ੴ

ਸਿੱਖਬਾਣੀ · SikhBani

ਸਭੁ ਕੋ ਲੇਖੇ ਵਿਚਿ ਹੈ ਮਨਮੁਖੁ ਅਹੰਕਾਰੀ ॥

sabh ko lekhe vich hai manamukh ahankaaree
Guru Ramdas Ji ਗੁਰੂ ਰਾਮਦਾਸ ਜੀ · Raag Saarang · Ang 1247, 1248 · 6 lines
Translations

ਪਉੜੀ ॥

paurree | Ang 1247

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਸਭੁ ਕੋ ਲੇਖੇ ਵਿਚਿ ਹੈ; ਮਨਮੁਖੁ ਅਹੰਕਾਰੀ ॥

sabh ko lekhe vich hai; manamukh ahankaaree | Ang 1247

Sant Singh KhalsaAll are held accountable, even the egotistical self-willed manmukhs.
Manmohan SinghEvery one is in the Lord's account, but the proud perverse person knows it not.
Manmohan Singh (Punjabi)ਹਰ ਕੋਈ ਸੁਆਮੀ ਦੇ ਹਿਸਾਬ ਕਿਤਾਬ ਵਿੱਚ ਹੈ, ਪ੍ਰੰਤੂ ਮਗ਼ਰੂਰ ਆਪ ਹੁਦਰਾ ਪੁਰਸ਼ ਇਸ ਗੱਲ ਨੂੰ ਨਹੀਂ ਸਮਝਦਾ।
Fareedkot Teekaਸਭ ਕੋਈ ਲੇਖੇ ਬੀਚ ਹੈ ਐਸੇ ਨਾਂ ਸਮਝ ਕੇ ਮਨਮੁਖ ਹੰਕਾਰੀ ਹੋ ਰਹਾ ਹੈ॥
Prof. Sahib Singhਹਰੇਕ ਜੀਵ (ਨੂੰ ਉਸ) ਮਰਯਾਦਾ ਦੇ ਅੰਦਰਿ (ਤੁਰਨਾ ਪੈਂਦਾ ਹੈ ਜੋ ਪ੍ਰਭੂ ਨੇ ਜੀਵਨ-ਜੁਗਤਿ ਲਈ ਮਿਥੀ ਹੋਈ) ਹੈ, ਪਰ ਮਨ ਦਾ ਮੁਰੀਦ ਮਨੁੱਖ ਅਹੰਕਾਰ ਕਰਦਾ ਹੈ (ਭਾਵ, ਉਸ ਮਰਯਾਦਾ ਤੋਂ ਆਕੀ ਹੋਣ ਦਾ ਜਤਨ ਕਰਦਾ ਹੈ),

ਪਦ ਅਰਥ ਸਭੁ ਕੋ = ਹਰੇਕ ਜੀਵ। ਲੇਖੇ ਵਿਚਿ = ਹੁਕਮ ਵਿਚ, ਮਿਥੀ ਹੋਈ ਮਰਯਾਦਾ ਵਿਚ, ਉਸ ਮਰਯਾਦਾ ਦੇ ਅੰਦਰ ਜੋ ਪ੍ਰਭੂ ਨੇ ਸੰਸਾਰ ਦੀ ਜੁਗਤਿ ਨੂੰ ਚਲਾਣ ਲਈ ਮਿੱਥ ਦਿੱਤੀ ਹੈ। ਮਨਮੁਖੁ = ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।

SikhNet (Spanish)El que está envuelto en su ego es egoísta, pero el Señor lo sabe todo;

ਹਰਿ ਨਾਮੁ ਕਦੇ. ਨ ਚੇਤਈ; ਜਮਕਾਲੁ ਸਿਰਿ ਮਾਰੀ ॥

har naam kade. na chetee; jamakaal sir maaree | Ang 1247

Sant Singh KhalsaThey never even think of the Name of the Lord; the Messenger of Death shall hit them on their heads.
Manmohan SinghHe remembers not the God's Name ever and the death's courier strikes him on his head
Manmohan Singh (Punjabi)ਰਬ ਦੇ ਨਾਮ ਨੂੰ ਉਹ ਕਦਾਚਿਤ ਚੇਤੇ ਨਹੀਂ ਕਰਦਾ ਅਤੇ ਮੌਤ ਦਾ ਦੁਤ ਉਸ ਦੇ ਸਿਰ ਉਤੇ ਸੱਟ ਮਾਰਦਾ ਹੈ।
Fareedkot Teekaਹਰੀ ਨਾਮ ਕੋ ਕਬੀ ਚੇਤਤਾ ਨਹੀਂ ਹੈ, ਜਮਕਾਲ ਕਰਨੇ ਵਾਲਾ ਤਿਸ ਕੋ ਸਿਰ ਸੇ ਪਕੜ ਕਰ ਮਾਰਤਾ ਹੈ॥
Prof. Sahib Singhਕਦੇ ਪ੍ਰਭੂ ਦਾ ਨਾਮ ਨਹੀਂ ਸਿਮਰਦਾ (ਜਿਸ ਕਰਕੇ) ਜਮਕਾਲ (ਉਸ ਦੇ) ਸਿਰ ਉਤੇ (ਚੋਟ) ਮਾਰਦਾ ਹੈ (ਭਾਵ, ਉਹ ਸਦਾ ਆਤਮਕ ਮੌਤ ਸਹੇੜੀ ਰੱਖਦਾ ਹੈ)।

ਪਦ ਅਰਥ ਸਿਰਿ = ਸਿਰ ਉਤੇ।

SikhNet (Spanish)si él no eleva el Nombre del Señor en su corazón, Yama, el mensajero de la muerte lo golpea en la cabeza.

ਪਾਪ ਬਿਕਾਰ ਮਨੂਰ ਸਭਿ; ਲਦੇ ਬਹੁ ਭਾਰੀ ॥

paap bikaar manoor sabh; lade bahu bhaaree | Ang 1248

Sant Singh KhalsaTheir sin and corruption are like rusty slag; they carry such a heavy load.
Manmohan SinghThe sins and misdeeds are like the iron-dross. He has loaded the very heavy load of them all.
Manmohan Singh (Punjabi)ਕਸਮਲ ਅਤੇ ਕੁਕਰਮ ਲੋਹੇ ਦੀ ਮੈਲ ਦੇ ਮਾਨੰਦ ਹਨ। ਉਸ ਨੇ ਇਨ੍ਹਾਂ ਸਾਰਿਆਂ ਦਾ ਬਹੁਤ ਹੀ ਭਾਰ ਬੋਝ ਲੱਦਿਆ ਹੋਇਆ ਹੈ।
Fareedkot Teekaਪਾਪ ਔਰ ਸਭੀ ਬਿਕਾਰ ਜੋ ਮਨੂਰ ਵਤ ਹੈਂ ਇਨ ਕੇ ਬਹੁਤੇ ਹੀ ਭਾਰ ਮਨੁਖੋਂ ਨੇ ਲਾਦੇ ਹੈਂ॥
Prof. Sahib Singhਪਾਪਾਂ ਤੇ ਮੰਦੇ ਕਰਮਾਂ ਦੇ ਵਿਅਰਥ ਤੇ ਬੋਝਲ ਭਾਰ ਨਾਲ ਲੱਦੇ ਹੋਏ ਜੀਵਾਂ ਲਈ-

ਪਦ ਅਰਥ ਮਨੂਰ = ਸੜਿਆ ਹੋਇਆ ਲੋਹਾ (ਭਾਵ, ਵਿਅਰਥ ਭਾਰ)।

SikhNet (Spanish)Él lleva una inmensa carga de desperdicio sobre su cabeza, con errores y maldades.

ਮਾਰਗੁ ਬਿਖਮੁ ਡਰਾਵਣਾ; ਕਿਉ ਤਰੀਐ ਤਾਰੀ ॥

maarag bikham ddaraavanaa; kiau tareeai taaree | Ang 1248

Sant Singh KhalsaThe path is treacherous and terrifying; how can they cross over to the other side?
Manmohan SinghArduous and dreadful is the path, How can the stream be crossed?
Manmohan Singh (Punjabi)ਕਠਨ ਅਤੇ ਭਿਆਨਕ ਹੈ ਰਸਤਾ। ਨਦੀ ਕਿਸ ਤਰ੍ਹਾਂ ਪਾਰ ਕੀਤੀ ਜਾ ਸਕਦੀ ਹੈ?
Fareedkot Teekaਜਮ ਕਾ ਮਾਰਗ (ਬਿਖਮੁ) ਕਠਨ ਔਰ ਭੈਦਾਇਕ ਹੈ ਔਰ (ਤਾਰੀ) ਵੈਤਰਨੀ ਨਦੀ ਕੈਸੇ ਤਰੀ ਜਾਵੈ?
Prof. Sahib Singhਜ਼ਿੰਦਗੀ ਦਾ ਰਸਤਾ ਬੜਾ ਔਖਾ ਤੇ ਡਰਾਉਣਾ ਹੋ ਜਾਂਦਾ ਹੈ (ਇਸ ਸੰਸਾਰ-ਸਮੁੰਦਰ ਵਿਚੋਂ) ਉਹਨਾਂ ਪਾਸੋਂ ਤਰਿਆ ਨਹੀਂ ਜਾ ਸਕਦਾ।

ਪਦ ਅਰਥ ਮਾਰਗੁ = ਰਸਤਾ, ਜੀਵਨ-ਸਫ਼ਰ ਦਾ ਰਸਤਾ। ਬਿਖਮੁ = ਔਖਾ।

SikhNet (Spanish)Terrible y traicionero es el mar de las existencias materiales y di, ¿cómo puede uno nadar a través de él?

ਨਾਨਕ. ਗੁਰਿ ਰਾਖੇ, ਸੇ ਉਬਰੇ; ਹਰਿ ਨਾਮਿ ਉਧਾਰੀ ॥੨੭॥

naanak. gur raakhe, se ubare; har naam udhaaree |27| Ang 1248

Sant Singh KhalsaO Nanak, those whom the Guru protects are saved. They are saved in the Name of the Lord. ||27||
Manmohan SinghNanak, they whom the Guru saves, are emancipated. The Lord's Name ferries them across.
Manmohan Singh (Punjabi)ਨਾਨਕ, ਜਿਨ੍ਹਾਂ ਦੀ ਗੁਰੂ ਜੀ ਰਖਿਆ ਕਰਦੇ ਹਨ, ਉਹ ਮੁਕਤ ਹੋ ਜਾਂਦੇ ਹਨ। ਸੁਆਮੀ ਦਾ ਨਾਮ ਉਹਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ, ਜੋ ਪੁਰਸ਼ ਗੁਰੋਂ ਨੇ ਰਾਖੇ ਹੈਂ ਸੇ (ਉਬਰੇ) ਬਚੇ ਹੈਂ, ਭਾਵ ਸੇ ਪਾਪ ਭਾਰ ਉਠਾਉਣ ਸੇ ਬਚੇ ਹੈਂ ਔਰ ਹਰੀ ਨਾਮੀ ਨੇ ਭਗਤੋਂ ਕੀ ਪੰਕਤੀ ਉਧਾਰੀ ਹੈ॥੨੭॥
Prof. Sahib Singhਹੇ ਨਾਨਕ! ਜਿਨ੍ਹਾਂ ਦੀ ਸਹੈਤਾ ਗੁਰੂ ਨੇ ਕੀਤੀ ਹੈ ਉਹ ਬਚ ਨਿਕਲਦੇ ਹਨ, ਪ੍ਰਭੂ ਦੇ ਨਾਮ ਨੇ ਉਹਨਾਂ ਨੂੰ ਬਚਾ ਲਿਆ ਹੁੰਦਾ ਹੈ ॥੨੭॥

ਪਦ ਅਰਥ ਗੁਰਿ = ਗੁਰੂ ਨੇ। ਉਬਰੇ = ਬਚ ਨਿਕਲੇ। ਨਾਮਿ = ਨਾਮ ਨੇ। ਕਿਉ ਤਰੀਐ = ਪਾਰ ਲੰਘਣਾ ਔਖਾ ਹੈ ॥੨੭॥

SikhNet (Spanish)Dice Nanak, Los que tienen la Gracia del Guru, son emancipados y liberados. (27)
Answers quote the Granth verbatim with Ang citations. AI commentary is not Gurbani and not a religious ruling.