ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਵਿਣੁ ਸਤਿਗੁਰ ਸੇਵੇ. ਸੁਖੁ ਨਹੀ; ਮਰਿ ਜੰਮਹਿ ਵਾਰੋ ਵਾਰ ॥
vin satigur seve. sukh nahee; mar jameh vaaro vaar |
Sant Singh KhalsaWithout serving the True Guru, no one finds peace; mortals die and are reborn, over and over again.
Manmohan SinghWithout serving the True Guru, one obtains not peace and dies and is reborn again and again.
Manmohan Singh (Punjabi)ਸੱਚੇ ਗੁਰੂ ਦੀ ਘਾਲ ਕਮਾਉਣ ਦੇ ਦਬਾਝੋਂ, ਜੀਵ ਨੂੰ ਆਰਾਮ ਪਰਾਪਤ ਨਹੀਂ ਹੁੰਦਾ ਤੇ ਉਹ ਮੁੜ ਮੁੜ ਕੇ ਮਰਦਾ ਤੇ ਜੰਮਦਾ ਹੈ।
Fareedkot Teekaਸਤਿਗੁਰੋਂ ਕੇ ਸੇਵਨੇ ਸੇ ਬਿਨਾਂ ਸੁਖ ਨਹੀਂ ਹੈ ਮਨਮੁਖ ਬਾਰੰਬਾਰ ਮਰ ਕਰ ਜਨਮਤੇ ਹੈਂ॥
Prof. Sahib Singhਸਤਿਗੁਰੂ ਦੇ ਦੱਸੇ ਰਾਹ ਉਤੇ ਤੁਰਨ ਤੋਂ ਬਿਨਾ ਸੁਖ ਨਹੀਂ ਮਿਲਦਾ (ਗੁਰੂ ਤੋਂ ਖੁੰਝੇ ਹੋਏ ਜੀਵ) ਮੁੜ ਮੁੜ ਜੰਮਦੇ ਮਰਦੇ ਹਨ,ਪਦ ਅਰਥ ਵਾਰੋ ਵਾਰ = ਬਾਰ ਬਾਰ, ਮੁੜ ਮੁੜ।
SikhNet (Spanish)Sin servir al Guru Verdadero, uno no logra la Paz, y uno nace sólo para morir una y otra vez,
ਮੋਹ ਠਗਉਲੀ ਪਾਈਅਨੁ; ਬਹੁ ਦੂਜੈ ਭਾਇ ਵਿਕਾਰ ॥
moh tthgaulee paaeean; bahu doojai bhaae vikaar |
Sant Singh KhalsaThey have been given the drug of emotional attachment; in love with duality, they are totally corrupt.
Manmohan SinghHe has been ministered the intoxicating herb of worldly love and attached to another's love he does many evil deeds.
Manmohan Singh (Punjabi)ਉਸ ਨੂੰ ਸੰਸਾਰੀ ਮਮਤਾ ਦੀ ਨਸ਼ੀਲੀ ਬੂਟੀ ਦਿੱਤੀ ਗਈ ਹੈ ਅਤੇ ਦਵੈਤ-ਭਾਵ ਨਾਲ ਲਗ ਉਹ ਘਣੇਰੇ ਕੁਕਰਮ ਕਮਾਉਂਦਾ ਹੈ।
Fareedkot Teekaਤਿਨ ਕੇ ਊਪਰ ਮਾਇਆ ਨੇ ਮੋਹ ਰੂਪੀ ਠਗਉਰੀ ਪਾਈ ਹੂਈ ਹੈ ਔਰ ਦੂਜੈ ਭਾਇ ਕਰ ਬਹੁਤ ਬਿਕਾਰ ਕਰਤੇ ਹੈਂ॥
Prof. Sahib Singhਮੋਹ ਦੀ ਠਗ-ਬੂਟੀ ਉਸ ਪ੍ਰਭੂ ਨੇ (ਐਸੀ) ਪਾਈ ਹੈ ਕਿ (ਰੱਬ ਵਲੋਂ ਬੇ-ਸੁਰਤ ਹੋ ਕੇ) ਮਾਇਆ ਦੇ ਪਿਆਰ ਵਿਚ (ਫਸ ਕੇ) ਬਥੇਰੇ ਮੰਦੇ ਕਰਮ ਕਰਦੇ ਹਨ,ਪਦ ਅਰਥ ਠਗਉਲੀ = ਠਗ-ਮੂਰੀ, ਠਗ-ਬੂਟੀ, ਉਹ ਬੂਟੀ ਜੋ ਠੱਗ ਕਿਸੇ ਓਭੜ ਨੂੰ ਖਵਾ ਕੇ ਬੇਹੋਸ਼ ਕਰ ਲੈਂਦੇ ਹਨ ਤੇ ਲੁੱਟ ਲੈਂਦੇ ਹਨ। ਪਾਈਅਨੁ = ਪਾਈ ਹੈ ਉਸ (ਪ੍ਰਭੂ) ਨੇ। ਬਹੁ ਵਿਕਾਰ = ਕਈ ਮੰਦੇ ਕਰਮ। ਦੂਜੈ ਭਾਇ = (ਪ੍ਰਭੂ ਨੂੰ ਛੱਡ ਕੇ) ਕਿਸੇ ਹੋਰ ਦੇ ਪਿਆਰ ਵਿਚ।
SikhNet (Spanish)al grado en que uno se vuelve inconsciente bebiendo el veneno de Maya,
ਇਕਿ ਗੁਰ ਪਰਸਾਦੀ ਉਬਰੇ; ਤਿਸੁ ਜਨ ਕਉ. ਕਰਹਿ ਸਭਿ ਨਮਸਕਾਰ ॥
eik gur parasaadee ubare; tis jan kau. kareh sabh namasakaar |
Sant Singh KhalsaSome are saved, by Guru's Grace. Everyone humbly bows before such humble beings.
Manmohan SinghSome are saved by the Guru's grace. Unto such persons, every one pays obeisance.
Manmohan Singh (Punjabi)ਕਈ ਗੁਰਾਂ ਦੀ ਦਇਆ ਦੁਆਰਾ ਬਚ ਜਾਂਦੇ ਹਨ। ਐਸੇ ਪੁਰਸ਼ਾਂ ਨੂੰ ਹਰ ਕੋਈ ਪ੍ਰਣਾਮ ਕਰਦਾ ਹੈ।
Fareedkot Teekaਇਕ ਗੁਰੋਂ ਕੀ ਕ੍ਰਿਪਾ ਕਰ ਬਿਕਾਰੋਂ ਸੇ ਬਚ ਗਏ ਹੈਂ, ਜੋ ਬਚ ਜਾਤਾ ਹੈ ਤਿਸ ਪੁਰਸ਼ ਕੋ ਸਭੀ ਲੋਕ ਨਮਸਕਾਰ ਕਰਤੇ ਹੈਂ॥
Prof. Sahib Singhਪਰ ਕਈ (ਭਾਗਾਂ ਵਾਲੇ ਬੰਦੇ) ਸਤਿਗੁਰੂ ਦੀ ਕਿਰਪਾ ਨਾਲ (ਇਸ ਠਗ-ਬੂਟੀ ਤੋਂ) ਬਚ ਜਾਂਦੇ ਹਨ, (ਜੋ ਜੋ ਬਚਦਾ ਹੈ) ਉਸ ਨੂੰ ਸਾਰੇ ਲੋਕ ਸਿਰ ਨਿਵਾਂਦੇ ਹਨ।ਪਦ ਅਰਥ ਇਕਿ = ਕਈ ਬੰਦੇ (ਲਫ਼ਜ਼ 'ਇਕ' ਤੋਂ ਬਹੁ-ਵਚਨ)। ਉਬਰੇ = ਬਚ ਜਾਂਦੇ ਹਨ। ਸਭਿ = ਸਾਰੇ ਜੀਵ। ਕਰਹਿ ਨਮਸਕਾਰ = ਸਿਰ ਨਿਵਾਉਂਦੇ ਹਨ।
SikhNet (Spanish)y los errores lo van apegando al otro. Algunos, por la Gracia del Guru son salvados, y todos les brindan obediencia.
ਨਾਨਕ. ਅਨਦਿਨੁ ਨਾਮੁ ਧਿਆਇ ਤੂ ਅੰਤਰਿ; ਜਿਤੁ ਪਾਵਹਿ ਮੋਖ ਦੁਆਰ ॥੧॥
naanak. anadin naam dhiaae too antar; jit paaveh mokh duaar |1|
Sant Singh KhalsaO Nanak, meditate on the Naam, deep within yourself, day and night. You shall find the Door of Salvation. ||1||
Manmohan SinghNanak, within thy mind, night and day contemplate thou the Lord's Name, by which thou shalt obtain the door of salvation.
Manmohan Singh (Punjabi)ਨਾਨਕ, ਆਪਣੇ ਹਿਰਦੇ ਅੰਦਰ ਤੂੰ ਰੈਣ ਅਤੇ ਦਿਨ ਸੁਆਮੀ ਦੇ ਨਾਮ ਦਾ ਸਿਮਰਨ ਕਰ, ਜਿਸ ਦੁਆਰਾ ਤੂੰ ਮੁਕਤੀ ਦੇ ਦਰਵਾਜੇ ਨੂੰ ਪਾ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਤੂੰ ਰਾਤ੍ਰ ਦਿਨ ਮਨ ਕੇ ਅੰਦਰ ਨਾਮ ਕਾ ਧਿਆਵਣਾ ਕਰ ਜਿਸ ਕਰ ਕੇ ਤੇਰੇ ਕੋ (ਮੋਖ ਦੁਆਰ) ਗਿਆਨ ਪ੍ਰਾਪਤਿ ਹੋਵੇ॥੧॥
Prof. Sahib Singhਹੇ ਨਾਨਕ! ਤੂੰ ਭੀ ਹਰ ਰੋਜ਼ (ਆਪਣੇ) ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰ, ਜਿਸ (ਸਿਮਰਨ ਦੀ) ਬਰਕਤਿ ਨਾਲ ਤੂੰ (ਇਸ 'ਮੋਹ-ਠਗਉਲੀ' ਤੋਂ) ਬਚਣ ਦਾ ਵਸੀਲਾ ਹਾਸਲ ਕਰ ਲਏਂਗਾ ॥੧॥ਪਦ ਅਰਥ ਅਨਦਿਨੁ = ਹਰ ਰੋਜ਼। ਅੰਤਰਿ = ਹਿਰਦੇ ਵਿਚ। ਜਿਤੁ = ਜਿਸ (ਸਿਮਰਨ) ਦੀ ਬਰਕਤਿ ਨਾਲ। ਮੋਖ ਦੁਆਰ = (ਮੋਹ-ਠਗਉਲੀ ਤੋਂ) ਬਚਣ ਦਾ ਰਾਹ ॥੧॥
SikhNet (Spanish)Dice Nanak, habita siempre en el Nombre del Señor. (1)