ੴ

ਸਿੱਖਬਾਣੀ · SikhBani

ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥

man mandar tan ves kalandar ghatt hee teerath naavaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Bilaaval · Ang 795 · 12 lines
Translations

ਬਿਲਾਵਲੁ ਮਹਲਾ ੧ ॥

bilaaval mahalaa 1 |

Sant Singh KhalsaBilaawal, First Mehl:
Manmohan SinghBilawal 1st Guru.
Manmohan Singh (Punjabi)ਬਿਲਾਵਲ ਪਹਿਲੀ ਪਾਤਿਸ਼ਾਹੀ।
SikhNet (Spanish)Bilawal, Mejl Guru Nanak, Primer Canal Divino.

ਮਨੁ ਮੰਦਰੁ. ਤਨੁ ਵੇਸ ਕਲੰਦਰੁ; ਘਟ ਹੀ ਤੀਰਥਿ ਨਾਵਾ ॥

man mandar. tan ves kalandar; ghatt hee teerath naavaa |

Sant Singh KhalsaMy mind is the temple, and my body is the simple cloth of the humble seeker; deep within my heart, I bathe at the sacred shrine.
Manmohan SinghMy body is clothed with the mendicant's dress, my mind is the temple and I bathe in my heart's pilgrim's place.
Manmohan Singh (Punjabi)ਆਪਣੇ ਸਰੀਰ ਨੂੰ ਮੈਂ ਫਕੀਰਾਂ ਵਾਲੇ ਕਪੜੇ ਪਾਏ ਹੋਏ ਹਨ, ਮੇਰਾ ਹਿਰਦਾ ਠਾਕੁਰ-ਦੁਆਰਾ ਹੈ ਅਤੇ ਮੈਂ ਆਪਣੇ ਦਿਲ ਦੇ ਧਰਮ ਅਸਥਾਨ ਅੰਦਰ ਇਸ਼ਨਾਨ ਕਰਦਾ ਹਾਂ।
Fareedkot Teekaਹੇ ਹਰੀ! ਮਨ ਰੂਪੀ (ਮੰਦਰ) ਬਾਂਦਰ ਕੋ ਵਸ ਕਰਨੇ ਵਾਸਤੇ ਸਰੀਰ ਪਰ (ਕਲੰਦਰ) ਵਰਕਤ ਫਕੀਰੋਂ ਕਾ ਭੇਖ ਮੈਂਨੇ ਧਾਰਨ ਕੀਆ ਹੈ। ਵਾ ਤਨ ਕੇ ਮੰਦਰ ਅੰਦਰ ਮਨ ਕੋ ਕੀਆ ਹੈ ਅਰਥਾਤ ਅੰਤਰ ਮੁਖੀ ਕੀਆ ਹੈ। ਇਹੀ (ਕਲੰਦਰੁ) ਸੰਤ ਕਾ ਭੇਖ ਕੀਆ ਹੈ ਔਰ ਵਹੁ ਕਲੰਦਰੀ ਭੇਖ ਵਾਲੇ ਸੰਤ ਤੀਰਥੋਂ ਕੀ ਜਾਤ੍ਰਾ ਕੋ ਜਾਤੇ ਈਹਾਂ ਅੰਤਸ਼ਕਰਣ ਰੂਪੀ ਘਟ ਮੇਂ ਜੋ ਤੇਰੇ ਸਰੂਪ ਕਾ ਨਿਸਚੇ ਕਰਨਾ ਹੈ, ਤਿਸੀ ਪਵਿਤਰ ਤੀਰਥ ਬੀਚ ਇਸ਼ਨਾਨ ਕਰਤਾ ਹੂੰ। ਵਾ ਮਨ ਦੇ ਅੰਦਰ ਤਨ ਦੇ ਵੇਸ ਹੈਂ ਅਰ ਕਲ ਕਲੇਸ਼ ਭੀ ਮਨ ਕੇ ਅੰਦਰ ਹੈਂ, ਜੇ ਇਸ ਮਨ ਕੋ ਵਸ ਕਰ ਲੇਵਾਂ ਤੌ (ਘਰ) ਸਰੀਰ ਕੇ ਬੀਚ ਹੀ ਆਤਮ ਤੀਰਥ ਮੇਂ ਇਸ਼ਨਾਨ ਕਰਾਂ, ਭਾਵ ਆਤਮ ਅਨੰਦੀ ਹੋਵਾਂ॥
Prof. Sahib Singhਮੇਰਾ ਮਨ (ਪ੍ਰਭੂ-ਦੇਵ ਦੇ ਰਹਿਣ ਲਈ) ਮੰਦਰ (ਬਣ ਗਿਆ) ਹੈ, ਮੇਰਾ ਸਰੀਰ (ਭਾਵ, ਮੇਰਾ ਹਰੇਕ ਗਿਆਨ-ਇੰਦ੍ਰਾ ਮੰਦਰ ਦੀ ਜਾਤ੍ਰਾ ਕਰਨ ਵਾਲਾ) ਰਮਤਾ ਸਾਧੂ ਬਣ ਗਿਆ ਹੈ (ਭਾਵ, ਮੇਰੇ ਗਿਆਨ-ਇੰਦ੍ਰੇ ਬਾਹਰ ਭਟਕਣ ਦੇ ਥਾਂ ਅੰਦਰ-ਵੱਸਦੇ ਪਰਮਾਤਮਾ ਵਲ ਪਰਤ ਪਏ ਹਨ), ਹੁਣ ਮੈਂ ਹਿਰਦੇ-ਤੀਰਥ ਉਤੇ ਹੀ ਇਸ਼ਨਾਨ ਕਰਦਾ ਹਾਂ।

ਪਦ ਅਰਥ ਮੰਦਰੁ = ਦੇਵਤੇ ਦਾ ਅਸਥਾਨ। ਤਨੁ = ਸਰੀਰ (ਭਾਵ, ਗਿਆਨ-ਇੰਦ੍ਰੇ)। ਵੇਸ ਕਲੰਦਰੁ = ਫ਼ਕੀਰੀ ਪਹਿਰਾਵੇ ਵਾਲਾ। ਕਲੰਦਰ = ਫ਼ਕੀਰ, ਰਮਤਾ ਫ਼ਕੀਰ। ਘਟ ਹੀ = ਘਟਿ ਹੀ, ਹਿਰਦੇ ਵਿਚ ਹੀ। ਤੀਰਥਿ = ਤੀਰਥ ਉਤੇ। ਨਾਵਾ = ਮੈਂ ਨ੍ਹਾਉਂਦਾ ਹਾਂ।

SikhNet (Spanish)Mi cuerpo usa los harapos de un mendigo; alabo en el templo de mi mente y me baño en la fuente de mi corazón.

ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ; ਬਾਹੁੜਿ ਜਨਮਿ. ਨ ਆਵਾ ॥੧॥

ek sabad merai praan basat hai; baahurr janam. na aavaa |1|

Sant Singh KhalsaThe One Word of the Shabad abides within my mind; I shall not come to be born again. ||1||
Manmohan SinghThe One Lord's Name abides in my mind and I shall not be born again.
Manmohan Singh (Punjabi)ਇਕ ਸੁਆਮੀ ਦਾ ਨਾਮ ਮੇਰੇ ਮਨ ਅੰਦਰ ਵਸਦਾ ਹੈ ਅਤੇ ਮੈਂ ਮੁੜ ਕੇ ਜਨਮ ਨਹੀਂ ਧਾਰਾਂਗਾ।
Fareedkot Teekaਹੇ (ਏਕੁ) ਅਦੁਤੀ (ਸਬਦੁ) ਬ੍ਰਹਮ! ਮੇਰੇ ਪ੍ਰਾਣੋਂ ਕਾ ਅਧਾਰ, ਭਾਵ ਜੀਵਣ ਰੂਪ ਜੋ ਤੂੰ ਹੈਂ ਮੇਰੇ ਰਿਦੇ ਵਿਖੇ ਸਦਾ ਬਸਤਾ ਹੈਂ, ਤਾਂ ਤੇ ਤੇਰੇ ਸਰੂਪ ਮੇਂ ਲੀਨ ਹੋ ਕਰ ਪੁਨਾ ਜਨਮ ਮ੍ਰਿਤ ਬੀਚ ਮੇਂ ਨਹੀਂ ਆਵੋਂਗਾ॥੧॥
Prof. Sahib Singhਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਮੇਰੀ ਜਿੰਦ ਵਿਚ ਟਿਕ ਗਿਆ ਹੈ (ਮੇਰੀ ਜਿੰਦ ਦਾ ਆਸਰਾ ਬਣ ਗਿਆ। ਇਸ ਵਾਸਤੇ ਮੈਨੂੰ ਯਕੀਨ ਹੋ ਗਿਆ ਹੈ ਕਿ) ਮੈਂ ਮੁੜ ਜਨਮ ਵਿਚ ਨਹੀਂ ਆਵਾਂਗਾ ॥੧॥

ਪਦ ਅਰਥ ਏਕੁ ਸਬਦੁ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ। ਮੇਰੈ ਪ੍ਰਾਨਿ = ਮੇਰੀ ਜਿੰਦ ਵਿਚ। ਜਨਮਿ = ਜਨਮ ਵਿਚ। ਬਾਹੁੜਿ = ਮੁੜ, ਫਿਰ। ਆਵਾ = ਆਵਾਂਗਾ ॥੧॥

SikhNet (Spanish)La Palabra del Señor habita en mi mente; así no regresaré al vientre materno otra vez. (1)

ਮਨੁ ਬੇਧਿਆ. ਦਇਆਲ ਸੇਤੀ; ਮੇਰੀ ਮਾਈ ॥

man bedhiaa. deaal setee; meree maaee |

Sant Singh KhalsaMy mind is pierced through by the Merciful Lord, O my mother!
Manmohan SinghMy soul is pierced by the Merciful Master, O my mother.
Manmohan Singh (Punjabi)ਮੇਰੀ ਆਤਮਾ ਮਿਹਰਬਾਨ ਮਾਲਕ ਨੇ ਵਿੰਨ੍ਹ ਲਈ ਹੈ, ਹੇ ਮੇਰੀ ਅੰਮੜੀਏ!
Fareedkot Teekaਹੇ (ਮਾਈ) ਮਾਇਆ ਪਤੀ ਦੀਨ ਦਿਆਲ ਵਾਹਿਗੁਰੂ! ਤੇਰੇ ਚਰਣੋਂ ਮੇਂ ਮੇਰੀ ਪ੍ਰੀਤਿ ਐਸੇ ਭਈ ਹੈ, ਜਿਸ ਸੇ ਮੇਰਾ ਮਨ ਤੇਰੇ ਸਰੂਪ ਮੇਂ ਮਿਲ ਕਰ (ਬੇਧਿਆ) ਅਭੇਦ ਹੋ ਗਿਆ ਹੈ॥
Prof. Sahib Singhਹੇ ਮੇਰੀ ਮਾਂ! (ਮੇਰਾ) ਮਨ ਦਇਆ-ਦੇ-ਘਰ ਪ੍ਰਭੂ (ਦੇ ਚਰਨਾਂ) ਵਿਚ ਵਿੱਝ ਗਿਆ ਹੈ।

ਪਦ ਅਰਥ ਬੇਧਿਆ = ਵਿੱਝ ਗਿਆ ਹੈ। ਸੇਤੀ = ਨਾਲ। ਮੇਰੀ ਮਾਈ = ਹੇ ਮੇਰੀ ਮਾਂ!

SikhNet (Spanish)Mi mente ha sido flechada con Amor del Señor Compasivo, oh madre,

ਕਉਣੁ ਜਾਣੈ. ਪੀਰ ਪਰਾਈ ॥

kaun jaanai. peer paraaee |

Sant Singh KhalsaWho can know the pain of another?
Manmohan SinghWho knows the pain of another?
Manmohan Singh (Punjabi)ਹੋਰਸ ਦੀ ਪੀੜ ਨੂੰ ਕੌਣ ਜਾਣਦਾ ਹੈ?
Fareedkot Teekaਅਬ (ਪਰਾਈ) ਸਨਬੰਧੀ ਆਦਿਕੋਂ ਕੇ ਦੁਖੋਂ ਕੋ ਕੌਣ ਜਾਣੇ॥
Prof. Sahib Singhਮੈਨੂੰ ਯਕੀਨ ਹੋ ਗਿਆ ਹੈ ਕਿ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਕਿਸੇ ਦੂਜੇ ਦਾ ਦੁੱਖ-ਦਰਦ ਸਮਝ ਨਹੀਂ ਸਕਦਾ।

ਪਦ ਅਰਥ ਕਉਣੁ ਜਾਣੈ = ਹੋਰ ਕੋਈ ਨਹੀਂ ਜਾਣਦਾ। ਪੀਰ = ਪੀੜ।

SikhNet (Spanish)y nadie conoce el dolor de mi corazón.

ਹਮ ਨਾਹੀ ਚਿੰਤ ਪਰਾਈ ॥੧॥ ਰਹਾਉ ॥

ham naahee chint paraaee |1| rahaau |

Sant Singh KhalsaI think of none other than the Lord. ||1||Pause||
Manmohan SinghWithout the Lord, I think not of another. Pause.
Manmohan Singh (Punjabi)ਸਾਈਂ ਦੇ ਬਗੈਰ, ਮੈਂ ਹੋਰ ਕਿਸੇ ਦਾ ਖਿਆਲ ਨਹੀਂ ਕਰਦਾ। ਠਹਿਰਾਉ।
Fareedkot Teekaਕਿਉਂਕਿ ਹਮ ਕੋ ਤੋ ਪਰਾਈ ਚਿੰਤਾ ਹੀ ਨਹੀਂ ਹੈ॥੧॥ ਰਹਾਉ ॥
Prof. Sahib Singhਹੁਣ ਮੈਂ (ਪ੍ਰਭੂ ਤੋਂ ਬਿਨਾ) ਕਿਸੇ ਹੋਰ ਦੀ ਆਸ ਨਹੀਂ ਰੱਖਦਾ ॥੧॥ ਰਹਾਉ ॥

ਪਦ ਅਰਥ ਚਿੰਤ ਪਰਾਈ = ਕਿਸੇ ਹੋਰ ਦੀ ਆਸ ॥੧॥ ਰਹਾਉ ॥

SikhNet (Spanish)Ya no me importa nada ni nadie más que el Señor. (1-Pausa)

ਅਗਮ ਅਗੋਚਰ ਅਲਖ ਅਪਾਰਾ; ਚਿੰਤਾ ਕਰਹੁ ਹਮਾਰੀ ॥

agam agochar alakh apaaraa; chintaa karahu hamaaree |

Sant Singh KhalsaO Lord, inaccessible, unfathomable, invisible and infinite: please, take care of me!
Manmohan SinghO my Inaccessible, Incomprehensible, Invisible and Infinite Lord, take care of me.
Manmohan Singh (Punjabi)ਹੇ ਮੇਰੇ ਅਪੁੱਜ, ਅਗਾਧ, ਅਦ੍ਰਿਸ਼ਟ ਅਤੇ ਅਨੰਤ ਸੁਆਮੀ! ਤੂੰ ਮੇਰਾ ਫਿਕਰ ਕਰ।
Fareedkot Teekaਤਾਂ ਤੇ ਹੇ ਮਨ ਕਰ (ਅਗਮ) ਨੇਤ੍ਰੋਂ ਸੇ (ਅਗੋਚਰ) ਬਾਣੀ ਸੇ ਅਲਖ ਬਿਅੰਤ ਸਰੂਪ ਵਾਲੇ ਵਾਹਿਗੁਰੂ! ਹਮਾਰੀ ਅਰਥਾਤ ਅਸਮਦਾਦਿਕ ਜੀਵੋਂ ਕੀ ਖਾਨ ਪਾਨ ਆਦੀ ਪਾਲਨਾ ਕਰਨੇ ਕੀ ਚਿੰਤਾ ਸਭ ਤੁਮ ਹੀ ਕਰਤੇ ਹੋ॥
Prof. Sahib Singhਹੇ ਅਪਹੁੰਚ! ਹੇ ਅਗੋਚਰ! ਹੇ ਅਦ੍ਰਿਸ਼ਟ! ਹੇ ਬੇਅੰਤ ਪ੍ਰਭੂ! ਤੂੰ ਹੀ ਸਾਡੀ ਸਭ ਜੀਵਾਂ ਦੀ ਸੰਭਾਲ ਕਰਦਾ ਹੈਂ।

ਪਦ ਅਰਥ ਅਗਮ = ਹੇ ਅਗੰਮ! ਹੇ ਅਪਹੁੰਚ! ਅਗੋਚਰੁ = ਅ-ਗੋ-ਚਰ, ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਅਲਖ = ਅਦ੍ਰਿਸ਼ਟ। ਚਿੰਤਾ = ਫ਼ਿਕਰ, ਧਿਆਨ, ਸੰਭਾਲ। ਕਰਹੁ = ਤੁਸੀ ਕਰਦੇ ਹੋ।

SikhNet (Spanish)Oh Señor Insondable, Imperceptible, Infinito e Inefable, por favor, cuídame.

ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ; ਘਟਿ ਘਟਿ ਜੋਤਿ ਤੁਮੑਾਰੀ ॥੨॥

jal thal maheeal bharipur leenaa; ghatt ghatt jot tumaaree |2|

Sant Singh KhalsaIn the water, on the land and in sky, You are totally pervading. Your Light is in each and every heart. ||2||
Manmohan SinghThou art completely contained in sea, land, lower and upper regions and in every heart is thine light.
Manmohan Singh (Punjabi)ਤੂੰ ਸਮੁੰਦਰ, ਧਰਤੀ, ਪਾਤਾਲ, ਅਤੇ ਆਕਾਸ਼ ਅੰਦਰ ਪੂਰੀ ਤਰ੍ਹਾਂ ਲੀਨ ਹੋਇਆ ਹੋਇਆ ਹੈਂ ਅਤੇ ਹਰ ਦਿਲ ਅੰਦਰ ਤੇਰਾ ਪ੍ਰਕਾਸ਼ ਹੈ।
Fareedkot Teekaਬਾਹਰ ਤੂੰ ਜਲੋਂ ਥਲੋਂ (ਮਹੀ) ਪ੍ਰਿਥਵੀ (ਅਲਿ) ਅਕਾਸ ਸੰਪੂਰਣ ਬ੍ਰਹਮੰਡ ਮੇਂ ਭਰਪੂਰ ਹੋ ਕੇ ਸਮਾਇ ਰਹਾ ਹੈਂ, ਅਰ ਅੰਤਰ ਘਟ ਘਟ ਮੇਂ ਭੀ ਤੁਮਾਰੀ (ਜੋਤਿ) ਚੇਤਨ ਸਤਾ ਹੀ ਪ੍ਰਕਾਸ਼ ਰਹੀ ਹੈ॥੨ ॥
Prof. Sahib Singhਤੂੰ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ ਹਰ ਥਾਂ ਨਕਾਨਕ ਵਿਆਪਕ ਹੈਂ, ਹਰੇਕ (ਜੀਵ ਦੇ) ਹਿਰਦੇ ਵਿਚ ਤੇਰੀ ਜੋਤਿ ਮੌਜੂਦ ਹੈ ॥੨॥

ਪਦ ਅਰਥ ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਭਰਿਪੁਰਿ = ਭਰਪੂਰ, ਨਕਾ ਨਕ। ਘਟਿ = ਘਟ ਵਿਚ। ਘਟਿ ਘਟਿ = ਹਰੇਕ ਘਟ ਵਿਚ ॥੨॥

SikhNet (Spanish)Tú lo compenetras todo y Tu Luz ilumina los corazones. (2)

ਸਿਖ ਮਤਿ ਸਭ ਬੁਧਿ ਤੁਮੑਾਰੀ; ਮੰਦਿਰ ਛਾਵਾ ਤੇਰੇ ॥

sikh mat sabh budh tumaaree; mandir chhaavaa tere |

Sant Singh KhalsaAll teachings, instructions and understandings are Yours; the mansions and sanctuaries are Yours as well.
Manmohan SinghMy instruction and understanding are all Thine. My mansions and sanctuaries belong to Thee.
Manmohan Singh (Punjabi)ਮੇਰੀ ਸਿੱਖਿਆ ਅਤੇ ਸਮਝ ਸਮੂਹ ਤੇਰੀਆਂ ਹੀ ਹਨ। ਮੇਰੇ ਮਹਿਲ ਤੇ ਪਨਾਹਾਂ ਤੇਰੀ ਹੀ ਮਲਕੀਅਤ ਹਨ।
Fareedkot Teeka(ਸਿਖ) ਸਾਸਤ੍ਰ (ਮਤ) ਬਿਵਹਾਰ ਕੀ ਮਤ ਔਰ ਆਤਮ ਵਿਸੈਣੀ ਬੁਧੀ ਇਹ ਸੰਪੂਰਨ ਤੁਮਾਰੀ ਹੀ ਦਈ ਹੂਈ ਹੈ। ਹੇ ਮੇਰੇ (ਮੰਦਰ) ਆਸਰਾ ਰੂਪੁ ਵਾਹਿਗੁਰੂ! ਤੇਰੇ ਸ੍ਵਰੂਪ ਵਿਖੇ ਮੈਂ ਸਦਾ ਅਪਨੇ ਮਨ ਕੋ (ਛਾਵਾ) ਇਸਥਿਤ ਕਰਤਾ ਹੂੰ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਸਭ ਜੀਵਾਂ ਦੇ ਮਨ ਤੇ ਸਰੀਰ ਤੇਰੇ ਹੀ ਰਚੇ ਹੋਏ ਹਨ, ਸਿੱਖਿਆ ਅਕਲ ਸਮਝ ਸਭ ਜੀਵਾਂ ਨੂੰ ਤੈਥੋਂ ਹੀ ਮਿਲਦੀ ਹੈ।

ਪਦ ਅਰਥ ਸਿਖ = ਸਿੱਖਿਆ। ਮਤਿ = ਅਕਲ। ਮੰਦਿਰ = ਜੀਵਾਂ ਦੇ ਮਨ (ਰੂਪ ਮੰਦਰ)। ਛਾਵਾ = ਸਰੀਰ।

SikhNet (Spanish)Toda Sabiduría y Conocimiento son Tus Regalos, oh Dios; las mansiones y santuarios son Tus Bendiciones.

ਤੁਝ ਬਿਨੁ ਅਵਰੁ. ਨ ਜਾਣਾ ਮੇਰੇ ਸਾਹਿਬਾ; ਗੁਣ ਗਾਵਾ ਨਿਤ ਤੇਰੇ ॥੩॥

tujh bin avar. na jaanaa mere saahibaa; gun gaavaa nit tere |3|

Sant Singh KhalsaWithout You, I know no other, O my Lord and Master; I continually sing Your Glorious Praises. ||3||
Manmohan SinghWithout Thee, O my Lord, I know not any other. I ever sing Thine praises.
Manmohan Singh (Punjabi)ਤੇਰੇ ਬਗੈਰ, ਹੇ ਮੇਰੇ ਸੁਆਮੀ! ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦਾ। ਮੈਂ ਸਦੀਵ ਹੀ ਤੇਰੀਆਂ ਸਿਫਤਾਂ ਗਾਇਨ ਕਰਦਾ ਹਾਂ।
Fareedkot Teekaਤਾਂ ਤੇ ਹੇ ਮੇਰੇ ਸਾਹਿਬ! ਤੇਰੇ ਬਿਨਾਂ ਮੈਂ ਔਰ ਕਿਸੀ ਕੋ ਨਹੀਂ ਜਾਨਤਾ ਹੂੰ, ਤਾਂ ਤੇ ਤੇਰੇ ਹੀ ਗੁਣਾਂ ਕੋ ਨਿਤ ਗਾਇਨ ਕਰਤਾ ਹੂੰ॥੩॥
Prof. Sahib Singhਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ। ਮੈਂ ਨਿਤ ਤੇਰੇ ਹੀ ਗੁਣ ਗਾਂਦਾ ਹਾਂ ॥੩॥

ਪਦ ਅਰਥ ਜਾਣਾ = ਮੈਂ ਜਾਣਦਾ। ਗਾਵਾ = ਮੈਂ ਗਾਂਦਾ ਹਾਂ ॥੩॥

SikhNet (Spanish)Oh Maestro, no conozco a nadie sin Ti y así canto Tu Alabanza.(3)

ਜੀਅ ਜੰਤ ਸਭਿ ਸਰਣਿ ਤੁਮੑਾਰੀ; ਸਰਬ ਚਿੰਤ ਤੁਧੁ ਪਾਸੇ ॥

jeea jant sabh saran tumaaree; sarab chint tudh paase |

Sant Singh KhalsaAll beings and creatures seek the Protection of Your Sanctuary; all thought of their care rests with You.
Manmohan SinghMen and other beings all seek Thy protection, All anxiety for them rests with Thee.
Manmohan Singh (Punjabi)ਇਨਸਾਨ ਅਤੇ ਹੋਰ ਪ੍ਰਾਣਧਾਰੀ ਸਮੂਹ ਤੇਰੀ ਪਨਾਹ ਲੋੜਦੇ ਹਨ। ਉਨ੍ਹਾਂ ਸਾਰਿਆਂ ਦਾ ਫਿਕਰ ਤੈਨੂੰ ਹੀ ਹੈ।
Fareedkot Teekaਏਹ ਜੀਵ (ਜੰਤ) ਸੂਖਮ ਅਸਥੂਲ ਜੀਵ ਸਭ ਤੇਰੀ ਸਰਣਿ ਮੇਂ ਪ੍ਰਾਪਤਿ ਹੈਂ, ਔ ਸਰਬ ਕੇ ਪਾਲਣੋ ਕੀ ਚਿੰਤਾ ਤੇਰੇ ਹੀ ਪਾਸ ਹੈ ਅਰਥਾਤ ਸਭ ਕੀ ਪਾਲਨਾ ਤੂੰ ਹੀ ਕਰਨਹਾਰ ਹੈਂ॥
Prof. Sahib Singhਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ, ਤੈਨੂੰ ਹੀ ਸਭ ਦੀ ਸੰਭਾਲ ਦਾ ਫ਼ਿਕਰ ਹੈ।

ਪਦ ਅਰਥ ਸਭਿ = ਸਾਰੇ। ਚਿੰਤ = ਫ਼ਿਕਰ, ਸੰਭਾਲ। ਤੁਧੁ ਪਾਸੇ = ਤੇਰੇ ਪਾਸ, ਤੈਨੂੰ ਹੀ।

SikhNet (Spanish)Todas las criaturas buscan Tu Refugio, pues el cuidado de todos está en Tus Manos.

ਜੋ ਤੁਧੁ ਭਾਵੈ ਸੋਈ ਚੰਗਾ; ਇਕ ਨਾਨਕ ਕੀ ਅਰਦਾਸੇ ॥੪॥੨॥

jo tudh bhaavai soee changaa; ik naanak kee aradaase |4|2|

Sant Singh KhalsaThat which pleases Your Will is good; this alone is Nanak's prayer. ||4||2||
Manmohan SinghWhatever pleases Thee, O Lord that is good. this alone is Nanak's supplication.
Manmohan Singh (Punjabi)ਜਿਹੜਾ ਕੁਛ ਤੈਨੂੰ ਚੰਗਾ ਲੱਗਦਾ ਹੈ, ਹੇ ਸੁਆਮੀ! ਉਹ ਹੀ ਭਲਾ ਹੈ। ਕੇਵਲ ਇਹ ਹੀ ਨਾਨਕ ਦੀ ਪ੍ਰਾਰਥਨਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅਕਾਲਪੁਰਖ! ਜੋ ਤੁਝ ਕੋ ਭਾਵੈ ਤਿਸੀ ਕੋ ਮੈਂ ਰਿਦੇ ਬੀਚ ਚੰਗਾ ਜਾਨੋਂ, ਏਕ ਏਹੀ ਮੇਰੀ ਆਪ ਕੇ ਆਗੇ (ਅਰਦਾਸੇ) ਬੇਨਤੀ ਹੈ॥੪॥੨॥☬ਵਾਹਿਗੁਰੂ ਕੋ ਸਰਬ ਰੂਪ ਦਿਖਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਦੀ (ਤੇਰੇ ਦਰ ਤੇ) ਸਿਰਫ਼ ਇਹੀ ਬੇਨਤੀ ਹੈ ਕਿ ਜੋ ਤੇਰੀ ਰਜ਼ਾ ਹੋਵੇ ਉਹ ਮੈਨੂੰ ਚੰਗੀ ਲੱਗੇ (ਮੈਂ ਸਦਾ ਤੇਰੀ ਰਜ਼ਾ ਵਿਚ ਰਾਜ਼ੀ ਰਹਾਂ) ॥੪॥੨॥
SikhNet (Spanish)Sí, todo lo que Te gusta es bueno, y Nanak Te reza sólo a Ti.(4-2)
Answers quote the Granth verbatim with Ang citations. AI commentary is not Gurbani and not a religious ruling.