ੴ

ਸਿੱਖਬਾਣੀ · SikhBani

ਮਹਾ ਕਸਟ ਕਾਟੈ ਖਿਨ ਭੀਤਰਿ ਰਸਨਾ ਨਾਮੁ ਚਿਤਾਰੇ ॥

mahaa kasatt kaattai khin bheetar rasanaa naam chitaare
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 210 · 12 lines
Translations

ਰਾਗੁ ਗਉੜੀ₁ ਪੂਰਬੀ ਮਹਲਾ ੫ ॥

raag gaurree₁ poorabee mahalaa 5 |

Sant Singh KhalsaRaag Gauree Poorbee, Fifth Mehl:
Manmohan SinghRag Gauri Purbi 5th Guru.
Manmohan Singh (Punjabi)ਰਾਗੁ ਗਊੜੀ ਪੂਰਬੀ ਪਾਤਸ਼ਾਹੀ ਪੰਜਵੀ।
Prof. Sahib Singhਰਾਗ ਗਉੜੀ-ਪੂਰਬੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Gauri Purbi, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the favour of the True Guru, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru

ਹਰਿ ਹਰਿ; ਕਬਹੂ. ਨ ਮਨਹੁ ਬਿਸਾਰੇ ॥

har har; kabahoo. na manahu bisaare |

Sant Singh KhalsaNever forget the Lord, Har, Har, from your mind.
Manmohan SinghNever forget the Lord God from Thy Mind.
Manmohan Singh (Punjabi)ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਨੂੰ ਕਦੇ ਵੀ ਨਾਂ ਭੁੱਲ।
Fareedkot Teekaਹੇ ਭਾਈ! ਭਗਤੋਂ ਕੇ ਦੁਖ ਹਰਿਤਾ ਹਰੀ ਕੋ ਅਪਨੇ ਮਨ ਸੇ ਕਬੀ ਨ ਭੁਲਾਓ॥
Prof. Sahib Singh(ਹੇ ਭਾਈ!) ਕਦੇ ਭੀ ਪਰਮਾਤਮਾ ਨੂੰ ਆਪਣੇ ਮਨ ਤੋਂ ਨਾਹ ਵਿਸਾਰ।

ਪਦ ਅਰਥ ਮਨਹੁ = ਮਨ ਤੋਂ। ਵਿਸਾਰੇ = ਬਿਸਾਰਿ, ਭੁਲਾਓ।

SikhNet (Spanish)No te olvides nunca del Señor en tu mente,

ਈਹਾ ਊਹਾ ਸਰਬ ਸੁਖਦਾਤਾ; ਸਗਲ ਘਟਾ ਪ੍ਰਤਿਪਾਰੇ ॥੧॥ ਰਹਾਉ ॥

eehaa aoohaa sarab sukhadaataa; sagal ghattaa pratipaare |1| rahaau |

Sant Singh KhalsaHere and hereafter, He is the Giver of all peace. He is the Cherisher of all hearts. ||1||Pause||
Manmohan SinghHere and Here-after God is the Giver of all the comforts and sustains all the Hearts. Pause.
Manmohan Singh (Punjabi)ਇਥੇ ਅਤੇ ਓਥੇ ਵਾਹਿਗੁਰੂ ਸਾਰੇ ਆਰਾਮ ਦੇਣ ਵਾਲਾ ਹੈ ਅਤੇ ਸਾਰਿਆਂ ਦਿਲਾਂ ਨੂੰ ਪਾਲਦਾ ਪੋਸਦਾ ਹੈ। ਠਹਿਰਾਉ।
Fareedkot Teekaਕਿਉਂਕਿ (ਈਹਾਂ ਊਹਾਂ) ਅਰਥਾਤ ਲੋਕ ਪ੍ਰਲੋਕ ਮੇਂ ਸਰਬ ਸੁਖੋਂ ਕਾ ਦਾਤਾ ਹੈ, (ਸਗਲ ਘਟਾ) ਅਰਥਾਤ ਹਸਤੀ ਚੀਟੀ ਪ੍ਰਯੰਤ ਸਰਬ ਕੀ ਪ੍ਰਤਿਪਾਲਾ ਕਰਤਾ ਹੈ॥੧॥ ਰਹਾਉ ॥
Prof. Sahib Singhਉਹ ਪਰਮਾਤਮਾ ਇਸ ਲੋਕ ਵਿਚ ਤੇ ਪਰਲੋਕ ਵਿਚ, ਸਭ ਜੀਵਾਂ ਨੂੰ ਸੁਖ ਦੇਣ ਵਾਲਾ ਹੈ, ਤੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਪ੍ਰਤਿਪਾਰੇ = ਪਾਲਣਾ ਕਰਦਾ ਹੈ ॥੧॥ ਰਹਾਉ ॥

SikhNet (Spanish)porque Él es el Dador de Paz aquí y aquí después, y sostiene todos los corazones. (1-Pausa)

ਮਹਾ ਕਸਟ ਕਾਟੈ ਖਿਨ ਭੀਤਰਿ; ਰਸਨਾ ਨਾਮੁ ਚਿਤਾਰੇ ॥

mahaa kasatt kaattai khin bheetar; rasanaa naam chitaare |

Sant Singh KhalsaHe removes the most terrible pains in an instant, if the tongue repeats His Name.
Manmohan SinghThe great agonies He removes in an instant if the tongue utters His name.
Manmohan Singh (Punjabi)ਭਾਰੇ ਦੁਖੜੇ ਉਹ ਇਕ ਨਿਮਖ ਵਿੱਚ ਨਵਿਰਤ ਕਰ ਦਿੰਦਾ ਹੈ, ਜੇਕਰ ਜਿਹਭਾ ਉਸ ਦੇ ਨਾਮ ਦਾ ਉਚਾਰਨ ਕਰੇ।
Fareedkot Teekaਜਿਨ੍ਹੋਂ ਨੇ ਜਿਹਬਾ ਕਰ ਕੇ ਨਾਮ ਜਪੇ ਹੈਂ ਖਿਨ ਮੇਂ ਤਿਨ ਕੇ ਮਹਾਂ ਕਸ਼ਟ ਕਾਟੇ ਹੈਂ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਆਪਣੀ) ਜੀਭ ਨਾਲ ਉਸ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ, ਉਸ ਮਨੁੱਖ ਦੇ ਉਹ (ਪ੍ਰਭੂ) ਵੱਡੇ ਵੱਡੇ ਕਸ਼ਟ ਇਕ ਖਿਨ ਵਿਚ ਦੂਰ ਕਰ ਦੇਂਦਾ ਹੈ।

ਪਦ ਅਰਥ ਮਹਾ ਕਸਟ = ਵੱਡੇ ਵੱਡੇ ਕਸ਼ਟ। ਰਸਨਾ = ਜੀਭ (ਨਾਲ)।

SikhNet (Spanish)Si tus labios recitan Su Nombre, Él disipa en un instante todas tus penas;

ਸੀਤਲ ਸਾਂਤਿ ਸੂਖ ਹਰਿ ਸਰਣੀ; ਜਲਤੀ ਅਗਨਿ ਨਿਵਾਰੇ ॥੧॥

seetal saant sookh har saranee; jalatee agan nivaare |1|

Sant Singh KhalsaIn the Lord's Sanctuary there is soothing coolness, peace and tranquility. He has extinguished the burning fire. ||1||
Manmohan SinghIn God's refuge are calmness peace and comfort and He extinguished the burning fire.
Manmohan Singh (Punjabi)ਰੱਬ ਦੀ ਸ਼ਰਣਾਗਤ ਅੰਦਰ ਸੀਤਲਤਾ, ਠੰਢ-ਚੈਨ ਅਤੇ ਆਰਾਮ ਹਨ ਅਤੇ ਉਹ ਮਚਦੀ ਹੋਈ ਅੱਗ ਬੁਝਾ ਦੇਂਦਾ ਹੈ।
Fareedkot Teekaਔਰ ਜੋ ਚਿਤ ਕਰ ਨਿਰਗੁਨ ਵਾ ਸਰਗੁਨ ਸਰੂਪ ਕਾ ਚਿੰਤਨ ਕਰਤੇ ਹੈਂ ਔਰ ਹਰੀ ਕੀ ਸਰਣ ਆਏ ਹੈਂ, ਸੋ ਪੁਰਸ ਸਾਂਤਿ ਪਾਇ ਕਰ ਸੀਤਲ ਹੂਏ ਹੈਂ ਔਰ ਸੁਖ ਪਾਇਆ ਹੈ ਔਰ ਜਲਤੀ ਅਗਨੀ ਸੇ ਬਚੇ ਹੈਂ ਸੋਈ ਸਪਸ੍ਟ ਕਰਤੇ ਹੈਂ॥੧॥
Prof. Sahib Singhਜੇਹੜੇ ਮਨੁੱਖ ਉਸ ਹਰੀ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰੋਂ ਉਹ ਹਰੀ (ਤ੍ਰਿਸ਼ਨਾ ਦੀ) ਬਲਦੀ ਅੱਗ ਬੁਝਾ ਦੇਂਦਾ ਹੈ, ਉਹ (ਵਿਕਾਰਾਂ ਦੀ ਅੱਗ ਵਲੋਂ) ਠੰਢੇ-ਠਾਰ ਹੋ ਜਾਂਦੇ ਹਨ, ਉਹਨਾਂ ਦੇ ਅੰਦਰ ਸ਼ਾਂਤੀ ਤੇ ਆਨੰਦ ਹੀ ਆਨੰਦ ਬਣ ਜਾਂਦੇ ਹਨ ॥੧॥

ਪਦ ਅਰਥ ਸੀਤਲ = ਠੰਢਾ। ਜਲਤੀ = ਬਲਦੀ। ਨਿਵਾਰੇ = ਦੂਰ ਕਰਦਾ ਹੈ, ਬੁਝਾ ਦੇਂਦਾ ਹੈ ॥੧॥

SikhNet (Spanish)en Su Refugio hay Calma y Contentamiento y el fuego que te consume es extinguido. (1)

ਗਰਭ ਕੁੰਡ ਨਰਕ ਤੇ ਰਾਖੈ; ਭਵਜਲੁ ਪਾਰਿ ਉਤਾਰੇ ॥

garabh kundd narak te raakhai; bhavajal paar utaare |

Sant Singh KhalsaHe saves us from the hellish pit of the womb, and carries us across the terrifying world-ocean.
Manmohan SinghGod saves man from the hellish pit of the womb and takes him across the fearful ocean.
Manmohan Singh (Punjabi)ਵਾਹਿਗੁਰੂ ਬੰਦੇ ਨੂੰ ਰਹਿਮ ਦੇ ਨਰਕੀ ਟੋਏ ਤੋਂ ਬਚਾਉਂਦਾ ਹੈ ਅਤੇ ਉਸ ਨੂੰ ਡਰਾਉਣੇ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teekaਗਰਭ ਕੁੰਡ ਨਰਕਾਗਨੀ ਸੇ ਰਖ੍ਯਾ ਕਰਤਾ ਹੈ ਔਰ ਸੰਸਾਰ ਸਮੁੰਦਰ ਸੇ ਪਾਰ ਉਤਾਰਤਾ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਮਾਂ ਦੇ ਪੇਟ ਦੇ ਨਰਕ-ਕੁੰਡ ਤੋਂ ਬਚਾ ਲੈਂਦਾ ਹੈ। ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।

ਪਦ ਅਰਥ ਗਰਭ = ਮਾਂ ਦਾ ਪੇਟ। ਤੇ = ਤੋਂ। ਰਾਖੈ = ਰੱਖਿਆ ਕਰਦਾ ਹੈ।

SikhNet (Spanish)Él te salva del fuego del vientre y te conduce a través del mar de miedo,

ਚਰਨ ਕਮਲ ਆਰਾਧਤ ਮਨ ਮਹਿ; ਜਮ ਕੀ ਤ੍ਰਾਸ ਬਿਦਾਰੇ ॥੨॥

charan kamal aaraadhat man meh; jam kee traas bidaare |2|

Sant Singh KhalsaAdoring His Lotus Feet in the mind, the fear of death is banished. ||2||
Manmohan SinghBy dwelling over The Lord's Lotus feet in his mind he banishes the fear of Death's courier.
Manmohan Singh (Punjabi)ਸਾਈਂ ਦੇ ਕੰਵਲ ਰੂਪੀ ਚਰਣਾ ਦਾ ਆਪਣੇ ਚਿੱਤ ਵਿੱਚ ਧਿਆਨ ਧਾਰਨ ਦੁਆਰਾ ਉਹ ਮੌਤ ਦੇ ਦੂਤ ਦਾ ਡਰ ਦੂਰ ਕਰ ਦਿੰਦਾ ਹੈ।
Fareedkot Teekaਜੋ ਮਨ ਮੇਂ ਚਰਨ ਕਮਲ ਅਰਾਧਤਾ ਹੈ ਤਿਸ ਕਾ ਜਮ ਕਾ (ਤ੍ਰਾਸ) ਭਯ ਔਰ ਪੀੜਾ ਨਿਵਿਰਤ ਕਰਤਾ ਹੈ॥੨॥
Prof. Sahib Singhਪਰਮਾਤਮਾ ਦੇ ਸੋਹਣੇ ਚਰਨ ਮਨ ਵਿਚ ਆਰਾਧਿਆਂ ਉਹ ਮੌਤ ਦਾ ਸਹਮ ਦੂਰ ਕਰ ਦੇਂਦਾ ਹੈ ॥੨॥

ਪਦ ਅਰਥ ਆਰਾਧਤ = ਸਿਮਰਦਿਆਂ। ਤ੍ਰਾਸ = ਡਰ। ਬਿਦਾਰੇ = ਦੂਰ ਕਰਦਾ ਹੈ, ਪਾੜ ਦੇਂਦਾ ਹੈ ॥੨॥

SikhNet (Spanish)y el miedo a la muerte desaparece si en tu mente habitas en Sus Pies de Loto.(2)

ਪੂਰਨ ਪਾਰਬ੍ਰਹਮ ਪਰਮੇਸੁਰ; ਊਚਾ ਅਗਮ ਅਪਾਰੇ ॥

pooran paarabraham paramesur; aoochaa agam apaare |

Sant Singh KhalsaHe is the Perfect, Supreme Lord God, the Transcendent Lord, lofty, unfathomable and infinite.
Manmohan SinghThe Lord is perfect, Transcendent Exalted High Inscrutable and Infinite.
Manmohan Singh (Punjabi)ਸਾਹਿਬ ਮੁਕੰਮਲ, ਉਨੱਤ, ਉਤਕ੍ਰਿਸ਼ਟਤ ਬੁਲੰਦ ਅਖੋਜ ਅਤੇ ਬੇਅੰਤ ਹੈ।
Fareedkot Teekaਜੋ ਪੂਰਨ ਔਰ ਪਾਰਬ੍ਰਹਮ ਪੁਨਾ ਪਰਮੇਸ੍ਵਰ ਤਥਾ ਊਚਾ ਅਗਮ ਔਰ ਪਾਰ ਉਰਾਰ ਸੇ ਰਹਤ ਹੈ ਅਰਥਾਤ ਬਿਅੰਤ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਸਰਬ-ਵਿਆਪਕ ਹੈ, ਸਭ ਤੋਂ ਉੱਚਾ ਮਾਲਕ ਹੈ, ਅਪਹੁੰਚ ਹੈ, ਬੇਅੰਤ ਹੈ।

ਪਦ ਅਰਥ ਅਗਮ = ਅਪਹੁੰਚ। ਅਪਾਰ = ਬੇਅੰਤ।

SikhNet (Spanish)El Señor es Perfecto, Trascendente, Dios Supremo, lo más Alto de lo alto, Incomprensible e Infinito.

ਗੁਣ ਗਾਵਤ. ਧਿਆਵਤ ਸੁਖ ਸਾਗਰ; ਜੂਏ ਜਨਮੁ ਨ ਹਾਰੇ ॥੩॥

gun gaavat. dhiaavat sukh saagar; jooe janam na haare |3|

Sant Singh KhalsaSinging His Glorious Praises, and meditating on the Ocean of peace, one's life is not lost in the gamble. ||3||
Manmohan SinghBy eulogising and remembering the Ocean of Peace life is not squandered away in gamble.
Manmohan Singh (Punjabi)ਆਰਾਮ ਦੇ ਸਮੁੰਦਰ ਦੀ ਪਰਸੰਸਾ ਅਤੇ ਸਿਮਰਨ ਕਰਨ ਦੁਆਰਾ ਜੀਵਨ ਜੂਏ ਵਿੱਚ ਹਾਰਿਆਂ ਨਹੀਂ ਜਾਂਦਾ।
Fareedkot Teekaਜੋ ਐਸੇ ਸੁਖ ਸਾਗਰ ਕੇ ਗੁਣੋਂ ਕੋ ਗਾਵਤੇ ਹੈਂ ਔਰ ਧਿਆਨੁ ਕਰਤੇ ਹੈਂ, ਸੋ ਪੁਰਸ (ਜੂਏ) ਛਲ ਰੂਪ ਬਿਖਿਓਂ ਮੇਂ ਜਨਮ ਕੋ ਨਹੀਂ ਹਾਰਤੇ॥੩॥☬ਪ੍ਰਸ਼ਨ: ਗੁਣੋਂ ਕੋ ਕੈਸੇ ਗਾਵੈ?☬ਉੱਤਰ: ਐਸੇ ਬੇਨਤੀ ਕਰੇ:
Prof. Sahib Singhਉਸ ਸੁਖਾਂ ਦੇ ਸਮੁੰਦਰ ਪ੍ਰਭੂ ਦੇ ਗੁਣ ਗਾਵਿਆਂ ਤੇ ਨਾਮ ਆਰਾਧਿਆਂ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਨਹੀਂ ਗਵਾ ਜਾਂਦਾ ॥੩॥

ਪਦ ਅਰਥ ਸੁਖ ਸਾਗਰ = ਸੁਖਾਂ ਦਾ ਸਮੁੰਦਰ। ਜੂਏ ਨ ਹਾਰੇ = ਜੂਏ ਵਿਚ ਨਹੀਂ ਹਾਰਦਾ, ਵਿਅਰਥ ਨਹੀਂ ਗਵਾਂਦਾ ॥੩॥

SikhNet (Spanish)Aquél que habita en la Alabanza de este Océano de Paz, nunca desperdicia su vida en un vano juego de azar.(3)

ਕਾਮਿ ਕ੍ਰੋਧਿ ਲੋਭਿ ਮੋਹਿ. ਮਨੁ ਲੀਨੋ; ਨਿਰਗੁਣ ਕੇ ਦਾਤਾਰੇ ॥

kaam krodh lobh mohi. man leeno; niragun ke daataare |

Sant Singh KhalsaMy mind is engrossed in sexual desire, anger, greed and attachment, O Giver to the unworthy.
Manmohan SinghO the Beneficent Lord is the meritless, my mind is engrossed in lust, wrath, avarice and worldly love.
Manmohan Singh (Punjabi)ਹੇ ਗੁਣ-ਵਿਹੁਣ ਦੇ ਉਦਾਰ-ਚਿੱਤ ਸਾਹਿਬ! ਮੇਰਾ ਚਿੱਤ ਭੋਗ-ਬਿਲਾਸ, ਗੁੱਸੇ, ਲਾਲਚ ਅਤੇ ਸੰਸਾਰੀ ਮਮਤਾ ਅੰਦਰ ਖਚਤ ਹੋਇਆ ਹੋਇਆ ਹੈ।
Fareedkot Teekaਹੇ ਨਿਰਗੁਨੋਂ ਕੇ ਦਾਤ ਦੇਣੇ ਵਾਲੇ! ਮੇਰਾ ਮਨ ਕਾਮ, ਕ੍ਰੋਧ, ਲੋਭ, ਮੋਹ, ਮੇਂ ਲੀਨ ਹੋ ਰਹਾ ਹੈ॥
Prof. Sahib Singhਹੇ (ਮੈਂ) ਗੁਣ-ਹੀਣ ਦੇ ਦਾਤਾਰ! ਮੇਰਾ ਮਨ ਕਾਮ ਵਿਚ, ਕਰੋਧ ਵਿਚ, ਲੋਭ ਵਿਚ, ਮੋਹ ਵਿਚ ਫਸਿਆ ਪਿਆ ਹੈ।

ਪਦ ਅਰਥ ਕਾਮਿ = ਕਾਮ ਵਿਚ। ਮੋਹਿ = ਮੋਹ ਵਿਚ। ਲੀਨੋ = ਲੀਨ, ਗ਼ਰਕ। ਨਿਰਗੁਣ = ਗੁਣ-ਹੀਣ। ਦਾਤਾਰੇ = ਹੇ ਦਾਤੇ!

SikhNet (Spanish)Oh Señor, Benevolente con aquéllos que no tienen mérito, mi mente está aferrada a la lujuria, al enojo, a la avaricia y al apego.

ਕਰਿ ਕਿਰਪਾ ਅਪੁਨੋ ਨਾਮੁ ਦੀਜੈ; ਨਾਨਕ ਸਦ ਬਲਿਹਾਰੇ ॥੪॥੧॥੧੩੮॥

kar kirapaa apuno naam deejai; naanak sad balihaare |4|1|138|

Sant Singh KhalsaPlease grant Your Grace, and bless me with Your Name; Nanak is forever a sacrifice to You. ||4||1||138||
Manmohan SinghShow mercy unto Nanak and bless him with Thine Name. He is ever a sacrifice unto Thee.
Manmohan Singh (Punjabi)ਨਾਨਕ ਤੇ ਰਹਿਮਤ ਧਾਰ ਅਤੇ ਉਸ ਨੂੰ ਆਪਣੇ ਨਾਮ ਦੀ ਦਾਤ ਦੇ। ਉਹ ਸਦੀਵ ਹੀ, ਤੇਰੇ ਉਤੋਂ ਘੋਲੀ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕ੍ਰਿਪਾ ਕਰ ਕੇ ਅਪਨਾ ਨਾਮ ਦੇਵੋ, ਮੈਂ ਸਦਾ ਬਲਿਹਾਰ ਜਾਤਾ ਹੂੰ॥੪॥੧॥੧੩੮॥☬ਸੰਸਾਰ ਕੇ ਪਦਾਰਥੋਂ ਸੇ ਵੈਰਾਗ ਦੇਖਾਇ ਕਰ ਭਗਤੀ ਕਾ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ)-ਮਿਹਰ ਕਰ, ਮੈਨੂੰ ਆਪਣਾ ਨਾਮ ਬਖ਼ਸ਼, ਮੈਂ ਤੈਥੋਂ ਸਦਾ ਕੁਰਬਾਨ ਜਾਂਦਾ ਹਾਂ ॥੪॥੧॥੧੩੮॥

ਪਦ ਅਰਥ ਸਦ = ਸਦਾ। ਬਲਿਹਾਰੇ = ਕੁਰਬਾਨ ॥੪॥

SikhNet (Spanish)Bendice a Nanak con Tu Nombre para que Él ofrezca siempre su ser en sacrificio a Ti.(4-1-138)
Answers quote the Granth verbatim with Ang citations. AI commentary is not Gurbani and not a religious ruling.