ਕਾਨੜਾ ਮਹਲਾ ੫ ਘਰੁ ੯ ॥
kaanarraa mahalaa 5 ghar 9 |
Sant Singh KhalsaKaanraa, Fifth Mehl, Ninth House:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕਾਨੜਾ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Malhar, Kanra, Mejl Guru Aryan Dev, Quinto Canal Divino, Novena Casa.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਪਤਿਤ. ਪਾਵਨੁ ਭਗਤਿ ਬਛਲੁ; ਭੈ ਹਰਨ. ਤਾਰਨ ਤਰਨ ॥੧॥ ਰਹਾਉ ॥
patit. paavan bhagat bachhal; bhai haran. taaran taran |1| rahaau |
Sant Singh KhalsaThe Purifier of sinners, the Lover of His devotees, the Destroyer of fear - He carries us across to the other side. ||1||Pause||
Manmohan SinghThe Lord is the purifier of the sinner, the Lover of His saints, the Destroyer of dread and a boat to ferry across. Pause.
Manmohan Singh (Punjabi)ਪ੍ਰਭੂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ, ਆਪਣੇ ਸੰਤਾਂ ਦਾ ਸਨੇਹੀ ਡਰ ਨਾਸ ਕਰਨਹਾਰ ਅਤੇ ਪਾਰ ਉਤਾਰਨ ਲਈ ਇਕ ਜਹਾਜ ਹੈ। ਠਹਿਰਾਉ।
Fareedkot Teekaਹੇ ਪਾਪੀਓਂ ਕੇ ਪਵਿਤ੍ਰ ਕਰਨੇ ਵਾਲੇ, ਭਗਤੋਂ ਕੇ ਪ੍ਯਾਰੇ, ਜਨਮਾਦੀ ਭੈ ਹਰਨੇ ਵਾਲੇ! ਤੁਮ ਤਾਰਨੇ ਕੋ (ਤਰਨ) ਜਹਾਜ ਰੂਪ ਹੋ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈਂ, ਤੂੰ ਭਗਤੀ-ਭਾਵ ਨਾਲ ਪਿਆਰ ਕਰਨ ਵਾਲਾ ਹੈਂ, ਤੂੰ (ਜੀਵਾਂ ਦੇ ਸਾਰੇ) ਡਰ ਦੂਰ ਕਰਨ ਵਾਲਾ ਹੈਂ, ਤੂੰ (ਜੀਵਨ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ਜਹਾਜ਼ ਹੈਂ ॥੧॥ ਰਹਾਉ ॥ਪਦ ਅਰਥ ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪਤਿਤ ਪਾਵਨੁ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਭਗਤਿ ਬਛਲੁ = ਭਗਤੀ ਨਾਲ ਪਿਆਰ ਕਰਨ ਵਾਲਾ। ਭੈ ਹਰਨ = ਸਾਰੇ ਡਰ ਦੂਰ ਕਰਨ ਵਾਲਾ। ਤਰਨ = ਬੇੜੀ, ਜਹਾਜ਼। ਤਾਰਨ ਤਰਨ = (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ਜਹਾਜ਼ ॥੧॥ ਰਹਾਉ ॥
SikhNet (Spanish)El Purificador de los malvados, el Amante de los Devotos, el Destructor del miedo, Él nos ayuda a cruzar hasta el otro lado. (1-Pausa)
ਨੈਨ ਤਿਪਤੇ ਦਰਸੁ ਪੇਖਿ; ਜਸੁ ਤੋਖਿ ਸੁਨਤ ਕਰਨ ॥੧॥
nain tipate daras pekh; jas tokh sunat karan |1|
Sant Singh KhalsaMy eyes are satisfied, gazing upon the Blessed Vision of His Darshan; my ears are satisfied, hearing His Praise. ||1||
Manmohan SinghMy eyes are satiated by seeing the Lord's vision and my ears are sated by hearing His praise.
Manmohan Singh (Punjabi)ਮੇਰੀਆਂ ਅੱਖਾਂ ਪ੍ਰਭੂ ਦਾ ਦਰਸ਼ਨ ਦੇਖਣ ਦੁਆਰਾ ਧ੍ਰਾਪ ਗਈਆਂ ਹਨ ਅਤੇ ਕੰਨ ਉਸ ਦੀ ਮਹਿਮਾ ਸੁਣ ਰੱਜ ਗਏ ਹਨ।
Fareedkot Teekaਤੇਰਾ ਦਰਸਨੁ ਦੇਖ ਕਰ ਨੇਤ੍ਰ ਤ੍ਰਿਪਤਿ ਹੋਏ ਹੈਂ ਔਰ ਜਸੁ ਸੁਨ ਕਰ ਕਾਨੋਂ ਕੋ ਸੰਤੋਖ ਹੂਆ ਹੈ॥੧॥
Prof. Sahib Singhਹੇ ਪ੍ਰਭੂ! ਤੇਰਾ ਦਰਸਨ ਕਰ ਕੇ (ਮੇਰੀਆਂ) ਅੱਖਾਂ ਰੱਜ ਜਾਂਦੀਆਂ ਹਨ, (ਮੇਰੇ) ਕੰਨ ਤੇਰਾ ਜਸ ਸੁਣ ਕੇ ਠੰਢ ਹਾਸਲ ਕਰਦੇ ਹਨ ॥੧॥ਪਦ ਅਰਥ ਨੈਨ = ਅੱਖਾਂ। ਤਿਪਤੇ = ਰੱਜ ਜਾਂਦੇ ਹਨ। ਪੇਖਿ = ਵੇਖ ਕੇ। ਸੁਨਤ = ਸੁਣਦਿਆਂ। ਕਰਨ = ਕੰਨ। ਤੋਖਿ = ਸੰਤੋਖੇ ਜਾਂਦੇ ਹਨ, ਸ਼ਾਂਤੀ ਹਾਸਲ ਕਰਦੇ ਹਨ ॥੧॥
SikhNet (Spanish)Mis ojos se encuentran satisfechos teniendo la Visión Bendita de Su Darshan, mis oídos también, escuchando Su Alabanza. (1)
ਪ੍ਰਾਨ ਨਾਥ. ਅਨਾਥ ਦਾਤੇ; ਦੀਨ ਗੋਬਿਦ ਸਰਨ ॥
praan naath. anaath daate; deen gobid saran |
Sant Singh KhalsaHe is the Master of the praanaa, the breath of life; He is the Giver of Support to the unsupported. I am meek and poor - I seek the Sanctuary of the Lord of the Universe.
Manmohan SinghI, the meek one, seek the protection of the Beneficent Lord of the World, who is the support of my vital-breath and the Patron of the patronless.
Manmohan Singh (Punjabi)ਮੈਂ ਮਸਕੀਨ, ਸੰਸਾਰ ਦੇ ਸੁਆਮੀ ਦਾਤਾਰ ਦੀ ਪਨਾਹ ਲੋੜਦਾ ਹਾਂ, ਜੋ ਮੇਰੀ ਜਿੰਦਜਾਨ ਦਾ ਆਸਰਾ ਅਤੇ ਨਿਖਸਮਿਆਂ ਦਾ ਖਸਮ ਹੈ।
Fareedkot Teekaਹੇ ਪ੍ਰਾਨ ਰੂਪ ਅਨਾਥੋਂ ਕੇ ਨਾਥ ਦੀਨੋਂ ਕੇ ਦਾਤੇ! ਹੇ ਗੋਬਿੰਦ! ਮੈਂ ਆਪ ਕੀ ਸਰਣਿ ਹੂੰ॥
Prof. Sahib Singhਹੇ (ਜੀਵਾਂ ਦੇ) ਪ੍ਰਾਣਾਂ ਦੇ ਨਾਥ! ਹੇ ਅਨਾਥਾਂ ਦੇ ਦਾਤੇ! ਹੇ ਦੀਨਾਂ ਦੇ ਦਾਤੇ! ਹੇ ਗੋਬਿੰਦ! ਮੈਂ ਤੇਰੀ ਸਰਨ ਆਇਆ ਹਾਂ।ਪਦ ਅਰਥ ਪ੍ਰਾਨ ਨਾਥ = ਹੇ (ਜੀਵਾਂ ਦੇ) ਪ੍ਰਾਣਾਂ ਦੇ ਨਾਥ! ਅਨਾਥ ਦਾਤੇ = ਹੇ ਅਨਾਥਾਂ ਦੇ ਦਾਤਾਰ! ਦੀਨ ਦਾਤੇ = ਹੇ ਦੀਨਾਂ ਦੇ ਦਾਤਾਰ!
SikhNet (Spanish)Él es el Maestro del Prana, la Respiración de la Vida; Es el Dador del Soporte del desamparado. Soy indigente y pobre, y busco el Santuario del Señor del Universo.
ਆਸ ਪੂਰਨ ਦੁਖ ਬਿਨਾਸਨ; ਗਹੀ ਓਟ ਨਾਨਕ. ਹਰਿ ਚਰਨ ॥੨॥੧॥੪੦॥
aas pooran dukh binaasan; gahee ott naanak. har charan |2|1|40|
Sant Singh KhalsaHe is the Fulfiller of hope, the Destroyer of pain. Nanak grasps the Support of the Feet of the Lord. ||2||1||40||
Manmohan SinghGod is the Fulfiller of hope and the Destroyed of pain, Nanak has grasped the refuge of His holy feet.
Manmohan Singh (Punjabi)ਵਾਹਿਗੁਰੂ ਉਮੈਦ ਪੂਰੀ ਕਰਨਹਾਰ ਅਤੇ ਪੀੜ ਨਾਸ ਕਰਨ ਵਾਲਾ ਹੈ। ਨਾਨਕ ਨੇ ਉਸ ਦੇ ਪਵਿੱਤਰ ਪੈਰਾਂ ਦੀ ਪਨਾਹ ਪਕੜੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਆਸ ਪੂਰਨ ਕਰਨੇ ਵਾਲੇ, ਦੁਖੋਂ ਕੋ ਹਰਨੇ ਵਾਲੇ! ਹੇ ਹਰੀ! ਆਪ ਕੀ ਸਰਣ ਗ੍ਰਹਣ ਕਰੀ ਹੈ॥੨॥੧॥੪੦॥
Prof. Sahib Singhਹੇ ਹਰੀ! ਹੇ (ਸਭ ਜੀਵਾਂ ਦੀਆਂ) ਆਸਾਂ ਪੂਰਨ ਕਰਨ ਵਾਲੇ! ਹੇ (ਸਭ ਦੇ) ਦੁੱਖ ਨਾਸ ਕਰਨ ਵਾਲੇ! ਮੈਂ ਨਾਨਕ ਨੇ ਤੇਰੇ ਚਰਨਾਂ ਦੀ ਓਟ ਲਈ ਹੈ ॥੨॥੧॥੪੦॥ਪਦ ਅਰਥ ਆਸ ਪੂਰਨ = ਹੇ (ਸਭ ਦੀਆਂ) ਆਸਾਂ ਪੂਰੀਆਂ ਕਰਨ ਵਾਲੇ! ਗਹੀ = ਫੜੀ ਹੈ। ਹਰਿ = ਹੇ ਹਰੀ! ॥੨॥੧॥੪੦॥
SikhNet (Spanish)Él es Quien satisface los deseos, el Destructor del dolor. Nanak se aferra al Soporte de los Pies del Señor. (2-1-40)