ੴ

ਸਿੱਖਬਾਣੀ · SikhBani

ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧ ॥

aasaa sree kabeer jeeo ke tipade 8 dutuke 7 ikatukaa 1
Bhagat Kabir Ji ਭਗਤ ਕਬੀਰ ਜੀ · Raag Aasaa · Ang 481, 482 · 10 lines
Translations

ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧ ॥

aasaa sree kabeer jeeo ke tipade 8 dutuke 7 ikatukaa 1 | Ang 481

Sant Singh KhalsaAasaa Of Kabeer Jee, 8 Thri-Padhay, 7 Dho-Thukay, 1 Ik-Tuka:
Manmohan SinghAsa Measure. Tipdas 8. Du-Tukas 7 and Ik tuka 1 of Venerable Kabir.
Manmohan Singh (Punjabi)ਆਸਾ ਪੂਜਯ ਸ਼੍ਰੀ ਕਬੀਰ ਜੀ ਦੇ ਤਿਪਦੇ 8, ਦੁਤੁਕੇ 7ਅਤੇ ਇਕ ਤੁਕਾ 1।
Prof. Sahib Singhਰਾਗ ਆਸਾ ਵਿੱਚ ਭਗਤ ਕਬੀਰ ਜੀ ਦੀ ਤਿੰਨ-ਬੰਦਾਂ-ਇਕ/ਦੋ-ਤੁਕਿਆਂ ਵਾਲੀ ਬਾਣੀ।
SikhNet (Spanish)Asa de Kabir yi: 8 Tri-Padas, 7 Do-Tukas, 1 Ik-Tuka

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 481

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਬਿੰਦੁ ਤੇ ਜਿਨਿ ਪਿੰਡੁ ਕੀਆ; ਅਗਨਿ ਕੁੰਡ ਰਹਾਇਆ ॥

bind te jin pindd keea; agan kundd rahaaeaa | Ang 481

Sant Singh KhalsaThe Lord created the body from sperm, and protected it in the fire pit.
Manmohan SinghHe, the Lord has created thy body from semen and kept thee in the fire pit.
Manmohan Singh (Punjabi)ਉਸ ਪ੍ਰਭੂ ਨੇ ਤੇਰੀ ਦੇਹ ਨੂੰ ਵੀਰਜ ਤੋਂ ਪੈਦਾ ਕੀਤਾ ਅਤੇ ਅੱਗ ਦੇ ਟੋਏ ਅੰਦਰ ਤੈਨੂੰ ਰੱਖਿਆ ਹੈ।
Fareedkot Teekaਦੇਖ ਜਿਸ ਅਕਾਲ ਪੁਰਖ ਨੇ ਰਕਤ ਬਿੰਦ ਸੇ ਏਹ ਸਰੀਰ ਕੀਆ ਹੈ ਔਰ (ਅਗਨਿ ਕੁੰਡ) ਮਾਤਾ ਕੇ ਗਰਭ ਮੇਂ (ਰਹਾਇਆ) ਰਖਿਆ ਕਰੀ ਹੈ॥
Prof. Sahib Singhਜਿਸ ਪ੍ਰਭੂ ਨੇ (ਪਿਤਾ ਦੀ) ਇਕ ਬੂੰਦ ਤੋਂ (ਤੇਰਾ) ਸਰੀਰ ਬਣਾ ਦਿੱਤਾ, ਤੇ (ਮਾਂ ਦੇ ਪੇਟ ਦੀ) ਅੱਗ ਦੇ ਕੁੰਡ ਵਿਚ ਤੈਨੂੰ ਬਚਾਈ ਰੱਖਿਆ,

ਪਦ ਅਰਥ ਬਿੰਦੁ ਤੇ = ਬਿੰਦ ਤੋਂ, ਇਕ ਬੂੰਦ ਤੋਂ। ਜਿਨਿ = ਜਿਸ (ਪ੍ਰਭੂ) ਨੇ। ਪਿੰਡੁ = ਸਰੀਰ। ਅਗਨਿ ਕੁੰਡ = ਅੱਗ ਦੇ ਕੁੰਡ ਵਿਚ। ਰਹਾਇਆ = ਰੱਖਿਆ; ਬਚਾ ਰੱਖਿਆ।

SikhNet (Spanish)Dios creó tu cuerpo de la gota de un esperma y te protegió en el fuego del vientre.

ਦਸ ਮਾਸ. ਮਾਤਾ ਉਦਰਿ ਰਾਖਿਆ; ਬਹੁਰਿ ਲਾਗੀ ਮਾਇਆ ॥੧॥

das maas. maataa udar raakhiaa; bahur laagee maaeaa |1| Ang 481

Sant Singh KhalsaFor ten months He preserved you in your mother's womb, and then, after you were born, you became attached to Maya. ||1||
Manmohan SinghFor ten months He kept thee in mother's belly, and again on birth mammon got attached to thee.
Manmohan Singh (Punjabi)ਦਸ ਮਹੀਨੇ ਉਸ ਨੇ ਤੈਨੂੰ ਮਾਂ ਦੇ ਢਿੱਡ ਵਿੱਚ ਰੱਖਿਆ, ਅਤੇ ਫਿਰ ਜੰਮ ਪੈਣ ਉੱਤੇ ਤੈਨੂੰ ਮੋਹਨੀ ਚਿੰਮੜ ਗਈ।
Fareedkot Teekaਦਸ ਮਹੀਨੇ ਤਕ ਮਾਤਾ ਕੇ ਉਦਰ ਮੇਂ ਰਖ੍ਯਾ ਕਰੀ ਹੈ। ਜਬ ਬਾਹਰ ਆਇਆ ਫੇਰ ਮਾਯਾ ਲਗ ਗਈ, ਭਾਵ ਕ੍ਯਾ ਜਿਸ ਨੇ ਗਰਭ ਕੀ ਅਗਨੀ ਸੇ ਬਚਾਯਾ ਅਬ ਖਾਨ ਪਾਨ ਨ ਦੇਗਾ ਅਰਥਾਤ ਦੇਗਾ, ਫਿਰ ਕ੍ਯੋਂ ਲੋਭ ਮੇਂ ਲਗਤਾ ਹੈ॥੧॥
Prof. Sahib Singhਦਸ ਮਹੀਨੇ ਮਾਂ ਦੇ ਪੇਟ ਵਿਚ ਤੇਰੀ ਰਾਖੀ ਕੀਤੀ, (ਉਸ ਨੂੰ ਵਿਸਾਰਨ ਕਰ ਕੇ) ਜਗਤ ਵਿਚ ਜਨਮ ਲੈਣ ਤੇ ਤੈਨੂੰ ਮਾਇਆ ਨੇ ਆ ਦਬਾਇਆ ਹੈ ॥੧॥

ਪਦ ਅਰਥ ਮਾਸ = ਮਹੀਨੇ। ਮਾਤਾ ਉਦਰਿ = ਮਾਂ ਦੇ ਪੇਟ ਵਿਚ। ਬਹੁਰਿ = ਮੁੜ, ਉਸ ਤੋਂ ਪਿੱਛੋਂ (ਭਾਵ, ਜਨਮ ਲੈਣ ਤੇ)। ਲਾਗੀ = ਆ ਦਬਾਇਆ ॥੧॥

SikhNet (Spanish)Por nueve meses tu madre te conservó en su vientre y después fuiste envuelto en la Maya. (1)

ਪ੍ਰਾਨੀ. ਕਾਹੇ ਕਉ ਲੋਭਿ ਲਾਗੇ; ਰਤਨ ਜਨਮੁ ਖੋਇਆ ॥

praanee. kaahe kau lobh laage; ratan janam khoeaa | Ang 481

Sant Singh KhalsaO mortal, why have you attached yourself to greed, and lost the jewel of life?
Manmohan SinghO man, attaching thyself to covetousness, why losest thou the gem like life of thine?
Manmohan Singh (Punjabi)ਹੇ ਬੰਦੇ! ਲਾਲਚ ਨਾਲ ਚਿੰਮੜ ਕੇ ਤੂੰ ਆਪਣਾ ਜਵੇਹਰ ਵਰਗਾ ਜੀਵਨ ਕਿਉਂ ਗਵਾਉਂਦਾ ਹੈ?
Fareedkot Teekaਹੇ ਪ੍ਰਾਨੀ! ਕ੍ਯੋਂ ਲੋਭ ਮੇਂ ਲਗ ਕਰ ਕੇ ਇਸ ਰਤਨ ਜਨਮ ਕੋ ਤੈਨੇ ਖੋਇ ਦੀਆ ਹੈ॥
Prof. Sahib Singhਹੇ ਬੰਦੇ! ਕਿਉਂ ਲੋਭ ਵਿਚ ਫਸ ਰਿਹਾ ਹੈਂ ਤੇ ਹੀਰਾ-ਜਨਮ ਗਵਾ ਰਿਹਾ ਹੈਂ?

ਪਦ ਅਰਥ ਕਾਹੇ ਕਉ = ਕਿਸ ਵਾਸਤੇ, ਕਿਉਂ? ਲੋਭਿ = ਲੋਭ ਵਿਚ। ਖੋਇਆ = ਗਵਾ ਲਿਆ ਹੈ।

SikhNet (Spanish)Oh hombre, ¿por qué te aferras a la avaricia y pierdes el mérito de este precioso nacimiento humano?

ਪੂਰਬ ਜਨਮਿ. ਕਰਮ ਭੂਮਿ; ਬੀਜੁ. ਨਾਹੀ ਬੋਇਆ ॥੧॥ ਰਹਾਉ ॥

poorab janam. karam bhoom; beej. naahee boeaa |1| rahaau | Ang 481

Sant Singh KhalsaYou did not plant the seeds of good actions in the earth of your past lives. ||1||Pause||
Manmohan SinghThou sowed not the seed of good actions in the earth of Thy former births. Pause.
Manmohan Singh (Punjabi)ਤੂੰ ਆਪਣੇ ਪਿਛਲੇ ਜਨਮਾਂ ਦੀ ਜ਼ਮੀਨ ਅੰਦਰ ਚੰਗੇ ਅਮਲਾਂ ਦਾ ਬੀ ਨਹੀਂ ਬੀਜਿਆ। ਠਹਿਰਾਉ।
Fareedkot Teeka(ਕਰਮ ਭੂਮਿ) ਭਾਰਤ ਖੰਡ ਮੇਂ ਪੂਰਬ ਕੇ ਕਰਮਾਨੁਸਾਰ ਮਨੁਖਾ ਜਨਮ ਪਾਇਕਰ ਪੁੰਨ ਰੂਪ ਬੀਜ ਨਹੀਂ ਬੋਇਆ ਹੈ॥੧॥ ਰਹਾਉ ॥
Prof. Sahib Singhਪਿਛਲੇ ਜਨਮ ਵਿਚ (ਕੀਤੇ) ਕਰਮਾਂ-ਅਨੁਸਾਰ (ਮਿਲੇ ਇਸ ਮਨੁੱਖਾ-) ਸਰੀਰ ਵਿਚ ਕਿਉਂ ਤੂੰ ਪ੍ਰਭੂ ਦਾ ਨਾਮ-ਰੂਪ ਬੀਜ ਨਹੀਂ ਬੀਜਦਾ? ॥੧॥ ਰਹਾਉ ॥

ਪਦ ਅਰਥ ਪੂਰਬ = ਪਿਛਲਾ। ਭੂਮਿ = ਧਰਤੀ (ਸਰੀਰ-ਰੂਪ)। ਜਨਮਿ = ਜਨਮ ਵਿਚ ॥੧॥ ਰਹਾਉ ॥

SikhNet (Spanish)¿Qué no sembraste las verdaderas acciones en la tierra de tu vida pasada? (1‑Pausa)

ਬਾਰਿਕ ਤੇ. ਬਿਰਧਿ ਭਇਆ; ਹੋਨਾ ਸੋ ਹੋਇਆ ॥

baarik te. biradh bheaa; honaa so hoeaa | Ang 481

Sant Singh KhalsaFrom an infant, you have grown old. That which was to happen, has happened.
Manmohan SinghFrom an infant thou hast grown old. What was to happen, that has happened.
Manmohan Singh (Punjabi)ਬਾਲਕ ਤੋਂ ਤੂੰ ਬੁੱਢਾ ਹੋ ਗਿਆ ਹੈਂ। ਜੋ ਕੁੱਛ ਹੋਣਾ ਸੀ, ਉਹ ਹੋ ਗਿਆ ਹੈ।
Fareedkot Teekaਪਹਲੇ ਬਾਲ ਹੂਆ ਪੁਨਾ ਜੁਬਾ ਹੂਆ ਪੁਨਾ ਬ੍ਰਿਧ ਭ੍ਯਾ, ਸੁਭ ਕਰਮ ਕੋਈ ਨਹੀਂ ਕੀਆ। ਬਿਸ੍ਯੋਂ ਮੇਂ ਹੀ ਗਲਤਾਨ ਰਹਾ ਜੋ ਹੋਨਾ ਥਾ, ਸੋ ਹੋ ਗ੍ਯਾ ਹੈ, ਭਾਵ ਮਰਨਾ ਸਮੀਪ ਆਉਨਾ ਥਾ, ਸੋ ਆ ਗ੍ਯਾ ਹੈ॥
Prof. Sahib Singhਹੁਣ ਤੂੰ ਬਾਲਕ ਤੋਂ ਬੁੱਢਾ ਹੋ ਗਿਆ ਹੈਂ, ਪਿਛਲਾ ਬੀਤਿਆ ਸਮਾ ਹੱਥ ਨਹੀਂ ਆਉਣਾ।

ਪਦ ਅਰਥ ਬਿਰਧਿ = ਬੁੱਢਾ। ਹੋਨਾ ਸੋ ਹੋਇਆ = ਬੀਤਿਆ ਸਮਾ ਮੁੜ ਹੱਥ ਨਹੀਂ ਆਉਂਦਾ।

SikhNet (Spanish)De niño, te vuelves anciano, y lo que ha de suceder, sucede,

ਜਾ ਜਮੁ ਆਇ. ਝੋਟ ਪਕਰੈ; ਤਬਹਿ ਕਾਹੇ ਰੋਇਆ ॥੨॥

jaa jam aae. jhott pakarai; tabeh kaahe roeaa |2| Ang 481

Sant Singh KhalsaWhen the Messenger of Death comes and grabs you by your hair, why do you cry out then? ||2||
Manmohan SinghWhen Death's Minister comes and catches thee by the top-lock, why weepest thou then?
Manmohan Singh (Punjabi)ਜਦ ਮੌਤ ਦਾ ਦੂਤ ਆ ਕੇ ਤੈਨੂੰ ਬੋਦੀਓ ਪਕੜਦਾ ਹੈ, ਤਦ ਤੂੰ ਕਿਉਂ ਵਿਰਲਾਪ ਕਰਦਾ ਹੈ?
Fareedkot Teekaਜਬ ਜਮ ਨੇ ਆਇਕਰ (ਝੋਟ) ਜੁੰਡੇ ਕੇਸ ਪਕੜੇਗਾ ਤਬ ਨਰਕ ਦੇਖ ਕਰ ਫਿਰ ਰੋਇਆ ਕਰੇਗਾ। ਅਬ ਕ੍ਯੋਂ ਨਹੀਂ ਰੋਤਾ ਹੈ, ਭਾਵ ਵੈਰਾਗ ਕਰ ਅਬ ਹੀ ਰੋ ਅਰ ਭਜਨ ਕਰ॥੨॥
Prof. Sahib Singhਜਿਸ ਵੇਲੇ ਜਮ ਸਿਰੋਂ ਆ ਫੜੇਗਾ, ਤਦੋਂ ਰੋਣ ਦਾ ਕੀਹ ਲਾਭ ਹੋਵੇਗਾ? ॥੨॥

ਪਦ ਅਰਥ ਝੋਟ = ਜੂੜਾ, ਕੇਸ। ਤਬਹਿ = ਤਦੋਂ ॥੨॥

SikhNet (Spanish)entonces, mientras el mensajero de la muerte te atrapa con sus garras, ¿por qué te lamentas? (2)

ਜੀਵਨੈ ਕੀ ਆਸ ਕਰਹਿ; ਜਮੁ ਨਿਹਾਰੈ ਸਾਸਾ ॥

jeevanai kee aas kareh; jam nihaarai saasaa | Ang 482

Sant Singh KhalsaYou hope for long life, while Death counts your breaths.
Manmohan SinghThou hopest for longer life and death watches thine breaths.
Manmohan Singh (Punjabi)ਤੂੰ ਵਧੇਰੇ ਜਿੰਦਗੀ ਦੀ ਉਮੈਦ ਕਰਦਾ ਹੈਂ ਅਤੇ ਮੌਤ ਤੇਰੇ ਸਾਹ ਪਈ ਤਾੜਦੀ ਹੈ।
Fareedkot Teekaਤੂੰ ਤੋ ਜੀਵਨੇ ਕੀ ਆਸ ਕਰਤਾ ਹੈਂ ਔਰ ਜਮੁ ਸ੍ਵਾਸੋਂ ਕੀ ਗਿਨਤੀ ਦੇਖਤਾ ਹੈ॥
Prof. Sahib Singh(ਬੁੱਢਾ ਹੋ ਕੇ ਅਜੇ ਭੀ) ਤੂੰ (ਹੋਰ) ਜੀਊਣ ਦੀਆਂ ਆਸਾਂ ਬਣਾ ਰਿਹਾ ਹੈਂ, (ਤੇ ਉਧਰ) ਜਮ ਤੇਰੇ ਸਾਹ ਤੱਕ ਰਿਹਾ ਹੈ (ਭਾਵ, ਗਿਣ) ਰਿਹਾ ਹੈ ਕਿ ਕਦੋਂ ਮੁੱਕਣ ਤੇ ਆਉਂਦੇ ਹਨ।

ਪਦ ਅਰਥ ਨਿਹਾਰੈ = ਤੱਕਦਾ ਹੈ। ਸਾਸਾ = ਸਾਹ।

SikhNet (Spanish)Añoras vivir mientras Yama, el mensajero de la muerte, te tiene en su mira.

ਬਾਜੀਗਰੀ ਸੰਸਾਰੁ ਕਬੀਰਾ; ਚੇਤਿ ਢਾਲਿ ਪਾਸਾ ॥੩॥੧॥੨੩॥

baajeegaree sansaar kabeeraa; chet dtaal paasaa |3|1|23| Ang 482

Sant Singh KhalsaThe world is a game, O Kabeer, so throw the dice consciously. ||3||1||23||
Manmohan SinghThe world is but a game, O Kabir so alertly throw the dice.
Manmohan Singh (Punjabi)ਦੁਨੀਆ ਕੇਵਲ ਇਕ ਖੇਡ ਹੀ ਹੈ, ਹੇ ਕਬੀਰ! ਇਸ ਲਈ ਖਬਰਦਾਰ ਹੋ ਕੇ ਨਰਦਾਂ ਸੁੱਟ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਇਹ ਸੰਸਾਰ ਬਾਜੀਗਰੀ, ਭਾਵ ਮਿਥਿਆ ਹੈ, ਤਾਂ ਤੇ ਪਰਮੇਸ਼੍ਵਰ ਕੇ ਚੇਤਨੇ ਰੂਪ ਪਾਸਾ ਢਾਲ॥੩॥੧॥੨੩॥☬ਗੁਸਾਈਂ ਕਬੀਰ ਜੀ ਕੇ ਕੁਟੰਬ ਮੇਂ ਬਿਆਹ ਥਾ। ਸੋ ਸਭ ਲੋਗੋਂ ਨੇ ਕਹਾ: ਆਪ ਭੀ ਪਧਾਰੀਏ। ਮਹਾਰਾਜ ਨੇ ਕਹਾ: ਭਾਈ ਮੇਰਾ ਤੋ ਆਪ ਬਿਆਹ ਹੈ, ਕਿਸ ਬਿਆਹ ਮੇਂ ਜਾਊਂ। ਤਬ ਸਭ ਨੇ ਪੂਛਾ ਕਿ ਆਪ ਕਾ ਕਹਾਂ ਬਿਆਹ ਹੋਨਾ ਹੈ? ਸੋਈ ਕਹਤੇ ਹੈਂ: ਜੇ ਕਹੈਂ ਤੁਮਾਰੇ ਬਸਤ੍ਰ ਰੰਗਦਾਰ ਕੌਨ ਹੈਂ? ਸੋ ਕਹਤੇ ਹੈਂ:
Prof. Sahib Singhਹੇ ਕਬੀਰ! ਜਗਤ ਨਟ ਦੀ ਖੇਡ ਹੀ ਹੈ, (ਇਸ ਖੇਡ ਵਿਚ ਜਿੱਤਣ ਲਈ) ਪ੍ਰਭੂ ਦੀ ਯਾਦ ਦਾ ਪਾਸਾ ਸੁੱਟ (ਪ੍ਰਭੂ ਦੀ ਯਾਦ ਦੀ ਖੇਡ ਖੇਡੋ) ॥੩॥੧॥੨੩॥

ਪਦ ਅਰਥ ਬਾਜੀਗਰੀ = ਨਟ ਦੀ ਖੇਡ। ਚੇਤਿ = ਯਾਦ ਕਰ, ਪ੍ਰਭੂ ਦੀ ਬੰਦਗੀ ਕਰ। ਢਾਲਿ ਪਾਸਾ = ਪਾਸਾ ਸੁੱਟ ॥੩॥੧॥੨੩॥

SikhNet (Spanish)Oh, dice Kabir, el mundo es un teatro; ve bien antes de hacer tu jugada. (3‑1‑23)
Answers quote the Granth verbatim with Ang citations. AI commentary is not Gurbani and not a religious ruling.