ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri
ਧਧਾ, ਧਾਵਤ ਤਉ ਮਿਟੈ; ਸੰਤਸੰਗਿ ਹੋਇ ਬਾਸੁ ॥
dhadhaa, dhaavat tau mittai; santasang hoe baas |
Sant Singh KhalsaDHADHA: The mind's wanderings cease, when one comes to dwell in the Society of the Saints.
Manmohan SinghDh: Then alone does the wandering cease when man attains an abode in Saints Society
Manmohan Singh (Punjabi)ਧ- ਕੇਵਲ ਤਦੇ ਹੀ ਭਟਕਣ ਮੁਕਦੀ ਹੈ, ਤਦ ਇਨਸਾਨ ਨੂੰ ਸਤਿਸੰਗਤ ਵਿੱਚ ਵਾਸਾ ਪ੍ਰਾਪਤ ਹੋ ਜਾਂਦਾ ਹੈ।
Fareedkot Teekaਧਧੇ ਦੁਆਰੇ ਕਹਤੇ ਹੈਂ: ਧਾਵਤਾ ਹੂਆ ਮਨ ਤੌ ਮਿਟਤਾ ਅਰਥਾਤ ਇਸਥਿਤ ਹੋਤਾ ਹੈ, ਜੋ ਸੰਤੋਂ ਕੇ ਸੰਗ ਮੇਂ ਜੀਵ ਕਾ ਵਾਸਾ ਹੋ ਜਾਵੇ॥
Prof. Sahib Singhਜੇ ਸੰਤਾਂ ਦੀ ਸੰਗਤਿ ਵਿਚ ਬਹਣ-ਖਲੋਣ ਹੋ ਜਾਏ, ਤਾਂ (ਮਾਇਆ ਦੀ ਖ਼ਾਤਰ ਮਨ ਦੀ ਬੇ-ਸਬਰੀ ਵਾਲੀ) ਭਟਕਣਾ ਮਿਟ ਜਾਂਦੀ ਹੈ।ਪਦ ਅਰਥ ਧਾਵਤ = (ਮਾਇਆ ਦੀ ਖ਼ਾਤਰ) ਭਟਕਣਾ। ਤਉ = ਤਦੋਂ। ਬਾਸੁ = ਵਸੇਬਾ।
SikhNet (Spanish)DHADHA: Mi vagar termina en el momento en que encuentro la Paz en la Santa Congregación.
ਧੁਰ ਤੇ. ਕਿਰਪਾ ਕਰਹੁ ਆਪਿ; ਤਉ ਹੋਇ ਮਨਹਿ ਪਰਗਾਸੁ ॥
dhur te. kirapaa karahu aap; tau hoe maneh paragaas |
Sant Singh KhalsaIf the Lord is Merciful from the very beginning, then one's mind is enlightened.
Manmohan SinghIf the Lord Himself bestows mercy from the beginning then dies the mind become enlightened
Manmohan Singh (Punjabi)ਜੇਕਰ ਸਾਹਿਬ ਖੁਦ ਮੁੱਢ ਤੋਂ ਹੀ ਦਇਆ ਧਾਰੇ ਤਦ ਹੀ ਅੰਤਹਕਰਣ ਪ੍ਰਕਾਸ਼ਵਾਨ ਹੁੰਦਾ ਹੈ।
Fareedkot Teekaਐਸੀ ਬੇਨਤੀ ਕਰੁ: ਹੇ ਪ੍ਰਭੂ! ਆਪ ਜਿਸ ਪਰ (ਧੁਰਤੇ) ਆਦ ਸੇ ਹੀ ਕ੍ਰਿਪਾ ਦ੍ਰਿਸਟੀ (ਕਰਹੁ) ਕਰਤੇ ਹੋ, ਤਿਸ ਪੁਰਸ਼ ਕੇ ਮਨ ਮੇਂ ਗ੍ਯਾਨ ਹੋਤਾ ਹੈ॥
Prof. Sahib Singh(ਪਰ ਇਹ ਕੋਈ ਸੌਖੀ ਖੇਡ ਨਹੀਂ। ਹੇ ਪ੍ਰਭੂ!) ਜਿਸ ਜੀਵ ਉਤੇ ਤੂੰ ਆਪਣੇ ਦਰ ਤੋਂ ਮਿਹਰ ਕਰਦਾ ਹੈਂ, ਉਸੇ ਦੇ ਮਨ ਵਿਚ ਜੀਵਨ ਦੀ ਸਹੀ ਸੂਝ ਪੈਂਦੀ ਹੈ (ਤੇ ਉਸ ਦੀ ਭਟਕਣਾ ਮੁੱਕਦੀ ਹੈ)।ਪਦ ਅਰਥ ਧਰ ਤੇ = ਧੁਰ ਤੋਂ, ਆਪਣੇ ਦਰ ਤੋਂ। ਮਨਹਿ = ਮਨ ਵਿਚ। ਪਰਗਾਸੁ = ਚਾਨਣ, ਸਹੀ ਜੀਵਨ ਦੀ ਸੂਝ।
SikhNet (Spanish)Mi mente se iluminará si Tú, oh mi Maestro, me bendices con Tu Gracia.
ਧਨੁ ਸਾਚਾ; ਤੇਊ ਸਚ ਸਾਹਾ ॥
dhan saachaa; teaoo sach saahaa |
Sant Singh KhalsaThose who have the true wealth are the true bankers.
Manmohan SinghThey who have the true wealth, are the true bankers.
Manmohan Singh (Punjabi)ਜਿਨ੍ਹਾਂ ਕੋਲ ਸੱਚੀ ਦੌਲਤ ਹੈ, ਉਹੀ ਸੱਚੇ ਸਾਹੂਕਾਰ ਹਨ।
Fareedkot Teekaਜਿਨ ਕੇ ਪਾਸ ਨਾਮ ਰੂਪੀ ਸਚਾ ਧਨ ਹੈ ਓਹੀ ਸਚੇ ਸ਼ਾਹੂਕਾਰ ਹੈਂ॥
Prof. Sahib Singh(ਉਸ ਨੂੰ ਇਹ ਗਿਆਨ ਹੁੰਦਾ ਹੈ ਕਿ) ਅਸਲ ਸੱਚੇ ਸਾਹੂਕਾਰ ਉਹ ਹਨ (ਜਿਨ੍ਹਾਂ ਪਾਸ ਸਦਾ-ਥਿਰ ਰਹਿਣ ਵਾਲਾ ਨਾਮ-ਧਨ ਹੈ,ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਤੇਊ = ਉਹੀ ਬੰਦੇ।
SikhNet (Spanish)Tu Riqueza es la Única Riqueza Verdadera, Tú eres el Único Rey Verdadero,
ਹਰਿ ਹਰਿ ਪੂੰਜੀ; ਨਾਮ ਬਿਸਾਹਾ ॥
har har poonjee; naam bisaahaa |
Sant Singh KhalsaThe Lord, Har, Har, is their wealth, and they trade in His Name.
Manmohan SinghThe Lord Master is their Capital and they deal in His Name.
Manmohan Singh (Punjabi)ਮਾਲਕ ਸੁਆਮੀ ਦਾ ਨਾਮ ਉਨ੍ਹਾਂ ਦੀ ਰਕਮ-ਰਾਸ ਹੈ ਅਤੇ ਉਹ ਉਸ ਦੇ ਨਾਮ ਦਾ ਵਣਜ ਕਰਦੇ ਹਨ।
Fareedkot Teekaਕਿਉਂਕਿ ਹਰਿ ਹਰਿ ਨਾਮ ਕੀ ਤਿਨ ਕੇ ਪਾਸ ਪੂੰਜੀ ਹੈ ਅਰ ਨਾਮ ਕੋ ਤਿਨੋ ਨੇ ਖਰੀਦਾ ਹੈ॥
Prof. Sahib Singhਜੋ ਹਰੀ-ਨਾਮ ਦੀ ਪੂੰਜੀ ਦਾ ਵਣਜ ਕਰਦੇ ਹਨ।ਪਦ ਅਰਥ ਵਿਸਾਹਾ = ਵਿਹਾਝਿਆ, ਵਪਾਰ ਕੀਤਾ।
SikhNet (Spanish)y el lograr el Tesoro de Tu Nombre es el Único Comercio Verdadero.
ਧੀਰਜੁ ਜਸੁ ਸੋਭਾ; ਤਿਹ ਬਨਿਆ ॥
dheeraj jas sobhaa; tih baniaa |
Sant Singh KhalsaPatience, glory and honor come to those
Manmohan SinghPatience, glory and honour behoove him,
Manmohan Singh (Punjabi)ਸਹਿਨਸ਼ਕਤੀ, ਉਪਮਾ ਅਤੇ ਇੱਜ਼ਤ ਉਸ ਨੂੰ ਫਬਦੀਆਂ ਹਨ,
Fareedkot Teekaਧੀਰਜ ਅਰ ਸੋਭਾ ਅਰ ਜਸੁ ਤਿਸ ਪੁਰਸ਼ ਕਾ ਹੀ ਜਗਤ ਮੇਂ ਬਨਾ ਹੈ॥
Prof. Sahib Singhਉਹਨਾਂ ਦੇ ਅੰਦਰ ਗੰਭੀਰਤਾ ਆਉਂਦੀ ਹੈ, ਉਹ ਵਡਿਆਈ ਸੋਭਾ ਖੱਟਦੇ ਹਨ,ਪਦ ਅਰਥ ਧੀਰਜੁ = ਗੰਭੀਰਤਾ, ਜਿਗਰਾ। ਤਿਹ = ਉਹਨਾਂ ਦਾ।
SikhNet (Spanish)Sólo le vendrá esta Gloria y esta Paz a aquél que se acoja a Tu Alabanza,
ਹਰਿ ਹਰਿ ਨਾਮੁ; ਸ੍ਰਵਨ ਜਿਹ ਸੁਨਿਆ ॥
har har naam; sravan jih suniaa |
Sant Singh Khalsawho listen to the Name of the Lord, Har, Har.
Manmohan Singhwho with his ears hears Lord God's Name.
Manmohan Singh (Punjabi)ਜੋ ਆਪਣੇ ਕੰਨਾਂ ਨਾਲ ਵਾਹਿਗੁਰੂ ਸੁਆਮੀ ਦਾ ਨਾਮ ਸ੍ਰਵਣ ਕਰਦਾ ਹੈ।
Fareedkot Teekaਜਿਸ ਨੇ ਕਾਨੋਂ ਕਰ ਹਰਿ ਹਰਿ ਨਾਮ ਕੋ ਸ੍ਰਵਣ ਕੀਆ ਹੈ॥
Prof. Sahib Singhਜੇਹੜੇ ਬੰਦੇ ਹਰੀ-ਨਾਮ ਕੰਨਾਂ ਨਾਲ (ਧਿਆਨ ਨਾਲ) ਸੁਣਦੇ ਰਹਿੰਦੇ ਹਨ।ਪਦ ਅਰਥ ਸ੍ਰਵਨ = ਕੰਨਾਂ ਨਾਲ।
SikhNet (Spanish)oh Señor y Maestro nuestro.
ਗੁਰਮੁਖਿ ਜਿਹ ਘਟਿ; ਰਹੇ ਸਮਾਈ ॥
guramukh jih ghatt; rahe samaaee |
Sant Singh KhalsaThat Gurmukh whose heart remains merged with the Lord,
Manmohan SinghThe person within whose heart the Exalted Master is contained,
Manmohan Singh (Punjabi)ਜਿਸ ਪੁਰਸ਼ ਦੇ ਦਿਲ ਅੰਦਰ ਮੁਖੀ ਮਾਲਕ ਰਮਿਆ ਹੋਇਆ ਹੈ,
Fareedkot Teekaਜਿਸ ਕੇ (ਘਟਿ) ਰਿਦੇ ਮੇਂ ਗੁਰਮੁਖਤਾ (ਸਮਾਈ) ਬਿਆਪ ਰਹੀ ਹੈ॥
Prof. Sahib Singhਗੁਰੂ ਦੀ ਰਾਹੀਂ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ,ਪਦ ਅਰਥ ਜਿਹ ਘਟਿ = ਜਿਨ੍ਹਾਂ ਦੇ ਹਿਰਦੇ ਵਿਚ[
SikhNet (Spanish)Dice Nanak, aquél en cuyo corazón habita Tu Presencia, por la Gracia del Guru,
ਨਾਨਕ ਤਿਹ ਜਨ; ਮਿਲੀ ਵਡਾਈ ॥੩੫॥
naanak tih jan; milee vaddaaee |35|
Sant Singh KhalsaO Nanak, obtains glorious greatness. ||35||
Manmohan SinghO Nanak, he obtains greatness.
Manmohan Singh (Punjabi)ਹੇ ਨਾਨਕ! ਉਹ ਮਹਿਮਾ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ਼ ਕੋ ਬਡਾਈ ਮਿਲੀ ਹੈ॥੩੫॥
Prof. Sahib Singhਹੇ ਨਾਨਕ! ਉਹਨਾਂ ਨੂੰ (ਲੋਕ ਪਰਲੋਕ ਵਿਚ) ਵਡਿਆਈ ਮਿਲਦੀ ਹੈ ॥੩੫॥
SikhNet (Spanish)logra la Gloria y la Magnificencia.(35)