ਮਲਾਰ ਮਹਲਾ ੫ ॥
malaar mahalaa 5 |
Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.
ਰਾਜ ਤੇ ਕੀਟ. ਕੀਟ ਤੇ ਸੁਰਪਤਿ; ਕਰਿ ਦੋਖ. ਜਠਰ ਕਉ ਭਰਤੇ ॥
raaj te keett. keett te surapat; kar dokh. jatthar kau bharate |
Sant Singh KhalsaFrom a king to a worm, and from a worm to the lord of gods, they engage in evil to fill their bellies.
Manmohan SinghFrom a king to a worm and from a worm to the Lord of gods, all fill their bellies, committing sins.
Manmohan Singh (Punjabi)ਪਾਤਿਸ਼ਾਹ ਤੋਂ ਕੀੜੇ ਤਾਂਈ ਅਤੇ ਕੀੜੇ ਤੋਂ ਦੇਵਤਿਆਂ ਦੇ ਸੁਆਮੀ ਤਾਂਈ, ਸਾਰੇ ਹੀ ਪਾਪ ਕਮਾ ਆਪਣੇ ਢਿਡਾਂ ਨੂੰ ਭਰਦੇ ਹਨ।
Fareedkot Teekaਪਰਮੇਸ੍ਵਰ ਐਸਾ ਸਮਰਥ ਹੈ ਰਾਜ ਸੇ ਗਿਰਾਇ ਕਰ ਕੀੜਾ ਕਰ ਦੇਤਾ ਹੈ ਅਰ ਕੀੜੇ ਤੇ ਇੰਦ੍ਰ ਕਰ ਦੇਤਾ ਹੈ। ਐਸੇ ਪਰਮੇਸ੍ਵਰ ਕੋ ਤ੍ਯਾਗ ਕਰ ਜੀਵ (ਦੋਖ) ਪਾਪ ਕਰ ਕੇ ਪੇਟ ਕੋ ਭਰਤੇ ਹੈਂ॥
Prof. Sahib Singhਰਾਜਿਆਂ ਤੋਂ ਲੈ ਕੇ ਕੀੜਿਆਂ ਤਕ, ਕੀੜਿਆਂ ਤੋਂ ਲੈ ਕੇ ਇੰਦ੍ਰ ਦੇਵਤੇ ਤਕ (ਕੋਈ ਭੀ ਹੋਵੇ) ਪਾਪ ਕਰ ਕੇ (ਸਾਰੇ) ਗਰਭ-ਜੂਨ ਵਿਚ ਪੈਂਦੇ ਹਨ (ਕਿਸੇ ਦਾ ਲਿਹਾਜ਼ ਨਹੀਂ ਹੋ ਸਕਦਾ)।ਪਦ ਅਰਥ ਤੇ = ਤੋਂ। ਕੀਟ = ਕੀੜੇ। ਸੁਰਪਤਿ = ਦੇਵਤਿਆਂ ਦਾ ਪਤੀ, ਇੰਦਰ ਦੇਵਤਾ। ਕਰਿ = ਕਰ ਕੇ। ਦੋਖ = ਐਬ, ਪਾਪ, ਵਿਕਾਰ। ਜਠਰ = ਪੇਟ। ਜਠਰ ਕਉ ਭਰਤੇ = ਗਰਭ-ਜੂਨ ਵਿਚ ਪੈਂਦੇ ਹਨ।
SikhNet (Spanish)De rey a gusano y de gusano al señor de dioses todos renuncian al Señor,
ਕ੍ਰਿਪਾ ਨਿਧਿ ਛੋਡਿ. ਆਨ ਕਉ ਪੂਜਹਿ; ਆਤਮ ਘਾਤੀ ਹਰਤੇ ॥੧॥
kripaa nidh chhodd. aan kau poojeh; aatam ghaatee harate |1|
Sant Singh KhalsaThey renounce the Lord, the Ocean of Mercy, and worship some other; they are thieves and killers of the soul. ||1||
Manmohan SinghForsaking God, the ocean of mercy, they who adore another; they are the self-killers and thieves.
Manmohan Singh (Punjabi)ਰਹਿਮਤ ਦੇ ਸਮੁੰਦਰ ਹਰੀ ਨੂੰ ਤਿਆਗ ਜੋ ਹੋਰਸ ਦੀ ਉਪਾਸ਼ਨਾ ਕਰਦੇ ਹਨ, ਉਹ ਆਪਣੇ ਆਪ ਦੇ ਕਾਤਲ ਤੇ ਚੋਰ ਹਨ।
Fareedkot Teeka(ਕ੍ਰਿਪਾ ਨਿਧਿ) ਵਾਹਿਗੁਰੂ ਕੋ ਛੋਡ ਕੋਰ ਔਰ ਕੋ ਪੂਜਤੇ ਹੈਂ ਵਹੁ ਹਰੀ ਸੇ ਬੇਮੁਖ ਆਤਮਘਾਤੀ ਹੈਂ॥੧॥
Prof. Sahib Singhਜਿਹੜੇ ਭੀ ਪ੍ਰਾਣੀ ਦਇਆ-ਦੇ-ਸਮੁੰਦਰ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਨੂੰ ਪੂਜਦੇ ਹਨ, ਉਹ ਰੱਬ ਦੇ ਚੋਰ ਹਨ ਉਹ ਆਪਣੇ ਆਤਮਾ ਦਾ ਘਾਤ ਕਰਦੇ ਹਨ ॥੧॥ਪਦ ਅਰਥ ਕ੍ਰਿਪਾਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ। ਆਨ = ਹੋਰ। ਕਉ = ਨੂੰ। ਹਰਤੇ = ਚੋਰ ॥੧॥
SikhNet (Spanish)Océano de Misericordia y alaban al otro. Son bandidos y asesinos de Almas. (1)
ਹਰਿ ਬਿਸਰਤ; ਤੇ ਦੁਖਿ ਦੁਖਿ ਮਰਤੇ ॥
har bisarat; te dukh dukh marate |
Sant Singh KhalsaForgetting the Lord, they suffer in sorrow and die.
Manmohan SinghThey who forget their God; die they in travail and pain.
Manmohan Singh (Punjabi)ਜੋ ਆਪਣੇ ਵਾਹਿਗੁਰੂ ਨੂੰ ਭੁਲਾਉਂਦੇ ਹਨ, ਉਹ ਕਸ਼ਟ ਤੇ ਪੀੜ ਅੰਦਰ ਮਰਦੇ ਹਨ।
Fareedkot Teekaਹਰੀ ਕੇ ਬਿਸਾਰਨੇ ਤੇ ਪੁਰਸ ਦੁਖ ਦੁਖ ਕਰ ਮਰਤੇ ਹੈਂ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਨੂੰ ਭੁਲਾਂਦੇ ਹਨ ਉਹ ਦੁਖੀ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ।ਪਦ ਅਰਥ ਬਿਸਰਤ = ਭੁਲਾਂਦੇ। ਤੇ = ਉਹ ਬੰਦੇ (ਬਹੁ-ਵਚਨ)। ਦੁਖਿ ਦੁਖਿ = ਦੁਖੀ ਹੋ ਹੋ ਕੇ।
SikhNet (Spanish)Olvidando al Señor sufren y mueren. Vagan perdidos en la reencarnación
ਅਨਿਕ ਬਾਰ ਭ੍ਰਮਹਿ ਬਹੁ ਜੋਨੀ; ਟੇਕ. ਨ ਕਾਹੂ ਧਰਤੇ ॥੧॥ ਰਹਾਉ ॥
anik baar bhrameh bahu jonee; ttek. na kaahoo dharate |1| rahaau |
Sant Singh KhalsaThey wander lost in reincarnation through all sorts of species; they do not find shelter anywhere. ||1||Pause||
Manmohan SinghThey wander in many species a number of time and find not refuge anywhere. Pause.
Manmohan Singh (Punjabi)ਅਨੇਕਾਂ ਵਾਰੀ ਉਹ ਘਣੇਰੀਆਂ ਜੂਨੀਆਂ ਅੰਦਰ ਭਟਕਦੇ ਹਨ ਅਤੇ ਉਹਨਾਂ ਨੂੰ ਕਿਧਰੇ ਭੀ ਪਨਾਹ ਨਹੀਂ ਮਿਲਦੀ। ਠਹਿਰਾਉ।
Fareedkot Teekaਅਨੇਕ ਵਾਰ ਬਹੁਤੀ ਜੂਨੀਓਂ ਮੇਂ ਭ੍ਰਮਤੇ ਹੈਂ, ਕਿਉਂਕਿ ਕਿਸੀ ਸੰਤ ਜਨ ਕੀ (ਟੇਕ) ਸਰਣ ਕੋ ਨਹੀਂ ਧਾਰਨ ਕਰਤੇ॥੧॥ ਰਹਾਉ ॥
Prof. Sahib Singhਉਹ ਮਨੁੱਖ ਅਨੇਕਾਂ ਵਾਰੀ ਕਈ ਜੂਨਾਂ ਵਿਚ ਭਟਕਦੇ ਫਿਰਦੇ ਹਨ, (ਇਸ ਗੇੜ ਵਿਚੋਂ ਬਚਣ ਲਈ) ਉਹ ਕਿਸੇ ਦਾ ਭੀ ਆਸਰਾ ਪ੍ਰਾਪਤ ਨਹੀਂ ਕਰ ਸਕਦੇ ॥੧॥ ਰਹਾਉ ॥ਪਦ ਅਰਥ ਭ੍ਰਮਹਿ = ਭਟਕਦੇ ਹਨ। ਟੇਕ = ਆਸਰਾ, ਟਿਕਾਉ। ਕਾਹੂ ਟੇਕ = ਕਿਸੇ ਦਾ ਭੀ ਸਹਾਰਾ ॥੧॥ ਰਹਾਉ ॥
SikhNet (Spanish)a través de todo tipo de especies y no encuentran sombra que los acoja en ningún lado. (1-Pausa)
ਤਿਆਗਿ ਸੁਆਮੀ. ਆਨ ਕਉ ਚਿਤਵਤ; ਮੂੜ ਮੁਗਧ ਖਲ ਖਰ ਤੇ ॥
tiaag suaamee. aan kau chitavat; moorr mugadh khal khar te |
Sant Singh KhalsaThose who abandon their Lord and Master and think of some other, are foolish, stupid, idiotic donkeys.
Manmohan SinghThey, who forsaking the Lord, contemplate another, are foolish, idiotic, stupid and donkeys.
Manmohan Singh (Punjabi)ਜੋ ਪ੍ਰਭੂ ਨੂੰ ਛੱਡ ਕੇ ਹੋਰਸ ਨੂੰ ਸਿਮਰਦੇ ਹਨ, ਉਹ ਮੂਰਖ, ਬੁੱਧੂ, ਬੇਵਕੂਫ ਅਤੇ ਖੋਤੇ ਹਨ।
Fareedkot Teekaਜੋ ਹਰੀ ਸ੍ਵਾਮੀ ਕੋ ਤ੍ਯਾਗ ਕਰ ਔਰੋਂ ਕੋ ਚਿਤਵਤੇ ਹੈਂ ਵਹੁ ਮਨ ਤਨ ਬਾਣੀ ਕਰ ਮੂਰਖ ਹੈਂ, ਸੋ ਪੁਰਸ ਗਰਧਬ ਤੁਲ ਹੈਂ॥
Prof. Sahib Singhਮਾਲਕ ਪ੍ਰਭੂ ਨੂੰ ਛੱਡ ਕੇ ਜਿਹੜੇ ਕਿਸੇ ਹੋਰ ਨੂੰ ਮਨ ਵਿਚ ਵਸਾਂਦੇ ਹਨ ਉਹ ਮੂਰਖ ਹਨ ਉਹ ਖੋਤੇ ਹਨ।ਪਦ ਅਰਥ ਤਿਆਗਿ = ਤਿਆਗ ਕੇ। ਕਉ = ਨੂੰ। ਮੂੜ ਮੁਗਧ = ਮੂਰਖ। ਖਰ = ਖ਼ਰ, ਖੋਤੇ। ਤੇ = ਉਹ (ਬਹੁ-ਵਚਨ)।
SikhNet (Spanish)Quiénes abandonan al Señor y Maestro y piensan en el otro son burros, idiotas, estúpidos y tontos.
ਕਾਗਰ ਨਾਵ. ਲੰਘਹਿ ਕਤ ਸਾਗਰੁ; ਬ੍ਰਿਥਾ ਕਥਤ. ਹਮ ਤਰਤੇ ॥੨॥
kaagar naav. langheh kat saagar; brithaa kathat. ham tarate |2|
Sant Singh KhalsaHow can they cross over the ocean in a paper boat? Their eogtistical boasts that they will cross over are meaningless. ||2||
Manmohan SinghHow can they cross the ocean in a paper-boat? Vainly assert they, that they shall reach ashore.
Manmohan Singh (Punjabi)ਕਾਗਜ ਦੀ ਬੇੜੀ ਵਿੱਚ ਉਹ ਕਿਸ ਤਰ੍ਹਾਂ ਸਮੁੰਦਰੋਂ ਪਾਰ ਹੋ ਸਕਦੇ ਹਨ? ਉਹ ਵਿਅਰਥ ਹੀ ਆਖਦੇ ਹਨ ਕਿ ਉਹ ਪਾਰ ਉਤਰ ਜਾਣਗੇ।
Fareedkot Teekaਕਾਗਜੋਂ ਕੀ ਨਾਉਕਾ ਅਰਥਾਤ ਸਕਾਮ ਕਰਮ ਕਰ ਸੰਸਾਰ ਸਮੁੰਦ੍ਰ ਸੇ ਕਹਾਂ ਪਾਰ ਹੋਵੋਗੇ? ਵਹੁ ਬ੍ਯਰਥ ਹੀ ਕਥਨ ਕਰਤੇ ਹੈਂ ਕਿ ਹਮ ਤਰਤੇ ਹੈਂ॥੨॥
Prof. Sahib Singh(ਪ੍ਰਭੂ ਤੋਂ ਬਿਨਾ ਹੋਰ ਹੋਰ ਦੀ ਪੂਜਾ ਕਾਗ਼ਜ਼ ਦੀ ਬੇੜੀ ਵਿਚ ਚੜ੍ਹ ਕੇ ਸਮੁੰਦਰੋਂ ਪਾਰ ਲੰਘਣ ਦੇ ਜਤਨ ਸਮਾਨ ਹਨ) ਕਾਗ਼ਜ਼ ਦੀ ਬੇੜੀ ਤੇ (ਚੜ੍ਹ ਕੇ) ਕਿਵੇਂ ਸਮੁੰਦਰ ਤੋਂ ਪਾਰ ਲੰਘ ਸਕਦੇ ਹਨ? ਉਹ ਵਿਅਰਥ ਹੀ ਆਖਦੇ ਹਨ ਕਿ ਅਸੀਂ ਪਾਰ ਲੰਘ ਰਹੇ ਹਾਂ ॥੨॥ਪਦ ਅਰਥ ਕਾਗਰ = ਕਾਗ਼ਜ਼। ਨਾਵ = ਬੇੜੀ। ਕਤ = ਕਿੱਥੇ! ਬ੍ਰਿਥਾ = ਵਿਅਰਥ ॥੨॥
SikhNet (Spanish)¡Cómo creen que pueden cruzar el océano en una barca de papel! Sus barcos egoístas con los que creen cruzar no sirven para nada. (2)
ਸਿਵ ਬਿਰੰਚਿ ਅਸੁਰ ਸੁਰ ਜੇਤੇ; ਕਾਲ ਅਗਨਿ ਮਹਿ ਜਰਤੇ ॥
siv biranch asur sur jete; kaal agan meh jarate |
Sant Singh KhalsaShiva, Brahma, angels and demons, all burn in the fire of death.
Manmohan SinghShiva, Brahma, demons and gods, that there are, burn in the fire of death.
Manmohan Singh (Punjabi)ਮਹਾਂਦੇਵ, ਬ੍ਰਹਮਾ, ਰਾਖਸ਼ ਅਤੇ ਦੇਵਤੇ, ਜਿੰਨੇ ਭੀ ਹਨ, ਮੌਤ ਦੀ ਅੱਗ ਵਿੱਚ ਸੜਦੇ ਹਨ।
Fareedkot Teekaਸਿਵਜੀ ਅਰ ਬ੍ਰਹਮਾ, ਅਸੁਰ ਅਰ ਦੇਵਤਾ ਜਿਤਨੇ ਹੈਂ, ਸੋ ਸਭ ਕਾਲ ਰੂਪੀ ਅਗਨੀ ਮੇਂ ਜਰਤੇ ਹੈਂ, ਤਾਂ ਤੇ ਹੇ ਭਾਈ! ਐਸੇ ਬੇਨਤੀ ਕਰ॥
Prof. Sahib Singhਸ਼ਿਵ, ਬ੍ਰਹਮਾ, ਦੈਂਤ, ਦੇਵਤੇ-ਇਹ ਜਿਤਨੇ ਭੀ ਹਨ (ਪਰਮਾਤਮਾ ਦਾ ਨਾਮ ਭੁਲਾ ਕੇ ਸਭ) ਆਤਮਕ ਮੌਤ ਦੀ ਅੱਗ ਵਿਚ ਸੜਦੇ ਹਨ (ਕਿਸੇ ਦਾ ਭੀ ਲਿਹਾਜ਼ ਨਹੀਂ ਹੁੰਦਾ)।ਪਦ ਅਰਥ ਬਿਰੰਚਿ = ਬ੍ਰਹਮਾ। ਅਸੁਰ = ਦੈਂਤ। ਸੁਰ = ਦੇਵਤੇ। ਜੇਤੇ = ਜਿਤਨੇ ਭੀ ਹਨ। ਜਰਤੇ = ਸੜ ਰਹੇ ਹਨ।
SikhNet (Spanish)Shiva, Brahma, los ángeles y los malvados, todos se consumen en el fuego de la muerte.
ਨਾਨਕ ਸਰਨਿ. ਚਰਨ ਕਮਲਨ ਕੀ; ਤੁਮੑ. ਨ ਡਾਰਹੁ, ਪ੍ਰਭ ਕਰਤੇ ॥੩॥੪॥
naanak saran. charan kamalan kee; tuma. na ddaarahu, prabh karate |3|4|
Sant Singh KhalsaNanak seeks the Sanctuary of the Lord's Lotus Feet; O God, Creator, please do not send me into exile. ||3||4||
Manmohan SinghNanak has sought the protection of the Lord's lotus feet. O my Creator-Lord, remove me Thou not from Thee afar.
Manmohan Singh (Punjabi)ਨਾਨਕ ਨੇ ਸੁਆਮੀ ਦੇ ਕੰਵਲ ਪੈਰਾਂ ਦੀ ਪਨਾਹ ਲਈ ਹੈ। ਹੇ ਮੇਰੇ ਸਿਰਜਣਹਾਰ ਸੁਆਮੀ! ਤੂੰ ਮੈਨੂੰ ਆਪਣੇ ਕੋਲੋਂ ਬਹੁਤ ਦੂਰ ਨਾਂ ਹਟਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਆਪ ਕੇ ਚਰਨ ਕਮਲੋਂ ਕੀ ਸਰਣਿ ਹੈਂ। ਹੇ ਪ੍ਰਭੂ! ਤੁਮ ਅਪਨੇ ਹਾਥ ਸੇ ਮੇਰੇ ਕੋ ਨਾ (ਡਾਰਹੁ) ਗੇਰੋ, ਭਾਵ ਸੇ ਆਪ ਕੀ ਕੋਪ ਦ੍ਰਿਸਟੀ ਮੇਰੇ ਪੁਰ ਨ ਆਵੇ॥੩॥੪॥☬ਸੰਤ ਜਨੋਂ ਕੀ ਉਸਤਤੀ ਕਰਤੇ ਹੂਏ ਕਹਿਤੇ ਹੈਂ:
Prof. Sahib Singhਪ੍ਰਭੂ-ਦਰ ਤੇ ਅਰਦਾਸ ਕਰਦੇ ਰਹੋ-ਹੇ ਪ੍ਰਭੂ! ਤੇਰੇ ਕੌਲ ਫੁੱਲ ਵਰਗੇ ਸੋਹਣੇ ਚਰਨਾਂ ਦੀ ਸਰਨ ਵਿੱਚ ਪਏ ਨਾਨਕ ਨੂੰ ਪਰੇ ਨਾਹ ਹਟਾਵੋ ॥੩॥੪॥ਪਦ ਅਰਥ ਨ ਡਾਰਹੁ = ਪਰੇ ਨਾਹ ਹਟਾਵੋ। ਕਰਤੇ = ਹੇ ਕਰਤਾਰ! ॥੩॥੪॥
SikhNet (Spanish)Nanak busca el Santuario de los Pies de Loto del Señor. Oh, Dios Creador, por favor no me mandes al exilio. (3-4)