ਸਬਦੁ ॥
sabad |
Sant Singh KhalsaShabad:
Manmohan SinghA hymn.
Manmohan Singh (Punjabi)ਸ਼ਬਦ।
SikhNet (Spanish)Shabd
ਸਖੀ ਸਹੇਲੀ ਗਰਬਿ ਗਹੇਲੀ ॥
sakhee sahelee garab gahelee |
Sant Singh KhalsaO friends and companions, so puffed up with pride,
Manmohan SinghO my ego engrossed mate and friend,
Manmohan Singh (Punjabi)ਹੇ ਮੇਰੀ ਹੰਕਾਰ ਦੀ ਗ੍ਰਸੀ ਹੋਈ ਹੋਈ ਹਮਜੋਲਣੇ ਅਤੇ ਸਜਣੀਏ!
Fareedkot Teekaਹੇ ਸਖੀ (ਸਹੇਲੀ) ਪਿਆਰੀ! (ਗਰਬਿ) ਹੰਕਾਰ ਕੀ ਪਕੜੀ ਹੋਈਏ ਵਾ ਕਮਲੀ ਕਰੀ ਹੋਈਏ॥
Prof. Sahib Singhਹੇ ਆਪਣੇ ਹੀ ਰਸ-ਮਾਣ ਵਿਚ ਮੱਤੀ ਸਖੀਏ! ਮੇਰੀਏ ਸਹੇਲੀਏ! (ਹੇ ਮੇਰੇ ਕੰਨ! ਹੇ ਮੇਰੀ ਜੀਭ!)।ਪਦ ਅਰਥ ਗਰਬਿ = ਗਰਬ ਵਿਚ, ਅਹੰਕਾਰ ਵਿਚ। ਗਹੇਲੀ = ਗ੍ਰਸੀ ਹੋਈ।
SikhNet (Spanish)Oh mi compañero ególatra, mi amigo orgulloso,
ਸੁਣਿ ਸਹ ਕੀ; ਇਕ ਬਾਤ ਸੁਹੇਲੀ ॥੧॥
sun seh kee; ik baat suhelee |1|
Sant Singh Khalsalisten to this one joyous story of your Husband Lord. ||1||
Manmohan Singhhear thou the one Peace-bestowing anecdote of the Spouse.
Manmohan Singh (Punjabi)ਤੂੰ ਕੰਤ ਦੀ ਇਕ ਆਰਾਮ-ਬਖ਼ਸ਼ਣਹਾਰ ਰਾਮ ਕਹਾਣੀ ਸ੍ਰਵਣ ਕਰ।
Fareedkot Teekaਤੂੰ ਇਕ (ਸਹ) ਸ੍ਵਾਮੀ ਕੀ ਬਾਤ ਸੁਣ।☬ਵਹੁ ਕੈਸੀ ਬਾਤ ਹੈ? ਜੋ (ਸੁਹੇਲੀ) ਸੁਖੀ ਕਰਨ ਵਾਲੀ ਹੈ॥੧॥☬ਇਸ ਮੇਂ ਮਧਮ ਉਤਮ ਸਖੀਓਂ ਕਾ ਅਰਥਾਤ ਜਗ੍ਯਾਸੀ ਅਰ ਗਿਆਨਵਾਨ ਕਾ ਪ੍ਰਸ਼ਨ ਉਤ੍ਰ ਹੈ:
Prof. Sahib Singhਖਸਮ-ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਦੀ ਹੀ ਗੱਲ ਸੁਣ (ਤੇ ਕਰ), ਇਹ ਗੱਲ ਸੁਖ ਦੇਣ ਵਾਲੀ ਹੈ ॥੧॥ਪਦ ਅਰਥ ਸਹ ਕੀ = ਖਸਮ-ਪ੍ਰਭੂ ਦੀ। ਸੁਹੇਲੀ = ਸੁਖਦਾਈ ॥੧॥
SikhNet (Spanish)escucha la Palabra Dadora de Éxtasis de mi Maestro.(1)
ਜੋ ਮੈ ਬੇਦਨ; ਸਾ. ਕਿਸੁ ਆਖਾ ਮਾਈ ॥
jo mai bedan; saa. kis aakhaa maaee |
Sant Singh KhalsaWho can I tell about my pain, O my mother?
Manmohan SinghThe pain, that I have; to whom should I tell that, O my mother?
Manmohan Singh (Punjabi)ਜਿਹੜੀ ਪੀੜ ਮੈਨੂੰ ਹੈ ਉਹ ਮੈਂ ਕਿਸ ਨੂੰ ਦੱਸਾਂ, ਹੇ ਮੇਰੀ ਮਾਤਾ?
Fareedkot Teekaਹੇ ਮੇਰੀ ਸਖੀ! ਜੋ ਮੇਰੇ ਕੋ ਪੀੜਾ ਹੈ, ਸੋ ਮੈਂ ਕਿਸਕੋ ਕਹੋਂ?
Prof. Sahib Singhਹੇ (ਮੇਰੀ) ਮਾਂ! ਮੈਂ ਕਿਸ ਨੂੰ ਦੱਸਾਂ ਆਪਣੇ ਦਿਲ ਦੀ ਪੀੜ? (ਬਿਗਾਨੀ ਪੀੜ ਦੀ ਸਾਰ ਕੋਈ ਸਮਝ ਨਹੀਂ ਸਕਦਾ)।ਪਦ ਅਰਥ ਮੈ ਬੇਦਨ = ਮੇਰੇ (ਦਿਲ ਦੀ) ਪੀੜ। ਆਖਾ = ਮੈਂ ਆਖਾਂ। ਮਾਈ = ਹੇ ਮਾਂ!
SikhNet (Spanish)Oh madre, ¿a quién le voy a contar mi dolor?
ਹਰਿ ਬਿਨੁ ਜੀਉ. ਨ ਰਹੈ; ਕੈਸੇ ਰਾਖਾ ਮਾਈ ॥੧॥ ਰਹਾਉ ॥
har bin jeeo. na rahai; kaise raakhaa maaee |1| rahaau |
Sant Singh KhalsaWithout the Lord, my soul cannot survive; how can I comfort it, O my mother? ||1||Pause||
Manmohan SinghWithout my God, my soul can live not, How can I still it, O my mother. Pause.
Manmohan Singh (Punjabi)ਆਪਣੇ ਵਾਹਿਗੁਰੂ ਦੇ ਬਾਝੋਂ ਮੇਰੀ ਜਿੰਦੜੀ ਰਹਿ ਨਹੀਂ ਸਕਦੀ। ਮੈਂ ਇਸ ਨੂੰ ਕਿਸ ਤਰ੍ਹਾਂ ਸ਼ਾਂਤ ਕਰਾਂ, ਹੇ ਮੈਂਡੀ ਅੰਮੜੀਏ? ਠਹਿਰਾਉ।
Fareedkot Teekaਹੇ ਸਖੀ! ਹਰੀ ਬਿਨਾਂ ਮੇਰਾ ਜੀਉ ਨਹੀਂ ਰਹਿਤਾ, ਮੈਂ ਕਿਸ ਪ੍ਰਕਾਰ ਰਖਾਂ? ॥੧॥ ਰਹਾਉ ॥
Prof. Sahib Singhਹੇ ਮਾਂ! ਪਰਮਾਤਮਾ (ਦੀ ਯਾਦ) ਤੋਂ ਬਿਨਾ ਮੇਰੀ ਜਿੰਦ ਰਹਿ ਨਹੀਂ ਸਕਦੀ। ਸਿਮਰਨ ਤੋਂ ਬਿਨਾ ਮੈਨੂੰ ਕੋਈ ਹੋਰ ਤਰੀਕਾ ਸੁੱਝਦਾ ਨਹੀਂ ਜਿਸ ਨਾਲ ਮੈਂ ਇਸ ਨੂੰ ਘਬਰਾਹਟ ਤੋਂ ਬਚਾ ਸਕਾਂ ॥੧॥ ਰਹਾਉ ॥ਪਦ ਅਰਥ ਜੀਉ = ਜਿੰਦ। ਕੈਸੇ = (ਹੋਰ ਕੋਈ) ਐਸਾ (ਤਰੀਕਾ ਨਹੀਂ) ਜਿਸ ਨਾਲ। ਰਾਖਾ = ਮੈਂ ਘਬਰਾਹਟ ਤੋਂ ਬਚ ਸਕਾਂ ॥੧॥ ਰਹਾਉ ॥
SikhNet (Spanish)Pues sin mi Dios, no puedo ser, y entonces ¿cómo podré calmar mi mente? (1-Pausa)
ਹਉ ਦੋਹਾਗਣਿ. ਖਰੀ ਰੰਞਾਣੀ ॥
hau dohaagan. kharee ranyaanee |
Sant Singh KhalsaI am a dejected, discarded bride, totally miserable.
Manmohan SinghI, the false bride, am greatly miserable.
Manmohan Singh (Punjabi)ਮੈਂ, ਕੂੜੀ ਪਤਨੀ, ਬਹੁਤ ਹੀ ਦੁਖੀ ਹਾਂ।
Fareedkot Teekaਮੈਂ (ਦੁਹਾਗਣਿ) ਛੁਟੜ (ਖਰੀ) ਅਤੀ ਵਿਕਾਰੋਂ ਕਰ (ਰੰਞਾਣੀ) ਦੁਖਾਈ ਹੂਈ ਹੂੰ॥
Prof. Sahib Singh(ਜੇ ਮੇਰਾ ਇਕ ਸੁਆਸ ਭੀ ਪ੍ਰਭੂ-ਮਿਲਾਪ ਤੋਂ ਬਿਨਾ ਲੰਘੇ ਤਾਂ) ਮੈਂ (ਆਪਣੇ ਆਪ ਨੂੰ) ਮੰਦੇ ਭਾਗਾਂ ਵਾਲੀ (ਸਮਝਦੀ ਹਾਂ), ਮੈਂ ਬੜੀ ਦੁਖੀ (ਹੁੰਦੀ ਹਾਂ),ਪਦ ਅਰਥ ਦੋਹਾਗਣਿ = ਮੰਦੇ ਭਾਗਾਂ ਵਾਲੀ। ਖਰੀ = ਬਹੁਤ। ਰੰਞਾਣੀ = ਦੁਖੀ।
SikhNet (Spanish)Separada estoy yo, Su Esposa, y en intenso dolor sufro
ਗਇਆ ਸੁ ਜੋਬਨੁ; ਧਨ ਪਛੁਤਾਣੀ ॥੨॥
geaa su joban; dhan pachhutaanee |2|
Sant Singh KhalsaI have lost my youth; I regret and repent. ||2||
Manmohan SinghLosing my beautiful youth, I, the bride, am feeling sorry.
Manmohan Singh (Punjabi)ਆਪਣੀ ਸੁੰਦਰ ਜੁਆਨੀ ਨੂੰ ਗੁਆ ਕੇ, ਮੈਂ, ਪਤਨੀ ਪਸਚਾਤਾਪ ਕਰ ਰਹੀ ਹਾਂ।
Fareedkot Teekaਪ੍ਰਤਖ ਵਾ ਅਧਕ ਪ੍ਰੇਮ ਰੂਪ ਜੋਬਨੁ ਚਲਾ ਗਾਇਆ ਹੈ, ਇਸੀ ਤੇ ਮੈਂ (ਧਨ) ਇਸਤ੍ਰੀ ਅਧਕ ਪਛੁਤਾਈ ਹਾਂ॥੨॥
Prof. Sahib Singh(ਜਿਵੇਂ) ਜਿਸ ਇਸਤ੍ਰੀ ਦਾ ਜਦੋਂ ਉਹ ਜੋਬਨ ਲੰਘ ਜਾਂਦਾ ਹੈ ਜੋ ਉਸ ਨੂੰ ਪਤੀ ਨਾਲ ਮਿਲਾ ਸਕਦਾ ਹੈ ਤਾਂ ਉਹ ਪਛੁਤਾਂਦੀ ਹੈ ॥੨॥ਪਦ ਅਰਥ ਸੁ ਜੋਬਨ = ਉਹ ਜਵਾਨੀ (ਜੋ ਪਤੀ ਨਾਲ ਮਿਲਾਂਦੀ ਹੈ)। ਧਨ = ਇਸਤ੍ਰੀ ॥੨॥
SikhNet (Spanish)porque mi juventud se ha perdido y me lamento a cada instante.(2)
ਤੂ ਦਾਨਾ; ਸਾਹਿਬੁ ਸਿਰਿ ਮੇਰਾ ॥
too daanaa; saahib sir meraa |
Sant Singh KhalsaYou are my wise Lord and Master, above my head.
Manmohan SinghThou art the wise Lord over my head.
Manmohan Singh (Punjabi)ਤੂੰ ਮੇਰੇ ਸਿਰ ਦਾ ਸਿਆਣਾ ਸੁਆਮੀ ਹੈਂ।
Fareedkot Teekaਤੂੰ ਦਾਨਾ ਔ (ਸਿਰਿ) ਸਿਰੋਮਨੀ ਮੇਰਾ ਸ੍ਵਾਮੀ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਮੇਰੇ ਸਿਰ ਉਤੇ ਮਾਲਕ ਹੈਂ, ਤੂੰ ਮੇਰੇ ਦਿਲ ਦੀ ਜਾਣਦਾ ਹੈਂ।ਪਦ ਅਰਥ ਸਾਹਿਬੁ = ਮਾਲਕ। ਦਾਨਾ = (ਮੇਰੇ) ਦਿਲ ਦੀ ਜਾਣਨ ਵਾਲਾ। ਸਿਰਿ = ਸਿਰ ਉਤੇ।
SikhNet (Spanish)Oh mi Maestro, eres lo más Sabio de lo sabio,
ਖਿਜਮਤਿ ਕਰੀ; ਜਨੁ ਬੰਦਾ ਤੇਰਾ ॥੩॥
khijamat karee; jan bandaa teraa |3|
Sant Singh KhalsaI serve You as Your humble slave. ||3||
Manmohan SinghI perform Thy service and slave of Thine.
Manmohan Singh (Punjabi)ਮੈਂ ਤੇਰੀ ਸੇਵਾ ਕਮਾਉਂਦਾ ਹਾਂ ਅਤੇ ਤੇਰਾ ਨੌਕਰ ਅਤੇ ਨਫ਼ਰ ਹਾਂ।
Fareedkot Teekaਮੈਂ ਤੇਰਾ ਦਾਸ ਹੋਇਕੈ (ਖਿਜਮਤਿ) ਸੇਵਾ ਕਰਤਾ ਰਹਾਂ, ਇਸੀ ਸੇ ਸਭ ਮੇਰੇ ਕਾਰਜ ਸਿਧ ਹੋ ਜਾਵੇਂਗੇ॥੩॥
Prof. Sahib Singh(ਮੇਰੀ ਤਾਂਘ ਹੈ ਕਿ) ਤੇਰੀ ਚਾਕਰੀ ਕਰਦਾ ਰਹਾਂ, ਮੈਂ ਤੇਰਾ ਦਾਸ ਬਣਿਆ ਰਹਾਂ, ਮੈਂ ਤੇਰਾ ਗ਼ੁਲਾਮ ਬਣਿਆ ਰਹਾਂ ॥੩॥ਪਦ ਅਰਥ ਖਿਜਮਤਿ = ਖ਼ਿਦਮਤਿ, ਸੇਵਾ (ਨੋਟ: ਅਰਬੀ ਲਫ਼ਜ਼ਾਂ ਦਾ 'ਜ਼' ਅਤੇ 'ਦ' ਉਚਾਰਨ ਵਿਚ ਕਈ ਵਾਰ ਵਟਾਏ ਜਾ ਸਕਦੇ ਹਨ; ਜਿਵੇਂ 'ਕਾਜ਼ੀ' ਤੇ 'ਕਾਦੀ'; 'ਨਜ਼ਰਿ' ਤੇ 'ਨਦਰਿ', 'ਕਾਗ਼ਜ਼' ਤੇ 'ਕਾਗ਼ਦ'; ਕਾਜ਼ੀਆਂ ਤੇ 'ਕਾਦੀਆਂ')। ਕਰੀ = ਮੈਂ ਕਰਾਂ। ਬੰਦਾ = ਗ਼ੁਲਾਮ ॥੩॥
SikhNet (Spanish)por eso Te sirvo siempre, pues pertenezco a Ti. (3)
ਭਣਤਿ ਨਾਨਕੁ; ਅੰਦੇਸਾ ਏਹੀ ॥
bhanat naanak; andesaa ehee |
Sant Singh KhalsaNanak humbly prays, this is my only concern:
Manmohan SinghSays Nanak, I have but this anxiety;
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਨੂੰ ਕੇਵਲ ਇਹ ਚਿੰਤਾ ਹੈ:
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਧਮ ਸਖੀ ਕਹਿਤੀ ਹੈ ਮੇਰੇ ਕੋ ਤੌ ਇਹੁ ਸੰਸਾ ਹੈ॥
Prof. Sahib Singhਨਾਨਕ ਆਖਦਾ ਹੈ ਕਿ ਮੈਨੂੰ ਇਹੀ ਚਿੰਤਾ ਰਹਿੰਦੀ ਹੈ,ਪਦ ਅਰਥ ਭਣਤਿ = ਆਖਦਾ ਹੈ। ਅੰਦੇਸਾ = ਫ਼ਿਕਰ, ਤੌਖ਼ਲਾ, ਚਿੰਤਾ।
SikhNet (Spanish)Nanak reza con humildad, mi única preocupación es que sin la Bendita Visión de mi Bienamado,
ਬਿਨੁ ਦਰਸਨ; ਕੈਸੇ ਰਵਉ ਸਨੇਹੀ ॥੪॥੫॥
bin darasan; kaise rvau sanehee |4|5|
Sant Singh Khalsawithout the Blessed Vision of my Beloved, how can I enjoy Him? ||4||5||
Manmohan SinghWithout having a vision of my beloved, ho can I enjoy Him?
Manmohan Singh (Punjabi)ਆਪਣੇ ਪ੍ਰੀਤਮ ਦਾ ਦੀਦਾਰ ਪਾਉਣ ਦੇ ਬਗ਼ੈਰ, ਮੈਂ ਉਸ ਨੂੰ ਕਿਸ ਬਰ੍ਹਾਂ ਮਾਣ ਸਕਦਾ ਹਾਂ।
Fareedkot Teekaਕਿ (ਸਨੇਹੀ) ਪਤੀ ਕੋ ਮੈਂ ਬਿਨਾ ਦਰਸਨ ਕੈਸੇ (ਰਵਉ) ਭੋਗੋਂ, ਭਾਵ ਸਰੂਪ ਗ੍ਯਾਨ ਬਿਨਾਂ ਕੈਸੇ ਅਭੇਦ ਹੋਊਂਗੀ? ਆਗੇ ਉਤਰ ਕੀ ਤੁਕਾਂ ਕੀ ਜੋਜਨ ਕਰਨੀ, ਸੋ ਇਹੁ ਤੁਕਾਂ ਹੈਂ, ਜੋ ਆਗੇ ਕਹਿਤੇ ਹੈਂ: 'ਸਖੀ ਸਹੇਲੀ' ਦੋ ਤੁਕਾਂ ਅਰ 'ਤੂੰ ਦਾਨਾਂ ਸਾਹਿਬ' ਇਹੁ ਦੋ ਤੁਕਾਂ ਏਹੁ ਸਭ ਚਾਰ ਤੁਕਾਂ ਉਤ੍ਰ ਦੀਆਂ ਹੈਂ⁽¹⁾॥੪॥੫॥
Prof. Sahib Singhਕਿ ਮੈਂ ਕਿਤੇ ਪਰਮਾਤਮਾ ਦੇ ਦਰਸ਼ਨ ਤੋਂ ਵਾਂਜਿਆ ਹੀ ਨਾਹ ਰਹਿ ਜਾਵਾਂ। ਕੋਈ ਐਸਾ ਤਰੀਕਾ ਹੋਵੇ ਜਿਸ ਨਾਲ ਮੈਂ ਉਸ ਪਿਆਰੇ ਪ੍ਰਭੂ ਨੂੰ ਮਿਲ ਸਕਾਂ ॥੪॥੫॥ਪਦ ਅਰਥ ਕੈਸੇ = (ਕੋਈ) ਐਸਾ (ਤਰੀਕਾ ਹੋਵੇ) ਜਿਸ ਨਾਲ। ਰਵਉ = ਮੈਂ ਮਿਲ ਸਕਾਂ। ਸਨੇਹੀ = ਸਨੇਹ ਕਰਨ ਵਾਲੇ ਪ੍ਰਭੂ ਨੂੰ, ਪਿਆਰੇ ਪ੍ਰਭੂ ਨੂੰ ॥੪॥੫॥
SikhNet (Spanish)¿cómo podré disfrutar de Él?(4-5)