ੴ

ਸਿੱਖਬਾਣੀ · SikhBani

ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਨੀ ਮਨੁ ਲਾਗ ॥

patit puneet asankh hohi har charanee man laag
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 990 · 3 lines
Translations

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singh

ਪਦ ਅਰਥ ਸਲੋਕੁ =

SikhNet (Spanish)Slok

ਪਤਿਤ. ਪੁਨੀਤ ਅਸੰਖ ਹੋਹਿ; ਹਰਿ ਚਰਨੀ ਮਨੁ ਲਾਗ ॥

patit. puneet asankh hohi; har charanee man laag |

Sant Singh KhalsaCountless sinners are sanctified, attaching their minds to the Feet of the Lord.
Manmohan SinghAttaching their soul to the Lord's feet, countless sinners become sanctified.
Manmohan Singh (Punjabi)ਆਪਣੀ ਆਤਮਾਂ ਨੂੰ ਪ੍ਰਭੂ ਦੇ ਪੈਰਾਂ ਨਾਲ ਜੋੜ ਕੇ ਅਣਗਿਣਤ ਪਾਪੀ ਪਵਿੱਤਰ ਹੋ ਜਾਂਦੇ ਹਨ।
Fareedkot Teekaਜਿਨੋਂ ਕਾ ਹਰੀ ਕੇ ਚਰਨੋਂ ਮੇਂ ਮਨ ਲਾਗਾ ਹੈ, ਸੋ ਪਾਪੀਓਂ ਸੇ ਬਿਅੰਤ ਪਵਿਤ੍ਰ ਹੋਏ ਹੈਂ॥
Prof. Sahib Singhਬੇਅੰਤ ਉਹ ਵਿਕਾਰੀ ਬੰਦੇ ਭੀ ਪਵਿਤ੍ਰ ਹੋ ਜਾਂਦੇ ਹਨ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੱਗ ਜਾਂਦਾ ਹੈ।

ਪਦ ਅਰਥ ਪਤਿਤ = ਡਿੱਗੇ ਹੋਏ, ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿਤ੍ਰ। ਅਸੰਖ = ਬੇਅੰਤ ਜੀਵ। ਹੋਹਿ = ਹੋ ਜਾਂਦੇ ਹਨ।

SikhNet (Spanish)Incontables son los seres malvados que al ser entonados a los Pies del Señor, han sido santificados.

ਅਠਸਠਿ ਤੀਰਥ ਨਾਮੁ ਪ੍ਰਭ; ਨਾਨਕ. ਜਿਸੁ ਮਸਤਕਿ ਭਾਗ ॥੧॥

atthasatth teerath naam prabh; naanak. jis masatak bhaag |1|

Sant Singh KhalsaThe merits of the sixty-eight places of pilgrimage are found in God's Name, O Nanak, when such destiny is inscribed upon one's forehead. ||1||
Manmohan SinghThrough the Lord's Name, the merit of pilgrimage of the sixty-eight holies is obtained, He alone is blessed with the Name, O Nanak, on whose forehead good fortune is recorded.
Manmohan Singh (Punjabi)ਸੁਆਮੀ ਦੇ ਨਾਮ ਦੇ ਰਾਹੀਂ ਅਠਾਹਠ ਧਰਮ ਅਸਥਾਨਾਂ ਦੀ ਯਾਤਰਾ ਦਾ ਫਲ ਪਰਾਪਤ ਹੋ ਜਾਂਦਾ ਹੈ। ਕੇਵਲ ਉਸ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ, ਹੇ ਨਾਨਕ! ਜਿਸ ਦੇ ਮੱਥੇ ਉਤੇ ਸ੍ਰੇਸ਼ਟ ਪ੍ਰਾਲਬਧ ਲਿਖੀ ਹੋਈ ਹੈ।
Fareedkot Teekaਪ੍ਰਮੇਸਰ ਕੇ ਨਾਮ ਮੇਂ ਅਠਾਹਠੋ ਤੀਰਥੋਂ ਕਾ ਮਹਾਤਮੁ ਹੈ, ਪਰੰਤੂ ਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਾਪਤਿ ਤਿਨ ਕੋ ਹੋਤਾ ਹੈ ਜਿਨ ਕੇ ਮਸਤਕ ਪਰ ਬਡੇ ਭਾਗ ਹੋਇ॥੧॥
Prof. Sahib Singhਅਠਾਹਠ ਤੀਰਥ ਪਰਮਾਤਮਾ ਦਾ ਨਾਮ ਹੀ ਹੈ, ਪਰ, ਹੇ ਨਾਨਕ! (ਇਹ ਨਾਮ ਉਸ ਨੂੰ ਹੀ ਮਿਲਦਾ ਹੈ) ਜਿਸ ਦੇ ਮੱਥੇ ਉਤੇ (ਚੰਗੇ) ਭਾਗ ਹੋਣ ॥੧॥

ਪਦ ਅਰਥ ਅਠਸਠਿ = ਅਠਾਹਠ। ਮਸਤਕਿ = ਮੱਥੇ ਉਤੇ ॥੧॥

* ਨੋਟ: ਵੇਖੋ ਮਾਰੂ ਰਾਗ ਦੇ ਪਹਿਲੇ ਸ਼ਬਦ ਵਾਲਾ ਨੋਟ। ਇਹ ਸਲੋਕ ਭੀ ਗੁਰੂ ਅਰਜਨ ਸਾਹਿਬ ਦਾ ਹੈ, ਅਤੇ ਗੂਜਰੀ ਕੀ ਵਾਰ ਮ: ੫ ਵਿਚ ਪਉੜੀ ਨੰ: ੪ ਦਾ ਦੂਜਾ ਸਲੋਕ ਹੈ। ਇਸ ਸਲੋਕ ਅਤੇ ਇਸ ਦੇ ਨਾਲ ਦੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਦਾ ਕੇਂਦਰੀ ਭਾਵ ਇਕੋ ਹੀ ਹੈ।

SikhNet (Spanish)Sí, afortunado es aquél que aprecia el Nombre del Señor, pues el Nombre nos bendice con más Méritos que los de visitar los lugares de peregrinaje.(1)
Answers quote the Granth verbatim with Ang citations. AI commentary is not Gurbani and not a religious ruling.