ੴ

ਸਿੱਖਬਾਣੀ · SikhBani

Ang 482

Sri Guru Granth Sahib · Raag Aasaa · 6 shabads, 39 lines
Translations
Shabad Bhagat Kabir Ji Raag Aasaa continued from Ang 481

ਜੀਵਨੈ ਕੀ ਆਸ ਕਰਹਿ; ਜਮੁ ਨਿਹਾਰੈ ਸਾਸਾ ॥

jeevanai kee aas kareh; jam nihaarai saasaa |

Sant Singh KhalsaYou hope for long life, while Death counts your breaths.
Manmohan SinghThou hopest for longer life and death watches thine breaths.
Manmohan Singh (Punjabi)ਤੂੰ ਵਧੇਰੇ ਜਿੰਦਗੀ ਦੀ ਉਮੈਦ ਕਰਦਾ ਹੈਂ ਅਤੇ ਮੌਤ ਤੇਰੇ ਸਾਹ ਪਈ ਤਾੜਦੀ ਹੈ।
Fareedkot Teekaਤੂੰ ਤੋ ਜੀਵਨੇ ਕੀ ਆਸ ਕਰਤਾ ਹੈਂ ਔਰ ਜਮੁ ਸ੍ਵਾਸੋਂ ਕੀ ਗਿਨਤੀ ਦੇਖਤਾ ਹੈ॥
Prof. Sahib Singh(ਬੁੱਢਾ ਹੋ ਕੇ ਅਜੇ ਭੀ) ਤੂੰ (ਹੋਰ) ਜੀਊਣ ਦੀਆਂ ਆਸਾਂ ਬਣਾ ਰਿਹਾ ਹੈਂ, (ਤੇ ਉਧਰ) ਜਮ ਤੇਰੇ ਸਾਹ ਤੱਕ ਰਿਹਾ ਹੈ (ਭਾਵ, ਗਿਣ) ਰਿਹਾ ਹੈ ਕਿ ਕਦੋਂ ਮੁੱਕਣ ਤੇ ਆਉਂਦੇ ਹਨ।

ਪਦ ਅਰਥ ਨਿਹਾਰੈ = ਤੱਕਦਾ ਹੈ। ਸਾਸਾ = ਸਾਹ।

SikhNet (Spanish)Añoras vivir mientras Yama, el mensajero de la muerte, te tiene en su mira.

ਬਾਜੀਗਰੀ ਸੰਸਾਰੁ ਕਬੀਰਾ; ਚੇਤਿ ਢਾਲਿ ਪਾਸਾ ॥੩॥੧॥੨੩॥

baajeegaree sansaar kabeeraa; chet dtaal paasaa |3|1|23|

Sant Singh KhalsaThe world is a game, O Kabeer, so throw the dice consciously. ||3||1||23||
Manmohan SinghThe world is but a game, O Kabir so alertly throw the dice.
Manmohan Singh (Punjabi)ਦੁਨੀਆ ਕੇਵਲ ਇਕ ਖੇਡ ਹੀ ਹੈ, ਹੇ ਕਬੀਰ! ਇਸ ਲਈ ਖਬਰਦਾਰ ਹੋ ਕੇ ਨਰਦਾਂ ਸੁੱਟ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਇਹ ਸੰਸਾਰ ਬਾਜੀਗਰੀ, ਭਾਵ ਮਿਥਿਆ ਹੈ, ਤਾਂ ਤੇ ਪਰਮੇਸ਼੍ਵਰ ਕੇ ਚੇਤਨੇ ਰੂਪ ਪਾਸਾ ਢਾਲ॥੩॥੧॥੨੩॥☬ਗੁਸਾਈਂ ਕਬੀਰ ਜੀ ਕੇ ਕੁਟੰਬ ਮੇਂ ਬਿਆਹ ਥਾ। ਸੋ ਸਭ ਲੋਗੋਂ ਨੇ ਕਹਾ: ਆਪ ਭੀ ਪਧਾਰੀਏ। ਮਹਾਰਾਜ ਨੇ ਕਹਾ: ਭਾਈ ਮੇਰਾ ਤੋ ਆਪ ਬਿਆਹ ਹੈ, ਕਿਸ ਬਿਆਹ ਮੇਂ ਜਾਊਂ। ਤਬ ਸਭ ਨੇ ਪੂਛਾ ਕਿ ਆਪ ਕਾ ਕਹਾਂ ਬਿਆਹ ਹੋਨਾ ਹੈ? ਸੋਈ ਕਹਤੇ ਹੈਂ: ਜੇ ਕਹੈਂ ਤੁਮਾਰੇ ਬਸਤ੍ਰ ਰੰਗਦਾਰ ਕੌਨ ਹੈਂ? ਸੋ ਕਹਤੇ ਹੈਂ:
Prof. Sahib Singhਹੇ ਕਬੀਰ! ਜਗਤ ਨਟ ਦੀ ਖੇਡ ਹੀ ਹੈ, (ਇਸ ਖੇਡ ਵਿਚ ਜਿੱਤਣ ਲਈ) ਪ੍ਰਭੂ ਦੀ ਯਾਦ ਦਾ ਪਾਸਾ ਸੁੱਟ (ਪ੍ਰਭੂ ਦੀ ਯਾਦ ਦੀ ਖੇਡ ਖੇਡੋ) ॥੩॥੧॥੨੩॥

ਪਦ ਅਰਥ ਬਾਜੀਗਰੀ = ਨਟ ਦੀ ਖੇਡ। ਚੇਤਿ = ਯਾਦ ਕਰ, ਪ੍ਰਭੂ ਦੀ ਬੰਦਗੀ ਕਰ। ਢਾਲਿ ਪਾਸਾ = ਪਾਸਾ ਸੁੱਟ ॥੩॥੧॥੨੩॥

SikhNet (Spanish)Oh, dice Kabir, el mundo es un teatro; ve bien antes de hacer tu jugada. (3‑1‑23)

Open this shabad (10 lines, Angs 481-482) →

Shabad Bhagat Kabir Ji Raag Aasaa

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਤਨੁ ਰੈਨੀ, ਮਨੁ ਪੁਨ ਰਪਿ ਕਰਿ ਹਉ; ਪਾਚਉ ਤਤ ਬਰਾਤੀ ॥

tan rainee, man pun rap kar hau; paachau tat baraatee |

Sant Singh KhalsaI make my body the dying vat, and within it, I dye my mind. I make the five elements my marriage guests.
Manmohan SinghMy body I make the dyer vat and then dye my soul therein. The five elements I make my marriage- guests.
Manmohan Singh (Punjabi)ਆਪਣੀ ਦੇਹ ਨੂੰ ਮੈਂ ਲਲਾਰੀ ਦੀ ਮੱਟੀ ਬਣਾਉਂਦਾ ਹਾਂ, ਤੇ ਫੇਰ ਆਪਣੀ ਆਤਮਾ ਨੂੰ ਉਸ ਵਿੱਚ ਰੰਗਦਾ ਹਾਂ। ਪੰਜਾਂ ਮੂਲ ਅੰਸ਼ਾਂ ਨੂੰ ਮੈਂ ਆਪਣੇ ਜਾਂਜੀ ਬਣਾਉਂਦਾ ਹਾਂ।
Fareedkot Teeka(ਤਨੁ) ਸਰੀਰ ਕੋ (ਰੈਨੀ) ਮਟੀ, ਭਾਵ ਰੰਗਨੇ ਕਾ ਪਾਤ੍ਰ ਬਨਾਇਆ ਹੈ। ਪੁਨਾ ਫੇਰ ਮੈਨੇ ਹਰੀ ਵਿਖੇ ਪ੍ਰੇਮ ਰੂਪ ਰੰਗ ਸੇ ਮਨ ਕੋ (ਰਪਿ) ਰੰਗਨਾ ਕੀਆ ਹੈ। (ਪਾਚਉ) ਪੰਚ ਸੰਤ ਜੋ ਤਤ੍ਵ ਕੇ ਜਾਨਨੇ ਹਾਰੇ ਹੈਂ ਤਿਨ ਕੋ ਬਰਾਤੀ ਕੀਆ ਹੈ॥
Prof. Sahib Singhਮੈਂ ਆਪਣੇ ਸਰੀਰ ਨੂੰ (ਆਪਣਾ ਮਨ ਰੰਗਣ ਲਈ) ਰੰਗਣ ਵਾਲਾ ਭਾਂਡਾ ਬਣਾਇਆ ਹੈ, (ਭਾਵ, ਮੈਂ ਆਪਣੇ ਮਨ ਨੂੰ ਬਾਹਰ ਭਟਕਣ ਤੋਂ ਵਰਜ ਕੇ ਸਰੀਰ ਦੇ ਅੰਦਰ ਹੀ ਰੱਖ ਰਹੀ ਹਾਂ)। ਮਨ ਨੂੰ ਮੈਂ ਭਲੇ ਗੁਣਾਂ (ਦੇ ਰੰਗ) ਨਾਲ ਰੰਗਿਆ ਹੈ, (ਇਸ ਕੰਮ ਵਿਚ ਸਹਾਇਤਾ ਕਰਨ ਲਈ) ਦਇਆ ਧਰਮ ਆਦਿਕ ਦੈਵੀ ਗੁਣਾਂ ਨੂੰ ਮੈਂ ਮੇਲੀ (ਜਾਂਞੀ) ਬਣਾਇਆ ਹੈ।

ਪਦ ਅਰਥ ਰੈਨੀ = ਕੱਪੜੇ ਰੰਗਣ ਵਾਲੀ ਮੱਟੀ। ਪੁਨ = ਭਲੇ ਗੁਣਾਂ ਨਾਲ, ਪੁੰਨਾਂ ਨਾਲ {ਨੋਟ: ਲਫ਼ਜ਼ 'ਪੁਨਰਪਿ' ਇਕੱਠਾ ਇਕ ਲਫ਼ਜ਼ ਦੀ ਸ਼ਕਲ ਵਿਚ ਕਈ ਵਾਰੀ ਆਇਆ ਹੈ, ਇਹ ਸੰਸਕ੍ਰਿਤ ਦੇ ਦੋ ਲਫ਼ਜ਼ਾਂ ਦਾ ਜੋੜ ਹੈ: "ਪੁਨ:+ਅਪਿ।" ਪੁਨ = (ਪੁਨਹ) ਮੁੜ, ਫਿਰ। ਅਪਿ = ਭੀ। ਪਰ ਇੱਥੇ ਇਸ ਸ਼ਬਦ ਵਿਚ ਇਹ ਇੱਕੋ ਲਫ਼ਜ਼ ਨਹੀਂ ਹੈ। ਇੱਥੇ ਮਨ ਨੂੰ ਰੰਗਣ ਦਾ ਜ਼ਿਕਰ ਹੈ, ਅਤੇ ਰੰਗਣ ਵਾਸਤੇ ਲਫ਼ਜ਼ ਹੈ "ਰਪਿ।" 'ਪੁਨ' ਦਾ ਅਰਥ 'ਫਿਰ' ਮੁੜ' ਨਹੀਂ ਹੋ ਸਕਦਾ। ਇਸ ਅਰਥ ਵਿਚ ਲਫ਼ਜ਼ ਦਾ ਜੋੜ 'ਪੁਨਿ' ਹੀ ਸਦਾ ਆਵੇਗਾ, ਵੇਖੋ 'ਰਾਗ ਮਾਲਾ'। ਗੁਰਬਾਣੀ ਵਿਚ ਲਫ਼ਜ਼ 'ਪੁਨਹ' ਹੈ ਜਾਂ 'ਫੁਨਿ'। ਸੋ, ਲਫ਼ਜ਼ 'ਪੁਨ' ਇਹਨਾਂ ਤੋਂ ਵੱਖਰਾ ਲਫ਼ਜ਼ ਹੈ: "ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ"; ਇਥੇ ਲਫ਼ਜ਼ 'ਪੁਨੁ' ਇਕ-ਵਚਨ ਹੈ, ਇਸ ਦਾ ਬਹੁ-ਵਚਨ ਹੈ 'ਪੁਨ'}। ਰਪਿ ਕਰਿ ਹਉ = ਮੈਂ ਰੰਗ ਲਵਾਂਗੀ। ਪਾਚਉ ਤਤ = ਪੰਜਾਂ ਤੱਤਾਂ ਦੇ ਦੈਵੀ ਗੁਣ ("ਜਿਤੁ ਕਾਰਜਿ ਸਤੁ ਸੰਤੋਖ ਦਇਆ ਧਰਮੁ ਹੈ", ਆਸਾ ਮਹਲਾ ੧), ਦਇਆ ਧਰਮ ਆਦਿਕ ਗੁਣ। ਬਰਾਤੀ = ਮੇਲੀ।

SikhNet (Spanish)Haz de mi cuerpo la materia para teñir y tiñendo la mente con la Esencia del Señor, haz de mis cinco elementos mi fiesta de bodas.

ਰਾਮ ਰਾਇ ਸਿਉ. ਭਾਵਰਿ ਲੈਹਉ; ਆਤਮ. ਤਿਹ ਰੰਗਿ ਰਾਤੀ ॥੧॥

raam raae siau. bhaavar laihau; aatam. tih rang raatee |1|

Sant Singh KhalsaI take my marriage vows with the Lord, my King; my soul is imbued with His Love. ||1||
Manmohan SinghWith Lord, the Sovereign, I take my marriage circumambulations and my soul is imbued with His love.
Manmohan Singh (Punjabi)ਪ੍ਰਭੂ ਪਾਤਸ਼ਾਹ ਨਾਲ ਮੈਂ ਆਪਣੇ ਵਿਵਾਹ ਦੇ ਫੇਰੇ ਲੈਦਾ ਹਾਂ ਅਤੇ ਮੇਰੀ ਆਤਮਾ ਉਸ ਦੇ ਪ੍ਰੇਮ ਨਾਲ ਰੰਗੀਜ ਗਈ ਹੈ।
Fareedkot Teeka(ਰਾਮ ਰਾਇ) ਅਕਾਲ ਪੁਰਖ ਸੇ (ਭਾਵਰਿ) ਫੇਰੇ ਲੀਏ ਹੈਂ, ਅਬ (ਆਤਮ) ਬੁਧੀ ਤਿਸੀ (ਰੰਗ) ਪ੍ਰੇਮ ਮੇਂ ਮਸਤ ਰਹਤੀ ਹੈ॥੧॥
Prof. Sahib Singhਹੁਣ ਮੈਂ ਜਗਤ-ਪਤੀ ਪਰਮਾਤਮਾ ਨਾਲ ਲਾਵਾਂ ਲੈ ਰਹੀ ਹਾਂ, ਤੇ ਮੇਰਾ ਆਤਮਾ ਉਸ ਪਤੀ ਦੇ ਪਿਆਰ ਵਿਚ ਰੰਗਿਆ ਗਿਆ ਹੈ ॥੧॥

ਪਦ ਅਰਥ ਸਿਉ = ਨਾਲ। ਭਾਵਰਿ = ਫੇਰੇ, ਲਾਵਾਂ। ਲੈ ਹਉ = ਮੈਂ ਲਵਾਂਗੀ। ਤਿਹ ਰੰਗਿ ਰਾਤੀ = ਉਸ ਪਤੀ ਦੇ ਪਿਆਰ ਨਾਲ ਰੰਗੀ ਹੋਈ ॥੧॥

SikhNet (Spanish)Con el Señor, el Rey, hago la ronda del fuego sagrado y así me fundo en el Amor del Señor. (1)

ਗਾਉ ਗਾਉ ਰੀ ਦੁਲਹਨੀ; ਮੰਗਲਚਾਰਾ ॥

gaau gaau ree dulahanee; mangalachaaraa |

Sant Singh KhalsaSing, sing, O brides of the Lord, the marriage songs of the Lord.
Manmohan SinghSing, sing, O wedded-mates the marriage songs.
Manmohan Singh (Punjabi)ਗਾਇਨ, ਗਾਇਨ ਕਰੋ ਹੇ ਵਿਆਹੀਓ ਹੋਈਓ ਸਖੀਓ! ਵਿਆਹ ਦੇ ਗੀਤ।
Fareedkot Teekaਦੁਲਹਨੀਓਂ ਅਰਥਾਤ ਹੇ ਭਗਤੋ ਰੂਪੀ ਇਸਤ੍ਰੀਓਂ! ਮੰਗਲਾਚਾਰ ਗਾਓ ਗਾਓ॥
Prof. Sahib Singhਹੇ ਨਵੀਓਂ ਵਹੁਟੀਓ! (ਪ੍ਰਭੂ-ਪ੍ਰੀਤ ਵਿਚ ਰੰਗੇ ਹੋਏ ਗਿਆਨ-ਇੰਦ੍ਰਿਓ!) ਤੁਸੀ ਮੁੜ ਮੁੜ ਸੁਹਾਗ ਦੇ ਗੀਤ ਗਾਓ,

ਪਦ ਅਰਥ ਦੁਲਹਨੀ = ਹੇ ਨਵੀਓਂ ਵਹੁਟੀਓ! ਮੰਗਲਚਾਰਾ = ਸ਼ਗਨਾਂ ਦੇ ਗੀਤ, ਸੁਹਾਗ। ਰੀ = ਹੇ! ਲਫ਼ਜ਼ 'ਦੁਲਹਨੀ' ਇਸਤ੍ਰੀ-ਲਿੰਗ ਹੈ, ਇਸ ਵਾਸਤੇ 'ਰੀ' ਵਰਤਿਆ ਹੈ, ਵੇਖੋ ਸ਼ਬਦ "ਕਰਵਤੁ ਭਲਾ......" ਵਿਚ 'ਰੇ ਲੋਈ!'।

SikhNet (Spanish)Oh novias de Dios, canten las canciones de matrimonio porque el Señor,

ਮੇਰੇ ਗ੍ਰਿਹ ਆਏ; ਰਾਜਾ ਰਾਮ ਭਤਾਰਾ ॥੧॥ ਰਹਾਉ ॥

mere grih aae; raajaa raam bhataaraa |1| rahaau |

Sant Singh KhalsaThe Lord, my King, has come to my house as my Husband. ||1||Pause||
Manmohan SinghThe Monarch Lord has come to my house as my Husband. Pause.
Manmohan Singh (Punjabi)ਪ੍ਰਭੂ ਪਾਤਸ਼ਾਹ ਮੇਰੇ ਕੰਤ ਵਜੋ ਮੇਰੇ ਘਰ ਆਇਆ ਹੈ। ਠਹਿਰਾਉ।
Fareedkot Teekaਮੇਰੇ ਗ੍ਰਿਹ ਮੇਂ ਰਾਜਾ ਰਾਮ ਜੀ (ਭਤਾਰਾ) ਪਤੀ ਆਏ ਹੈਂ॥੧॥ ਰਹਾਉ ॥
Prof. Sahib Singh(ਕਿਉਂਕਿ) ਮੇਰੇ (ਹਿਰਦੇ-) ਘਰ ਵਿਚ ਮੇਰਾ ਪਤੀ (ਜਗਤ ਦਾ) ਮਾਲਕ-ਪਰਮਾਤਮਾ ਆਇਆ ਹੈ ॥੧॥ ਰਹਾਉ ॥
SikhNet (Spanish)mi Dios, ha venido a habitar en mi hogar. (1‑Pausa)

ਨਾਭਿ ਕਮਲ ਮਹਿ. ਬੇਦੀ ਰਚਿ ਲੇ; ਬ੍ਰਹਮ ਗਿਆਨ ਉਚਾਰਾ ॥

naabh kamal meh. bedee rach le; braham giaan uchaaraa |

Sant Singh KhalsaWithin the lotus of my heart, I have made my bridal pavilion, and I have spoken the wisdom of God.
Manmohan SinghIn my heart-lotus I have made the bridal pavilion and have uttered the Divine knowledge.
Manmohan Singh (Punjabi)ਆਪਣੇ ਦਿਲ ਕੰਵਲ ਅੰਦਰ ਮੈਂ ਵੇਦੀ ਬਣਾਈ ਹੈ ਅਤੇ ਮੈਂ ਬ੍ਰਹਿਮ-ਗਿਆਤ ਦਾ ਉਚਾਰਨ ਕੀਤਾ ਹੈ।
Fareedkot Teeka(ਨਾਭਿ ਕਮਲ) ਅੰਤਸਕਰਣ ਮੇਂ ਚਾਰੋਂ ਸਾਧਨ ਰੂਪ ਬੇਦੀ ਰਚੀ ਹੈ। ਬ੍ਰਹਮ ਗਿਆਨ ਕੀ ਸ੍ਰੁਤੀਓਂ ਕਾ ਮੰਤ੍ਰੁ ਉਚਾਰਨ ਕੀਆ ਹੈ ਅਰ ਗੋਤ੍ਰਾਚਾਰ ਭੀ ਏਹੀ ਹੈ॥
Prof. Sahib Singhਸੁਆਸ ਸੁਆਸ ਉਸ ਦੀ ਯਾਦ ਵਿਚ ਗੁਜ਼ਾਰਨ ਨੂੰ ਮੈਂ (ਵਿਆਹ ਲਈ) ਵੇਦੀ ਬਣਾ ਲਿਆ ਹੈ, ਸਤਿਗੁਰੂ ਦਾ ਸ਼ਬਦ ਜੋ ਪ੍ਰਭੂ-ਪਤੀ ਨਾਲ ਜਾਣ-ਪਛਾਣ ਕਰਾਉਂਦਾ ਹੈ (ਵਿਆਹ ਦਾ ਮੰਤ੍ਰ) ਉਚਾਰਿਆ ਜਾ ਰਿਹਾ ਹੈ।

ਪਦ ਅਰਥ ਨਾਭਿ = ਧੁੰਨੀ, ਜਿਥੋਂ ਤਕ ਸਾਹ ਲੈਣ ਲੱਗਿਆਂ ਪ੍ਰਾਣ (ਹਵਾ) ਅੱਪੜਦੇ ਮੰਨੇ ਗਏ ਹਨ। ਬੇਦੀ = ਵੇਦੀ, ਚਾਰ ਡੰਡੇ ਚੌਰਸ ਥਾਂ ਦੀਆਂ ਨੁੱਕਰਾਂ ਵਿਚ ਗੱਡ ਕੇ ਇਸ ਵਿਚ ਦੋ ਟੋਕਰੇ (ਖਾਰੇ) ਮੂਧੇ ਰੱਖ ਕੇ ਉਹਨਾਂ ਉੱਤੇ ਵਿਆਹ ਵੇਲੇ ਕੁੜੀ ਮੁੰਡੇ ਨੂੰ ਬਿਠਾਉਂਦੇ ਹਨ। ਨਾਭਿ...ਲੇ = ਮੈਂ ਆਪਣੀ ਧੁੰਨੀ-ਰੂਪ ਕੌਲ ਫੁੱਲ ਵਿਚ ਵੇਦੀ ਗੱਡ ਲਈ ਹੈ; ਮੈਂ ਸੁਆਸ ਸੁਆਸ ਦੀ ਰਾਹੀਂ ਆਪਣੀ ਸੁਰਤਿ ਪ੍ਰਭੂ-ਚਰਨਾਂ ਵਿਚ ਜੋੜ ਲਈ ਹੈ: ਇਹ ਮੇਰੇ ਵਿਆਹ ਦੀ ਵੇਦੀ ਬਣੀ ਹੈ। ਬ੍ਰਹਮ ਗਿਆਨ = ਪਰਮਾਤਮਾ ਦੀ ਜਾਣ-ਪਛਾਣ ਗੁਰੂ ਦਾ ਸ਼ਬਦ ਜੋ ਪਰਮਾਤਮਾ ਦੀ ਜਾਣ-ਪਛਾਣ ਕਰਾਉਂਦਾ ਹੈ। ਉਚਾਰਾ = (ਇਹ ਵਿਆਹ ਦਾ ਮੰਤ੍ਰ) ਉਚਾਰਿਆ ਜਾ ਰਿਹਾ ਹੈ।

SikhNet (Spanish)En el loto del corazón, construyo el altar y recito la Sabiduría del Señor.

ਰਾਮ ਰਾਇ ਸੋ ਦੂਲਹੁ ਪਾਇਓ; ਅਸ ਬਡਭਾਗ ਹਮਾਰਾ ॥੨॥

raam raae so doolahu paaeo; as baddabhaag hamaaraa |2|

Sant Singh KhalsaI have obtained the Lord King as my Husband - such is my great good fortune. ||2||
Manmohan SinghI have obtained sovereign God as my Bridegroom, so great is my fortune.
Manmohan Singh (Punjabi)ਪ੍ਰਭੂ ਪਾਤਸ਼ਾਹ ਮੈਨੂੰ ਆਪਣੇ ਲਾੜ੍ਹੇ ਵਜੋਂ ਮਿਲ ਗਿਆ ਹੈ, ਐਹੋ ਜੇਹੀ ਵਿਸ਼ਾਲ ਹੈ ਕਿਸਮਤ ਮੇਰੀ।
Fareedkot Teekaਸੋ ਰਾਮ ਰਾਜਾ (ਦੂਲਹੁ) ਪਤੀ ਪਾਇਆ ਹੈ ਐਸਾ ਹਮਾਰਾ ਬਡਾ ਭਾਗ ਭਇਆ ਹੈ॥੨॥
Prof. Sahib Singhਮੇਰੇ ਅਜੇਹੇ ਭਾਗ ਜਾਗੇ ਹਨ ਕਿ ਮੈਨੂੰ ਜਗਤ ਦੇ ਮਾਲਕ-ਪਰਮਾਤਮਾ ਵਰਗਾ ਲਾੜਾ ਮਿਲ ਗਿਆ ਹੈ ॥੨॥

ਪਦ ਅਰਥ ਸੋ = ਵਰਗਾ। ਦੂਲਹੁ = ਲਾੜਾ। ਅਸ ਬਡ = ਅਜਿਹੇ ਵੱਡੇ। ਭਾਗ = ਕਿਸਮਤ ॥੨॥

SikhNet (Spanish)Mi Señor es ya mi marido; ¡qué afortunado soy! (2)

ਸੁਰਿ ਨਰ ਮੁਨਿ ਜਨ. ਕਉਤਕ ਆਏ; ਕੋਟਿ ਤੇਤੀਸ ਉਜਾਨਾਂ ॥

sur nar mun jan. kautak aae; kott tetees ujaanaan |

Sant Singh KhalsaThe angles, holy men, silent sages, and the 330,000,000 deities have come in their heavenly chariots to see this spectacle.
Manmohan SinghDemi-gods, men, quite sages and three hundred and thirty millions (Thirty-three crores) of deities have come in their air-devices to see the spectacle.
Manmohan Singh (Punjabi)ਦੇਵਤੇ ਮਨੁੱਖ ਮੌਨੀ ਰਿਸ਼ੀ ਅਤੇ ਤੇਤੀ ਕ੍ਰੋੜ ਦੇਵ, ਆਪੋ ਆਪਣੇ ਉਡਣ-ਖਟੋਲਿਆਂ ਵਿੱਚ ਦ੍ਰਿਸ਼ਯ ਵੇਖਣ ਨੂੰ ਆਏ ਹਨ।
Fareedkot Teekaਤੇਤੀਸ ਕੋਟ ਦੇਵਤਾ (ਜਾਨਾ) ਸਵਾਰੀਓਂ ਪਰ ਚਢ ਕਰ ਬਿਆਹ ਕਾ ਕੌਤਕ ਦੇਖਨੇ ਆਏ ਹੈਂ। ਤਥਾਹੀ ਮੁਨਿ ਔਰ (ਜਨ) ਭਗਤ ਆਏ ਹੈਂ ਅਰਥਾਤ ਐਸੇ ਗਿਆਨਵਾਨ ਕੇ ਦਰਸਨ ਕੀ ਦੇਵਤਾ ਲੋਕ ਭੀ ਇਛਾ ਕਰਤੇ ਹੈਂ॥
Prof. Sahib Singhਪ੍ਰਭੂ-ਚਰਨਾਂ ਵਿਚ ਉਡਾਰੀਆਂ ਲਾਣ ਵਾਲੇ ਮੇਰੇ ਸਤਸੰਗੀ ਮੇਰੇ ਵਿਆਹ ਦੀ ਮਰਯਾਦਾ ਕਰਨ ਆਏ ਹਨ।

ਪਦ ਅਰਥ ਕਉਤਕ = ਕਾਰਜ, ਵਿਆਹ ਦੀ ਰਸਮ। ਕੋਟਿ ਤੇਤੀਸ = ਤੇਤੀ ਕ੍ਰੋੜ। ਉਜਾਨਾਂ = {Skt. ਉਦ-ਯਾਨ} ਬਿਬਾਣ। ਸੁਰਿ ਨਰ = ਦੈਵੀ ਗੁਣਾਂ ਵਾਲੇ ਬੰਦੇ। ਆਏ ਉਜਾਨਾਂ = ਬਿਬਾਣਾਂ ਵਿਚ ਚੜ੍ਹ ਕੇ ਆਏ ਹਨ, ਉੱਚੀਆਂ ਉਡਾਰੀਆਂ ਲਾਉਣ ਵਾਲੇ ਆਏ ਹਨ, ਪ੍ਰਭੂ ਚਰਨਾਂ ਵਿਚ ਜੁੜਨ ਵਾਲੇ ਆਏ ਹਨ। ਸੁਰਿ ਨਰ, ਮੁਨਿ ਜਨ, ਕੋਟਿ ਤੇਤੀਸ = ਸਤਸੰਗੀ।

SikhNet (Spanish)Los videntes y los sabios y millones de dioses vienen en sus carrozas celestiales para observar el espectáculo.

ਕਹਿ ਕਬੀਰ. ਮੋਹਿ ਬਿਆਹਿ ਚਲੇ ਹੈ; ਪੁਰਖ ਏਕ ਭਗਵਾਨਾ ॥੩॥੨॥੨੪॥

keh kabeer. mohi biaaeh chale hai; purakh ek bhagavaanaa |3|2|24|

Sant Singh KhalsaSays Kabeer, I have been taken in marriage by the One Supreme Being, the Lord God. ||3||2||24||
Manmohan SinghSays Kabir that the unique illustrious Lord has wedded me and taken me with Him.
Manmohan Singh (Punjabi)ਕਬੀਰ ਜੀ ਆਖਦੇ ਹਨ ਕਿ ਅਦੁੱਤੀ ਭਾਗਾਂ ਵਾਲਾ ਸੁਆਮੀ ਵਰ ਕੇ ਮੈਨੂੰ ਆਪਣੇ ਨਾਲ ਲੈ ਗਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਏਕ ਜੋ ਭਗਵਾਨ ਪੁਰਖ ਹੈਂ, ਸੋ ਮੇਰੇ ਕੋ ਬਿਆਹ ਕਰ ਕੇ ਲੇ ਚਲੇ ਹੈਂ ਅਰਥਾਤ ਅਭਿੰਨ ਕੀਆ ਹੈ॥੩॥੨॥੨੪॥☬ਇਸਤ੍ਰੀ ਕੇ ਰੂਪਕ ਕਰ ਜਗ੍ਯਾਸੂ ਮਹਾਤਮਾ ਪ੍ਰਤੀ ਅਪਨੇ ਦੁਖ ਕਹਿਤਾ ਹੈ:
Prof. Sahib Singhਕਬੀਰ ਆਖਦਾ ਹੈ-ਮੈਨੂੰ ਹੁਣ ਇਕ ਪਰਮਾਤਮਾ ਪਤੀ ਵਿਆਹ ਕੇ ਲੈ ਚੱਲਿਆ ਹੈ ॥੩॥੨॥੨੪॥

ਪਦ ਅਰਥ ਪੁਰਖ = ਖਸਮ ॥੩॥੨॥੨੪॥

* ਨੋਟ: ਇਸ ਸ਼ਬਦ ਵਿਚ ਕਬੀਰ ਜੀ ਨੇ ਕਈ ਗੱਲਾਂ ਇਸ਼ਾਰੇ-ਮਾਤ੍ਰ ਆਖੀਆਂ ਹਨ; ਜਿਵੇਂ, ਪ੍ਰਭੂ-ਪਤੀ ਦੀ ਮਿਹਰ, ਤੇ ਸਤਿਗੁਰੂ ਦੇ ਸ਼ਬਦ ਦੀ ਬਰਕਤਿ। ਸਤਿਗੁਰੂ ਨਾਨਕ ਦੇਵ ਜੀ ਨੇ ਇਹਨਾਂ ਗੂੜ ਖ਼ਿਆਲਾਂ ਨੂੰ ਸਪੱਸ਼ਟ ਲਫ਼ਜ਼ਾਂ ਵਿਚ ਦੱਸ ਦਿੱਤਾ ਹੈ। "ਪਾਚਉ ਤਤ ਬਰਾਤੀ" ਵਿਚ ਭੀ ਸਿਰਫ਼ ਰਮਜ਼ ਹੀ ਦਿੱਤੀ ਹੈ। ਗੁਰੂ ਨਾਨਕ ਸਾਹਿਬ ਨੇ ਸਾਫ਼ ਕਹਿ ਦਿੱਤਾ ਹੈ-"ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ" ਇਸ ਵਿਆਹ-ਕਾਜ ਲਈ ਸਤ ਸੰਤੋਖ ਦਇਆ ਧਰਮ ਦੀ ਲੋੜ ਪੈਂਦੀ ਹੈ)। ਉਹ ਸ਼ਬਦ ਇਸੇ ਹੀ ਰਾਗ ਵਿਚ ਇਉਂ ਹੈ: ਆਸਾ ਮਹਲਾ ੧ ॥ ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥ ਖੇਲੁ ਦੇਖਿ ਮਨਿ ਅਨਦੁ ਭਇਆ, ਸਹੁ ਵੀਆਹਣ ਆਇਆ ॥੧॥ ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ਰਹਾਉ॥ ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ, ਜਾਂ ਸਹੁ ਮਿਲਿਆ ਤਾਂ ਜਾਨਿਆ ॥ ਤਿਹੁ ਲੋਕਾ ਮਹਿ ਸਬਦੁ ਰਵਿਆ ਹੈ, ਆਪੁ ਗਇਆ ਮਨੁ ਮਾਨਿਆ ॥੨॥ ਆਪਣਾ ਕਾਰਜੁ ਆਪਿ ਸਵਾਰੇ, ਹੋਰਨਿ ਕਾਰਜੁ ਨ ਹੋਈ ॥ ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ, ਗੁਰਮੁਖਿ ਬੂਝੈ ਕੋਈ ॥੩॥ ਭਨਤਿ ਨਾਨਕੁ, ਸਭਨਾ ਕਾ ਪਿਰੁ ਏਕੋ ਸੋਇ ॥ ਜਿਸ ਨੋ ਨਦਰਿ ਕਰੇ, ਸਾ ਸੋਹਾਗਣਿ ਹੋਇ ॥੪॥੧੦॥ ਦੋਹਾਂ ਸ਼ਬਦਾਂ ਦੀਆਂ 'ਰਹਾਉ' ਦੀਆਂ ਤੁਕਾਂ ਪੜ੍ਹ ਕੇ ਵੇਖੋ। ਸਾਫ਼ ਜਾਪਦਾ ਹੈ ਕਿ ਇਹ ਸ਼ਬਦ ਉਚਾਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਪਾਸ ਭਗਤ ਕਬੀਰ ਜੀ ਦਾ ਇਹ ਸ਼ਬਦ ਮੌਜੂਦ ਹੈ। ਤੇ, ਜੋ ਜੋ ਰੱਬੀ ਰਾਹ

SikhNet (Spanish)Dice Kabir, mi Señor, el Purusha, se ha casado conmigo; sí, Él Quien es el Maestro de la Tierra. (3‑2‑24)

Open this shabad →

Shabad Bhagat Kabir Ji Raag Aasaa

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਸਾਸੁ ਕੀ ਦੁਖੀ. ਸਸੁਰ ਕੀ ਪਿਆਰੀ; ਜੇਠ ਕੇ ਨਾਮਿ ਡਰਉ ਰੇ ॥

saas kee dukhee. sasur kee piaaree; jetth ke naam ddrau re |

Sant Singh KhalsaI am bothered by my mother-in-law, Maya, and loved by my father-in-law, the Lord. I fear even the name of my husband's elder brother, Death.
Manmohan SinghI am annoyed by my mother-in-law (mammon) and loved by my father-in-law (God) and I dread the very Name of my husband's elder brother (death).
Manmohan Singh (Punjabi)ਮੈਂ ਆਪਣੀ ਸੱਸ (ਮਾਇਆ) ਦੀ ਸਤਾਈ ਹੋਈ ਹਾਂ ਅਤੇ ਆਪਣੇ ਸਹੁਰੇ (ਪ੍ਰਭੂ) ਦੀ ਮੈਂ ਲਾਡਲੀ ਹਾਂ। ਆਪਣੇ ਪਤੀ ਦੇ ਵੱਡੇ ਭਰਾ, ਮੌਤ, ਦੇ ਤਾਂ ਨਾਮ ਪਾਸੋ ਹੀ ਮੈਂ ਭੈ ਖਾਂਦੀ ਹਾਂ।
Fareedkot Teekaਹੇ ਸੰਤ ਜਨੋ! ਅਵਿਦ੍ਯਾ ਰੂਪੁ ਸਾਸੁ ਕੀ ਮੈਂ ਦੁਖੀ ਕਰੀ ਹੋਈ ਹਾਂ, ਕ੍ਯੋਂਕੇ ਜੋ ਦੇਹ ਅਧ੍ਯਾਸ ਰੂਪੁ ਸੌਹਰਾ ਹੈ ਮੈਂ ਤਿਸ ਕੀ ਪਿਆਰੀ ਹੂੰ ਅਰੁ ਜੇਠ ਜੋ ਧਰਮ ਰਾਜਾ ਹੈ ਤਿਸ ਕਾ ਨਾਮ ਸੁਨ ਕਰ ਮੈਂ ਡਰਦੀ ਹਾਂ॥
Prof. Sahib Singhਹੇ ਵੀਰ! ਮੈਂ ਮਾਇਆ ਦੇ ਹੱਥੋਂ ਦੁੱਖੀ ਹਾਂ, ਫਿਰ ਭੀ ਸਰੀਰ ਨਾਲ ਪਿਆਰ (ਦੇਹ-ਅੱਧਿਆਸ) ਹੋਣ ਕਰਕੇ, ਮੈਨੂੰ ਜੇਠ ਦੇ ਨਾਮ ਤੋਂ ਹੀ ਡਰ ਲੱਗਦਾ ਹੈ (ਭਾਵ, ਮੇਰਾ ਮਰਨ ਨੂੰ ਚਿੱਤ ਨਹੀਂ ਕਰਦਾ)।

ਪਦ ਅਰਥ ਸਾਸੁ = ਸੱਸ, ਅਵਿੱਦਿਆ, ਮਾਇਆ। ਸਸੁਰ = ਸਹੁਰਾ, ਦੇਹ-ਅੱਧਿਆਸ, ਸਰੀਰ ਦਾ ਮੋਹ। ਜੇਠ = (ਭਾਵ,) ਮੌਤ। ਜੇਠ ਕੇ ਨਾਮਿ = ਮੌਤ ਦੇ ਨਾਮ ਤੋਂ, ਮੌਤ ਦਾ ਨਾਮ ਸੁਣ ਕੇ ਹੀ। ਰੇ = ਹੇ ਵੀਰ! ਡਰਉ = ਮੈਂ ਡਰਦੀ ਹਾਂ।

SikhNet (Spanish)Acongojado por Maya, soy ahora el Bienamado de Dios; pero la muerte me trata de aterrorizar como si fuera el hermano mayor de mi esposa, el Alma.

ਸਖੀ ਸਹੇਲੀ ਨਨਦ ਗਹੇਲੀ; ਦੇਵਰ ਕੈ ਬਿਰਹਿ ਜਰਉ ਰੇ ॥੧॥

sakhee sahelee nanad gahelee; devar kai bireh jrau re |1|

Sant Singh KhalsaO my mates and companions, my husband's sister, misunderstanding has seized me, and I am burning with the pain of separation from my husband's younger brother, divine knowledge. ||1||
Manmohan SinghO my mates and companions, my husband's sister (misunderstanding) has seized me and I burn by separation from my husband's younger brother (divine knowledge).
Manmohan Singh (Punjabi)ਹੇ ਮੇਰੀਓ ਸਹੇਲੀਓ! ਅਤੇ ਸਾਥਣੋ! ਮੇਰੇ ਖਸਮ ਦੀ ਭੈਣ (ਅਗਿਆਨਤਾ) ਨੇ ਮੈਨੂੰ ਪਕੜ ਲਿਆ ਹੈ। ਆਪਣੇ ਪਤੀ ਦੇ ਛੋਟੇ ਭਰਾ (ਗਿਆਨ) ਦੇ ਵਿਛੋੜੇ ਦੁਆਰਾ ਮੈਂ ਸੜ ਬਲ ਰਹੀ ਹਾਂ।
Fareedkot Teekaਹੇ ਪਿਆਰੀ (ਸਹੇਲੀ) ਸੰਤਜਨੋਂ! ਇੰਦ੍ਰੀਓਂ ਰੂਪ ਜੋ (ਨਨਦ) ਨਿਨਾਨਾਂ ਹੈਂ ਤਿਨੋਂ ਨੇ ਮੈਂ (ਗਹੇਲੀ) ਦੁਖੀ ਵਾ ਕਮਲੀ ਕਰ ਰਖੀ ਹਾਂ। ਅਰੁ ਵੈਰਾਗ ਰੂਪੁ ਦੇਵਰ ਕਾ ਮੇਰੇ ਸੇ (ਬਿਰਹਿ) ਵਿਛੋੜਾ ਹੈ, ਤਿਸੀ ਸੇ ਮੈਂ (ਜਰਉ) ਜਲਤੀ ਰਹਤੀ ਹਾਂ॥੧॥
Prof. Sahib Singhਹੇ ਸਖੀ ਸਹੇਲੀਓ! ਮੈਨੂੰ ਇੰਦ੍ਰੀਆਂ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੈ, ਮੈਂ ਦਿਉਰ ਦੇ ਵਿਛੋੜੇ ਵਿਚ (ਭਾਵ, ਵਿਚਾਰ ਤੋਂ ਸੱਖਣੀ ਹੋਣ ਕਰਕੇ ਅੰਦਰੇ-ਅੰਦਰ) ਸੜ ਰਹੀ ਹਾਂ ॥੧॥

ਪਦ ਅਰਥ ਨਨਦ = ਨਿਨਾਣਾਂ ਨੇ, ਇੰਦ੍ਰੀਆਂ ਨੇ। ਗਹੇਲੀ = ਗਹਿ ਲਈ ਹਾਂ, ਮੈਨੂੰ ਫੜ ਲਿਆ ਹੈ। ਬਿਰਹਿ = ਵਿਛੋੜੇ ਵਿਚ। ਜਰਉ = ਜਰਉਂ, ਮੈਂ ਸੜ ਰਹੀ ਹਾਂ ॥੧॥

SikhNet (Spanish)Oh compañeros, amigos, la maldad me ha agarrado y añoro el Amor de la mente despierta. (1)

ਮੇਰੀ ਮਤਿ ਬਉਰੀ. ਮੈ, ਰਾਮੁ ਬਿਸਾਰਿਓ; ਕਿਨ ਬਿਧਿ ਰਹਨਿ ਰਹਉ ਰੇ ॥

meree mat bauree. mai, raam bisaario; kin bidh rehan rhau re |

Sant Singh KhalsaMy mind has gone insane, since I forgot the Lord. How can I lead a virtuous lifestyle?
Manmohan SinghMy mind has gone insane, since I have forgotten the Omnipresent Lord. How can I lead a virtuous way of life?
Manmohan Singh (Punjabi)ਮੇਰਾ ਮਨ ਕਮਲਾ ਹੋ ਗਿਆ ਹੈ, ਕਿਉਂਕਿ ਮੈਂ ਸਰਬ ਵਿਆਪਕ ਸੁਆਮੀ ਨੂੰ ਭੁਲਾ ਦਿੱਤਾ ਹੈ। ਮੈਂ ਕਿਸ ਤਰ੍ਹਾਂ ਪਵਿੱਤ੍ਰ ਜੀਵਨ-ਰਹੁ-ਰੀਤੀ ਬਸਰ (ਬਿਤਾ) ਕਰ ਸਕਦੀ ਹਾਂ?
Fareedkot Teekaਮੈਨੇ ਰਾਮ ਕੋ ਬਿਸਾਰ ਦੀਆ ਹੈ ਇਸੀ ਤੇ ਮੇਰੀ ਬੁਧੀ ਕਮਲੀ ਹੋ ਰਹੀ ਹੈ। ਤਾਂ ਤੇ ਮਹਾਤਮਾ ਜੀ ਕੋ (ਰਹਨਿ) ਧਾਰਨਾ ਹੈ, ਤਿਸ ਵਿਖੇ ਮੈਂ ਕਿਸ ਪ੍ਰਕਾਰ ਰਹਾਂ ਅਰਥਾਤ ਜਪ ਤਪ ਆਦੀ ਸਾਧਨ ਮੈਂ ਕਰ ਨਹੀਂ ਸਕਤੀ ਹਾਂ॥
Prof. Sahib Singhਮੇਰੀ ਅਕਲ ਮਾਰੀ ਗਈ ਹੈ, ਮੈਂ ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਹੇ ਵੀਰ! ਹੁਣ (ਇਸ ਹਾਲਤ ਵਿਚ) ਕਿਵੇਂ ਉਮਰ ਗੁਜ਼ਾਰਾਂ?

ਪਦ ਅਰਥ ਬਉਰੀ = ਕਮਲੀ। ਰਹਨਿ ਰਹਉ = ਜ਼ਿੰਦਗੀ ਗੁਜ਼ਾਰਾਂ।

SikhNet (Spanish)Me he vuelto loco por haber olvidado a mi Señor; oh, ¿cómo podré vivir en Paz?

ਸੇਜੈ ਰਮਤੁ ਨੈਨ ਨਹੀ ਪੇਖਉ; ਇਹੁ ਦੁਖੁ. ਕਾ ਸਉ ਕਹਉ ਰੇ ॥੧॥ ਰਹਾਉ ॥

sejai ramat nain nahee pekhau; ihu dukh. kaa sau khau re |1| rahaau |

Sant Singh KhalsaHe rests in the bed of my mind, but I cannot see Him with my eyes. Unto whom should I tell my sufferings? ||1||Pause||
Manmohan SinghMy Spouse lies on my mind's couch, but I see Him not with my eyes. Whom should I tell this woe of mine? Pause.
Manmohan Singh (Punjabi)ਮੇਰਾ ਪਤੀ ਮੇਰੇ ਮਨ ਦੀ ਸੇਜਾ ਉੱਤੇ ਬਿਰਾਜਮਾਨ ਹੈ, ਪਰ ਮੇਰੇ ਨੇਤ੍ਰਾਂ ਨਾਲ ਉਹ ਮੈਨੂੰ ਨਹੀਂ ਦਿਸਦਾ। ਇਸ ਦੁਖੜੇ ਨੂੰ ਮੈਂ ਕੀਹਦੇ ਕੋਲ ਆਖਾ। ਠਹਿਰਾਉ।
Fareedkot Teekaਸਾਖੀ ਰੂਪੁ ਪਰਮਾਤਮਾ ਅੰਤਸਕਰਨ ਰੂਪ ਸੇਜਾ ਪਰ ਬਿਰਾਜ ਰਹਾ ਹੈ, ਤਿਸ ਕੋ ਬੁਧੀ ਰੂਪੁ ਨੇਤ੍ਰੋਂ ਕਰ ਮੈਂ ਦੇਖ ਨਹੀਂ ਸਕਤੀ ਅਰਥਾਤ ਆਪਣਾ ਆਪ ਰੂਪੁ ਕਰ ਕੇ ਨਹੀਂ ਜਾਨਤੀ ਹੂੰ। ਹੇ ਸੰਤੋ! ਆਪ ਸੇ ਬਿਨਾਂ ਇਹੁ ਦੁਖ ਮੈਂ ਕਿਸ ਕੇ ਪਾਸ ਕਹਾਂ ਅਰਥਾਤ ਸਰਬ ਦੁਖਾਂ ਕੇ ਦੂਰ ਕਰਤਾ ਆਪ ਹੀ ਹੋ॥੧॥ ਰਹਾਉ ॥
Prof. Sahib Singhਹੇ ਵੀਰ! ਇਹ ਦੁੱਖ ਮੈਂ ਕਿਸ ਨੂੰ ਸੁਣਾਵਾਂ ਕਿ ਉਹ ਪ੍ਰਭੂ ਮੇਰੀ ਹਿਰਦੇ-ਸੇਜ ਉੱਤੇ ਵੱਸਦਾ ਹੈ, ਪਰ ਮੈਨੂੰ ਅੱਖੀਂ ਨਹੀਂ ਦਿੱਸਦਾ ॥੧॥ ਰਹਾਉ ॥

ਪਦ ਅਰਥ ਰਮਤੁ = ਖੇਡਦਾ ਹੈ, ਵੱਸਦਾ ਹੈ। ਨੈਨ = ਅੱਖਾਂ ਨਾਲ। ਨਹੀ ਪੇਖਉ = ਮੈਂ ਨਹੀਂ ਵੇਖ ਸਕਦੀ। ਕਾ ਸਿਉ = ਕਿਸ ਨੂੰ? ॥੧॥ ਰਹਾਉ ॥

SikhNet (Spanish)El Señor reposa en el aposento de la mente, pero no Lo puedo ver. Oh, ¿a quién podría contar mi aflicción? (1‑Pausa)

ਬਾਪੁ ਸਾਵਕਾ, ਕਰੈ ਲਰਾਈ; ਮਾਇਆ ਸਦ ਮਤਵਾਰੀ ॥

baap saavakaa, karai laraaee; maaeaa sad matavaaree |

Sant Singh KhalsaMy step-father, egotism, fights with me, and my mother, desire, is always intoxicated.
Manmohan SinghMy step father (egotism) fights with me and my mother (desire) is ever intoxicated.
Manmohan Singh (Punjabi)ਮੇਰਾ ਮਤ੍ਰੇਆ ਪਿਤਾ (ਹਊਮੇ) ਮੇਰੇ ਨਾਲ ਲੜਾਈ ਕਰਦਾ ਹੈ ਅਤੇ ਮੇਰੀ ਮਾਤਾ (ਤ੍ਰਿਸ਼ਨਾ) ਹਮੇਸ਼ਾਂ ਹੀ ਨਸ਼ੱਈ ਰਹਿੰਦੀ ਹੈ।
Fareedkot Teekaਸਰੀਰ ਰੂਪੀ ਪਿਤਾ (ਸਾਵਕਾ) ਪਹਲੋਂ ਸੇ ਹੀ ਲੜਾਈ ਕਰਤਾ ਹੈ ਅਰਥਾਤ ਜਨਮ ਸੇਂ ਲੇ ਕਰ ਖਾਨ ਪਾਨ ਆਦੀ ਕੇ ਜੋਗ ਪਦਾਰਥ ਮਾਂਗਤਾ ਰਹਿਤਾ ਹੈ, ਅਰੁ ਮੈਂ ਮਾਇਆ ਨੇ ਸਦਾ ਹੀ (ਮਤਵਾਰੀ) ਸੁਦਾਇਨ ਕਰ ਰਖੀ ਹੂੰ॥
Prof. Sahib Singhਮੇਰੇ ਨਾਲ ਜੰਮਿਆ ਇਹ ਸਰੀਰ ਸਦਾ ਮੇਰੇ ਨਾਲ ਲੜਾਈ ਕਰਦਾ ਹੈ (ਭਾਵ, ਸਦਾ ਖਾਣ ਨੂੰ ਮੰਗਦਾ ਹੈ), ਮਾਇਆ ਨੇ ਮੈਨੂੰ ਝੱਲੀ ਕਰ ਰੱਖਿਆ ਹੈ।

ਪਦ ਅਰਥ ਬਾਪੁ = {Skt. वपुस् = body} ਸਰੀਰ। ਸਾਵਕਾ = {Skt. स = to be born} ਨਾਲ ਜੰਮਿਆ ਹੋਇਆ। ਮਤਵਾਰੀ = ਮਤਵਾਲੀ, ਝੱਲੀ। ਸਦ = ਸਦਾ।

SikhNet (Spanish)Mi cuerpo pelea como un padrastro, y la codicia, como si fuera mi madre, está intoxicada

ਬਡੇ ਭਾਈ ਕੈ ਜਬ ਸੰਗਿ ਹੋਤੀ; ਤਬ ਹਉ ਨਾਹ ਪਿਆਰੀ ॥੨॥

badde bhaaee kai jab sang hotee; tab hau naah piaaree |2|

Sant Singh KhalsaWhen I stayed with my elder brother, meditation, then I was loved by my Husband Lord. ||2||
Manmohan SinghWhen I remained with my elder brother (meditation), then I was dear to my Spouse.
Manmohan Singh (Punjabi)ਜਦ ਮੈਂ ਆਪਣੇ ਵੱਡੇ ਵੀਰ (ਧਿਆਨ) ਨਾਲ ਰਹਿੰਦੀ ਸਾਂ ਓਦੋ ਮੈਂ ਆਪਣੇ ਭਰਤੇ ਦੀ ਲਾਡਲੀ ਸਾਂ।
Fareedkot Teekaਜਬ ਮੈਂ ਗਰਬ ਵਿਖੇ ਵੱਡੇ ਭਾਈ ਅਰਥਾਤ ਪਰੋਖ ਗ੍ਯਾਨ ਕੇ ਸਾਥ ਥੀ, ਤਬ ਮੈਂ ਪਰਮੇਸ੍ਵਰ ਪਤੀ ਕੋ ਪਿਆਰੀ ਥੀ ਅਰਥਾਤ ਗਰਭ ਕੇ ਦੁਖਾਂ ਸੇ ਮੈਨੂੰ ਬਚਾ ਲਿਆ ਥਾ॥੨॥
Prof. Sahib Singhਜਦੋਂ (ਮਾਂ ਦੇ ਪੇਟ ਵਿਚ) ਮੈਂ ਵੱਡੇ ਵੀਰ (ਗਿਆਨ) ਦੇ ਨਾਲ ਸਾਂ ਤਦੋਂ (ਸਿਮਰਨ ਕਰਦੀ ਸਾਂ ਤੇ) ਪਤੀ ਨੂੰ ਪਿਆਰੀ ਸਾਂ ॥੨॥

ਪਦ ਅਰਥ ਸੰਗਿ = ਨਾਲ। ਬਡੇ ਭਾਈ ਕੈ ਸੰਗਿ = ਵੱਡੇ ਭਰਾ (ਗਿਆਨ) ਨਾਲ। ਜਬ ਹੋਤੀ = ਜਦੋਂ ਮੈਂ ਹੁੰਦੀ ਸਾਂ, ਮਾਂ ਦੇ ਪੇਟ ਵਿਚ ਜਦੋਂ ਵੱਡੇ ਭਰਾ ਨਾਲ ਸਾਂ। ਤਬ = ਤਦੋਂ। ਹਉ = ਮੈਂ। ਨਾਹ = ਖਸਮ ॥੨॥

SikhNet (Spanish)consigo misma. No obstante, cuando vivo en la Sabiduría, mi hermano mayor, el Señor, me ama intensamente. (2)

ਕਹਤ ਕਬੀਰ. ਪੰਚ ਕੋ ਝਗਰਾ; ਝਗਰਤ ਜਨਮੁ ਗਵਾਇਆ ॥

kehat kabeer. panch ko jhagaraa; jhagarat janam gavaaeaa |

Sant Singh KhalsaSays Kabeer, the five passions argue with me, and in these arguments, my life is wasting away.
Manmohan SinghSays Kabir, the five evil passions quarrel with me and in quarrel my life is wasted away.
Manmohan Singh (Punjabi)ਕਬੀਰ ਜੀ ਆਖਦੇ ਹਨ, ਪੰਜ ਮੰਦੇ ਵਿਸ਼ੇ-ਵੇਗ ਮੇਰੇ ਨਾਲ ਝਗੜਦੇ ਹਨ ਅਤੇ ਝਗੜੇ ਝਾਬੇ ਵਿੱਚ ਹੀ ਮੇਰਾ ਜੀਵਨ ਬਰਬਾਦ ਹੋ ਗਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਕਾਮ ਕ੍ਰੋਧ ਆਦੀ ਬਿਕਾਰੋਂ ਕਾ ਸੰਸਾਰ ਮੇਂ ਝਗੜਾ ਪੜ ਰਹਾ ਹੈ ਅਰੁ ਇਨੋਂ ਕਰ ਝਗੜਤਿਆਂ ਜੀਵਾਂ ਨੇ ਮਨੁਖ ਜਨਮ ਬ੍ਯਰਥ ਗਵਾਇ ਲਿਆ ਹੈ॥
Prof. Sahib Singhਕਬੀਰ ਆਖਦਾ ਹੈ-(ਬੱਸ! ਇਸੇ ਤਰ੍ਹਾਂ) ਸਭ ਜੀਵਾਂ ਨੂੰ ਪੰਜ ਕਾਮਾਦਿਕਾਂ ਨਾਲ ਵਾਸਤਾ ਪਿਆ ਹੋਇਆ ਹੈ।

ਪਦ ਅਰਥ ਪੰਚ ਕੋ = ਪੰਜ ਕਾਮਾਦਿਕਾਂ ਦਾ।

SikhNet (Spanish)Dice Kabir, las cinco pasiones me hacen la guerra y mi vida la he desperdiciado.

ਝੂਠੀ ਮਾਇਆ. ਸਭੁ ਜਗੁ ਬਾਧਿਆ; ਮੈ. ਰਾਮ ਰਮਤ ਸੁਖੁ ਪਾਇਆ ॥੩॥੩॥੨੫॥

jhootthee maaeaa. sabh jag baadhiaa; mai. raam ramat sukh paaeaa |3|3|25|

Sant Singh KhalsaThe false Maya has bound the whole world, but I have obtained peace, chanting the Name of the Lord. ||3||3||25||
Manmohan SinghThe false mammon has bound the whole world, but I have obtained peace by repeating the Lord's Name.
Manmohan Singh (Punjabi)ਕੂੜੀ ਮੋਹਨੀ ਨੇ ਸਾਰੇ ਜਹਾਨ ਨੂੰ ਜਕੜਿਆ ਹੋਇਆ ਹੈ, ਪ੍ਰੰਤੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਂ ਆਰਾਮ ਪ੍ਰਾਪਤ ਕਰ ਲਿਆ ਹੈ।
Fareedkot Teekaਮਿਥਿਆ ਰੂਪ ਮਾਇਆ ਮੇਂ ਸਭ ਸੰਸਾਰ ਬਾਧਾ ਹੂਆ ਹੈ ਅਰੁ ਮੈਨੇ ਰਾਮ ਜਪਤੇ ਹੂਏ ਨੇ ਸੁਖੁ ਪਾਇਆ ਹੈ, ਭਾਵ ਸੰਤ ਕ੍ਰਿਪਾ ਤੇ ਪਰਮੇਸ੍ਵਰ ਕਾ ਭਜਨ ਕਰਨੇ ਕਰ ਸੁਖੀ ਹੋਵੀਤਾ ਹੈ॥੩॥੩॥੨੫॥☬ਇਹ ਤੋ ਸੰਪ੍ਰਦਾਈ ਸੰਕੇਤੀ ਅਰਥ ਹੈਂ ਅਰੁ ਮੈਂ ਟੀਕਾਕਾਰ ਸੰਤੋਂ ਕੀ ਕ੍ਰਿਪਾ ਸੇਂ ਔਰੁ ਭੀ ਅਰਥ ਲਿਖਤਾ ਹੂੰ: ਸ੍ਰੀ ਕਬੀਰ ਜੀ ਪ੍ਰਵਿਰਤੀ ਕੋ ਦੁਖੁ ਰੂਪੁ ਅਰ ਪ੍ਰਵਿਰਤੀ ਕੇ ਤਿਆਗ ਸੇ ਸੁਖ ਕੀ ਪ੍ਰਾਪਤੀ ਕਥਨ ਕਰਤੇ ਹੈਂ: ਮੂਲ ਕਾ ਪਾਠ ਦੁਬਾਰਾ ਨਹੀਂ ਲਿਖ੍ਯਾ ਜਾਵੇਗਾ। ਪਿਛਲੇ ਪਦ ਸਿਮਰਨ ਕਰ ਲੈਨੇ। ਜੀਵੋਂ ਕੋ ਪ੍ਰਵਿਰਤੀ ਨੇ (ਸਾਸ) ਸ੍ਵਾਸ ਸ੍ਵਾਸ ਦੁਖੀ ਕੀਆ ਹੈ। ਜੋ ਪੁਰਸ਼ (ਸਸੁਰ) ਸੁਰੋਂ ਕੀ ਉਪਾਸਨਾ ਕੇ ਸਹਿਤ ਸਕਾਮੀ ਹੈਂ ਪ੍ਰਿਵਰਤੀ ਤਿਨ ਕੀ ਪਿਆਰੀ ਹੈ ਅਰੁ ਬਹੁ ਸਕਾਮੀ ਲੋਕ (ਜੇਠ) ਵੱਡੇ, ਭਾਵ ਪਰਮੇਸ੍ਵਰ ਕੇ ਨਾਮ ਸੇਂ ਡਰਤੇ ਹੈਂ ਕਿੰਤੂ ਨਾਮ ਨਹੀਂ ਜਪਤੇ। ਤਿਨੋਂ ਨੇ ਪ੍ਰਵਿਰਤੀ ਕੋ (ਸਖੀ ਸਹੇਲੀ) ਪਿਆਰੀ ਸਹੇਲੀ ਜਾਨਾ ਹੈ। ਅਰੁ ਵਿਚਾਰ ਕਰ ਦੇਖੀਏ ਤੋ ਪ੍ਰਵਿਰਤੀ ਮੇਂ (ਨਨਦ) ਅਨੰਦ ਨਹੀਂ ਹੈਂ, ਭਾਵ ਦੁਖੁ ਰੂਪੁ ਹੈ। (ਗਹੇਲੀ) ਪਕੜਨੇ ਅਰੁ ਦੁਖੀ ਕਰਨੇ ਹਾਰੀ ਹੈ ਅਰੁ ਜੋ (ਦੇਵਰ) ਵਰੋਂ ਕੇ ਦੇਨੇ ਵਾਲਾ ਪਰਮੇਸ੍ਵਰ ਹੈ, ਤਿਸ ਕੇ ਵਿਯੋਗ ਕਰ ਜਲਤੇ ਰਹਤੇ ਹੈਂ, ਭਾਵ ਤਿਨ ਕੋ ਪਰਮੇਸ੍ਵਰ ਪ੍ਰਾਪਤ ਨਹੀਂ ਹੋਤਾ। ਤਿਨ ਕੀ ਬੁਧੀ ਮੇਰੀ ਤੇਰੀ ਭਾਵਨਾ ਮੇਂ ਬਾਵਰੀ ਹੋ ਰਹੀ ਹੈ। (ਰਾਮ) ਉਪਰਾਮਤਾ ਕੋ ਵਾ ਨਿਵਿਰਤੀ ਕੇ ਸੁਖ ਕੋ ਵਿਸਾਰਿਆ ਹੈ। ਨਿਬ੍ਰਿਤੀ ਵਾਲੇ ਸੰਤੋਂ ਕੀ ਰਹਣੀ ਮੇਂ
Prof. Sahib Singhਸਾਰਾ ਜਗਤ ਇਹਨਾਂ ਨਾਲ ਖਹਿੰਦਿਆਂ ਹੀ ਉਮਰ ਅਜਾਈਂ ਗਵਾ ਰਿਹਾ ਹੈ; ਠਗਣੀ ਮਾਇਆ ਨਾਲ ਬੱਝਾ ਪਿਆ ਹੈ। ਪਰ ਮੈਂ ਪ੍ਰਭੂ ਨੂੰ ਸਿਮਰ ਕੇ ਸੁਖ ਪਾ ਲਿਆ ਹੈ ॥੩॥੩॥੨੫॥

ਪਦ ਅਰਥ ਬਾਧਿਆ = ਬੱਝਾ ਹੋਇਆ ॥੩॥੩॥੨੫॥

* ਨੋਟ: ਕਵਿਤਾ ਦੇ ਦ੍ਰਿਸ਼ਟੀਕੋਣ ਤੋਂ, ਇਹ ਸ਼ਬਦ ਪੜ੍ਹਨ ਵਾਲੇ ਦੇ ਦਿਲ ਨੂੰ ਡੂੰਘੀ ਧ੍ਰੂਰ ਪਾਂਦਾ ਹੈ। ਮਾਇਆ-ਵੇੜ੍ਹੀ ਜਿੰਦ ਦੀ ਇਹ ਇਕ ਬੜੀ ਦਰਦਨਾਕ ਕਹਾਣੀ ਹੈ। ਦਰਦਾਂ ਦੇ ਮਹਿਰਮ ਸਤਿਗੁਰੂ ਨਾਨਕ ਦੇਵ ਜੀ ਦੀਆਂ ਅੱਖਾਂ ਤੋਂ ਇਹ ਸ਼ਬਦ ਭਲਾ ਕਿਵੇਂ ਖੁੰਝ ਸਕਦਾ ਸੀ? ਸਾਰੀ ਦਰਦਨਾਕ ਕਹਾਣੀ ਦੇ ਅਖ਼ੀਰ ਤੇ ਅੱਪੜ ਕੇ ਹੀ ਅੱਧੀ ਤੁਕ ਵਿਚ "ਸੁਖ" ਦਾ ਸਾਹ ਆਉਂਦਾ ਹੈ। ਇਤਨੀ ਵੱਡੀ ਦਰਦਨਾਕ ਕਹਾਣੀ ਦਾ ਇਲਾਜ ਕਬੀਰ ਜੀ ਨੇ ਤਾਂ ਇਕ ਰਮਜ਼ ਜਿਹੀ ਵਿਚ ਹੀ ਦੱਸ ਕੇ ('ਰਾਮ ਰਮਤ' ਆਖ ਕੇ) ਬੱਸ ਕਰ ਦਿੱਤੀ; ਪਰ ਸਤਿਗੁਰੂ ਨਾਨਕ ਦੇਵ ਜੀ ਨੇ ਉਸ ਇਲਾਜ ਨੂੰ ਪਰਹੇਜ਼ ਸਮੇਤ ਵਿਸਥਾਰ ਨਾਲ ਇਉਂ ਬਿਆਨ ਕਰ ਦਿੱਤਾ ਹੈ: ਆਸਾ ਮਹਲਾ ੧ ॥ ਕਾਚੀ ਗਾਗਰਿ ਦੇਹ ਦੁਹੇਲੀ, ਉਪਜੈ ਬਿਨਸੈ ਦੁਖੁ ਪਾਈ ॥ ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ, ਬਿਨੁ ਹਰਿ ਗੁਰ ਪਾਰਿ ਨ ਪਾਈ ॥੧॥ ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ, ਤੁਝ ਬਿਨੁ ਅਵਰੁ ਨ ਕੋਇ ਹਰੇ ॥ ਸਰਬੀ ਰੰਗੀ ਰੂਪੀ ਤੂੰਹੈ, ਤਿਸੁ ਬਖਸੇ ਜਿਸੁ ਨਦਰਿ ਕਰੇ ॥੧॥ਰਹਾਉ॥ ਸਾਸੁ ਬੁਰੀ ਘਰਿ ਵਾਸੁ ਨ ਦੇਵੈ, ਪਿਰ ਸਿਉ ਮਿਲਣ ਨ ਦੇਇ ਬੁਰੀ ॥ ਸਖੀ ਸਾਜਨੀ ਕੇ ਹਉ ਚਰਨ ਸਰੇਵਉ, ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥੨॥ ਆਪੁ ਬੀਚਾਰਿ ਮਾਰਿ ਮਨੁ ਦੇਖਿਆ, ਤੁਮ ਸਾ ਮੀਤੁ ਨ ਅਵਰੁ ਕੋਈ ॥ ਜਿਉ ਤੂੰ ਰਾਖਹਿ ਤਿਵ ਹੀ ਰਹਣਾ, ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥ ਆਸਾ ਮਨਸਾ ਦੋਊ ਬਿਨਾਸਤ, ਤ੍ਰਿਹੁ ਗੁਣ ਆਸ ਨਿਰਾਸ ਭਈ ॥ ਤੁਰੀਆਵਸਥਾ ਗੁਰਮੁਖਿ ਪਾਈਐ, ਸੰਤ ਸਭਾ ਕੀ

SikhNet (Spanish)Maya, en su falsedad y en su traición ha atado al mundo entero consigo misma, pero he encontrado la Paz recitando el Nombre del Señor. (3‑3‑25)

Open this shabad →

Shabad Bhagat Kabir Ji Raag Aasaa

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਹਮ ਘਰਿ ਸੂਤੁ. ਤਨਹਿ ਨਿਤ ਤਾਨਾ; ਕੰਠਿ ਜਨੇਊ ਤੁਮਾਰੇ ॥

ham ghar soot. taneh nit taanaa; kantth janeaoo tumaare |

Sant Singh KhalsaIn my house, I constantly weave the thread, while you wear the thread around your neck, O Brahmin.
Manmohan SinghIn my house is thread and I daily stretch the warp, while only one thread is on thy neck (O Brahman.)
Manmohan Singh (Punjabi)ਮੇਰੇ ਗ੍ਰਿਹ ਵਿੱਚ ਸੂਤ੍ਰ ਹੈ ਅਤੇ ਮੈਂ ਹਰ ਰੋਜ਼ ਹੀ ਤਾਣਾ ਤਣਦਾ ਹਾਂ। ਜਦ ਕਿ ਤੇਰੇ ਗਲ ਦੁਆਲੇ ਕੇਵਲ ਇਕ ਧਾਗਾ ਹੀ ਹੈ।
Fareedkot Teekaਹੇ ਮੁਕੰਦਾ! ਹਮਾਰੇ ਘਰ ਮੇਂ ਤੋ ਨਿਤ ਸੂਤ ਹੀ ਕਾ ਤਾਨਾ ਤਨਾ ਜਾਤਾ ਹੈ ਔਰ ਤੁਮਾਰੇ ਗਲੇ ਮੇਂ ਜਨੇਊ ਹੈ, ਭਾਵ ਤੁਮ ਕੋ ਥੋੜੇ ਸੇ ਸੁਤ ਕਾ ਅਭਿਮਾਨ ਹੋ ਰਹਾ ਹੈ॥
Prof. Sahib Singh(ਹੇ ਝੱਲੇ ਬ੍ਰਾਹਮਣ! ਜੇ ਤੈਨੂੰ ਇਸ ਕਰਕੇ ਆਪਣੀ ਉੱਚੀ ਜਾਤ ਦਾ ਮਾਣ ਹੈ ਕਿ) ਤੇਰੇ ਗਲ ਵਿਚ ਜਨੇਊ ਹੈ (ਜੋ ਸਾਡੇ ਗਲ ਨਹੀਂ ਹੈ, ਤਾਂ ਵੇਖ, ਉਹੋ ਜਿਹਾ ਹੀ) ਸਾਡੇ ਘਰ (ਬਥੇਰਾ) ਸੂਤਰ ਹੈ (ਜਿਸ ਨਾਲ) ਅਸੀਂ ਨਿੱਤ ਤਾਣਾ ਤਣਦੇ ਹਾਂ।

ਪਦ ਅਰਥ ਹਮ ਘਰਿ = ਅਸਾਡੇ ਘਰ ਵਿਚ। ਤਨਹਿ = ਅਸੀਂ ਤਣਦੇ ਹਾਂ। ਕੰਠਿ = ਗਲ ਵਿਚ।

SikhNet (Spanish)Oh Brahmán, tengo en mi hogar todo el hilo con que continuamente tejo el Nombre del Señor, mientras que en mi cuello sólo llevo el pequeño hilo del nacido dos veces.

ਤੁਮੑ ਤਉ ਬੇਦ ਪੜਹੁ ਗਾਇਤ੍ਰੀ; ਗੋਬਿੰਦੁ ਰਿਦੈ ਹਮਾਰੇ ॥੧॥

tuma tau bed parrahu gaaeitree; gobind ridai hamaare |1|

Sant Singh KhalsaYou read the Vedas and sacred hymns, while I have enshrined the Lord of the Universe in my heart. ||1||
Manmohan SinghThou readest Vedas and sacred hymns, while I have enshrined the World-Lord in my mind.
Manmohan Singh (Punjabi)ਤੂੰ ਵੇਦਾ ਅਤੇ ਪਵਿੱਤ੍ਰ ਭਜਨ ਨੂੰ ਵਾਚਦਾ ਹੈਂ ਜਦ ਕਿ ਮੈਂ ਆਪਣੇ ਹਿਰਦੇ ਅੰਦਰ ਸ੍ਰਿਸ਼ਟੀ ਦੇ ਸੁਆਮੀ ਨੂੰ ਟਿਕਾਇਆ ਹੈ।
Fareedkot Teekaਤੁਮ ਤੋ ਬੇਦ ਪੜਤੇ ਹੋ ਔਰ ਗਾਇਤ੍ਰੀ ਕਾ ਜਾਪੁ ਕਰਤੇ ਹੋ ਜਿਸ ਕੇ ਸ੍ਵਾਸ ਰੂਪ ਬੇਦ ਹੈਂ। ਸੋ ਹਮਾਰੇ ਹਿਰਦ੍ਯ ਮੇਂ ਗੋਬਿੰਦ ਸਾਖ੍ਯਾਤ ਬਸਤਾ ਹੈ॥੧॥
Prof. Sahib Singh(ਤੇਰਾ ਵੇਦ ਆਦਿਕ ਪੜ੍ਹਨ ਦਾ ਮਾਣ ਭੀ ਕੂੜਾ, ਕਿਉਂਕਿ) ਤੁਸੀ ਤਾਂ ਵੇਦ ਤੇ ਗਾਇਤ੍ਰੀ-ਮੰਤ੍ਰ ਨਿਰੇ ਜੀਭ ਨਾਲ ਹੀ ਉਚਾਰਦੇ ਹੋ, ਪਰ ਪਰਮਾਤਮਾ ਮੇਰੇ ਹਿਰਦੇ ਵਿਚ ਵੱਸਦਾ ਹੈ ॥੧॥

ਪਦ ਅਰਥ ਤਉ = ਤਾਂ। ਪੜਹੁ = (ਜੀਭ ਨਾਲ ਹੀ) ਉਚਾਰਦੇ ਹੋ। ਰਿਦੈ = ਹਿਰਦੇ ਵਿਚ ॥੧॥

SikhNet (Spanish)Tú lees los Vedas y el Gayatri mientras que yo enaltezco al Señor en mi mente. (1)

ਮੇਰੀ ਜਿਹਬਾ ਬਿਸਨੁ. ਨੈਨ ਨਾਰਾਇਨ; ਹਿਰਦੈ ਬਸਹਿ ਗੋਬਿੰਦਾ ॥

meree jihabaa bisan. nain naaraaein; hiradai baseh gobindaa |

Sant Singh KhalsaUpon my tongue, within my eyes, and within my heart, abides the Lord, the Lord of the Universe.
Manmohan SinghOn my tongue, in mine eyes and within my mind abides the Lord Master, the world sustainer.
Manmohan Singh (Punjabi)ਮੇਰੀ ਜੀਭ ਉਤੇ, ਮੇਰੀਆਂ ਅੱਖਾਂ ਵਿੱਚ ਅਤੇ ਮੇਰੇ ਮਨ ਅੰਦਰ ਸ੍ਰਿਸ਼ਟੀ ਦਾ ਥੰਮ੍ਹਣਹਾਰ, ਸੁਆਮੀ ਮਾਲਕ ਵਸਦਾ ਹੈ।
Fareedkot Teekaਮੇਰੀ ਜਿਹਬਾ ਮੇਂ ਬਿਸਨੁ ਨਾਮ ਹੈ, ਨੈਨੋਂ ਮੇਂ ਨਾਰਾਇਨ ਦ੍ਰਿਸ੍ਟੀ ਹੈ ਔਰ ਹਿਰਦੇ ਮੇਂ ਗੋਬਿੰਦ ਕਾ ਧ੍ਯਾਨ ਬਸਤਾ ਹੈ॥
Prof. Sahib Singhਹੇ ਕਮਲੇ ਬ੍ਰਾਹਮਣ! ਪ੍ਰਭੂ ਜੀ ਮੇਰੀ ਤਾਂ ਜੀਭ ਉੱਤੇ, ਮੇਰੀਆਂ ਅੱਖਾਂ ਵਿਚ ਤੇ ਮੇਰੇ ਦਿਲ ਵਿਚ ਵੱਸਦੇ ਹਨ।

ਪਦ ਅਰਥ ਬਿਸਨੁ ਨਾਰਾਇਨ, ਗੋਬਿੰਦਾ = ਪਰਮਾਤਮਾ। ਬਸਹਿ = ਵੱਸ ਰਹੇ ਹਨ।

SikhNet (Spanish)En mis labios, en mis ojos y en mi corazón está el Señor, pero

ਜਮ ਦੁਆਰ ਜਬ ਪੂਛਸਿ ਬਵਰੇ; ਤਬ ਕਿਆ ਕਹਸਿ ਮੁਕੰਦਾ ॥੧॥ ਰਹਾਉ ॥

jam duaar jab poochhas bavare; tab kiaa kehas mukandaa |1| rahaau |

Sant Singh KhalsaWhen you are interrogated at Death's door, O mad-man, what will you say then? ||1||Pause||
Manmohan SinghThen thou art interrogated at Death's door, O mad Mukand (a Brahman), what shall thou then say? Pause.
Manmohan Singh (Punjabi)ਜਦ ਮੌਤ ਦੇ ਬੂਹੇ ਤੇ ਤੇਰੇ ਪਾਸੋ ਪੁਛ ਗਿੱਛ ਹੋਈ, ਹੇ ਪਗਲੇ ਮੁਕੰਦ! ਓਦੋ ਤੂੰ ਕੀ ਆਖੇਗਾ? ਠਹਿਰਾਉ।
Fareedkot Teekaਹੇ ਮੁਕੰਦਾ! ਜਬ ਜਮ ਦੁਵਾਰੇ ਤੈਨੂੰ ਪੂਛਾ ਜਾਇਗਾ ਜੋ ਤੈਨੇ ਜਾਤਿ ਅਭਿਮਾਨ ਮੇਂ ਮਾਨੁਖ ਜਨਮ ਖੋਇ ਦੀਆ ਹੈ ਤਬ ਕ੍ਯਾ (ਕਹਸਿ) ਕਹੈਗਾ॥੧॥ ਰਹਾਉ ॥☬ਦੁਰਜਨ ਤੌਸ ਨ੍ਯਾਯ ਕਰ ਕਹਤੇ ਹੈਂ:
Prof. Sahib Singhਪਰ ਤੈਨੂੰ ਜਦੋਂ ਧਰਮਰਾਜ ਦੀ ਹਜ਼ੂਰੀ ਵਿਚ ਪ੍ਰਭੂ ਵਲੋਂ ਪੁੱਛ ਹੋਵੇਗੀ ਤਾਂ ਕੀਹ ਉੱਤਰ ਦੇਵੇਂਗਾ (ਕਿ ਕੀਹ ਕਰਦਾ ਰਿਹਾ ਇੱਥੇ ਸਾਰੀ ਉਮਰ)? ॥੧॥ ਰਹਾਉ ॥

ਪਦ ਅਰਥ ਜਮ ਦੁਆਰ = ਜਮਾਂ ਦੇ ਦਰ ਤੇ, ਧਰਮਰਾਜ ਦੇ ਬੂਹੇ ਤੇ, ਪ੍ਰਭੂ ਦੀ ਹਜ਼ੂਰੀ ਵਿਚ। ਮੁਕੰਦਾ ਪੂਛਸਿ = ਜਦੋਂ ਮੁਕੰਦ ਪੁੱਛਸੀ, ਜਦੋਂ ਪ੍ਰਭੂ ਪੁੱਛੇਗਾ। ਬਵਰੇ = ਹੇ ਕਮਲੇ! ਕਹਸਿ = ਕਹਿਸੇਂ ਉੱਤਰ ਦੇਵੇਂਗਾ ॥੧॥ ਰਹਾਉ ॥

SikhNet (Spanish)¿cómo vas a contestar al llamado de la muerte, oh Brahmán iluminado? (1‑Pausa)

ਹਮ ਗੋਰੂ ਤੁਮ ਗੁਆਰ ਗੁਸਾਈ; ਜਨਮ ਜਨਮ ਰਖਵਾਰੇ ॥

ham goroo tum guaar gusaaee; janam janam rakhavaare |

Sant Singh KhalsaI am a cow, and You are the herdsman, the Sustainer of the World. You are my Saving Grace, lifetime after lifetime.
Manmohan SinghI am a cow and thou the herdsman Lord of the earth and thou art my saviour all the births through.
Manmohan Singh (Punjabi)ਮੈਂ ਗਊ ਹਾਂ ਅਤੇ ਤੂੰ ਧਰਤੀ ਦਾ ਸੁਆਮੀ ਵਾਗੀ ਅਤੇ ਜਨਮਾਂ ਜਨਮਾਂ ਦਾ ਤੂੰ ਮੇਰਾ ਰਖਵਾਲਾ ਹੈਂ।
Fareedkot Teekaਹੇ ਬ੍ਰਹਮਨ! ਹਮ ਤੋ ਇਤਰ ਜਾਤਾ ਵਾਲੇ ਗਊਆ ਹੈਂ ਔਰ ਤੁਮ ਗੁਸਾਂਈ ਜੀ ਗ੍ਵਾਲੇ ਹੋ ਅਰਥਾਤ ਗਊਓਂ ਕੀ ਪਾਲਨਾ ਕਰਨੇ ਹਾਰੇ ਹੋ। ਆਜ ਕੇ ਨਹੀਂ ਜਨਮ ਜਨਮ ਕੇ ਰਖ੍ਯਕ ਹੋ॥
Prof. Sahib Singhਕਈ ਜਨਮਾਂ ਤੋਂ ਤੁਸੀ ਲੋਕ ਸਾਡੇ ਰਾਖੇ ਬਣੇ ਆ ਰਹੇ ਹੋ, ਅਸੀਂ ਤੁਹਾਡੀਆਂ ਗਾਈਆਂ ਬਣੇ ਰਹੇ, ਤੁਸੀ ਸਾਡੇ ਖਸਮ ਗੁਆਲੇ ਬਣੇ ਰਹੇ।

ਪਦ ਅਰਥ ਗੋਰੂ = ਗਾਈਆਂ। ਗੁਆਰ = ਗੁਪਾਲ, ਗੁਆਲੇ, ਗਾਈਆਂ ਦੇ ਰਾਖੇ। ਜਨਮ ਜਨਮ = ਕਈ ਜਨਮਾਂ ਤੋਂ।

SikhNet (Spanish)Nosotros somos las vacas, ustedes nuestros pastores que pretenden salvarnos vida tras vida, pero nunca nos han llevado a través.

ਕਬਹੂੰ. ਨ ਪਾਰਿ ਉਤਾਰਿ ਚਰਾਇਹੁ; ਕੈਸੇ ਖਸਮ ਹਮਾਰੇ ॥੨॥

kabahoon. na paar utaar charaaeihu; kaise khasam hamaare |2|

Sant Singh KhalsaYou have never taken me across to graze there - what sort of a herdsman are You? ||2||
Manmohan SinghThou hast never taken me across to graze. What sort of my Master thou art?
Manmohan Singh (Punjabi)ਪ੍ਰੰਤੂ ਤੂੰ ਕਦੇ ਭੀ ਮੈਨੂੰ ਚਰਾਉਣ ਲਈ ਪਰਲੇ ਪਾਰ (ਸੁਗਿਆਨ ਦਸ਼ਾ ਵਿੱਚ) ਨਹੀਂ ਲੈ ਗਿਆ। ਤੂੰ ਮੇਰਾ ਕੇਹੋ ਜੇਹਾ ਮਾਲਕ ਹੈਂ?
Fareedkot Teekaਪਰੰਤੂ ਸੰਸਾਰ ਨਦੀ ਸੇ ਪਾਰ ਉਤਾਰ ਕਰ ਕਭੀ ਬ੍ਰਹਮਾਨੰਦ ਘਾਸ ਨਹੀਂ ਚਰਾਵਤੇ ਹੈਂ, ਸੋ ਤੁਮ ਹਮਾਰੇ ਕੈਸੇ ਸ੍ਵਾਮੀ ਹੋ॥੨॥
Prof. Sahib Singhਪਰ ਤੁਸੀਂ ਹੁਣ ਤਕ ਨਕਾਰੇ ਹੀ ਸਾਬਤ ਹੋਏ, ਤੁਸਾਂ ਕਦੇ ਭੀ ਸਾਨੂੰ (ਨਦੀਓਂ) ਪਾਰ ਲੰਘਾ ਕੇ ਨਾਹ ਚਾਰਿਆ (ਭਾਵ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਲੀ ਕੋਈ ਮੱਤ ਨਾਹ ਦਿੱਤੀ) ॥੨॥

ਪਦ ਅਰਥ ਪਾਰਿ ਉਤਾਰਿ = ਪਾਰ ਲੰਘਾ ਕੇ। ਚਰਾਇਹੁ = ਤੁਸਾਂ ਸਾਨੂੰ ਚਾਰਿਆ, ਤੁਸਾਂ ਸਾਨੂੰ (ਆਤਮਕ) ਖ਼ੁਰਾਕ ਦਿੱਤੀ। ਕੈਸੇ = ਕਿਹੋ ਜਿਹੇ? ਨਕਾਰੇ ਹੀ ॥੨॥

SikhNet (Spanish)Oh, ¿qué clase de pastores son ustedes? (2)

ਤੂੰ ਬਾਮੑਨੁ. ਮੈ ਕਾਸੀਕ ਜੁਲਹਾ; ਬੂਝਹੁ ਮੋਰ ਗਿਆਨਾ ॥

toon baaman. mai kaaseek julahaa; boojhahu mor giaanaa |

Sant Singh KhalsaYou are a Brahmin, and I am a weaver of Benares; can You understand my wisdom?
Manmohan SinghThou art a Brahman and I am a weaver of Banaras. Fathom thou my Divine comprehension.
Manmohan Singh (Punjabi)ਤੂੰ ਬ੍ਰਹਮਣ ਹੈਂ ਅਤੇ ਮੈਂ ਬਨਾਰਸ ਦਾ ਜੁਲਾਹਾ। ਤੂੰ ਮੇਰੀ ਈਸ਼ਵਰੀ ਗਿਆਤ ਦਾ ਅੰਦਾਜ਼ਾ ਲਗਾ।
Fareedkot Teekaਤੁਮ ਤੋ ਬ੍ਰਹਮਣ ਹੋ ਅਰੁ ਮੈਂ ਕਾਸੀ ਕੇ ਰਹਨੇ ਹਾਰਾ ਜੁਲਾਹਾ ਹੂੰ, ਪਰੰਤੂ ਹਮਾਰੇ ਕਰ ਕਹੇ ਹੂਏ ਗਿਆਨ ਕੋ ਸਮਝੋ॥
Prof. Sahib Singh(ਇਹ ਠੀਕ ਹੈ ਕਿ) ਤੂੰ ਕਾਂਸ਼ੀ ਦਾ ਬ੍ਰਾਹਮਣ ਹੈਂ (ਭਾਵ, ਤੈਨੂੰ ਮਾਣ ਹੈ ਆਪਣੀ ਵਿੱਦਿਆ ਦਾ, ਜੋ ਤੂੰ ਕਾਂਸ਼ੀ ਵਿਚ ਹਾਸਲ ਕੀਤੀ), ਤੇ ਮੈਂ (ਜਾਤ ਦਾ) ਜੁਲਾਹ ਹਾਂ (ਜਿਸ ਨੂੰ ਤੁਹਾਡੀ ਵਿੱਦਿਆ ਪੜ੍ਹਨ ਦਾ ਹੱਕ ਨਹੀਂ ਹੈ)।

ਪਦ ਅਰਥ ਕਾਸੀਕ = ਕਾਂਸ਼ੀ ਦਾ। ਜੁਲਹਾ = ਜੁਲਾਹ। ਮੋਰ = ਮੇਰੀ। ਗਿਆਨਾ = ਵਿਚਾਰ ਦੀ ਗੱਲ।

SikhNet (Spanish)Eres un Brahmán y yo sólo un tejedor del pueblo, pero, ¿tienes tú la capacidad de adivinar mi sabiduría?

ਤੁਮੑ ਤਉ ਜਾਚੇ. ਭੂਪਤਿ ਰਾਜੇ; ਹਰਿ ਸਉ ਮੋਰ ਧਿਆਨਾ ॥੩॥੪॥੨੬॥

tuma tau jaache. bhoopat raaje; har sau mor dhiaanaa |3|4|26|

Sant Singh KhalsaYou beg from emperors and kings, while I meditate on the Lord. ||3||4||26||
Manmohan SinghThou beggest from the emperors and Kings and my attention is fixed on the Lord.
Manmohan Singh (Punjabi)ਤੂੰ ਮਹਾਰਾਜਿਆਂ ਅਤੇ ਪਾਤਸ਼ਾਹਾਂ ਪਾਸੋਂ ਮੰਗਦਾ ਹੈਂ ਅਤੇ ਮੇਰੀ ਬਿਰਤੀ ਪ੍ਰਭੂ ਨਾਲ ਜੁੜੀ ਹੋਈ ਹੈ।
Fareedkot Teekaਤੁਮ ਨੇ ਤੋ ਬਡੇ ਬਡੇ (ਭੂ) ਪ੍ਰਿਥ੍ਵੀ ਕੇ ਪਤੀ ਰਾਜੇ ਜਾਚੇ ਹੈਂ ਔਰ ਮੇਰਾ ਏਕ ਹਰਿ ਸੋ ਧਿਆਨ ਹੈ। ਧ੍ਵਨਿ ਇਹ ਕਿ ਤੁਮ ਲਾਲਚ ਕਰ ਕੇ ਸਭ ਕਰਮ ਕਰਤੇ ਹੋਂ ਔਰ ਤਿਸ ਕਾ ਫਲ ਰਾਜੇ ਸੇ ਭਿਖਿਆ ਮਾਂਗਤੇ ਹੋ ਔਰ ਹਮ ਨਾਮ ਸਿਮਰਨ ਬਿਨਾਂ ਹਰਿ ਸੇ ਕੁਛ ਨਹੀਂ ਮਾਂਗਤੇ, ਧਿਆਨ ਹੀ ਕਰਤੇ ਹੈਂ ਵਾ ਹਰਿ ਧਿਆਨ ਮਾਂਗਤੇ ਹੈਂ॥੩॥੪॥੨੬॥☬ਉਪਦੇਸ:
Prof. Sahib Singhਪਰ, ਮੇਰੀ ਵਿਚਾਰ ਦੀ ਇਕ ਗੱਲ ਸੋਚ (ਕਿ ਵਿੱਦਿਆ ਪੜ੍ਹ ਕੇ ਤੁਸੀ ਆਖ਼ਰ ਕਰਦੇ ਕੀਹ ਹੋ), ਤੁਸੀ ਤਾਂ ਰਾਜੇ ਰਾਣਿਆਂ ਦੇ ਦਰ ਤੇ ਮੰਗਦੇ ਫਿਰਦੇ ਹੋ, ਤੇ ਮੇਰੀ ਸੁਰਤਿ ਪ੍ਰਭੂ ਨਾਲ ਜੁੜੀ ਹੋਈ ਹੈ ॥੩॥੪॥੨੬॥

ਪਦ ਅਰਥ ਜਾਚੇ = ਮੰਗਦੇ ਹੋ। ਭੂਪਤਿ = ਰਾਜੇ ॥੩॥੪॥੨੬॥

* ਨੋਟ: ਜੇ ਕਬੀਰ ਜੀ ਮੁਸਲਮਾਨ ਹੁੰਦੇ, ਤਾਂ ਬ੍ਰਾਹਮਣਾਂ ਨੂੰ ਇਹ ਨਾਹ ਆਖਦੇ ਕਿ ਤੁਸੀ ਸਾਡੇ ਰਾਖੇ ਬਣੇ ਆ ਰਹੇ ਹੋ। ਮੁਸਲਮਾਨ ਦਾ ਕਿਸੇ ਬ੍ਰਾਹਮਣ ਨਾਲ ਕੋਈ ਧਾਰਮਿਕ ਸੰਬੰਧ ਨਹੀਂ ਸੀ ਹੋ ਸਕਦਾ। ਪੱਕੀ ਗੱਲ ਇਹੀ ਹੈ ਕਿ ਕਬੀਰ ਜੀ ਹਿੰਦੂ ਜੁਲਾਹੇ ਦੇ ਘਰ ਵਿਚ ਜੰਮੇ = ਪਲੇ ਸਨ।

SikhNet (Spanish)Porque tú sólo eres un pordiosero ante las puertas de los reyes, mientras que yo, en mi Estado de Realeza, vivo entonado sólo en mi Señor. (3‑4‑26)

Open this shabad →

Shabad Bhagat Kabir Ji Raag Aasaa

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

ਜਗਿ ਜੀਵਨੁ ਐਸਾ ਸੁਪਨੇ ਜੈਸਾ; ਜੀਵਨੁ ਸੁਪਨ ਸਮਾਨੰ ॥

jag jeevan aisaa supane jaisaa; jeevan supan samaanan |

Sant Singh KhalsaThe life of the world is only a dream; life is just a dream.
Manmohan SinghThe worldly life is such that it is like a dream. The life is equal to a dream.
Manmohan Singh (Punjabi)ਸੰਸਾਰੀ ਜਿੰਦਗੀ ਐਹੋ ਜੇਹੀ ਹੈ ਜੇਹੋ ਜੇਹਾ ਕਿ ਇਕ ਸੁਪਨਾ ਹੈ। ਜਿੰਦਗੀ ਇਕ ਸੁਪਨੇ ਦੇ ਬਰਾਬਰ ਹੈ।
Fareedkot Teeka(ਜਗਜੀਵਨੁ) ਜਗਤ ਕਾ ਪ੍ਰਾਣ ਰੂਪ ਜੋ ਪਰਮੇਸ੍ਵਰ ਪਰਤਖ੍ਯ ਹੈ, ਸੋ ਐਸਾ ਪ੍ਰਭੂ ਹਮ ਜੀਵੋਂ ਨੇ ਸ੍ਵਪਨ ਵਤ ਸਮਝਾ ਹੈ, ਭਾਵ ਗੌਣ ਜਾਨਾ ਹੈ ਔਰ ਜੋ ਜੀਵਨਾ ਸ੍ਵਪਨੇ ਕੇ ਸਮਾਨ ਥਾ॥
Prof. Sahib Singhਜਗਤ ਵਿਚ (ਮਨੁੱਖ ਦੀ) ਜ਼ਿੰਦਗੀ ਅਜਿਹੀ ਹੀ ਹੈ ਜਿਹਾ ਸੁਪਨਾ ਹੈ, ਜ਼ਿੰਦਗੀ ਸੁਪਨੇ ਵਰਗੀ ਹੀ ਹੈ।

ਪਦ ਅਰਥ ਜਗਿ = ਜਗਤ ਵਿਚ। ਜੀਵਨੁ = ਜ਼ਿੰਦਗੀ, ਉਮਰ। ਸਮਾਨੰ = ਵਰਗਾ, ਬਰਾਬਰ।

SikhNet (Spanish)La vida del mundo es sólo un sueño,

ਸਾਚੁ ਕਰਿ ਹਮ ਗਾਠਿ ਦੀਨੀ; ਛੋਡਿ ਪਰਮ ਨਿਧਾਨੰ ॥੧॥

saach kar ham gaatth deenee; chhodd param nidhaanan |1|

Sant Singh KhalsaBelieving it to be true, I grasped at it, and abandoned the supreme treasure. ||1||
Manmohan SinghBelieving it to be true I have grasped it, and have abandoned the supreme treasure.
Manmohan Singh (Punjabi)ਇਸ ਨੂੰ ਸੱਚ ਮੰਨ ਕੇ ਮੈਂ ਪਕੜ ਲਿਆ ਹੈ ਅਤੇ (ਨਾਮ ਦੇ) ਮਹਾਨ ਖ਼ਜ਼ਾਨੇ ਨੂੰ ਤਿਆਗ ਦਿੱਤਾ ਹੈ।
Fareedkot Teekaਤਿਸ ਕੋ ਸਚ ਜਾਨ ਕਰ ਹਿਰਦੇ ਮੇਂ ਦ੍ਰਿੜ ਕਰ (ਗਾਂਠਿ ਦੀਨੀ) ਪਰਤੀਤੀ ਕਰੀ ਹੈ ਅਰ ਪਰਮ ਨਿਧਾਨ ਬ੍ਰਹਮ ਕੋ ਛੋਡ ਦੀਆ ਹੈ॥੧॥
Prof. Sahib Singhਪਰ ਅਸਾਂ ਸਭ ਤੋਂ ਉੱਚੇ (ਸੁਖਾਂ ਦੇ) ਖ਼ਜ਼ਾਨੇ-ਪ੍ਰਭੂ ਨੂੰ ਛੱਡ ਕੇ, (ਇਸ ਸੁਪਨ-ਸਮਾਨ ਜੀਵਨ ਨੂੰ) ਸਦਾ ਕਾਇਮ ਰਹਿਣ ਵਾਲਾ ਜਾਣ ਕੇ ਇਸ ਨੂੰ ਗੰਢ ਦੇ ਰੱਖੀ ਹੈ ॥੧॥

ਪਦ ਅਰਥ ਸਾਚੁ = ਸਦਾ-ਥਿਰ ਰਹਿਣ ਵਾਲਾ। ਗਾਠਿ = ਗੰਢ। ਨਿਧਾਨੰ = ਖ਼ਜ਼ਾਨਾ ॥੧॥

SikhNet (Spanish)pero nos aferramos a ella como si fuera verdad, abandonando el Gran Tesoro de Dios. (1)

ਬਾਬਾ; ਮਾਇਆ ਮੋਹ ਹਿਤੁ ਕੀਨੑ ॥

baabaa; maaeaa moh hit keena |

Sant Singh KhalsaO Father, I have enshrined love and affection for Maya,
Manmohan SinghO Father, I have enshrined love and affection for mammon,
Manmohan Singh (Punjabi)ਹੇ ਪਿਤਾ! ਮੈਂ ਧਨ ਦੌਲਤ ਲਈ ਪਿਆਰ ਤੇ ਮੁਹੱਬਤ ਧਾਰਨ ਕਰ ਲਈ ਹੈ,
Fareedkot Teekaਹੇ ਭਾਈ! ਮੋਹ ਸੇ ਜੀਵ ਨੇ ਮਾਇਆ ਕੇ ਵਿਖੇ ਹਿਤ ਕੀਆ ਹੈ॥
Prof. Sahib Singhਹੇ ਬਾਬਾ! ਅਸਾਂ ਮਾਇਆ ਨਾਲ ਮੋਹ-ਪਿਆਰ ਪਾਇਆ ਹੋਇਆ ਹੈ,

ਪਦ ਅਰਥ ਹਿਤੁ = ਪਿਆਰ।

SikhNet (Spanish)Oh amigo, me he agraciado con Maya,

ਜਿਨਿ ਗਿਆਨੁ ਰਤਨੁ; ਹਿਰਿ ਲੀਨੑ ॥੧॥ ਰਹਾਉ ॥

jin giaan ratan; hir leena |1| rahaau |

Sant Singh Khalsawhich has taken the jewel of spiritual wisdom away from me. ||1||Pause||
Manmohan Singhwhich has snatched away from me the gem of Divine Knowledge. Pause.
Manmohan Singh (Punjabi)ਜਿਸ ਨੇ ਮੇਰੇ ਕੋਲੋਂ ਬ੍ਰਹਿਮ-ਬੋਧ ਦਾ ਜਵੇਹਰ ਖੱਸ ਲਿਆ ਹੈ। ਠਹਿਰਾਓ।
Fareedkot Teekaਜਿਸ ਮਾਇਆ ਮੋਹ ਨੇ ਗਿਆਨ ਰਤਨ ਕੋ ਹਿਰ ਲਿਆ ਹੈ॥੧॥ ਰਹਾਉ ॥
Prof. Sahib Singhਜਿਸ ਨੇ ਸਾਡਾ ਗਿਆਨ-ਰੂਪ ਹੀਰਾ ਚੁਰਾ ਲਿਆ ਹੈ ॥੧॥ ਰਹਾਉ ॥

ਪਦ ਅਰਥ ਜਿਨਿ = ਜਿਸ (ਮੋਹ-ਪਿਆਰ) ਨੇ। ਹਿਰਿ ਲੀਨ੍ਹ੍ਹ = ਚੁਰਾ ਲਿਆ ਹੈ ॥੧॥ ਰਹਾਉ ॥

SikhNet (Spanish)quien ha arrancado de mí la Joya de la Sabiduría. (1‑Pausa)

ਨੈਨ ਦੇਖਿ ਪਤੰਗੁ ਉਰਝੈ; ਪਸੁ. ਨ ਦੇਖੈ ਆਗਿ ॥

nain dekh patang urajhai; pas. na dekhai aag |

Sant Singh KhalsaThe moth sees with its eyes, but it still becomes entangled; the insect does not see the fire.
Manmohan SinghThough the moth sees with its eyes, yet it becomes entangled. The Insect beholds not the fire.
Manmohan Singh (Punjabi)ਅੱਖਾਂ ਨਾਲ ਵੇਖਦਾ ਹੋਇਆ ਪਰਵਾਨਾ ਫੱਸ ਜਾਂਦਾ ਹੈ। ਮੂਰਖ ਕੀੜਾ ਅੱਗ ਨੂੰ ਨਹੀਂ ਵੇਖਦਾ।
Fareedkot Teekaਜੈਸੇ ਨੇਤ੍ਰੋਂ ਸੇ ਦੀਪਕ ਜੋਤ ਕੋ ਦੇਖ ਕਰ (ਪਸੁ) ਮੂਰਖ ਪਤੰਗ ਦੀਪਕ ਸੇ ਉਲਝ ਪੜਤਾ ਹੈ, ਵਹੁ ਮੂਰਖ ਅਗਨੀ ਕੋ ਨਹੀਂ ਦੇਖਤਾ॥
Prof. Sahib Singhਭੰਬਟ ਅੱਖਾਂ ਨਾਲ (ਦੀਵੇ ਦੀ ਲਾਟ ਦਾ ਰੂਪ) ਵੇਖ ਕੇ ਭੁੱਲ ਜਾਂਦਾ ਹੈ, ਮੂਰਖ ਅੱਗ ਨੂੰ ਨਹੀਂ ਵੇਖਦਾ।

ਪਦ ਅਰਥ ਨੈਨ = ਅੱਖਾਂ ਨਾਲ। ਉਰਝੈ = ਫਸਦਾ ਹੈ। ਪਸੁ = ਮੂਰਖ।

SikhNet (Spanish)La palomilla al ver la luz es atraída por ella, pero no puede ver el fuego.

ਕਾਲ ਫਾਸ. ਨ ਮੁਗਧੁ ਚੇਤੈ; ਕਨਿਕ ਕਾਮਿਨਿ ਲਾਗਿ ॥੨॥

kaal faas. na mugadh chetai; kanik kaamin laag |2|

Sant Singh KhalsaAttached to gold and woman, the fool does not think of the noose of Death. ||2||
Manmohan SinghAttached to gold and woman, the fool thinks not of Death's noose.
Manmohan Singh (Punjabi)ਸੋਨੇ ਅਤੇ ਇਸਤਰੀ ਨਾਲ ਜੁੜ ਕੇ ਮੂਰਖ ਮਨੁੱਖ ਮੌਤ ਦੀ ਫਾਹੀ ਦਾ ਖਿਆਲ ਨਹੀਂ ਕਰਦਾ।
Fareedkot Teekaਤੈਸੇ ਹੀ (ਮੁਗਧੁ) ਮੂਰਖ ਜੀਉ (ਕਨਿਕ) ਸੋਨਾ (ਕਾਮਿਨਿ) ਇਸਤ੍ਰੀ ਮੇਂ ਲਗ ਕਰ ਕੇ ਉਲਝ ਰਹਾ ਹੈ। (ਕਾਲ ਫਾਸ) ਜਮ ਕੀ ਫਾਸੀ ਕੋ ਨਹੀਂ ਸਿਮਰਨ ਕਰਤਾ ਹੈ॥੨॥
Prof. Sahib Singh(ਤਿਵੇਂ ਹੀ) ਮੂਰਖ ਜੀਵ ਸੋਨੇ ਤੇ ਇਸਤ੍ਰੀ (ਦੇ ਮੋਹ) ਵਿਚ ਫਸ ਕੇ ਮੌਤ ਦੀ ਫਾਹੀ ਨੂੰ ਚੇਤੇ ਨਹੀਂ ਰੱਖਦਾ ॥੨॥

ਪਦ ਅਰਥ ਕਾਲ ਫਾਸ = ਮੌਤ ਦੀ ਫਾਹੀ। ਨ ਚੇਤੈ = ਚੇਤੇ ਨਹੀਂ ਰੱਖਦਾ। ਕਨਿਕ = ਸੋਨਾ। ਕਾਮਿਨਿ = ਇਸਤ੍ਰੀ ॥੨॥

SikhNet (Spanish)Así el tonto no se da cuenta de la trampa de la muerte apegada a la mujer y al oro. (2)

ਕਰਿ ਬਿਚਾਰੁ ਬਿਕਾਰ ਪਰਹਰਿ; ਤਰਨ ਤਾਰਨ ਸੋਇ ॥

kar bichaar bikaar parahar; taran taaran soe |

Sant Singh KhalsaReflect upon this, and abandon sin; the Lord is a boat to carry you across.
Manmohan SinghReflect thou and abandon sin, He, the Lord, is a ship to ferry thee across.
Manmohan Singh (Punjabi)ਤੂੰ ਸੋਚ ਸਮਝ ਕਰ ਅਤੇ ਪਾਪ ਤਿਆਗ ਦੇ, ਉਹ ਸੁਆਮੀ ਤੈਨੂੰ ਪਾਰ ਉਤਾਰਨ ਲਈ ਇਕ ਜਹਾਜ਼ ਹੈ।
Fareedkot Teekaਤਾਂ ਤੇ ਹੇ ਜੀਵ! ਬਿਚਾਰ ਕਰ ਬਿਕਾਰੋਂ ਕੋ (ਪਰਹਰਿ) ਤਿਆਗ ਦੇ। ਸੋ ਅਕਾਲ ਪੁਰਖ ਕਾ ਨਾਮ ਤਾਰਨ ਕੋ (ਤਰਨ) ਜਹਾਜ ਰੂਪ ਹੈ॥
Prof. Sahib Singh(ਤੂੰ ਵਿਕਾਰ ਛੱਡ ਦੇਹ ਅਤੇ ਪ੍ਰਭੂ ਨੂੰ ਚੇਤੇ ਕਰ, ਉਹੀ (ਇਸ ਸੰਸਾਰ-ਸਮੁੰਦਰ ਵਿਚੋਂ) ਤਾਰਨ ਲਈ ਜਹਾਜ਼ ਹੈ,

ਪਦ ਅਰਥ ਪਰਹਰਿ = ਛੱਡ। ਤਰਨ = (Skt. तरणि) ਬੇੜੀ, ਜਹਾਜ਼। ਸੋਇ = ਉਹ ਪ੍ਰਭੂ। ਜਗਜੀਵਨੁ = ਜਗਤ ਦਾ ਜੀਵਨ, ਜਗਤ ਦਾ ਆਸਰਾ-ਪ੍ਰਭੂ।

SikhNet (Spanish)Reflexiona y libérate de tu vicio, pues tu Emancipador es sólo el Único Señor,

ਕਹਿ ਕਬੀਰ ਜਗਜੀਵਨੁ ਐਸਾ; ਦੁਤੀਅ ਨਾਹੀ ਕੋਇ ॥੩॥੫॥੨੭॥

keh kabeer jagajeevan aisaa; duteea naahee koe |3|5|27|

Sant Singh KhalsaSays Kabeer, such is the Lord, the Life of the World; there is no one equal to Him. ||3||5||27||
Manmohan SinghSays Kabir, such is God, the life of the world, that there is not another equal to Him.
Manmohan Singh (Punjabi)ਕਬੀਰ ਜੀ ਆਖਦੇ ਹਨ, ਐਹੋ ਜੇਹਾ ਹੈ, ਜਗਤ ਦੀ ਜਿੰਦ ਜਾਨ-ਵਾਹਿਗੁਰੂ ਉਸ ਦੇ ਤੁੱਲ ਹੋਰ ਕੋਈ ਨਹੀਂ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਗਜੀਵਨ ਐਸਾ ਹੈ ਜਿਸ ਕੇ ਸਮ ਦੂਸਰਾ ਕੋਈ ਨਹੀਂ ਹੈ ਅਰਥਾਤ ਅਦ੍ਵਿਤੀਯ ਹੈ॥੩॥੫॥੨੭॥☬ਕ੍ਰਿਤਾ ਕ੍ਰਿਤ੍ਯਤਾ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਅਤੇ ਕਬੀਰ ਆਖਦਾ ਹੈ, ਉਹ (ਸਾਡੇ) ਜੀਵਨ ਦਾ ਆਸਰਾ-ਪ੍ਰਭੂ ਐਸਾ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ ॥੩॥੫॥੨੭॥

ਪਦ ਅਰਥ ਦੁਤੀਅ = ਦੂਜਾ, ਬਰਾਬਰ ਦਾ।੩। ❀ ਨੋਟ: ਪਹਿਲੀ ਤੁਕ ਦੇ ਲਫ਼ਜ਼ 'ਜਗਿ ਜੀਵਨੁ' ਅਤੇ ਅਖ਼ੀਰਲੀ ਤੁਕ ਦੇ 'ਜਗਜੀਵਨੁ' ਦਾ ਫ਼ਰਕ ਗਹੁ ਨਾਲ ਵੇਖਣ ਦੀ ਲੋੜ ਹੈ ॥੩॥੫॥੨੭॥

SikhNet (Spanish)y tal es el Señor de la Vida que no hay nadie igual a Él. (3‑5‑27) P

Open this shabad →

Shabad Bhagat Kabir Ji Raag Aasaa continues on Ang 483

ਆਸਾ ॥

aasaa |

Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa

Open this shabad (9 lines, Angs 482-483) →

Ang 482 of 1430