ੴ

ਸਿੱਖਬਾਣੀ · SikhBani

Ang 990

Sri Guru Granth Sahib · Raag Maaroo · 6 shabads, 42 lines
Translations
Shabad Guru Nanak Dev Ji Raag Maaroo continued from Ang 989

ਪਾਪ ਪਥਰ; ਤਰਣੁ. ਨ ਜਾਈ ॥

paap pathar; taran. na jaaee |

Sant Singh KhalsaSin is a stone which does not float.
Manmohan SinghSin is a stone which bloats not.
Manmohan Singh (Punjabi)ਗੁਨਾਹ ਇਕ ਪੱਥਰ ਹੈ, ਜੋ ਤਰਦਾ ਨਹੀਂ।
Fareedkot Teekaਸਿਰ ਪਰ ਪਾਪੋਂ ਰੂਪ ਪਥਰ ਉਠਾਏ ਹੂਏ ਹੈਂ ਇਸੀ ਤੇ ਤਰਾ ਨਹੀਂ ਜਾਤਾ ਹੈ; ਵਾ ਸਰੀਰੁ ਘਰੁ ਤੇਰਾ ਕਾਲ ਰੂਪ ਘੁੰਮਣਵਾਣੀ ਮੇਂ ਪੜਾ ਹੂਆ ਪੁਨਾ ਪਾਪ ਰੂਪ ਪਥਰੋਂ ਕਰ ਕੇ ਭਰਿਆ ਹੂਆ ਹੈ, ਇਸ ਤੇ ਤਰਿਆ ਨਹੀਂ ਜਾਤਾ॥☬ਪ੍ਰਸਨ: ਤਰਿਆ ਕਿਸ ਪ੍ਰਕਾਰ ਜਾਇ?☬ਉਤ੍ਰ:
Prof. Sahib Singhਪਾਪਾਂ ਦੇ ਪੱਥਰ ਲੱਦ ਕੇ ਜ਼ਿੰਦਗੀ ਦੀ ਬੇੜੀ ਇਹਨਾਂ ਘੁੰਮਣ-ਘੇਰੀਆਂ ਵਿਚੋਂ ਪਾਰ ਨਹੀਂ ਲੰਘ ਸਕਦੀ।

ਪਦ ਅਰਥ ਤਰਣੁ ਨ ਜਾਈ = ਪਾਰ ਨਹੀਂ ਲੰਘਿਆ ਜਾ ਸਕਦਾ।

SikhNet (Spanish)El error es una piedra que no flota,

ਭਉ ਬੇੜਾ. ਜੀਉ ਚੜਾਊ ॥

bhau berraa. jeeo charraaoo |

Sant Singh KhalsaSo let the Fear of God be the boat to carry your soul across.
Manmohan SinghMake thou thy soul, the boarder on the boat of the Lord's fear and thou float over.
Manmohan Singh (Punjabi)ਤੂੰ ਆਪਣੀ ਆਤਮਾ ਨੂੰ ਪ੍ਰਭੂ ਦੇ ਡਰ ਦੇ ਜਹਾਜ਼ ਉਤੇ ਚੜ੍ਹਨ ਵਾਲੀ ਬਣਾ ਲੈ ਅਤੇ ਤੂੰ ਪਾਰ ਉੱਤਰ ਜਾਵੇਗਾ।
Fareedkot Teekaਭਉ ਰੂਪ ਬੇੜਾ ਹੋਵੈ, ਜੀਉ ਝੜਾਊ ਹੋਵੈ, ਤੌ ਕਾਲ ਰੂਪ ਘੁੰਮਣਵਾਣੀ ਤੇ ਨਿਕਸੇ, ਇਸ ਪ੍ਰਕਾਰ ਤਰਿਆ ਜਾਵੇ॥
Prof. Sahib Singhਜੇ ਪਰਮਾਤਮਾ ਦੇ ਡਰ-ਅਦਬ ਦੀ ਬੇੜੀ ਤਿਆਰ ਕੀਤੀ ਜਾਏ, ਤੇ ਉਸ ਬੇੜੀ ਵਿਚ ਜੀਵ ਸਵਾਰ ਹੋਵੇ,

ਪਦ ਅਰਥ ਭਉ = ਪਰਮਾਤਮਾ ਦਾ ਡਰ-ਅਦਬ। ਚੜਾਊ = ਸਵਾਰ, ਬੇੜੀ ਦਾ ਮੁਸਾਫ਼ਿਰ।

SikhNet (Spanish)deja que el Temor Reverencial a Dios sea la Barca que te lleve a través.

ਕਹੁ ਨਾਨਕ; ਦੇਵੈ ਕਾਹੂ ॥੪॥੨॥

kahu naanak; devai kaahoo |4|2|

Sant Singh KhalsaSays Nanak, rare are those who are blessed with this Boat. ||4||2||
Manmohan SinghRare is the One, says Nanak, who is blessed with such a boat.
Manmohan Singh (Punjabi)ਕਿਸੇ ਵਿਰਲੇ ਜਣੇ ਨੂੰ ਹੀ ਗੁਰੂ ਜੀ ਆਖਦੇ ਹਨ, ਐਹੋ ਜੇਹੇ ਜਹਾਜ਼ ਦੀ ਦਾਤ ਮਿਲਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਇਹੁ ਭੈ ਰੂਪ ਬੇੜਾ ਵਾਹਿਗੁਰੂ ਕਿਸੀ ਕੋ ਹੀ ਦੇਤਾ ਹੈ॥੪॥੨॥
Prof. Sahib Singhਤਾਂ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਘੁੰਮਣ ਘੇਰੀਆਂ ਵਿਚੋਂ) ਪਾਰ ਲੰਘ ਸਕੀਦਾ ਹੈ। (ਪਰ) ਨਾਨਕ ਆਖਦਾ ਹੈ- ਅਜੇਹੀ ਬੇੜੀ ਕਿਸੇ ਵਿਰਲੇ ਨੂੰ ਕਰਤਾਰ ਦੇਂਦਾ ਹੈ ॥੪॥੨॥

ਪਦ ਅਰਥ ਕਾਹੂ = ਕਿਸੇ ਵਿਰਲੇ ਨੂੰ ॥੪॥੨॥

SikhNet (Spanish)Nanak dice, extraordinario es aquél que es bendecido con esta Barca.(4-2)

Open this shabad (19 lines, Angs 989-990) →

Shabad Guru Nanak Dev Ji Raag Maaroo

ਮਾਰੂ ਮਹਲਾ ੧ ਘਰੁ ੧ ॥

maaroo mahalaa 1 ghar 1 |

Sant Singh KhalsaMaaroo, First Mehl, First House:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਕਰਣੀ ਕਾਗਦੁ. ਮਨੁ ਮਸਵਾਣੀ; ਬੁਰਾ ਭਲਾ ਦੁਇ ਲੇਖ ਪਏ ॥

karanee kaagad. man masavaanee; buraa bhalaa due lekh pe |

Sant Singh KhalsaActions are the paper, and the mind is the ink; good and bad are both recorded upon it.
Manmohan SinghConduct is the paper and mind the inkpot. Good and had are the wrist, recorded thereon.
Manmohan Singh (Punjabi)ਆਚਰਨ ਕਾਗਜ਼ ਹੈ ਅਤੇ ਮਨ ਦਵਾਤ। ਚੰਗੀਆਂ ਤੇ ਮੰਦੀਆਂ ਦੋ ਲਿਖਤਾਂ ਉਸ ਤੇ ਲਿਖੀਆਂ ਜਾਂਦੀਆਂ ਹਨ।
Fareedkot Teekaਜੋ (ਕਰਣੀ) ਕਿਰਿਆ ਵਾਲੀ ਦੇਹ ਹੈ ਏਹੁ ਕਾਗਤ ਹੈ ਔ ਮਨ (ਮਸਵਾਣੀ) ਦੁਵਾਤ ਹੈ ਔ (ਬੁਰਾ ਭਲਾ) ਪਾਪ ਔ ਪੁੰਨ ਇਹੁ ਦੋਇ ਉਸ ਪਰ (ਲੇਖ) ਅਖਰ ਪਏ ਹੈਂ, ਭਾਵ ਮਨ ਦੀ ਭਾਵਨਾ ਰੂਪ ਸਿਆਹੀ ਕਰ ਲਿਖੇ ਗਏ ਹੈਂ॥
Prof. Sahib Singhਹੇ ਹਰੀ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ (ਤੂੰ ਅਚਰਜ ਖੇਡ ਰਚੀ ਹੈ ਕਿ ਤੇਰੀ ਕੁਦਰਤਿ ਵਿਚ ਜੀਵਾਂ ਦਾ) ਆਚਰਨ, ਮਾਨੋ, ਕਾਗ਼ਜ਼ ਹੈ, ਮਨ ਦਵਾਤ ਹੈ (ਉਸ ਬਣ ਰਹੇ ਆਚਰਨ-ਕਾਗ਼ਜ਼ ਉਤੇ ਮਨ ਦੇ ਸੰਸਕਾਰਾਂ ਦੀ ਸਿਆਹੀ ਨਾਲ) ਚੰਗੇ ਮੰਦੇ (ਨਵੇਂ) ਲੇਖ ਲਿਖੇ ਜਾ ਰਹੇ ਹਨ (ਭਾਵ, ਮਨ ਵਿਚ ਹੁਣ ਤਕ ਦੇ ਇਕੱਠੇ ਹੋਏ ਸੰਸਕਾਰਾਂ ਦੀ ਪ੍ਰੇਰਨਾ ਨਾਲ ਜੀਵ ਜੇਹੜੇ ਨਵੇਂ ਚੰਗੇ ਮੰਦੇ ਕੰਮ ਕਰਦੇ ਹਨ, ਉਹ ਕੰਮ ਆਚਰਨ-ਰੂਪ ਕਾਗ਼ਜ਼ ਉਤੇ ਨਵੇਂ ਚੰਗੇ ਮੰਦੇ ਸੰਸਕਾਰ ਉੱਕਰਦੇ ਜਾਂਦੇ ਹਨ)।

ਪਦ ਅਰਥ ਕਰਣੀ = ਆਚਰਨ। ਕਾਗਦੁ = ਕਾਗ਼ਜ਼। ਮਸੁ = ਸਿਆਹੀ। ਮਸਵਾਣੀ = ਦਵਾਤ। ਪਏ = ਪੈ ਜਾਂਦੇ ਹਨ, ਲਿਖੇ ਜਾਂਦੇ ਹਨ। ਦੁਇ = ਦੋ ਕਿਸਮ ਦੇ।

SikhNet (Spanish)Nuestras acciones son el libro con el que la mente escribe con la tinta del deseo, y la escritura es de dos tipos: buena y mala;

ਜਿਉ ਜਿਉ ਕਿਰਤੁ ਚਲਾਏ. ਤਿਉ ਚਲੀਐ; ਤਉ ਗੁਣ. ਨਾਹੀ ਅੰਤੁ, ਹਰੇ ॥੧॥

jiau jiau kirat chalaae. tiau chaleeai; tau gun. naahee ant, hare |1|

Sant Singh KhalsaAs their past actions drive them, so are mortals driven. There is no end to Your Glorious Virtues, Lord. ||1||
Manmohan SinghAs the past deeds drive the man, so walks he To Thine excellences there is no limit, O God.
Manmohan Singh (Punjabi)ਜਿਵੇਂ ਪੂਰਬਲੇ ਕਰਮ ਬੰਦੇ ਨੂੰ ਚਲਾਉਂਦੇ ਹਨ, ਤਿਵੇਂ ਹੀ ਉਹ ਚਲਦਾ ਹੈ ਤੇਰੀਆਂ ਗੁਣਾਂ ਦਾ ਕੋਈ ਓੜਕ ਨਹੀਂ, ਹੇ ਵਾਹਿਗੁਰੂ।
Fareedkot Teekaਜੈਸੇ ਜੈਸੇ (ਕਿਰਤੁ) ਕਰਮ ਚਲਾਵਤੇ ਹੈਂ ਤੈਸੇ ਤੈਸੇ ਚਲੀਤਾ ਹੈ। ਐਸੇ ਪ੍ਰਾਰਥਨਾਂ ਕਰ ਕੇ ਹਰੇ ਕਰਨੇ ਵਾਲੇ ਹਰੀ ਤੇਰੇ ਗੁਣਾਂ ਕਾ ਅੰਤ ਨਹੀਂ ਹੈ, ਭਾਵ ਅਪਨੇ ਗੁਣ ਦੇ ਕਰ ਹਮਾਰੀ ਰਖ੍ਯਾ ਕਰ॥੧॥
Prof. Sahib Singh(ਇਸ ਤਰ੍ਹਾਂ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ-ਰੂਪ ਸੁਭਾਉ ਜਿਉਂ ਜਿਉਂ ਜੀਵਾਂ ਨੂੰ ਪ੍ਰੇਰਦਾ ਹੈ ਤਿਵੇਂ ਤਿਵੇਂ ਹੀ ਉਹ ਜੀਵਨ-ਰਾਹ ਤੇ ਤੁਰ ਸਕਦੇ ਹਨ ॥੧॥

ਪਦ ਅਰਥ ਕਿਰਤੁ = ਕੀਤਾ ਹੋਇਆ ਕੰਮ, ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਜੋ ਸਾਡੇ ਸੁਭਾਵ ਦਾ ਰੂਪ ਧਾਰ ਲੈਂਦਾ ਹੈ)। ਤਉ ਗੁਣ ਅੰਤੁ = ਤੇਰੇ ਗੁਣਾਂ ਦਾ ਅੰਤ। ਹਰੇ = ਹੇ ਹਰੀ! ॥੧॥

SikhNet (Spanish)y así como nos indica el habito en el escrito, así somos conducidos, pero Dios tiene Virtudes Infinitas, a través de las cuales uno se sobrepone a los hábitos de la mente. (1)

ਚਿਤ. ਚੇਤਸਿ ਕੀ ਨਹੀ; ਬਾਵਰਿਆ ॥

chit. chetas kee nahee; baavariaa |

Sant Singh KhalsaWhy do you not keep Him in your consciousness, you mad man?
Manmohan SinghWhy rememberest thou not the Lord in thy mind, O mad man?
Manmohan Singh (Punjabi)ਤੂੰ ਆਪਣੇ ਮਨ ਅੰਦਰ ਕਿਉਂ ਸੁਆਮੀ ਦਾ ਸਿਮਰਨ ਨਹੀਂ ਕਰਦਾ, ਹੇ ਪਗਲੇ ਪੁਰਸ਼?
Fareedkot Teekaਹੇ ਬਾਵਰੇ! ਚਿਤ ਮੇਂ ਚੇਤਤਾ ਕਿਉਂ ਨਹੀਂ॥
Prof. Sahib Singhਹੇ ਕਮਲੇ ਮਨ! ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ?

ਪਦ ਅਰਥ ਚਿਤ = ਹੇ ਚਿੱਤ! ਚਿਤ ਬਾਵਰਿਆ = ਹੇ ਕਮਲੇ ਚਿੱਤ!

SikhNet (Spanish)Oh mente loca, ¿por qué no te interesas en tu Dios?

ਹਰਿ ਬਿਸਰਤ; ਤੇਰੇ ਗੁਣ ਗਲਿਆ ॥੧॥ ਰਹਾਉ ॥

har bisarat; tere gun galiaa |1| rahaau |

Sant Singh KhalsaForgetting the Lord, your own virtues shall rot away. ||1||Pause||
Manmohan SinghForgetting thy God, thy virtues shall dissolve away. Pause.
Manmohan Singh (Punjabi)ਆਪਣੇ ਵਾਹਿਗੁਰੂ ਨੂੰ ਭੁਲਾਉਨ ਨਾਲ ਤੇਰੀਆਂ ਨੇਕੀਆਂ ਖ਼ੁਰ ਵੰਝਣਗੀਆਂ। ਠਹਿਰਾਉ।
Fareedkot Teekaਹਰੀ ਕੇ ਬਿਸਰਨੇ ਸੇ ਤੋ ਤੇਰੇ ਗੁਣੋਂ ਕਾ ਸਮਦਾਉ ਸਭ ਗਲਿਆ ਹੈ॥੧॥ ਰਹਾਉ ॥
Prof. Sahib Singhਜਿਉਂ ਜਿਉਂ ਤੂੰ ਪਰਮਾਤਮਾ ਨੂੰ ਵਿਸਾਰ ਰਿਹਾ ਹੈਂ, ਤਿਉਂ ਤਿਉਂ ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ॥੧॥ ਰਹਾਉ ॥

ਪਦ ਅਰਥ ਬਿਸਰਤ = ਵਿਸਾਰਦਿਆਂ। ਗਲਿਆ = ਗਲ ਰਹੇ ਹਨ, ਘਟ ਰਹੇ ਹਨ ॥੧॥ ਰਹਾਉ ॥

SikhNet (Spanish)Pues haciendo a un lado a tu Señor, tus virtudes se desvanecen.(1-Pausa)

ਜਾਲੀ ਰੈਨਿ. ਜਾਲੁ ਦਿਨੁ ਹੂਆ; ਜੇਤੀ ਘੜੀ. ਫਾਹੀ ਤੇਤੀ ॥

jaalee rain. jaal din hooaa; jetee gharree. faahee tetee |

Sant Singh KhalsaThe night is a net, and the day is a net; there are as many traps as there are moments.
Manmohan SinghThe Night is a net and the day, too, is a net. As many as are the moments, so many are the snares.
Manmohan Singh (Punjabi)ਰਾਤ੍ਰੀ ਇਕ ਫਾਹੀ ਹੈ ਅਤੇ ਦਿਹੁੰ ਭੀ ਇਕ ਫਾਹੀ। ਜਿੰਨੇ ਮੁਹਤ ਹਨ ਉਨੀਆਂ ਹੀ ਫਾਂਸੀਆਂ ਹਨ।
Fareedkot Teekaਰਾਤ ਜਾਲੀ ਔ ਦਿਨ ਜਾਲ ਰੂਪ ਹੂਆ ਹੈ। ਜੇਤੀਆਂ ਘੜੀਆਂ ਰਾਤ ਦਿਨ ਕੀਆਂ ਹੈਂ ਤੇਤੀਆਂ ਜੀਵ ਕੇ ਫਸਾਵਨੇਂ ਕਉ ਫਾਹੀਆਂ ਹੈਂ ਔ ਉਨ ਫਾਹੀਓਂ ਕੇ ਬੀਚ ਬਿਸ੍ਯੋਂ ਕੀ ਚੋਗ ਪਾਈ ਹੂਈ ਹੈ॥
Prof. Sahib Singh(ਹੇ ਮਨ-ਪੰਛੀ! ਪਰਮਾਤਮਾ ਨੂੰ ਵਿਸਾਰਨ ਨਾਲ ਤੇਰੀ ਜ਼ਿੰਦਗੀ ਦਾ ਹਰੇਕ) ਦਿਨ ਤੇ ਹਰੇਕ ਰਾਤ (ਤੈਨੂੰ ਮਾਇਆ ਵਿਚ ਫਸਾਣ ਲਈ) ਜਾਲ ਦਾ ਕੰਮ ਦੇ ਰਿਹਾ ਹੈ, ਤੇਰੀ ਉਮਰ ਦੀਆਂ ਜਿਤਨੀਆਂ ਭੀ ਘੜੀਆਂ ਹਨ ਉਹ ਸਾਰੀਆਂ ਹੀ (ਤੈਨੂੰ ਫਸਾਣ ਹਿਤ) ਫਾਹੀ ਬਣਦੀਆਂ ਜਾ ਰਹੀਆਂ ਹਨ।

ਪਦ ਅਰਥ ਰੈਨਿ = ਰਾਤ। ਜੇਤੀ ਘੜੀ = ਜਿਤਨੀਆਂ ਭੀ ਘੜੀਆਂ ਹਨ ਉਮਰ ਦੀਆਂ। ਤੇਤੀ = ਉਹ ਸਾਰੀਆਂ।

SikhNet (Spanish)La noche y el día son las redes echadas sobre nosotros, y todos los momentos son también una trampa.

ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ; ਛੂਟਸਿ ਮੂੜੇ. ਕਵਨ ਗੁਣੀ ॥੨॥

ras ras chog chugeh nit faaseh; chhoottas moorre. kavan gunee |2|

Sant Singh KhalsaWith relish and delight, you continually bite at the bait; you are trapped, you fool - how will you ever escape? ||2||
Manmohan SinghWith great relish thou ever peckest at the bait and art ensnared O fool, by what virtues shalt thou escape?
Manmohan Singh (Punjabi)ਬੜੇ ਸੁਆਦ ਨਾਲ ਤੂੰ ਨਿਤਾਪ੍ਰਤੀ (ਵਿਸ਼ਿਆਂ ਦੇ) ਚੋਗ ਚੁਗਦਾ ਹੈਂ ਅਤੇ ਫੱਸ ਜਾਂਦਾ ਹੈ। ਹੇ ਮੂਰਖ! ਤੂੰ ਕਿਹੜੀਆਂ ਨੇਕੀਆਂ ਦੁਆਰਾ ਬੰਦਖ਼ਲਾਸ ਹੋਵੇਗਾਂ?
Fareedkot Teeka(ਰਸਿ) ਬਿਸ੍ਯੋਂ ਕੀ ਚੋਗ (ਰਸਿ) ਤਦਾਕਾਰ ਹੋ ਕਰ ਚੁਗਤਾ ਹੈ, ਇਸੀ ਤੇ ਨਿਤ ਫਸਤਾ ਹੈ ਅਰਥਾਤ ਬਾਰੰਬਾਰ ਜਨਮਤਾ ਮਰਤਾ ਹੈ। ਹੇ ਮੂਰਖ! ਤੂੰ ਕਵਨ ਗੁਨ ਕਰ ਕੇ ਛੂਟੇਂਗਾ, ਭਾਵ ਕੋਈ ਪਰਮੇਸੁਰ ਸੰਬੰਧੀ ਗੁਨ ਤੇਰੇ ਮੇਂ ਹੈ ਨਹੀਂ, ਇਸੀ ਤੇ ਛੂਟਨਾ ਨਹੀਂ ਹੋਵੈਗਾ॥੨॥☬ਪ੍ਰਕਾਰਾਂਤ੍ਰ ਸੇ ਭੈ ਦਿਖਾਵਤੇ ਹੈਂ:
Prof. Sahib Singhਤੂੰ ਬੜੇ ਸੁਆਦ ਲੈ ਲੈ ਕੇ ਵਿਕਾਰਾਂ ਦੀ ਚੋਗ ਚੁਗ ਰਿਹਾ ਹੈਂ ਤੇ ਵਿਕਾਰਾਂ ਵਿਚ ਹੋਰ ਹੋਰ ਸਦਾ ਫਸਦਾ ਜਾ ਰਿਹਾ ਹੈਂ, ਹੇ ਮੂਰਖ ਮਨ! ਇਹਨਾਂ ਵਿਚੋਂ ਕੇਹੜੇ ਗੁਣਾਂ ਦੀ ਮਦਦ ਨਾਲ ਖ਼ਲਾਸੀ ਹਾਸਲ ਕਰੇਂਗਾ? ॥੨॥

ਪਦ ਅਰਥ ਰਸਿ = ਰਸ ਨਾਲ, ਸੁਆਦ ਨਾਲ। ਚੁਗਹਿ = ਤੂੰ ਚੁਗਦਾ ਹੈਂ। ਫਾਸਹਿ = ਤੂੰ ਫਸਦਾ ਹੈਂ। ਮੂੜੇ = ਹੇ ਮੂਰਖ! ॥੨॥

SikhNet (Spanish)Así como uno muerde la carnada, así es atrapado, ¿cómo puede uno ser salvado? (2)

ਕਾਇਆ ਆਰਣੁ. ਮਨੁ ਵਿਚਿ ਲੋਹਾ; ਪੰਚ ਅਗਨਿ ਤਿਤੁ ਲਾਗਿ ਰਹੀ ॥

kaaeaa aaran. man vich lohaa; panch agan tith laag rahee |

Sant Singh KhalsaThe body is a furnace, and the mind is the iron within it; the five fires are heating it.
Manmohan SinghThe body is the furnace and the mind the iron therein. The five fires of passions are heating it.
Manmohan Singh (Punjabi)ਸਰੀਰ ਇੱਕ ਭੱਠੀ ਹੈ ਅਤੇ ਮਨ ਉਸ ਅੰਦਰ ਲੋਹਾ। ਵਿਕਾਰਾਂ ਦੀਆਂ ਪੰਜ ਅੱਗਾਂ ਇਸ ਨੂੰ ਤੱਤਾ ਕਰ ਰਹੀਆਂ ਹਨ।
Fareedkot Teekaਆਰਣ ਨਾਮ ਲੁਹਾਰ ਕੀ ਭਠੀ ਕਾ ਹੈ। ਕਾਂਇਆਂ ਰੂਪ ਤੌ ਆਰਣ ਹੈ ਔ ਮਨ ਤਿਸ ਕੇ ਬੀਚ ਲੋਹਾ ਪੜਾ ਹੈ, ਪੁਨਾ ਕਾਮਾਦੀ ਪੰਚ ਬਿਕਾਰ ਰੂਪ ਤਿਸ ਮੇਂ ਆਗ ਲਾਗ ਰਹੀ ਹੈ॥
Prof. Sahib Singhਮਨੁੱਖ ਦਾ ਸਰੀਰ, ਮਾਨੋ, (ਲੋਹਾਰ ਦੀ) ਭੱਠੀ ਹੈ, ਉਸ ਭੱਠੀ ਵਿਚ ਮਨ, ਮਾਨੋ, ਲੋਹਾ ਹੈ ਤੇ ਉਸ ਉਤੇ ਕਾਮਾਦਿਕ ਪੰਜ ਅੱਗਾਂ ਬਲ ਰਹੀਆਂ ਹਨ,

ਪਦ ਅਰਥ ਆਰਣੁ = ਭੱਠੀ। ਵਿਚਿ = (ਇਸ ਕਾਇਆ) ਵਿਚ (ਨੋਟ: ਲਫ਼ਜ਼ 'ਵਿਚਿ' ਦਾ ਸੰਬੰਧ ਲਫ਼ਜ਼ 'ਮਨੁ' ਦੇ ਨਾਲ ਨਹੀਂ ਹੈ; ਜੇ ਹੁੰਦਾ ਤਾਂ ਲਫ਼ਜ਼ 'ਮਨੁ' ਦਾ ਜੋੜ 'ਮਨ' ਹੋ ਜਾਂਦਾ)। ਪੰਚ ਅਗਨਿ = ਕਾਮਾਦਿਕ ਪੰਜ ਅੱਗਾਂ। ਤਿਤੁ = ਉਸ ਕਾਇਆਂ-ਭੱਠੀ ਵਿਚ।

SikhNet (Spanish)El cuerpo es el horno en donde el hierro de la mente es colocado, y ahí es calentado por los cinco fuegos de las pasiones.

ਕੋਇਲੇ ਪਾਪ ਪੜੇ. ਤਿਸੁ ਊਪਰਿ; ਮਨੁ ਜਲਿਆ, ਸੰਨੑੀ ਚਿੰਤ ਭਈ ॥੩॥

koeile paap parre. tis aoopar; man jaliaa, sanaee chint bhee |3|

Sant Singh KhalsaSin is the charcoal placed upon it, which burns the mind; the tongs are anxiety and worry. ||3||
Manmohan SinghSin is the charcoal placed there on by which the mind is burnt and anxiety becomes the tongs.
Manmohan Singh (Punjabi)ਗੁਨਾਹ ਦੇ ਕੋਲੇ ਉਸ ਉੱਤੇ ਪਾਏ ਗਏ ਹਨ, ਜਿਸ ਦੁਆਰਾ ਮਨ ਮੱਚ ਗਿਆ ਹੈ ਅਤੇ iਫ਼ਕਰ ਚਿੰਤਾ ਜੰਬੂਰ ਬਣ ਗਈ ਹੈ।
Fareedkot Teekaਪਾਪ ਰੂਪ ਤਿਸ ਕੇ ਊਪਰ ਕੋਲੇ ਪੜੇ ਹੈਂ ਇਸ ਤੇ ਮਨ ਜਲ ਗਿਆ ਹੈ। ਔ ਚਿੰਤਾ ਜੋ ਹੈ, ਸੋ ਸੰਨੀ ਭਈ ਹੈ, ਭਾਵ ਸੰਨੀ ਵਤ ਉਲਟਾਇ ਪੁਲਟਾਇ ਕਰ ਚਿੰਤਾ ਜਲਾਇ ਰਹੀ ਹੈ॥੩॥
Prof. Sahib Singh(ਕਾਮਾਦਿਕ ਦੀ ਤਪਸ਼ ਨੂੰ ਤੇਜ਼ ਕਰਨ ਲਈ) ਉਸ ਉਤੇ ਪਾਪਾਂ ਦੇ (ਭਖਦੇ) ਕੋਲੇ ਪਏ ਹੋਏ ਹਨ, ਮਨ (ਇਸ ਅੱਗ ਵਿਚ) ਸੜ ਰਿਹਾ ਹੈ, ਚਿੰਤਾ ਦੀ ਸੰਨ੍ਹੀ ਹੈ (ਜੋ ਇਸ ਨੂੰ ਚੋਭਾਂ ਦੇ ਦੇ ਕੇ ਹਰ ਪਾਸੇ ਵਲੋਂ ਸਾੜਨ ਵਿਚ ਮਦਦ ਦੇ ਰਹੀ ਹੈ) ॥੩॥

ਪਦ ਅਰਥ ਤਿਸੁ ਊਪਰਿ = ਉਸ ਭੱਠੀ ਉਤੇ। ਚਿੰਤ = ਚਿੰਤਾ ॥੩॥

SikhNet (Spanish)Los carbones son los errores, movidos con la ayuda de las tenazas, y mira, la mente es quemada.(3)

ਭਇਆ ਮਨੂਰੁ. ਕੰਚਨੁ ਫਿਰਿ ਹੋਵੈ; ਜੇ ਗੁਰੁ ਮਿਲੈ ਤਿਨੇਹਾ ॥

bheaa manoor. kanchan fir hovai; je gur milai tinehaa |

Sant Singh KhalsaWhat was turned to slag is again transformed into gold, if one meets with the Guru.
Manmohan SinghThe mind turned into dross, is again, transmuted into gold, if philosopher's stone like Guru be met.
Manmohan Singh (Punjabi)ਮਲੀਣ ਹੋਇਆ ਹੋਇਆ ਮਨ ਮੁੜ, ਸੋਨਾ ਬਣ ਜਾਂਦਾ ਹੈ, ਜੇਕਰ ਪਾਰਸ ਵਰਗੇ ਗੁਰਦੇਵ ਜੀ ਮਿਲ ਪੈਣ।
Fareedkot Teekaਇਹੁ ਮਨੂਰ ਹੋਇਆ ਹੋਇਆ ਮਨ ਕੰਚਨ ਤਬ ਹੋਵੈ ਜੇ ਜੈਸਾ ਸਾਸਤ੍ਰੋਂ ਮੇਂ ਬ੍ਰਹਮ ਸਰੋਤ੍ਰੀ ਔ ਬ੍ਰਹਮ ਨੇਸਟੀ ਲਿਖਾ ਹੈ, (ਤਿਨੇਹਾ) ਤੈਸਾ ਗੁਰੂ ਮਿਲੇ॥
Prof. Sahib Singhਪਰ ਜੇ ਸਮਰੱਥ ਗੁਰੂ ਮਿਲ ਪਏ ਤਾਂ ਉਹ ਸੜ ਕੇ ਨਿਕੰਮਾ ਲੋਹਾ ਹੋ ਚੁਕੇ ਮਨ ਨੂੰ ਭੀ ਸੋਨਾ ਬਣਾ ਦੇਂਦਾ ਹੈ।

ਪਦ ਅਰਥ ਮਨੂਰੁ = ਸੜਿਆ ਹੋਇਆ ਲੋਹਾ। ਕੰਚਨੁ = ਸੋਨਾ। ਤਿਨੇਹਾ = ਉਹੋ ਜਿਹਾ (ਜੋ ਮਨੂਰ ਤੋਂ ਕੰਚਨ ਕਰ ਸਕੇ)।

SikhNet (Spanish)El acero oxidado también es transmutado en oro, si es tratado con la Piedra Filosofal del Guru,

ਏਕੁ ਨਾਮੁ ਅੰਮ੍ਰਿਤੁ, ਓਹੁ ਦੇਵੈ; ਤਉ ਨਾਨਕ. ਤ੍ਰਿਸਟਸਿ ਦੇਹਾ ॥੪॥੩॥

ek naam amrit, ohu devai; tau naanak. trisattas dehaa |4|3|

Sant Singh KhalsaHe blesses the mortal with the Ambrosial Name of the One Lord, and then, O Nanak, the body is held steady. ||4||3||
Manmohan SinghHe blesses man with the ambrosial Name of the One Lord and then his body and mind become fixed.
Manmohan Singh (Punjabi)ਉਹ ਬੰਦੇ ਨੂੰ ਇੱਕ ਪ੍ਰਭੂ ਅੰਮ੍ਰਿਤ ਸਰੂਪ ਨਾਮ ਬਖ਼ਸ਼ਦੇ ਹਨ ਅਤੇ ਤਦ ਉਸ ਦਾ ਸਰੀਰ ਤੇ ਮਨ ਅਸਥਿਰ ਥੀ ਵੰਝਦੇ ਹਨ।
Fareedkot Teekaਪੁਨਾ ਏਕ ਵਾਹਿਗੁਰੂ ਕਾ ਨਾਮ ਜੋ ਅੰਮ੍ਰਿਤਵਤ ਹੈ ਵਹੁ ਸਤਿਗੁਰੂ ਜੇ ਦੇਵੈਂ ਤਉ, ਸ੍ਰੀ ਗੁਰੂ ਜੀ ਕਹਿਤੇ ਹੈਂ: ਸਹਤ ਦੇਹ ਕੇ ਬ੍ਰਹਮ ਮੇਂ ਇਸਥਤ ਹੋਤਾ ਹੈ, ਭਾਵ ਸੋ ਜੀਵਨ ਮੁਕਤ ਹੋ ਜਾਤਾ ਹੈ; ਵਾ ਦੇਹ ਵਿਖੇ ਮਨ ਇਸਥਤ ਹੋ ਜਾਤਾ ਹੈ, ਭਾਵ ਚਿੰਤਾ ਛਡ ਕੇ ਚੰਚਲਤਾ ਤੇ ਰਹਿਤ ਹੋ ਜਾਤਾ ਹੈ॥੪॥੩॥☬ਸਾਲਸ ਰਾਇ ਜਹੁਰੀ ਨੇ ਪੂਛਾ ਕਿ 'ਗੁਰੂ ਜੀ ਮੈਂ ਸਤਸੰਗ ਮੇਂ ਜਾਤਾ ਹਾਂ ਅਰੁ ਕਥਾ ਭੀ ਸੁਨਤਾ ਹਾਂ, ਮੇਰਾ ਮਨੁ ਇਸਥਤ ਨਹੀਂ ਹੋਤਾ ਹੈ'। ਤਿਸ ਕੇ ਪਰਥਾਇ ਸਤਸੰਗੀ ਕੇ ਗੁਨ ਔਰ ਕਸੰਗੀ ਕੇ ਅਵਗੁਨ ਦ੍ਰਿਸਟਾਂਤੋਂ ਕਰ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਉਹ (ਗੁਰੂ) ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਦੇਂਦਾ ਹੈ ਜਿਸ ਦੀ ਬਰਕਤਿ ਨਾਲ ਸਰੀਰ ਟਿਕ ਜਾਂਦਾ ਹੈ (ਭਾਵ, ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) ॥੪॥੩॥

ਪਦ ਅਰਥ ਅੰਮ੍ਰਿਤੁ = ਅਮਰ ਕਰਨ ਵਾਲਾ, ਆਤਮਕ ਜੀਵਨ ਦੇਣ ਵਾਲਾ। ਤ੍ਰਿਸਟਸਿ = ਟਿਕ ਜਾਂਦਾ ਹੈ। ਦੇਹਾ = ਸਰੀਰ ॥੪॥੩॥

SikhNet (Spanish)pues Él nos bendice con el Nombre del Señor y así las divagaciones de la mente terminan.(4-3)

Open this shabad →

Shabad Guru Nanak Dev Ji Raag Maaroo

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਬਿਮਲ ਮਝਾਰਿ. ਬਸਸਿ ਨਿਰਮਲ ਜਲ; ਪਦਮਨਿ ਜਾਵਲ ਰੇ ॥

bimal majhaar. basas niramal jal; padaman jaaval re |

Sant Singh KhalsaIn the pure, immaculate waters, both the lotus and the slimy scum are found.
Manmohan SinghO lo, both the lotus and the water-film abide in the filthless and immaculate water.
Manmohan Singh (Punjabi)ਓ ਦੇਖੋ! ਮੈਲ ਰਹਿਤ ਅਤੇ ਸਾਫ਼ ਸੁਥਰੇ ਪਾਣੀ ਅੰਦਰ ਦੋਨੋਂ ਕੰਵਲ ਅਤੇ ਪਾਣੀ ਦਾ ਜਾਲਾ ਵਸਦੇ ਹਨ।
Fareedkot Teekaਨਿਰਮਲ (ਪਦਮਨਿ) ਕੋਲ ਨਿਰਮਲ ਜਲ ਮੇਂ ਬਸਤੇ ਹੈਂ ਔ (ਜਾਵਲ) ਜਾਲਾ ਭੀ ਬੀਚ ਹੀ ਰਹਿਤਾ ਹੈ। ਇਸੀ ਪ੍ਰਕਾਰ ਕਵਲ ਜੋ ਨਿਰਮਲ ਸੰਤ ਹੈਂ, ਸੋ ਸਤਸੰਗ ਰੂਪ ਸਰੋਵਰ ਕੇ (ਮਝਾਰਿ) ਬੀਚ ਵਸਤੇ ਹੈਂ ਅਰੁ ਨਾਮ ਤਹਾਂ ਨਿਰਮਲੁ ਜਲ ਹੈ। ਲਹੈ ਤਹਾਂ ਪਦਾਰਥ ਰੂਪ (ਜਾਵਲੁ) ਜਾਲਾ ਭੀ ਹੈ। ਪਦਾਰਥ ਜਾਲਾ ਕੇ ਖਾਣੇ ਵਾਲਾ, ਭਾਵ ਭੋਗਬੁਧੀ ਕਰਿ ਗ੍ਰਹਣ ਕਰਨੇ ਵਾਲੇ ਮੇਂਡਕ ਵਿਸਈ ਭੀ ਤਹਾਂ ਹੈਂ॥
Prof. Sahib Singh(ਹੇ ਡੱਡੂ!) ਸਾਫ਼ ਸਰੋਵਰ ਦੇ ਸਾਫ਼ ਸੁਥਰੇ ਪਾਣੀ ਵਿਚ ਕੌਲ ਫੁੱਲ ਤੇ ਜਾਲਾ ਵੱਸਦੇ ਹਨ।

ਪਦ ਅਰਥ ਬਿਮਲ... ਜਲ = ਬਿਮਲ (ਸਰੋਵਰ ਦੇ) ਨਿਰਮਲ ਜਲ ਮਝਾਰਿ ਬਸਸਿ। ਬਿਮਲ = ਮਲ-ਰਹਿਤ, ਸਾਫ਼। ਮਝਾਰਿ = ਵਿਚ। ਬਸਸਿ = ਵੱਸਦਾ ਹੈ। ਪਦਮਨਿ = ਕਮਲ, ਕੌਲ ਫੁੱਲ। ਜਾਵਲ = ਜਾਲਾ। ਰੇ = ਹੇ ਡੱਡੂ!

SikhNet (Spanish)De las aguas claras y azules, germina el loto y también la capa de lodo de la ignorancia.

ਪਦਮਨਿ ਜਾਵਲ. ਜਲ ਰਸ ਸੰਗਤਿ; ਸੰਗਿ ਦੋਖ. ਨਹੀ ਰੇ ॥੧॥

padaman jaaval. jal ras sangat; sang dokh. nahee re |1|

Sant Singh KhalsaThe lotus flower is with the scum and the water, but it remains untouched by any pollution. ||1||
Manmohan SinghO the lotus abidest in the association of water-film and savoury water, but by their association no stigma attaches to it.
Manmohan Singh (Punjabi)ਓ! ਪਾਣੀ ਦੇ ਜਾਲੇ ਅਤੇ ਸੁਆਦਲੇ ਪਾਣੀ ਦੇ ਮੇਲ-ਮਿਲਾਪ ਅੰਦਰ ਕੰਵਲ ਵਸਦਾ ਹੈ, ਪਰ ਉਨ੍ਹਾਂ ਦੇ ਮੇਲ-ਮਿਲਾਪ ਦੁਆਰਾ ਉਸ ਨੂੰ ਕੋਈ ਦੂਸ਼ਨ ਨਹੀਂ ਚਮੜਦਾ।
Fareedkot Teekaਸੰਤ ਰੂਪ (ਪਦਮਨਿ) ਕੌਲੋਂ ਕੋ ਨਾਮ ਰੂਪੀ ਜਲਿ ਕੀ ਸੰਗਤਿ ਹੈ ਔ ਜਾਲੇ ਪਦਾਰਥੋਂ ਕੋ ਭੀ ਨਾਮ ਰੂਪੀ (ਰਸ) ਜਲ ਕੀ ਸੰਗਤ ਹੈ। ਪਰੰਤੂ ਤਿਨ ਸੰਤੋਂ ਕੋ ਪਦਾਰਥੋਂ ਕਾ ਸੰਗ ਰੂਪੀ ਦੋਸੁ ਨਹੀਂ ਲਗਦਾ ਹੈ, ਭਾਵ ਤਉ ਭੀ ਮਨਮੁਖ ਰੂਪੁ ਜਾਲੇ ਕੋ ਗ੍ਰਹਨ ਕਰਤਾ ਹੈ॥੧॥
Prof. Sahib Singhਕੌਲ ਫੁੱਲ ਉਸ ਜਾਲੇ ਤੇ ਪਾਣੀ ਦੀ ਸੰਗਤ ਵਿਚ ਰਹਿੰਦਾ ਹੈ, ਪਰ ਉਹਨਾਂ ਦੀ ਸੰਗਤ ਵਿਚ ਉਸ ਨੂੰ ਕੋਈ ਦਾਗ਼ ਨਹੀਂ ਲੱਗਦੇ (ਕੌਲ ਫੁੱਲ ਨਿਰਲੇਪ ਹੀ ਰਹਿੰਦਾ ਹੈ) ॥੧॥

ਪਦ ਅਰਥ ਸੰਗਿ = ਸੰਗ ਵਿਚ, ਸਾਥ (ਕਰਨ) ਵਿਚ। ਦੋਖ = ਐਬ, ਨੁਕਸ ॥੧॥

SikhNet (Spanish)El loto vive en ambas, pero se conserva desapegado de las dos.(1)

ਦਾਦਰ; ਤੂ ਕਬਹਿ. ਨ ਜਾਨਸਿ ਰੇ ॥

daadar; too kabeh. na jaanas re |

Sant Singh KhalsaYou frog, you will never understand.
Manmohan SinghO frog, thou shall never obtain understanding.
Manmohan Singh (Punjabi)ਓਇ ਡੱਡੂਆ! ਤੈਨੂੰ ਕਦੇ ਭੀ ਸਮਝ ਨਹੀਂ ਪੈਣੀ।
Fareedkot Teekaਹੇ ਮੇਂਡਕ ਵਿਸਈ! ਤੂੰ ਨਿਰਮਲ ਸੰਤ ਕੋਲੋਂ ਗੁਣ ਰੂਪ ਸੁਗੰਧੀ ਕੇ ਸੁਆਦ ਕੋ ਨ ਜਾਨਤਾ ਹੂਆ॥
Prof. Sahib Singhਹੇ ਡੱਡੂ! ਤੂੰ ਕਦੇ ਭੀ ਸਮਝ ਨਹੀਂ ਕਰਦਾ।

ਪਦ ਅਰਥ ਰੇ ਦਾਦਰ = ਹੇ ਡੱਡੂ!

SikhNet (Spanish)Pero, oh rana, tu no sabes esto y comes sólo mugre,

ਭਖਸਿ ਸਿਬਾਲੁ, ਬਸਸਿ ਨਿਰਮਲ ਜਲ; ਅੰਮ੍ਰਿਤੁ. ਨ ਲਖਸਿ ਰੇ ॥੧॥ ਰਹਾਉ ॥

bhakhas sibaal, basas niramal jal; amrit. na lakhas re |1| rahaau |

Sant Singh KhalsaYou eat the dirt, while you dwell in the immaculate waters. You know nothing of the ambrosial nectar there. ||1||Pause||
Manmohan SinghThou abidest in pure water and eatest water-film. Thou O frog, knowest not the worth of Nectar. Pause.
Manmohan Singh (Punjabi)ਤੂੰ ਪਵਿੱਤਰ ਪਾਣੀ ਅੰਦਰ ਵਸਦਾ ਹੈਂ ਅਤੇ ਪਾਣੀ ਦੇ ਜਾਲੇ ਨੂੰ ਖਾਂਦਾ ਹੈਂ, ਹੇ ਡੱਡੂ! ਤੂੰ ਅੰਮ੍ਰਿਤ ਦੀ ਕਦਰ ਨੂੰ ਨਹੀਂ ਜਾਣਦਾ। ਠਹਿਰਾਉ।
Fareedkot Teeka(ਸਿਬਾਲ) ਜਾਲੇ ਰੂਪ ਜੋ ਪਦਾਰਥ ਹੈਂ ਤਿਨ ਕੋ ਤੂੰ ਖਾਤਾ ਹੈਂ। ਨਿਰਮਲ ਜਲ ਸਤਸੰਗ ਮੇਂ ਕਥਾ ਕੀਰਤਨ ਨਾਮ ਅੰਮ੍ਰਿਤ ਰੂਪ ਜੋ ਹੈ, ਔਰੁ ਤਿਸ ਕੇ ਸੁਆਦ ਕੋ, ਹੇ ਮਨਮੁਖ! ਤੂੰ ਕਬੀ ਨਹੀਂ ਜਾਨਤਾ ਹੈ॥੧॥ ਰਹਾਉ ॥
Prof. Sahib Singhਤੂੰ ਸਾਫ਼-ਸੁਥਰੇ ਪਾਣੀ ਵਿਚ ਵੱਸਦਾ ਹੈਂ, ਪਰ ਤੂੰ ਉਸ ਸਾਫ਼-ਪਵਿਤ੍ਰ ਪਾਣੀ ਨੂੰ ਪਛਾਣਦਾ ਨਹੀਂ (ਉਸ ਦੀ ਕਦਰ ਨਹੀਂ ਜਾਣਦਾ, ਤੇ ਸਦਾ) ਜਾਲਾ ਹੀ ਖਾਂਦਾ ਰਹਿੰਦਾ ਹੈਂ (ਜੋ ਉਸ ਸਾਫ਼ ਪਾਣੀ ਵਿਚ ਪੈ ਜਾਂਦਾ ਹੈ) ॥੧॥ ਰਹਾਉ ॥

ਪਦ ਅਰਥ ਭਖਸਿ = ਤੂੰ ਖਾਂਦਾ ਹੈਂ। ਸਿਬਾਲੁ = ਜਾਲਾ। ਨ ਲਖਸਿ = ਤੂੰ ਕਦਰ ਨਹੀਂ ਸਮਝਦਾ ॥੧॥ ਰਹਾਉ ॥

SikhNet (Spanish)haciendo a un lado el Néctar Inmaculado de Dios.(1-Pausa)

ਬਸੁ ਜਲ ਨਿਤ. ਨ ਵਸਤ ਅਲੀਅਲ; ਮੇਰ ਚਚਾ ਗੁਨ ਰੇ ॥

bas jal nit. na vasat aleeal; mer chachaa gun re |

Sant Singh KhalsaYou dwell continually in the water; the bumble bee does not dwell there, but it is intoxicated with its fragrance from afar.
Manmohan SinghO frog, thou ever abidest in water, whilst the bumble-bee abides not there. The bumble-bee remains intoxicated with the merit-discourses of the lotus.
Manmohan Singh (Punjabi)ਹੇ ਡੱਡੂ! ਤੂੰ ਸਦਾ ਪਾਣੀ ਅੰਦਰ ਵਸਦਾ ਹੈਂ। ਜਦ ਕਿ ਭੌਰਾ ਓਥੇ ਨਹੀਂ ਵਸਦਾ। ਭੌਰਾ ਕੰਵਲ ਦੀਆਂ ਖੂਬੀਆਂ ਦੀ ਚਰਚਾ ਅੰਦਰ ਮਸਤ ਰਹਿੰਦਾ ਹੈ।
Fareedkot Teekaਹੇ ਮਨਮੁਖ ਮੇਂਡਕ! ਤੂੰ ਸਤਸੰਗ (ਜਲ) ਵਿਖੇ ਨਿਤ ਹੀ ਵਸਤਾ ਹੈਂ, ਔ ਨਹੀਂ ਵਸਤੇ ਭੌਰੀ ਔ ਭੌਰੈ ਅਰਥਾਤ ਜਗ੍ਯਾਸਣਾ ਔ ਜਗ੍ਯਾਸੀ, ਭਾਵ ਗ੍ਰਹਸਥ ਮੇਂ ਹੀ ਰਹਤੇ ਹੈਂ। ਤਾਂ ਵੀ (ਮੇਰ) ਉਪਰੋਂ ਅਰਥਾਤ ਦੂਰੋਂ ਆਇਕਰ ਗੁਣੋਂ ਕੋ (ਚਚਾ) ਚੁੰਘਤੇ ਹੈਂ ਗੁਣੋਂ ਕੋ, ਭਾਵ ਗ੍ਰਹਣ ਕਰ ਲੇਤੇ ਹੈਂ॥☬ਪ੍ਰਸ਼ਨ: ਦੂਰੋਂ ਗੁਣੋਂ ਕਾ ਗ੍ਰਹਣ ਨਜੀਕ ਤੇ ਨਾ ਗ੍ਰਹਿਣ, ਇਸ ਮੇਂ ਕੌਨ ਹੇਤੂ ਹੈ?☬ਉਤ੍ਰ:
Prof. Sahib Singhਹੇ ਡੱਡੂ! (ਤੇਰਾ) ਸਦਾ ਪਾਣੀ ਦਾ ਵਾਸ ਹੈ, ਭੌਰਾ (ਪਾਣੀ ਵਿਚ) ਨਹੀਂ ਵੱਸਦਾ, (ਫਿਰ ਭੀ) ਉਹ (ਫੁੱਲ ਦੀ) ਚੋਟੀ ਦਾ ਰਸ ਮਾਣਦਾ ਹੈ (ਚੂਸਦਾ ਹੈ)।

ਪਦ ਅਰਥ ਬਸੁ = ਬਾਸੁ, ਵਾਸ। ਅਲੀਅਲ = ਭੌਰਾ। ਮੇਰ = ਚੋਟੀ, ਕੌਲ ਫੁੱਲ ਦੀ ਚੋਟੀ। ਚਚਾ = ਚੂਸਦਾ। ਗੁਨ = ਰਸ।

SikhNet (Spanish)Habitas en el agua, pero no conoces el amor como el de la abeja negra, ella, escuchando sólo de la gloria del loto, se empieza a imbuir en ese feliz estado.

ਚੰਦ ਕੁਮੁਦਨੀ. ਦੂਰਹੁ ਨਿਵਸਸਿ; ਅਨਭਉ ਕਾਰਨਿ ਰੇ ॥੨॥

chand kumudanee. doorahu nivasas; anbhau kaaran re |2|

Sant Singh KhalsaIntuitively sensing the moon in the distance, the lotus bows its head. ||2||
Manmohan SinghSeeing the moon from after, the Kamina-lotus blossoms and bows its head, by reason of its inner intuition.
Manmohan Singh (Punjabi)ਚੰਦਰਮਾ ਨੂੰ ਦੂਰ ਤੋਂ ਦੇਖ ਕੇ ਆਪਣੀ ਅੰਦਰਲੀ ਗਿਆਤ ਦੇ ਸਬਬ, ਕਮੀਆ ਕੰਵਲ ਖਿੜਦਾ ਅਤੇ ਆਪਣਾ ਸਿਰ ਨਿਵਾਉਂਦਾ ਹੈ।
Fareedkot Teekaਚੰਦ੍ਰਮਾ ਕੋ ਦੇਖ ਕੈ ਜੈਸੇ ਕੁਮੁਦਨੀਆਂ ਦੂਰੋਂ ਹੀ (ਨਿਵਸਸਿ) ਨਿਉਂਦੀਆਂ ਵਾ ਪ੍ਰਕਾਸਤੀਆਂ ਅਰਥਾਤ ਖਿੜ ਜਾਤੀਆਂ ਹੈਂ। ਇਸ ਮੇਂ ਅਨਭਉ ਰਿਦੇ ਕਾ ਅਭਿਪ੍ਰਾਯ ਹੀ ਕਾਰਨ ਹੈ। ਤੈਸੇ ਦ੍ਰਾਸਟਾਂਤ ਮੇਂ ਜਿਸ ਕਾ ਅਭਿਪ੍ਰਾਯ ਸੰਤੋਂ ਮੇਂ ਮਿਲਿਆ ਹੈ ਸੋ, ਭਾਵ ਸਰੀਰ ਕਰਿ ਦੂਰ ਰਹੇ ਤਾਂ ਵੀ ਗੁਣੋਂ ਕਾ ਭਾਗੀ ਹੋਤਾ ਹੈ। ਜਿਸ ਕਾ ਰਿਦਾ ਨਹੀਂ ਮਿਲਿਆ ਸੋ ਚਾਹੋ ਬੀਚ ਹੀ ਰਹੇ, ਤਿਸ ਕੋ ਕੁਛ ਪ੍ਰਾਪਤਿ ਨਹੀਂ ਹੋਤਾ ਹੈ॥੨॥☬ਦ੍ਰਿਸਟਾਂਤ ਕਹਿਤੇ ਹੈਂ:
Prof. Sahib Singhਕੰਮੀ ਚੰਦ ਨੂੰ ਦੂਰੋਂ ਹੀ (ਵੇਖ ਕੇ ਖਿੜ ਕੇ) ਸਿਰ ਨਿਵਾਂਦੀ ਹੈ, ਕਿਉਂਕਿ ਉਸ ਦੇ ਅੰਦਰ ਚੰਦ ਵਾਸਤੇ ਦਿਲੀ ਖਿੱਚ ਹੈ ॥੨॥

ਪਦ ਅਰਥ ਚੰਦ = ਚੰਦ ਨੂੰ। ਕੁਮੁਦਨੀ = ਕੰਮੀ {ਨੋਟ: ਕੌਲ ਫੁੱਲ ਸੂਰਜ ਦੀ ਰੌਸ਼ਨੀ ਵਿਚ ਖਿੜਦਾ ਹੈ, ਕੰਮੀ ਚੰਦ ਦੀ ਚਾਨਣੀ ਵਿਚ ਖਿੜਦੀ ਹੈ)। ਨਿਵਸਸਿ = ਨਿਊਂਦੀ ਹੈ, (ਖਿੜ ਕੇ) ਸਿਰ ਨਿਵਾਂਦੀ ਹੈ। ਅਨਭਉ = ਦਿਲ ਦੀ ਖਿੱਚ ॥੨॥

SikhNet (Spanish)O como la Flor Kamina que baja su copa en alabanza cuando ve la luna de lejos, estando intuitivamente despierta. (2)

ਅੰਮ੍ਰਿਤ ਖੰਡੁ, ਦੂਧਿ ਮਧੁ ਸੰਚਸਿ; ਤੂ ਬਨ. ਚਾਤੁਰ ਰੇ ॥

amrit khandd, doodh madh sanchas; too ban. chaatur re |

Sant Singh KhalsaThe realms of nectar are irrigated with milk and honey; you think you are clever to live in the water.
Manmohan SinghIrrigating even with nectar, sugar, milk and honey, the gourd becomes not nectar, O frog.
Manmohan Singh (Punjabi)ਅੰਮ੍ਰਿਤ, ਚੀਨੀ, ਦੁੱਧ ਅਤੇ ਸ਼ਹਿਦ ਨਾਲ ਸਿੰਜਣ ਦੁਆਰਾ ਭੀ ਕੌੜਾ ਤੁੰਮਾਂ, ਅਤਰ ਨਹੀਂ ਬਣਦਾ, ਹੇ ਡੱਡੂ!
Fareedkot Teekaਅੰਮ੍ਰਿਤ, ਖੰਡ, ਦੂਧ ਔ (ਮਧੁ) ਸਹਿਦ ਸੰਚੀਐ ਅਰਥਾਤ ਪਾਈਐ (ਤੂਬ) ਤੂੰਬੇ ਵਿਖੇ ਪੁਨਃ ਅਤਰ (ਨਚ) ਨਹੀਂ ਹੋਤਾ, ਤੈਸੇ ਗ੍ਯਾਨ ਰੂਪ ਅੰਮ੍ਰਿਤ, ਭਗਤੀ ਰੂਪ ਖੰਡ, (ਦੂਧੁ) ਨਿਸਕਾਮ ਕਰਮ ਭਗਵਤ ਨਾਮ ਰੂਪ ਸਹਿਤ, ਜੋ ਇਨ ਕਾ ਤਿਸ ਮਨਮੁਖ ਪਾਸ ਪ੍ਰਤਿਪਾਦਨ ਕਰੀਏ ਤਾਂ ਵੀ ਤਿਸ ਮੇਂ ਗੁਣੋਂ ਰੂਪ ਅਤਰ ਨਹੀਂ ਪੜੇਗਾ ਪੁਨਾ ਔਗਣ ਰੂਪ ਕੌੜੱਤ ਨਹੀਂ ਜਾਵੇਗੀ⁽¹⁾॥
Prof. Sahib Singh(ਥਣ ਦੇ) ਦੁੱਧ ਵਿਚ (ਪਰਮਾਤਮਾ) ਖੰਡ ਤੇ ਸ਼ਹਿਦ (ਵਰਗੀ) ਅੰਮ੍ਰਿਤ (ਮਿਠਾਸ ਇਕੱਠੀ ਕਰਦਾ ਹੈ, ਪਰ ਜਿਵੇਂ (ਥਣ ਨੂੰ ਚੰਬੜੇ ਹੋਏ) ਚਿੱਚੜ ਦੀ (ਲਹੂ ਨਾਲ ਹੀ) ਪ੍ਰੀਤ ਹੈ (ਦੁੱਧ ਨਾਲ ਨਹੀਂ, ਤਿਵੇਂ) ਹੇ ਪਾਣੀ ਦੇ ਚਤੁਰ ਡੱਡੂ।

ਪਦ ਅਰਥ ਦੂਧਿ = ਦੁੱਧ ਵਿਚ। ਮਧੁ = ਸ਼ਹਿਦ, ਮਿਠਾਸ। ਅੰਮ੍ਰਿਤ = ਉੱਤਮ। ਸੰਚਸਿ = (ਪਰਮਾਤਮਾ) ਇਕੱਠੀ ਕਰਦਾ ਹੈ। ਤੂ ਰੇ = ਹੇ ਡੱਡੂ! ਬਨ ਚਾਤੁਰ = ਹੇ ਪਾਣੀ (ਦੇ ਵਾਸ) ਦੇ ਚਤੁਰ ਡੱਡੂ!

SikhNet (Spanish)Oh rana, te crees muy astuta porque habitas en el agua simple, pero en el dulce néctar de la leche también se atesora la miel

ਅਪਨਾ ਆਪੁ, ਤੂ ਕਬਹੁ. ਨ ਛੋਡਸਿ; ਪਿਸਨ ਪ੍ਰੀਤਿ ਜਿਉ ਰੇ ॥੩॥

apanaa aap, too kabahu. na chhoddas; pisan preet jiau re |3|

Sant Singh KhalsaYou can never escape your own inner tendencies, like the love of the flea for blood. ||3||
Manmohan SinghLike the love of tick for the blood, thou leavest not ever thy own disposition.
Manmohan Singh (Punjabi)ਚਿੱਚੜ ਦੇ ਲਹੂ ਨਾਲ ਪਿਆਰ ਦੀ ਮਾਨੰਦ ਤੂੰ ਆਪਣੀ ਨਿਜ ਦੀ ਆਦਤ ਨੂੰ ਕਦੇ ਭੀ ਨਹੀਂ ਛੱਡਦਾ।
Fareedkot Teeka(ਅਪਨਾ ਆਪੁ) ਹੰਕਾਰ ਅਰਥਾਤ ਦੇਹੋਹੰ ਇਸ ਬੁਧੀ ਕੋ ਕਬੀ ਤੂੰ ਨਹੀਂ ਛੋਡਤਾ। (ਪਿਸਨ) ਚੁਗਲ ਜੈਸੇ ਚੁਗਲੀ ਮੇਂ ਪ੍ਰੀਤੀ ਕਰਨੀ ਨਹੀਂ ਛੋਡਤਾ ਹੈ; ਵਾ (ਪਿਸਨ) ਚਿਚੁੜ ਕੀ ਜੈਸੇ ਰਕਤ ਮੇਂ ਪ੍ਰੀਤੀ ਹੋਤੀ ਹੈ ਅਰਥਾਤ ਵਹੁ ਰਕਤ ਚੂਸਤਾ ਹੈ, ਥਣੋਂ ਕੇ ਸਾਥ ਹੀ ਰਹਿਤਾ ਹੈ ਦੂਧ ਕੋ ਨਹੀਂ ਚੂਸਤਾ, ਤੈਸੇ ਤੂੰ ਸਤਿਸੰਗ ਮੇਂ ਰਹ ਕਰ ਗੁਣੋਂ ਕੋ ਛੋਡ ਕੇ ਔਗੁਣੋਂ ਕੋ ਗ੍ਰਹਣ ਕਰਤਾ ਹੈਂ॥੩॥
Prof. Sahib Singhਤੂੰ (ਭੀ) ਆਪਣਾ ਸੁਭਾਉ ਕਦੇ ਨਹੀਂ ਛੱਡਦਾ (ਪਾਣੀ ਵਿਚ ਵੱਸਦੇ ਕੌਲ ਫੁੱਲ ਦੀ ਤੈਨੂੰ ਸਾਰ ਨਹੀਂ, ਤੂੰ ਪਾਣੀ ਦਾ ਜਾਲਾ ਹੀ ਖ਼ੁਸ਼ ਹੋ ਹੋ ਕੇ ਖਾਂਦਾ ਹੈਂ) ॥੩॥

ਪਦ ਅਰਥ ਆਪੁ = ਆਪ ਨੂੰ। ਪਿਸਨ = ਚਿੱਚੜ। ਪਿਸਨ ਪ੍ਰੀਤਿ = ਚਿੱਚੜ ਦੀ ਪ੍ਰੀਤ (ਲਹੂ ਨਾਲ)। ਅਪਨਾ ਆਪੁ = ਆਪਣੇ ਸੁਭਾਵ ਨੂੰ ॥੩॥

SikhNet (Spanish)y el azúcar, de la cual el piojo no se beneficia porque chupa sólo sangre, creyéndose igual de sabio que tú. (3)

ਪੰਡਿਤ ਸੰਗਿ ਵਸਹਿ ਜਨ ਮੂਰਖ; ਆਗਮ ਸਾਸ ਸੁਨੇ ॥

panddit sang vaseh jan moorakh; aagam saas sune |

Sant Singh KhalsaThe fool may live with the Pandit, the religious scholar, and listen to the Vedas and the Shaastras.
Manmohan SinghThe foolish persons, residing with a learned man, hears the Vedas and the Shastras.
Manmohan Singh (Punjabi)ਵਿਦਵਾਨ ਪੁਰਸ਼ ਨਾਲ ਰਹਿੰਦਾ ਹੋਇਆ, ਇਕ ਬੇਵਕੂਫ ਬੰਦਾ ਵੇਦਾਂ ਅਤੇ ਸ਼ਾਸਤਰਾਂ ਨੂੰ ਸ੍ਰਵਣ ਕਰਦਾ ਹੈ।
Fareedkot Teekaਪੰਡਤ ਕੇ ਸਾਥ ਵਸਦਾ ਹੈ ਮੂਰਖ ਮਨ, ਸਾਸਤ੍ਰ ਔ (ਸਾਸ) ਬੇਦੋਂ ਕੋ ਸੁਨਤਾ ਹੈ ਵਾ ਸਾਸਤ੍ਰੋਂ ਕੀ (ਸਾਸ) ਸਿਖ੍ਯਾ ਸੁਨਤਾ ਹੈ ਪੁਨਾ ਧਾਰਤਾ ਨਹੀਂ ਹੈ॥
Prof. Sahib Singhਵਿਦਵਾਨਾਂ ਦੀ ਸੰਗਤ ਵਿਚ ਮੂਰਖ ਬੰਦੇ ਵੱਸਦੇ ਹਨ, ਉਹਨਾਂ ਪਾਸੋਂ ਉਹ ਵੇਦ ਸ਼ਾਸਤ੍ਰ ਭੀ ਸੁਣਦੇ ਹਨ (ਪਰ ਰਹਿੰਦੇ ਮੂਰਖ ਹੀ ਹਨ। ਆਪਣਾ ਮੂਰਖਤਾ ਦਾ ਸੁਭਾਉ ਨਹੀਂ ਛੱਡਦੇ),

ਪਦ ਅਰਥ ਪੰਡਿਤ ਸੰਗਿ = ਵਿਦਵਾਨਾਂ ਦੀ ਸੰਗਤ ਵਿਚ। ਵਸਹਿ = ਵੱਸਦੇ ਹਨ। ਜਨ = ਬੰਦੇ। ਆਗਮ = ਵੇਦ। ਸਾਸ = ਸ਼ਾਸਤ੍ਰ। ਸੁਨੇ = ਸੁਨਿ, ਸੁਣ ਕੇ।

SikhNet (Spanish)Oh tonto, vives con los sabios y escuchas los Vedas y los Shastras,

ਅਪਨਾ ਆਪੁ ਤੂ ਕਬਹੁ. ਨ ਛੋਡਸਿ; ਸੁਆਨ ਪੂਛਿ ਜਿਉ ਰੇ ॥੪॥

apanaa aap too kabahu. na chhoddas; suaan poochh jiau re |4|

Sant Singh KhalsaYou can never escape your own inner tendencies, like the crooked tail of the dog. ||4||
Manmohan SinghLike the crooked tail of the dog, thou abandonest not thy own nature.
Manmohan Singh (Punjabi)ਕੁੱਤੇ ਦੀ ਟੇਢੀ ਪੂਛਲ ਦੀ ਤਰ੍ਹਾਂ ਤੂੰ ਆਪਣੀ ਨਿੱਜ ਦੀ ਆਦਤ ਨੂੰ ਕਦੇ ਭੀ ਨਹੀਂ ਤਿਆਗਦਾ।
Fareedkot Teekaਅਪਨੇ ਆਪ ਜੋ ਹਠ ਹੈ, ਸੋ ਤੂੰ ਕਬੀ ਭੀ ਨਹੀਂ ਤਿਆਗਤਾ ਹੈਂ, ਜੈਸੇ ਕੁਤੇ ਕੀ ਪੂਛ ਅਪਨੇ ਟੇਢਪੁਨੇ ਕੋ ਤਿਆਗ ਕੈ ਸੂਧੀ ਨਹੀਂ ਹੋਤੀ॥੪॥
Prof. Sahib Singhਜਿਵੇਂ ਕੁੱਤੇ ਦੀ ਪੂਛਲ (ਕਦੇ ਆਪਣਾ ਟੇਡਾ-ਪਨ ਨਹੀਂ ਛੱਡਦੀ, ਤਿਵੇਂ ਹੇ ਡੱਡੂ!) ਤੂੰ ਕਦੇ ਆਪਣਾ ਸੁਭਾਉ ਨਹੀਂ ਛੱਡਦਾ ॥੪॥

ਪਦ ਅਰਥ ਨ ਛੋਡਸਿ = ਤੂੰ ਨਹੀਂ ਛੱਡਦਾ। ਸੁਆਨ ਪੂਛਿ = ਕੁੱਤੇ ਦੀ ਪੂਛਲ ॥੪॥

SikhNet (Spanish)pero no te abandonas, pues como un perro, no puedes enderezar tu cola torcida. (4)

ਇਕਿ ਪਾਖੰਡੀ. ਨਾਮਿ, ਨ ਰਾਚਹਿ; ਇਕਿ ਹਰਿ ਹਰਿ ਚਰਣੀ ਰੇ ॥

eik paakhanddee. naam, na raacheh; ik har har charanee re |

Sant Singh KhalsaSome are hypocrites; they do not merge with the Naam, the Name of the Lord. Some are absorbed in the Feet of the Lord, Har, Har.
Manmohan SinghSome are hypocrites, who get not merged in the Name and some are attached to the God's feet.
Manmohan Singh (Punjabi)ਕਈ ਦੰਭੀ ਹਨ ਜੋ ਨਾਮ ਅੰਦਰ ਲੀਨ ਨਹੀਂ ਹੁੰਦੇ ਅਤੇ ਕਈ ਸੁਆਮੀ ਵਾਹਿਗੁਰੂ ਦੇ ਪੈਰਾਂ ਨਾਲ ਜੁੜੇ ਹੋਏ ਹਨ।
Fareedkot Teekaਹੇ ਭਾਈ! ਇਕ ਜੋ ਪਖੰਡੀ ਹੈਂ, ਸੋ ਤੋ ਨਾਮ ਮੇਂ ਨਹੀਂ ਰਚਤੇ ਹੈਂ। ਇਕ ਜੋ ਸੰਤ ਹੈਂ, ਸੋ ਮਨ ਬਾਣੀ ਕਰ ਕੇ ਹਰੀ ਕੀ ਚਰਨੀ ਲਾਗੇ ਰਾਹਿਤੇ ਹੈਂ॥
Prof. Sahib Singhਕਈ ਐਸੇ ਪਖੰਡੀ ਬੰਦੇ ਹੁੰਦੇ ਹਨ ਜੋ ਪਰਮਾਤਮਾ ਦੇ ਨਾਮ ਵਿਚ ਪਿਆਰ ਨਹੀਂ ਪਾਂਦੇ (ਸਦਾ ਪਖੰਡ ਵਲ ਹੀ ਰੁਚੀ ਰੱਖਦੇ ਹਨ), ਕਈ ਐਸੇ ਹਨ (ਭਾਗਾਂ ਵਾਲੇ) ਜੋ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦੇ ਹਨ।

ਪਦ ਅਰਥ ਇਕਿ = ਕਈ (ਨੋਟ: ਲਫ਼ਜ਼ 'ਇਕਿ' ਬਹੁ-ਵਚਨ ਹੈ)। ਨਾਮਿ = ਨਾਮ ਵਿਚ।

SikhNet (Spanish)Hay algunos hipócritas espirituales que no aman el Naam, el Nombre del Señor.

ਪੂਰਬਿ ਲਿਖਿਆ ਪਾਵਸਿ ਨਾਨਕ; ਰਸਨਾ ਨਾਮੁ ਜਪਿ ਰੇ ॥੫॥੪॥

poorab likhiaa paavas naanak; rasanaa naam jap re |5|4|

Sant Singh KhalsaThe mortals obtain what they are predestined to receive; O Nanak, with your tongue, chant the Naam. ||5||4||
Manmohan SinghMan obtains what is pre-destined for him. With thy tongue, utter thou the Lord's Name, O Nanak.
Manmohan Singh (Punjabi)ਬੰਦਾ ਉਹ ਕੁਛ ਪਾਉਂਦਾ ਹੈ, ਜਿਹੜਾ ਪਹਿਲੇ ਤੋਂ ਉਸ ਲਈ ਲਿਖਿਆ ਹੋਇਆ ਹੈ। ਆਪਣੀ ਜੀਭ੍ਹਾ ਨਾਲ ਤੂੰ ਸਾਈਂ ਦੇ ਨਾਮ ਦੀ ਦਾਤ ਮਿਲਦੀ ਹੈ, ਹੇ ਨਾਨਕ! ਜਿਸ ਦੇ ਮੱਥੇ ਉਤੇ ਸ੍ਰੇਸ਼ਟ ਪ੍ਰਾਲਬਧ ਲਿਖੀ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪੂਰਬ ਕਰਮੋਂ ਕੇ ਲਿਖੇ ਅਨੁਸਾਰ ਪਾਵੀਤਾ ਹੈ। ਹੇ ਭਾਈ! ਤੁਮ ਰਸਨਾ ਦੁਆਰਾ ਨਾਮ ਕੋ ਜਪੋ ਔ ਸੰਤੋਂ ਕੀ ਸਰਨ ਪਵੋ, ਇਸ ਤੇ ਅਸੁਭ ਕਰਮ ਭੀ ਮਾਥੇ ਕੇ ਹਛੇ ਹੋ ਜਾਨਗੇ॥੫॥੪॥
Prof. Sahib Singhਹੇ ਨਾਨਕ! ਤੂੰ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਜਪਿਆ ਕਰ, ਧੁਰੋਂ ਪਰਮਾਤਮਾ ਵਲੋਂ ਲਿਖੀ ਬਖ਼ਸ਼ਸ਼ ਅਨੁਸਾਰ ਤੈਨੂੰ ਇਹ ਦਾਤ ਪ੍ਰਾਪਤ ਹੋ ਜਾਇਗੀ ॥੫॥੪॥

ਪਦ ਅਰਥ ਪਾਵਸਿ = ਤੂੰ ਪਾਏਂਗਾ। ਪੂਰਬਿ = ਪੂਰਬ ਵਿਚ, ਪਹਿਲੇ ਜੀਵਨ-ਸਮੇ ਵਿਚ ॥੫॥੪॥

SikhNet (Spanish)Algunos otros viven postrados a los Pies del Señor, Jar, Jar, pero si buscas satisfacer tu Destino, oh, dice Nanak, recita el Nombre del Señor con tu boca.(5-4)

Open this shabad →

Shabad Guru Nanak Dev Ji Raag Maaroo

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl,
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

Open this shabad →

Shabad Guru Nanak Dev Ji Raag Maaroo

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singh

ਪਦ ਅਰਥ ਸਲੋਕੁ =

SikhNet (Spanish)Slok

ਪਤਿਤ. ਪੁਨੀਤ ਅਸੰਖ ਹੋਹਿ; ਹਰਿ ਚਰਨੀ ਮਨੁ ਲਾਗ ॥

patit. puneet asankh hohi; har charanee man laag |

Sant Singh KhalsaCountless sinners are sanctified, attaching their minds to the Feet of the Lord.
Manmohan SinghAttaching their soul to the Lord's feet, countless sinners become sanctified.
Manmohan Singh (Punjabi)ਆਪਣੀ ਆਤਮਾਂ ਨੂੰ ਪ੍ਰਭੂ ਦੇ ਪੈਰਾਂ ਨਾਲ ਜੋੜ ਕੇ ਅਣਗਿਣਤ ਪਾਪੀ ਪਵਿੱਤਰ ਹੋ ਜਾਂਦੇ ਹਨ।
Fareedkot Teekaਜਿਨੋਂ ਕਾ ਹਰੀ ਕੇ ਚਰਨੋਂ ਮੇਂ ਮਨ ਲਾਗਾ ਹੈ, ਸੋ ਪਾਪੀਓਂ ਸੇ ਬਿਅੰਤ ਪਵਿਤ੍ਰ ਹੋਏ ਹੈਂ॥
Prof. Sahib Singhਬੇਅੰਤ ਉਹ ਵਿਕਾਰੀ ਬੰਦੇ ਭੀ ਪਵਿਤ੍ਰ ਹੋ ਜਾਂਦੇ ਹਨ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੱਗ ਜਾਂਦਾ ਹੈ।

ਪਦ ਅਰਥ ਪਤਿਤ = ਡਿੱਗੇ ਹੋਏ, ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿਤ੍ਰ। ਅਸੰਖ = ਬੇਅੰਤ ਜੀਵ। ਹੋਹਿ = ਹੋ ਜਾਂਦੇ ਹਨ।

SikhNet (Spanish)Incontables son los seres malvados que al ser entonados a los Pies del Señor, han sido santificados.

ਅਠਸਠਿ ਤੀਰਥ ਨਾਮੁ ਪ੍ਰਭ; ਨਾਨਕ. ਜਿਸੁ ਮਸਤਕਿ ਭਾਗ ॥੧॥

atthasatth teerath naam prabh; naanak. jis masatak bhaag |1|

Sant Singh KhalsaThe merits of the sixty-eight places of pilgrimage are found in God's Name, O Nanak, when such destiny is inscribed upon one's forehead. ||1||
Manmohan SinghThrough the Lord's Name, the merit of pilgrimage of the sixty-eight holies is obtained, He alone is blessed with the Name, O Nanak, on whose forehead good fortune is recorded.
Manmohan Singh (Punjabi)ਸੁਆਮੀ ਦੇ ਨਾਮ ਦੇ ਰਾਹੀਂ ਅਠਾਹਠ ਧਰਮ ਅਸਥਾਨਾਂ ਦੀ ਯਾਤਰਾ ਦਾ ਫਲ ਪਰਾਪਤ ਹੋ ਜਾਂਦਾ ਹੈ। ਕੇਵਲ ਉਸ ਨੂੰ ਹੀ ਨਾਮ ਦੀ ਦਾਤ ਮਿਲਦੀ ਹੈ, ਹੇ ਨਾਨਕ! ਜਿਸ ਦੇ ਮੱਥੇ ਉਤੇ ਸ੍ਰੇਸ਼ਟ ਪ੍ਰਾਲਬਧ ਲਿਖੀ ਹੋਈ ਹੈ।
Fareedkot Teekaਪ੍ਰਮੇਸਰ ਕੇ ਨਾਮ ਮੇਂ ਅਠਾਹਠੋ ਤੀਰਥੋਂ ਕਾ ਮਹਾਤਮੁ ਹੈ, ਪਰੰਤੂ ਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਾਪਤਿ ਤਿਨ ਕੋ ਹੋਤਾ ਹੈ ਜਿਨ ਕੇ ਮਸਤਕ ਪਰ ਬਡੇ ਭਾਗ ਹੋਇ॥੧॥
Prof. Sahib Singhਅਠਾਹਠ ਤੀਰਥ ਪਰਮਾਤਮਾ ਦਾ ਨਾਮ ਹੀ ਹੈ, ਪਰ, ਹੇ ਨਾਨਕ! (ਇਹ ਨਾਮ ਉਸ ਨੂੰ ਹੀ ਮਿਲਦਾ ਹੈ) ਜਿਸ ਦੇ ਮੱਥੇ ਉਤੇ (ਚੰਗੇ) ਭਾਗ ਹੋਣ ॥੧॥

ਪਦ ਅਰਥ ਅਠਸਠਿ = ਅਠਾਹਠ। ਮਸਤਕਿ = ਮੱਥੇ ਉਤੇ ॥੧॥

* ਨੋਟ: ਵੇਖੋ ਮਾਰੂ ਰਾਗ ਦੇ ਪਹਿਲੇ ਸ਼ਬਦ ਵਾਲਾ ਨੋਟ। ਇਹ ਸਲੋਕ ਭੀ ਗੁਰੂ ਅਰਜਨ ਸਾਹਿਬ ਦਾ ਹੈ, ਅਤੇ ਗੂਜਰੀ ਕੀ ਵਾਰ ਮ: ੫ ਵਿਚ ਪਉੜੀ ਨੰ: ੪ ਦਾ ਦੂਜਾ ਸਲੋਕ ਹੈ। ਇਸ ਸਲੋਕ ਅਤੇ ਇਸ ਦੇ ਨਾਲ ਦੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਦਾ ਕੇਂਦਰੀ ਭਾਵ ਇਕੋ ਹੀ ਹੈ।

SikhNet (Spanish)Sí, afortunado es aquél que aprecia el Nombre del Señor, pues el Nombre nos bendice con más Méritos que los de visitar los lugares de peregrinaje.(1)

Open this shabad →

Shabad Guru Nanak Dev Ji Raag Maaroo

ਸਬਦੁ ॥

sabad |

Sant Singh KhalsaShabad:
Manmohan SinghA hymn.
Manmohan Singh (Punjabi)ਸ਼ਬਦ।
SikhNet (Spanish)Shabd

ਸਖੀ ਸਹੇਲੀ ਗਰਬਿ ਗਹੇਲੀ ॥

sakhee sahelee garab gahelee |

Sant Singh KhalsaO friends and companions, so puffed up with pride,
Manmohan SinghO my ego engrossed mate and friend,
Manmohan Singh (Punjabi)ਹੇ ਮੇਰੀ ਹੰਕਾਰ ਦੀ ਗ੍ਰਸੀ ਹੋਈ ਹੋਈ ਹਮਜੋਲਣੇ ਅਤੇ ਸਜਣੀਏ!
Fareedkot Teekaਹੇ ਸਖੀ (ਸਹੇਲੀ) ਪਿਆਰੀ! (ਗਰਬਿ) ਹੰਕਾਰ ਕੀ ਪਕੜੀ ਹੋਈਏ ਵਾ ਕਮਲੀ ਕਰੀ ਹੋਈਏ॥
Prof. Sahib Singhਹੇ ਆਪਣੇ ਹੀ ਰਸ-ਮਾਣ ਵਿਚ ਮੱਤੀ ਸਖੀਏ! ਮੇਰੀਏ ਸਹੇਲੀਏ! (ਹੇ ਮੇਰੇ ਕੰਨ! ਹੇ ਮੇਰੀ ਜੀਭ!)।

ਪਦ ਅਰਥ ਗਰਬਿ = ਗਰਬ ਵਿਚ, ਅਹੰਕਾਰ ਵਿਚ। ਗਹੇਲੀ = ਗ੍ਰਸੀ ਹੋਈ।

SikhNet (Spanish)Oh mi compañero ególatra, mi amigo orgulloso,

ਸੁਣਿ ਸਹ ਕੀ; ਇਕ ਬਾਤ ਸੁਹੇਲੀ ॥੧॥

sun seh kee; ik baat suhelee |1|

Sant Singh Khalsalisten to this one joyous story of your Husband Lord. ||1||
Manmohan Singhhear thou the one Peace-bestowing anecdote of the Spouse.
Manmohan Singh (Punjabi)ਤੂੰ ਕੰਤ ਦੀ ਇਕ ਆਰਾਮ-ਬਖ਼ਸ਼ਣਹਾਰ ਰਾਮ ਕਹਾਣੀ ਸ੍ਰਵਣ ਕਰ।
Fareedkot Teekaਤੂੰ ਇਕ (ਸਹ) ਸ੍ਵਾਮੀ ਕੀ ਬਾਤ ਸੁਣ।☬ਵਹੁ ਕੈਸੀ ਬਾਤ ਹੈ? ਜੋ (ਸੁਹੇਲੀ) ਸੁਖੀ ਕਰਨ ਵਾਲੀ ਹੈ॥੧॥☬ਇਸ ਮੇਂ ਮਧਮ ਉਤਮ ਸਖੀਓਂ ਕਾ ਅਰਥਾਤ ਜਗ੍ਯਾਸੀ ਅਰ ਗਿਆਨਵਾਨ ਕਾ ਪ੍ਰਸ਼ਨ ਉਤ੍ਰ ਹੈ:
Prof. Sahib Singhਖਸਮ-ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਦੀ ਹੀ ਗੱਲ ਸੁਣ (ਤੇ ਕਰ), ਇਹ ਗੱਲ ਸੁਖ ਦੇਣ ਵਾਲੀ ਹੈ ॥੧॥

ਪਦ ਅਰਥ ਸਹ ਕੀ = ਖਸਮ-ਪ੍ਰਭੂ ਦੀ। ਸੁਹੇਲੀ = ਸੁਖਦਾਈ ॥੧॥

SikhNet (Spanish)escucha la Palabra Dadora de Éxtasis de mi Maestro.(1)

ਜੋ ਮੈ ਬੇਦਨ; ਸਾ. ਕਿਸੁ ਆਖਾ ਮਾਈ ॥

jo mai bedan; saa. kis aakhaa maaee |

Sant Singh KhalsaWho can I tell about my pain, O my mother?
Manmohan SinghThe pain, that I have; to whom should I tell that, O my mother?
Manmohan Singh (Punjabi)ਜਿਹੜੀ ਪੀੜ ਮੈਨੂੰ ਹੈ ਉਹ ਮੈਂ ਕਿਸ ਨੂੰ ਦੱਸਾਂ, ਹੇ ਮੇਰੀ ਮਾਤਾ?
Fareedkot Teekaਹੇ ਮੇਰੀ ਸਖੀ! ਜੋ ਮੇਰੇ ਕੋ ਪੀੜਾ ਹੈ, ਸੋ ਮੈਂ ਕਿਸਕੋ ਕਹੋਂ?
Prof. Sahib Singhਹੇ (ਮੇਰੀ) ਮਾਂ! ਮੈਂ ਕਿਸ ਨੂੰ ਦੱਸਾਂ ਆਪਣੇ ਦਿਲ ਦੀ ਪੀੜ? (ਬਿਗਾਨੀ ਪੀੜ ਦੀ ਸਾਰ ਕੋਈ ਸਮਝ ਨਹੀਂ ਸਕਦਾ)।

ਪਦ ਅਰਥ ਮੈ ਬੇਦਨ = ਮੇਰੇ (ਦਿਲ ਦੀ) ਪੀੜ। ਆਖਾ = ਮੈਂ ਆਖਾਂ। ਮਾਈ = ਹੇ ਮਾਂ!

SikhNet (Spanish)Oh madre, ¿a quién le voy a contar mi dolor?

ਹਰਿ ਬਿਨੁ ਜੀਉ. ਨ ਰਹੈ; ਕੈਸੇ ਰਾਖਾ ਮਾਈ ॥੧॥ ਰਹਾਉ ॥

har bin jeeo. na rahai; kaise raakhaa maaee |1| rahaau |

Sant Singh KhalsaWithout the Lord, my soul cannot survive; how can I comfort it, O my mother? ||1||Pause||
Manmohan SinghWithout my God, my soul can live not, How can I still it, O my mother. Pause.
Manmohan Singh (Punjabi)ਆਪਣੇ ਵਾਹਿਗੁਰੂ ਦੇ ਬਾਝੋਂ ਮੇਰੀ ਜਿੰਦੜੀ ਰਹਿ ਨਹੀਂ ਸਕਦੀ। ਮੈਂ ਇਸ ਨੂੰ ਕਿਸ ਤਰ੍ਹਾਂ ਸ਼ਾਂਤ ਕਰਾਂ, ਹੇ ਮੈਂਡੀ ਅੰਮੜੀਏ? ਠਹਿਰਾਉ।
Fareedkot Teekaਹੇ ਸਖੀ! ਹਰੀ ਬਿਨਾਂ ਮੇਰਾ ਜੀਉ ਨਹੀਂ ਰਹਿਤਾ, ਮੈਂ ਕਿਸ ਪ੍ਰਕਾਰ ਰਖਾਂ? ॥੧॥ ਰਹਾਉ ॥
Prof. Sahib Singhਹੇ ਮਾਂ! ਪਰਮਾਤਮਾ (ਦੀ ਯਾਦ) ਤੋਂ ਬਿਨਾ ਮੇਰੀ ਜਿੰਦ ਰਹਿ ਨਹੀਂ ਸਕਦੀ। ਸਿਮਰਨ ਤੋਂ ਬਿਨਾ ਮੈਨੂੰ ਕੋਈ ਹੋਰ ਤਰੀਕਾ ਸੁੱਝਦਾ ਨਹੀਂ ਜਿਸ ਨਾਲ ਮੈਂ ਇਸ ਨੂੰ ਘਬਰਾਹਟ ਤੋਂ ਬਚਾ ਸਕਾਂ ॥੧॥ ਰਹਾਉ ॥

ਪਦ ਅਰਥ ਜੀਉ = ਜਿੰਦ। ਕੈਸੇ = (ਹੋਰ ਕੋਈ) ਐਸਾ (ਤਰੀਕਾ ਨਹੀਂ) ਜਿਸ ਨਾਲ। ਰਾਖਾ = ਮੈਂ ਘਬਰਾਹਟ ਤੋਂ ਬਚ ਸਕਾਂ ॥੧॥ ਰਹਾਉ ॥

SikhNet (Spanish)Pues sin mi Dios, no puedo ser, y entonces ¿cómo podré calmar mi mente? (1-Pausa)

ਹਉ ਦੋਹਾਗਣਿ. ਖਰੀ ਰੰਞਾਣੀ ॥

hau dohaagan. kharee ranyaanee |

Sant Singh KhalsaI am a dejected, discarded bride, totally miserable.
Manmohan SinghI, the false bride, am greatly miserable.
Manmohan Singh (Punjabi)ਮੈਂ, ਕੂੜੀ ਪਤਨੀ, ਬਹੁਤ ਹੀ ਦੁਖੀ ਹਾਂ।
Fareedkot Teekaਮੈਂ (ਦੁਹਾਗਣਿ) ਛੁਟੜ (ਖਰੀ) ਅਤੀ ਵਿਕਾਰੋਂ ਕਰ (ਰੰਞਾਣੀ) ਦੁਖਾਈ ਹੂਈ ਹੂੰ॥
Prof. Sahib Singh(ਜੇ ਮੇਰਾ ਇਕ ਸੁਆਸ ਭੀ ਪ੍ਰਭੂ-ਮਿਲਾਪ ਤੋਂ ਬਿਨਾ ਲੰਘੇ ਤਾਂ) ਮੈਂ (ਆਪਣੇ ਆਪ ਨੂੰ) ਮੰਦੇ ਭਾਗਾਂ ਵਾਲੀ (ਸਮਝਦੀ ਹਾਂ), ਮੈਂ ਬੜੀ ਦੁਖੀ (ਹੁੰਦੀ ਹਾਂ),

ਪਦ ਅਰਥ ਦੋਹਾਗਣਿ = ਮੰਦੇ ਭਾਗਾਂ ਵਾਲੀ। ਖਰੀ = ਬਹੁਤ। ਰੰਞਾਣੀ = ਦੁਖੀ।

SikhNet (Spanish)Separada estoy yo, Su Esposa, y en intenso dolor sufro

ਗਇਆ ਸੁ ਜੋਬਨੁ; ਧਨ ਪਛੁਤਾਣੀ ॥੨॥

geaa su joban; dhan pachhutaanee |2|

Sant Singh KhalsaI have lost my youth; I regret and repent. ||2||
Manmohan SinghLosing my beautiful youth, I, the bride, am feeling sorry.
Manmohan Singh (Punjabi)ਆਪਣੀ ਸੁੰਦਰ ਜੁਆਨੀ ਨੂੰ ਗੁਆ ਕੇ, ਮੈਂ, ਪਤਨੀ ਪਸਚਾਤਾਪ ਕਰ ਰਹੀ ਹਾਂ।
Fareedkot Teekaਪ੍ਰਤਖ ਵਾ ਅਧਕ ਪ੍ਰੇਮ ਰੂਪ ਜੋਬਨੁ ਚਲਾ ਗਾਇਆ ਹੈ, ਇਸੀ ਤੇ ਮੈਂ (ਧਨ) ਇਸਤ੍ਰੀ ਅਧਕ ਪਛੁਤਾਈ ਹਾਂ॥੨॥
Prof. Sahib Singh(ਜਿਵੇਂ) ਜਿਸ ਇਸਤ੍ਰੀ ਦਾ ਜਦੋਂ ਉਹ ਜੋਬਨ ਲੰਘ ਜਾਂਦਾ ਹੈ ਜੋ ਉਸ ਨੂੰ ਪਤੀ ਨਾਲ ਮਿਲਾ ਸਕਦਾ ਹੈ ਤਾਂ ਉਹ ਪਛੁਤਾਂਦੀ ਹੈ ॥੨॥

ਪਦ ਅਰਥ ਸੁ ਜੋਬਨ = ਉਹ ਜਵਾਨੀ (ਜੋ ਪਤੀ ਨਾਲ ਮਿਲਾਂਦੀ ਹੈ)। ਧਨ = ਇਸਤ੍ਰੀ ॥੨॥

SikhNet (Spanish)porque mi juventud se ha perdido y me lamento a cada instante.(2)

ਤੂ ਦਾਨਾ; ਸਾਹਿਬੁ ਸਿਰਿ ਮੇਰਾ ॥

too daanaa; saahib sir meraa |

Sant Singh KhalsaYou are my wise Lord and Master, above my head.
Manmohan SinghThou art the wise Lord over my head.
Manmohan Singh (Punjabi)ਤੂੰ ਮੇਰੇ ਸਿਰ ਦਾ ਸਿਆਣਾ ਸੁਆਮੀ ਹੈਂ।
Fareedkot Teekaਤੂੰ ਦਾਨਾ ਔ (ਸਿਰਿ) ਸਿਰੋਮਨੀ ਮੇਰਾ ਸ੍ਵਾਮੀ ਹੈਂ॥
Prof. Sahib Singh(ਹੇ ਪ੍ਰਭੂ!) ਤੂੰ ਮੇਰੇ ਸਿਰ ਉਤੇ ਮਾਲਕ ਹੈਂ, ਤੂੰ ਮੇਰੇ ਦਿਲ ਦੀ ਜਾਣਦਾ ਹੈਂ।

ਪਦ ਅਰਥ ਸਾਹਿਬੁ = ਮਾਲਕ। ਦਾਨਾ = (ਮੇਰੇ) ਦਿਲ ਦੀ ਜਾਣਨ ਵਾਲਾ। ਸਿਰਿ = ਸਿਰ ਉਤੇ।

SikhNet (Spanish)Oh mi Maestro, eres lo más Sabio de lo sabio,

ਖਿਜਮਤਿ ਕਰੀ; ਜਨੁ ਬੰਦਾ ਤੇਰਾ ॥੩॥

khijamat karee; jan bandaa teraa |3|

Sant Singh KhalsaI serve You as Your humble slave. ||3||
Manmohan SinghI perform Thy service and slave of Thine.
Manmohan Singh (Punjabi)ਮੈਂ ਤੇਰੀ ਸੇਵਾ ਕਮਾਉਂਦਾ ਹਾਂ ਅਤੇ ਤੇਰਾ ਨੌਕਰ ਅਤੇ ਨਫ਼ਰ ਹਾਂ।
Fareedkot Teekaਮੈਂ ਤੇਰਾ ਦਾਸ ਹੋਇਕੈ (ਖਿਜਮਤਿ) ਸੇਵਾ ਕਰਤਾ ਰਹਾਂ, ਇਸੀ ਸੇ ਸਭ ਮੇਰੇ ਕਾਰਜ ਸਿਧ ਹੋ ਜਾਵੇਂਗੇ॥੩॥
Prof. Sahib Singh(ਮੇਰੀ ਤਾਂਘ ਹੈ ਕਿ) ਤੇਰੀ ਚਾਕਰੀ ਕਰਦਾ ਰਹਾਂ, ਮੈਂ ਤੇਰਾ ਦਾਸ ਬਣਿਆ ਰਹਾਂ, ਮੈਂ ਤੇਰਾ ਗ਼ੁਲਾਮ ਬਣਿਆ ਰਹਾਂ ॥੩॥

ਪਦ ਅਰਥ ਖਿਜਮਤਿ = ਖ਼ਿਦਮਤਿ, ਸੇਵਾ (ਨੋਟ: ਅਰਬੀ ਲਫ਼ਜ਼ਾਂ ਦਾ 'ਜ਼' ਅਤੇ 'ਦ' ਉਚਾਰਨ ਵਿਚ ਕਈ ਵਾਰ ਵਟਾਏ ਜਾ ਸਕਦੇ ਹਨ; ਜਿਵੇਂ 'ਕਾਜ਼ੀ' ਤੇ 'ਕਾਦੀ'; 'ਨਜ਼ਰਿ' ਤੇ 'ਨਦਰਿ', 'ਕਾਗ਼ਜ਼' ਤੇ 'ਕਾਗ਼ਦ'; ਕਾਜ਼ੀਆਂ ਤੇ 'ਕਾਦੀਆਂ')। ਕਰੀ = ਮੈਂ ਕਰਾਂ। ਬੰਦਾ = ਗ਼ੁਲਾਮ ॥੩॥

SikhNet (Spanish)por eso Te sirvo siempre, pues pertenezco a Ti. (3)

ਭਣਤਿ ਨਾਨਕੁ; ਅੰਦੇਸਾ ਏਹੀ ॥

bhanat naanak; andesaa ehee |

Sant Singh KhalsaNanak humbly prays, this is my only concern:
Manmohan SinghSays Nanak, I have but this anxiety;
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਨੂੰ ਕੇਵਲ ਇਹ ਚਿੰਤਾ ਹੈ:
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਧਮ ਸਖੀ ਕਹਿਤੀ ਹੈ ਮੇਰੇ ਕੋ ਤੌ ਇਹੁ ਸੰਸਾ ਹੈ॥
Prof. Sahib Singhਨਾਨਕ ਆਖਦਾ ਹੈ ਕਿ ਮੈਨੂੰ ਇਹੀ ਚਿੰਤਾ ਰਹਿੰਦੀ ਹੈ,

ਪਦ ਅਰਥ ਭਣਤਿ = ਆਖਦਾ ਹੈ। ਅੰਦੇਸਾ = ਫ਼ਿਕਰ, ਤੌਖ਼ਲਾ, ਚਿੰਤਾ।

SikhNet (Spanish)Nanak reza con humildad, mi única preocupación es que sin la Bendita Visión de mi Bienamado,

ਬਿਨੁ ਦਰਸਨ; ਕੈਸੇ ਰਵਉ ਸਨੇਹੀ ॥੪॥੫॥

bin darasan; kaise rvau sanehee |4|5|

Sant Singh Khalsawithout the Blessed Vision of my Beloved, how can I enjoy Him? ||4||5||
Manmohan SinghWithout having a vision of my beloved, ho can I enjoy Him?
Manmohan Singh (Punjabi)ਆਪਣੇ ਪ੍ਰੀਤਮ ਦਾ ਦੀਦਾਰ ਪਾਉਣ ਦੇ ਬਗ਼ੈਰ, ਮੈਂ ਉਸ ਨੂੰ ਕਿਸ ਬਰ੍ਹਾਂ ਮਾਣ ਸਕਦਾ ਹਾਂ।
Fareedkot Teekaਕਿ (ਸਨੇਹੀ) ਪਤੀ ਕੋ ਮੈਂ ਬਿਨਾ ਦਰਸਨ ਕੈਸੇ (ਰਵਉ) ਭੋਗੋਂ, ਭਾਵ ਸਰੂਪ ਗ੍ਯਾਨ ਬਿਨਾਂ ਕੈਸੇ ਅਭੇਦ ਹੋਊਂਗੀ? ਆਗੇ ਉਤਰ ਕੀ ਤੁਕਾਂ ਕੀ ਜੋਜਨ ਕਰਨੀ, ਸੋ ਇਹੁ ਤੁਕਾਂ ਹੈਂ, ਜੋ ਆਗੇ ਕਹਿਤੇ ਹੈਂ: 'ਸਖੀ ਸਹੇਲੀ' ਦੋ ਤੁਕਾਂ ਅਰ 'ਤੂੰ ਦਾਨਾਂ ਸਾਹਿਬ' ਇਹੁ ਦੋ ਤੁਕਾਂ ਏਹੁ ਸਭ ਚਾਰ ਤੁਕਾਂ ਉਤ੍ਰ ਦੀਆਂ ਹੈਂ⁽¹⁾॥੪॥੫॥
Prof. Sahib Singhਕਿ ਮੈਂ ਕਿਤੇ ਪਰਮਾਤਮਾ ਦੇ ਦਰਸ਼ਨ ਤੋਂ ਵਾਂਜਿਆ ਹੀ ਨਾਹ ਰਹਿ ਜਾਵਾਂ। ਕੋਈ ਐਸਾ ਤਰੀਕਾ ਹੋਵੇ ਜਿਸ ਨਾਲ ਮੈਂ ਉਸ ਪਿਆਰੇ ਪ੍ਰਭੂ ਨੂੰ ਮਿਲ ਸਕਾਂ ॥੪॥੫॥

ਪਦ ਅਰਥ ਕੈਸੇ = (ਕੋਈ) ਐਸਾ (ਤਰੀਕਾ ਹੋਵੇ) ਜਿਸ ਨਾਲ। ਰਵਉ = ਮੈਂ ਮਿਲ ਸਕਾਂ। ਸਨੇਹੀ = ਸਨੇਹ ਕਰਨ ਵਾਲੇ ਪ੍ਰਭੂ ਨੂੰ, ਪਿਆਰੇ ਪ੍ਰਭੂ ਨੂੰ ॥੪॥੫॥

SikhNet (Spanish)¿cómo podré disfrutar de Él?(4-5)

Open this shabad →

Ang 990 of 1430