ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but one God. True is His Name, creative His personality and Immortal His form. he is without fear, sans enmity, unborn and self-illumined and is obtained by the Guru's grace.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਹੈ ਉਸ ਦਾ ਸਰੂਪ। ਉਹ ਨਿਡੱਰ, ਦੁਸ਼ਮਣੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Todo Prevaleciente Purusha, el Creador, sin Miedo, sin Enojo, el Ser más allá del tiempo, no Encarnado, Auto Existente, Iluminador.
ਰਾਗੁ ਬਿਲਾਵਲੁ ਮਹਲਾ ੧ ਚਉਪਦੇ ਘਰੁ ੧ ॥
raag bilaaval mahalaa 1 chaupade ghar 1 |
Sant Singh KhalsaRaag Bilaaval, First Mehl, Chau-Padhay, First House:
Manmohan SinghRag Bilawal 1st Guru. Chaupadas.
Manmohan Singh (Punjabi)ਰਾਗੁ ਬਿਲਾਵਲੁ ਪਹਿਲੀ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਬਿਲਾਵਲੁ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Bilawal, Mejl Guru Nanak, Primer Canal Divino, Chau-Padas.
ਤੂ ਸੁਲਤਾਨੁ. ਕਹਾ ਹਉ ਮੀਆ; ਤੇਰੀ ਕਵਨ ਵਡਾਈ ॥
too sulataan. kahaa hau meea; teree kavan vaddaaee |
Sant Singh KhalsaYou are the Emperor, and I call You a chief - how does this add to Your greatness?
Manmohan SinghThou art a sovereign, How is it to Thy greatness?
Manmohan Singh (Punjabi)ਤੂੰ ਸ਼ਹਿਨਸਾਹ ਹੈਂ ਅਤੇ ਮੈਂ ਤੈਨੂੰ ਚੌਧਰੀ ਆਖਦਾ ਹਾਂ। ਇਸ ਵਿੱਚ ਤੇਰੀ ਪ੍ਰਭਤਾ ਹੈ?
Fareedkot Teekaਹੇ ਵਾਹਿਗੁਰੂ! ਤੂੰ ਜੋ ਸਰਬ ਕਾ ਪਾਤਿਸ਼ਾਹੁ ਹੈਂ ਅਰ ਮੈਂ ਤੇਰੇ ਕੋ ਮੀਆਂ ਕਰ ਕੇ ਉਚਾਰਣ ਕਰਉਂ, ਤਉ ਤੇਰੀ ਕੌਨ ਸੀ ਵਡਿਆਈ ਹੈ॥ ਦ੍ਰਿਸ਼ਟਾਂਤ ਦੇਤੇ ਹੈਂ: ਜੈਸੇ- ਕਿਸੀ ਵਡੇ ਪਾਤਸ਼ਾਹ ਕੋ ਮੀਆਂ ਕਹਣੇ ਸੇ ਵਡਿਆਈ ਨਹੀਂ ਹੋਤੀ ਔਰ ਸੁਨ ਕਰ ਵਹੁ ਪ੍ਰਸੰਨ ਭੀ ਨਹੀਂ ਹੋਤਾ, ਤੈਸੇ ਹੇ ਨਿਰੰਕਾਰ! ਰਾਵਣਾਰੀ, ਮਧਸੂਦਨ, ਮੁਰਾਰੀ ਆਦੀ ਕਹਿਣੇ ਸੇ ਤੇਰੀ ਕੁਛ ਪੂਰਣ ਵਡਿਆਈ ਨਹੀਂ ਹੈ ਅਰਥਾਤ ਤੂੰ ਅਕ੍ਰੈ ਅਬਿਨਾਸੀ ਸਰੂਪ ਹੈਂ; ਵਾ (ਕਹਾ) ਕਿਥੇ ਤੂੰ (ਸੁਲਤਾਨੁ) ਪਾਤਿਸ਼ਾਹੁ ਅਰ ਕਹਾਂ ਮੈਂ (ਮੀਆ) ਛੋਟਾ ਸਰਦਾਰ, ਭਾਵ ਤੂੰ ਈਸ਼ਰ ਮੈਂ ਤੁਛ ਜੀਵ ਹੂੰ। ਮੈਂ ਕੌਣ ਹਾਂ ਜੋ ਤੇਰੀ ਬਿਅੰਤ ਵਡਿਆਈ ਕੋ ਕਹਿ ਸਕਾਂ॥
Prof. Sahib Singhਹੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਕਰ ਕੇ ਮੈਂ ਤੇਰੀ ਵਡਿਆਈ ਨਹੀਂ ਕਰ ਰਿਹਾ, (ਇਹ ਤਾਂ ਇਉਂ ਹੀ ਹੈ ਕਿ) ਤੂੰ ਬਾਦਸ਼ਾਹ ਹੈਂ, ਤੇ ਮੈਂ ਤੈਨੂੰ ਮੀਆਂ ਆਖ ਰਿਹਾ ਹਾਂ।ਪਦ ਅਰਥ ਕਹਾ ਹਉ = ਮੈਂ ਆਖਦਾ ਹਾਂ। ਕਵਨ ਵਡਾਈ = ਕੋਈ ਵਡਿਆਈ ਨਹੀਂ।
SikhNet (Spanish)Eres el Rey, oh Señor; ¿podré decir algo que se añada a Tu Grandeza?
ਜੋ ਤੂ ਦੇਹਿ. ਸੁ ਕਹਾ ਸੁਆਮੀ; ਮੈ ਮੂਰਖ. ਕਹਣੁ ਨ ਜਾਈ ॥੧॥
jo too dehi. su kahaa suaamee; mai moorakh. kehan na jaaee |1|
Sant Singh KhalsaAs You permit me, I praise You, O Lord and Master; I am ignorant, and I cannot chant Your Praises. ||1||
Manmohan SinghAs thou inspire me, so do I praise Thee, O Lord, Myself, I am ignorant and can say not Thine praises.
Manmohan Singh (Punjabi)ਜਿਸ ਤਰ੍ਹਾਂ ਤੂੰ ਮੈਨੂੰ ਦਰਸਾਉਂਦਾ ਹੈਂ, ਉਸੇ ਤਰ੍ਹਾਂ ਹੀ ਮੈਂ ਤੇਰੀ ਪ੍ਰਸੰਸਾ ਕਰਦਾ ਹਾਂ, ਹੇ ਸਾਹਿਬ! ਖੁਦ ਮੈਂ ਬੇਸਮਝ ਹਾਂ ਅਤੇ ਤੇਰੀਆਂ ਸਿਫਤਾਂ ਆਖ ਨਹੀਂ ਸਕਦਾ।
Fareedkot Teekaਤਾਂ ਤੇ ਹੇ ਸੁਆਮੀ! ਜੋ ਤੂੰ ਕਹਿਣਾ ਦੇਤਾ ਹੈਂ, ਸੋ ਮੈਂ ਉਚਾਰਨ ਕਰਤਾ ਹੂੰ। ਤੇਰੀ ਕਿਰਪਾ ਸੇ ਬਿਨਾਂ ਮੈਂ ਮੂਰਖ ਪਾਸੋਂ ਤੇਰੀ ਵਡਿਆਈ ਅਧਕ ਕਥਨ ਨਹੀਂ ਕਰੀ ਜਾਤੀ ਹੈ॥੧॥
Prof. Sahib Singh(ਪਰ ਇਤਨੀ ਕੁ ਸਿਫ਼ਤਿ-ਸਾਲਾਹ ਕਰਨੀ ਮੇਰੀ ਆਪਣੀ ਸਮਰੱਥਾ ਨਹੀਂ ਹੈ) ਹੇ ਮਾਲਕ-ਪ੍ਰਭੂ! (ਸਿਫ਼ਤਿ-ਸਾਲਾਹ ਕਰਨ ਦਾ) ਜਿਤਨਾ ਕੁ ਬਲ ਤੂੰ ਦੇਂਦਾ ਹੈਂ ਮੈਂ ਉਤਨਾ ਕੁ ਤੇਰੇ ਗੁਣ ਆਖ ਲੈਂਦਾ ਹਾਂ। ਮੈਂ ਅੰਞਾਣ ਪਾਸੋਂ ਤੇਰੇ ਗੁਣ ਬਿਆਨ ਨਹੀਂ ਹੋ ਸਕਦੇ ॥੧॥ਪਦ ਅਰਥ ਕਹਾ = ਮੈਂ ਆਖਦਾ ਹਾਂ ॥੧॥
SikhNet (Spanish)Oh Dios y Maestro, en Tu Voluntad Te alabo y yo, el tonto ignorante, no puedo ni empezar a describir Tu Alabanza. (1)
ਤੇਰੇ ਗੁਣ ਗਾਵਾ; ਦੇਹਿ ਬੁਝਾਈ ॥
tere gun gaavaa; dehi bujhaaee |
Sant Singh KhalsaPlease bless me with such understanding, that I may sing Your Glorious Praises.
Manmohan SinghBless Thou me with understanding to sing Thine excellences,
Manmohan Singh (Punjabi)ਆਪਣੀਆਂ ਸਿਫਤਾਂ ਗਾਇਨ ਕਰਨ ਦੀ ਤੂੰ ਮੈਨੂੰ ਸਮਝ ਪਰਦਾਨ ਕਰ,
Fareedkot Teekaਹੇ ਵਾਹਿਗੁਰੂ! ਮੇਰੇ ਤਾਈਂ ਐਸੀ ਸਮਝ ਦੇਵੋ ਜਿਸ ਕਰ ਕੇ ਤੇਰੇ ਗੁਣੋਂ ਕੋ ਗਾਇਨ ਕਰੋਂ॥
Prof. Sahib Singhਹੇ ਪ੍ਰਭੂ! ਮੈਨੂੰ (ਅਜੇਹੀ) ਸਮਝ ਬਖ਼ਸ਼ ਕਿ ਮੈਂ ਤੇਰੀ ਸਿਫ਼ਤਿ-ਸਾਲਾਹ ਕਰ ਸਕਾਂ।ਪਦ ਅਰਥ ਗਾਵਾ = ਮੈਂ ਗਾਵਾਂ। ਬੁਝਾਈ = ਸਮਝ, ਅਕਲ।
SikhNet (Spanish)Oh Señor, hazme Sabio en Tu Alabanza
ਜੈਸੇ ਸਚ ਮਹਿ; ਰਹਉ ਰਜਾਈ ॥੧॥ ਰਹਾਉ ॥
jaise sach meh; rhau rajaaee |1| rahaau |
Sant Singh KhalsaMay I dwell in Truth, according to Your Will. ||1||Pause||
Manmohan Singhso that I may abide in Truth, according to Thy will, O Lord. Pause.
Manmohan Singh (Punjabi)ਤਾਂ ਜੋ ਮੈਂ ਤੇਰੀ ਰਜ਼ਾ ਅਨੁਸਾਰ ਸੱਚ ਅੰਦਰ ਵੱਸਾਂ, ਹੇ ਸੁਆਮੀ! ਠਹਿਰਾਉ।
Fareedkot Teekaਪੁਨਾ ਹੇ (ਰਜਾਈ) ਹੁਕਮ ਕਰਨੇ ਵਾਲੇ ਪਾਤਸ਼ਾਹ! ਐਸੀ ਕਿਰਪਾ ਕਰੋ ਜਿਸ ਤੇ ਤੇਰੇ ਸਚ ਸਰੂਪ ਮੇਂ ਸਦਾ ਹੀ ਇਸਥਿਤ ਰਹੂੰ। ਜੇਕਰ ਆਪ ਕਹੋ ਆਗੇ ਕੀ ਤਾਂ ਤੂੰ ਮੇਰੇ ਗੁਣਾਂ ਕੋ ਗਾਇਨ ਕਰਤਾ ਹੀ ਹੈਂ॥੧॥ ਰਹਾਉ ॥ ਤਿਸ ਪਰ ਕਹਤੇ ਹੈਂ:
Prof. Sahib Singhਹੇ ਰਜ਼ਾ ਦੇ ਮਾਲਕ-ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਤੇ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮੈਂ ਤੇਰੇ (ਚਰਨਾਂ) ਵਿਚ ਟਿਕਿਆ ਰਹਿ ਸਕਾਂ ॥੧॥ ਰਹਾਉ ॥ਪਦ ਅਰਥ ਜੈਸੇ = ਜਿਸ ਤਰ੍ਹਾਂ, ਤਾਂ ਜੋ। ਰਹਉ = ਮੈਂ ਟਿਕਿਆ ਰਹਾਂ। ਰਜਾਈ = ਹੇ ਰਜ਼ਾ ਦੇ ਮਾਲਕ-ਪ੍ਰਭੂ! ॥੧॥ ਰਹਾਉ ॥
SikhNet (Spanish)para que habite en Tu Verdad, si así es Tu Voluntad. (1-Pausa)
ਜੋ ਕਿਛੁ ਹੋਆ. ਸਭੁ ਕਿਛੁ ਤੁਝ ਤੇ; ਤੇਰੀ ਸਭ ਅਸਨਾਈ ॥
jo kichh hoaa. sabh kichh tujh te; teree sabh asanaaee |
Sant Singh KhalsaWhatever has happened, has all come from You. You are All-knowing.
Manmohan SinghWhatever has happened, all that has come from Thee. Thou has friendship with all.
Manmohan Singh (Punjabi)ਜਿਹੜਾ ਕੁਝ ਹੋਇਆ ਹੈ ਉਹ ਸਾਰਾ ਤੇਰੇ ਕੋਲੋਂ ਆਇਆ ਹੈ। ਸਾਰਿਆਂ ਨਾਲ ਹੀ ਤੇਰੀ ਦੋਸਤੀ ਹੈ।
Fareedkot Teekaਜੋ ਇਹ ਸਭ ਕੁਛ ਪ੍ਰਪੰਚ ਭ੍ਯਾ ਹੈ, ਸੋ ਸਭ ਕੁਛ ਤੇਰੇ ਹੀ ਫੁਰਨੇ ਸੇ ਹੂਆ ਹੈ, ਪੁਨਾ ਤੇਰੀ ਸਰਬ ਵਿਖੇ (ਅਸਨਾਈ) ਪ੍ਰੀਤੀ ਹੈ॥
Prof. Sahib Singhਇਹ ਜਿਤਨਾ ਕੁ ਜਗਤ ਬਣਿਆ ਹੋਇਆ ਹੈ ਇਹ ਸਾਰਾ ਤੈਥੋਂ ਹੀ ਬਣਿਆ ਹੈ, ਇਹ ਸਾਰੀ ਤੇਰੀ ਹੀ ਬਜ਼ੁਰਗੀ ਹੈ।ਪਦ ਅਰਥ ਤੁਝ ਤੇ = ਤੈਥੋਂ। ਅਸਨਾਈ = ਨਾਈ, ਵਡਿਆਈ {'ਸ੍ਨਾ' ਅਰਬੀ ਲਫ਼ਜ਼ ਹੈ, ਅਰਥ ਹੈ 'ਵਡਿਆਈ'}। {ਨੋਟ: ਜਦੋਂ ਕਿਸੇ ਲਫ਼ਜ਼ ਦੇ ਸ਼ੁਰੂ ਵਿਚ ਦੋ ਜੁੜਵੇਂ ਅੱਖਰ ਹੋਣ ਜਿਨ੍ਹਾਂ ਵਿਚ ਪਹਿਲਾ ਅੱਖਰ 'ਸ' ਹੋਵੇ, ਤਾਂ ਪੰਜਾਬੀ-ਉਚਾਰਨ ਵਿਚ ਉਹਨਾਂ ਦੋਹਾਂ ਅੱਖਰਾਂ ਨੂੰ ਵਖ ਵਖ ਕਰ ਕੇ 'ਸ' ਦੇ ਪਹਿਲਾਂ 'ਅ' ਵਰਤ ਲਈਦਾ ਹੈ। ਜਾਂ, 'ਸ' ਉਡਾ ਹੀ ਦੇਈਦਾ ਹੈ; ਜਿਵੇਂ: (स्थान) ਸਾਨ = ਅਸਥਾਨ, ਥਾਨ। (स्तम्भ) ਸ੍ਤੰਭ = ਅਸਥੰਭ, ਥੰਭ, ਥੰਮ੍ਹ੍ਹ। (स्टेशन) ਸ੍ਟੇਸ਼ਨ = ਅਸਟੇਸ਼ਨ, ਟੇਸ਼ਨ। (स्ना) ਸ੍ਨਾ = ਅਸਨਾਈ, ਨਾਈ (ਅਰਬੀ ਲਫ਼ਜ਼)}।
SikhNet (Spanish)Lo que sucede viene de Ti; eres el Señor Omnisciente.
ਤੇਰਾ ਅੰਤੁ. ਨ ਜਾਣਾ ਮੇਰੇ ਸਾਹਿਬ; ਮੈ ਅੰਧੁਲੇ. ਕਿਆ ਚਤੁਰਾਈ ॥੨॥
teraa ant. na jaanaa mere saahib; mai andhule. kiaa chaturaaee |2|
Sant Singh KhalsaYour limits cannot be known, O my Lord and Master; I am blind - what wisdom do I have? ||2||
Manmohan SinghI know not thy limit, O my Lord. What wisdom have I, a blind man?
Manmohan Singh (Punjabi)ਮੈਂ ਤੇਰਾ ਪਾਰਾਵਾਰ ਨੂੰ ਨਹੀਂ ਜਾਣਦਾ, ਹੇ ਮੇਰੇ ਸੁਆਮੀ! ਮੈਂ ਅੰਨ੍ਹੇ ਇਨਸਾਨ ਵਿੱਚ ਕਿਹੜੀ ਸਿਆਣਪ ਹੈ?
Fareedkot Teekaਹੇ ਮੇਰੇ ਸਾਹਿਬਾ! ਮੈਂ ਤੇਰਾ ਅੰਤ ਨਹੀਂ ਜਾਣਤਾ ਹਾਂ। ਮੈਂ ਅੰਧਲੇ ਕੀ ਕੋਈ ਚਤੁਰਾਈ ਨਹੀਂ ਹੈ, ਭਾਵ ਇਹ ਕਿ ਤੇਰੀ ਕਿਰਪਾ ਹੀ ਸੇ ਤੇਰਾ ਸਰੂਪ ਜਾਣ ਸਕੀਤਾ ਹੈ। ਭਾਵ ਜੋ ਕਿਛ ਪਹਿਲੇ ਮੈਨੇ ਕਹਾ ਹੈ, ਸੋ ਸਭ ਤੇਰੀ ਕਿਰਪਾ ਸੇ ਹੀ ਕਹਾ ਹੈ॥੨॥
Prof. Sahib Singhਹੇ ਮਾਲਕ-ਪ੍ਰਭੂ! ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ। ਮੈਂ ਅੰਨ੍ਹਾ ਹਾਂ (ਤੁੱਛ-ਅਕਲ ਹਾਂ) ਮੇਰੇ ਵਿਚ ਕੋਈ ਐਸੀ ਸਿਆਣਪ ਨਹੀਂ ਹੈ (ਕਿ ਮੈਂ ਤੇਰੇ ਗੁਣਾਂ ਦਾ ਅੰਤ ਜਾਣ ਸਕਾਂ ॥੨॥ਪਦ ਅਰਥ ਸਾਹਿਬ = ਹੇ ਸਾਹਿਬ! ਚਤੁਰਾਈ = ਅਕਲ, ਚਲਾਕੀ ॥੨॥
SikhNet (Spanish)No conozco Tu fin, oh mi Maestro; ¿cómo puede un ciego como yo ser sabio en Tu Sabiduría?(2)
ਕਿਆ ਹਉ ਕਥੀ. ਕਥੇ ਕਥਿ ਦੇਖਾ; ਮੈ. ਅਕਥੁ, ਨ ਕਥਨਾ ਜਾਈ ॥
kiaa hau kathee. kathe kath dekhaa; mai. akath, na kathanaa jaaee |
Sant Singh KhalsaWhat should I say? While talking, I talk of seeing, but I cannot describe the indescribable.
Manmohan SinghWhat should I say? Whilst talking of Thee I see that I cannot describe the Indescribable Lord.
Manmohan Singh (Punjabi)ਮੈਂ ਕੀ ਆਖਾਂ? ਤੈਨੂੰ ਵਰਣਨ ਕਰਦਾ ਹੋਇਆ ਮੈਂ ਵੇਖਦਾ ਹਾਂ ਕਿ ਮੈਂ ਅਕਹਿ ਸੁਆਮੀ ਨੂੰ ਬਿਆਨ ਨਹੀਂ ਕਰ ਸਕਦਾ।
Fareedkot Teeka(ਕਥੀ) ਤੇਰੇ ਜਸ ਕੇ ਕਥਨ ਕਰਨੇ ਵਾਰਿਓਂ ਕੇ ਕਥਨ ਕਰੇ ਹੋਏ ਜੋ ਸ਼ਾਸਤਰ ਹੈਂ ਤਿਨ ਕੋ ਮੈਂ ਕਿਆ ਉਚਾਰਣ ਕਰ ਕੇ ਦੇਖੋਂ। ਵਾ ਕਥਨ ਵਾਲਾ ਹੋ ਕੇ ਤੇਰੀਆਂ ਕਥਾ ਕੋ ਮੈਂ ਕਥਨ ਕਰ ਕੇ ਦੇਖਾ ਹੈ। ਹੇ (ਅਕਥੁ) ਵਾਹਿਗੁਰੂ! ਤੇਰਾ ਸਮੱਗਰ ਜਸ ਮੇਰੇ ਸੇ ਕਥਨ ਨਹੀਂ ਕਰਿਆ ਜਾਤਾ॥
Prof. Sahib Singhਮੈਂ ਤੇਰੇ ਗੁਣ ਬਿਲਕੁਲ ਨਹੀਂ ਕਹਿ ਸਕਦਾ। ਤੇਰੇ ਗੁਣ ਆਖ ਆਖ ਕੇ ਜਦੋਂ ਮੈਂ ਵੇਖਦਾ ਹਾਂ (ਤਾਂ ਮੈਨੂੰ ਸਮਝ ਪੈਂਦੀ ਹੈ ਕਿ) ਤੇਰਾ ਸਰੂਪ ਬਿਆਨ ਤੋਂ ਪਰੇ ਹੈ, ਮੈਂ ਬਿਆਨ ਕਰਨ ਜੋਗਾ ਨਹੀਂ ਹਾਂ।ਪਦ ਅਰਥ ਹਉ = ਮੈਂ। ਕਥੀ = ਮੈਂ ਬਿਆਨ ਕਰਾਂ। ਕਥੇ ਕਥਿ = ਕਥਿ ਕਥਿ, ਕਥ ਕੇ ਕਥ ਕੇ। ਦੇਖਾ = ਮੈਂ ਵੇਖਦਾ ਹਾਂ। ਅਕਥੁ = ਜਿਸ ਦੇ ਗੁਣ ਕਹੇ ਨ ਜਾ ਸਕਣ।
SikhNet (Spanish)¿Qué puedo decir de Ti, oh Ser Inefable? no podría decir lo que eres.
ਜੋ ਤੁਧੁ ਭਾਵੈ. ਸੋਈ ਆਖਾ; ਤਿਲੁ ਤੇਰੀ ਵਡਿਆਈ ॥੩॥
jo tudh bhaavai. soee aakhaa; til teree vaddiaaee |3|
Sant Singh KhalsaAs it pleases Your Will, I speak; it is just the tiniest bit of Your greatness. ||3||
Manmohan SinghWhatever pleases Thee, that alone speak I and that is but an iota of thy greatness.
Manmohan Singh (Punjabi)ਜੋ ਕੁਛ ਤੈਨੂੰ ਚੰਗਾ ਲੱਗਦਾ ਹੈ, ਮੈਂ ਕੇਵਲ ਉਹ ਹੀ ਕਹਿੰਦਾ ਹਾਂ ਅਤੇ ਉਹ ਤੇਰੀ ਬਜ਼ੁਗਰ ਦਾ ਇਕ ਕਿਣਕਾ ਹੀ ਹੈ।
Fareedkot Teekaਤਿਸੀ ਤੇ ਹੇ ਕਰਤਾਰ! ਜੋ ਤੈਨੂੰ ਭਾਵਤੀ ਹੈ, ਸੋਈ (ਤਿਲੁ) ਥੋੜੇ ਮਾਤਰ ਤੇਰੀ ਵਡਿਆਈ ਕੋ ਮੈਂ ਉਚਾਰਨ ਕਰਤਾ ਹੂੰ॥੩॥
Prof. Sahib Singhਤੇਰੀ ਰਤਾ ਮਾਤ੍ਰ ਵਡਿਆਈ ਭੀ ਜੇਹੜੀ ਮੈਂ ਆਖਦਾ ਹਾਂ ਉਹੀ ਆਖਦਾ ਹਾਂ ਜੋ ਤੈਨੂੰ ਭਾਉਂਦੀ ਹੈ (ਭਾਵ, ਜਿਤਨੀ ਕੁ ਤੂੰ ਬਿਆਨ ਕਰਨ ਲਈ ਆਪ ਹੀ ਸਮਝ ਦੇਂਦਾ ਹੈਂ) ॥੩॥ਪਦ ਅਰਥ ਤਿਲੁ = ਰਤਾ ਕੁ ॥੩॥
SikhNet (Spanish)Sí, lo que está en Tu Voluntad es lo único que vivo, pues lo que digo es muy poco. (3)
ਏਤੇ ਕੂਕਰ ਹਉ. ਬੇਗਾਨਾ; ਭਉਕਾ. ਇਸੁ ਤਨ ਤਾਈ ॥
ete kookar hau. begaanaa; bhaukaa. is tan taaee |
Sant Singh KhalsaAmong so many dogs, I am an outcast; I bark for my body's belly.
Manmohan SinghAmongst so many dogs, I am a stranger dog and bark for this body's belly of mine.
Manmohan Singh (Punjabi)ਐਨਿਆਂ ਕੁੱਤਿਆਂ ਵਿਚੋਂ ਮੈਂ ਇਕ ਓਪਰਾ ਕੁੱਤਾ ਹਾਂ ਅਤੇ ਆਪਣੀ ਇਸ ਦੇਹ ਦੇ ਢਿੱਡ ਦੀ ਖਾਤਰ ਭੌਂਕਦਾ ਹਾਂ।
Fareedkot Teekaਹੇ ਵਾਹਿਗੁਰੂ! ਮੈਂ ਜੇਕਰ (ਏਤੇ ਕੂ) ਇਸ ਅਭਿਮਾਨ ਕੌ ਬੇਗਾਨਾ ਕਰੂੰ ਅਰਥਾਤ ਤਿਆਗੂੰ। ਕੌਨ ਅਭਿਮਾਨ? ਜੋ ਮੈਂ ਕਹਤਾ ਹਾਂ ਕਿ ਤੇਰੀ ਤਿਲ ਮਾਤਰ ਭੀ ਵਡਿਆਈ ਕਰਤਾ ਹਾਂ ਤੌ ਇਸ ਤਨ, ਭਾਵ ਸੂਖਮ ਸਰੀਰ ਉਪਲਖਤ ਮਨ ਕੋ ਕਿਆ ਡਰ ਹੈ, ਭਾਵ ਅਵਸ਼ ਨਿਰਭੈ ਹੋਵੇਗਾ। ਵਾ (ਏਤੇ) ਭਾਵ ਬਿਆਸਾਦਿਕ ਜੋ ਤੇਰੇ ਜਸ ਕੋ (ਕੂਕਰ) ਕੂਕਦੇ, ਭਾਵ ਉਚਾਰਤੇ ਹੈਂ ਔਰ ਜੇਕਰ (ਹਉ) ਮੈਂ ਭੀ ਗਾਵਾਂ ਤਉ ਇਸ ਮੇਰੇ ਤਨ ਕੋ ਕਿਆ ਡਰ ਹੈ॥
Prof. Sahib Singh(ਹੇ ਪ੍ਰਭੂ! ਇਥੇ ਕਾਮਾਦਿਕ) ਅਨੇਕਾਂ ਕੁੱਤੇ ਹਨ, ਮੈਂ (ਇਹਨਾਂ ਵਿਚ) ਓਪਰਾ (ਆ ਫਸਿਆ) ਹਾਂ, (ਜਿਤਨੀ ਕੁ ਤੇਰੀ ਸਿਫ਼ਤਿ-ਸਾਲਾਹ ਕਰਦਾ ਹਾਂ ਉਹ ਭੀ ਮੈਂ) ਆਪਣੇ ਇਸ ਸਰੀਰ ਨੂੰ (ਕਾਮਾਦਿਕ ਕੁੱਤਿਆਂ ਤੋਂ ਬਚਾਣ ਲਈ ਭੌਂਕਦਾ ਹੀ ਹਾਂ, ਜਿਵੇਂ ਓਪਰਾ ਕੁੱਤਾ ਵੈਰੀ ਕੁੱਤਿਆਂ ਤੋਂ ਬਚਣ ਲਈ ਭੌਂਕਦਾ ਹੈ)।ਪਦ ਅਰਥ ਏਤੇ = ਇਤਨੇ, ਅਨੇਕਾਂ। ਕੂਕਰ = ਕੁੱਤੇ, ਕਾਮਾਦਿਕ ਵਿਕਾਰ। ਬੇਗਾਨਾ = ਓਪਰਾ। ਭਉਕਾ = ਮੈਂ ਭੌਂਕਦਾ ਹਾਂ। ਇਸੁ ਤਨ ਤਾਈ = ਇਸ ਸਰੀਰ ਨੂੰ ਬਚਾਣ ਵਾਸਤੇ।
SikhNet (Spanish)Tantos son Tus Devotos, oh Señor; soy el único alejado de Ti.
ਭਗਤਿ ਹੀਣੁ ਨਾਨਕੁ. ਜੇ ਹੋਇਗਾ; ਤਾ ਖਸਮੈ ਨਾਉ. ਨ ਜਾਈ ॥੪॥੧॥
bhagat heen naanak. je hoeigaa; taa khasamai naau. na jaaee |4|1|
Sant Singh KhalsaWithout devotional worship, O Nanak, even so, still, my Master's Name does not leave me. ||4||1||
Manmohan SinghThough Nanak be bereft of Lord's meditation, even then he sill bear the Name of his Master.
Manmohan Singh (Punjabi)ਭਾਵੇਂ ਨਾਨਕ ਸਾਹਿਬ ਨੇ ਸਿਮਰਨ ਤੋਂ ਸੱਖਣਾ ਭੀ ਹੋਵੇ, ਤਦ ਭੀ ਉਹ ਆਪਣੇ ਮਾਲਕ ਦੇ ਨਾਮ ਨਾਲ ਹੀ ਸੰਬੰਧਤ ਰਹੇਗਾ।
Fareedkot Teekaਜੇ ਮੈਂ ਭਗਤੀ ਸੇ ਰਹਿਤ ਹੋਵੋਂਗਾ ਤਾਂ ਵੀ ਮੈਂ ਆਪ ਕਾ ਹੀ ਦਾਸ ਹਾਂ, ਆਪ ਮੇਰੇ ਸੁਆਮੀ ਹੈਂ। ਇਹ ਨਾਮ ਤੋ ਕਬੀ ਨਹੀਂ ਜਾਏਗਾ, ਭਾਵ ਤੂੰ ਆਪ ਹੀ ਅਪਨੇ ਦਾਸੋਂ ਕੀ ਲਜਾ ਰਾਖ ਕਰ ਅਪਨੇ ਸਰੂਪ ਮੇਂ ਅਭੇਦ ਕਰ ਲੇਵੇਂਗਾ॥੪॥੧॥☬ਪੁਨਾ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singh(ਮੈਨੂੰ ਇਹ ਧਰਵਾਸ ਹੈ ਕਿ) ਜੇ (ਤੇਰਾ ਦਾਸ) ਨਾਨਕ ਭਗਤੀ ਤੋਂ ਸੱਖਣਾ ਹੈ (ਤਾਂ ਭੀ ਤੂੰ ਮੇਰੇ ਸਿਰ ਤੇ ਰਾਖਾ ਖਸਮ ਹੈਂ, ਤੇ ਤੈਂ) ਖਸਮ ਦੀ ਇਹ ਸੋਭਾ ਦੂਰ ਨਹੀਂ ਹੋ ਗਈ (ਕਿ ਤੂੰ ਮੁੱਢ ਕਦੀਮਾਂ ਤੋਂ ਸਰਨ ਆਏ ਦੀ ਸਹੈਤਾ ਕਰਦਾ ਆਇਆ ਹੈਂ) ॥੪॥੧॥ਪਦ ਅਰਥ ਖਸਮੈ ਨਾਉ = ਖਸਮ ਦਾ ਨਾਮ, ਖਸਮ ਦੀ ਬਜ਼ੁਰਗੀ, ਖਸਮ ਦੀ ਵਡਿਆਈ। ਨ ਜਾਈ = ਦੂਰ ਨਹੀਂ ਹੋ ਸਕਦੀ ॥੪॥੧॥
* ਨੋਟ: ਕੋਈ ਓਪਰਾ ਕੁੱਤਾ ਕਿਸੇ ਪਿੰਡ ਵਿਚ ਚਲਾ ਜਾਏ, ਤਾਂ ਉਥੋਂ ਦੇ ਸਾਰੇ ਕੁੱਤੇ ਰਲ ਕੇ ਉਸ ਨੂੰ ਵੱਢਣ ਪੈਂਦੇ ਹਨ। ਉਹ ਵਿਚਾਰਾ ਆਪਣੇ ਆਪ ਨੂੰ ਉਹਨਾਂ ਤੋਂ ਬਚਾਣ ਲਈ ਮਾੜਾ ਮਾੜਾ ਭੌਂਕਦਾ ਹੈ। ਇਹ ਦ੍ਰਿਸ਼ਟਾਂਤ ਦੇ ਕੇ ਸਤਿਗੁਰੂ ਜੀ ਆਖਦੇ ਹਨ ਕਿ ਇਸ ਓਪਰੇ ਜਗਤ ਵਿਚ ਮੈਂ ਇਕੱਲਾ ਹਾਂ ਤੇ ਕਾਮਾਦਿਕ ਅਨੇਕਾਂ ਕੁੱਤੇ ਮੈਨੂੰ ਵੱਢਣ ਪੈ ਰਹੇ ਹਨ। ਇਹਨਾਂ ਤੋਂ ਬਚਣ ਲਈ ਮੈਂ ਤੇਰੇ ਦਰ ਤੇ ਤਰਲੇ ਲੈ ਰਿਹਾ ਹਾਂ, ਜਿਵੇਂ ਉਹ ਓਪਰਾ ਕੁੱਤਾ ਦੂਜੇ ਕੁੱਤਿਆਂ ਤੋਂ ਬਚਣ ਲਈ ਭੌਂਕਦਾ ਹੈ।੪।
SikhNet (Spanish)Pues ladro sólo para satisfacer las demandas de mi carne. Dice Nanak, si mi Devoción desapareciera, oh Señor, no podría quitar ni una pizca de Tu Gloria.(4-1)