ੴ

ਸਿੱਖਬਾਣੀ · SikhBani

ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ ॥

jiau jaanahu tiau raakh har prabh teriaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 704 · 7 lines
Translations

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।
SikhNet (Spanish)Chant

ਜਿਉ ਜਾਨਹੁ ਤਿਉ ਰਾਖੁ; ਹਰਿ ਪ੍ਰਭ ਤੇਰਿਆ ॥

jiau jaanahu tiau raakh; har prabh teriaa |

Sant Singh KhalsaSave me, any way You can; O Lord God, I am Yours.
Manmohan SinghMy Lord God, I am Thine, as Thou pleasest, so dost Thou preserve me.
Manmohan Singh (Punjabi)ਮੇਰੇ ਸੁਆਮੀ ਵਾਹਿਗੁਰੂ, ਮੈਂ ਤੈਡਾ ਹਾਂ। ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ।
Fareedkot Teekaਜਿਸ ਪ੍ਰਕਾਰ ਜਾਣੋਂ ਤੈਸੇ ਹੀ ਮੇਰੇ ਕੌ ਰਾਖੋ, ਹੇ ਹਰਿ ਪ੍ਰਭੂ! ਹਮ ਤੇਰੇ ਹੀ ਦਾਸ ਹੈਂ॥
Prof. Sahib Singhਹੇ ਹਰੀ! ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋ ਤਿਵੇਂ (ਮਾਇਆ ਦੇ ਮੋਹ ਤੋਂ) ਮੇਰੀ ਰੱਖਿਆ ਕਰ।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Oh Dios, pertenezco a Ti; sálvame de cualquier forma,

ਕੇਤੇ ਗਨਉ ਅਸੰਖ; ਅਵਗਣ ਮੇਰਿਆ ॥

kete gnau asankh; avagan meriaa |

Sant Singh KhalsaMy demerits are uncountable; how many of them should I count?
Manmohan SinghHow many misdeeds of mine should I count? They are innumerable.
Manmohan Singh (Punjabi)ਮੈਂ ਆਪਦੇ ਕੁਕਰਮ ਕਿੰਨੇ ਕੁ ਗਿਣਾ? ਉਹ ਅਣਗਿਣਤ ਹਨ।
Fareedkot Teekaਕਿਤਨੇ ਗਿਣਤੀ ਕਰੋਂ ਜੋ ਮੇਰੇ ਮੇਂ ਅਵਗੁਣੋਂ ਕਾ ਸਮਦਾਇ ਹੈ, ਸੋ ਅਸੰਖ ਹੀ ਹੈ, ਭਾਵ ਸੇ ਮੇਰੇ ਅਵਗੁਣ ਨਾ ਚਿਤਾਰੀਏ॥
Prof. Sahib Singhਮੈਂ (ਆਪਣੇ) ਕਿਤਨੇ ਕੁ ਔਗੁਣ ਗਿਣਾਂ? ਮੇਰੇ ਅੰਦਰ ਅਣਗਿਣਤ ਔਗੁਣ ਹਨ।

ਪਦ ਅਰਥ ਗਨਉ = ਮੈਂ ਗਿਣਾਂ, ਗਨਉਂ। ਅਸੰਖ = ਗਿਣਤੀ ਤੋਂ ਪਰੇ, ਅਣਗਿਣਤ।

SikhNet (Spanish)aunque mis deméritos abunden y no los pueda contar.

ਅਸੰਖ ਅਵਗਣ ਖਤੇ ਫੇਰੇ; ਨਿਤਪ੍ਰਤਿ ਸਦ ਭੂਲੀਐ ॥

asankh avagan khate fere; nitaprat sad bhooleeai |

Sant Singh KhalsaThe sins and crimes I committed are countless; day by day, I continually make mistakes.
Manmohan SinghCountless sins and errors have I committed; day by day, I ever go wrong.
Manmohan Singh (Punjabi)ਬੇਗਿਣਤ ਪਾਪ ਅਤੇ ਗਲਤੀਆਂ ਮੈਂ ਕੀਤੀਆਂ ਹਨ। ਰੋਜ ਬਰੋਜ ਮੈਂ ਹਮੇਸ਼ਾਂ ਹੀ ਭੁਲਦਾ ਰਹਿੰਦਾ ਹਾਂ।
Fareedkot Teekaਅਨੰਤ ਹੀ ਅਵਗੁਣ ਔਰ ਪੁਨਾ (ਖਤੇ) ਅਪਰਾਧ ਕਰ ਕੇ ਹਮ ਜੀਵ ਨਿਤੰਪ੍ਰਤੀ ਸਦਾ ਭੂਲਤੇ ਹੈਂ॥
Prof. Sahib Singhਹੇ ਪ੍ਰਭੂ! ਮੇਰੇ ਅਣਿਗਣਤ ਹੀ ਔਗੁਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆ ਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ।

ਪਦ ਅਰਥ ਖਤੇ = ਪਾਪ। ਫੇਰੇ = ਗੇੜੇ। ਨਿਤ ਪ੍ਰਤਿ = ਸਦਾ ਹੀ। ਸਦ = ਸਦਾ।

SikhNet (Spanish)Oh Señor, incontables son nuestras faltas y errores;

ਮੋਹ ਮਗਨ ਬਿਕਰਾਲ ਮਾਇਆ; ਤਉ ਪ੍ਰਸਾਦੀ ਘੂਲੀਐ ॥

moh magan bikaraal maaeaa; tau prasaadee ghooleeai |

Sant Singh KhalsaI am intoxicated by emotional attachment to Maya, the treacherous one; by Your Grace alone can I be saved.
Manmohan SinghI am inebriated with worldly love and the hideous worldly valuables. By thine grace can I be redeemed.
Manmohan Singh (Punjabi)ਦੁਨਿਆਵੀ ਮਮਤਾ ਅਤੇ ਭਿਆਨਕ ਸੰਸਾਰੀ ਪਦਾਰਥਾਂ ਨਾਲ ਮੈਂ ਮਤਵਾਲਾ ਹੋਇਆ ਹੋਇਆ ਹਾਂ। ਤੇਰੀ ਰਹਿਮਤ ਸਦਕਾ ਹੀ ਮੈਂ ਛੁਟਕਾਰਾ ਪਾ ਸਕਦਾਂ ਹਾਂ।
Fareedkot Teekaਮੋਹ ਮੇਂ ਮਗਨ ਹੋ ਕਰ ਮਾਇਆ ਮੇਂ ਬਿਕਰਾਲ ਹੋ ਰਹਾ ਹੂੰ, ਤੇਰੀ ਕਿਰਪਾ ਸੇ ਛੂਟੀਐਗਾ॥
Prof. Sahib Singhਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ।

ਪਦ ਅਰਥ ਬਿਕਰਾਲ = ਭਿਆਨਕ। ਤਉ ਪ੍ਰਸਾਦੀ = ਤੇਰੀ ਕਿਰਪਾ ਨਾਲ। ਘੂਲੀਐ = ਬਚ ਸਕੀਦਾ ਹੈ।

SikhNet (Spanish)nos desviamos siempre del Sendero. Estamos perdidos en las garras traicioneras de Maya y sólo a través de Tu Gracia

ਲੂਕ ਕਰਤ ਬਿਕਾਰ ਬਿਖੜੇ; ਪ੍ਰਭ. ਨੇਰ ਹੂ ਤੇ ਨੇਰਿਆ ॥

look karat bikaar bikharre; prabh. ner hoo te neriaa |

Sant Singh KhalsaSecretly, I commit hideous sins of corruption, even though God is the nearest of the near.
Manmohan SinghIn secrecy, I commit agonizing sins, but the Lord is the nearest of the near.
Manmohan Singh (Punjabi)ਲੁਕ ਕੇ ਮੈਂ ਦੁਖਦਾਈ ਪਾਪ ਕਮਾਉਂਦਾ ਹਾਂ, ਪਰ ਸੁਆਮੀ ਨੇੜੇ ਤੋਂ ਭੀ ਨੇੜੇ ਹੈ।
Fareedkot Teekaਤੇਰੇ ਪਾਸੋਂ (ਲੂਕ) ਛਪ ਕਰ ਕੇ (ਬਿਖੜੇ) ਔਖੇ ਅਸਥਾਨੋਂ ਮੇਂ ਇਹ ਜੀਵ ਵਾ ਮੈਂ ਵਿਕਾਰ ਕਰਤਾ ਹੂੰ, ਪਰੰਤੂ ਹੇ ਪ੍ਰਭੂ! ਤੂੰ ਨਿਕਟ ਤੇ ਨਿਕਟ ਦੇਖਤਾ ਹੈਂ॥
Prof. Sahib Singhਅਸੀਂ ਜੀਵ ਦੁਖਦਾਈ ਵਿਕਾਰ (ਆਪਣੇ ਵਲੋਂ) ਪਰਦੇ ਵਿਚ ਕਰਦੇ ਹਾਂ, ਪਰ, ਹੇ ਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ (ਸਾਡੇ ਨਾਲ ਹੀ) ਵੱਸਦਾ ਹੈ।

ਪਦ ਅਰਥ ਲੂਕ ਕਰਤ = ਲੁਕਾਉ ਕਰਦਿਆਂ। ਬਿਖੜੇ = ਔਖੇ। ਨੇਰ ਹੂ ਤੇ ਨੇਰਿਆ = ਨੇੜੇ ਤੋਂ ਨੇੜੇ।

SikhNet (Spanish)somos redimidos. A escondidas cometemos grandes faltas, pero Tú, oh Dios, estás muy cerca, tan cerca.

ਬਿਨਵੰਤਿ ਨਾਨਕ. ਦਇਆ ਧਾਰਹੁ; ਕਾਢਿ ਭਵਜਲ ਫੇਰਿਆ ॥੧॥

binavant naanak. deaa dhaarahu; kaadt bhavajal feriaa |1|

Sant Singh KhalsaPrays Nanak, shower me with Your Mercy, Lord, and lift me up, out of the whirlpool of the terrifying world-ocean. ||1||
Manmohan SinghPrays Nanak, O Lord, show mercy unto me and pull me out of the whirl pools of the dreadful world ocean.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਹੇ ਸਾਹਿਬ! ਮੇਰੇ ਉੱਤੇ ਮਿਹਰ ਕਰ ਅਤੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਦੀਆਂ ਘੁਮਣ ਘੇਰੀਆਂ ਵਿਚੋਂ ਬਾਹਰ ਕੱਢ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਅਪਨੀ ਦਇਆ ਧਾਰੋ ਮੇਰੇ ਕੋ ਸੰਸਾਰ ਸਮੁੰਦਰ ਕੇ ਫੇਰ ਸੇ ਕਾਢ ਲੀਜੀਏ, ਭਾਵ ਸੇ ਜਨਮ ਮਰਨ ਸੇ ਰਹਿਤ ਕਰੀਏ ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ! ਸਾਡੇ ਉਤੇ ਮੇਹਰ ਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਗੇੜ ਵਿਚੋਂ ਕੱਢ ਲੈ ॥੧॥

ਪਦ ਅਰਥ ਭਵਜਲ = ਸੰਸਾਰ-ਸਮੁੰਦਰ। ਫੇਰਿਆ = ਗੇੜਾਂ ਵਿਚੋਂ ॥੧॥

SikhNet (Spanish)Dice Nanak, oh Dios, ten Compasión y termina mis idas y venidas. (1)
Answers quote the Granth verbatim with Ang citations. AI commentary is not Gurbani and not a religious ruling.