ੴ

ਸਿੱਖਬਾਣੀ · SikhBani

Ang 210

Sri Guru Granth Sahib · Raag Gauree · 4 shabads, 44 lines
Translations
Shabad Guru Arjan Dev Ji Raag Gauree

ਰਾਗੁ ਗਉੜੀ₁ ਪੂਰਬੀ ਮਹਲਾ ੫ ॥

raag gaurree₁ poorabee mahalaa 5 |

Sant Singh KhalsaRaag Gauree Poorbee, Fifth Mehl:
Manmohan SinghRag Gauri Purbi 5th Guru.
Manmohan Singh (Punjabi)ਰਾਗੁ ਗਊੜੀ ਪੂਰਬੀ ਪਾਤਸ਼ਾਹੀ ਪੰਜਵੀ।
Prof. Sahib Singhਰਾਗ ਗਉੜੀ-ਪੂਰਬੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Gauri Purbi, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the favour of the True Guru, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru

ਹਰਿ ਹਰਿ; ਕਬਹੂ. ਨ ਮਨਹੁ ਬਿਸਾਰੇ ॥

har har; kabahoo. na manahu bisaare |

Sant Singh KhalsaNever forget the Lord, Har, Har, from your mind.
Manmohan SinghNever forget the Lord God from Thy Mind.
Manmohan Singh (Punjabi)ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਨੂੰ ਕਦੇ ਵੀ ਨਾਂ ਭੁੱਲ।
Fareedkot Teekaਹੇ ਭਾਈ! ਭਗਤੋਂ ਕੇ ਦੁਖ ਹਰਿਤਾ ਹਰੀ ਕੋ ਅਪਨੇ ਮਨ ਸੇ ਕਬੀ ਨ ਭੁਲਾਓ॥
Prof. Sahib Singh(ਹੇ ਭਾਈ!) ਕਦੇ ਭੀ ਪਰਮਾਤਮਾ ਨੂੰ ਆਪਣੇ ਮਨ ਤੋਂ ਨਾਹ ਵਿਸਾਰ।

ਪਦ ਅਰਥ ਮਨਹੁ = ਮਨ ਤੋਂ। ਵਿਸਾਰੇ = ਬਿਸਾਰਿ, ਭੁਲਾਓ।

SikhNet (Spanish)No te olvides nunca del Señor en tu mente,

ਈਹਾ ਊਹਾ ਸਰਬ ਸੁਖਦਾਤਾ; ਸਗਲ ਘਟਾ ਪ੍ਰਤਿਪਾਰੇ ॥੧॥ ਰਹਾਉ ॥

eehaa aoohaa sarab sukhadaataa; sagal ghattaa pratipaare |1| rahaau |

Sant Singh KhalsaHere and hereafter, He is the Giver of all peace. He is the Cherisher of all hearts. ||1||Pause||
Manmohan SinghHere and Here-after God is the Giver of all the comforts and sustains all the Hearts. Pause.
Manmohan Singh (Punjabi)ਇਥੇ ਅਤੇ ਓਥੇ ਵਾਹਿਗੁਰੂ ਸਾਰੇ ਆਰਾਮ ਦੇਣ ਵਾਲਾ ਹੈ ਅਤੇ ਸਾਰਿਆਂ ਦਿਲਾਂ ਨੂੰ ਪਾਲਦਾ ਪੋਸਦਾ ਹੈ। ਠਹਿਰਾਉ।
Fareedkot Teekaਕਿਉਂਕਿ (ਈਹਾਂ ਊਹਾਂ) ਅਰਥਾਤ ਲੋਕ ਪ੍ਰਲੋਕ ਮੇਂ ਸਰਬ ਸੁਖੋਂ ਕਾ ਦਾਤਾ ਹੈ, (ਸਗਲ ਘਟਾ) ਅਰਥਾਤ ਹਸਤੀ ਚੀਟੀ ਪ੍ਰਯੰਤ ਸਰਬ ਕੀ ਪ੍ਰਤਿਪਾਲਾ ਕਰਤਾ ਹੈ॥੧॥ ਰਹਾਉ ॥
Prof. Sahib Singhਉਹ ਪਰਮਾਤਮਾ ਇਸ ਲੋਕ ਵਿਚ ਤੇ ਪਰਲੋਕ ਵਿਚ, ਸਭ ਜੀਵਾਂ ਨੂੰ ਸੁਖ ਦੇਣ ਵਾਲਾ ਹੈ, ਤੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਪ੍ਰਤਿਪਾਰੇ = ਪਾਲਣਾ ਕਰਦਾ ਹੈ ॥੧॥ ਰਹਾਉ ॥

SikhNet (Spanish)porque Él es el Dador de Paz aquí y aquí después, y sostiene todos los corazones. (1-Pausa)

ਮਹਾ ਕਸਟ ਕਾਟੈ ਖਿਨ ਭੀਤਰਿ; ਰਸਨਾ ਨਾਮੁ ਚਿਤਾਰੇ ॥

mahaa kasatt kaattai khin bheetar; rasanaa naam chitaare |

Sant Singh KhalsaHe removes the most terrible pains in an instant, if the tongue repeats His Name.
Manmohan SinghThe great agonies He removes in an instant if the tongue utters His name.
Manmohan Singh (Punjabi)ਭਾਰੇ ਦੁਖੜੇ ਉਹ ਇਕ ਨਿਮਖ ਵਿੱਚ ਨਵਿਰਤ ਕਰ ਦਿੰਦਾ ਹੈ, ਜੇਕਰ ਜਿਹਭਾ ਉਸ ਦੇ ਨਾਮ ਦਾ ਉਚਾਰਨ ਕਰੇ।
Fareedkot Teekaਜਿਨ੍ਹੋਂ ਨੇ ਜਿਹਬਾ ਕਰ ਕੇ ਨਾਮ ਜਪੇ ਹੈਂ ਖਿਨ ਮੇਂ ਤਿਨ ਕੇ ਮਹਾਂ ਕਸ਼ਟ ਕਾਟੇ ਹੈਂ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਆਪਣੀ) ਜੀਭ ਨਾਲ ਉਸ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ, ਉਸ ਮਨੁੱਖ ਦੇ ਉਹ (ਪ੍ਰਭੂ) ਵੱਡੇ ਵੱਡੇ ਕਸ਼ਟ ਇਕ ਖਿਨ ਵਿਚ ਦੂਰ ਕਰ ਦੇਂਦਾ ਹੈ।

ਪਦ ਅਰਥ ਮਹਾ ਕਸਟ = ਵੱਡੇ ਵੱਡੇ ਕਸ਼ਟ। ਰਸਨਾ = ਜੀਭ (ਨਾਲ)।

SikhNet (Spanish)Si tus labios recitan Su Nombre, Él disipa en un instante todas tus penas;

ਸੀਤਲ ਸਾਂਤਿ ਸੂਖ ਹਰਿ ਸਰਣੀ; ਜਲਤੀ ਅਗਨਿ ਨਿਵਾਰੇ ॥੧॥

seetal saant sookh har saranee; jalatee agan nivaare |1|

Sant Singh KhalsaIn the Lord's Sanctuary there is soothing coolness, peace and tranquility. He has extinguished the burning fire. ||1||
Manmohan SinghIn God's refuge are calmness peace and comfort and He extinguished the burning fire.
Manmohan Singh (Punjabi)ਰੱਬ ਦੀ ਸ਼ਰਣਾਗਤ ਅੰਦਰ ਸੀਤਲਤਾ, ਠੰਢ-ਚੈਨ ਅਤੇ ਆਰਾਮ ਹਨ ਅਤੇ ਉਹ ਮਚਦੀ ਹੋਈ ਅੱਗ ਬੁਝਾ ਦੇਂਦਾ ਹੈ।
Fareedkot Teekaਔਰ ਜੋ ਚਿਤ ਕਰ ਨਿਰਗੁਨ ਵਾ ਸਰਗੁਨ ਸਰੂਪ ਕਾ ਚਿੰਤਨ ਕਰਤੇ ਹੈਂ ਔਰ ਹਰੀ ਕੀ ਸਰਣ ਆਏ ਹੈਂ, ਸੋ ਪੁਰਸ ਸਾਂਤਿ ਪਾਇ ਕਰ ਸੀਤਲ ਹੂਏ ਹੈਂ ਔਰ ਸੁਖ ਪਾਇਆ ਹੈ ਔਰ ਜਲਤੀ ਅਗਨੀ ਸੇ ਬਚੇ ਹੈਂ ਸੋਈ ਸਪਸ੍ਟ ਕਰਤੇ ਹੈਂ॥੧॥
Prof. Sahib Singhਜੇਹੜੇ ਮਨੁੱਖ ਉਸ ਹਰੀ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰੋਂ ਉਹ ਹਰੀ (ਤ੍ਰਿਸ਼ਨਾ ਦੀ) ਬਲਦੀ ਅੱਗ ਬੁਝਾ ਦੇਂਦਾ ਹੈ, ਉਹ (ਵਿਕਾਰਾਂ ਦੀ ਅੱਗ ਵਲੋਂ) ਠੰਢੇ-ਠਾਰ ਹੋ ਜਾਂਦੇ ਹਨ, ਉਹਨਾਂ ਦੇ ਅੰਦਰ ਸ਼ਾਂਤੀ ਤੇ ਆਨੰਦ ਹੀ ਆਨੰਦ ਬਣ ਜਾਂਦੇ ਹਨ ॥੧॥

ਪਦ ਅਰਥ ਸੀਤਲ = ਠੰਢਾ। ਜਲਤੀ = ਬਲਦੀ। ਨਿਵਾਰੇ = ਦੂਰ ਕਰਦਾ ਹੈ, ਬੁਝਾ ਦੇਂਦਾ ਹੈ ॥੧॥

SikhNet (Spanish)en Su Refugio hay Calma y Contentamiento y el fuego que te consume es extinguido. (1)

ਗਰਭ ਕੁੰਡ ਨਰਕ ਤੇ ਰਾਖੈ; ਭਵਜਲੁ ਪਾਰਿ ਉਤਾਰੇ ॥

garabh kundd narak te raakhai; bhavajal paar utaare |

Sant Singh KhalsaHe saves us from the hellish pit of the womb, and carries us across the terrifying world-ocean.
Manmohan SinghGod saves man from the hellish pit of the womb and takes him across the fearful ocean.
Manmohan Singh (Punjabi)ਵਾਹਿਗੁਰੂ ਬੰਦੇ ਨੂੰ ਰਹਿਮ ਦੇ ਨਰਕੀ ਟੋਏ ਤੋਂ ਬਚਾਉਂਦਾ ਹੈ ਅਤੇ ਉਸ ਨੂੰ ਡਰਾਉਣੇ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teekaਗਰਭ ਕੁੰਡ ਨਰਕਾਗਨੀ ਸੇ ਰਖ੍ਯਾ ਕਰਤਾ ਹੈ ਔਰ ਸੰਸਾਰ ਸਮੁੰਦਰ ਸੇ ਪਾਰ ਉਤਾਰਤਾ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਮਾਂ ਦੇ ਪੇਟ ਦੇ ਨਰਕ-ਕੁੰਡ ਤੋਂ ਬਚਾ ਲੈਂਦਾ ਹੈ। ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।

ਪਦ ਅਰਥ ਗਰਭ = ਮਾਂ ਦਾ ਪੇਟ। ਤੇ = ਤੋਂ। ਰਾਖੈ = ਰੱਖਿਆ ਕਰਦਾ ਹੈ।

SikhNet (Spanish)Él te salva del fuego del vientre y te conduce a través del mar de miedo,

ਚਰਨ ਕਮਲ ਆਰਾਧਤ ਮਨ ਮਹਿ; ਜਮ ਕੀ ਤ੍ਰਾਸ ਬਿਦਾਰੇ ॥੨॥

charan kamal aaraadhat man meh; jam kee traas bidaare |2|

Sant Singh KhalsaAdoring His Lotus Feet in the mind, the fear of death is banished. ||2||
Manmohan SinghBy dwelling over The Lord's Lotus feet in his mind he banishes the fear of Death's courier.
Manmohan Singh (Punjabi)ਸਾਈਂ ਦੇ ਕੰਵਲ ਰੂਪੀ ਚਰਣਾ ਦਾ ਆਪਣੇ ਚਿੱਤ ਵਿੱਚ ਧਿਆਨ ਧਾਰਨ ਦੁਆਰਾ ਉਹ ਮੌਤ ਦੇ ਦੂਤ ਦਾ ਡਰ ਦੂਰ ਕਰ ਦਿੰਦਾ ਹੈ।
Fareedkot Teekaਜੋ ਮਨ ਮੇਂ ਚਰਨ ਕਮਲ ਅਰਾਧਤਾ ਹੈ ਤਿਸ ਕਾ ਜਮ ਕਾ (ਤ੍ਰਾਸ) ਭਯ ਔਰ ਪੀੜਾ ਨਿਵਿਰਤ ਕਰਤਾ ਹੈ॥੨॥
Prof. Sahib Singhਪਰਮਾਤਮਾ ਦੇ ਸੋਹਣੇ ਚਰਨ ਮਨ ਵਿਚ ਆਰਾਧਿਆਂ ਉਹ ਮੌਤ ਦਾ ਸਹਮ ਦੂਰ ਕਰ ਦੇਂਦਾ ਹੈ ॥੨॥

ਪਦ ਅਰਥ ਆਰਾਧਤ = ਸਿਮਰਦਿਆਂ। ਤ੍ਰਾਸ = ਡਰ। ਬਿਦਾਰੇ = ਦੂਰ ਕਰਦਾ ਹੈ, ਪਾੜ ਦੇਂਦਾ ਹੈ ॥੨॥

SikhNet (Spanish)y el miedo a la muerte desaparece si en tu mente habitas en Sus Pies de Loto.(2)

ਪੂਰਨ ਪਾਰਬ੍ਰਹਮ ਪਰਮੇਸੁਰ; ਊਚਾ ਅਗਮ ਅਪਾਰੇ ॥

pooran paarabraham paramesur; aoochaa agam apaare |

Sant Singh KhalsaHe is the Perfect, Supreme Lord God, the Transcendent Lord, lofty, unfathomable and infinite.
Manmohan SinghThe Lord is perfect, Transcendent Exalted High Inscrutable and Infinite.
Manmohan Singh (Punjabi)ਸਾਹਿਬ ਮੁਕੰਮਲ, ਉਨੱਤ, ਉਤਕ੍ਰਿਸ਼ਟਤ ਬੁਲੰਦ ਅਖੋਜ ਅਤੇ ਬੇਅੰਤ ਹੈ।
Fareedkot Teekaਜੋ ਪੂਰਨ ਔਰ ਪਾਰਬ੍ਰਹਮ ਪੁਨਾ ਪਰਮੇਸ੍ਵਰ ਤਥਾ ਊਚਾ ਅਗਮ ਔਰ ਪਾਰ ਉਰਾਰ ਸੇ ਰਹਤ ਹੈ ਅਰਥਾਤ ਬਿਅੰਤ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਸਰਬ-ਵਿਆਪਕ ਹੈ, ਸਭ ਤੋਂ ਉੱਚਾ ਮਾਲਕ ਹੈ, ਅਪਹੁੰਚ ਹੈ, ਬੇਅੰਤ ਹੈ।

ਪਦ ਅਰਥ ਅਗਮ = ਅਪਹੁੰਚ। ਅਪਾਰ = ਬੇਅੰਤ।

SikhNet (Spanish)El Señor es Perfecto, Trascendente, Dios Supremo, lo más Alto de lo alto, Incomprensible e Infinito.

ਗੁਣ ਗਾਵਤ. ਧਿਆਵਤ ਸੁਖ ਸਾਗਰ; ਜੂਏ ਜਨਮੁ ਨ ਹਾਰੇ ॥੩॥

gun gaavat. dhiaavat sukh saagar; jooe janam na haare |3|

Sant Singh KhalsaSinging His Glorious Praises, and meditating on the Ocean of peace, one's life is not lost in the gamble. ||3||
Manmohan SinghBy eulogising and remembering the Ocean of Peace life is not squandered away in gamble.
Manmohan Singh (Punjabi)ਆਰਾਮ ਦੇ ਸਮੁੰਦਰ ਦੀ ਪਰਸੰਸਾ ਅਤੇ ਸਿਮਰਨ ਕਰਨ ਦੁਆਰਾ ਜੀਵਨ ਜੂਏ ਵਿੱਚ ਹਾਰਿਆਂ ਨਹੀਂ ਜਾਂਦਾ।
Fareedkot Teekaਜੋ ਐਸੇ ਸੁਖ ਸਾਗਰ ਕੇ ਗੁਣੋਂ ਕੋ ਗਾਵਤੇ ਹੈਂ ਔਰ ਧਿਆਨੁ ਕਰਤੇ ਹੈਂ, ਸੋ ਪੁਰਸ (ਜੂਏ) ਛਲ ਰੂਪ ਬਿਖਿਓਂ ਮੇਂ ਜਨਮ ਕੋ ਨਹੀਂ ਹਾਰਤੇ॥੩॥☬ਪ੍ਰਸ਼ਨ: ਗੁਣੋਂ ਕੋ ਕੈਸੇ ਗਾਵੈ?☬ਉੱਤਰ: ਐਸੇ ਬੇਨਤੀ ਕਰੇ:
Prof. Sahib Singhਉਸ ਸੁਖਾਂ ਦੇ ਸਮੁੰਦਰ ਪ੍ਰਭੂ ਦੇ ਗੁਣ ਗਾਵਿਆਂ ਤੇ ਨਾਮ ਆਰਾਧਿਆਂ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਨਹੀਂ ਗਵਾ ਜਾਂਦਾ ॥੩॥

ਪਦ ਅਰਥ ਸੁਖ ਸਾਗਰ = ਸੁਖਾਂ ਦਾ ਸਮੁੰਦਰ। ਜੂਏ ਨ ਹਾਰੇ = ਜੂਏ ਵਿਚ ਨਹੀਂ ਹਾਰਦਾ, ਵਿਅਰਥ ਨਹੀਂ ਗਵਾਂਦਾ ॥੩॥

SikhNet (Spanish)Aquél que habita en la Alabanza de este Océano de Paz, nunca desperdicia su vida en un vano juego de azar.(3)

ਕਾਮਿ ਕ੍ਰੋਧਿ ਲੋਭਿ ਮੋਹਿ. ਮਨੁ ਲੀਨੋ; ਨਿਰਗੁਣ ਕੇ ਦਾਤਾਰੇ ॥

kaam krodh lobh mohi. man leeno; niragun ke daataare |

Sant Singh KhalsaMy mind is engrossed in sexual desire, anger, greed and attachment, O Giver to the unworthy.
Manmohan SinghO the Beneficent Lord is the meritless, my mind is engrossed in lust, wrath, avarice and worldly love.
Manmohan Singh (Punjabi)ਹੇ ਗੁਣ-ਵਿਹੁਣ ਦੇ ਉਦਾਰ-ਚਿੱਤ ਸਾਹਿਬ! ਮੇਰਾ ਚਿੱਤ ਭੋਗ-ਬਿਲਾਸ, ਗੁੱਸੇ, ਲਾਲਚ ਅਤੇ ਸੰਸਾਰੀ ਮਮਤਾ ਅੰਦਰ ਖਚਤ ਹੋਇਆ ਹੋਇਆ ਹੈ।
Fareedkot Teekaਹੇ ਨਿਰਗੁਨੋਂ ਕੇ ਦਾਤ ਦੇਣੇ ਵਾਲੇ! ਮੇਰਾ ਮਨ ਕਾਮ, ਕ੍ਰੋਧ, ਲੋਭ, ਮੋਹ, ਮੇਂ ਲੀਨ ਹੋ ਰਹਾ ਹੈ॥
Prof. Sahib Singhਹੇ (ਮੈਂ) ਗੁਣ-ਹੀਣ ਦੇ ਦਾਤਾਰ! ਮੇਰਾ ਮਨ ਕਾਮ ਵਿਚ, ਕਰੋਧ ਵਿਚ, ਲੋਭ ਵਿਚ, ਮੋਹ ਵਿਚ ਫਸਿਆ ਪਿਆ ਹੈ।

ਪਦ ਅਰਥ ਕਾਮਿ = ਕਾਮ ਵਿਚ। ਮੋਹਿ = ਮੋਹ ਵਿਚ। ਲੀਨੋ = ਲੀਨ, ਗ਼ਰਕ। ਨਿਰਗੁਣ = ਗੁਣ-ਹੀਣ। ਦਾਤਾਰੇ = ਹੇ ਦਾਤੇ!

SikhNet (Spanish)Oh Señor, Benevolente con aquéllos que no tienen mérito, mi mente está aferrada a la lujuria, al enojo, a la avaricia y al apego.

ਕਰਿ ਕਿਰਪਾ ਅਪੁਨੋ ਨਾਮੁ ਦੀਜੈ; ਨਾਨਕ ਸਦ ਬਲਿਹਾਰੇ ॥੪॥੧॥੧੩੮॥

kar kirapaa apuno naam deejai; naanak sad balihaare |4|1|138|

Sant Singh KhalsaPlease grant Your Grace, and bless me with Your Name; Nanak is forever a sacrifice to You. ||4||1||138||
Manmohan SinghShow mercy unto Nanak and bless him with Thine Name. He is ever a sacrifice unto Thee.
Manmohan Singh (Punjabi)ਨਾਨਕ ਤੇ ਰਹਿਮਤ ਧਾਰ ਅਤੇ ਉਸ ਨੂੰ ਆਪਣੇ ਨਾਮ ਦੀ ਦਾਤ ਦੇ। ਉਹ ਸਦੀਵ ਹੀ, ਤੇਰੇ ਉਤੋਂ ਘੋਲੀ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕ੍ਰਿਪਾ ਕਰ ਕੇ ਅਪਨਾ ਨਾਮ ਦੇਵੋ, ਮੈਂ ਸਦਾ ਬਲਿਹਾਰ ਜਾਤਾ ਹੂੰ॥੪॥੧॥੧੩੮॥☬ਸੰਸਾਰ ਕੇ ਪਦਾਰਥੋਂ ਸੇ ਵੈਰਾਗ ਦੇਖਾਇ ਕਰ ਭਗਤੀ ਕਾ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ)-ਮਿਹਰ ਕਰ, ਮੈਨੂੰ ਆਪਣਾ ਨਾਮ ਬਖ਼ਸ਼, ਮੈਂ ਤੈਥੋਂ ਸਦਾ ਕੁਰਬਾਨ ਜਾਂਦਾ ਹਾਂ ॥੪॥੧॥੧੩੮॥

ਪਦ ਅਰਥ ਸਦ = ਸਦਾ। ਬਲਿਹਾਰੇ = ਕੁਰਬਾਨ ॥੪॥

SikhNet (Spanish)Bendice a Nanak con Tu Nombre para que Él ofrezca siempre su ser en sacrificio a Ti.(4-1-138)

Open this shabad →

Shabad Guru Arjan Dev Ji Raag Gauree

ਰਾਗੁ ਗਉੜੀ ਚੇਤੀ₁ ਮਹਲਾ ੫ ॥

raag gaurree chetee₁ mahalaa 5 |

Sant Singh KhalsaRaag Gauree Chaytee, Fifth Mehl:
Manmohan SinghMeasure Gauri Cheti 5th Guru.
Manmohan Singh (Punjabi)ਰਾਗ ਗਊੜੀ ਚੇਤੀ ਪਾਤਸ਼ਾਹੀ ਪੰਜਵੀ।
Prof. Sahib Singhਰਾਗ ਗਉੜੀ-ਚੇਤੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Gauri Cheti, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the favour of the True Guru, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru

ਸੁਖੁ ਨਾਹੀ ਰੇ; ਹਰਿ ਭਗਤਿ ਬਿਨਾ ॥

sukh naahee re; har bhagat binaa |

Sant Singh KhalsaThere is no peace without devotional worship of the Lord.
Manmohan SinghThere is no peace O mortal without the devotional service of God.
Manmohan Singh (Punjabi)ਕੋਈ ਆਰਾਮ ਨਹੀਂ ਹੈ ਪ੍ਰਾਣੀ! ਬਗੈਰ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਦੇ।
Fareedkot Teekaਹੇ ਭਾਈ! ਹਰੀ ਕੀ ਭਗਤੀ ਕਰੇ ਬਿਨਾ ਸੁਖ ਨਹੀਂ ਹੋਤਾ॥
Prof. Sahib Singh(ਹੇ ਭਾਈ!) ਪਰਮਾਤਮਾ ਦੀ ਭਗਤੀ ਤੋਂ ਬਿਨਾ (ਹੋਰ ਕਿਸੇ ਤਰੀਕੇ ਨਾਲ) ਸੁਖ ਨਹੀਂ ਮਿਲ ਸਕਦਾ।

ਪਦ ਅਰਥ ਰੇ = ਹੇ ਭਾਈ!

SikhNet (Spanish)No hay Paz sin la Alabanza del Señor;

ਜੀਤਿ ਜਨਮੁ ਇਹੁ ਰਤਨੁ ਅਮੋਲਕੁ; ਸਾਧਸੰਗਤਿ, ਜਪਿ ਇਕ ਖਿਨਾ ॥੧॥ ਰਹਾਉ ॥

jeet janam ihu ratan amolak; saadhasangat, jap ik khinaa |1| rahaau |

Sant Singh KhalsaBe victorious, and win the priceless jewel of this human life, by meditating on Him in the Saadh Sangat, the Company of the Holy, even for an instant. ||1||Pause||
Manmohan SinghWin for thyself this invaluable gem of him, an life by remembering God even for a moment in the Society of Saints. Pause.
Manmohan Singh (Punjabi)ਸਤਿ ਸੰਗਤਿ ਅੰਦਰ ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦਾ ਸਿਮਰਨ ਕਰ ਕੇ ਮਨੁੱਖੀ ਜੀਵਨ ਦਾ ਇਹੁ ਅਣਮੁੱਲਾ ਜਵੇਹਰ ਜਿੱਤ ਲੈ। ਠਹਿਰਾਉ।
Fareedkot Teekaਤਾਂ ਤੇ ਸੰਤੋਂ ਕੇ ਸੰਗ ਦ੍ਵਾਰਾ ਏਕ ਖਿਨ ਮਾਤ੍ਰ ਹੀ ਨਾਮ ਜਪ ਕਰ ਅਮੋਲਕ ਰਤਨ ਜਨਮ ਜੀਤ ਲੈ॥੧॥ ਰਹਾਉ ॥
Prof. Sahib Singh(ਇਸ ਵਾਸਤੇ) ਸਾਧ ਸੰਗਤਿ ਵਿਚ ਮਿਲ ਕੇ ਪਲ ਪਲ ਪਰਮਾਤਮਾ ਦਾ ਨਾਮ ਜਪ ਤੇ ਇਹ ਮਨੁੱਖਾ ਜਨਮ (ਦੀ ਬਾਜ਼ੀ) ਜਿੱਤ ਲੈ। ਇਹ (ਮਨੁੱਖਾ ਜਨਮ) ਇਕ ਐਸਾ ਰਤਨ ਹੈ ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ (ਜੋ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ) ॥੧॥ ਰਹਾਉ ॥

ਪਦ ਅਰਥ ਜੀਤਿ = ਜਿੱਤ ਲੈ। ਅਮੋਲਕੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ ॥੧॥ ਰਹਾਉ ॥

SikhNet (Spanish)haz fructífera tu vida, preciosa como una perla, habitando por un instante en el Naam, en el Nombre, en la Sociedad de los Santos.(1-Pausa)

ਸੁਤ ਸੰਪਤਿ; ਬਨਿਤਾ ਬਿਨੋਦ ॥

sut sanpat; banitaa binod |

Sant Singh KhalsaMany have renounced and left their children,
Manmohan SinghSons, wealth, wife, joyful sports and revetments,
Manmohan Singh (Punjabi)ਪੁਤ੍ਰਾਂ, ਦੌਲਤ, ਪਤਨੀ, ਖੁਸ਼ੀ ਭਰੀਆਂ ਖੇਡਾਂ ਨੂੰ
Fareedkot Teekaਪੁਤ੍ਰ ਔਰ ਬਿਭੂਤੀ ਤਥਾ ਇਸਤ੍ਰੀਓਂ ਕਾ ਬਿਲਾਸ॥
Prof. Sahib Singh(ਹੇ ਭਾਈ!) ਪੁੱਤਰ, ਧਨ, ਪਦਾਰਥ, ਇਸਤ੍ਰੀ ਦੇ ਲਾਡ-ਪਿਆਰ-ਅਨੇਕਾਂ ਲੋਕ-

ਪਦ ਅਰਥ ਸੁਤ = ਪੁੱਤਰ। ਸੰਪਤਿ = ਧਨ-ਪਦਾਰਥ। ਬਿਨੋਦ = ਲਾਡ-ਪਿਆਰ। ਬਨਿਤਾ = ਇਸਤ੍ਰੀ।

SikhNet (Spanish)Al final, todos tienen que abandonar sus riquezas,

ਛੋਡਿ ਗਏ; ਬਹੁ ਲੋਗ ਭੋਗ ॥੧॥

chhodd ge; bahu log bhog |1|

Sant Singh KhalsaWealth, spouses, joyful games and pleasures. ||1||
Manmohan Singhhave been left by many people.
Manmohan Singh (Punjabi)ਅਨੇਕਾਂ ਇਨਸਾਨ ਛੱਡ ਗਏ ਹਨ।
Fareedkot Teekaਇਨ ਭੋਗੋਂ ਕੋ ਬਹੁਤ ਹੀ ਲੋਗ ਛੋਡ ਕਰ ਚਲੇ ਗਏ ਹੈਂ॥੧॥
Prof. Sahib Singhਇਹੋ ਜਿਹੇ ਮੌਜ-ਮੇਲੇ ਛੱਡ ਕੇ (ਇਥੋਂ) ਚਲੇ ਗਏ (ਤੇ ਚਲੇ ਜਾਣਗੇ) ॥੧॥
SikhNet (Spanish)esposa, hijos y placeres. (1)

ਹੈਵਰ ਗੈਵਰ; ਰਾਜ ਰੰਗ ॥

haivar gaivar; raaj rang |

Sant Singh KhalsaHorses, elephants and the pleasures of power
Manmohan SinghLeaving behind all his horses, elephants and the pomp of empire,
Manmohan Singh (Punjabi)ਆਪਣੇ ਘੋੜਿਆਂ, ਹਾਥੀਆਂ ਅਤੇ ਪਾਤਸ਼ਾਹੀ ਠਾਠ ਬਾਠ ਨੂੰ ਛਡ ਕੇ,
Fareedkot Teekaਸੁੰਦ੍ਰ (ਹੈ) ਘੋੜੇ ਪੁਨਾ ਸ੍ਰੇਸਟ (ਗੈ) ਹਾਥੀ ਔਰ ਰਾਜ ਕਾ (ਰੰਗ) ਅਨੰਦ॥
Prof. Sahib Singh(ਹੇ ਭਾਈ!) ਵਧੀਆ ਘੋੜੇ, ਵਧੀਆ ਹਾਥੀ ਤੇ ਹਕੂਮਤ ਦੀਆਂ ਮੌਜਾਂ-

ਪਦ ਅਰਥ ਹੈਵਰ = {हय-वर} ਵਧੀਆ ਘੋੜੇ। ਗੈਵਰ {गज-वर} ਵਧੀਆ ਹਾਥੀ।

SikhNet (Spanish)También sus territorios, sus caballos y sus elefantes finos,

ਤਿਆਗਿ ਚਲਿਓ ਹੈ; ਮੂੜ ਨੰਗ ॥੨॥

tiaag chalio hai; moorr nang |2|

Sant Singh Khalsa- leaving these behind, the fool must depart naked. ||2||
Manmohan Singhthe fool departs naked.
Manmohan Singh (Punjabi)ਤਲਾਂਜਲੀ ਦਾ ਮੂਰਖ ਨੰਗ-ਧੜੰਗਾ ਟੁਰ ਜਾਂਦਾ ਹੈ।
Fareedkot Teekaਮੂਰਖ ਜੀਵ ਤਿਆਗ ਕਰ ਨਗਨ ਹੂਆ ਜਾਤਾ ਹੈ, ਭਾਵ ਏਹ ਕਿ ਸਰਬੰਸ ਸੇ ਰਹਤ ਹੂਆ ਖਾਲੀ ਚਲਾ ਜਾਤਾ ਹੈ॥੨॥
Prof. Sahib Singhਮੂਰਖ ਮਨੁੱਖ ਇਹਨਾਂ ਨੂੰ ਛੱਡ ਕੇ (ਆਖ਼ਿਰ) ਨੰਗਾ ਹੀ (ਇਥੋਂ) ਤੁਰ ਪੈਂਦਾ ਹੈ ॥੨॥

ਪਦ ਅਰਥ ਮੂੜ = ਮੂਰਖ ॥੨॥

SikhNet (Spanish)y dejando todo atrás, el ignorante parte desnudo.(2)

ਚੋਆ ਚੰਦਨ; ਦੇਹ ਫੂਲਿਆ ॥

choaa chandan; deh fooliaa |

Sant Singh KhalsaThe body, scented with musk and sandalwood
Manmohan SinghThe body which felt puffed up with the essence of aloe wood and sandal,
Manmohan Singh (Punjabi)ਦੇਹਿ ਜਿਹੜੀ ਅਗਰ ਦੀ ਲੱਕੜ ਅਤੇ ਚੰਨਣ ਦੇ ਅਤਰ ਨਾਲ ਫੁਲੀ ਫਿਰਦੀ ਸੀ,
Fareedkot Teekaਜਿਸ ਦੇਹ ਕੋ ਚੋਆ ਚੰਦਨ ਲਗਾ ਕਰ ਫੁਲਾ ਫਿਰਤਾ ਹੈ॥
Prof. Sahib Singh(ਹੇ ਭਾਈ! ਮਨੁੱਖ ਆਪਣੇ) ਸਰੀਰ ਨੂੰ ਅਤਰ ਤੇ ਚੰਦਨ (ਆਦਿਕ ਲਾ ਕੇ) ਮਾਣ ਕਰਦਾ ਹੈ,

ਪਦ ਅਰਥ ਚੋਆ = ਅਤਰ। ਦੇਹ = ਸਰੀਰ। ਫੂਲਿਆ = ਹੰਕਾਰੀ ਹੋਇਆ।

SikhNet (Spanish)Y el cuerpo perfumado de Sándalo,

ਸੋ ਤਨੁ; ਧਰ ਸੰਗਿ ਰੂਲਿਆ ॥੩॥

so tan; dhar sang rooliaa |3|

Sant Singh Khalsa- that body shall come to roll in the dust. ||3||
Manmohan Singhthat body shall roll in dust.
Manmohan Singh (Punjabi)ਉਹ ਦੇਹਿ ਮਿੱਟੀ ਨਾਲ ਰੁਲ ਜਾਏਗੀ।
Fareedkot Teekaਸੋ ਸਰੀਰ ਅੰਤ ਕੋ ਧਰਤੀ ਸੰਗ ਮਿਲ ਕੇ ਖਾਕ ਹੂਆ ਰੁਲਾ ਹੈ॥੩॥
Prof. Sahib Singh(ਪਰ ਇਹ ਨਹੀਂ ਸਮਝਦਾ ਕਿ) ਉਹ ਸਰੀਰ (ਆਖ਼ਿਰ) ਮਿੱਟੀ ਵਿਚ ਰੁਲ ਜਾਂਦਾ ਹੈ ॥੩॥

ਪਦ ਅਰਥ ਧਰ ਸੰਗਿ = ਧਰਤੀ ਨਾਲ ॥੩॥

SikhNet (Spanish)al final se esparce en el polvo. (3)

ਮੋਹਿ ਮੋਹਿਆ; ਜਾਨੈ ਦੂਰਿ ਹੈ ॥

mohi mohiaa; jaanai door hai |

Sant Singh KhalsaInfatuated with emotional attachment, they think that God is far away.
Manmohan SinghInfatuated with worldly love mortal deems God distant.
Manmohan Singh (Punjabi)ਸੰਸਾਰੀ ਮਮਤਾ ਦਾ ਮਤਹੀਣ ਕੀਤਾ ਹੋਇਆ ਪ੍ਰਾਣੀ ਵਾਹਿਗੁਰੂ ਨੂੰ ਦੁਰੇਡੇ ਸਮਝਦਾ ਹੈ।
Fareedkot Teekaਜੋ ਅਗਿਆਨ ਕਰ ਕੇ ਮੋਹਿਆ ਹੂਆ ਹੈ, ਸੋ ਪਰਮੇਸ੍ਵਰ ਕੋ ਦੂਰ ਜਾਨਤਾ ਹੈ॥
Prof. Sahib Singh(ਹੇ ਭਾਈ! ਮਾਇਆ ਦੇ) ਮੋਹ ਵਿਚ ਫਸਿਆ ਮਨੁੱਖ ਸਮਝਦਾ ਹੈ (ਕਿ ਪਰਮਾਤਮਾ ਕਿਤੇ) ਦੂਰ ਵੱਸਦਾ ਹੈ।

ਪਦ ਅਰਥ ਮੋਹਿ = ਮੋਹ ਵਿਚ।

SikhNet (Spanish)Oh, dice Nanak, deslumbrado por la lujuria, uno piensa que el Señor está lejos,

ਕਹੁ ਨਾਨਕ; ਸਦਾ ਹਦੂਰਿ ਹੈ ॥੪॥੧॥੧੩੯॥

kahu naanak; sadaa hadoor hai |4|1|139|

Sant Singh KhalsaSays Nanak, he is Ever-present! ||4||1||139||
Manmohan SinghSays Nanak but he is ever present near.
Manmohan Singh (Punjabi)ਗੁਰੂ ਜੀ ਆਖਦੇ ਹਨ, ਪਰ ਉਹ ਹਮੇਸ਼ਾਂ ਹੀ ਅੰਗ ਸੰਗ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਦਾ ਨੇੜੇ ਹੈ॥੪॥੧॥੧੩੯॥
Prof. Sahib Singh(ਪਰ) ਨਾਨਕ ਆਖਦਾ ਹੈ- ਪਰਮਾਤਮਾ ਸਦਾ (ਹਰੇਕ ਜੀਵ ਦੇ ਅੰਗ ਸੰਗ ਵੱਸਦਾ ਹੈ ॥੪॥੧॥੧੩੯॥

ਪਦ ਅਰਥ ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ ॥੪॥

SikhNet (Spanish)sin saber que Él está siempre presente ante nosotros. (4-1-139)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਮਨ ਧਰ ਤਰਬੇ; ਹਰਿ ਨਾਮ ਨੋ ॥

man dhar tarabe; har naam no |

Sant Singh KhalsaO mind, cross over with the Support of the Lord's Name.
Manmohan SinghO man, thou shalt swim across with the support of God's Name.
Manmohan Singh (Punjabi)ਹੈ ਬੰਦੇ! ਤੂੰ ਵਾਹਿਗੁਰੂ ਦੇ ਨਾਮ ਦੇ ਆਸਰੇ ਨਾਲ ਪਾਰ ਉਤਰ ਜਾਵੇਗਾ।
Fareedkot Teekaਹੇ ਪਿਆਰੇ! ਜੇ ਤਰਬੇ ਕੋ ਚਾਹਤਾ ਹੈਂ ਤੋ ਹਰੀ ਨਾਮ ਕੋ ਧਾਰਨ ਕਰ॥☬ਪ੍ਰਸ਼ਨ: ਆਪ ਕਿਸ ਸੇ ਤਰਨਾ ਕਹਤੇ ਹੋ?☬ਉੱਤਰੁ:
Prof. Sahib Singhਹੇ ਮਨ! ਪਰਮਾਤਮਾ ਦਾ ਨਾਮ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਲਈ ਆਸਰਾ ਹੈ।

ਪਦ ਅਰਥ ਮਨ = ਹੇ ਮਨ! ਧਰ = ਆਸਰਾ। ਤਰਬੇ = ਤਰਨ ਵਾਸਤੇ। ਨਾਮਨੋ = {नामन्} ਨਾਮ।

SikhNet (Spanish)Oh mi mente, nosotros nadamos a través, sólo con el Nombre del Señor;

ਸਾਗਰ ਲਹਰਿ. ਸੰਸਾ ਸੰਸਾਰੁ; ਗੁਰੁ ਬੋਹਿਥੁ ਪਾਰ ਗਰਾਮਨੋ ॥੧॥ ਰਹਾਉ ॥

saagar lehar. sansaa sansaar; gur bohith paar garaamano |1| rahaau |

Sant Singh KhalsaThe Guru is the boat to carry you across the world-ocean, through the waves of cynicism and doubt. ||1||Pause||
Manmohan SinghThe Guru is the ship to ferry across the world-ocean full with the waves of superstition. Pause.
Manmohan Singh (Punjabi)ਵਹਿਮ ਦੀਆਂ ਮੌਜਾ ਨਾਲ ਭਰੇ ਹੋਏ ਜਗਤ ਸਮੁੰਦਰ ਤੋਂ ਪਾਰ ਉਤਰਨ ਲਈ ਗੁਰੂ ਜੀ ਜਹਾਜ਼ ਹਨ। ਠਹਿਰਾਉ।
Fareedkot Teekaਜਿਸ ਸੰਸਾਰ ਸਮੁੰਦਰ ਮੇਂ ਸੰਸਾ ਹੀ ਲਹਿਰ ਹੈ। ਗੁਰੂ ਗ੍ਯਾਨ ਜਹਾਜ ਕੇ ਦੇਣੇ ਵਾਲੇ ਹੈਂ। ਸੰਸਿਓਂ ਕੇ (ਗਰਾਮਨੋ) ਸੰਬੂਹ ਸੇ ਪਾਰ ਕੋ ਪ੍ਰਾਪਤਿ ਕਰਤੇ ਹੈਂ॥੧॥ ਰਹਾਉ ॥
Prof. Sahib Singhਇਹ ਸੰਸਾਰ ਸਹਿਮ-ਫ਼ਿਕਰਾਂ ਦੀਆਂ ਲਹਿਰਾਂ ਨਾਲ ਭਰਿਆ ਹੋਇਆ ਸਮੁੰਦਰ ਹੈ। ਗੁਰੂ ਜਹਾਜ਼ ਹੈ ਜੋ ਇਸ ਵਿਚੋਂ ਪਾਰ ਲੰਘਾਣ ਦੇ ਸਮਰੱਥ ਹੈ ॥੧॥ ਰਹਾਉ ॥

ਪਦ ਅਰਥ ਸਾਗਰ = ਸਮੁੰਦਰ। ਸੰਸਾ = ਸਹਮ, ਫ਼ਿਕਰ। ਬੋਹਿਥੁ = ਜਹਾਜ਼। ਪਾਰ ਗਰਾਮਨੋ = ਪਾਰ ਲੰਘਣ ਲਈ ॥੧॥ ਰਹਾਉ ॥

SikhNet (Spanish)el mundo es un mar tumultuoso de duda, y el Guru, la Barca que nos cruza. (1-Pausa)

ਕਲਿ ਕਾਲਖ; ਅੰਧਿਆਰੀਆ ॥

kal kaalakh; andhiaareea |

Sant Singh KhalsaIn this Dark Age of Kali Yuga, there is only pitch darkness.
Manmohan SinghIn the iron-age there is pitch darkness.
Manmohan Singh (Punjabi)ਕਲਜੁਗ ਅੰਦਰ ਅਨ੍ਹੇਰਾ ਘੁੱਪ ਹੈ।
Fareedkot Teekaਜੀਵੋਂ ਕੀ ਬੁਧੀ ਕਲਜੁਗ ਮੇਂ ਵਾ ਕਲਪਨਾ ਰੂਪ ਵਾ ਪਾਪ ਰੂਪ (ਕਾਲਖ) ਸਿਆਹੀ ਕਰ ਕੇ ਅੰਧੇਰੇ ਸਮ ਹੋ ਰਹੀ ਹੈ॥
Prof. Sahib Singh(ਹੇ ਭਾਈ! ਦੁਨੀਆ ਦੀ ਖ਼ਾਤਰ) ਝਗੜੇ-ਬਖੇੜੇ (ਇਕ ਐਸੀ) ਕਾਲਖ ਹੈ (ਜੋ ਮਨੁੱਖ ਦੇ ਮਨ ਵਿਚ ਮੋਹ ਦਾ) ਹਨੇਰਾ ਪੈਦਾ ਕਰਦੀ ਹੈ।

ਪਦ ਅਰਥ ਕਲਿ = {कलि} (ਮਾਇਆ ਦੀ ਖ਼ਾਤਰ) ਝਗੜਾ ਬਖੇੜਾ। ਅੰਧਿਆਰੀਆ = ਹਨੇਰਾ ਪੈਦਾ ਕਰਨ ਵਾਲੀ।

SikhNet (Spanish)En esta Era de Kali, estamos envueltos en la total oscuridad;

ਗੁਰ ਗਿਆਨ ਦੀਪਕ; ਉਜਿਆਰੀਆ ॥੧॥

gur giaan deepak; ujiaareea |1|

Sant Singh KhalsaThe lamp of the Guru's spiritual wisdom illuminates and enlightens. ||1||
Manmohan SinghThe Guru given lamp of Divine Knowledge enlightens it.
Manmohan Singh (Punjabi)ਗੁਰਾਂ ਦੇ ਦਿੱਤੇ ਹੋਏ ਬ੍ਰਹਮ ਵੀਚਾਰ ਦਾ ਦੀਵਾ ਇਸ ਨੂੰ ਰੋਸ਼ਨ ਕਰ ਦਿੰਦਾ ਹੈ।
Fareedkot Teekaਪਰੰਤੂ ਜਿਨ ਕੋ ਗੁਰੋਂ ਨੇ ਗ੍ਯਾਨ ਦੀਪਕ ਦੀਆ ਹੈ, ਤਿਨ ਕੀ ਬੁਧੀ ਮੇਂ ਪ੍ਰਕਾਸ ਹੋ ਰਹਾ ਹੈ॥੧॥
Prof. Sahib Singhਗੁਰੂ ਦਾ ਗਿਆਨ ਦੀਵਾ ਹੈ ਜੋ (ਮਨ ਵਿਚ ਉੱਚੇ ਆਤਮਕ ਜੀਵਨ ਦਾ) ਚਾਨਣ ਪੈਦਾ ਕਰਦਾ ਹੈ ॥੧॥

ਪਦ ਅਰਥ ਦੀਪਕ = ਦੀਵਾ। ਉਜਿਆਰੀਆ = ਚਾਨਣ ਪੈਦਾ ਕਰਨ ਵਾਲਾ ॥੧॥

SikhNet (Spanish)la Sabiduría del Guru es la Luz que nos ilumina. (1)

ਬਿਖੁ ਬਿਖਿਆ ਪਸਰੀ; ਅਤਿ ਘਨੀ ॥

bikh bikhiaa pasaree; at ghanee |

Sant Singh KhalsaThe poison of corruption is spread out far and wide.
Manmohan SinghThe poison of mammon is very greatly spread.
Manmohan Singh (Punjabi)ਮਾਇਆ ਦੀ ਜ਼ਹਿਰ ਬਹੁਤ ਜ਼ਿਆਦਾ ਫੈਲੀ ਹੋਈ ਹੈ।
Fareedkot Teekaਜੋ (ਬਿਖੁ) ਜਹਰ ਰੂਪ ਅਰਥਾਤ ਮਾਰਨੇ ਵਾਲੀ (ਬਿਖਿਆ) ਵਿਖੇ ਵਾਸਨਾ ਹੈ, ਸੋ ਅਤੀ ਅਧਿਕ ਫੈਲੀ ਹੂਈ ਹੈ॥☬ਪ੍ਰਸ਼ਨ: ਤਿਸ ਸੇ ਕੋਈ ਬਚਿਆ ਭੀ ਹੈ?☬ਉੱਤਰ:
Prof. Sahib Singh(ਹੇ ਭਾਈ!) ਮਾਇਆ (ਦੇ ਮੋਹ) ਦੀ ਜ਼ਹਰ (ਜਗਤ ਵਿਚ) ਬਹੁਤ ਸੰਘਣੀ ਖਿਲਰੀ ਹੋਈ ਹੈ।

ਪਦ ਅਰਥ ਬਿਖੁ = ਜ਼ਹਰ। ਬਿਖਿਆ = ਮਾਇਆ। ਪਸਰੀ = ਖਿਲਰੀ ਹੋਈ। ਘਨੀ = ਸੰਘਣੀ।

SikhNet (Spanish)El veneno de Maya es esparcido por todas partes,

ਉਬਰੇ; ਜਪਿ ਜਪਿ ਹਰਿ ਗੁਨੀ ॥੨॥

aubare; jap jap har gunee |2|

Sant Singh KhalsaOnly the virtuous are saved, chanting and meditating on the Lord. ||2||
Manmohan SinghThe virtuous are saved by constantly remembering God.
Manmohan Singh (Punjabi)ਨੇਕ ਪੁਰਸ਼ ਵਾਹਿਗੁਰੂ ਦਾ ਲਗਾਤਾਰ ਸਿਮਰਨ ਕਰਨ ਦੁਆਰਾ ਬਚ ਜਾਂਦੇ ਹਨ।
Fareedkot Teeka(ਗੁਨੀ) ਗੁਨਵਾਨ ਬਬੇਕੀ ਹਰੀ ਕੇ ਨਾਮ ਕੋ ਜਪ ਜਪ ਕਰ ਬਚੇ ਹੈਂ॥੨॥
Prof. Sahib Singhਪਰਮਾਤਮਾ ਦੇ ਗੁਣਾਂ ਨੂੰ ਯਾਦ ਕਰ ਕਰ ਕੇ ਹੀ (ਮਨੁੱਖ ਇਸ ਜ਼ਹਰ ਦੀ ਮਾਰ ਤੋਂ) ਬਚ ਸਕਦੇ ਹਨ ॥੨॥

ਪਦ ਅਰਥ ਉਬਰੇ = ਬਚ ਗਏ। ਹਰਿ ਗੁਨੀ = ਹਰੀ ਦੇ ਗੁਣਾਂ ਨੂੰ ॥੨॥

SikhNet (Spanish)pero aquél que recita la Alabanza del Señor es salvado. (2)

ਮਤਵਾਰੋ; ਮਾਇਆ ਸੋਇਆ ॥

matavaaro; maaeaa soeaa |

Sant Singh KhalsaIntoxicated with Maya, the people are asleep.
Manmohan SinghIntoxicated by mammon the man is asleep.
Manmohan Singh (Punjabi)ਮੋਹਨੀ ਦਾ ਨਸ਼ਈ ਕੀਤਾ ਹੋਇਆ ਬੰਦਾ ਸੁੱਤਾ ਪਿਆ ਹੈ।
Fareedkot Teekaਜੋ ਗਾਫਲ ਮਾਇਆ ਮੇਂ ਸੋਇਆ ਥਾ॥
Prof. Sahib Singh(ਹੇ ਭਾਈ!) ਮਾਇਆ ਵਿਚ ਮਸਤ ਹੋਇਆ ਮਨੁੱਖ (ਮੋਹ ਦੀ ਨੀਂਦ ਵਿਚ) ਸੁੱਤਾ ਰਹਿੰਦਾ ਹੈ,

ਪਦ ਅਰਥ ਮਤਵਾਰੋ = ਮਸਤ, ਮਤਵਾਲਾ।

SikhNet (Spanish)La mente duerme, intoxicada por Maya,

ਗੁਰ ਭੇਟਤ; ਭ੍ਰਮੁ ਭਉ ਖੋਇਆ ॥੩॥

gur bhettat; bhram bhau khoeaa |3|

Sant Singh KhalsaMeeting the Guru, doubt and fear are dispelled. ||3||
Manmohan SinghBy meeting the Guru doubt and dread are dispelled.
Manmohan Singh (Punjabi)ਗੁਰਾਂ ਨੂੰ ਮਿਲਣ ਦੁਆਰਾ ਸੰਸਾ ਤੇ ਡਰ ਦੁਰ ਹੋ ਜਾਂਦੇ ਹਨ।
Fareedkot Teekaਉਸ ਨੇ ਭੀ ਗੁਰੋਂ ਕੋ ਮਿਲਤੇ ਹੀ ਭਰਮ ਔਰ ਡਰ ਗਵਾਇ ਦੀਆ ਹੈ॥੩॥☬ਪ੍ਰਸ਼ਨ: ਗੁਰੋਂ ਸੇ ਮਿਲਤੇ ਹੀ ਭਰਮ ਕੈਸੇ ਖੋਇਆ ਗਿਆ?☬ਉੱਤਰ:
Prof. Sahib Singhਪਰ ਗੁਰੂ ਨੂੰ ਮਿਲਿਆਂ (ਮਨੁੱਖ ਮਾਇਆ ਦੀ ਖ਼ਾਤਰ) ਭਟਕਣ ਤੇ (ਦੁਨੀਆ ਦਾ) ਸਹਮ-ਡਰ ਦੂਰ ਕਰ ਲੈਂਦਾ ਹੈ ॥੩॥

ਪਦ ਅਰਥ ਭੇਟਤ = ਮਿਲਦਿਆਂ। ਭ੍ਰਮੁ = ਭਟਕਣਾ। ਖੋਇਆ = ਦੂਰ ਕਰ ਲਿਆ ॥੩॥

SikhNet (Spanish)pero conociendo al Guru, nuestras dudas y miedos son eliminados. (3)

ਕਹੁ ਨਾਨਕ; ਏਕੁ ਧਿਆਇਆ ॥

kahu naanak; ek dhiaaeaa |

Sant Singh KhalsaSays Nanak, meditate on the One Lord;
Manmohan SinghSays Nanak, I have remembered the One Lord.
Manmohan Singh (Punjabi)ਗੁਰੂ ਜੀ ਆਖਦੇ ਹਨ ਮੈਂ ਇਕ ਸਾਈਂ ਦਾ ਸਿਮਰਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਪਰਮੇਸ੍ਵਰ ਕਾ ਧਿਆਨ ਕੀਆ ਹੈ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੇ ਇਕ ਪਰਮਾਤਮਾ ਦਾ ਧਿਆਨ ਧਰਿਆ ਹੈ,
SikhNet (Spanish)Oh, dice Nanak, aquél que habita en el Uno sólo,

ਘਟਿ ਘਟਿ; ਨਦਰੀ ਆਇਆ ॥੪॥੨॥੧੪੦॥

ghatt ghatt; nadaree aaeaa |4|2|140|

Sant Singh Khalsabehold Him in each and every heart. ||4||2||140||
Manmohan SinghIn every heart I have seen Him.
Manmohan Singh (Punjabi)ਹਰ ਦਿਲ ਅੰਦਰ ਮੈਂ ਉਸ ਨੂੰ ਵੇਖ ਲਿਆ ਹੈ।
Fareedkot Teekaਔਰ ਵਹੀ ਘਟ ਘਟ ਮੇਂ ਦ੍ਰਿਸਟਿਆ ਹੈ॥੪॥੨॥੧੪੦॥
Prof. Sahib Singhਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸ ਪਿਆ ਹੈ ॥੪॥੨॥੧੪੦॥

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ, ਘਟ ਵਿਚ ਘਟ ਵਿਚ ॥੪॥

SikhNet (Spanish)ve al Señor en cada corazón.(4-2-140)

Open this shabad →

Shabad Guru Arjan Dev Ji Raag Gauree continues on Ang 211

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਦੀਬਾਨੁ ਹਮਾਰੋ; ਤੁਹੀ ਏਕ ॥

deebaan hamaaro; tuhee ek |

Sant Singh KhalsaYou alone are my Chief Advisor.
Manmohan SinghThou alone art my High Official.
Manmohan Singh (Punjabi)ਕੇਵਲ ਤੂੰ ਹੀ ਮੇਰਾ ਵੱਡਾ ਦੀਵਾਨ ਹੈ।
Fareedkot Teekaਹੇ ਮਹਾਰਾਜ! (ਦੀਬਾਨੁ) ਆਸਰਾ ਹਮਾਰਾ ਤੂੰ ਹੀ ਏਕ ਹੈਂ॥
Prof. Sahib Singhਹੇ ਪ੍ਰਭੂ! ਸਿਰਫ਼ ਤੂੰ ਹੀ ਮੇਰਾ ਆਸਰਾ ਹੈਂ।

ਪਦ ਅਰਥ ਦੀਬਾਨੁ = ਹਾਕਮ, ਆਸਰਾ।

SikhNet (Spanish)Tú eres mi Única Corte, oh Señor,

ਸੇਵਾ ਥਾਰੀ; ਗੁਰਹਿ ਟੇਕ ॥੧॥ ਰਹਾਉ ॥

sevaa thaaree; gureh ttek |1| rahaau |

Sant Singh KhalsaI serve You with the Support of the Guru. ||1||Pause||
Manmohan SinghI perform Thine service with the support of the Guru. Pause.
Manmohan Singh (Punjabi)ਗੁਰਾਂ ਦੇ ਆਸਰੇ ਮੈਂ ਤੇਰੀ ਘਾਲ ਕਮਾਉਂਦਾ ਹਾਂ। ਠਹਿਰਾਉ।
Fareedkot Teekaਤੁਮਾਰੀ ਸੇਵਾ ਕਰਤਾ ਹੂੰ ਔਰ ਗੁਰੋਂ ਕਾ ਆਸਰਾ ਲੀਆ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਓਟ ਲੈ ਕੇ ਮੈਂ ਤੇਰੀ ਹੀ ਸੇਵਾ-ਭਗਤੀ ਕਰਦਾ ਹਾਂ ॥੧॥ ਰਹਾਉ ॥

ਪਦ ਅਰਥ ਥਾਰੀ = ਤੇਰੀ। ਗੁਰਹਿ = ਗੁਰੂ ਦੀ। ਟੇਕ = ਓਟ ॥੧॥ ਰਹਾਉ ॥

SikhNet (Spanish)y Te sirvo sólo a Ti con el Soporte del Guru. (1-Pausa)

ਅਨਿਕ ਜੁਗਤਿ; ਨਹੀ ਪਾਇਆ ॥

anik jugat; nahee paaeaa |

Sant Singh KhalsaBy various devices, I could not find You.
Manmohan SinghBy various devices I could find Thee not.
Manmohan Singh (Punjabi)ਅਨੇਕਾਂ ਢੰਗਾਂ ਦੁਆਰਾ ਮੈਂ ਤੈਨੂੰ ਪ੍ਰਾਪਤ ਨ ਕਰ ਸਕਿਆ।
Fareedkot Teekaਅਨੇਕ ਦ੍ਰਿਸਟਾਂਤੋਂ ਕਰ ਨਹੀਂ ਪਾਯਾ ਥਾ॥
Prof. Sahib Singhਹੇ ਪ੍ਰਭੂ! (ਹੋਰ ਹੋਰ) ਅਨੇਕਾਂ ਢੰਗਾਂ ਨਾਲ ਮੈਂ ਤੈਨੂੰ ਨਹੀਂ ਲੱਭ ਸਕਿਆ।

ਪਦ ਅਰਥ ਜੁਗਤਿ = ਢੰਗ, ਤਰੀਕੇ।

SikhNet (Spanish)Traté de muchas formas, pero no Te encontré,

ਗੁਰਿ; ਚਾਕਰ ਲੈ ਲਾਇਆ ॥੧॥

gur; chaakar lai laaeaa |1|

Sant Singh KhalsaTaking hold of me, the Guru has made me Your slave. ||1||
Manmohan SinghTaking hold of me the Guru has employed me as Thy slave.
Manmohan Singh (Punjabi)ਗੁਰਾਂ ਨੇ ਪਕੜ ਕੇ ਮੈਨੂੰ ਤੇਰਾ ਗੋਲਾ ਲਾ ਦਿਤਾ ਹੈ।
Fareedkot Teekaਹੇ ਵਾਹਿਗੁਰੂ! ਗੁਰੋਂ ਨੇ ਮੇਰੇ ਕੋ ਤੇਰੇ ਦਾਸਾ ਭਾਵ ਮੇਂ ਲੈਕਰ ਲਗਾਇ ਦੀਆ॥੧॥
Prof. Sahib Singh(ਹੁਣ) ਗੁਰੂ ਨੇ (ਮਿਹਰ ਕਰ ਕੇ ਮੈਨੂੰ) ਤੇਰਾ ਚਾਕਰ ਬਣਾ ਕੇ (ਤੇਰੀ ਚਰਨੀਂ) ਲਾ ਦਿੱਤਾ ਹੈ ॥੧॥

ਪਦ ਅਰਥ ਗੁਰਿ = ਗੁਰੂ ਨੇ। ਚਾਕਰ = ਨੌਕਰ, ਸੇਵਕ ॥੧॥

SikhNet (Spanish)y ahora el Guru me ha puesto a Tu Servicio. (1)

ਮਾਰੇ; ਪੰਚ ਬਿਖਾਦੀਆ ॥

maare; panch bikhaadeea |

Sant Singh KhalsaI have conquered the five tyrants.
Manmohan SinghI have annihilated the five oppressors.
Manmohan Singh (Punjabi)ਮੈਂ ਪੰਜਾਂ ਜ਼ਾਲਮਾਂ ਦਾ ਖ਼ਾਤਮਾ ਕਰ ਦਿੱਤਾ ਹੈ।
Fareedkot Teekaਕਾਮਾਦਿ ਪੰਚ ਸਰਦਾਰ ਸੋਕ ਕੋ ਪ੍ਰਾਪਤਿ ਕਰਣੇ ਵਾਲੇ ਮਾਰ ਲੀਏ॥
Prof. Sahib Singh(ਹੇ ਪ੍ਰਭੂ! ਹੁਣ ਮੈਂ ਕਾਮਾਦਿਕ) ਪੰਜੇ ਝਗੜਾਲੂ ਵੈਰੀ ਮਾਰ ਮੁਕਾਏ ਹਨ,

ਪਦ ਅਰਥ ਬਿਖਾਦੀ = ਝਗੜਾਲੂ।

SikhNet (Spanish)He vencido a los cinco enemigos,

ਗੁਰ ਕਿਰਪਾ ਤੇ; ਦਲੁ ਸਾਧਿਆ ॥੨॥

gur kirapaa te; dal saadhiaa |2|

Sant Singh KhalsaBy Guru's Grace, I have vanquished the army of evil. ||2||
Manmohan SinghBy Guru's grace I have vanquished the army of evil.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਬਦੀ ਦੀ ਸੈਨਾ ਨੂੰ ਹਰਾ ਦਿਤਾ ਹੈ।
Fareedkot Teekaਔਰ ਗੁਰੋਂ ਕੀ ਕ੍ਰਿਪਾ ਸੇ ਹੀ ਆਸੁਰੀ ਸੈਨਾ ਕਾ ਸੰਬੂਹ (ਸਾਧਿਆ) ਬਸ ਕਰ ਲੀਆ ਹੈ॥੨॥
Prof. Sahib Singhਗੁਰੂ ਦੀ ਮਿਹਰ ਨਾਲ ਮੈਂ (ਇਹਨਾਂ ਪੰਜਾਂ ਦੀ) ਫ਼ੌਜ ਕਾਬੂ ਕਰ ਲਈ ਹੈ ॥੨॥

ਪਦ ਅਰਥ ਦਲੁ = ਫ਼ੌਜ। ਸਾਧਿਆ = ਕਾਬੂ ਕਰ ਲਿਆ ॥੨॥

SikhNet (Spanish)le he ganado a esos intrusos por la Gracia del Guru. (2)

ਬਖਸੀਸ ਵਜਹੁ; ਮਿਲਿ ਏਕੁ ਨਾਮ ॥

bakhasees vajahu; mil ek naam |

Sant Singh KhalsaI have received the One Name as His bounty and blessing.
Manmohan SinghI have received the one Name as Lord's bounty.
Manmohan Singh (Punjabi)ਮੈਨੂੰ ਇਕ ਨਾਮ, ਪ੍ਰਭੂ ਦੀ ਖ਼ੈਰਾਤ ਵਜੋਂ ਪ੍ਰਾਪਤ ਹੋਇਆ ਹੈ।
Fareedkot Teekaਬਖਸੀਸ ਔਰ (ਵਜਹੁ) ਦੁਮਾਹਾ ਤੁਮਾਰਾ ਏਕ ਨਾਮ ਮਿਲਾ ਹੈ॥
Prof. Sahib Singh(ਹੇ ਪ੍ਰਭੂ! ਜਿਸ ਮਨੁੱਖ ਨੂੰ) ਸਿਰਫ਼ ਤੇਰਾ ਨਾਮ ਬਖ਼ਸ਼ੀਸ਼ ਦੇ ਤੌਰ ਤੇ ਮਿਲ ਜਾਂਦਾ ਹੈ,

ਪਦ ਅਰਥ ਬਖਸੀਸ = ਦਾਨ। ਵਜਹੁ = ਦੇ ਤੌਰ ਤੇ। ਮਿਲਿ = ਮਿਲੈ, ਮਿਲ ਜਾਏ।

SikhNet (Spanish)Recibí el Nombre del Señor como Regalo,

ਸੂਖ ਸਹਜ; ਆਨੰਦ ਬਿਸ੍ਰਾਮ ॥੩॥

sookh sehaj; aanand bisraam |3|

Sant Singh KhalsaNow, I dwell in peace, poise and bliss. ||3||
Manmohan SinghIn peace equipoise and bliss is my abode now.
Manmohan Singh (Punjabi)ਆਰਾਮ, ਅਡੋਲਤਾ ਅਤੇ ਪਰਸੰਨਤਾ ਅੰਦਰ ਮੇਰਾ ਹੁਣ ਵਾਸਾ ਹੈ।
Fareedkot Teekaਔਰ ਨਾਮ ਕੀ ਕਿਰਪਾ ਸੇ ਹੀ ਆਤਮ ਸੁਖ ਕਾ ਜੋ ਅਨੰਦ ਹੈ ਤਿਸ ਮੇਂ ਬਿਸਰਾਮ ਹੂਆ ਹੈ॥੩॥
Prof. Sahib Singhਉਸ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਵੱਸ ਪੈਂਦੇ ਹਨ ॥੩॥

ਪਦ ਅਰਥ ਸਹਜ = ਆਤਮਕ ਅਡੋਲਤਾ ॥੩॥

SikhNet (Spanish)y ahora vivo siempre en Éxtasis, en Paz y en Equilibrio. (3)

Open this shabad (11 lines, Angs 210-211) →

Ang 210 of 1430