ਮਲਾਰ ਮਹਲਾ ੫ ॥
malaar mahalaa 5 | Ang 1266
Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.
ਸਗਲ ਬਿਧੀ ਜੁਰਿ. ਆਹਰੁ ਕਰਿਆ; ਤਜਿਓ ਸਗਲ ਅੰਦੇਸਾ ॥
sagal bidhee jur. aahar kariaa; tajio sagal andesaa | Ang 1266
Sant Singh KhalsaI tried everything, and gathered all devices together; I have discarded all my anxieties.
Manmohan SinghAssembling all the means, I have made an effort and have abandoned all care.
Manmohan Singh (Punjabi)ਸਾਰੇ ਸਾਧਨ ਮੇਲ ਕੇ ਮੈਂ ਉਪਰਾਲਾ ਕੀਤਾ ਹੈ ਅਤੇ ਸਾਰਾ ਫਿਕਰ ਲਾਹ ਛੱਡਿਆ ਹੈ।
Fareedkot Teekaਸਰਬ ਪ੍ਰਕਾਰ ਕਰਮੋਂ ਮੇਂ ਜੋ ਜੁਰੇ ਹੈਂ; ਵਾ ਸਰਬ ਪ੍ਰਕਾਰੋਂ ਕਰ ਜੁੜਨੇ ਕਾ ਅਰਥਾਤ ਪਰਮੇਸ੍ਵਰ ਸਾਥ ਮਿਲਣੇ ਕਾ ਆਹਰ ਕਰਿਆ ਹੈ ਔਰ ਸਭ (ਅੰਦੇਸਾ) ਸੰਸਾ ਤ੍ਯਾਗ ਦੀਆ ਹੈ॥
Prof. Sahib Singhਮੈਂ ਹੁਣ ਸਾਰੇ ਚਿੰਤਾ-ਫ਼ਿਕਰ ਮਿਟਾ ਦਿੱਤੇ ਹਨ, (ਹੁਣ ਮੈਨੂੰ ਇਉਂ ਜਾਪਦਾ ਹੈ ਕਿ ਸਫਲਤਾ ਦੇ) ਸਾਰੇ ਢੰਗਾਂ ਨੇ ਰਲ ਕੇ (ਮੇਰੀ ਹਰੇਕ ਸਫਲਤਾ ਵਾਸਤੇ) ਉੱਦਮ ਕੀਤਾ ਹੋਇਆ ਹੈ।ਪਦ ਅਰਥ ਸਗਲ ਬਿਧਿ = ਸਾਰੇ ਤਰੀਕਿਆਂ ਨਾਲ, ਸਾਰੇ ਢੰਗਾਂ ਨਾਲ। ਜੁਰਿ = ਜੁੜ ਕੇ। ਆਹਰੁ = ਉੱਦਮ। ਅੰਦੇਸਾ = ਚਿੰਤਾ-ਫ਼ਿਕਰ।
SikhNet (Spanish)He tratado todo, he descartado todas mis ansiedades,
ਕਾਰਜੁ ਸਗਲ ਅਰੰਭਿਓ ਘਰ ਕਾ; ਠਾਕੁਰ ਕਾ ਭਾਰੋਸਾ ॥੧॥
kaaraj sagal aranbhio ghar kaa; tthaakur kaa bhaarosaa |1| Ang 1266
Sant Singh KhalsaI have begun to set all my household affairs right; I have placed my faith in my Lord and Master. ||1||
Manmohan SinghRelaying upon the Lord, I have commenced setting aright all my household affairs.
Manmohan Singh (Punjabi)ਪ੍ਰਭੂ ਉਤੇ ਵਿਸ਼ਵਾਸ ਧਾਰ ਕੇ, ਮੈਂ ਆਪਣੇ ਸਾਰੇ ਘਰੋਗੀ ਕੰਮ-ਕਾਜ ਰਾਸ ਕਰਨੇ ਸ਼ੁਰੂ ਕਰ ਦਿੱਤੇ ਹਨ।
Fareedkot Teekaਘਰ ਕਾ ਕਾਰਜੁ, ਭਾਵ ਮੁਕਤੀ ਕੇ ਸਾਧਨੋਂ ਰੂਪ ਸਭ ਅਰੰਭ ਦੀਆ ਹੈ, ਭਾਵ ਸੇ ਸਭ ਸਾਧਨ ਕੀਏ ਹੈਂ ਔਰ ਠਾਕੁਰ ਕਾ ਭਰੋਸਾ ਹੈ॥੧॥
Prof. Sahib Singhਹੇ ਸਖੀ! ਹੁਣ ਮੈਂ ਆਤਮਕ ਜੀਵਨ ਨੂੰ ਚੰਗਾ ਬਣਾਣ ਦਾ ਸਾਰਾ ਕੰਮ ਸ਼ੁਰੂ ਕਰ ਦਿੱਤਾ ਹੈ, ਮੈਨੂੰ ਹੁਣ ਮਾਲਕ-ਪ੍ਰਭੂ ਦਾ (ਹਰ ਵੇਲੇ) ਸਹਾਰਾ ਹੈ ॥੧॥ਪਦ ਅਰਥ ਕਾਰਜੁ ਘਰ ਕਾ = ਹਿਰਦੇ-ਘਰ ਦਾ ਕੰਮ, ਆਤਮਕ ਜੀਵਨ ਨੂੰ ਚੰਗਾ ਬਣਾਣ ਦਾ ਕੰਮ। ਭਾਰੋਸਾ = ਭਰੋਸਾ, ਸਹਾਰਾ ॥੧॥
SikhNet (Spanish)he comenzado a arreglar todos los asuntos de mi hogar, y ahora he puesto mi Fe en mi Señor y Maestro. (1)
ਸੁਨੀਐ. ਬਾਜੈ ਬਾਜ ਸੁਹਾਵੀ ॥
suneeai. baajai baaj suhaavee | Ang 1266
Sant Singh KhalsaI listen to the celestial vibrations resonating and resounding.
Manmohan SinghI now hear the beauteous music of the celestial strain of the tenth gate.
Manmohan Singh (Punjabi)ਮੈਂ ਹੁਣ ਦਸਮ ਦੁਆਰ ਦੇ ਬੈਕੁੰਠੀ ਕੀਰਤਨ ਦਾ ਸੁੰਦਰ ਰਾਗੁ ਸੁਣਦਾ ਹਾਂ।
Fareedkot Teekaਸਤਸੰਗ ਮੇਂ ਸੋਭਨੀਕ ਧੁਨੀ (ਬਾਜ) ਬਜਤੀ ਹੂਈ ਪ੍ਰਗਟ ਹੀ ਸੁਨਤੇ ਹੈਂ॥
Prof. Sahib Singhਜਿਵੇਂ ਕਿ ਅੰਦਰ) ਕੰਨਾਂ ਨੂੰ ਸੋਹਣੀ ਲੱਗਣ ਵਾਲੀ (ਕਿਸੇ) ਵਾਜੇ ਦੀ ਅਵਾਜ਼ ਸੁਣੀ ਜਾ ਰਹੀ ਹੈ (ਮੇਰੇ ਅੰਦਰ ਇਹੋ ਜਿਹਾ ਆਨੰਦ ਬਣ ਗਿਆ ਹੈ)।ਪਦ ਅਰਥ ਸੁਨੀਐ = ਸੁਣੀ ਜਾ ਰਹੀ ਹੈ। ਬਾਜੈ ਬਾਜ = ਵਾਜੇ ਦੀ ਆਵਾਜ਼। ਸੁਹਾਵੀ = (ਕੰਨਾਂ ਨੂੰ) ਸੋਹਣੀ ਲੱਗਣ ਵਾਲੀ।
SikhNet (Spanish)Escucho las Vibraciones Celestiales sonando y resonando, el Sol se ha levantado
ਭੋਰੁ ਭਇਆ. ਮੈ ਪ੍ਰਿਅ ਮੁਖ ਪੇਖੇ; ਗ੍ਰਿਹਿ ਮੰਗਲ ਸੁਹਲਾਵੀ ॥੧॥ ਰਹਾਉ ॥
bhor bheaa. mai pria mukh pekhe; grihi mangal suhalaavee |1| rahaau | Ang 1266
Sant Singh KhalsaSunrise has come, and I gaze upon the Face of my Beloved. My household is filled with peace and pleasure. ||1||Pause||
Manmohan SinghThe twilight has dawned and I now see the face of my Beloved and my home is filled with pleasure and peace. Pause.
Manmohan Singh (Punjabi)ਪਹੁ ਫੁਟਾਲਾ ਹੋ ਗਿਆ ਹੈ ਅਤੇ ਮੈਨੂੰ ਹੁਣ ਆਪਣੇ ਪ੍ਰੀਤਮ ਦਾ ਮੁਖੜਾ ਦਿੱਸਦਾ ਹੈ ਅਤੇ ਮੇਰਾ ਘਰ ਖੁਸ਼ੀ ਅਤੇ ਸੁਖ ਨਾਲ ਭਰ ਗਿਆ ਹੈ। ਠਹਿਰਾਉ।
Fareedkot Teekaਜਬ ਗ੍ਯਾਨ ਰੂਪੀ (ਭੋਰੁ) ਦਿਨ ਉਦੇ ਹੂਆ ਹੈ ਤਬ ਮੈਨੇ ਪਤੀ ਕੇ ਮੁਖ ਕੋ ਦੇਖਾ; ਵਾ ਪਤੀ ਕੇ ਮੁਖ ਦੇਖੇ ਤੇ ਭੋਰ ਭ੍ਯਾ ਹੈ। ਔਰ (ਗ੍ਰਿਹਿ) ਅੰਤਹਕਰਨ ਮੇਂ (ਮੰਗਲ) ਅਨੰਦ ਹੂਆ ਔਰ (ਸੁਹਲਾਵੀ) ਸੁਹੇਲੀ ਵਾ ਸੁਖੀ ਹੂਈ ਵਾ ਸੋਹਿਲਓਂ ਕੋ ਗਾਵਣੇ ਵਾਲੀ ਹੋਈ ਹੂੰ॥੧॥ ਰਹਾਉ ॥
Prof. Sahib Singhਹੇ ਸਖੀ! ਜਦੋਂ ਮੈਂ ਪਿਆਰੇ ਪ੍ਰਭੂ ਜੀ ਦਾ ਮੂੰਹ ਵੇਖ ਲਿਆ (ਦਰਸਨ ਕੀਤਾ), ਮੇਰੇ ਹਿਰਦੇ-ਘਰ ਵਿਚ ਆਨੰਦ ਹੀ ਆਨੰਦ ਬਣ ਗਿਆ, ਮੇਰੇ ਅੰਦਰ ਸ਼ਾਂਤੀ ਪੈਦਾ ਹੋ ਗਈ, ਮੇਰੇ ਅੰਦਰ (ਆਤਮਕ ਜੀਵਨ ਦੀ ਸੂਝ ਦਾ) ਦਿਨ ਚੜ੍ਹ ਪਿਆ ਹੈ ॥੧॥ ਰਹਾਉ ॥ਪਦ ਅਰਥ ਭੋਰੁ = ਦਿਨ, ਚਾਨਣ। ਗ੍ਰਿਹ = ਹਿਰਦਾ-ਘਰ। ਮੰਗਲ = ਆਨੰਦ, ਖ਼ੁਸ਼ੀਆਂ। ਸੁਹਲਾਵੀ = ਸੁਖੀ ॥੧॥ ਰਹਾਉ ॥
SikhNet (Spanish)y fijo mi Mirada en el Semblante de mi Bienamado. Ahora mi Hogar está lleno de Paz y Placer. (1-Pausa)
ਮਨੂਆ ਲਾਇ ਸਵਾਰੇ ਥਾਨਾਂ; ਪੂਛਉ ਸੰਤਾ ਜਾਏ ॥
manooaa laae savaare thaanaan; poochhau santaa jaae | Ang 1266
Sant Singh KhalsaI focus my mind, and embellish and adorn the place within; then I go out to speak with the Saints.
Manmohan SinghFixing my attention I have cleansed my mind's abode and now go to ask the saints about my Lord.
Manmohan Singh (Punjabi)ਆਪਣੀ ਜੋੜ ਮੈਂ ਆਪਣੇ ਮਨ ਦੇ ਅਸਥਾਨ ਨੂੰ ਸਾਫ ਕਰ ਲਿਆ ਹੈ ਤੇ ਹੁਣ ਮੈਂ ਸਾਧੂਆਂ ਕੋਲ ਆਪਣੀ ਸਾਈਂ ਬਾਰੇ ਪੁਛਣ ਜਾਂਦਾ ਹਾਂ।
Fareedkot Teekaਸ੍ਵਰੂਪ ਅਸਥਾਨ ਮੇਂ ਮਨ ਕੋ ਲਗਾਇ ਕਰ, ਭਾਵ ਜਗ੍ਯਾਸਾ ਧਾਰ ਕਰ ਸਵਾਰਿਆ ਵਾ ਮਨ ਕੋ ਭਗਤੀ ਮੇਂ ਲਾਇਕਰ ਇੰਦ੍ਰੇ ਸਵਾਰੇ ਭਾਵ ਸੁਧ ਕਰ ਦੀਏ ਹੈਂ; ਵਾ ਮਨ ਲਗਾਇ ਕਰ ਰਿਦਾ ਅਸਥਾਨ ਸੁਧ ਕੀਆ ਹੈ ਔਰ ਸੰਤੋਂ ਪਾਸ ਜਾਇਕਰ ਉਪਦੇਸ ਕੋ ਪੂਛਤਾ ਰਹੂੰ॥
Prof. Sahib Singhਹੇ ਸਖੀ! ਪੂਰੇ ਧਿਆਨ ਨਾਲ ਮੈਂ ਆਪਣੇ ਸਾਰੇ ਇੰਦ੍ਰਿਆਂ ਨੂੰ ਸੋਹਣਾ ਬਣਾ ਲਿਆ ਹੈ। ਮੈਂ ਸੰਤਾਂ ਪਾਸੋਂ ਜਾ ਕੇ (ਪ੍ਰਭੂ-ਪਤੀ ਦੇ ਮਿਲਾਪ ਦੀਆਂ ਗੱਲਾਂ) ਪੁੱਛਦੀ ਰਹਿੰਦੀ ਹਾਂ।ਪਦ ਅਰਥ ਮਨੂਆ ਲਾਇ = ਮਨ ਲਾ ਕੇ, ਪੂਰੇ ਧਿਆਨ ਨਾਲ। ਸਵਾਰੇ = ਸਵਾਰ ਲਏ ਹਨ, ਚੰਗੇ ਬਣਾ ਲਏ ਹਨ। ਥਾਨਾਂ = ਸਾਰੇ ਥਾਂ, ਸਾਰੇ ਇੰਦ੍ਰੇ। ਪੂਛਉ = ਪੂਛਉਂ, ਮੈਂ ਪੁੱਛਦੀ ਹਾਂ। ਜਾਏ = ਜਾਇ, ਜਾ ਕੇ।
SikhNet (Spanish)Enfoco mi mente, adorno y embellezco el lugar interior y después hablo con los Santos.
ਖੋਜਤ ਖੋਜਤ ਮੈ ਪਾਹੁਨ ਮਿਲਿਓ; ਭਗਤਿ ਕਰਉ ਨਿਵਿ ਪਾਏ ॥੨॥
khojat khojat mai paahun milio; bhagat krau niv paae |2| Ang 1266
Sant Singh KhalsaSeeking and searching, I have found my Husband Lord; I bow at His Feet and worship Him with devotion. ||2||
Manmohan SinghSeeking and searching I have met with my Groom and bowing at His feet, I now take to His devotional service.
Manmohan Singh (Punjabi)ਢੂੰਡ ਅਤੇ ਭਾਲ ਕਰਦੀ ਹੋਈ ਮੈਂ ਆਪਣੇ ਪ੍ਰਾਹੁਣੇ ਨੂੰ ਮਿਲ ਪਈ ਹਾਂ ਅਤੇ ਉਸ ਦੇ ਪੈਰਾਂ ਨੂੰ ਨਿਮਸਕਾਰ ਕਰ, ਮੈਂ ਹੁਣ ਉਸ ਦੀ ਪ੍ਰੇਮਮਈ ਸੇਵਾ ਕਮਾਉਂਦੀ ਹਾਂ।
Fareedkot Teekaਢੂੰਢਤੇ ਢੂੰਢਤੇ ਮੇਰੇ ਕੋ ਪਰਮੇਸ੍ਵਰ (ਪਾਹੁਨ) ਪਰਾਹੁਣਾ ਮਿਲਾ ਹੈ ਔਰ ਤਿਸ ਕੇ ਚਰਨੋਂ ਮੇਂ ਸੀਸ ਨਿਵਾਇਕਰ ਭਗਤੀ ਕਰਤਾ ਹੂੰ॥੨॥
Prof. Sahib Singhਭਾਲ ਕਰਦਿਆਂ ਕਰਦਿਆਂ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ। ਹੁਣ ਮੈਂ ਉਸ ਦੇ ਚਰਨਾਂ ਤੇ ਢਹਿ ਕੇ ਉਸ ਦੀ ਭਗਤੀ ਕਰਦੀ ਰਹਿੰਦੀ ਹਾਂ ॥੨॥ਪਦ ਅਰਥ ਮੈ = ਮੈਨੂੰ। ਪਾਹੁਨ = ਪ੍ਰਾਹੁਣਾ, ਲਾੜਾ, ਨੀਂਗਰ, ਪ੍ਰਭੂ-ਪਤੀ। ਕਰਉ = ਕਰਉਂ, ਮੈਂ ਕਰਦੀ ਹਾਂ। ਨਿਵਿ = ਨਿਊਂ ਕੇ। ਪਾਏ = ਪਾਇ, ਚਰਨੀਂ ॥੨॥
SikhNet (Spanish)Buscando y buscando he encontrado a mi Señor Esposo. Ahora me postro a sus Pies y Lo alabo con Devoción. (2)
ਜਬ ਪ੍ਰਿਅ ਆਇ ਬਸੇ ਗ੍ਰਿਹਿ ਆਸਨਿ; ਤਬ ਹਮ ਮੰਗਲੁ ਗਾਇਆ ॥
jab pria aae base grihi aasan; tab ham mangal gaaeaa | Ang 1267
Sant Singh KhalsaWhen my Beloved came to live in my house, I began to sing the songs of bliss.
Manmohan SinghWhen my spouse came to rest at the seat of my mind's home, then sang I the song of joy.
Manmohan Singh (Punjabi)ਜਦ ਮੇਰੇ ਕੰਤ ਨੇ ਆ ਕੇ ਮੇਰੇ ਮਨ ਦੇ ਘਰ ਦੇ ਟਿਕਾਣੇ ਤੇ ਨਿਵਾਸ ਕਰ ਲਿਆ, ਤਦ ਮੈਂ ਖੁਸ਼ੀ ਦੇ ਗੀਤ ਗਾਇਨ ਕੀਤੇ।
Fareedkot Teekaਜਬ ਪਤੀ ਹਿਰਦੇ ਅਸਥਲ ਮੇਂ ਆਇਕਰ ਇਸਥਿਤ ਹੂਏ ਤਬ ਹਮ ਨੇ ਮੰਗਲੋਂ ਕੋ ਗਾਵਨਾ ਕੀਆ॥
Prof. Sahib Singhਹੇ ਸਖੀ! ਜਦੋਂ ਤੋਂ ਪਿਆਰੇ ਪ੍ਰਭੂ ਜੀ ਮੇਰੇ ਹਿਰਦੇ-ਘਰ ਵਿਚ ਆ ਵੱਸੇ ਹਨ, ਮੇਰੇ ਹਿਰਦੇ-ਤਖ਼ਤ ਉੱਤੇ ਆ ਬੈਠੇ ਹਨ, ਤਦੋਂ ਤੋਂ ਮੈਂ ਉਸੇ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੀ ਹਾਂ।ਪਦ ਅਰਥ ਪ੍ਰਿਅ = ਪਿਆਰੇ ਪ੍ਰਭੂ ਜੀ। ਗ੍ਰਿਹਿ = ਹਿਰਦੇ-ਘਰ ਵਿਚ। ਆਸਨਿ = ਆਸਣ ਉੱਤੇ। ਹਮ = ਅਸਾਂ, ਮੈਂ।
SikhNet (Spanish)Cuando mi Bienamado llegó a vivir a mi hogar, comencé a cantar las Canciones de Gloria,
ਮੀਤ ਸਾਜਨ ਮੇਰੇ ਭਏ ਸੁਹੇਲੇ; ਪ੍ਰਭੁ ਪੂਰਾ ਗੁਰੂ ਮਿਲਾਇਆ ॥੩॥
meet saajan mere bhe suhele; prabh pooraa guroo milaaeaa |3| Ang 1267
Sant Singh KhalsaMy friends and companions are happy; God leads me to meet the Perfect Guru. ||3||
Manmohan SinghMy friends and intimates were comforted when the Guru made me meet with my Perfect Lord.
Manmohan Singh (Punjabi)ਜਦ ਗੁਰਦੇਵ ਜੀ ਨੇ ਮੈਨੂੰ ਮੇਰੇ ਪੂਰਨ ਪ੍ਰਭੂ ਨਾਲ ਮਿਲਾ ਦਿਤਾ, ਤਦ ਮੇਰੇ ਮਿਤ੍ਰ ਅਤੇ ਯਾਰ ਸੁਖੀ ਹੋ ਗਏ।
Fareedkot Teekaਮੇਰੇ ਮਿਤ੍ਰ ਅਰ ਸਾਜਨ, ਭਾਵ ਕੁਲ ਕੇ ਮਹਾਤਮਾ, ਸਜਨ, ਜਗ੍ਯਾਸੂ, ਮਿਤ੍ਰ ਸਭ ਸੁਖੀ ਹੂਏ। ਪ੍ਰਭੂ ਨੇ ਪੂਰਾ ਗੁਰੂ ਬ੍ਰਹਮ ਸੋਤ੍ਰੀ ਬ੍ਰਹਮ ਨੇਸ੍ਟੀ ਮਿਲਾਇ ਦੀਆ ਹੈ॥੩॥
Prof. Sahib Singhਗੁਰੂ ਨੇ ਮੈਨੂੰ ਪੂਰਨ ਪ੍ਰਭੂ ਮਿਲਾ ਦਿੱਤਾ ਹੈ, ਮੇਰੇ ਇੰਦ੍ਰੇ ਸੌਖੇ (ਸ਼ਾਂਤ) ਹੋ ਗਏ ਹਨ ॥੩॥ਪਦ ਅਰਥ ਮੀਤ ਸਾਜਨ = ਸੱਜਣ ਮਿੱਤਰ, ਗਿਆਨ-ਇੰਦ੍ਰੇ। ਸੁਹੇਲੇ = ਸੁਖੀ ॥੩॥
SikhNet (Spanish)mis amigos y compañeros están felices porque Dios me guía para encontrar a mi Guru Perfecto. (3)
ਸਖੀ ਸਹੇਲੀ ਭਏ ਅਨੰਦਾ; ਗੁਰਿ ਕਾਰਜ ਹਮਰੇ ਪੂਰੇ ॥
sakhee sahelee bhe anandaa; gur kaaraj hamare poore | Ang 1267
Sant Singh KhalsaMy friends and companions are in ecstasy; the Guru has completed all my projects.
Manmohan SinghMine companions and mates are in bliss and the Guru has accomplished my tasks.
Manmohan Singh (Punjabi)ਮੇਰੀਆਂ ਸਾਥਣਾ ਅਤੇ ਸਹੀਆਂ ਖੁਸ਼ੀ ਵਿੱਚ ਹਨ ਅਤੇ ਗੁਰਦੇਵ ਜੀ ਨੇ ਮੇਰੇ ਕੰਮ ਸੰਪੂਰਨ ਕਰ ਦਿਤੇ ਹਨ।
Fareedkot Teekaਹੇ ਸੰਤ ਜਨ ਸਖੀ ਸਹੇਲੀਓ! ਹਮ ਕੋ ਸਮੂਹ ਅਨੰਦ ਪ੍ਰਾਪਤਿ ਹੂਏ ਹੈਂ, ਗੁਰੋਂ ਨੇ ਸਰਬ ਕਾਰਜ ਹਮਾਰੇ ਪੂਰੇ ਕਰ ਦੀਏ ਹੈਂ॥
Prof. Sahib Singhਗੁਰੂ ਨੇ ਮੇਰੇ ਸਾਰੇ ਕੰਮ ਸਵਾਰ ਦਿੱਤੇ ਹਨ, ਮੇਰੀਆਂ ਸਾਰੀਆਂ ਇੰਦ੍ਰੀਆਂ ਨੂੰ ਆਨੰਦ ਪ੍ਰਾਪਤ ਹੋ ਗਿਆ ਹੈ।ਪਦ ਅਰਥ ਸਖੀ ਸਹੇਲੀ = ਸਹੇਲੀਆਂ, ਇੰਦ੍ਰੀਆਂ। ਗੁਰਿ = ਗੁਰੂ ਨੇ। ਪੂਰੇ = ਸਿਰੇ ਚਾੜ੍ਹ ਦਿੱਤੇ।
SikhNet (Spanish)Mis amigos y compañeros están en Éxtasis pues el Guru ha terminado mis proyectos.
ਕਹੁ ਨਾਨਕ. ਵਰੁ ਮਿਲਿਆ ਸੁਖਦਾਤਾ; ਛੋਡਿ. ਨ ਜਾਈ ਦੂਰੇ ॥੪॥੩॥
kahu naanak. var miliaa sukhadaataa; chhodd. na jaaee doore |4|3| Ang 1267
Sant Singh KhalsaSays Nanak, I have met my Husband, the Giver of peace; He shall never leave me and go away. ||4||3||
Manmohan SinghSays Nanak, I have met with my Spouse, the Giver of peace and leaving me He goes not after.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੈਨੂੰ ਆਪਣਾ, ਆਰਾਮ-ਬਖਸ਼ਣਹਾਰ ਪਤੀ ਮਿਲ ਪਿਆ ਹੈ ਅਤੇ ਮੈਨੂੰ ਛੱਡ ਕੇ ਉਹ ਦੁਰੇਡੇ ਨਹੀਂ ਜਾਂਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੁਖੋਂ ਕਾ ਦਾਤਾ ਵਰ ਹਮ ਕੋ ਮਿਲਾ ਹੈ, ਛੋਡ ਕਰ ਦੂਰ ਨਹੀਂ ਜਾਤਾ, ਭਾਵ ਜੁਦਾ ਨਹੀਂ ਹੋਤਾ॥੪॥੩॥
Prof. Sahib Singhਨਾਨਕ ਆਖਦਾ ਹੈ- (ਹੇ ਸਖੀ!) ਸਾਰੇ ਸੁਖ ਦੇਣ ਵਾਲਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ। ਹੁਣ ਉਹ ਮੈਨੂੰ ਛੱਡ ਕੇ ਕਿਤੇ ਦੂਰ ਨਹੀਂ ਜਾਂਦਾ ॥੪॥੩॥ਪਦ ਅਰਥ ਵਰੁ = ਖਸਮ। ਛੋਡਿ = ਛੱਡ ਕੇ ॥੪॥੩॥
SikhNet (Spanish)Dice Nanak, he encontrado a mi Esposo, el Dador de Paz. Él nunca más me dejará, ni Se irá. (4-3)