ ਕੇ ਸਬਦ ਕਰ ਤੂੰ ਬੁਝਾਵਤਾ ਹੈਂ ਤਿਨੋਂ ਕੌ ਹੀ ਇਹੁ ਤੇਰੀ ਸਮਝ ਆਈ ਹੈ॥੧॥
Prof. Sahib Singhਤੂੰ ਬੇਅੰਤ ਹੈਂ, ਤੇਰੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ। (ਹੇ ਸੁਆਮੀ! ਗੁਰੂ ਦੇ) ਸ਼ਬਦ ਵਿਚ (ਜੋੜ ਕੇ) ਮੈਨੂੰ (ਆਤਮਕ ਜੀਵਨ ਦੀ) ਸੂਝ ਬਖ਼ਸ਼ ॥੧॥

ਪਦ ਅਰਥ ਸਬਦੇ = (ਗੁਰੂ ਦੇ) ਸ਼ਬਦ ਵਿਚ (ਜੋੜ ਕੇ)। ਬੁਝਾਈ = (ਆਤਮਕ ਜੀਵਨ ਦੀ) ਸੂਝ ॥੧॥

SikhNet (Spanish)Tú no tienes fin, nadie puede encontrar Tus Límites, a través de Tu Shabd, confieres el Entendimiento. (1)

ਹਰਿ ਜੀਉ; ਤੁਧੁ ਵਿਟਹੁ ਬਲਿ ਜਾਈ ॥

har jeeo; tudh vittahu bal jaaee |

Sant Singh KhalsaO Dear Lord, I am a sacrifice to You.
Manmohan SinghMy Sire Master unto Thee I am a sacrifice.
Manmohan Singh (Punjabi)ਮੈਡੇ ਮਹਾਰਾਜ ਮਾਲਕ ਤੇਰੇ ਉਤੋਂ ਮੈਂ ਘੋਲੀ ਵੰਞਦਾ ਹਾਂ।
Fareedkot Teekaਹੇ ਹਰਿ ਜੀ! ਮੈਂ ਤੇਰੇ ਪਰ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਪ੍ਰਭੂ ਜੀ! ਮੈਂ ਤੈਥੋਂ ਸਦਕੇ ਜਾਂਦਾ ਹਾਂ।

ਪਦ ਅਰਥ ਬਲਿ ਜਾਇ = ਬਲਿ ਜਾਈਂ, ਮੈਂ ਕੁਰਬਾਨ ਜਾਂਦਾ ਹਾਂ।

SikhNet (Spanish)Oh Amado Señor, ofrezco mi vida en sacrificio a Ti, dedico mi mente y cuerpo y los pongo en ofrenda ante Ti,

ਤਨੁ ਮਨੁ ਅਰਪੀ. ਤੁਧੁ ਆਗੈ ਰਾਖਉ; ਸਦਾ ਰਹਾਂ ਸਰਣਾਈ ॥੧॥ ਰਹਾਉ ॥

tan man arapee. tudh aagai raakhau; sadaa rahaan saranaaee |1| rahaau |

Sant Singh KhalsaI dedicate my mind and body and place them in offering before You; I shall remain in Your Sanctuary forever. ||1||Pause||
Manmohan SinghSurrendering my body and soul, I place them before Thee, O my Lord and ever abide I in thine refuge. Pause.
Manmohan Singh (Punjabi)ਆਪਣੀ ਦੇਹ ਅਤੇ ਜਿੰਦੜੀ ਸਮਰਪਨ ਕਰ, ਮੈਂ ਉਨ੍ਹਾਂ ਨੂੰ ਤੇਰੇ ਮੂਹਰੇ ਰਖਦਾ ਹਾਂ, ਹੇ ਮੇਰੇ ਸੁਆਮੀ, ਅਤੇ ਸਦੀਵ ਹੀ ਤੇਰੀ ਸ਼ਰਣਾਗਤ ਅੰਦਰ ਵਸਦਾ ਹਾਂ। ਠਹਿਰਾਉ।
Fareedkot Teekaਤਨ ਮਨ ਅਰਪਣ ਕਰ ਕੇ ਤੇਰੇ ਆਗੇ ਰਾਖੋਂ ਔ ਸਦਾ ਹੀ ਸਰਣ ਹੋਇ ਰਹੂੰ॥੧॥ ਰਹਾਉ ॥
Prof. Sahib Singhਮੈਂ (ਆਪਣਾ) ਤਨ (ਆਪਣਾ) ਮਨ ਭੇਟ ਕਰਦਾ ਹਾਂ, ਤੇਰੇ ਅੱਗੇ ਰੱਖਦਾ ਹਾਂ (ਮਿਹਰ ਕਰ,) ਮੈਂ ਸਦਾ ਤੇਰੀ ਸਰਨ ਪਿਆ ਰਹਾਂ ॥੧॥ ਰਹਾਉ ॥

ਪਦ ਅਰਥ ਅਰਪੀ = ਅਰਪੀਂ, ਮੈਂ ਭੇਟ ਕਰਦਾ ਹਾਂ। ਰਾਖਉ = ਰਾਖਉਂ, ਮੈਂ ਰੱਖਦਾ ਹਾਂ ॥੧॥ ਰਹਾਉ ॥

SikhNet (Spanish)pues permaneceré en Tu Santuario para siempre. (1-Pausa)

ਆਪਣੇ ਭਾਣੇ ਵਿਚਿ ਸਦਾ ਰਖੁ ਸੁਆਮੀ; ਹਰਿ ਨਾਮੋ ਦੇਹਿ ਵਡਿਆਈ ॥

aapane bhaane vich sadaa rakh suaamee; har naamo dehi vaddiaaee |

Sant Singh KhalsaPlease keep me forever under Your Will, O my Lord and Master; please bless me with the Glorious Greatness of Your Name.
Manmohan SinghO Lord God, keep Thou me ever in thy will and bless me with the glory of Thy Name.
Manmohan Singh (Punjabi)ਹੇ ਸਾਈਂ ਹਰੀ! ਤੂੰ ਮੈਨੂੰ ਹਮੇਸ਼ਾਂ ਆਪਣੀ ਰਜਾ ਅੰਦਰ ਰੱਖ ਅਤੇ ਮੈਨੂੰ ਆਪਣੇ ਨਾਮ ਦੀ ਪ੍ਰਭਤਾ ਪਰਦਾਨ ਕਰ।
Fareedkot Teekaਤਾਂ ਤੇ ਹੇ ਸ੍ਵਾਮੀ! ਤੂੰ ਮੁਝ ਕੋ ਸਦਾ ਆਪਣੇ ਭਾਣੇ ਬੀਚ ਰਖੁ, ਅਪਣੇ ਨਾਮ ਜਪਣ ਰੂਪ ਵਡਿਆਈ ਦੇਵੋ॥
Prof. Sahib Singhਹੇ ਮੇਰੇ ਸੁਆਮੀ! ਮੈਨੂੰ ਸਦਾ ਆਪਣੀ ਰਜ਼ਾ ਵਿਚ ਰੱਖ, ਮੈਨੂੰ ਆਪਣਾ ਨਾਮ ਹੀ ਦੇਹ (ਇਹ ਹੀ ਮੇਰੇ ਵਾਸਤੇ) ਇੱਜ਼ਤ (ਹੈ)।

ਪਦ ਅਰਥ ਸੁਆਮੀ = ਹੇ ਸੁਆਮੀ! ਨਾਮੋ = ਨਾਮ ਹੀ। ਵਡਿਆਈ = ਇੱਜ਼ਤ।

SikhNet (Spanish)Consérvame por siempre bajo Tu Voluntad, oh mi Señor y Maestro, bendíceme con la Gloriosa Grandeza de Tu Nombre.

ਪੂਰੇ ਗੁਰ ਤੇ ਭਾਣਾ ਜਾਪੈ; ਅਨਦਿਨੁ ਸਹਜਿ ਸਮਾਈ ॥੨॥

poore gur te bhaanaa jaapai; anadin sehaj samaaee |2|

Sant Singh KhalsaThrough the Perfect Guru, God's Will is revealed; night and day, remain absorbed in peace and poise. ||2||
Manmohan SinghThrough the Perfect Guru, the Lord's will is known and one ever remains merged in equipoise.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ, ਸਾਹਿਬ ਦੀ ਰਜਾ ਜਾਣੀ ਜਾਂਦੀ ਹੈ ਅਤੇ ਪ੍ਰਾਣੀ ਸਦਾ ਹੀ ਅਡੋਲਤਾ ਅੰਦਰ ਲੀਨ ਰਹਿੰਦਾ ਹੈ।
Fareedkot Teekaਪਰੰਤੂ ਬ੍ਰਹਮ ਸ੍ਰੋਤਰੀ ਬ੍ਰਹਮ ਨੇਸਟੀ ਜੋ ਸਤਿਗੁਰ ਹੈਂ ਤਿਨੋਂ ਤੇ ਹੀ ਤੇਰਾ ਭਾਣਾ (ਜਾਪੈ) ਸਮਝੀਤਾ ਹੈ, ਤਾਂ ਤੇ ਜਿਨੋਂ ਨੇ ਜਾਣਿਆ ਹੈ ਤਿਨੋਂ ਕੀ ਬ੍ਰਿਤੀ ਦਿਨੇ ਰਾਤ (ਸਹਜਿ) ਸਾਂਤ ਪਦ ਮੇਂ ਸਮਾਈ ਹੈ॥੨॥
Prof. Sahib Singhਪੂਰੇ ਗੁਰੂ ਪਾਸੋਂ (ਪਰਮਾਤਮਾ ਦੀ) ਰਜ਼ਾ ਦੀ ਸਮਝ ਆਉਂਦੀ ਹੈ, ਅਤੇ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨਤਾ ਹੋ ਸਕਦੀ ਹੈ ॥੨॥

ਪਦ ਅਰਥ ਤੇ = ਤੋਂ, ਦੀ ਰਾਹੀਂ। ਜਾਪੈ = ਜਾਪਦਾ ਹੈ, ਸਮਝ ਵਿਚ ਆਉਂਦਾ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜਿ = ਆਤਮਕ ਅਡੋਲਤਾ ਵਿਚ। ਸਮਾਈ = ਲੀਨਤਾ ॥੨॥

SikhNet (Spanish)A través del Guru Perfecto, la Voluntad de Dios es revelada, día y noche permanece en Paz y Equilibrio. (2)

ਤੇਰੈ ਭਾਣੈ ਭਗਤਿ ਜੇ ਤੁਧੁ ਭਾਵੈ; ਆਪੇ ਬਖਸਿ ਮਿਲਾਈ ॥

terai bhaanai bhagat je tudh bhaavai; aape bakhas milaaee |

Sant Singh KhalsaThose devotees who accept Your Will are pleasing to You, Lord; You Yourself forgive them, and unite them with Yourself.
Manmohan SinghThe saints, who walk in Thy will, are pleasing to Thee, O Lord, Thou forgive them and unite them with Thyself.
Manmohan Singh (Punjabi)ਸਾਧੂ, ਜੋ ਤੇਰੀ ਰਜਾ ਅੰਦਰ ਟੁਰਦੇ ਹਨ, ਉਹ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ! ਤੂੰ ਉਨ੍ਹਾਂ ਨੂੰ ਮੁਆਫ ਕਰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਤੇਰੇ ਭਾਣੇ ਮੇਂ ਚਲਨੇ ਵਾਲੇ ਜੋ ਭਗਤਿ ਹੈਂ, ਸੋ ਤੁਝ ਕੋ ਭਾਵਤੇ ਹੈਂ, ਤੈਨੇ ਆਪੇ ਬਖਸ਼ ਕਰ ਕੇ ਤਿਨੋਂ ਕੀ ਜੋਤਿ ਅਪਨੀ ਜੋਤਿ ਮੇਂ ਮਿਲਾਈ ਹੈ॥
Prof. Sahib Singhਹੇ ਮੇਰੇ ਸੁਆਮੀ! ਜੇ ਤੈਨੂੰ ਚੰਗਾ ਲੱਗੇ ਤਾਂ ਤੇਰੀ ਰਜ਼ਾ ਵਿਚ ਹੀ ਤੇਰੀ ਭਗਤੀ ਹੋ ਸਕਦੀ ਹੈ, ਤੂੰ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਵਿਚ ਜੋੜਦਾ ਹੈਂ।

ਪਦ ਅਰਥ ਭਾਣੈ = ਭਾਣੇ ਵਿਚ। ਤੁਧੁ = ਤੈਨੂੰ। ਭਾਵੈ = ਚੰਗਾ ਲੱਗੇ।

SikhNet (Spanish)Los Devotos que aceptan Tu Voluntad te Complacen Señor, Tú, por Ti Mismo, perdónalos y únelos en Tu Ser,

ਤੇਰੈ ਭਾਣੈ. ਸਦਾ ਸੁਖੁ ਪਾਇਆ; ਗੁਰਿ. ਤ੍ਰਿਸਨਾ ਅਗਨਿ ਬੁਝਾਈ ॥੩॥

terai bhaanai. sadaa sukh paaeaa; gur. trisanaa agan bujhaaee |3|

Sant Singh KhalsaAccepting Your Will, I have found everlasting peace; the Guru has extinguished the fire of desire. ||3||
Manmohan SinghWalking in Thy will, I have obtained everlasting peace and the Guru has quenched the fire of my desire.
Manmohan Singh (Punjabi)ਤੇਰੀ ਰਜਾ ਅੰਦਰ ਟੁਰ ਕੇ, ਮੈਂ ਸਦੀਵੀ ਆਰਾਮ ਪਾ ਲਿਆ ਹੈ ਤੇ ਗੁਰਾਂ ਨੇ ਮੇਰੀ ਖਾਹਿਸ਼ ਦੀ ਅੱਗ ਬੁਝਾ ਦਿਤੀ ਹੈ।
Fareedkot Teekaਤੇਰੇ ਭਾਣੇ ਵਿਖੇ ਚਲ ਕੇ ਤਿਨੋਂ ਨੇ ਸਦਾ ਸੁਖ ਕੋ ਪਾਯਾ ਹੈ, ਕਿਉਂਕਿ ਤਿਨੋਂ ਕੀ ਤ੍ਰਿਸਨਾ ਅਗਨੀ ਸਤਿਗੁਰੋਂ ਨੇ ਬੁਝਾਇ ਦਈ ਹੈ॥੩॥
Prof. Sahib Singh(ਜਿਸ ਮਨੁੱਖ ਦੇ ਅੰਦਰੋਂ) ਗੁਰੂ ਨੇ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ, ਉਸ ਨੇ (ਹੇ ਪ੍ਰਭੂ!) ਤੇਰੀ ਰਜ਼ਾ ਵਿਚ ਰਹਿ ਕੇ ਸਦਾ ਆਤਮਕ ਆਨੰਦ ਮਾਣਿਆ ॥੩॥

ਪਦ ਅਰਥ ਗੁਰਿ = ਗੁਰੂ ਨੇ ॥੩॥

SikhNet (Spanish)pues aceptando Tu Voluntad, he encontrado una Paz Permanente, pues el Guru ha sofocado el fuego de mis deseos. (3)

ਜੋ ਤੂ ਕਰਹਿ, ਸੁ ਹੋਵੈ ਕਰਤੇ; ਅਵਰੁ. ਨ ਕਰਣਾ ਜਾਈ ॥

jo too kareh, su hovai karate; avar. na karanaa jaaee |

Sant Singh KhalsaWhatever You do comes to pass, O Creator; nothing else can be done.
Manmohan SinghWhatever Thou do, O Creator Lord, alone comes to pass, no one can do otherwise.
Manmohan Singh (Punjabi)ਜਿਹੜਾ ਕੁਛ ਤੂੰ ਕਰਦਾ ਹੈ, ਹੇ ਸਿਰਜਣਹਾਰ ਸੁਆਮੀ! ਕੇਵਲ ਉਹ ਹੀ ਹੁੰਦਾ ਹੈ, ਹੋਰ ਕੁਝ ਭੀ ਕੀਤਾ ਨਹੀਂ ਜਾ ਸਕਦਾ।
Fareedkot Teekaਹੇ ਸਰਬ ਕੇ ਕਰਤੇ! ਜੋ ਤੂੰ ਕਰਤਾ ਹੈਂ ਸੋਈ ਹੋਤਾ ਹੈ, ਤੇਰੇ ਬਿਨਾਂ ਔਰ ਕੁਛ ਕੀਆ ਨਹੀਂ ਜਾਤਾ ਹੈ॥
Prof. Sahib Singhਹੇ ਕਰਤਾਰ! (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਤੂੰ (ਆਪ) ਕਰਦਾ ਹੈਂ (ਤੇਰੀ ਮਰਜ਼ੀ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ।

ਪਦ ਅਰਥ ਕਰਤੇ = ਹੇ ਕਰਤਾਰ!

SikhNet (Spanish)Lo que sea que haces, eso es lo que sucede, oh Creador, nada más se puede hacer.

ਨਾਨਕ ਨਾਵੈ ਜੇਵਡੁ, ਅਵਰੁ. ਨ ਦਾਤਾ; ਪੂਰੇ ਗੁਰ ਤੇ ਪਾਈ ॥੪॥੨॥

naanak naavai jevadd, avar. na daataa; poore gur te paaee |4|2|

Sant Singh KhalsaO Nanak, nothing is as great as the Blessing of the Name; it is obtained through the Perfect Guru. ||4||2||
Manmohan SinghOut of the bounties, no other bounty is as great the Name and one attains unto it, through the perfect Guru.
Manmohan Singh (Punjabi)ਬਖਸ਼ੀਸ਼ਾ ਵਿਚੋਂ ਹੋਰ ਕੋਈ ਬਖਸ਼ੀਸ਼ ਨਾਮ ਜਿਡੀ ਵਡੀ ਨਹੀਂ ਅਤੇ ਇਹ ਇਨਸਾਨ ਨੂੰ ਪੂਰਨ ਗੁਰਾਂ ਦੇ ਰਾਹੀਂ ਪਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰੇ ਨਾਮ ਜੈਸਾ ਸੁਖ ਦੇਣੇ ਵਾਲਾ ਦਾਤਾਰ ਔਰ ਕੋਈ ਨਹੀਂ ਹੈ, ਸੋ ਨਾਮ ਕੀ ਦਾਤ ਹਮਨੇ ਪੂਰੇ ਗੁਰੂ ਤੇ ਪਾਈ ਹੈ॥੪॥੩॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਦਾਤਾਂ ਦੇਣ ਵਾਲਾ ਨਹੀਂ ਹੈ। ਇਹ ਨਾਮ ਗੁਰੂ ਪਾਸੋਂ (ਹੀ) ਮਿਲਦਾ ਹੈ ॥੪॥੨॥

ਪਦ ਅਰਥ ਜੇਵਡੁ = ਬਰਾਬਰ। ਤੇ = ਤੋਂ। ਪਾਈ = ਪ੍ਰਾਪਤ ਹੁੰਦਾ ਹੈ ॥੪॥੨॥

SikhNet (Spanish)Oh dice Nanak, nada es tan Grandioso como la Bendición del Naam que es obtenida mediante el Guru Perfecto. (4-2)
Answers quote the Granth verbatim with Ang citations. AI commentary is not Gurbani and not a religious ruling.