ੴ

ਸਿੱਖਬਾਣੀ · SikhBani

Ang 1266

Sri Guru Granth Sahib · Raag Malaar · 4 shabads, 33 lines
Translations
Shabad Guru Ramdas Ji Raag Malaar continued from Ang 1265

ਹਰਿ. ਹਮ ਗਾਵਹਿ, ਹਰਿ. ਹਮ ਬੋਲਹਿ; ਅਉਰੁ ਦੁਤੀਆ ਪ੍ਰੀਤਿ. ਹਮ ਤਿਆਗੀ ॥੧॥

har. ham gaaveh, har. ham boleh; aaur duteea preet. ham tiaagee |1|

Sant Singh KhalsaI sing of the Lord, and I speak of the Lord; I have discarded all other loves. ||1||
Manmohan SinghI sing God's praise, the God's Name utter I and all other loves I have abandoned.
Manmohan Singh (Punjabi)ਮੈਂ ਹਰੀ ਦਾ ਜੱਸ ਗਾਉਂਦਾ ਹਾਂ, ਹਰੀ ਦਾ ਨਾਮ ਹੀ ਮੈਂ ਉਚਾਰਦਾ ਹਾਂ ਅਤੇ ਹੋਰ ਸਾਰੇ ਪਿਆਰ ਮੈਂ ਛੱਡ ਦਿੱਤੇ ਹਨ।
Fareedkot Teekaਹਰੀ ਕੋ ਹਮ ਗਾਵਤੇ ਹੈਂ ਔਰ ਹਰੀ ਕੇ ਬੋਲ ਕੋ ਹਮ ਬੋਲਤੇ ਹੈਂ ਔਰ ਦੂਜੀ ਪ੍ਰੀਤਿ ਹਮਨੇ ਤ੍ਯਾਗੀ ਹੈ॥੧॥
Prof. Sahib Singhਮੈਂ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹਾਂ, ਮੈਂ ਪਰਮਾਤਮਾ ਦਾ ਹੀ ਨਾਮ ਜਪਦਾ ਹਾਂ। ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਮੈਂ ਛੱਡ ਦਿੱਤਾ ਹੋਇਆ ਹੈ ॥੧॥

ਪਦ ਅਰਥ ਹਮ ਗਾਵਹਿ = ਅਸੀਂ ਗਾਂਦੇ ਹਾਂ (ਮੈਂ ਗਾਂਦਾ ਹਾਂ)। ਹਮ ਬੋਲਹਿ = ਅਸੀਂ ਉਚਾਰਦੇ ਹਾਂ (ਮੈਂ ਜਪਦਾ ਹਾਂ)। ਹਮ = ਅਸਾਂ, ਮੈਂ। ਦੁਤੀਆ = ਦੂਜੀ ॥੧॥

SikhNet (Spanish)Le canto al Señor y hablo de Él, ya he descartado cualquier otro tipo de Amor. (1)

ਮਨਮੋਹਨ ਮੋਰੋ ਪ੍ਰੀਤਮ ਰਾਮੁ; ਹਰਿ ਪਰਮਾਨੰਦੁ ਬੈਰਾਗੀ ॥

manamohan moro preetam raam; har paramaanand bairaagee |

Sant Singh KhalsaMy Beloved is the Enticer of the mind; The Detached Lord God is the Embodiment of Supreme bliss.
Manmohan SinghBewitching is my Beloved, The Detached Lord God is the Embodiment of supreme bliss.
Manmohan Singh (Punjabi)ਫਰੇਫਤਾ ਕਰ ਲੈਣ ਵਾਲਾ ਹੈ ਮੇਰਾ ਪਿਆਰਾ। ਨਿਰਲੇਪ ਸੁਆਮੀ ਵਾਹਿਗੁਰੂ ਮਹਾਨ ਪਰਸੰਨਤਾ ਦਾ ਸਰੂਪ ਹੈ।
Fareedkot Teekaਮਨ ਕੇ ਮੋਹਨੇ ਵਾਲਾ ਰਾਮ ਹਰੀ ਪਰਮ ਅਨੰਦ ਰੂਪ ਜੋ (ਬੈਰਾਗੀ) ਉਦਾਸੀਨ ਹੈ, ਸੋ ਮੇਰਾ ਪ੍ਰੀਤਮ ਹੂਆ ਹੈ॥
Prof. Sahib Singhਸਭ ਦੇ ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ। ਉਹ ਪਰਮਾਤਮਾ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ, ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਹੈ।

ਪਦ ਅਰਥ ਪਰਮਾਨੰਦੁ = ਪਰਮ ਆਨੰਦ ਦਾ ਮਾਲਕ। ਬੈਰਾਗੀ = ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ।

SikhNet (Spanish)Mi Bienamado hechiza mi mente, el Desapegado Señor Dios es la Encarnación de la Gloria Suprema.

ਹਰਿ ਦੇਖੇ ਜੀਵਤ ਹੈ ਨਾਨਕੁ; ਇਕ ਨਿਮਖ ਪਲੋ ਮੁਖਿ ਲਾਗੀ ॥੨॥੨॥੯॥੯॥੧੩॥੯॥੩੧॥

har dekhe jeevat hai naanak; ik nimakh palo mukh laagee |2|2|9|9|13|9|31|

Sant Singh KhalsaNanak lives by gazing upon the Lord; may I see Him for a moment, for even just an instant. ||2||2||9||9||13||9||31||
Manmohan SinghNanak lives, seeing Thee, O God, my Master, Bless Thou me with Thine vision, even for an instant and a moment.
Manmohan Singh (Punjabi)ਨਾਨਕ ਤੈਨੂੰ ਵੇਖ ਕੇ ਜੀਉਂਦਾ ਹੈ, ਹੇ ਵਾਹਿਗੁਰੂ ਮੇਰੇ ਮਾਲਕ! ਤੂੰ ਇਕ ਮੁਹਤ ਅਤੇ ਇਕ ਛਿਨ ਭਰ ਲਈ ਮੈਨੂੰ ਆਪਣਾ ਦਰਸ ਵਿਖਾਲ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਦੇਖਣੇ ਸੇ ਹਮਾਰਾ ਜੀਵਣਾ ਹੋਤਾ ਹੈ, ਜੋ ਇਕ ਨਿਮਖ ਪਲ ਹਮ ਕੋ (ਮੁਖਿ ਲਾਗੀ) ਦਰਸ ਦੇਵੈ॥੨॥੨॥੯॥੩੧॥
Prof. Sahib Singhਜੇ ਉਸ ਪਰਮਾਤਮਾ ਦਾ ਦਰਸ਼ਨ ਅੱਖ ਝਮਕਣ ਜਿਤਨੇ ਸਮੇ ਲਈ ਹੋ ਜਾਏ, ਇਕ ਪਲ ਭਰ ਲਈ ਹੋ ਜਾਏ, ਤਾਂ ਨਾਨਕ ਉਸ ਦਾ ਦਰਸ਼ਨ ਕਰ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੨॥੨॥੯॥੯॥੧੩॥੯॥੩੧॥

ਪਦ ਅਰਥ ਜੀਵਤ ਹੈ = ਜੀਊਂਦਾ ਹੈ, ਆਤਮਕ ਜੀਵਨ ਪ੍ਰਾਪਤ ਕਰਦਾ ਹੈ। ਨਿਮਖ = (निमेष) ਅੱਖ ਝਮਕਣ ਜਿਤਨਾ ਸਮਾ। ਮੁਖਿ ਲਾਗੀ = ਮੂੰਹ ਲੱਗਦਾ ਹੈ, ਦਿੱਸਦਾ ਹੈ, ਦਰਸਨ ਦੇਂਦਾ ਹੈ ॥੨॥੨॥੯॥੯॥੧੩॥੯॥੩੧॥

* ਸ਼ਬਦਾਂ ਦਾ ਵੇਰਵਾ: ਮਹਲਾ ੧ = ੯। ਮਹਲਾ ੩ = ੧੩। ਮਹਲਾ ੪ = ੯। ਜੋੜ = ੩੧।

SikhNet (Spanish)Nanak vive fijando su mirada en el Señor. Déjenme Verlo, aunque sea un momento, aunque sea un instante. (2-2-9-9-13-9-31)

Open this shabad (7 lines, Angs 1265-1266) →

Shabad Guru Arjan Dev Ji Raag Malaar

ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੧ ॥

raag malaar mahalaa 5 chaupade ghar 1 |

Sant Singh KhalsaRaag Malaar, Fifth Mehl, Chau-Padhay, First House:
Manmohan SinghRag Malar 5th Guru. Chaupadas.
Manmohan Singh (Punjabi)ਰਾਗ ਮਲਾਰ ਪੰਜਵੀਂ ਪਾਤਿਸ਼ਾਹੀ। ਚਊਪਦੇ।
Prof. Sahib Singhਰਾਗ ਮਲਾਰ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Malhar, Mejl Guru Aryan, Quinto Canal Divino, Chau-Padas, Primera Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਕਿਆ ਤੂ ਸੋਚਹਿ. ਕਿਆ ਤੂ ਚਿਤਵਹਿ; ਕਿਆ ਤੂੰ ਕਰਹਿ ਉਪਾਏ ॥

kiaa too socheh. kiaa too chitaveh; kiaa toon kareh upaae |

Sant Singh KhalsaWhat are you so worried about? What are you thinking? What have you tried?
Manmohan SinghWhat thou consider, what thou think and what effort thou make?
Manmohan Singh (Punjabi)ਤੂੰ ਕੀ ਵਿਚਾਰਦਾ ਹੈਂ, ਤੂੰ ਕੀ ਖਿਆਲ ਕਰਦਾ ਹੈਂ ਅਤੇ ਤੂੰ ਕੀ ਉਪਰਾਲਾ ਕਰਦਾ ਹੈਂ?
Fareedkot Teekaਹੇ ਪ੍ਰਾਣੀ! ਤੂੰ ਬਾਨੀ ਕਰ ਕੇ ਕਿਆ ਸੋਚਤਾ ਹੈਂ ਔਰ ਮਨ ਕਰ ਕੇ ਕਿਆ ਚਿਤਵਨਾ ਕਰਤਾ ਹੈਂ ਔਰ ਤਨ ਕਰ ਕੇ ਕਿਆ ਉਪਾਵ ਕਰਤਾ ਹੈਂ, ਭਾਵ ਚਿੰਤਾ ਕੀਆਂ ਬਾਤਾਂ ਕਰਤਾ ਹੈਂ॥
Prof. Sahib Singh(ਪਰਮਾਤਮਾ ਦੀ ਸਰਨ ਛੱਡ ਕੇ) ਤੂੰ ਹੋਰ ਕੀਹ ਸੋਚਾਂ ਸੋਚਦਾਂ ਹੈਂ? ਤੂੰ ਹੋਰ ਕੀਹ ਉਪਾਵ ਚਿਤਵਦਾ ਹੈਂ? ਤੂੰ ਹੋਰ ਕਿਹੜੇ ਹੀਲੇ ਕਰਦਾ ਹੈਂ?

ਪਦ ਅਰਥ ਉਪਾਏ = ਅਨੇਕਾਂ ਉਪਾਵ (ਬਹੁ-ਵਚਨ)।

SikhNet (Spanish)¿De qué te preocupas, en qué piensas, qué has intentado?

ਤਾ ਕਉ ਕਹਹੁ ਪਰਵਾਹ ਕਾਹੂ ਕੀ; ਜਿਹ ਗੋਪਾਲ ਸਹਾਏ ॥੧॥

taa kau kahahu paravaah kaahoo kee; jih gopaal sahaae |1|

Sant Singh KhalsaTell me - the Lord of the Universe - who controls Him? ||1||
Manmohan SinghHe, whose succourer is the World-Sustainer; say, under whose subservience can he be?
Manmohan Singh (Punjabi)ਜਿਸ ਦਾ ਸਹਾਇਕ ਜਗਤ ਦਾ ਪਾਲਣ-ਪੋਸਣਹਾਰ ਹੈ, ਦੱਸੋ! ਉਹ ਕਿਸ ਦੀ ਮੁਛੰਦਗੀ ਧਰਾ ਸਕਦਾ ਹੈ?
Fareedkot Teekaਜਿਸ ਕੀ ਗੁਪਾਲ ਜੀ ਸਹਾਇਤਾ ਕਰੇ ਤਿਸ ਪੁਰਸ ਕੋ ਕਹੋ ਕਿਸ ਕੀ ਪਰਵਾਹ ਹੈ? ॥੧॥
Prof. Sahib Singh(ਵੇਖ) ਜਿਸ (ਮਨੁੱਖ) ਦਾ ਸਹਾਈ ਪਰਮਾਤਮਾ ਆਪ ਬਣਦਾ ਹੈ ਉਸ ਨੂੰ, ਦੱਸ, ਕਿਸ ਦੀ ਪਰਵਾਹ ਰਹਿ ਜਾਂਦੀ ਹੈ? ॥੧॥

ਪਦ ਅਰਥ ਕਉ = ਨੂੰ। ਤਾ ਕਉ = ਉਸ (ਮਨੁੱਖ) ਨੂੰ। ਸਹਾਏ = ਸਹਾਈ ॥੧॥

SikhNet (Spanish)Dime, ¿quién controla al Señor del Universo? (1)

ਬਰਸੈ ਮੇਘੁ ਸਖੀ; ਘਰਿ ਪਾਹੁਨ ਆਏ ॥

barasai megh sakhee; ghar paahun aae |

Sant Singh KhalsaThe rain showers down from the clouds, O companion. The Guest has come into my home.
Manmohan SinghThe cloud rains, O my mate. The Guest has walked into my home.
Manmohan Singh (Punjabi)ਬਦਲ ਵਰ੍ਹਦਾ ਹੈ, ਹੇ ਸਹੇਲੀਏ! ਪ੍ਰਾਹੁਣਾ ਮੇਰੇ ਗ੍ਰਹਿ ਵਿੱਚ ਆ ਗਿਆ ਹੈ।
Fareedkot Teekaਹੇ ਭਾਈ! ਜਿਸ ਪੁਰ ਗੁਰੂ ਰੂਪ ਬਦਲ ਨੇ ਨਾਮ ਕੀ ਬਰਖਾ ਕਰੀ ਹੈ ਤਿਸ ਕੇ ਰਿਦੇ ਘਰ ਮੇਂ ਪ੍ਰਾਹੁਣੇ ਆਏ ਹੈਂ॥
Prof. Sahib Singhਹੇ ਸਹੇਲੀ! (ਮੇਰੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਜੀ ਟਿਕੇ ਹਨ (ਮੇਰੇ ਅੰਦਰੋਂ ਤਪਸ਼ ਮਿੱਟ ਗਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ ਉਸ ਦੀ ਮਿਹਰ ਦਾ) ਬੱਦਲ ਵੱਸ ਰਿਹਾ ਹੈ।

ਪਦ ਅਰਥ ਮੇਘੁ = ਬੱਦਲ। ਸਖੀ = ਹੇ ਸਖੀ! ਹੇ ਸਹੇਲੀ! ਘਰਿ = (ਮੇਰੇ ਹਿਰਦੇ-) ਘਰ ਵਿਚ। ਪਾਹੁਨ = (ਆਦਰ ਵਾਸਤੇ ਬਹੁ-ਵਚਨ) ਪ੍ਰਾਹੁਣਾ, ਨੀਂਗਰ, ਲਾੜਾ, ਪ੍ਰਭੂ-ਪਤੀ।

SikhNet (Spanish)La lluvia cae de las nubes, oh compañero, el Invitado ha llegado a mi hogar.

ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ; ਨਵ ਨਿਧਿ ਨਾਮਿ ਸਮਾਏ ॥੧॥ ਰਹਾਉ ॥

mohi deen kripaa nidh tthaakur; nav nidh naam samaae |1| rahaau |

Sant Singh KhalsaI am meek; my Lord and Master is the Ocean of Mercy. I am absorbed in the nine treasures of the Naam, the Name of the Lord. ||1||Pause||
Manmohan SinghI am meek, My Master is an ocean of mercy. O God, merge me Thou in Thy Name, the giver of nine treasures. Pause.
Manmohan Singh (Punjabi)ਮੈਂ ਮਸਕੀਨ ਹਾਂ। ਮੇਰਾ ਮਾਲਕ ਰਹਿਮਤ ਦਾ ਸਮੁੰਦਰ ਹੈ। ਹੇ ਵਾਹਿਗੁਰੂ ਤੂੰ ਮੈਨੂੰ ਆਪਣੇ ਨਾਮ, ਨੌ ਖਜਾਨੇ ਬਖਸ਼ਣਹਾਰ ਵਿੱਚ ਲੀਨ ਕਰ ਲੈ। ਠਹਿਰਾਉ।
Fareedkot Teekaਪੁਨਹ ਤਿਨੋਂ ਨੇ ਮੋਹ ਆਦਿਕੋਂ ਕੋ ਅਧੀਨ ਕੀਆ ਹੈ ਔਰ ਕ੍ਰਿਪਾ ਨਿਧ ਠਾਕੁਰ ਨਵ ਨਿਧੀ ਕੇ ਦੇਣੇ ਵਾਲੇ ਨਾਮੀ ਮੇਂ ਸਮਾਏ ਹੈਂ॥੧॥ ਰਹਾਉ ॥☬ਪੁਨਹ ਬੇਨਤੀ ਕਾ ਪਰਕਾਰ ਕਹਤੇ ਹੈਂ:
Prof. Sahib Singhਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਮਾਲਕ-ਪ੍ਰਭੂ! ਮੈਨੂੰ ਕੰਗਾਲ ਨੂੰ ਆਪਣੇ ਨਾਮ ਵਿਚ ਲੀਨ ਕਰੀ ਰੱਖ (ਇਹ ਨਾਮ ਹੀ ਮੇਰੇ ਵਾਸਤੇ) ਨੌ ਖ਼ਜ਼ਾਨੇ ਹੈ ॥੧॥ ਰਹਾਉ ॥

ਪਦ ਅਰਥ ਮੋਹਿ ਦੀਨ = ਮੈਨੂੰ ਗਰੀਬ ਨੂੰ। ਕ੍ਰਿਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਠਾਕੁਰ = ਹੇ ਮਾਲਕ! ਨਵਨਿਧਿ ਨਾਮਿ = ਨਾਮ ਵਿਚ ਜੋ (ਮਾਨੋ) ਨੌ ਹੀ ਖ਼ਜ਼ਾਨੇ ਹੈ। ਸਮਾਏ = ਸਮਾਇ, ਲੀਨ ਕਰ ॥੧॥ ਰਹਾਉ ॥

SikhNet (Spanish)Soy débil, mi Señor y Maestro es el Océano de Misericordia, y así soy absorbido en los Nueve Tesoros del Naam, el Nombre del Señor. (1-Pausa)

ਅਨਿਕ ਪ੍ਰਕਾਰ ਭੋਜਨ ਬਹੁ ਕੀਏ; ਬਹੁ ਬਿੰਜਨ ਮਿਸਟਾਏ ॥

anik prakaar bhojan bahu kee; bahu binjan misattaae |

Sant Singh KhalsaI have prepared all sorts of foods in various ways, and all sorts of sweet deserts.
Manmohan SinghI have in various ways prepared good many foods and many sweet dishes.
Manmohan Singh (Punjabi)ਮੈਂ ਅਨੇਕਾਂ ਤਰੀਕਿਆਂ ਨਾਲ ਘਣੇਰੇ ਖਾਣੇ ਅਤੇ ਬਹੁਤੀਆਂ ਮਿਠਾਈਆਂ ਨਿਆਮ੍ਹਤਾ ਤਿਆਰ ਕੀਤੀਆਂ ਹਨ।
Fareedkot Teekaਹੇ ਭਗਵਨ! ਹਮਨੇ ਸਲੂਣੇ, ਸ੍ਰਵਣ, ਮੀਨੇ, ਮਨਨ, ਨਿਧ੍ਯਾਸਨ ਅਨੇਕ ਪ੍ਰਕਾਰ ਸਾਧਨੋਂ ਰੂਪ ਭੋਜਨ ਤ੍ਯਾਰ ਕੀਏ ਹੈਂ, ਭਾਵ ਇਨ ਬਹੁਤੇ ਸਾਧਨੋਂ ਸਹਿਤ ਹੂਏ ਹੈਂ॥
Prof. Sahib Singhਜਿਵੇਂ ਕੋਈ ਇਸਤ੍ਰੀ ਆਪਣੇ ਪਤੀ ਵਾਸਤੇ ਅਨੇਕਾਂ ਕਿਸਮਾਂ ਦੇ ਮਿੱਠੇ ਸੁਆਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੁੱਚ ਨਾਲ ਰਸੋਈ ਸੁਥਰੀ ਬਣਾਂਦੀ ਹੈ,

ਪਦ ਅਰਥ ਅਨਿਕ ਪ੍ਰਕਾਰ = ਕਈ ਕਿਸਮਾਂ ਦੇ। ਕੀਏ = ਤਿਆਰ ਕੀਤੇ। ਮਿਸਟ = ਮਿੱਠੇ। ਬਿੰਜਨ ਮਿਸਟਾਏ = ਮਿੱਠੇ ਸੁਆਦਲੇ ਭੋਜਨ। ਕੀਏ = (ਇਸਤ੍ਰੀ ਨੇ) ਤਿਆਰ ਕੀਤੇ।

SikhNet (Spanish)He preparado todo tipo de alimentos, de muchas formas, y muchos postres.

ਕਰੀ ਪਾਕਸਾਲ ਸੋਚ ਪਵਿਤ੍ਰਾ; ਹੁਣਿ ਲਾਵਹੁ ਭੋਗੁ ਹਰਿ ਰਾਏ ॥੨॥

karee paakasaal soch pavitraa; hun laavahu bhog har raae |2|

Sant Singh KhalsaI have made my kitchen pure and sacred. Now, O my Sovereign Lord King, please sample my food. ||2||
Manmohan SinghThe kitchen I have made neat and pure, Now O Lord, the King, partake Thou of the viand.
Manmohan Singh (Punjabi)ਰਸੋਈ ਨੂੰ ਮੈਂ ਸਾਫ ਅਤੇ ਪਵਿੱਤਰ ਕੀਤਾ ਹੈ। ਹੁਣ, ਹੇ ਪ੍ਰਭੂ ਪਾਤਿਸ਼ਾਹ! ਤੂੰ ਆ ਕੇ ਪ੍ਰਸ਼ਾਦ ਛਕ।
Fareedkot Teekaਬੁਧੀ ਰੂਪੀ ਪਾਕਸਾਲ ਭੂਮੀ (ਸੋਚ ਪਵਿਤ੍ਰਾ) ਪਵਿਤ੍ਰ ਤੇ ਪਵਿਤ੍ਰ ਕਰੀ ਹੈ, ਹੇ ਹਰੀ ਰਾਜਾ! ਅਬ ਭੋਗ ਲਗਾਈਏ ਅਰਥਾਤ ਪੂਰਬੋਕਤ ਸਾਧਨੋਂ ਕੋ ਸਫਲ ਕਰੀਏ, ਭਾਵ ਸਾਖ੍ਯਾਤਕਾਰ ਹੋਵੇ॥੨॥☬ਐਸੇ ਬੇਨਤੀ ਕਰਨੇ ਸੇ:
Prof. Sahib Singhਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੇ ਪਿਆਰ ਵਿਚ ਮੈਂ ਆਪਣੇ ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ ਹੈ, ਮਿਹਰ ਕਰ, ਤੇ ਇਸ ਨੂੰ) ਹੁਣ ਪਰਵਾਨ ਕਰ ॥੨॥

ਪਦ ਅਰਥ ਕਰੀ = ਤਿਆਰ ਕੀਤੀ। ਪਾਕਸਾਲ = ਰਸੋਈ, (ਹਿਰਦਾ-) ਰਸੋਈ। ਸੋਚ = ਸੁੱਚ (ਨਾਲ)। ਲਾਵਹੁ ਭੋਗ = ਖਾਵੋ, ਪਹਿਲਾਂ ਤੁਸੀਂ ਖਾਵੋ, ਪਰਵਾਨ ਕਰੋ। ਹਰਿ ਰਾਇ = ਹੇ ਪ੍ਰਭੂ-ਪਾਤਿਸ਼ਾਹ! ॥੨॥

SikhNet (Spanish)He purificado mi sagrada cocina, ahora, oh mi Señor Dios Soberano, por favor, prueba de mi comida. (2)

ਦੁਸਟ ਬਿਦਾਰੇ. ਸਾਜਨ ਰਹਸੇ; ਇਹਿ ਮੰਦਿਰ ਘਰ ਅਪਨਾਏ ॥

dusatt bidaare. saajan rahase; ihi mandir ghar apanaae |

Sant Singh KhalsaThe villains have been destroyed, and my friends are delighted. This is Your Own Mansion and Temple, O Lord.
Manmohan SinghThe villains are destroyed and the friends are pleased. Now, O Lord, own Thou my this mansion and home, l
Manmohan Singh (Punjabi)ਪਾਂਬਰ ਨਸ਼ਟ ਹੋ ਗਏ ਹਨ ਅਤੇ ਮਿੱਤਰ ਪ੍ਰਸੰਨ, ਹੇ ਸੁਆਮੀ! ਤੂੰ ਹੁਣ ਇਸ ਮੇਰੀ ਦੇਹ ਦੇ ਮਹਿਲ ਤੇ ਧਾਮ ਨੂੰ ਆਪਣਾ ਬਣਾ ਲੈ।
Fareedkot Teekaਕਾਮਾਦਿਕ ਦੁਸਟ ਬਿਦਾਰ ਦੀਏ ਹੈਂ ਔਰ ਸਤ ਸੰਤੋਖਾਦਿ ਸਾਜਨ (ਰਹਸੇ) ਪਰਫੁਲਤ ਹੂਏ ਹੈਂ ਔਰ ਇਸ ਸਰੀਰ ਮੰਦਰ ਕੋ ਅਪਨਾ ਘਰ ਜਾਨ ਕਰ ਆਏ ਹੈਂ, ਭਾਵ ਇਸ ਸਰੀਰ ਮੇਂ ਸਾਖ੍ਯਾਤਾਕਰ ਹੂਏ ਹੈਂ॥
Prof. Sahib Singhਹੇ ਸਖੀ! ਇਹਨਾਂ (ਸਰੀਰ) ਘਰਾਂ-ਮੰਦਰਾਂ ਨੂੰ (ਜਦੋਂ ਪ੍ਰਭੂ-ਪਤੀ) ਅਪਣਾਂਦਾ ਹੈ (ਇਹਨਾਂ ਵਿਚ ਆਪਣਾ ਪਰਕਾਸ਼ ਕਰਦਾ ਹੈ, ਤਦੋਂ ਇਹਨਾਂ ਵਿਚੋਂ ਕਾਮਾਦਿਕ) ਦੁਸ਼ਟ ਨਾਸ ਹੋ ਜਾਂਦੇ ਹਨ (ਅਤੇ ਦੈਵੀ ਗੁਣ) ਸੱਜਣ ਪ੍ਰਫੁਲਤ ਹੋ ਜਾਂਦੇ ਹਨ।

ਪਦ ਅਰਥ ਬਿਦਾਰੇ = ਨਾਸ ਕਰ ਦਿੱਤੇ। ਰਹਸੇ = ਖ਼ੁਸ਼ ਹੋਏ। ਅਪਨਾਏ = ਆਪਣੇ ਬਣਾ ਲਏ, ਅਪਣੱਪ ਵਿਖਾਈ।

SikhNet (Spanish)Los villanos han sido destruidos, mis amigos están contentos. Ésta es tu propia Mansión

ਜਉ ਗ੍ਰਿਹਿ. ਲਾਲੁ ਰੰਗੀਓ ਆਇਆ; ਤਉ ਮੈ. ਸਭਿ ਸੁਖ ਪਾਏ ॥੩॥

jau grihi. laal rangeeo aaeaa; tau mai. sabh sukh paae |3|

Sant Singh KhalsaWhen my Playful Beloved came into my household, then I found total peace. ||3||
Manmohan SinghWhen the playful Beloved walked into my home, then obtained I all the comforts.
Manmohan Singh (Punjabi)ਜਦ ਖਿਲੰਦੜਾ ਪ੍ਰੀਤਮ ਮੇਰੇ ਝੁੱਗੇ ਵਿੱਚ ਆ ਗਿਆ, ਤਦ ਮੈਨੂੰ ਸਾਰੇ ਆਰਾਮ ਪਰਾਪਤ ਹੋ ਗਏ।
Fareedkot Teekaਜੋ ਸਰੀਰ ਘਰ ਮੈ (ਰੰਗੀਓ) ਅਨੰਦੀ (ਲਾਲੁ) ਪ੍ਯਾਰਾ ਪ੍ਰਾਪਤਿ ਹੂਆ ਤੌ ਮੈਨੇ ਸਭ ਸੁਖ ਪਾਇ ਲੀਏ ਹੈਂ॥੩॥
Prof. Sahib Singhਹੇ ਸਖੀ! ਜਦੋਂ ਤੋਂ ਮੇਰੇ ਹਿਰਦੇ-ਘਰ ਵਿਚ ਸੋਹਣਾ ਲਾਲ (ਪ੍ਰਭੂ) ਆ ਵੱਸਿਆ ਹੈ, ਤਦੋਂ ਤੋਂ ਮੈਂ ਸਾਰੇ ਸੁਖ ਹਾਸਲ ਕਰ ਲਏ ਹਨ ॥੩॥

ਪਦ ਅਰਥ ਗ੍ਰਿਹਿ = (ਹਿਰਦੇ-) ਘਰ ਵਿਚ। ਰੰਗੀਓ = ਰੰਗੀਲਾ, ਸੁਹਣਾ। ਸਭਿ = ਸਾਰੇ। ਇਹਿ = (ਲਫ਼ਜ਼ 'ਇਹ' ਤੋਂ ਬਹੁ-ਵਚਨ) ॥੩॥

SikhNet (Spanish)y Templo, oh, Señor. Cuando mi Alegre Bienamado llegó a mi Hogar, entonces encontré Total Paz. (3)

ਸੰਤ ਸਭਾ ਓਟ ਗੁਰ ਪੂਰੇ; ਧੁਰਿ ਮਸਤਕਿ ਲੇਖੁ ਲਿਖਾਏ ॥

sant sabhaa ott gur poore; dhur masatak lekh likhaae |

Sant Singh KhalsaIn the Society of the Saints, I have the Support and Protection of the Perfect Guru; this is the pre-ordained destiny inscribed upon my forehead.
Manmohan SinghIn the society of saints, I am blessed with the protection of the perfect Guru, for such was the predestined writ on my forehead.
Manmohan Singh (Punjabi)ਸਤਿਸੰਗਤ ਅੰਦਰ ਮੈਨੂੰ ਪੂਰਨ ਗੁਰਾਂ ਦੀ ਪਨਾਹ ਪਰਾਪਤ ਹੋ ਗਈ ਹੈ ਕਿਉਂਕਿ ਐਹੋ ਜੇਹੀ ਲਿਖਤਾਕਾਰ ਮੁਢ ਤੋਂ ਮੇਰੇ ਮੱਥੇ ਉਤੇ ਲਿਖੀ ਹੋਈ ਸੀ।
Fareedkot Teekaਜਬ ਧੁਰ ਸੇ ਮਸਤਕ ਪੁਰ ਸੁਭ ਲੇਖ ਲਿਖਾਏ ਹੂਏ ਥੇ ਤੌ ਮੈਨੇ ਸੰਤ ਸਭਾ ਮੇਂ ਜਾਇ ਕਰ ਪੂਰੇ ਗੁਰੋਂ ਕੀ ਓਟ ਲਈ॥
Prof. Sahib Singhਧੁਰ ਦਰਗਾਹ ਤੋਂ ਜਿਸ ਜੀਵ ਦੇ ਮੱਥੇ ਉੱਤੇ ਸਾਧ ਸੰਗਤ ਵਿਚ ਪੂਰੇ ਗੁਰੂ ਦੀ ਓਟ ਦਾ ਲੇਖ ਲਿਖਿਆ ਹੁੰਦਾ ਹੈ,
SikhNet (Spanish)En la Sociedad del los Santos tengo el Soporte y la Protección del Perfecto Guru. Ese es el Destino que ha sido grabado sobre mi frente.

ਜਨ ਨਾਨਕ. ਕੰਤੁ ਰੰਗੀਲਾ ਪਾਇਆ; ਫਿਰਿ ਦੂਖੁ. ਨ ਲਾਗੈ ਆਏ ॥੪॥੧॥

jan naanak. kant rangeelaa paaeaa; fir dookh. na laagai aae |4|1|

Sant Singh KhalsaServant Nanak has found his Playful Husband Lord. He shall never suffer in sorrow again. ||4||1||
Manmohan SinghSlave Nanak has attained unto his blissful spouse and now he shall suffer sorrow no more.
Manmohan Singh (Punjabi)ਗੋਲੇ ਨਾਨਕ ਨੂੰ ਉਸ ਦਾ ਖੁਸ਼ਬਾਸ਼ ਭਰਤਾ ਪ੍ਰਾਪਤ ਹੋ ਗਿਆ ਹੈ ਅਤੇ ਹੁਣ ਉਹ ਮੁੜ ਕਸ਼ਟ ਨਹੀਂ ਉਠਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਨੇ ਰੰਗੀਲੇ ਕੰਤ ਕੋ ਪਾਇਆ ਹੈ, ਫਿਰਿ ਵਿਛੋਛੇ ਕੇ ਦੁਖ ਆਇ ਕਰ ਨਹੀਂ ਲਾਗਤੇ ਹੈ॥੪॥੧॥☬ਬਾਲਕ ਕੇ ਦ੍ਰਿਸ੍ਟਾਂਤ ਕਰ ਦਾਸੋਂ ਕੋ ਨਾਮ ਮੇਂ ਪ੍ਰੀਤੀ ਕੀ ਦ੍ਰਿੜਤਾ ਦਿਖਾਵਤੇ ਹੂਏ ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਉਸ ਨੂੰ ਸੋਹਣਾ ਪ੍ਰਭੂ-ਪਤੀ ਮਿਲ ਪੈਂਦਾ ਹੈ, ਉਸ ਨੂੰ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ ॥੪॥੧॥
SikhNet (Spanish)El Sirviente Nanak ha encontrado a su Alegre Señor Esposo y nunca más sufrirá de tristeza otra vez. (4-1)

Open this shabad →

Shabad Guru Arjan Dev Ji Raag Malaar

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਖੀਰ ਅਧਾਰਿ. ਬਾਰਿਕੁ ਜਬ ਹੋਤਾ; ਬਿਨੁ ਖੀਰੈ ਰਹਨੁ. ਨ ਜਾਈ ॥

kheer adhaar. baarik jab hotaa; bin kheerai rehan. na jaaee |

Sant Singh KhalsaWhen the baby's only food is milk, it cannot survive without its milk.
Manmohan SinghWhen the child's food is only the milk, then without milk, it can live not.
Manmohan Singh (Punjabi)ਜਦ ਬੱਚੇ ਦੀ ਖੁਰਾਕ ਕੇਵਲ ਦੁੱਧ ਹੀ ਹੈ, ਤਾਂ ਦੁੱਧ ਦੇ ਬਗੈਰ ਇਹ ਰਹਿ ਨਹੀਂ ਸਕਦਾ।
Fareedkot Teekaਜਬ ਬਾਲਕ (ਖਾਰ) ਦੁਧ ਕੇ (ਅਧਾਰਿ) ਆਸਰੇ ਹੋਤਾ ਹੈ ਤਬ ਬਿਨਾਂ (ਖੀਰੈ) ਦੂਧ ਵਾ ਅਸਥਨ ਕੇ ਤਿਸ ਪਾਸੋਂ ਰਹਾ ਨਹੀਂ ਜਾਤਾ, ਭਾਵ ਸੇ ਹਰੀ ਭਗਤ ਭੀ ਨਾਮ ਦੁਧ ਬਿਨਾਂ ਰਹਿ ਨਹੀਂ ਸਕਤੇ॥
Prof. Sahib Singhਜਦੋਂ (ਕੋਈ) ਬੱਚਾ ਦੁੱਧ ਦੇ ਆਸਰੇ ਹੀ ਹੁੰਦਾ ਹੈ (ਤਦੋਂ ਉਹ) ਦੁੱਧ ਤੋਂ ਬਿਨਾ ਨਹੀਂ ਰਹਿ ਸਕਦਾ।

ਪਦ ਅਰਥ ਖੀਰ = ਦੁੱਧ। ਖੀਰ ਅਧਾਰਿ = ਦੁੱਧ ਦੇ ਆਸਰੇ ਨਾਲ। ਹੋਤਾ = ਹੁੰਦਾ ਹੈ, ਰਹਿੰਦਾ ਹੈ। ਬਿਨੁ ਖੀਰੈ = ਦੁੱਧ ਤੋਂ ਬਿਨਾ।

SikhNet (Spanish)La única comida del bebé es la leche, y no sobrevive sin ella.

ਸਾਰਿ ਸਮੑਾਲਿ ਮਾਤਾ ਮੁਖਿ ਨੀਰੈ; ਤਬ ਓਹੁ ਤ੍ਰਿਪਤਿ ਅਘਾਈ ॥੧॥

saar samaal maataa mukh neerai; tab ohu tripat aghaaee |1|

Sant Singh KhalsaThe mother takes care of it, and pours milk into its mouth; then, it is satisfied and fulfilled. ||1||
Manmohan SinghThe mother takes care of it and pours milk into its mouth and then he is sated and satiated.
Manmohan Singh (Punjabi)ਮਾਂ ਇਸ ਦੀ ਸੰਭਾਲ ਕਰਦੀ ਹੈ ਅਤੇ ਇਸ ਦੇ ਮੂੰਹ ਵਿੱਚ ਦੁੱਧ ਪਾਉਂਦੀ ਅਤੇ ਤਦ ਉਹ ਰੱਜਦਾ ਅਤੇ ਧ੍ਰਾਪਦਾ ਹੈ।
Fareedkot Teekaਮਾਤਾ ਤਿਸ ਕੀ (ਸਾਰਿ ਸਮਾਲਿ) ਖਬਰ ਲੇ ਕਰ ਪੁਤ੍ਰ ਕੇ ਮੁਖ ਮੇਂ ਅਸਥਨ ਕੋ (ਨੀਰੈ) ਪਰੋਸਤੀ, ਭਾਵ ਪਾਵਤੀ ਹੈ। ਤਬ ਵਹੁ (ਅਘਾਈ) ਰਜ ਕਰ ਤ੍ਰਿਪਤਿ ਹੋਤਾ ਹੈ, ਭਾਵ ਅਤੀ ਪ੍ਰਸੰਨ ਹੋਤਾ ਹੈ॥੧॥
Prof. Sahib Singh(ਜਦੋਂ ਉਸ ਦੀ) ਮਾਂ (ਉਸ ਦੀ) ਸਾਰ ਲੈ ਕੇ (ਉਸ ਦੀ) ਸੰਭਾਲ ਕਰ ਕੇ (ਉਸ ਦੇ) ਮੂੰਹ ਵਿਚ ਆਪਣਾ ਥਣ ਪਾਂਦੀ ਹੈ, ਤਦੋਂ ਉਹ (ਦੁੱਧ ਨਾਲ) ਚੰਗੀ ਤਰ੍ਹਾਂ ਰੱਜ ਜਾਂਦਾ ਹੈ ॥੧॥

ਪਦ ਅਰਥ ਸਾਰਿ = ਸਾਰ ਲੈ ਕੇ। ਸਮ੍ਹ੍ਹਾਲਿ = ਸੰਭਾਲ ਕਰ ਕੇ। ਮੁਖਿ = (ਬੱਚੇ ਦੇ) ਮੂੰਹ ਵਿਚ। ਨੀਰੈ = ਪ੍ਰੋਸਦੀ ਹੈ, ਥਣ ਦੇਂਦੀ ਹੈ। ਤ੍ਰਿਪਤਿ ਅਘਾਈ = ਚੰਗੀ ਤਰ੍ਹਾਂ ਰੱਜ ਜਾਂਦਾ ਹੈ ॥੧॥

SikhNet (Spanish)La mamá se encarga de ello y pone la leche en su boca, entonces el bebé se llena de satisfacción. (1)

ਹਮ ਬਾਰਿਕ; ਪਿਤਾ ਪ੍ਰਭੁ ਦਾਤਾ ॥

ham baarik; pitaa prabh daataa |

Sant Singh KhalsaI am just a baby; God, the Great Giver, is my Father.
Manmohan SinghI am a child and the Beneficent Lord is my father.
Manmohan Singh (Punjabi)ਮੈਂ ਬੱਚਾ ਹਾਂ ਅਤੇ ਦਾਤਾਰ ਸੁਆਮੀ ਮੇਰਾ ਬਾਪੂ ਹੈ।
Fareedkot Teekaਹੇ ਪ੍ਰਾਨੋ ਕੇ ਦਾਤਾ ਮੇਰੇ ਪਿਤਾ ਪ੍ਰਭੂ! ਹਮ ਆਪ ਕੇ ਬਾਰਕ ਹੈਂ॥
Prof. Sahib Singhਦਾਤਾਰ ਪ੍ਰਭੂ (ਸਾਡਾ) ਪਿਤਾ ਹੈ, ਅਸੀਂ (ਜੀਵ ਉਸ ਦੇ) ਬੱਚੇ ਹਾਂ।
SikhNet (Spanish)Soy un bebé, Dios, el Gran Dador es mi Padre.

ਭੂਲਹਿ ਬਾਰਿਕ. ਅਨਿਕ ਲਖ ਬਰੀਆ; ਅਨ ਠਉਰ ਨਾਹੀ. ਜਹ ਜਾਤਾ ॥੧॥ ਰਹਾਉ ॥

bhooleh baarik. anik lakh bareea; an tthaur naahee. jeh jaataa |1| rahaau |

Sant Singh KhalsaThe child is so foolish; it makes so many mistakes. But it has nowhere else to go. ||1||Pause||
Manmohan SinghThe child errs several and lakhs of times. He has no other place where he can go. Pause.
Manmohan Singh (Punjabi)ਬੱਚਾ ਅਨੇਕਾ ਅਤੇ ਲੱਖਾਂ ਵਾਰੀ ਗਲਤੀਆਂ ਕਰਦਾ ਹੈ। ਉਸ ਨੂੰ ਹੋਰ ਕੋਈ ਥਾਂ ਨਹੀਂ ਜਿਥੇ ਉਹ ਜਾ ਸਕਦਾ ਹੈ।
Fareedkot Teekaਜੇਕਰ ਲਾਖੋਂ ਬਾਰ ਬਾਲਕ ਭੂਲ ਜਾਵੈ ਤਾਂ ਵੀ ਪਿਤਾ ਕੋ ਛੋਡ ਕਰ ਔਰ ਠੌਰ ਕੋਈ ਨਹੀਂ ਜਹਾਂ ਜਾਤਾ ਰਹੈ॥੧॥ ਰਹਾਉ ॥
Prof. Sahib Singhਬੱਚੇ ਅਨੇਕਾਂ ਵਾਰੀ ਲੱਖਾਂ ਵਾਰੀ ਭੁੱਲਾਂ ਕਰਦੇ ਹਨ (ਪਿਤਾ-ਪ੍ਰਭੂ ਤੋਂ ਬਿਨਾ ਉਹਨਾਂ ਦਾ ਕੋਈ) ਹੋਰ ਥਾਂ ਨਹੀਂ, ਜਿਥੇ ਉਹ ਜਾ ਸਕਣ ॥੧॥ ਰਹਾਉ ॥

ਪਦ ਅਰਥ ਭੂਲਹਿ = ਭੁੱਲਦੇ ਹਨ (ਬਹੁ-ਵਚਨ)। ਬਾਰਿਕੁ = (ਇਕ-ਵਚਨ)। ਬਾਰਿਕ = (ਬਹੁ-ਵਚਨ)। ਬਰੀਆ = ਵਾਰੀ। ਅਨ = (अन्य) ਹੋਰ। ਠਉਰ = ਥਾਂ। ਜਹ = ਜਿੱਥੇ ॥੧॥ ਰਹਾਉ ॥

SikhNet (Spanish)El niño comete errores pero no tiene a dónde ir. (1-Pausa)

ਚੰਚਲ ਮਤਿ ਬਾਰਿਕ ਬਪੁਰੇ ਕੀ; ਸਰਪ ਅਗਨਿ ਕਰ ਮੇਲੈ ॥

chanchal mat baarik bapure kee; sarap agan kar melai |

Sant Singh KhalsaThe mind of the poor child is fickle; he touches even snakes and fire.
Manmohan SinghMercurial is the mind of the poor child, He handles even snake and fire.
Manmohan Singh (Punjabi)ਚੁਲਬੁਲਾ ਹੈ ਚਿੱਤ ਗਰੀਬ ਬੱਚੇ ਦਾ। ਉਹ ਸੱਪ ਅਤੇ ਅੰਗ ਨੂੰ ਭੀ ਹੱਥ ਪਾ ਲੈਂਦਾ ਹੈ।
Fareedkot Teekaਬਾਰਕ ਬੀਚਾਰੇ ਕੀ ਚੰਚਲ ਮਤਿ ਹੋਤੀ ਹੈ, ਸਰਪ ਔ ਅਗਨੀ ਕੋ ਹਾਥ ਮੇਂ (ਮੇਲੈ) ਪਾ ਲੀਤਾ ਹੈ॥
Prof. Sahib Singhਵਿਚਾਰੇ ਬੱਚੇ ਦੀ ਅਕਲ ਹੋਛੀ ਹੁੰਦੀ ਹੈ, ਉਹ (ਜਦੋਂ ਮਾਂ ਪਿਉ ਤੋਂ ਪਰੇ ਹੁੰਦਾ ਹੈ ਤਦੋਂ) ਸੱਪ ਨੂੰ ਹੱਥ ਪਾਂਦਾ ਹੈ, ਅੱਗ ਨੂੰ ਹੱਥ ਪਾਂਦਾ ਹੈ (ਤੇ, ਦੁਖੀ ਹੁੰਦਾ ਹੈ)।

ਪਦ ਅਰਥ ਚੰਚਲ = ਚੁਲਬੁਲੀ, ਇਕੋ ਥਾਂ ਟਿੱਕ ਨਾਹ ਸਕਣ ਵਾਲੀ। ਬਪੁਰੋ ਕੀ = ਵੀਚਾਰੇ ਦੀ। ਸਰਪ = ਸੱਪ। ਕਰ = ਹੱਥ।

SikhNet (Spanish)La mente del pobre niño es frágil e inocente, aún a las serpientes y al fuego los quiere tocar.

ਮਾਤਾ ਪਿਤਾ ਕੰਠਿ ਲਾਇ ਰਾਖੈ; ਅਨਦ ਸਹਜਿ ਤਬ ਖੇਲੈ ॥੨॥

maataa pitaa kantth laae raakhai; anad sehaj tab khelai |2|

Sant Singh KhalsaHis mother and father hug him close in their embrace, and so he plays in joy and bliss. ||2||
Manmohan SinghThe mother and father keep him hugged to their bosom, then naturally plays he with joy.
Manmohan Singh (Punjabi)ਮਾਂ ਅਤੇ ਪਿਉ ਉਸ ਨੂੰ ਆਪਣੀ ਛਾਤੀ ਨਾਲ ਲਾਈ ਰੱਖਦੇ ਹਨ। ਤਦ ਉਹ ਕੁਦਰਤੀ ਤੌਰ ਤੇ ਖੁਸ਼ੀ ਨਾਲ ਖੇਡਦਾ ਹੈ।
Fareedkot Teekaਪਰੰਤੂ ਤਿਸ ਕੋ ਮਾਤਾ ਪਿਤਾ ਜਬ ਕੰਠ ਮੇਂ ਲਗਾਇ ਰਾਖਤੇ ਹੈਂ ਤਬ ਸੁਭਾਵਕ ਹੀ ਅਨੰਦ ਕੇ ਸਹਿਤ ਖੇਲਤਾ ਹੈ, ਭਾਵ ਐਸੇ ਹੀ ਦਾਸੋਂ ਕੋ ਅਨੇਕ ਬਿਘਨੋਂ ਸੇ ਰਾਖਤਾ ਹੈ॥੨॥
Prof. Sahib Singh(ਪਰ ਜਦੋਂ ਉਸ ਨੂੰ) ਮਾਂ ਗਲ ਨਾਲ ਲਾ ਕੇ ਰੱਖਦੀ ਹੈ ਪਿਉ ਗਲ ਨਾਲ ਲਾ ਕੇ ਰੱਖਦਾ ਹੈ (ਭਾਵ, ਜਦੋਂ ਉਸ ਦੇ ਮਾਪੇ ਉਸ ਦਾ ਧਿਆਨ ਰੱਖਦੇ ਹਨ) ਤਦੋਂ ਉਹ ਅਨੰਦ ਨਾਲ ਬੇ-ਫ਼ਿਕਰੀ ਨਾਲ ਖੇਡਦਾ ਹੈ ॥੨॥

ਪਦ ਅਰਥ ਕੰਠਿ = ਗਲ ਨਾਲ। ਲਾਇ = ਲਾ ਕੇ। ਸਹਜਿ = ਅਡੋਲਤਾ ਨਾਲ, ਬੇ-ਫ਼ਿਕਰੀ ਨਾਲ ॥੨॥

SikhNet (Spanish)Su madre y su padre lo mantienen cerca de ellos, en su pecho; es así como él se regocija en éxtasis. (2)

ਜਿਸ ਕਾ ਪਿਤਾ. ਤੂ ਹੈ ਮੇਰੇ ਸੁਆਮੀ; ਤਿਸੁ ਬਾਰਿਕ ਭੂਖ ਕੈਸੀ ॥

jis kaa pitaa. too hai mere suaamee; tis baarik bhookh kaisee |

Sant Singh KhalsaWhat hunger can the child ever have, O my Lord and Master, when You are his Father?
Manmohan SinghHe, whose father Thou are, O my Lord; what sort of hunger can that child have?
Manmohan Singh (Punjabi)ਜਿਸ ਬਾਪੂ ਦਾ ਤੂੰ ਹੈ, ਹੇ ਮੇਰੇ ਮਾਲਕ! ਉਸ ਇਆਣੇ ਨੂੰ ਕਿਸ ਕਿਸਮ ਦੀ ਭੁੱਖ ਲਗ ਸਕਦੀ ਹੈ?
Fareedkot Teekaਹੇ ਮੇਰੇ ਸ੍ਵਾਮੀ! ਜਿਸ ਕਾ ਪਿਤਾ ਤੂੰ ਹੈ ਤਿਸ ਬਾਰਕ ਕੋ ਭੂਖ ਕੈਸੀ, ਭਾਵ ਸੇ ਤਿਸ ਕੋ ਤ੍ਰਿਸਨਾ ਭੂਖ ਨਹੀਂ ਲਾਗਤੀ ਹੈ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਜਿਸ (ਬੱਚੇ) ਦਾ ਤੂੰ ਪਿਤਾ (ਵਾਂਗ ਰਾਖਾ) ਹੈਂ, ਉਸ ਬੱਚੇ ਨੂੰ ਕੋਈ (ਮਾਇਕ) ਭੁੱਖ ਨਹੀਂ ਰਹਿ ਜਾਂਦੀ।

ਪਦ ਅਰਥ ਜਿਸ ਕਾ = (ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਸੁਆਮੀ = ਹੇ ਸੁਆਮੀ!

SikhNet (Spanish)¿Qué tipo de hambre puede tener el niño cuando Tú eres su Padre?

ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ ਤੇਰੈ; ਮਨਿ ਬਾਂਛੈ ਸੋ ਲੈਸੀ ॥੩॥

nav nidh naam nidhaan grihi terai; man baanchhai so laisee |3|

Sant Singh KhalsaThe treasure of the Naam and the nine treasures are in Your celestial household. You fulfill the desires of the mind. ||3||
Manmohan SinghIn Thy Home are the nine treasures of the Name's wealth, what his heart desires, that he receives.
Manmohan Singh (Punjabi)ਤੇਰੇ ਧਾਮ ਅੰਦਰ ਨਾਮ ਦੀ ਦੌਲਤ ਦੇ ਨੌ ਖ਼ਜ਼ਾਨੇ ਹਨ। ਜਿਹੜਾ ਕੁਛ ਉਸ ਦਾ ਚਿੱਤ ਚਾਹੁੰਦਾ ਹੈ, ਉਹੋ ਕੁਛ ਹੀ ਉਹ ਪਾ ਲੈਂਦਾ ਹੈ।
Fareedkot Teekaਨਵ ਨਿਧੀਓਂ ਕੇ ਦੇਨੇ ਵਾਲਾ ਨਾਮ ਖਜਾਨਾ ਤੇਰੇ ਗ੍ਰਹਿ ਮੇਂ ਹੈ ਔਰ ਜੋ ਦਾਸ ਮਨ ਮੇਂ ਕੋਈ ਬਾਂਛਾ ਕਰਤਾ ਹੈ, ਸੋ ਤੀਨੋਂ ਕਾਲੋਂ ਮੇਂ ਲੇਤਾ ਹੈ॥੩॥
Prof. Sahib Singhਤੇਰੇ ਘਰ ਵਿਚ ਤੇਰਾ ਨਾਮ-ਖ਼ਜ਼ਾਨਾ ਹੈ (ਇਹੀ ਹੈ) ਨੌ ਖ਼ਜ਼ਾਨੇ। ਉਹ ਜੋ ਕੁਝ ਆਪਣੇ ਮਨ ਵਿਚ (ਤੈਥੋਂ) ਮੰਗਦਾ ਹੈ, ਉਹ ਕੁਝ ਹਾਸਲ ਕਰ ਲੈਂਦਾ ਹੈ ॥੩॥

ਪਦ ਅਰਥ ਗ੍ਰਿਹਿ ਤੇਰੈ = ਤੇਰੇ ਘਰ ਵਿਚ। ਮਨਿ = ਮਨ ਵਿਚ। ਬਾਂਛੈ = ਮੰਗਦਾ ਹੈ, ਚਾਹੁੰਦਾ ਹੈ। ਲੈਸੀ = ਲੈ ਲਏਗਾ ॥੩॥

SikhNet (Spanish)El Tesoro del Naam y los Nueve Tesoros están en tu Hogar Celestial, eres Tú Quién satisfaces los deseos de la mente. (3)

ਪਿਤਾ ਕ੍ਰਿਪਾਲਿ ਆਗਿਆ ਇਹ ਦੀਨੀ; ਬਾਰਿਕੁ ਮੁਖਿ ਮਾਂਗੈ ਸੋ ਦੇਨਾ ॥

pitaa kripaal aagiaa ih deenee; baarik mukh maangai so denaa |

Sant Singh KhalsaMy Merciful Father has issued this Command: whatever the child asks for, is put into his mouth.
Manmohan SinghThe Kind father has given this order that whatever the Child asks for with his mouth, he be provided with that.
Manmohan Singh (Punjabi)ਦਇਆਵਾਨ ਬਾਬਲ ਨੇ ਇਹ ਹੁਕਮ ਦਿੱਤਾ ਹੈ ਕਿ ਜਿਹੜਾ ਕੁਝ ਭੀ ਬਾਲ ਆਪਣੇ ਮੁੰਹੋ ਮੰਗੇ, ਉਸ ਨੂੰ ਉਹੀ ਕੁਝ ਦੇ ਦਿੱਤਾ ਜਾਵੇ।
Fareedkot Teekaਹੇ ਕ੍ਰਿਪਾਲ ਪਿਤਾ ਵਾਹਿਗੁਰੂ! ਤੈਨੇ ਬੇਦ ਸਾਸਤ੍ਰ ਮੇਂ ਏਹ ਆਗ੍ਯਾ ਦਈ ਹੈ। 'ਜੋ ਏਕ ਬਾਰਕ, ਭਾਵ ਦਾਸੁ ਮੁਖ ਸੇ ਮਾਂਗੇ ਸੋ ਮੈਨੇ ਦੇਨਾ'। ਜਬ ਐਸੀ ਆਗ੍ਯਾ ਹੈ ਤਬ ਹਮ ਕੋ ਮਨ ਬਾਂਛਤ ਦੀਜੀਏ॥☬ਜੇ ਕਹੇਂ ਤੂੰ ਕ੍ਯਾ ਮਾਂਗਤਾ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਕਿਰਪਾਲ ਪਿਤਾ-ਪ੍ਰਭੂ ਨੇ ਇਹ ਹੁਕਮ ਦੇ ਰੱਖਿਆ ਹੈ, ਕਿ ਬਾਲਕ ਜੋ ਕੁਝ ਮੰਗਦਾ ਹੈ ਉਹ ਉਸ ਨੂੰ ਦੇ ਦੇਣਾ ਹੈ।

ਪਦ ਅਰਥ ਕ੍ਰਿਪਾਲਿ = ਕਿਰਪਾਲ ਨੇ। ਆਗਿਆ = ਹੁਕਮ। ਮੁਖਿ = ਮੂੰਹੋਂ।

SikhNet (Spanish)Mi Padre Misericordioso ha emitido Su Mandato, Lo que el niño pida pónganselo en su boca.

ਨਾਨਕ ਬਾਰਿਕੁ. ਦਰਸੁ ਪ੍ਰਭ ਚਾਹੈ; ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ॥੪॥੨॥

naanak baarik. daras prabh chaahai; mohi hridai baseh nit charanaa |4|2|

Sant Singh KhalsaNanak, the child, longs for the Blessed Vision of God's Darshan. May His Feet always dwell within my heart. ||4||2||
Manmohan SinghChild Nanak longs for the Lord's vision. May the Lords feet ever abide within my mind.
Manmohan Singh (Punjabi)ਬਾਲ ਨਾਨਕ ਸੁਆਮੀ ਦੇ ਦਰਸ਼ਨ ਨੂੰ ਲੋਚਦਾ ਹੈ। ਰੱਬ ਕਰੇ, ਸੁਆਮੀ ਦੇ ਚਰਨ ਸਦਾ ਲਈ ਮੇਰੇ ਮਨ ਵਿੱਚ ਨਿਵਾਸ ਕਰ ਲੈਣ।
Fareedkot Teekaਤਬ ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੈਂ ਬਾਰਕ ਆਪ ਕੇ ਦਰਸਨ ਕੋ ਚਾਹਿਤਾ ਹੂੰ ਔਰ ਮੇਰੇ ਹਿਰਦੇ ਮੇਂ ਨਿਤ ਹੀ ਆਪ ਕੇ ਚਰਨੋਂ ਕਾ ਨਿਵਾਸ ਰਹੇ, ਏਹ ਦਾਨ ਮਾਂਗਤਾ ਹੂੰ॥੪॥੨॥
Prof. Sahib Singhਹੇ ਪ੍ਰਭੂ! ਤੇਰਾ ਬੱਚਾ ਨਾਨਕ ਤੇਰਾ ਦਰਸਨ ਚਾਹੁੰਦਾ ਹੈ (ਤੇ, ਆਖਦਾ ਹੈ ਕਿ ਹੇ ਪ੍ਰਭੂ!) ਤੇਰੇ ਚਰਨ ਮੇਰੇ ਹਿਰਦੇ ਵਿਚ ਵੱਸਦੇ ਰਹਿਣ ॥੪॥੨॥

ਪਦ ਅਰਥ ਦਰਸੁ ਪ੍ਰਭ = ਪ੍ਰਭੂ ਦਾ ਦਰਸਨ। ਮੋਹਿ ਹ੍ਰਿਦੈ = ਮੇਰੇ ਹਿਰਦੇ ਵਿਚ। ਬਸਹਿ = ਵੱਸਦੇ ਰਹਿਣ ॥੪॥੨॥

SikhNet (Spanish)Nanak, el niño, añora la Bendita Visión del Darshan, de la Presencia de Dios; que Sus Pies habiten siempre en el interior de mi corazón. (4-2)

Open this shabad →

Shabad Guru Arjan Dev Ji Raag Malaar continues on Ang 1267

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਸਗਲ ਬਿਧੀ ਜੁਰਿ. ਆਹਰੁ ਕਰਿਆ; ਤਜਿਓ ਸਗਲ ਅੰਦੇਸਾ ॥

sagal bidhee jur. aahar kariaa; tajio sagal andesaa |

Sant Singh KhalsaI tried everything, and gathered all devices together; I have discarded all my anxieties.
Manmohan SinghAssembling all the means, I have made an effort and have abandoned all care.
Manmohan Singh (Punjabi)ਸਾਰੇ ਸਾਧਨ ਮੇਲ ਕੇ ਮੈਂ ਉਪਰਾਲਾ ਕੀਤਾ ਹੈ ਅਤੇ ਸਾਰਾ ਫਿਕਰ ਲਾਹ ਛੱਡਿਆ ਹੈ।
Fareedkot Teekaਸਰਬ ਪ੍ਰਕਾਰ ਕਰਮੋਂ ਮੇਂ ਜੋ ਜੁਰੇ ਹੈਂ; ਵਾ ਸਰਬ ਪ੍ਰਕਾਰੋਂ ਕਰ ਜੁੜਨੇ ਕਾ ਅਰਥਾਤ ਪਰਮੇਸ੍ਵਰ ਸਾਥ ਮਿਲਣੇ ਕਾ ਆਹਰ ਕਰਿਆ ਹੈ ਔਰ ਸਭ (ਅੰਦੇਸਾ) ਸੰਸਾ ਤ੍ਯਾਗ ਦੀਆ ਹੈ॥
Prof. Sahib Singhਮੈਂ ਹੁਣ ਸਾਰੇ ਚਿੰਤਾ-ਫ਼ਿਕਰ ਮਿਟਾ ਦਿੱਤੇ ਹਨ, (ਹੁਣ ਮੈਨੂੰ ਇਉਂ ਜਾਪਦਾ ਹੈ ਕਿ ਸਫਲਤਾ ਦੇ) ਸਾਰੇ ਢੰਗਾਂ ਨੇ ਰਲ ਕੇ (ਮੇਰੀ ਹਰੇਕ ਸਫਲਤਾ ਵਾਸਤੇ) ਉੱਦਮ ਕੀਤਾ ਹੋਇਆ ਹੈ।

ਪਦ ਅਰਥ ਸਗਲ ਬਿਧਿ = ਸਾਰੇ ਤਰੀਕਿਆਂ ਨਾਲ, ਸਾਰੇ ਢੰਗਾਂ ਨਾਲ। ਜੁਰਿ = ਜੁੜ ਕੇ। ਆਹਰੁ = ਉੱਦਮ। ਅੰਦੇਸਾ = ਚਿੰਤਾ-ਫ਼ਿਕਰ।

SikhNet (Spanish)He tratado todo, he descartado todas mis ansiedades,

ਕਾਰਜੁ ਸਗਲ ਅਰੰਭਿਓ ਘਰ ਕਾ; ਠਾਕੁਰ ਕਾ ਭਾਰੋਸਾ ॥੧॥

kaaraj sagal aranbhio ghar kaa; tthaakur kaa bhaarosaa |1|

Sant Singh KhalsaI have begun to set all my household affairs right; I have placed my faith in my Lord and Master. ||1||
Manmohan SinghRelaying upon the Lord, I have commenced setting aright all my household affairs.
Manmohan Singh (Punjabi)ਪ੍ਰਭੂ ਉਤੇ ਵਿਸ਼ਵਾਸ ਧਾਰ ਕੇ, ਮੈਂ ਆਪਣੇ ਸਾਰੇ ਘਰੋਗੀ ਕੰਮ-ਕਾਜ ਰਾਸ ਕਰਨੇ ਸ਼ੁਰੂ ਕਰ ਦਿੱਤੇ ਹਨ।
Fareedkot Teekaਘਰ ਕਾ ਕਾਰਜੁ, ਭਾਵ ਮੁਕਤੀ ਕੇ ਸਾਧਨੋਂ ਰੂਪ ਸਭ ਅਰੰਭ ਦੀਆ ਹੈ, ਭਾਵ ਸੇ ਸਭ ਸਾਧਨ ਕੀਏ ਹੈਂ ਔਰ ਠਾਕੁਰ ਕਾ ਭਰੋਸਾ ਹੈ॥੧॥
Prof. Sahib Singhਹੇ ਸਖੀ! ਹੁਣ ਮੈਂ ਆਤਮਕ ਜੀਵਨ ਨੂੰ ਚੰਗਾ ਬਣਾਣ ਦਾ ਸਾਰਾ ਕੰਮ ਸ਼ੁਰੂ ਕਰ ਦਿੱਤਾ ਹੈ, ਮੈਨੂੰ ਹੁਣ ਮਾਲਕ-ਪ੍ਰਭੂ ਦਾ (ਹਰ ਵੇਲੇ) ਸਹਾਰਾ ਹੈ ॥੧॥

ਪਦ ਅਰਥ ਕਾਰਜੁ ਘਰ ਕਾ = ਹਿਰਦੇ-ਘਰ ਦਾ ਕੰਮ, ਆਤਮਕ ਜੀਵਨ ਨੂੰ ਚੰਗਾ ਬਣਾਣ ਦਾ ਕੰਮ। ਭਾਰੋਸਾ = ਭਰੋਸਾ, ਸਹਾਰਾ ॥੧॥

SikhNet (Spanish)he comenzado a arreglar todos los asuntos de mi hogar, y ahora he puesto mi Fe en mi Señor y Maestro. (1)

ਸੁਨੀਐ. ਬਾਜੈ ਬਾਜ ਸੁਹਾਵੀ ॥

suneeai. baajai baaj suhaavee |

Sant Singh KhalsaI listen to the celestial vibrations resonating and resounding.
Manmohan SinghI now hear the beauteous music of the celestial strain of the tenth gate.
Manmohan Singh (Punjabi)ਮੈਂ ਹੁਣ ਦਸਮ ਦੁਆਰ ਦੇ ਬੈਕੁੰਠੀ ਕੀਰਤਨ ਦਾ ਸੁੰਦਰ ਰਾਗੁ ਸੁਣਦਾ ਹਾਂ।
Fareedkot Teekaਸਤਸੰਗ ਮੇਂ ਸੋਭਨੀਕ ਧੁਨੀ (ਬਾਜ) ਬਜਤੀ ਹੂਈ ਪ੍ਰਗਟ ਹੀ ਸੁਨਤੇ ਹੈਂ॥
Prof. Sahib Singhਜਿਵੇਂ ਕਿ ਅੰਦਰ) ਕੰਨਾਂ ਨੂੰ ਸੋਹਣੀ ਲੱਗਣ ਵਾਲੀ (ਕਿਸੇ) ਵਾਜੇ ਦੀ ਅਵਾਜ਼ ਸੁਣੀ ਜਾ ਰਹੀ ਹੈ (ਮੇਰੇ ਅੰਦਰ ਇਹੋ ਜਿਹਾ ਆਨੰਦ ਬਣ ਗਿਆ ਹੈ)।

ਪਦ ਅਰਥ ਸੁਨੀਐ = ਸੁਣੀ ਜਾ ਰਹੀ ਹੈ। ਬਾਜੈ ਬਾਜ = ਵਾਜੇ ਦੀ ਆਵਾਜ਼। ਸੁਹਾਵੀ = (ਕੰਨਾਂ ਨੂੰ) ਸੋਹਣੀ ਲੱਗਣ ਵਾਲੀ।

SikhNet (Spanish)Escucho las Vibraciones Celestiales sonando y resonando, el Sol se ha levantado

ਭੋਰੁ ਭਇਆ. ਮੈ ਪ੍ਰਿਅ ਮੁਖ ਪੇਖੇ; ਗ੍ਰਿਹਿ ਮੰਗਲ ਸੁਹਲਾਵੀ ॥੧॥ ਰਹਾਉ ॥

bhor bheaa. mai pria mukh pekhe; grihi mangal suhalaavee |1| rahaau |

Sant Singh KhalsaSunrise has come, and I gaze upon the Face of my Beloved. My household is filled with peace and pleasure. ||1||Pause||
Manmohan SinghThe twilight has dawned and I now see the face of my Beloved and my home is filled with pleasure and peace. Pause.
Manmohan Singh (Punjabi)ਪਹੁ ਫੁਟਾਲਾ ਹੋ ਗਿਆ ਹੈ ਅਤੇ ਮੈਨੂੰ ਹੁਣ ਆਪਣੇ ਪ੍ਰੀਤਮ ਦਾ ਮੁਖੜਾ ਦਿੱਸਦਾ ਹੈ ਅਤੇ ਮੇਰਾ ਘਰ ਖੁਸ਼ੀ ਅਤੇ ਸੁਖ ਨਾਲ ਭਰ ਗਿਆ ਹੈ। ਠਹਿਰਾਉ।
Fareedkot Teekaਜਬ ਗ੍ਯਾਨ ਰੂਪੀ (ਭੋਰੁ) ਦਿਨ ਉਦੇ ਹੂਆ ਹੈ ਤਬ ਮੈਨੇ ਪਤੀ ਕੇ ਮੁਖ ਕੋ ਦੇਖਾ; ਵਾ ਪਤੀ ਕੇ ਮੁਖ ਦੇਖੇ ਤੇ ਭੋਰ ਭ੍ਯਾ ਹੈ। ਔਰ (ਗ੍ਰਿਹਿ) ਅੰਤਹਕਰਨ ਮੇਂ (ਮੰਗਲ) ਅਨੰਦ ਹੂਆ ਔਰ (ਸੁਹਲਾਵੀ) ਸੁਹੇਲੀ ਵਾ ਸੁਖੀ ਹੂਈ ਵਾ ਸੋਹਿਲਓਂ ਕੋ ਗਾਵਣੇ ਵਾਲੀ ਹੋਈ ਹੂੰ॥੧॥ ਰਹਾਉ ॥
Prof. Sahib Singhਹੇ ਸਖੀ! ਜਦੋਂ ਮੈਂ ਪਿਆਰੇ ਪ੍ਰਭੂ ਜੀ ਦਾ ਮੂੰਹ ਵੇਖ ਲਿਆ (ਦਰਸਨ ਕੀਤਾ), ਮੇਰੇ ਹਿਰਦੇ-ਘਰ ਵਿਚ ਆਨੰਦ ਹੀ ਆਨੰਦ ਬਣ ਗਿਆ, ਮੇਰੇ ਅੰਦਰ ਸ਼ਾਂਤੀ ਪੈਦਾ ਹੋ ਗਈ, ਮੇਰੇ ਅੰਦਰ (ਆਤਮਕ ਜੀਵਨ ਦੀ ਸੂਝ ਦਾ) ਦਿਨ ਚੜ੍ਹ ਪਿਆ ਹੈ ॥੧॥ ਰਹਾਉ ॥

ਪਦ ਅਰਥ ਭੋਰੁ = ਦਿਨ, ਚਾਨਣ। ਗ੍ਰਿਹ = ਹਿਰਦਾ-ਘਰ। ਮੰਗਲ = ਆਨੰਦ, ਖ਼ੁਸ਼ੀਆਂ। ਸੁਹਲਾਵੀ = ਸੁਖੀ ॥੧॥ ਰਹਾਉ ॥

SikhNet (Spanish)y fijo mi Mirada en el Semblante de mi Bienamado. Ahora mi Hogar está lleno de Paz y Placer. (1-Pausa)

ਮਨੂਆ ਲਾਇ ਸਵਾਰੇ ਥਾਨਾਂ; ਪੂਛਉ ਸੰਤਾ ਜਾਏ ॥

manooaa laae savaare thaanaan; poochhau santaa jaae |

Sant Singh KhalsaI focus my mind, and embellish and adorn the place within; then I go out to speak with the Saints.
Manmohan SinghFixing my attention I have cleansed my mind's abode and now go to ask the saints about my Lord.
Manmohan Singh (Punjabi)ਆਪਣੀ ਜੋੜ ਮੈਂ ਆਪਣੇ ਮਨ ਦੇ ਅਸਥਾਨ ਨੂੰ ਸਾਫ ਕਰ ਲਿਆ ਹੈ ਤੇ ਹੁਣ ਮੈਂ ਸਾਧੂਆਂ ਕੋਲ ਆਪਣੀ ਸਾਈਂ ਬਾਰੇ ਪੁਛਣ ਜਾਂਦਾ ਹਾਂ।
Fareedkot Teekaਸ੍ਵਰੂਪ ਅਸਥਾਨ ਮੇਂ ਮਨ ਕੋ ਲਗਾਇ ਕਰ, ਭਾਵ ਜਗ੍ਯਾਸਾ ਧਾਰ ਕਰ ਸਵਾਰਿਆ ਵਾ ਮਨ ਕੋ ਭਗਤੀ ਮੇਂ ਲਾਇਕਰ ਇੰਦ੍ਰੇ ਸਵਾਰੇ ਭਾਵ ਸੁਧ ਕਰ ਦੀਏ ਹੈਂ; ਵਾ ਮਨ ਲਗਾਇ ਕਰ ਰਿਦਾ ਅਸਥਾਨ ਸੁਧ ਕੀਆ ਹੈ ਔਰ ਸੰਤੋਂ ਪਾਸ ਜਾਇਕਰ ਉਪਦੇਸ ਕੋ ਪੂਛਤਾ ਰਹੂੰ॥
Prof. Sahib Singhਹੇ ਸਖੀ! ਪੂਰੇ ਧਿਆਨ ਨਾਲ ਮੈਂ ਆਪਣੇ ਸਾਰੇ ਇੰਦ੍ਰਿਆਂ ਨੂੰ ਸੋਹਣਾ ਬਣਾ ਲਿਆ ਹੈ। ਮੈਂ ਸੰਤਾਂ ਪਾਸੋਂ ਜਾ ਕੇ (ਪ੍ਰਭੂ-ਪਤੀ ਦੇ ਮਿਲਾਪ ਦੀਆਂ ਗੱਲਾਂ) ਪੁੱਛਦੀ ਰਹਿੰਦੀ ਹਾਂ।

ਪਦ ਅਰਥ ਮਨੂਆ ਲਾਇ = ਮਨ ਲਾ ਕੇ, ਪੂਰੇ ਧਿਆਨ ਨਾਲ। ਸਵਾਰੇ = ਸਵਾਰ ਲਏ ਹਨ, ਚੰਗੇ ਬਣਾ ਲਏ ਹਨ। ਥਾਨਾਂ = ਸਾਰੇ ਥਾਂ, ਸਾਰੇ ਇੰਦ੍ਰੇ। ਪੂਛਉ = ਪੂਛਉਂ, ਮੈਂ ਪੁੱਛਦੀ ਹਾਂ। ਜਾਏ = ਜਾਇ, ਜਾ ਕੇ।

SikhNet (Spanish)Enfoco mi mente, adorno y embellezco el lugar interior y después hablo con los Santos.

ਖੋਜਤ ਖੋਜਤ ਮੈ ਪਾਹੁਨ ਮਿਲਿਓ; ਭਗਤਿ ਕਰਉ ਨਿਵਿ ਪਾਏ ॥੨॥

khojat khojat mai paahun milio; bhagat krau niv paae |2|

Sant Singh KhalsaSeeking and searching, I have found my Husband Lord; I bow at His Feet and worship Him with devotion. ||2||
Manmohan SinghSeeking and searching I have met with my Groom and bowing at His feet, I now take to His devotional service.
Manmohan Singh (Punjabi)ਢੂੰਡ ਅਤੇ ਭਾਲ ਕਰਦੀ ਹੋਈ ਮੈਂ ਆਪਣੇ ਪ੍ਰਾਹੁਣੇ ਨੂੰ ਮਿਲ ਪਈ ਹਾਂ ਅਤੇ ਉਸ ਦੇ ਪੈਰਾਂ ਨੂੰ ਨਿਮਸਕਾਰ ਕਰ, ਮੈਂ ਹੁਣ ਉਸ ਦੀ ਪ੍ਰੇਮਮਈ ਸੇਵਾ ਕਮਾਉਂਦੀ ਹਾਂ।
Fareedkot Teekaਢੂੰਢਤੇ ਢੂੰਢਤੇ ਮੇਰੇ ਕੋ ਪਰਮੇਸ੍ਵਰ (ਪਾਹੁਨ) ਪਰਾਹੁਣਾ ਮਿਲਾ ਹੈ ਔਰ ਤਿਸ ਕੇ ਚਰਨੋਂ ਮੇਂ ਸੀਸ ਨਿਵਾਇਕਰ ਭਗਤੀ ਕਰਤਾ ਹੂੰ॥੨॥
Prof. Sahib Singhਭਾਲ ਕਰਦਿਆਂ ਕਰਦਿਆਂ ਮੈਨੂੰ ਪ੍ਰਭੂ-ਪਤੀ ਮਿਲ ਪਿਆ ਹੈ। ਹੁਣ ਮੈਂ ਉਸ ਦੇ ਚਰਨਾਂ ਤੇ ਢਹਿ ਕੇ ਉਸ ਦੀ ਭਗਤੀ ਕਰਦੀ ਰਹਿੰਦੀ ਹਾਂ ॥੨॥

ਪਦ ਅਰਥ ਮੈ = ਮੈਨੂੰ। ਪਾਹੁਨ = ਪ੍ਰਾਹੁਣਾ, ਲਾੜਾ, ਨੀਂਗਰ, ਪ੍ਰਭੂ-ਪਤੀ। ਕਰਉ = ਕਰਉਂ, ਮੈਂ ਕਰਦੀ ਹਾਂ। ਨਿਵਿ = ਨਿਊਂ ਕੇ। ਪਾਏ = ਪਾਇ, ਚਰਨੀਂ ॥੨॥

SikhNet (Spanish)Buscando y buscando he encontrado a mi Señor Esposo. Ahora me postro a sus Pies y Lo alabo con Devoción. (2)

Open this shabad (11 lines, Angs 1266-1267) →

Ang 1266 of 1430