ੴ

ਸਿੱਖਬਾਣੀ · SikhBani

Ang 704

Sri Guru Granth Sahib · Raag Jaithsree · 7 shabads, 43 lines
Translations
Shabad Guru Arjan Dev Ji Raag Jaithsree continued from Ang 703

ਯਾਰ ਵੇ. ਤੈ ਰਾਵਿਆ ਲਾਲਨੁ; ਮੂ. ਦਸਿ ਦਸੰਦਾ ॥

yaar ve. tai raaviaa laalan; moo. das dasandaa |

Sant Singh KhalsaO intimate friend, you have enjoyed your Beloved; please, tell me about Him.
Manmohan SinghO my intimate thou hast enjoyed they Darling, now, give me, thou, His tidings.
Manmohan Singh (Punjabi)ਹੇ ਮੇਰੇ ਬੇਲੀਆਂ, ਤੈਂ ਮੇਰੇ ਪਿਆਰੇ ਨੂੰ ਮਾਣਿਆ ਹੈ। ਤੂੰ ਮੈਨੂੰ ਉਸ ਦੀ ਕਣਸੋ ਦੰਸ।
Fareedkot Teekaਹੇ ਮਿਤਰ ਸੰਤੋ! ਤੁਮ ਨੇ ਤਿਸ ਪਿਆਰੇ ਪਤੀ ਕੋ ਭੋਗਿਆ ਹੈ, ਤਾਂ ਤੇ ਮੈਂ (ਦਸੰਦਾ) ਪੁਛਤਾ ਹੂੰ ਦਸ ਦਿਉ ਵਹੁ ਕੈਸੇ ਭੋਗੀਤਾ ਹੈ?☬ਉੱਤਰ:
Prof. Sahib Singhਹੇ ਸਤਸੰਗੀ ਸੱਜਣ! ਤੂੰ ਸੋਹਣੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਮੈਂ ਪੁੱਛਦਾ ਹਾਂ, ਮੈਨੂੰ ਭੀ ਉਸ ਦੀ ਦੱਸ ਪਾ।

ਪਦ ਅਰਥ ਤੈ = ਤੈਂ, ਤੂੰ। ਰਾਵਿਆ = ਮਿਲਾਪ ਹਾਸਲ ਕੀਤਾ। ਮੂ = ਮੈਨੂੰ। ਦਸੰਦਾ = ਪੁੱਛਦਾ ਹਾਂ।

SikhNet (Spanish)Oh amor, tú quien has gozado de tu Esposo, llévame hasta Él.

ਲਾਲਨੁ ਤੈ ਪਾਇਆ. ਆਪੁ ਗਵਾਇਆ; ਜੈ ਧਨ ਭਾਗ ਮਥਾਣੇ ॥

laalan tai paaeaa. aap gavaaeaa; jai dhan bhaag mathaane |

Sant Singh KhalsaThey alone find their Beloved, who eradicate self-conceit; such is the good destiny written on their foreheads.
Manmohan SinghThey, on whose forehead such good fortune is writ, attain to the Beloved Lord, through self effacement.
Manmohan Singh (Punjabi)ਜਿਨ੍ਹਾਂ ਦੇ ਮੱਥੇ ਤੇ ਚੰਗੇ ਨਸੀਬ ਲਿਖੇ ਹਨ, ਉਹ ਸਵੈ-ਹੰਗਤਾ ਨੂੰ ਮੇਟ ਕੇ ਪ੍ਰੀਤਮ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਹਨ।
Fareedkot Teekaਪਿਆਰਾ ਪਤੀ (ਤੈ) ਤਿਸ ਨੇ ਪਾਇਆ ਹੈ ਜਿਸ ਨੇ ਆਪਨਾ ਆਪ ਹੰਕਾਰ ਗਵਾਇਆ ਹੈ। ਸੋ ਹੰਕਾਰ ਤਿਸ ਨੇ ਗਵਾਇਆ ਹੈ ਜਿਸ (ਧਨੁ) ਇਸਤ੍ਰੀ ਅਰਥਾਤ ਜਗਿਆਸੂ ਕੇ ਮਸਤਕ ਮੇਂ ਉਤਮ ਕਰਮ ਹੋਤੇ ਹੈਂ॥☬ਜੇ ਕਹੇ ਤੂੰ ਅਪਨੀ ਕਹੁ?☬ਉੱਤ੍ਰ:
Prof. Sahib Singhਤੂੰ ਸੋਹਣੇ ਲਾਲ ਨੂੰ ਲੱਭ ਲਿਆ ਹੈ, ਤੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ ਹੈ। ਜਿਸ ਜੀਵ-ਇਸਤ੍ਰੀ ਦੇ ਮੱਥੇ ਦੇ ਭਾਗ ਜਾਗਦੇ ਹਨ (ਉਸ ਨੂੰ ਮਿਲਾਪ ਹੁੰਦਾ ਹੈ)।

ਪਦ ਅਰਥ ਆਪੁ = ਆਪਾ-ਭਾਵ। ਜੈ ਧਨ ਮਥਾਣੇ = ਜਿਸ (ਜੀਵ-) ਇਸਤ੍ਰੀ ਦੇ ਮੱਥੇ ਉਤੇ।

SikhNet (Spanish)Lo has encontrado abandonando tu ser en Él, pues ese era tu destino

ਬਾਂਹ ਪਕੜਿ. ਠਾਕੁਰਿ ਹਉ ਘਿਧੀ; ਗੁਣ ਅਵਗਣ. ਨ ਪਛਾਣੇ ॥

baanh pakarr. tthaakur hau ghidhee; gun avagan. na pachhaane |

Sant Singh KhalsaTaking me by the arm, the Lord and Master has made me His own; He has not considered my merits or demerits.
Manmohan SinghHolding me by the arm, the Lord has owned me, and has considered not my merits and demerits.
Manmohan Singh (Punjabi)ਬਾਂਹ ਤੋਂ ਫੜ ਕੇ ਸੁਆਮੀ ਨੇ ਮੈਨੂੰ ਅਪਣਾਅ ਲਿਆ ਹੈ ਅਤੇ ਮੇਰੀਆਂ ਨੇਕੀਆਂ ਤੇ ਬਦੀਆਂ ਵਲ ਧਿਆਨ ਨਹੀਂ ਦਿੱਤਾ।
Fareedkot Teekaਹੇ ਸਖੀ! ਮੈਂ ਭੁਜਾ ਤੇ ਪਕੜ ਕਰ ਠਾਕਰ ਨੇ ਅਪਨੀ ਤਰਫ (ਘਿਧੀ) ਲੈ ਲਈ, ਮੇਰੇ ਗੁਣ ਅਵਗੁਣ ਤਿਸ ਨੇ ਪਛਾਣੇ ਨਹੀਂ ਹੈਂ॥
Prof. Sahib Singh(ਹੇ ਸਖੀ!) ਮਾਲਕ-ਪ੍ਰਭੂ ਨੇ (ਮੇਰੀ ਭੀ) ਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੇਰਾ ਕੋਈ ਗੁਣ ਔਗੁਣ ਉਸ ਨੇ ਨਹੀਂ ਪਰਖਿਆ।

ਪਦ ਅਰਥ ਪਕੜਿ = ਫੜ ਕੇ। ਠਾਕੁਰਿ = ਠਾਕੁਰ ਨੇ। ਘਿਧੀ = ਲੈ ਲਈ, ਆਪਣੀ ਬਣਾ ਲਈ।

SikhNet (Spanish)El Señor también me ha tomado de la mano sin tomar en cuenta mi mérito o demérito.

ਗੁਣ ਹਾਰੁ ਤੈ ਪਾਇਆ. ਰੰਗੁ ਲਾਲੁ ਬਣਾਇਆ; ਤਿਸੁ ਹਭੋ ਕਿਛੁ ਸੁਹੰਦਾ ॥

gun haar tai paaeaa. rang laal banaaeaa; tis habho kichh suhandaa |

Sant Singh KhalsaShe, whom You have adorned with the necklace of virtue, and dyed in the deep crimson color of His Love - everything looks beautiful on her.
Manmohan SinghShe, whom, Thou, O Lord, deckest with the necklace of virtues and dyest in Thine red hue, every think befits her.
Manmohan Singh (Punjabi)ਜਿਸ ਨੂੰ ਤੂੰ ਹੇ ਪ੍ਰਭੂ! ਨੇਕੀਆਂ ਦੀ ਮਾਲਾ ਨਾਲ ਸਸ਼ੋਭਤ ਕਰਦਾ ਹੈਂ ਅਤੇ ਆਪਣੀ ਸੂਹੀ ਰੰਗਤ ਨਾਲ ਰੰਗਦਾ ਹੈਂ ਉਸ ਨੂੰ ਹਰ ਸ਼ੈ ਹੀ ਫੱਬਦੀ ਹੈ।
Fareedkot Teekaਸ਼ੁਭ ਗੁਣੋਂ ਕਾ ਹਾਰ (ਤੈ) ਤਿਸੀ ਨੇ ਪਾਇਆ ਹੈ ਜਿਸ ਨੇ (ਲਾਲੁ) ਪਿਆਰੇ ਕੇ ਸਾਥ ਅਪਨਾ ਪ੍ਰੇਮ ਬਣਾਇਆ ਹੈ, ਤਿਸ ਪ੍ਰੇਮ ਵਾਲੀ ਸਖੀ ਕੋ ਸਭ ਕਿਛ ਸੋਭਤਾ ਹੈ ॥
Prof. Sahib Singhਹੇ ਪ੍ਰਭੂ! ਤੈਂ ਜਿਸ ਜੀਵ ਇਸਤ੍ਰੀ ਨੂੰ ਗੁਣਾਂ ਦਾ ਹਾਰ ਨੂੰ ਪਹਿਨਾਇਆ ਹੈ, ਨਾਮ ਦੇ ਰੰਗ ਵਿੱਚ ਰੰਗਿਆ, ਉਸ ਦਾ ਸਾਰਾ ਜੀਵਨ ਹੀ ਸ਼ੋਭਨੀਕ ਹੋ ਜਾਂਦਾ ਹੈ।

ਪਦ ਅਰਥ ਗੁਣ ਹਾਰੁ = ਗੁਣਾਂ ਦਾ ਹਾਰ। ਹਭੋ ਕਿਛੁ = ਸਭ ਕੁਝ, ਸਾਰਾ ਜੀਵਨ। ਤਿਸੁ = ਤਿਸੁ (ਮਿਲਿ)।

SikhNet (Spanish)Para aquél a quien decoras con el collar de la Virtud, oh Dios, y lo tiñes con Tu propio color rojo, para él todo es bello.

ਜਨ ਨਾਨਕ. ਧੰਨਿ ਸੁਹਾਗਣਿ ਸਾਈ; ਜਿਸੁ ਸੰਗਿ ਭਤਾਰੁ ਵਸੰਦਾ ॥੩॥

jan naanak. dhan suhaagan saaee; jis sang bhataar vasandaa |3|

Sant Singh KhalsaO servant Nanak, blessed is that happy soul-bride, who dwells with her Husband Lord. ||3||
Manmohan SinghBlessed is that happy wife, O slave Nanak, with whom abides her Spouse.
Manmohan Singh (Punjabi)ਮੁਬਾਰਕ ਹੈ ਉਹ ਸੁਭਾਗੀ ਪਤਨੀ, ਜਿਸ ਦੇ ਨਾਲ ਉਸ ਦਾ ਪਤੀ ਵੱਸਦਾ ਹੈ, ਹੇ ਗੋਲੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ (ਜਨ) ਦਾਸ ਰੂਪ ਇਸਤ੍ਰੀ ਸੁਹਾਗਣੀ ਹੈ ਜਿਸ ਕੇ ਸਾਥ ਪਰਮੇਸ਼੍ਵਰ ਪਤੀ ਬਸਤਾ ਹੈ, ਭਾਵ ਸੇ ਜਿਸ ਕੌ ਹਰੀ ਕਾ ਸਾਖਿਆਤਕਾਰ ਹੂਆ ਹੈ॥੩॥☬ਅਬ ਪਤੀ ਕੇ ਮਿਲਾਪ ਕਾ ਉਤਸਾਹ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਉਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ, ਜਿਸ ਦੇ ਨਾਲ (ਜਿਸ ਦੇ ਹਿਰਦੇ ਵਿਚ) ਖਸਮ-ਪ੍ਰਭੂ ਵੱਸਦਾ ਹੈ ॥੩॥

ਪਦ ਅਰਥ ਸਾਈ = ਉਹੀ। ਸੰਗਿ = ਨਾਲ ॥੩॥

SikhNet (Spanish)Dice Nanak, bendita es la esposa en quien el Señor, el Dios, habita. (3)

ਯਾਰ ਵੇ. ਨਿਤ ਸੁਖ ਸੁਖੇਦੀ; ਸਾ ਮੈ ਪਾਈ ॥

yaar ve. nit sukh sukhedee; saa mai paaee |

Sant Singh KhalsaO intimate friend, I have found that peace which I sought.
Manmohan SinghO friend, the Invaluable wealth for which I ever vowed dedication, that I have obtained.
Manmohan Singh (Punjabi)ਹੇ ਮਿੱਤ੍ਰ, ਜਿਸ ਅਣਮੁੱਲੇ ਪਦਾਰਥ ਲਈ ਮੈਂ ਸਦਾ ਮਨੌਤ ਮੰਨਦੀ ਸਾਂ, ਉਹ ਮੈਂ ਪ੍ਰਾਪਤ ਕਰ ਲਿਆ ਹੈ।
Fareedkot Teekaਹੇ ਸੰਤ ਸ੍ਵਜਨੋਂ! ਜਿਸ ਵਾਸਤੇ ਮੈਂ ਨਿਤ ਸੁਖਾਂ ਸੁਖਦੀ ਥੀ ਸੋ ਆਤਮ ਵਸਤੂ ਅਬ ਮੈਨੇ ਪਾਈ ਹੈ॥
Prof. Sahib Singhਹੇ ਸਤਸੰਗੀ ਸੱਜਣ! ਜੇਹੜੀ ਸੁੱਖਣਾ ਮੈਂ ਸਦਾ ਸੁੱਖਦੀ ਰਹਿੰਦੀ ਸਾਂ, ਉਹ (ਸੁੱਖਣਾ) ਮੈਂ ਪਾ ਲਈ ਹੈ (ਮੇਰੀ ਉਹ ਮੁਰਾਦ ਪੂਰੀ ਹੋ ਗਈ ਹੈ)।

ਪਦ ਅਰਥ ਸੁਖ = ਸੁੱਖਣਾ। ਸੁਖੇਦੀ = ਮੈਂ ਸੁੱਖਦੀ ਸਾਂ। ਸਾ = ਉਹ (ਸੁੱਖਣਾ)।

SikhNet (Spanish)Oh amado amigo, he obtenido lo que siempre busqué;

ਵਰੁ ਲੋੜੀਦਾ ਆਇਆ; ਵਜੀ ਵਾਧਾਈ ॥

var lorreedaa aaeaa; vajee vaadhaaee |

Sant Singh KhalsaMy sought-after Husband Lord has come home, and now, congratulations are pouring in.
Manmohan SinghMy desired Bridegroom has come and congratulations pour in for me.
Manmohan Singh (Punjabi)ਮੇਰਾ ਮਨ ਭਾਂਦਾ ਲਾੜਾ ਆ ਗਿਆ ਹੈ ਅਤੇ ਮੈਨੂੰ ਮੁਬਾਰਕਾਂ ਮਿਲ ਰਹੀਆਂ ਹਨ।
Fareedkot Teekaਜੋ (ਵਰ) ਪਤੀ ਲੋੜੀਦਾ ਥਾ, ਸੋ ਅਬ ਪਾਇਆ ਅਰਥਾਤ ਪ੍ਰਾਪਤਿ ਹੂਆ ਹੈ, ਤਿਸੀ ਤੇ ਵਧਾਈ ਵਜੀ ਹੈ, ਭਾਵ ਸੇ ਖੁਸ਼ੀ ਹੋਈ ਹੈ॥
Prof. Sahib Singhਜਿਸ ਪ੍ਰਭੂ-ਪਤੀ ਨੂੰ ਮੈਂ (ਚਿਰਾਂ ਤੋਂ) ਲੱਭਦੀ ਆ ਰਹੀ ਸਾਂ ਉਹ (ਮੇਰੇ ਹਿਰਦੇ ਵਿਚ) ਆ ਵੱਸਿਆ ਹੈ।

ਪਦ ਅਰਥ ਲੋੜੀਦਾ = ਜਿਸ ਨੂੰ ਮੈਂ ਲੋੜਦੀ ਸਾਂ। ਵਧਾਈ = ਚੜ੍ਹਦੀ ਕਲਾ, ਉਤਸ਼ਾਹ।

SikhNet (Spanish)mi Dios Bello ahora es mi Esposo y estoy en Éxtasis.

ਮਹਾ ਮੰਗਲੁ ਰਹਸੁ ਥੀਆ; ਪਿਰੁ ਦਇਆਲੁ ਸਦ ਨਵ ਰੰਗੀਆ ॥

mahaa mangal rehas theea; pir deaal sad nav rangeea |

Sant Singh KhalsaGreat joy and happiness welled up, when my Husband Lord, of ever-fresh beauty, showed mercy to me.
Manmohan SinghSupreme joy and happiness have welled up when my spouse of ever fresh beauty, has become compassionate unto me.
Manmohan Singh (Punjabi)ਪਰਮ ਅਨੰਦ ਅਤੇ ਖੁਸ਼ੀ ਉਤਪੰਨ ਹੋ ਗਏ ਹਨ, ਜਦ ਮੇਰਾ ਸਦੀਵੀ ਤਰੋਤਾਜ਼ਾ ਸੁੰਦਰਤਾ ਵਾਲਾ ਕੰਤ ਮੇਰੇ ਤੇ ਮਿਹਰਬਾਨ ਹੋ ਗਿਆ ਹੈ।
Fareedkot Teekaਮਹਾਂ ਮੰਗਲ ਔ (ਰਹਸੁ) ਅਨੰਦ ਹੂਆ ਹੈ, ਕਿਉਂਕਿ ਸਦਾ ਨਵੀਨ ਰੰਗੋਂ ਵਾਲਾ ਦਿਆਲੂ ਪਤੀ ਪ੍ਰਾਪਤਿ ਭਇਆ ਹੈ॥
Prof. Sahib Singhਹੁਣ ਮੇਰੇ ਅੰਦਰ ਆਤਮਕ ਉਤਸ਼ਾਹ ਦੇ ਵਾਜੇ ਵੱਜ ਰਹੇ ਹਨ। ਸਦਾ ਨਵੇਂ ਪ੍ਰੇਮ-ਰੰਗ ਵਾਲਾ ਤੇ ਦਇਆ ਦਾ ਸੋਮਾ ਪ੍ਰਭੂ-ਪਤੀ (ਮੇਰੇ ਅੰਦਰ ਆ ਵੱਸਿਆ ਹੈ, ਹੁਣ ਮੇਰੇ ਅੰਦਰ) ਬੜਾ ਆਨੰਦ ਤੇ ਉਤਸ਼ਾਹ ਬਣ ਰਿਹਾ ਹੈ।

ਪਦ ਅਰਥ ਰਹਸੁ = ਆਨੰਦ। ਸਦ = ਸਦਾ। ਨਵ ਰੰਗੀਆ = ਨਵੇਂ ਰੰਗ ਵਾਲਾ।

SikhNet (Spanish)La total felicidad es mía, pues mi Señor de Fresca Belleza es Compasivo conmigo.

ਵਡ ਭਾਗਿ ਪਾਇਆ. ਗੁਰਿ ਮਿਲਾਇਆ; ਸਾਧ ਕੈ ਸਤਸੰਗੀਆ ॥

vadd bhaag paaeaa. gur milaaeaa; saadh kai satasangeea |

Sant Singh KhalsaBy great good fortune, I have found Him; the Guru has united me with Him, through the Saadh Sangat, the True Congregation of the Holy.
Manmohan SinghBy The great good fortune, I have obtained my Groom. The Guru has united me with Him through the society of saints.
Manmohan Singh (Punjabi)ਭਾਰੇ ਚੰਗੇ ਨਸੀਬਾਂ ਦੁਆਰਾ, ਮੈਂ ਆਪਣੇ ਵਰ ਨੂੰ ਪਾ ਲਿਆ ਹੈ। ਸਾਧ ਸੰਗਤ ਦੇ ਰਾਹੀਂ ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।
Fareedkot Teekaਵੱਡੇ ਭਾਗੋਂ ਕਰ ਕੇ ਜਬ ਗੁਰੋਂ ਕੌ ਪਾਇਆ ਤਬ ਤਿਨੋਂ ਨੇ ਸੰਤੋਂ ਕੇ ਸੰਗ ਦੁਆਰਾ ਮੇਰੇ ਕੋ ਤਿਸ ਕੇ ਸਾਥ (ਆ) ਵਿਸ਼ੇਸ ਕਰ ਕੇ ਮਿਲਾਇਆ ਹੈ ॥
Prof. Sahib Singhਹੇ ਸਤਸੰਗੀ ਸੱਜਣ! ਵੱਡੀ ਕਿਸਮਤ ਨਾਲ ਉਹ ਪ੍ਰਭੂ-ਪਤੀ ਮੈਨੂੰ ਲੱਭਾ ਹੈ, ਗੁਰੂ ਨੇ ਮੈਨੂੰ ਸਾਧ ਸੰਗਤਿ ਵਿਚ (ਉਸ ਨਾਲ) ਮਿਲਾ ਦਿੱਤਾ ਹੈ।

ਪਦ ਅਰਥ ਭਾਗਿ = ਕਿਸਮਤ ਨਾਲ। ਗੁਰਿ = ਗੁਰੂ ਨੇ। ਕੈ ਸਤਸੰਗੀਆ = ਦੀ ਸੰਗਤਿ ਵਿਚ।

SikhNet (Spanish)Lo he logrado alcanzar por buena fortuna a través de la Gracia del Guru, asociándome con los Santos.

ਆਸਾ ਮਨਸਾ ਸਗਲ ਪੂਰੀ; ਪ੍ਰਿਅ ਅੰਕਿ ਅੰਕੁ ਮਿਲਾਈ ॥

aasaa manasaa sagal pooree; pria ank ank milaaee |

Sant Singh KhalsaMy hopes and desires have all been fulfilled; my Beloved Husband Lord has hugged me close in His embrace.
Manmohan SinghMy hopes and desires are all fulfilled and my dear Groom has hugged me to His bosom.
Manmohan Singh (Punjabi)ਮੇਰੀਆਂ ਉਮੈਦਾ ਤੇ ਖਾਹਿਸ਼ਾ ਸਮੂਹ ਪੁਨ ਹੋ ਗਈਆਂ ਹਨ ਅਤੇ ਮੇਰੇ ਪਿਆਰੇ ਪਤੀ ਨੇ ਮੈਨੂੰ ਆਪਦੀ ਹਿੱਕ ਨਾਲ ਲਾ ਲਿਆ ਹੈ।
Fareedkot Teekaਆਸਾ ਮਨਸਾ ਮੇਰੀ ਸੰਪੂਰਨ ਤਿਸ ਨੇ ਪੂਰਨ ਕਰੀ ਹੈ, ਕਿਉਂਕਿ ਤਿਸ ਭਗਤੋਂ ਕੇ (ਅੰਕਿ) ਪਖੀ (ਪ੍ਰਿਅ) ਪਤੀ ਨੇ ਅਪਨੇ ਅੰਕਿ ਬੀਚ ਮੈਂ ਮਿਲਾਈ ਅਰਥਾਤ ਅਭੇਦ ਕਰੀ ਹੂੰ॥
Prof. Sahib Singh(ਗੁਰੂ ਨੇ) ਮੇਰਾ ਆਪਾ ਪਿਆਰੇ ਦੇ ਅੰਕ ਵਿਚ ਮਿਲਾ ਦਿੱਤਾ ਹੈ, ਮੇਰੀ ਹਰੇਕ ਆਸ ਮੁਰਾਦ ਪੂਰੀ ਹੋ ਗਈ ਹੈ।

ਪਦ ਅਰਥ ਮਨਸਾ = ਮੁਰਾਦ। ਅੰਕਿ = ਅੰਕ ਵਿਚ। ਅੰਕੁ = ਅੰਗ, ਆਪਾ।

SikhNet (Spanish)Todos mis deseos ahora son cumplidos y el Señor me ha hecho Suyo.

ਬਿਨਵੰਤਿ ਨਾਨਕੁ ਸੁਖ ਸੁਖੇਦੀ; ਸਾ ਮੈ ਗੁਰ ਮਿਲਿ ਪਾਈ ॥੪॥੧॥

binavant naanak sukh sukhedee; saa mai gur mil paaee |4|1|

Sant Singh KhalsaPrays Nanak, I have found that peace which I sought, meeting with the Guru. ||4||1||
Manmohan SinghSupplicates Nanak, the invaluable wealth, for which I vowed dedication, that I have obtained by8 meeting with the Guru.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਜਿਸ ਅਣਮੁੱਲੇ ਪਦਾਰਥ ਲਈ ਮੈਂ ਮਨੋਤ ਮੰਨਦੀ ਸਾਂ, ਉਸ ਨੂੰ ਮੈਂ ਗੁਰਾਂ ਨੂੰ ਭੇਟਣ ਦੁਆਰਾ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਆਤਮ ਵਸਤੂ ਵਾਸਤੇ ਮੈਂ ਸੁਖ ਸੁਖਦੀ ਥੀ ਸੋ ਅਬ ਗੁਰੋਂ ਕੋ ਮਿਲ ਕਰ ਪਾਈ ਹੈ॥੪॥੧॥☬ਸ੍ਰੀ ਅਕਾਲ ਪੁਰਖ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-ਜੇਹੜੀ ਸੁੱਖਣਾ ਮੈਂ (ਸਦਾ) ਸੁੱਖਦੀ ਰਹਿੰਦੀ ਸਾਂ, ਗੁਰੂ ਨੂੰ ਮਿਲ ਕੇ ਉਹ (ਸੁੱਖਣਾ) ਮੈਂ ਹਾਸਲ ਕਰ ਲਈ ਹੈ ॥੪॥੧॥

ਪਦ ਅਰਥ ਮਿਲਿ = ਮਿਲ ਕੇ। ਗੁਰ ਮਿਲਿ = ਗੁਰੂ ਨੂੰ ਮਿਲ ਕੇ ॥੪॥੧॥

SikhNet (Spanish)Dice Nanak, eso por lo que rezaba, por la Gracia del Guru, lo he obtenido. (4‑1)

Open this shabad (25 lines, Angs 703-704) →

Shabad Guru Arjan Dev Ji Raag Jaithsree

ਜੈਤਸਰੀ ਮਹਲਾ ੫ ਘਰੁ ੨ ਛੰਤ ॥

jaitasaree mahalaa 5 ghar 2 chhant |

Sant Singh KhalsaJaitsree, Fifth Mehl, Second House, Chhant:
Manmohan SinghJaitsri 5th Guru. Chhant.
Manmohan Singh (Punjabi)ਜੈਤਸਰੀ ਪੰਜਵੀਂ ਪਾਤਿਸ਼ਾਹੀ। ਛੰਤ।
Prof. Sahib Singhਰਾਗ ਜੈਤਸਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Yaitsri, Mejl Guru Aryan, Quinto Canal Divino, Chant

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੇ। ਸੰਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singhਸਲੋਕੁ।
SikhNet (Spanish)Slok

ਊਚਾ ਅਗਮ ਅਪਾਰ ਪ੍ਰਭੁ; ਕਥਨੁ ਨ ਜਾਇ. ਅਕਥੁ ॥

aoochaa agam apaar prabh; kathan na jaae. akath |

Sant Singh KhalsaGod is lofty, unapproachable and infinite. He is indescribable - He cannot be described.
Manmohan SinghMy Lord is Lofty, Unapproachable and Infinite, He is Ineffable and cannot be described.
Manmohan Singh (Punjabi)ਮੈਰਾ ਸੁਆਮੀ ਬੁਲੰਦ, ਅਪਹੁੰਚ ਅਤੇ ਬੇਅੰਤ ਹੈ। ਉਹ ਅਕਹਿ ਹੈ, ਬਿਆਨ ਕੀਤਾ ਨਹੀਂ ਜਾ ਸਕਦਾ।
Fareedkot Teekaਹੇ ਪ੍ਰਭੂ! ਤੂੰ ਸਰਬ ਤੇ ਊਚਾ ਹੈਂ ਔਰ ਮਨ ਬਾਣੀ ਤੇ (ਅਗਮ) ਅਪਾਰ ਹੈਂ, ਤੇਰੀ ਸੋਭਾ ਕਥਨ ਨਹੀਂ ਕਰੀ ਜਾਤੀ ਹੈ ਕਥਨ ਸੇ ਰਹਿਤ ਹੈਂ॥
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ (ਸਰਨ ਆਏ ਦੀ) ਰੱਖਿਆ ਕਰਨ ਦੀ ਤਾਕਤ ਰੱਖਦਾ ਹੈਂ।

ਪਦ ਅਰਥ ਅਗਮ = ਅਪਹੁੰਚ। ਕਥਨੁ ਨ ਜਾਇ = ਬਿਆਨ ਨਹੀਂ ਹੋ ਸਕਦਾ। ਅਕਥੁ = ਬਿਆਨ ਤੋਂ ਪਰੇ।

SikhNet (Spanish)El Señor es Infinito, Inefable, lo más Alto de lo alto.

ਨਾਨਕ ਪ੍ਰਭ ਸਰਣਾਗਤੀ; ਰਾਖਨ ਕਉ ਸਮਰਥੁ ॥੧॥

naanak prabh saranaagatee; raakhan kau samarath |1|

Sant Singh KhalsaNanak seeks the Sanctuary of God, who is all-powerful to save us. ||1||
Manmohan SinghNanak has sought the refuge of the Lord, who is Omnipotent to save.
Manmohan Singh (Punjabi)ਨਾਨਕ ਨੇ ਸਾਹਿਬ ਦੀ ਸ਼ਰਣ ਲਈ ਹੈ, ਜੋ ਰਖਿਆ ਕਰਨ ਲਈ ਸਰਬ-ਸ਼ਕਤੀਵਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਰਖਿਆ ਕਰਨੇ ਕੋ ਸਮਰਥ ਪ੍ਰਭੂ! ਹਮ ਤੇਰੀ ਸਰਣਾਗਤੀ ਹੂਏ ਹੈਂ॥੧॥
Prof. Sahib Singhਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਤੂੰ ਸਭ ਦਾ ਮਾਲਕ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਬਿਆਨ ਤੋਂ ਪਰੇ ਹੈ ॥੧॥

ਪਦ ਅਰਥ ਪ੍ਰਭ = ਹੇ ਪ੍ਰਭੂ! ਰਾਖਨ ਕਉ = ਰੱਖਿਆ ਕਰਨ ਲਈ। ਸਮਰਥੁ = ਤਾਕਤ ਵਾਲਾ ॥੧॥

SikhNet (Spanish)Nanak busca Su Refugio pues Él tiene el poder de salvar a todos. (1)

Open this shabad →

Shabad Guru Arjan Dev Ji Raag Jaithsree

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।
SikhNet (Spanish)Chant

ਜਿਉ ਜਾਨਹੁ ਤਿਉ ਰਾਖੁ; ਹਰਿ ਪ੍ਰਭ ਤੇਰਿਆ ॥

jiau jaanahu tiau raakh; har prabh teriaa |

Sant Singh KhalsaSave me, any way You can; O Lord God, I am Yours.
Manmohan SinghMy Lord God, I am Thine, as Thou pleasest, so dost Thou preserve me.
Manmohan Singh (Punjabi)ਮੇਰੇ ਸੁਆਮੀ ਵਾਹਿਗੁਰੂ, ਮੈਂ ਤੈਡਾ ਹਾਂ। ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ।
Fareedkot Teekaਜਿਸ ਪ੍ਰਕਾਰ ਜਾਣੋਂ ਤੈਸੇ ਹੀ ਮੇਰੇ ਕੌ ਰਾਖੋ, ਹੇ ਹਰਿ ਪ੍ਰਭੂ! ਹਮ ਤੇਰੇ ਹੀ ਦਾਸ ਹੈਂ॥
Prof. Sahib Singhਹੇ ਹਰੀ! ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋ ਤਿਵੇਂ (ਮਾਇਆ ਦੇ ਮੋਹ ਤੋਂ) ਮੇਰੀ ਰੱਖਿਆ ਕਰ।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Oh Dios, pertenezco a Ti; sálvame de cualquier forma,

ਕੇਤੇ ਗਨਉ ਅਸੰਖ; ਅਵਗਣ ਮੇਰਿਆ ॥

kete gnau asankh; avagan meriaa |

Sant Singh KhalsaMy demerits are uncountable; how many of them should I count?
Manmohan SinghHow many misdeeds of mine should I count? They are innumerable.
Manmohan Singh (Punjabi)ਮੈਂ ਆਪਦੇ ਕੁਕਰਮ ਕਿੰਨੇ ਕੁ ਗਿਣਾ? ਉਹ ਅਣਗਿਣਤ ਹਨ।
Fareedkot Teekaਕਿਤਨੇ ਗਿਣਤੀ ਕਰੋਂ ਜੋ ਮੇਰੇ ਮੇਂ ਅਵਗੁਣੋਂ ਕਾ ਸਮਦਾਇ ਹੈ, ਸੋ ਅਸੰਖ ਹੀ ਹੈ, ਭਾਵ ਸੇ ਮੇਰੇ ਅਵਗੁਣ ਨਾ ਚਿਤਾਰੀਏ॥
Prof. Sahib Singhਮੈਂ (ਆਪਣੇ) ਕਿਤਨੇ ਕੁ ਔਗੁਣ ਗਿਣਾਂ? ਮੇਰੇ ਅੰਦਰ ਅਣਗਿਣਤ ਔਗੁਣ ਹਨ।

ਪਦ ਅਰਥ ਗਨਉ = ਮੈਂ ਗਿਣਾਂ, ਗਨਉਂ। ਅਸੰਖ = ਗਿਣਤੀ ਤੋਂ ਪਰੇ, ਅਣਗਿਣਤ।

SikhNet (Spanish)aunque mis deméritos abunden y no los pueda contar.

ਅਸੰਖ ਅਵਗਣ ਖਤੇ ਫੇਰੇ; ਨਿਤਪ੍ਰਤਿ ਸਦ ਭੂਲੀਐ ॥

asankh avagan khate fere; nitaprat sad bhooleeai |

Sant Singh KhalsaThe sins and crimes I committed are countless; day by day, I continually make mistakes.
Manmohan SinghCountless sins and errors have I committed; day by day, I ever go wrong.
Manmohan Singh (Punjabi)ਬੇਗਿਣਤ ਪਾਪ ਅਤੇ ਗਲਤੀਆਂ ਮੈਂ ਕੀਤੀਆਂ ਹਨ। ਰੋਜ ਬਰੋਜ ਮੈਂ ਹਮੇਸ਼ਾਂ ਹੀ ਭੁਲਦਾ ਰਹਿੰਦਾ ਹਾਂ।
Fareedkot Teekaਅਨੰਤ ਹੀ ਅਵਗੁਣ ਔਰ ਪੁਨਾ (ਖਤੇ) ਅਪਰਾਧ ਕਰ ਕੇ ਹਮ ਜੀਵ ਨਿਤੰਪ੍ਰਤੀ ਸਦਾ ਭੂਲਤੇ ਹੈਂ॥
Prof. Sahib Singhਹੇ ਪ੍ਰਭੂ! ਮੇਰੇ ਅਣਿਗਣਤ ਹੀ ਔਗੁਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆ ਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ।

ਪਦ ਅਰਥ ਖਤੇ = ਪਾਪ। ਫੇਰੇ = ਗੇੜੇ। ਨਿਤ ਪ੍ਰਤਿ = ਸਦਾ ਹੀ। ਸਦ = ਸਦਾ।

SikhNet (Spanish)Oh Señor, incontables son nuestras faltas y errores;

ਮੋਹ ਮਗਨ ਬਿਕਰਾਲ ਮਾਇਆ; ਤਉ ਪ੍ਰਸਾਦੀ ਘੂਲੀਐ ॥

moh magan bikaraal maaeaa; tau prasaadee ghooleeai |

Sant Singh KhalsaI am intoxicated by emotional attachment to Maya, the treacherous one; by Your Grace alone can I be saved.
Manmohan SinghI am inebriated with worldly love and the hideous worldly valuables. By thine grace can I be redeemed.
Manmohan Singh (Punjabi)ਦੁਨਿਆਵੀ ਮਮਤਾ ਅਤੇ ਭਿਆਨਕ ਸੰਸਾਰੀ ਪਦਾਰਥਾਂ ਨਾਲ ਮੈਂ ਮਤਵਾਲਾ ਹੋਇਆ ਹੋਇਆ ਹਾਂ। ਤੇਰੀ ਰਹਿਮਤ ਸਦਕਾ ਹੀ ਮੈਂ ਛੁਟਕਾਰਾ ਪਾ ਸਕਦਾਂ ਹਾਂ।
Fareedkot Teekaਮੋਹ ਮੇਂ ਮਗਨ ਹੋ ਕਰ ਮਾਇਆ ਮੇਂ ਬਿਕਰਾਲ ਹੋ ਰਹਾ ਹੂੰ, ਤੇਰੀ ਕਿਰਪਾ ਸੇ ਛੂਟੀਐਗਾ॥
Prof. Sahib Singhਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ।

ਪਦ ਅਰਥ ਬਿਕਰਾਲ = ਭਿਆਨਕ। ਤਉ ਪ੍ਰਸਾਦੀ = ਤੇਰੀ ਕਿਰਪਾ ਨਾਲ। ਘੂਲੀਐ = ਬਚ ਸਕੀਦਾ ਹੈ।

SikhNet (Spanish)nos desviamos siempre del Sendero. Estamos perdidos en las garras traicioneras de Maya y sólo a través de Tu Gracia

ਲੂਕ ਕਰਤ ਬਿਕਾਰ ਬਿਖੜੇ; ਪ੍ਰਭ. ਨੇਰ ਹੂ ਤੇ ਨੇਰਿਆ ॥

look karat bikaar bikharre; prabh. ner hoo te neriaa |

Sant Singh KhalsaSecretly, I commit hideous sins of corruption, even though God is the nearest of the near.
Manmohan SinghIn secrecy, I commit agonizing sins, but the Lord is the nearest of the near.
Manmohan Singh (Punjabi)ਲੁਕ ਕੇ ਮੈਂ ਦੁਖਦਾਈ ਪਾਪ ਕਮਾਉਂਦਾ ਹਾਂ, ਪਰ ਸੁਆਮੀ ਨੇੜੇ ਤੋਂ ਭੀ ਨੇੜੇ ਹੈ।
Fareedkot Teekaਤੇਰੇ ਪਾਸੋਂ (ਲੂਕ) ਛਪ ਕਰ ਕੇ (ਬਿਖੜੇ) ਔਖੇ ਅਸਥਾਨੋਂ ਮੇਂ ਇਹ ਜੀਵ ਵਾ ਮੈਂ ਵਿਕਾਰ ਕਰਤਾ ਹੂੰ, ਪਰੰਤੂ ਹੇ ਪ੍ਰਭੂ! ਤੂੰ ਨਿਕਟ ਤੇ ਨਿਕਟ ਦੇਖਤਾ ਹੈਂ॥
Prof. Sahib Singhਅਸੀਂ ਜੀਵ ਦੁਖਦਾਈ ਵਿਕਾਰ (ਆਪਣੇ ਵਲੋਂ) ਪਰਦੇ ਵਿਚ ਕਰਦੇ ਹਾਂ, ਪਰ, ਹੇ ਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ (ਸਾਡੇ ਨਾਲ ਹੀ) ਵੱਸਦਾ ਹੈ।

ਪਦ ਅਰਥ ਲੂਕ ਕਰਤ = ਲੁਕਾਉ ਕਰਦਿਆਂ। ਬਿਖੜੇ = ਔਖੇ। ਨੇਰ ਹੂ ਤੇ ਨੇਰਿਆ = ਨੇੜੇ ਤੋਂ ਨੇੜੇ।

SikhNet (Spanish)somos redimidos. A escondidas cometemos grandes faltas, pero Tú, oh Dios, estás muy cerca, tan cerca.

ਬਿਨਵੰਤਿ ਨਾਨਕ. ਦਇਆ ਧਾਰਹੁ; ਕਾਢਿ ਭਵਜਲ ਫੇਰਿਆ ॥੧॥

binavant naanak. deaa dhaarahu; kaadt bhavajal feriaa |1|

Sant Singh KhalsaPrays Nanak, shower me with Your Mercy, Lord, and lift me up, out of the whirlpool of the terrifying world-ocean. ||1||
Manmohan SinghPrays Nanak, O Lord, show mercy unto me and pull me out of the whirl pools of the dreadful world ocean.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਹੇ ਸਾਹਿਬ! ਮੇਰੇ ਉੱਤੇ ਮਿਹਰ ਕਰ ਅਤੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਦੀਆਂ ਘੁਮਣ ਘੇਰੀਆਂ ਵਿਚੋਂ ਬਾਹਰ ਕੱਢ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਅਪਨੀ ਦਇਆ ਧਾਰੋ ਮੇਰੇ ਕੋ ਸੰਸਾਰ ਸਮੁੰਦਰ ਕੇ ਫੇਰ ਸੇ ਕਾਢ ਲੀਜੀਏ, ਭਾਵ ਸੇ ਜਨਮ ਮਰਨ ਸੇ ਰਹਿਤ ਕਰੀਏ ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ! ਸਾਡੇ ਉਤੇ ਮੇਹਰ ਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਗੇੜ ਵਿਚੋਂ ਕੱਢ ਲੈ ॥੧॥

ਪਦ ਅਰਥ ਭਵਜਲ = ਸੰਸਾਰ-ਸਮੁੰਦਰ। ਫੇਰਿਆ = ਗੇੜਾਂ ਵਿਚੋਂ ॥੧॥

SikhNet (Spanish)Dice Nanak, oh Dios, ten Compasión y termina mis idas y venidas. (1)

Open this shabad →

Shabad Guru Arjan Dev Ji Raag Jaithsree

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਨਿਰਤਿ ਨ ਪਵੈ. ਅਸੰਖ ਗੁਣ; ਊਚਾ ਪ੍ਰਭ ਕਾ ਨਾਉ ॥

nirat na pavai. asankh gun; aoochaa prabh kaa naau |

Sant Singh KhalsaCountless are His virtues; they cannot be enumerated. God's Name is lofty and exalted.
Manmohan SinghInnumerable are the virtues of the Lord and they cannot be enumerated. Lofty indeed is the Lord's Name.
Manmohan Singh (Punjabi)ਅਣਗਿਣਤ ਹਨ ਸਾਹਿਬ ਦੀਆਂ ਉੱਤਮਤਾਈਆਂ, ਉਹ ਗਿਣੀਆਂ ਨਹੀਂ ਜਾ ਸਕਦੀਆਂ। ਪਰਮ ਬੁਲੰਦ ਹੈ ਉਸ ਦਾ ਨਾਮ।
Fareedkot Teekaਹੇ ਪ੍ਰਭੂ! ਤੇਰੇ ਅਨੰਤ ਗੁਣੋਂ ਕਾ (ਨਿਰਤਿ) ਗਿਣਨਾ ਨਹੀਂ ਪੜਤਾ ਹੈ ਔਰ ਤੇਰਾ ਨਾਮ ਸਰਬ ਤੇ ਊਚਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੇ ਅਣਗਿਣਤ ਗੁਣਾਂ ਦਾ ਨਿਰਨਾ ਨਹੀਂ ਹੋ ਸਕਦਾ, ਉਸ ਦਾ ਨਾਮਣਾ (ਵਡੱਪਣ) ਸਭ ਤੋਂ ਉੱਚਾ ਹੈ।

ਪਦ ਅਰਥ ਨਿਰਤਿ = ਨਿਰਨਾ, ਪਰਖ। ਅਸੰਖ = ਅਣਗਿਣਤ।

SikhNet (Spanish)Millones son los Méritos de Dios; uno no los podría contar. El Nombre del Señor es lo Supremo de lo Sublime.

ਨਾਨਕ ਕੀ ਬੇਨੰਤੀਆ; ਮਿਲੈ ਨਿਥਾਵੇ ਥਾਉ ॥੨॥

naanak kee benanteea; milai nithaave thaau |2|

Sant Singh KhalsaThis is Nanak's humble prayer, to bless the homeless with a home. ||2||
Manmohan SinghThis is the prayer of Nanak, "O Lord, bless Thou the abodeless beings with an abode".
Manmohan Singh (Punjabi)ਨਾਨਕ ਦੀ ਇਹ ਪ੍ਰਾਰਥਨਾ ਹੈ "ਹੇ ਪ੍ਰਭੂ! ਥਾਂ ਵਿਹੁਣੇ ਜੀਵਾਂ ਨੂੰ ਤੂੰ ਥਾਂ ਟਿਕਾਣਾ ਪ੍ਰਦਾਨ ਕਰ।"
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਕੀ ਆਪ ਕੇ ਆਗੇ ਇਹੀ ਬੇਨਤੀ ਹੈ, ਜੋ ਮੈਂ ਨਿਥਾਵੇਂ ਕੌ ਸਰੂਪ ਅਸਥਾਨ ਪ੍ਰਾਪਤਿ ਹੋਵੈ॥੨॥
Prof. Sahib Singhਨਾਨਕ ਦੀ (ਉਸੇ ਦੇ ਦਰ ਤੇ ਹੀ) ਅਰਦਾਸ ਹੈ ਕਿ (ਮੈਨੂੰ) ਨਿਆਸਰੇ ਨੂੰ (ਉਸ ਦੇ ਚਰਨਾਂ ਵਿਚ) ਥਾਂ ਮਿਲ ਜਾਏ ॥੨॥

ਪਦ ਅਰਥ ਨਿਥਾਵੇ = ਨਿਆਸਰੇ ਨੂੰ ॥੨॥

SikhNet (Spanish)La oración de Nanak es, oh Dios, la que da Tu Soporte a Tus criaturas que no lo tienen. (2)

Open this shabad →

Shabad Guru Arjan Dev Ji Raag Jaithsree

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।

ਪਦ ਅਰਥ ਛੰਤੁ।

SikhNet (Spanish)Chant

ਦੂਸਰ ਨਾਹੀ ਠਾਉ; ਕਾ ਪਹਿ ਜਾਈਐ ॥

doosar naahee tthaau; kaa peh jaaeeai |

Sant Singh KhalsaThere is no other place at all - where else should I go?
Manmohan SinghWithout Thee, there is not another place, Then whom else should I go to?
Manmohan Singh (Punjabi)ਤੇਰੇ ਬਾਝੋਂ ਹੋਰ ਕੋਈ ਥਾਂ ਨਹੀਂ। ਤਦ ਮੈਂ ਹੋਰ ਕੀਹਦੇ ਕੋਲ ਜਾਵਾਂ?
Fareedkot Teekaਹੇ ਵਾਹਿਗੁਰੂ! ਤੇਰੇ ਬਿਨਾਂ ਮੇਰੇ ਕੋ ਕੋਈ ਦੂਸਰਾ ਅਸਥਾਨ ਨਹੀਂ ਹੈ ਤੌ ਔਰ ਕਿਸ ਕੇ ਪਾਸ ਜਾਈਏ ਅਰਥਾਤ ਤੇਰੇ ਬਿਨਾਂ ਕਿਸੀ ਪਾਸ ਨ ਜਾਵੋਂਗਾ॥
Prof. Sahib Singhਹੇ ਭਾਈ! ਅਸਾਂ ਜੀਵਾਂ ਵਾਸਤੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਥਾਂ ਨਹੀਂ ਹੈ, (ਪਰਮਾਤਮਾ ਦਾ ਦਰ ਛੱਡ ਕੇ) ਅਸੀਂ ਹੋਰ ਕਿਸ ਦੇ ਪਾਸ ਜਾ ਸਕਦੇ ਹਾਂ?

ਪਦ ਅਰਥ ਠਾਉ = ਥਾਂ, ਆਸਰਾ। ਕਾ ਪਹਿ = ਕਿਸ ਦੇ ਪਾਸ?

SikhNet (Spanish)No hay ningún otro lugar a donde ir. ¿A dónde puedes ir? Mira,

ਆਠ ਪਹਰ ਕਰ ਜੋੜਿ; ਸੋ ਪ੍ਰਭੁ ਧਿਆਈਐ ॥

aatth pehar kar jorr; so prabh dhiaaeeai |

Sant Singh KhalsaTwenty-four hours a day, with my palms pressed together, I meditate on God.
Manmohan SinghThroughout eight watches of the day, I meditate on that Lord with hands joined.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ, ਹੱਥ ਬੰਨ੍ਹ ਕੇ ਮੈਂ ਉਸ ਸੁਆਮੀ ਦਾ ਸਿਮਰਨ ਕਰਦਾ ਹਾਂ।
Fareedkot Teekaਆਠ ਪਹਿਰ ਮੇਂ ਸਦਾ ਦੋਨੋਂ ਹਾਥ ਜੋੜ ਕਰ ਕੇ ਸੋ ਹੇ ਪ੍ਰਭੂ! ਤੇਰੇ ਕੌ ਹੀ ਧਿਆਈਐ॥
Prof. Sahib Singhਦੋਵੇਂ ਹੱਥ ਜੋੜ ਕੇ ਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ।

ਪਦ ਅਰਥ ਕਰ = {ਬਹੁ-ਵਚਨ} ਦੋਵੇਂ ਹੱਥ। ਜੋੜਿ = ਜੋੜ ਕੇ। ਧਿਆਈਐ = ਸਿਮਰਨਾ ਚਾਹੀਦਾ ਹੈ।

SikhNet (Spanish)contempla siempre a tu Dios con las palmas juntas, pues si vives siempre en Él, t

ਧਿਆਇ ਸੋ ਪ੍ਰਭੁ ਸਦਾ ਅਪੁਨਾ; ਮਨਹਿ ਚਿੰਦਿਆ ਪਾਈਐ ॥

dhiaae so prabh sadaa apunaa; maneh chindiaa paaeeai |

Sant Singh KhalsaMeditating forever on my God, I receive the fruits of my mind's desires.
Manmohan SinghMeditating ever on that Lord of mine, I obtain my heart-desired boons.
Manmohan Singh (Punjabi)ਹਮੇਸ਼ਾਂ ਉਸ ਆਪਣੇ ਸੁਆਮੀ ਦਾ ਚਿੰਤਨ ਕਰਨ ਦੁਆਰਾ, ਮੈਂ ਆਪਣੀਆਂ ਚਿੱਤ-ਚਾਹੁੰਦੀਆਂ ਮੁਰਾਦਾਂ ਪਾਉਂਦਾ ਹਾਂ।
Fareedkot Teekaਸੋ ਹੇ ਅਪਨਾ ਪ੍ਰਭੂ! ਤੇਰੇ ਕੋ ਸਦਾ ਧਿਆਇ ਕਰ ਕੇ ਮਨਵਾਂਛਤ ਫਲ ਕੋ ਪਾਈਤਾ ਹੈ॥
Prof. Sahib Singhਹੇ ਭਾਈ! ਆਪਣੇ ਉਸ ਪ੍ਰਭੂ ਦਾ ਧਿਆਨ ਧਰ ਕੇ (ਉਸ ਦੇ ਦਰ ਤੋਂ) ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ।

ਪਦ ਅਰਥ ਧਿਆਇ = ਸਿਮਰ ਕੇ। ਮਨਹਿ = ਮਨਿ ਹੀ, ਮਨ ਵਿਚ ਹੀ {ਲਫ਼ਜ਼ 'ਮਨਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਚਿੰਦਿਆ = ਚਿਤਵਿਆ ਹੋਇਆ।

SikhNet (Spanish)odos tus deseos serán cumplidos.

ਤਜਿ ਮਾਨ ਮੋਹੁ ਵਿਕਾਰੁ ਦੂਜਾ; ਏਕ ਸਿਉ ਲਿਵ ਲਾਈਐ ॥

taj maan mohu vikaar doojaa; ek siau liv laaeeai |

Sant Singh KhalsaRenouncing pride, attachment, corruption and duality, I lovingly center my attention on the One Lord.
Manmohan SinghRenouncing pride, secular attachment and the sin of duality, fix thou, O man, thy attention on the One Lord.
Manmohan Singh (Punjabi)ਹੰਕਾਰ, ਸੰਸਾਰੀ ਲਗਨ ਅਤੇ ਦਵੈਤ-ਭਾਵ ਦੇ ਪਾਪ ਨੂੰ ਛੱਡ ਕੇ, ਤੂੰ ਹੇ ਬੰਦੇ! ਇਕ ਪ੍ਰਭੂ ਨਾਲ ਆਪਣੀ ਬਿਰਤੀ ਜੋੜ।
Fareedkot Teekaਏਹ ਵਰ ਦੇਹ ਮਾਨ ਮੋਹ ਆਦੀ ਵਿਕਾਰੋਂ ਸੰਜੁਗਤ ਦ੍ਵੈਤ ਭਾਵ ਕੋ ਤਿਆਗ ਕਰ ਕੇ ਏਕ ਤੇਰੇ ਮੇਂ ਹੀ ਬਿਰਤੀ ਕੋ ਲਗਾਈਐ॥
Prof. Sahib Singh(ਆਪਣੇ ਅੰਦਰੋਂ) ਅਹੰਕਾਰ, ਮੋਹ, ਅਤੇ ਕੋਈ ਹੋਰ ਆਸਰਾ ਭਾਲਣ ਦਾ ਭੈੜ ਤਿਆਗ ਕੇ ਇਕ ਪਰਮਾਤਮਾ ਦੇ ਚਰਨਾਂ ਨਾਲ ਹੀ ਸੁਰਤ ਜੋੜਨੀ ਚਾਹੀਦੀ ਹੈ।

ਪਦ ਅਰਥ ਤਜਿ = ਛੱਡ ਕੇ। ਵਿਕਾਰੁ ਦੂਜਾ = ਕੋਈ ਹੋਰ ਆਸਰਾ ਭਾਲਣ ਦਾ ਭੈੜ। ਸਿਉ = ਨਾਲ।

SikhNet (Spanish)Abandona tu ego, tu apego y tus pasiones, y entónate sólo en el Único Dios.

ਅਰਪਿ ਮਨੁ ਤਨੁ ਪ੍ਰਭੂ ਆਗੈ; ਆਪੁ ਸਗਲ ਮਿਟਾਈਐ ॥

arap man tan prabhoo aagai; aap sagal mittaaeeai |

Sant Singh KhalsaDedicate your mind and body to God; eradicate all your self-conceit.
Manmohan SinghDedicating thy body and soul to the Lord, wholly efface thou, thy self-conceit.
Manmohan Singh (Punjabi)ਆਪਣੀ ਦੇਹ ਤੇ ਆਤਮਾ ਨੂੰ ਸੁਆਮੀ ਅੱਗੇ ਸਮਰਪਨ ਕਰ ਕੇ ਤੂੰ ਆਪਣੀ ਸਵੈ-ਹੰਗਤਾ ਨੂੰ ਪੂਰੀ ਤਰ੍ਹਾਂ ਮੇਟ ਦੇ।
Fareedkot Teekaਹੇ ਪ੍ਰਭੂ! ਤੇਰੇ ਆਗੇ ਮਨ ਤਨ ਕੋ ਅਰਪਨ ਕਰ ਕੇ ਸੰਪੂਰਨ ਆਪਾ ਭਾਵ ਕੋ ਜਬ ਮਿਟਾਈਐ॥
Prof. Sahib Singhਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ (ਆਪਣੇ ਅੰਦਰੋਂ) ਸਾਰਾ ਆਪਾ-ਭਾਵ ਮਿਟਾ ਦੇਣਾ ਚਾਹੀਦਾ ਹੈ।

ਪਦ ਅਰਥ ਅਰਪਿ = ਭੇਟਾ ਕਰ ਕੇ। ਆਪੁ = ਆਪਾ-ਭਾਵ।

SikhNet (Spanish)Entrega tu cuerpo y tu mente a tu Señor y calma la voz de tu mente.

ਬਿਨਵੰਤਿ ਨਾਨਕੁ. ਧਾਰਿ ਕਿਰਪਾ; ਸਾਚਿ ਨਾਮਿ ਸਮਾਈਐ ॥੨॥

binavant naanak. dhaar kirapaa; saach naam samaaeeai |2|

Sant Singh KhalsaPrays Nanak, shower me with Your mercy, Lord, that I may be absorbed in Your True Name. ||2||
Manmohan SinghSupplicates Nanak, my Lord, take pity on me, that I may be absorbed in Thy True Name.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਹੇ ਸਾਂਈ, ਮੇਰੇ ਉੱਤੇ ਤਰਸ ਕਰ, ਤਾਂ ਜੋ ਮੈਂ ਤੇਰੇ ਸੱਚੇ ਨਾਮ ਵਿੰਚ ਲੀਨ ਹੋ ਜਾਵਾਂ।
Fareedkot Teekaਸ੍ਰੀ ਗੁਰੂ ਜੀ ਬੇਨਤੀ ਕਰਤੇ ਹੈਂ: ਤਬ ਹੇ ਵਾਹਿਗੁਰੂ! ਆਪ ਦਇਆ ਧਾਰ ਕਰ ਕੇ ਅਪਨੇ ਸਚੇ ਨਾਮ ਮੇਂ ਸਮਾਇ ਲੇਤੇ ਹੋ॥੨॥☬ਉਪਦੇਸ:
Prof. Sahib Singhਨਾਨਕ (ਤਾਂ ਪ੍ਰਭੂ ਦੇ ਦਰ ਤੇ ਹੀ) ਬੇਨਤੀ ਕਰਦਾ ਹੈ (ਤੇ ਆਖਦਾ ਹੈ-ਹੇ ਪ੍ਰਭੂ!) ਮੇਹਰ ਕਰ (ਤੇਰੀ ਮੇਹਰ ਨਾਲ ਹੀ ਤੇਰੇ) ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਲੀਨ ਹੋ ਸਕੀਦਾ ਹੈ ॥੨॥

ਪਦ ਅਰਥ ਸਾਚਿ = ਸਦਾ-ਥਿਰ ਰਹਿਣ ਵਾਲੇ ਵਿਚ। ਸਾਚਿ ਨਾਮਿ = ਸਦਾ-ਥਿਰ ਰਹਿਣ ਵਾਲੇ ਹਰਿ ਦੇ ਨਾਮ ਵਿਚ। ਸਮਾਈਐ = ਲੀਨ ਰਹਿਣਾ ਚਾਹੀਦਾ ਹੈ ॥੨॥

SikhNet (Spanish)Dice Nanak, oh Dios, ten Compasión de mí para que me inmerja en Tu Nombre. (2)

Open this shabad →

Shabad Guru Arjan Dev Ji Raag Jaithsree

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਰੇ ਮਨ. ਤਾ ਕਉ ਧਿਆਈਐ; ਸਭ ਬਿਧਿ ਜਾ ਕੈ ਹਾਥਿ ॥

re man. taa kau dhiaaeeai; sabh bidh jaa kai haath |

Sant Singh KhalsaO mind, meditate on the One, who holds everything in His hands.
Manmohan SinghO my soul, contemplate thou on Him, in whose hand is everything.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਉਸ ਦਾ ਸਿਮਰਨ ਕਰ, ਜਿਸ ਦੇ ਹੰਥ ਵਿੱਚ ਸਾਰੀਆਂ ਵਿਉਤਾਂ ਹਨ।
Fareedkot Teekaਹੇ ਮਨ! ਤਿਸ ਵਾਹਿਗੁਰੂ ਕੋ ਧਿਆਈਐ, ਸੰਪੂਰਨ ਸੰਸਾਰ ਕੀ ਬਿਧੀ ਜਿਸ ਕੇ ਹਾਥ ਮੇਂ ਹੈ॥
Prof. Sahib Singhਹੇ (ਮੇਰੇ) ਮਨ! ਜਿਸ ਪਰਮਾਤਮਾ ਦੇ ਹੱਥ ਵਿਚ (ਸਾਡੀ) ਹਰੇਕ (ਜੀਵਨ-) ਜੁਗਤਿ ਹੈ, ਉਸ ਦਾ ਨਾਮ ਸਿਮਰਨਾ ਚਾਹੀਦਾ ਹੈ।

ਪਦ ਅਰਥ ਤਾ ਕਉ = ਉਸ (ਪ੍ਰਭੂ ਦੇ ਨਾਮ) ਨੂੰ। ਸਭ ਬਿਧਿ = ਹਰੇਕ ਕਿਸਮ ਦੀ ਜੁਗਤਿ। ਹਾਥਿ = ਹੱਥ ਵਿਚ। ਜਾ ਕੈ ਹਾਥਿ = ਜਿਸ ਦੇ ਹੱਥ ਵਿਚ।

SikhNet (Spanish)Oh mente, contempla a Aquél en Cuyas Manos está todo,

ਰਾਮ ਨਾਮ ਧਨੁ ਸੰਚੀਐ; ਨਾਨਕ ਨਿਬਹੈ ਸਾਥਿ ॥੩॥

raam naam dhan sancheeai; naanak nibahai saath |3|

Sant Singh KhalsaGather the wealth of the Lord's Name; O Nanak, it shall always be with You. ||3||
Manmohan SinghAmass thou the wealth of the Lord's Name. Nanak, it shall stand by thee in the yond.
Manmohan Singh (Punjabi)ਤੂੰ ਪ੍ਰਭੂ ਦੇ ਨਾਮ ਦੀ ਦੌਲਤ ਇਕੱਤਰ ਕਰ। ਨਾਨਕ, ਪ੍ਰਲੋਕ ਵਿੱਚ ਇਹ ਤੇਰਾ ਪੱਖ ਪੂਰੇਗੀ।
Fareedkot Teekaਤਿਸ ਰਾਮ ਕੇ ਨਾਮ ਜਾਪ ਧਨ ਕੋ ਹੀ (ਸੰਚੀਐ) ਏਕੱਤ੍ਰ ਕਰੀਏ। ਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਤੇਰੇ ਸਾਥ ਨਿਭੈਗਾ, ਭਾਵ ਸੇ ਸਹਾਈ ਹੋਵੈਗਾ ॥੩॥
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ, (ਇਹੀ ਧਨ) ਸਾਡੇ ਨਾਲ ਸਾਥ ਕਰਦਾ ਹੈ ॥੩॥

ਪਦ ਅਰਥ ਸੰਚੀਐ = ਇਕੱਠਾ ਕਰਨਾ ਚਾਹੀਦਾ ਹੈ। ਨਿਬਹੈ = ਸਾਥ ਕਰਦਾ ਹੈ। ਸਾਥਿ = ਨਾਲ ॥੩॥

SikhNet (Spanish)descubre el Tesoro del Naam, el Nombre del Señor, pues al final es lo Único que se irá contigo. (3)

Open this shabad →

Shabad Guru Arjan Dev Ji Raag Jaithsree

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।

ਪਦ ਅਰਥ ਛੰਤੁ।

SikhNet (Spanish)Chant

ਸਾਥੀਅੜਾ ਪ੍ਰਭੁ ਏਕੁ; ਦੂਸਰ ਨਾਹਿ ਕੋਇ ॥

saatheearraa prabh ek; doosar naeh koe |

Sant Singh KhalsaGod is our only True Friend; there is not any other.
Manmohan SinghThe Lord alone is the real friend; there is not another.
Manmohan Singh (Punjabi)ਕੇਵਲ ਸੁਆਮੀ ਹੀ ਸੰਚਾ ਸਾਥੀ ਹੈ। ਹੋਰ ਕੋਈ ਹੈ ਹੀ ਨਹੀਂ।
Fareedkot Teekaਹੇ ਭਾਈ! ਪ੍ਰਭੂ ਏਕ ਹੀ ਹਮਾਰਾ ਸਾਥੀ ਹੈ ਔਰ ਕੋਈ ਦੂਸਰਾ ਸੰਗੀ ਨਹੀਂ ਹੈ॥
Prof. Sahib Singhਹੇ ਭਾਈ! ਸਿਰਫ਼ ਪਰਮਾਤਮਾ ਹੀ (ਸਦਾ ਨਾਲ ਨਿਭਣ ਵਾਲਾ) ਸਾਥੀ ਹੈ, ਉਸ ਤੋਂ ਬਿਨਾ ਹੋਰ ਕੋਈ (ਸਾਥੀ) ਨਹੀਂ।

ਪਦ ਅਰਥ ਸਾਥੀਅੜਾ = ਪਿਆਰਾ ਸਾਥੀ।

SikhNet (Spanish)El Señor es nuestro Único Amigo; no hay nadie más, pues Él compenetra los espacios,

ਥਾਨ ਥਨੰਤਰਿ ਆਪਿ; ਜਲਿ ਥਲਿ ਪੂਰ ਸੋਇ ॥

thaan thanantar aap; jal thal poor soe |

Sant Singh KhalsaIn the places and interspaces, in the water and on the land, He Himself is pervading everywhere.
Manmohan SinghIn places, inter-space, ocean and land, He Himself is fully contained.
Manmohan Singh (Punjabi)ਥਾਵਾਂ, ਵਿੱਥਾਂ, ਸਮੁੰਦਰ ਅਤੇ ਧਰਤੀ ਵਿੰਚ ਉਹ ਖੁਦ ਹੀ ਪਰੀਪੂਰਨ ਹੈ।
Fareedkot Teekaਆਪ ਹੀ ਅਸਥਾਨ ਹੈਂ ਔਰ ਤਿਨ ਕੇ ਅੰਦਰ ਭੀ ਆਪ ਹੀ ਹੈਂ, ਜਲ ਥਲੋਂ ਮੇਂ ਸੋਈ ਪੂਰਨ ਹੋਇ ਰਹਾ ਹੈ॥
Prof. Sahib Singhਉਹੀ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਹਰੇਕ ਥਾਂ ਵਿਚ ਵੱਸ ਰਿਹਾ ਹੈ।

ਪਦ ਅਰਥ ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਪੂਰ = ਵਿਆਪਕ। ਸੋਇ = ਉਹ ਹੀ।

SikhNet (Spanish)los espacios inferiores, la tierra y también los mares. Él lo compenetra todo;

ਜਲਿ ਥਲਿ ਮਹੀਅਲਿ ਪੂਰਿ ਰਹਿਆ; ਸਰਬ ਦਾਤਾ ਪ੍ਰਭੁ ਧਨੀ ॥

jal thal maheeal poor rahiaa; sarab daataa prabh dhanee |

Sant Singh KhalsaHe is totally permeating the water, the land and the sky; God is the Great Giver, the Lord and Master of all.
Manmohan SinghThe Beneficent Lord Master of all is filling the ocean, land and the firmament.
Manmohan Singh (Punjabi)ਸਾਰਿਆਂ ਦਾ ਦਾਤਾਰ ਸੁਆਮੀ ਮਾਲਕ, ਸਮੁੰਦਰ, ਧਰਤੀ ਅਤੇ ਆਕਾਸ਼ ਨੂੰ ਭਰ ਰਿਹਾ ਹੈ।
Fareedkot Teekaਜਲੋਂ ਮੇਂ, ਥਲੋਂ ਮੇਂ, ਪ੍ਰਿਥਵੀ (ਅਲਿ) ਅਕਾਸ ਆਦਿ ਸਰਬ ਬੀਚ ਸਰਬ ਕਾ ਦਾਤਾ ਧਨੀ ਰੂਪ ਪ੍ਰਭੂ ਪੂਰਨ ਹੋਇ ਰਹਿਆ ਹੈ॥
Prof. Sahib Singhਹੇ ਭਾਈ! ਉਹ ਮਾਲਕ-ਪ੍ਰਭੂ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਵਿਆਪ ਰਿਹਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।

ਪਦ ਅਰਥ ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਧਨੀ = ਮਾਲਕ।

SikhNet (Spanish)es el Único Señor Benévolo y Maestro de todo. Es el Único Soporte de la Tierra, Infinito e Insondable.

ਗੋਪਾਲ ਗੋਬਿੰਦ. ਅੰਤੁ ਨਾਹੀ; ਬੇਅੰਤ ਗੁਣ. ਤਾ ਕੇ ਕਿਆ ਗਨੀ ॥

gopaal gobind. ant naahee; beant gun. taa ke kiaa ganee |

Sant Singh KhalsaThe Lord of the world, the Lord of the universe has no limit; His Glorious Virtues are unlimited - how can I count them?
Manmohan SinghThe World-Cherisher and the Master of the universe has no limit. Innumerable are His merits. How can I recount them?
Manmohan Singh (Punjabi)ਸ੍ਰਿਸ਼ਟੀ ਦੇ ਪਾਲਣ-ਪੋਸ਼ਣਹਾਰ ਅਤੇ ਆਲਮ ਦੇ ਮਾਲਕ ਦਾ ਕੋਈ ਹੱਦ-ਬੰਨਾ ਨਹੀਂ। ਅਨੰਤ ਹਨ ਉਸ ਦੀਆਂ ਵਡਿਆਈਆਂ। ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਗਿਣ ਸਕਦਾ ਹਾਂ?
Fareedkot Teekaਗੋਪਾਲ ਗੋਬਿੰਦ ਕਾ ਕੁਛ ਅੰਤ ਨਹੀਂ ਹੈ, ਤਾਂ ਤੇ ਹੇ ਬਿਅੰਤ! ਤੇਰੇ ਗੁਣ ਮੈਂ ਕਿਆ ਗਿਣੋਂ, ਭਾਵ ਗੁਣ ਕਹੇ ਨਹੀਂ ਜਾਤੇ ਹੈਂ॥
Prof. Sahib Singhਉਸ ਗੋਪਾਲ ਗੋਬਿੰਦ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਉਸ ਦੇ ਗੁਣ ਬੇਅੰਤ ਹਨ, ਮੈਂ ਉਸ ਦੇ ਗੁਣ ਕੀਹ ਗਿਣ ਸਕਦਾ ਹਾਂ?

ਪਦ ਅਰਥ ਤਾ ਕੇ = ਉਸ ਦੇ। ਕਿਆ ਗਨੀ = ਮੈਂ ਕੀਹ ਗਿਣ ਸਕਦਾ ਹਾਂ?

SikhNet (Spanish)De Sus miles y miles de Méritos, ¿cuál podría yo mencionar?

ਭਜੁ ਸਰਣਿ ਸੁਆਮੀ ਸੁਖਹ ਗਾਮੀ; ਤਿਸੁ ਬਿਨਾ ਅਨ, ਨਾਹਿ ਕੋਇ ॥

bhaj saran suaamee sukhah gaamee; tis binaa an, naeh koe |

Sant Singh KhalsaI have hurried to the Sanctuary of the Lord Master, the Bringer of peace; without Him, there is no other at all.
Manmohan SinghI hasten to the refuge of Lord, the harbinger of peace. Without Him there is not any other.
Manmohan Singh (Punjabi)ਆਰਾਮ ਦੇ ਹਲਕਾਰੇ ਸੁਆਮੀ ਦੀ ਦੌੜ ਕੇ ਮੈਂ ਪਨਾਹ ਲੈਦਾ ਹਾਂ। ਉਸ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਸ੍ਵਾਮੀ ਕੀ ਸਰਣ ਮੇਂ ਭਜ ਕਰ ਕੇ ਹਮ ਸੁਖ ਮੇਂ (ਗਾਮੀ) ਵਿਚਰਨੇ ਵਾਲੇ ਹੂਏ ਹੈਂ, ਤਿਸ ਬਿਨਾ ਮੇਰੇ ਕੋ ਔਰ ਦੂਸਰਾ ਕੋਈ ਨਹੀਂ ਹੈ॥
Prof. Sahib Singhਹੇ ਭਾਈ! ਉਸ ਮਾਲਕ ਦੀ ਸਰਨ ਪਿਆ ਰਹੁ, ਉਹ ਹੀ ਸਾਰੇ ਸੁਖ ਅਪੜਾਣ ਵਾਲਾ ਹੈ। ਉਸ ਤੋਂ ਬਿਨਾ (ਅਸਾਂ ਜੀਵਾਂ ਦਾ) ਹੋਰ ਕੋਈ (ਸਹਾਰਾ) ਨਹੀਂ ਹੈ।

ਪਦ ਅਰਥ ਭਜੁ = ਪਉ, ਜਾਹ। ਸੁਖਹਗਾਮੀ = ਸੁਖ ਅਪੜਾਣ ਵਾਲਾ। ਅਨ = {अन्य} ਹੋਰ।

SikhNet (Spanish)Busco el Refugio de mi Señor, el Recinto de Paz, pues no hay nadie más que me apoye.

ਬਿਨਵੰਤਿ ਨਾਨਕ. ਦਇਆ ਧਾਰਹੁ; ਤਿਸੁ ਪਰਾਪਤਿ ਨਾਮੁ ਹੋਇ ॥੩॥

binavant naanak. deaa dhaarahu; tis paraapat naam hoe |3|

Sant Singh KhalsaPrays Nanak, that being, unto whom the Lord shows mercy - he alone obtains the Naam. ||3||
Manmohan SinghPrays Nanak, to whomsoever Thou showest mercy, O Lord, he alone attains to Thy Name.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਜਿਸ ਕਿਸੇ ਤੇ ਤੂੰ ਮਿਹਰ ਕਰਦਾ ਹੈ, ਹੇ ਸਾਈਂ! ਕੇਵਲ ਓਹੀ ਤੇਰੇ ਨਾਮ ਨੂੰ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਕਾਲ ਪੁਰਖ ਜਿਸ ਪਰ ਦਇਆ ਧਾਰਤਾ ਹੈ, ਤਿਸੀ ਕੋ ਨਾਮ ਪ੍ਰਾਪਤਿ ਹੋਤਾ ਹੈ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਜਿਸ ਉਤੇ ਤੂੰ ਮੇਹਰ ਕਰਦਾ ਹੈਂ, ਉਸ ਨੂੰ ਤੇਰਾ ਨਾਮ ਹਾਸਲ ਹੋ ਜਾਂਦਾ ਹੈ ॥੩॥

ਪਦ ਅਰਥ ਧਾਰਹੁ = ਕਰਦੇ ਹੋ ॥੩॥

SikhNet (Spanish)Dice Nanak, oh Dios, aquél que goza de Tu Misericordia obtiene el Naam. (3)

Open this shabad →

Ang 704 of 1430