ਕਾਨੜਾ ਮਹਲਾ ੫ ॥
kaanarraa mahalaa 5 | Ang 1305
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.
ਪ੍ਰਭ ਕਹਨ. ਮਲਨ ਦਹਨ ਲਹਨ, ਗੁਰ ਮਿਲੇ; ਆਨ. ਨਹੀ ਉਪਾਉ ॥੧॥ ਰਹਾਉ ॥
prabh kehan. malan dehan lehan, gur mile; aan. nahee upaau |1| rahaau | Ang 1305
Sant Singh KhalsaSpeaking of God, filth and pollution are burnt away; This comes by meeting with the Guru, and not by any other efforts. ||1||Pause||
Manmohan SinghThe utterance of God, praise burns the filth of sins, Meeting with the Guru, one is blessed with it, In no wise else it is obtained. Pause.
Manmohan Singh (Punjabi)ਹਰੀ ਦੇ ਜੱਸ ਦਾ ਉਚਾਰਨ ਪਾਪਾਂ ਦੀ ਮੈਲ ਨੂੰ ਸਾੜ ਸੁਟਦਾ ਹੈ। ਗੁਰਾਂ ਨਾਲ ਮਿਲਣ ਦੁਆਰਾ ਇਹ ਪ੍ਰਾਪਤ ਹੁੰਦਾ ਹੈ। ਕਿਸੇ ਹੋਰ ਤਦਬੀਰ ਰਾਹੀਂ ਇਹ ਪ੍ਰਾਪਤ ਨਹੀਂ ਹੁੰਦਾ। ਠਹਿਰਾਉ।
Fareedkot Teekaਜੋ ਪ੍ਰਭੂ ਕੇ ਜਸ ਕਾ ਕਥਨ ਕਰਨਾ ਹੈ, ਸੋ ਪਾਪਾਂ ਰੂਪੀ ਮਲ ਕੋ ਦਗਧ ਕਰਨ ਵਾਲਾ ਹੈ ਔਰ ਗੁਰੋਂ ਕੇ ਮਿਲਨੇ ਸੇ ਸੋ ਜਸੁ (ਲਹਨ) ਪਾਈਤਾ ਹੈ ਔਰ ਕੋਈ ਦੂਸਰਾ ਉਪਾਉ ਨਹੀਂ ਹੈ॥੧॥ ਰਹਾਉ ॥
Prof. Sahib Singhਗੁਰੂ ਨੂੰ ਮਿਲ ਕੇ (ਹੀ, ਵਿਕਾਰਾਂ ਦੀ) ਮੈਲ ਨੂੰ ਸਾੜਨ ਦੀ ਸਮਰੱਥਾ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਪ੍ਰਾਪਤ ਹੁੰਦੀ ਹੈ। ਹੋਰ ਕੋਈ ਹੀਲਾ (ਇਸ ਦੀ ਪ੍ਰਾਪਤੀ ਦਾ) ਨਹੀਂ ਹੈ ॥੧॥ ਰਹਾਉ ॥ਪਦ ਅਰਥ ਪ੍ਰਭ ਕਹਨ = ਪ੍ਰਭੂ ਦੀ ਸਿਫ਼ਤ-ਸਾਲਾਹ। ਮਲਨ ਦਹਨ = (ਵਿਕਾਰਾਂ ਦੀ) ਮੈਲ ਨੂੰ ਸਾੜਨ ਦੇ ਸਮਰੱਥ (ਸਿਫ਼ਤ-ਸਾਲਾਹ)। ਲਹਨ = ਪ੍ਰਾਪਤੀ। ਗੁਰ ਮਿਲੇ = ਗੁਰ ਮਿਲਿ, ਗੁਰੂ ਨੂੰ ਮਿਲ ਕੇ। ਆਨ = (अन्य) ਕੋਈ ਹੋਰ। ਉਪਾਉ = ਤਰੀਕਾ, ਢੰਗ ॥੧॥ ਰਹਾਉ ॥
SikhNet (Spanish)Hablando de Dios, la mugre y la contaminación son consumidas. Esto llega encontrando al Guru y a través de ningún otro esfuerzo. (1-Pausa)
ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ ॥੧॥
tattan khattan jattan homan naahee ddanddadhaar suaau |1| Ang 1306
Sant Singh KhalsaMaking pilgrimages to sacred rivers, observing the six rituals, wearing matted and tangled hair, performing fire sacrifices and carrying ceremonial walking sticks - none of these are of any use. ||1||
Manmohan SinghThe banks of rivers, six rituals matted-hair, Incense-burning and mace bearing, these serve not the purpose.
Manmohan Singh (Punjabi)ਦਰਿਆਵਾ ਦੇ ਕਿਨਾਰੇ, ਛੇ ਕਰਮਕਾਡ, ਜਟਾਂ, ਹਵਨ ਕਰਨੇ ਅਤੇ ਸੋਟਾ ਧਾਰੀ ਹੋਣਾ, ਇਨ੍ਹਾਂ ਨਾਲ ਪ੍ਰਯੋਜਨ ਪੂਰਾ ਨਹੀਂ ਹੁੰਦਾ।
Fareedkot Teekaਤੀਰਥੋਂ ਕੇ (ਤਟਨ) ਕਿਨਾਰਿਓਂ ਪਰ ਨਿਵਾਸ ਕਰਨਾ, (ਖਟਨ) ਖਟ ਸਾਸਤ੍ਰੋਂ ਕੇ ਵੀਚਾਰਨੇ ਸੇ; ਵਾ ਖਟ ਕਰਮ ਕਰਨੇ ਸੇ, ਪੁਨਹ ਜਟਾ ਧਾਰਨੇ ਸੇ, ਹੋਮ ਕਰਨੇ ਸੇ, ਡੰਡ ਧਾਰ ਕਰ ਸੰਨ੍ਯਾਸੀ ਹੋਣੇ ਸੇ, (ਸੁਆਉ) ਆਤਮ ਲਾਭ ਪ੍ਰਾਪਤਿ ਨਹੀਂ ਹੋਤਾ॥੧॥
Prof. Sahib Singhਤੀਰਥਾਂ ਦੇ ਇਸ਼ਨਾਨ, ਬ੍ਰਾਹਮਣਾਂ ਵਾਲੇ ਛੇ ਕਰਮਾਂ ਦਾ ਰੋਜ਼ਾਨਾ ਅੱਭਿਆਸ, ਜਟਾਂ ਧਾਰਨ ਕਰਨੀਆਂ, ਹੋਮ-ਜੱਗ ਕਰਨੇ, ਡੰਡਾ ਧਾਰੀ ਜੋਗੀ ਬਣਨਾ-(ਮੇਰਾ ਇਹਨਾਂ ਕੰਮਾਂ ਨਾਲ ਕੋਈ) ਵਾਸਤਾ ਨਹੀਂ ॥੧॥ਪਦ ਅਰਥ ਤਟਨ = (ਤਟ = ਤੀਰਥ ਦਾ ਕੰਢਾ) ਤੀਰਥ-ਇਸ਼ਨਾਨ। ਖਟਨ = (ਖਟ = ਛੇ) ਰੋਜ਼ਾਨਾ ਛੇ ਕਰਮਾਂ ਦੇ ਅਭਿਆਸ (ਦਾਨ ਦੇਣ ਤੇ ਲੈਣ, ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨਾ ਤੇ ਕਰਾਣਾ)। ਜਟਨ = ਜਟਾਂ ਸਿਰ ਉਤੇ ਧਾਰਨ ਕਰਨੀਆਂ। ਹੋਮਨ = ਹੋਮ-ਜੱਗ ਕਰਨੇ। ਡੰਡ ਧਾਰ = ਡੰਡਾ-ਧਾਰੀ ਜੋਗੀ ਬਣਨਾ। ਸੁਆਉ = ਸੁਆਰਥ, ਪ੍ਰਯੋਜਨ ॥੧॥
SikhNet (Spanish)Haciendo peregrinajes a los ríos sagrados, observando los seis rituales, llevando el cabello enredado y en rastras, realizando los fuegos de sacrificio, cargando los báculos ceremoniales, no lleva a nada. (1)
ਜਤਨ ਭਾਂਤਨ ਤਪਨ ਭ੍ਰਮਨ, ਅਨਿਕ ਕਥਨ ਕਥਤੇ; ਨਹੀ ਥਾਹ ਪਾਈ ਠਾਉ ॥
jatan bhaantan tapan bhraman, anik kathan kathate; nahee thaah paaee tthaau | Ang 1306
Sant Singh KhalsaAll sorts of efforts, austerities, wanderings and various speeches - none of these will lead you to find the Lord's Place.
Manmohan SinghMyriad sorts of effort, austerities, wanderings and utterance of various and gospels, by these means, the Lord limit and seat can be found not.
Manmohan Singh (Punjabi)ਕ੍ਰੋੜਾ ਹੀ ਕਿਸਮ ਦੇ ਉਪਰਾਲੇ ਤਪੱਸਿਆਵਾਂ ਰਟਨਾ ਅਤੇ ਅਨੇਕਾਂ ਭਾਸ਼ਨ ਉਚਾਰਨੇ, ਇਨ੍ਹਾਂ ਸਾਧਨਾ ਦੁਆਰਾ ਪ੍ਰਭੂ ਦੀ ਓੜਕ ਤੇ ਅਸਥਾਨ ਪਾਏ ਨਹੀਂ ਜਾ ਸਕਦੇ?
Fareedkot Teekaਜਤੀਓਂ ਕੀ ਤਰਾਂ ਇੰਦ੍ਰ੍ਯੋਂ ਕੇ ਸੰਕੋਚਨੇ ਸੇ; ਵਾ (ਭਾਂਤਨ) ਤਰਹ ਤਰਹ ਕੇ ਜਤਨ ਕਰਨੇ ਸੇ, ਪੁਨਾ ਤਪ ਕਰਨੇ ਤੇ, ਤੀਰਥੋਂ ਮੇਂ ਭ੍ਰਮਣੇ ਤੇ, ਅਨੇਕ ਕਥਾ ਕੋ ਕਥਤੇ ਹੂਏ ਪਰਮੇਸ੍ਵਰ (ਠਾਉ) ਅਸਥਾਨ, ਭਾਵ ਸਰੂਪ ਕੀ ਥਾਹ ਨਹੀਂ ਪਾਈ ਜਾਤੀ ਹੈ॥
Prof. Sahib Singh(ਧੂਣੀਆਂ ਆਦਿਕ ਤਪਾ ਕੇ) ਤਪ ਕਰਨੇ, ਧਰਤੀ ਦਾ ਭ੍ਰਮਣ ਕਰਦੇ ਰਹਿਣਾ-ਇਹੋ ਜਿਹੇ ਅਨੇਕਾਂ ਕਿਸਮਾਂ ਦੇ ਜਤਨ ਕੀਤਿਆਂ, ਅਨੇਕਾਂ ਵਖਿਆਨ ਕੀਤਿਆਂ (ਪਰਮਾਤਮਾ ਦੇ ਗੁਣਾਂ ਦੀ) ਹਾਥ ਨਹੀਂ ਲੱਭਦੀ (ਸੁਖ-ਸ਼ਾਂਤੀ ਦਾ) ਥਾਂ ਨਹੀਂ ਮਿਲਦਾ।ਪਦ ਅਰਥ ਭਾਂਤਨ = ਅਨੇਕਾਂ ਭਾਂਤ ਦੇ। ਤਪਨ = ਤਪ ਸਾਧਣੇ। ਭ੍ਰਮਨ = ਧਰਤੀ ਉਤੇ ਭੌਂਦੇ ਫਿਰਨਾ। ਕਥਤੇ = ਕਥਦਿਆਂ। ਥਾਹ = ਡੂੰਘਾਈ। ਠਾਉ = ਥਾਂ।
SikhNet (Spanish)Todo tipo de esfuerzos, austeridades, discursos, deambular, nada de esto te llevará a encontrar el Lugar del Señor.
ਸੋਧਿ ਸਗਰ ਸੋਧਨਾ; ਸੁਖੁ ਨਾਨਕਾ. ਭਜੁ ਨਾਉ ॥੨॥੨॥੩੯॥
sodh sagar sodhanaa; sukh naanakaa. bhaj naau |2|2|39| Ang 1306
Sant Singh KhalsaI have considered all considerations, O Nanak, but peace comes only by vibrating and meditating on the Name. ||2||2||39||
Manmohan SinghI have given thought to all other ways, but peace lies in the Name's meditation alone, O Nanak.
Manmohan Singh (Punjabi)ਮੈਂ ਹੋਰ ਸਾਰੇ ਤਰੀਕਿਆਂ ਨੂੰ ਸੋਚਿਆ ਵੀਚਾਰਿਆਂ ਹੈ, ਪ੍ਰੰਤੂ ਆਨੰਦ ਕੇਵਲ ਨਾਮ ਦੇ ਸਿਮਰਨ ਵਿੱਚ ਹੀ ਹੈ, ਹੇ ਨਾਨਕ!
Fareedkot Teekaਸਭ ਸੋਧਨ ਸੋਧੇ ਅਰਥਾਤ ਸਭ ਬੀਚਾਰ ਬੀਚਾਰੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਜੀਵੋਂ ਕੋ ਨਾਮ ਕੇ ਭਜਨੇ ਤੇ ਸੁਖੁ ਹੋਤਾ ਹੈ॥੨॥੨॥੩੯॥
Prof. Sahib Singhਹੇ ਨਾਨਕ! ਸਾਰੀਆਂ ਵਿਚਾਰਾਂ ਵਿਚਾਰ ਕੇ (ਇਹੀ ਗੱਲ ਲੱਭੀ ਹੈ ਕਿ) ਪਰਮਾਤਮਾ ਦਾ ਨਾਮ ਸਿਮਰਿਆ ਕਰੋ (ਇਸੇ ਵਿਚ ਹੀ) ਆਨੰਦ ਹੈ ॥੨॥੨॥੩੯॥ਪਦ ਅਰਥ ਸੋਧਿ = ਸੋਧ ਕੇ, ਵਿਚਾਰ ਕੇ। ਸੋਧਨਾ = ਵਿਚਾਰਾਂ। ਸਗਰ = ਸਗਲ, ਸਾਰੀਆਂ। ਭਜੁ ਨਾਉ = ਨਾਮ ਸਿਮਰਿਆ ਕਰ ॥੨॥੨॥੩੯॥
SikhNet (Spanish)He considerado todo, pero la Paz viene sólo vibrando y meditando en el Nombre. (2-2-39)