ੴ

ਸਿੱਖਬਾਣੀ · SikhBani

ਨਾ ਭੈਣਾ ਭਰਜਾਈਆ ਨਾ ਸੇ ਸਸੁੜੀਆਹ ॥

naa bhainaa bharajaaeea naa se sasurreeaah
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1015 · 19 lines
Translations

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਨਾ ਭੈਣਾ ਭਰਜਾਈਆ; ਨਾ ਸੇ ਸਸੁੜੀਆਹ ॥

naa bhainaa bharajaaeea; naa se sasurreeaah |

Sant Singh KhalsaNeither the sisters, nor the sisters-in-law, nor the mothers-in-law, shall remain.
Manmohan SinghNeither remain stable the sisters, nor sisters-in-law nor the mothers-in-law.
Manmohan Singh (Punjabi)ਨਾਂ ਅੰਮਾ ਜਾਈਆਂ, ਨਾਂ ਭਰਜਾਈਆਂ, ਨਾਂ ਹੀ ਵਉਹ ਸਸਾਂ ਸਥਿਰ ਰਹਿੰਦੀਆਂ ਹਨ।
Fareedkot Teekaਬਿਨਾਂ ਗੁਰੂ ਤਥਾ ਪਰਮੇਸਰ ਸੇ ਭੈਣਾਂ ਭਰਜਾਈਆਂ ਪ੍ਰਲੋਕ ਮੇਂ ਨਹੀਂ ਸਹਾਇਕ ਹੋਤੀਆਂ ਔ ਸਸਾਂ ਜੋ ਹੈਂ ਸੇ ਭੀ ਨਹੀਂ ਸਹਾਈ ਹੋਤੀਆਂ॥
Prof. Sahib Singhਨਾਹ ਭੈਣਾਂ ਨਾਹ ਭਰਜਾਈਆਂ ਨਾਹ ਸੱਸਾਂ-ਕਿਸੇ ਦਾ ਭੀ ਉਹੋ ਜਿਹਾ ਸਾਕ ਨਹੀਂ ਜੋ (ਸਤਸੰਗੀ) ਸਹੇਲੀਆਂ ਦਾ ਹੈ।

ਪਦ ਅਰਥ ਸਸੁੜੀਆਹ = ਪਿਆਰੀਆਂ ਸੱਸਾਂ। ਸੇ = ਉਹ।

SikhNet (Spanish)Las hermanas no permanecen, tampoco las cuñadas, ni las suegras, sí, la Verdadera relación con el Señor no se debe romper,

ਸਚਾ ਸਾਕੁ. ਨ ਤੁਟਈ; ਗੁਰੁ ਮੇਲੇ ਸਹੀਆਹ ॥੧॥

sachaa saak. na tuttee; gur mele saheeaah |1|

Sant Singh KhalsaThe true relationship with the Lord cannot be broken; it was established by the Lord, O sister soul-brides. ||1||
Manmohan SinghBut O maids, the true relationship with the Lord, established by the Guru, sunders not.
Manmohan Singh (Punjabi)ਪ੍ਰੰਤੂ ਹੇ ਸਹੇਲੀਏ! ਗੁਰਾਂ ਦਾ ਕਾਇਮ ਕੀਤਾ ਹੋਇਆ ਸਾਈਂ ਨਾਲ ਸੱਚਾ ਰਿਸੰਤਾ ਟੁਟਦਾ ਨਹੀਂ।
Fareedkot Teekaਸਚਾ ਸਾਕ ਤੋ ਗੁਰੂ ਕਾ ਹੈ, ਸੋ ਨਹੀਂ ਤੂਟਤਾ, ਗੁਰੂ ਜਗ੍ਯਾਸੀ ਰੂਪ ਸਖੀਆਂ ਕੋ ਪਰਮੇਸਰ ਸਾਥ ਮੇਲਤੇ ਹੈਂ॥੧॥
Prof. Sahib Singhਗੁਰੂ (ਸਤ ਸੰਗੀ-) ਸਹੇਲੀਆਂ ਨਾਲ ਮਿਲਾਂਦਾ ਹੈ (ਸਤਸੰਗੀਆਂ ਵਾਲਾ) ਸਦਾ-ਥਿਰ ਰਹਿਣ ਵਾਲਾ ਸਾਕ ਕਦੇ ਨਹੀਂ ਟੁੱਟਦਾ ॥੧॥

ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ। ਸਹੀਆਹ = ਸਹੇਲੀਆਂ, ਸਤਸੰਗੀ ॥੧॥

SikhNet (Spanish)pues fue establecida por el Señor, oh hermanas, oh novias Almas.(1)

ਬਲਿਹਾਰੀ ਗੁਰ ਆਪਣੇ; ਸਦ ਬਲਿਹਾਰੈ ਜਾਉ ॥

balihaaree gur aapane; sad balihaarai jaau |

Sant Singh KhalsaI am a sacrifice to my Guru; I am forever a sacrifice to Him.
Manmohan SinghI am a sacrifice unto my Guru and ever a sacrifice unto him.
Manmohan Singh (Punjabi)ਮੈਂ ਆਪਣੇ ਗੁਰਾਂ ਤੋਂ ਕੁਰਬਾਨ ਹਾਂ ਅਤੇ ਸਦੀਵ ਹੀ ਕੁਰਬਾਨ ਹਾਂ ਮੈਂ ਉਨ੍ਹਾਂ ਉਤੋਂ।
Fareedkot Teekaਅਪਨੇ ਗੁਰੋਂ ਕੇ ਬਲਿਹਾਰ ਜਾਤੇ ਹੈਂ, ਪੁਨਃ ਮਨ ਕਰ ਕੇ ਸੈਂਕੜੇ ਵੇਰ ਬਲਿਹਾਰ ਜਾਤੇ ਹੈਂ॥
Prof. Sahib Singhਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ, ਸਦਾ ਕੁਰਬਾਨ ਜਾਂਦੀ ਹਾਂ।

ਪਦ ਅਰਥ ਬਲਿਹਾਰੀ = ਸਦਕੇ। ਸਦ = ਸਦਾ। ਜਾਉ = ਮੈਂ ਜਾਂਦੀ ਹਾਂ।

SikhNet (Spanish)Ofrezco mi ser en sacrificio al Guru por siempre y para siempre, pues sin el Guru, mi vagar no se detiene.

ਗੁਰ ਬਿਨੁ. ਏਤਾ ਭਵਿ ਥਕੀ; ਗੁਰਿ. ਪਿਰੁ ਮੇਲਿਮੁ, ਦਿਤਮੁ ਮਿਲਾਇ ॥੧॥ ਰਹਾਉ ॥

gur bin. etaa bhav thakee; gur. pir melim, ditam milaae |1| rahaau |

Sant Singh KhalsaWandering so far without the Guru, I grew weary; now, the Guru has united me in Union with my Husband Lord. ||1||Pause||
Manmohan SinghI have grown weary of wandering so far without the Guru, Now the Guru has united me the union of my Spouse. Pause.
Manmohan Singh (Punjabi)ਗੁਰਾਂ ਦੇ ਬਗੈਰ ਏਥੇ ਤਾਈਂ ਭਟਕ ਕੇ ਮੈਂ ਹੰਭ ਗਈ ਹਾਂ। ਹੁਣ ਗੁਰਾਂ ਨੇ ਮੈਨੂੰ ਮੇਰੇ ਪਤੀ ਦੇ ਮਿਲਾਪ ਅੰਦਰ ਮਿਲਾ ਦਿੱਤਾ ਹੈ। ਠਹਿਰਾਉ।
Fareedkot Teekaਗੁਰੋਂ ਕੇ ਉਪਦੇਸ ਬਿਨਾਂ (ਏਤਾ) ਬਹੁਤਾ ਹੀ ਭੌ ਕੇ ਥਕ ਗਈ ਥੀ ਪਤੀ ਮੇਰੇ ਕੋ ਨਹੀਂ ਮਿਲਾ ਥਾ। ਜਬ ਗੁਰੂ ਪਿਰ ਕੇ ਮੇਲੀ ਮੇਰੇ ਕੋ ਮਿਲੇ ਤੌ ਮੇਰੇ ਕੋ ਭੀ ਪਤੀ ਮਿਲਾਇ ਦੀਆ ਹੈ॥੧॥ ਰਹਾਉ ॥
Prof. Sahib Singhਗੁਰੂ (ਦੇ ਮਿਲਾਪ) ਤੋਂ ਬਿਨਾ ਮੈਂ ਭੌਂ ਭੌਂ ਕੇ ਬਹੁਤ ਥੱਕ ਗਈ ਸਾਂ, (ਹੁਣ) ਗੁਰੂ ਨੇ ਮੈਨੂੰ ਪਤੀ ਮਿਲਾਇਆ ਹੈ, ਮੈਨੂੰ (ਪਤੀ) ਮਿਲਾ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਏਤਾ = ਇਤਨਾ, ਬਹੁਤ ਜ਼ਿਆਦਾ। ਭਵਿ = ਭੌਂ ਭੌਂ ਕੇ। ਗੁਰਿ = ਗੁਰੂ ਨੇ। ਮੇਲਿਮੁ = ਮੈਨੂੰ ਮਿਲਾਇਆ। ਦਿਤਮੁ ਮਿਲਾਇ = ਮੈਨੂੰ ਮਿਲਾ ਦਿੱਤਾ ॥੧॥ ਰਹਾਉ ॥

SikhNet (Spanish)Es a través del Guru que me encuentro con mi Dios.(1-Pausa)

ਫੁਫੀ ਨਾਨੀ ਮਾਸੀਆ; ਦੇਰ ਜੇਠਾਨੜੀਆਹ ॥

fufee naanee maaseea; der jetthaanarreeaah |

Sant Singh KhalsaAunts, uncles, grandparents and sisters-in-law
Manmohan SinghFather's sister, mother's mother, mother's sister, the wife of husband's younger brother and the wife of husband's elder brother.
Manmohan Singh (Punjabi)ਭੂਆ, ਮਾਤਾ ਦੀ ਮਾਤਾ, ਮਾਂ ਦੀ ਭੈਣ, ਪਤੀ ਦੇ ਛੋਟੇ ਭਰਾ ਦੀ ਵਹੁਟੀ ਅਤੇ ਪਤੀ ਦੇ ਵੱਡੇ ਭਰਾ ਦੀ ਵਹੁਟੀ।
Fareedkot Teekaਜੋ ਭੂਆ, ਨਾਨੀ, ਮਾਸੀਆਂ, ਦਰਾਣੀਆਂ, ਜਿਠਾਣੀਆਂ ਹੈਂ॥
Prof. Sahib Singhਫੁੱਫੀਆਂ, ਨਾਨੀਆਂ, ਮਾਸੀਆਂ, ਦਿਰਾਣੀਆਂ, ਜਿਠਾਣੀਆਂ-

ਪਦ ਅਰਥ ਦੇਰ = ਦਿਰਾਣੀਆਂ।

SikhNet (Spanish)Ni nuestros parientes paternos, ni los maternos permanecen, tampoco nuestros hermanos, ni las cuñadas,

ਆਵਨਿ ਵੰਞਨਿ ਨਾ. ਰਹਨਿ; ਪੂਰ; ਭਰੇ ਪਹੀਆਹ ॥੨॥

aavan vanyan naa. rehan; poor; bhare paheeaah |2|

Sant Singh Khalsa- they all come and go; they cannot remain. They are like boatloads of passengers embarking. ||2||
Manmohan SinghThey come and go, They stay not but depart like the boat-loads of passengers.
Manmohan Singh (Punjabi)ਉਹ ਆਉਂਦੀਆਂ ਤੇ ਜਾਂਦੀਆਂ ਹਨ। ਰਾਹੀਆਂ ਦੇ ਪੂਰਾਂ ਦੇ ਪੂਰ ਦੀ ਮਾਨੰਦ ਉਹ ਠਹਿਰਦੀਆਂ ਨਹੀਂ ਪ੍ਰੰਤੂ ਤੁਰ ਜਾਂਦੀਆਂ ਹਨ।
Fareedkot Teekaਸਭ ਆਵਣੇ ਜਾਵਣੇ ਮੇਂ ਹੈਂ। ਇਹ ਸੰਬੰਧੀ ਸੰਸਾਰ ਮੇਂ ਇਸਥਿਤ ਨਹੀਂ ਰਹਿਤੇ ਹੈਂ ਜੈਸੇ ਬੇੜੀ ਪਰ ਪੂਰ ਭਰੇ ਹੂਏ ਹੋਤੇ ਹੈਂ, ਪੁਨਃ ਪਰਾਹੁਣੇ ਕੀ ਨਿਆਈ, ਭਾਵ ਛੇਤੀ ਜਾਣੇ ਵਾਲੇ ਹੈਂ॥੨॥
Prof. Sahib Singhਇਹ (ਸੰਸਾਰ ਵਿਚ) ਆਉਂਦੀਆਂ ਹਨ ਤੇ ਚਲੀਆਂ ਜਾਂਦੀਆਂ ਹਨ, ਸਦਾ (ਸਾਡੇ ਨਾਲ) ਨਹੀਂ ਰਹਿੰਦੀਆਂ। ਇਹਨਾਂ (ਸਾਕਾਂ ਅੰਗਾਂ-) ਰਾਹੀਆਂ ਦੇ ਪੂਰਾਂ ਦੇ ਪੂਰ ਭਰੇ ਹੋਏ ਚਲੇ ਜਾਂਦੇ ਹਨ ॥੨॥

ਪਦ ਅਰਥ ਵੰਞਨਿ = ਚਲੀਆਂ ਜਾਂਦੀਆਂ ਹਨ। ਪੂਰ = ਬੇੜੀ ਦੇ ਮੁਸਾਫ਼ਿਰਾਂ ਦੇ ਪੂਰ। ਪਹੀਆਹ = ਮੁਸਾਫ਼ਿਰਾਂ ਦੇ। ਪਹੀ = ਰਾਹੀ, ਪਾਂਧੀ, ਮੁਸਾਫ਼ਿਰ ॥੨॥

SikhNet (Spanish)pues aquellos que llegan al mundo también se van, y barcos cargados de viajeros, van por el mar de la existencia y por todas direcciones.(2)

ਮਾਮੇ ਤੈ ਮਾਮਾਣੀਆ; ਭਾਇਰ ਬਾਪ ਨ ਮਾਉ ॥

maame tai maamaaneea; bhaaeir baap na maau |

Sant Singh KhalsaUncles, aunts, and cousins of all sorts, cannot remain.
Manmohan SinghThe mothers brother, his wife, brother, the father and mother remain not.
Manmohan Singh (Punjabi)ਮਾਤਾ ਦਾ ਵੀਰ, ਉਸ ਦੀ ਵਹੁਟੀ ਵੀਰ ਬਾਬਲਾ ਅਤੇ ਅੰਮੜੀ ਰਹਿੰਦੇ ਨਹੀਂ।
Fareedkot Teekaਮਾਮੇ ਤੇ ਮਾਮੀਆਂ, (ਭਾਇਰ) ਭਾਈ ਤਥਾ ਬਾਪ ਔ ਮਾਤਾ ਇਨ ਮੇਂ ਸੇ ਕੋਈ ਜੀਵ ਕਾ ਸਹਾਈ ਨਹੀਂ॥
Prof. Sahib Singhਮਾਮੇ, ਮਾਮੀਆਂ, ਭਰਾ, ਪਿਉ, ਤੇ ਮਾਂ-(ਕਿਸੇ ਨਾਲ ਭੀ ਸੱਚਾ ਸਾਕ) ਨਹੀਂ ਬਣ ਸਕਦਾ।

ਪਦ ਅਰਥ ਮਾਮਾਣੀਆਂ = ਮਾਮੀਆਂ। ਤੈ = ਅਤੇ। ਭਾਇਰ = ਭਰਾ।

SikhNet (Spanish)Ni los tíos maternos, ni las tías, tampoco hermanos, ni padres, ni madres permanecen,

ਸਾਥ ਲਡੇ ਤਿਨ ਨਾਠੀਆ; ਭੀੜ ਘਣੀ ਦਰੀਆਉ ॥੩॥

saath ladde tin naattheea; bheerr ghanee dareeaau |3|

Sant Singh KhalsaThe caravans are full, and great crowds of them are loading up at the riverbank. ||3||
Manmohan SinghThe crowds of those guests are loaded and there is a great rush at the river.
Manmohan Singh (Punjabi)ਉਨ੍ਹਾਂ ਪ੍ਰਾਹਣਿਆਂ ਦੇ ਪੂਰਾਂ ਦੇ ਪੂਰ ਲੱਦੇ ਹੋਏ ਹਨਅਤੇ ਦਰਿਆ ਦੇ ਉੱਤੇ ਬਹੁਤੀ ਹੀ ਭੀੜ ਭੜੱਕਾ ਹੈ।
Fareedkot Teekaਤਿਨੋਂ ਪਰਾਹੁਣਿਆਂ ਕੇ ਸਾਥ ਲਦੇ ਹੂਏ ਹੈਂ, ਸੰਸਾਰ ਰੂਪ ਦਰੀਆਉ ਪਰ ਬਹੁਤ ਹੀ ਭੀੜ ਰਹਿਤੀ ਹੈ॥੩॥
Prof. Sahib Singh(ਇਹ ਭੀ ਪਰਾਹੁਣਿਆਂ ਵਾਂਗ ਹਨ) ਇਹਨਾਂ ਪਰਾਹੁਣਿਆਂ ਦੇ ਕਾਫ਼ਲੇ ਦੇ ਕਾਫ਼ਲੇ ਲੱਦੇ ਚਲੇ ਜਾ ਰਹੇ ਹਨ। ਸੰਸਾਰ-ਦਰੀਆ ਦੇ ਪੱਤਣ ਉਤੇ ਇਹਨਾਂ ਦੀ ਭੀੜ ਲੱਗੀ ਪਈ ਹੈ ॥੩॥

ਪਦ ਅਰਥ ਸਾਥ = ਕਾਫ਼ਲੇ। ਲਡੇ = ਲੱਦੇ (ਜਾ ਰਹੇ ਹਨ)। ਨਾਠੀ = ਪਰਾਹੁਣਾ। ਘਣੀ = ਬਹੁਤ ॥੩॥

SikhNet (Spanish)pues caravanas de nuestros parientes han llenado las orillas de ese mar queriendo cruzar hasta la otra orilla al más allá.(3)

ਸਾਚਉ ਰੰਗਿ ਰੰਗਾਵਲੋ; ਸਖੀ ਹਮਾਰੋ ਕੰਤੁ ॥

saachau rang rangaavalo; sakhee hamaaro kant |

Sant Singh KhalsaO sister-friends, my Husband Lord is dyed in the color of Truth.
Manmohan SinghO my maids, my Husband is dyed with the true colour.
Manmohan Singh (Punjabi)ਹੇ ਮੇਰੀਓ ਸਹੇਲੀਓ! ਮੇਰਾ ਖ਼ਸਮ ਸੱਚੀ ਰੰਗਤ ਨਾਲ ਰੰਗੀਜਿਆ ਹੋਇਆ ਹੈ।
Fareedkot Teekaਹੇ ਭਾਈ! ਹਮਾਰਾ ਪਤੀ ਪਰਮੇਸ੍ਵਰ ਸਚੇ ਅਨੰਦ ਮੇਂ ਰੰਗਨੇ ਵਾਲਾ ਹੈ॥
Prof. Sahib Singhਹੇ ਸਹੇਲੀਹੋ! ਸਾਡਾ ਖਸਮ-ਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ ਤੇ ਉਹ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।

ਪਦ ਅਰਥ ਸਾਚਉ = ਸਦਾ-ਥਿਰ ਰਹਿਣ ਵਾਲਾ। ਰੰਗਿ = ਪ੍ਰੇਮ-ਰੰਗ ਵਿਚ। ਰੰਗਾਵਲੋ = ਰੰਗਿਆ ਹੋਇਆ। ਸਖੀ = ਹੇ ਸਖੀ!

SikhNet (Spanish)Sólo nuestro Esposo habita para siempre.

ਸਚਿ ਵਿਛੋੜਾ. ਨਾ ਥੀਐ; ਸੋ ਸਹੁ ਰੰਗਿ ਰਵੰਤੁ ॥੪॥

sach vichhorraa. naa theeai; so sahu rang ravant |4|

Sant Singh KhalsaShe who lovingly remembers her True Husband Lord is not separated from Him again. ||4||
Manmohan SinghShe, who lovingly remembers the True Lord, her Husband, suffers not separation from Him.
Manmohan Singh (Punjabi)ਜੋ ਉਸ ਸੱਚੇ ਸਾਈਂ ਆਪਣੇ ਖਸਮ ਨੂੰ ਪਿਆਰ ਨਾਲ ਯਾਦ ਕਰਦਾ ਹੈ, ਉਸ ਦੀ ਉਸ ਨਾਲੋਂ ਜੁਦਾਈ ਨਹੀਂ ਹੁੰਦੀ।
Fareedkot Teekaਸੋ ਸਹੁ ਕੋ ਜੋ ਪ੍ਰੇਮ ਕਰਿ ਜਪਤੀ ਹੈ ਤਿਸ ਕਾ ਸਚ ਸਰੂਪ ਸਾਥ ਵਿਛੋੜਾ ਨਹੀਂ ਹੋਤਾ॥੪॥
Prof. Sahib Singhਉਸ ਸਦਾ-ਥਿਰ ਦੇ ਨਾਮ ਵਿਚ ਜੁੜਿਆਂ ਉਸ ਨਾਲੋਂ ਵਿਛੋੜਾ ਨਹੀਂ ਹੁੰਦਾ। (ਚਰਨਾਂ ਵਿਚ ਜੁੜੀ ਜੀਵ-ਇਸਤ੍ਰੀ ਨੂੰ) ਉਹ ਖਸਮ ਪਿਆਰ ਨਾਲ ਗਲੇ ਲਾਈ ਰੱਖਦਾ ਹੈ ॥੪॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ (ਜੁੜਿਆਂ)। ਥੀਐ = ਹੁੰਦਾ। ਸਹੁ = ਖਸਮ। ਰੰਗਿ = ਪ੍ਰੇਮ ਨਾਲ। ਰਵੰਤ = (ਆਪਣੇ ਨਾਲ) ਮਿਲਾਂਦਾ ਹੈ, ਮਾਣਦਾ ਹੈ ॥੪॥

SikhNet (Spanish)Aquél que se regocija siempre en la Dicha, o sea, la novia que Lo alaba con Amor, no se separa nunca de Él, del Uno Verdadero. (4)

ਸਭੇ ਰੁਤੀ ਚੰਗੀਆ; ਜਿਤੁ ਸਚੇ ਸਿਉ ਨੇਹੁ ॥

sabhe rutee changeea; jit sache siau nehu |

Sant Singh KhalsaAll the seasons are good, in which the soul-bride falls in love with the True Lord.
Manmohan SinghAll the seasons, in which love for the True Lord is embraced, are good.
Manmohan Singh (Punjabi)ਸਾਰੇ ਮੌਸਮ, ਜਿਨ੍ਹਾਂ ਅੰਦਰ ਸੱਚੇ ਸੁਆਮੀ ਨਾਲ ਪਿਆਰ ਕੀਤਾ ਜਾਂਦਾ ਹੈ, ਸ੍ਰੇਸ਼ਟ ਹਨ।
Fareedkot Teekaਜਿਤੁ ਰੁਤ ਮੇਂ ਸਚੇ ਸਾਥ ਪ੍ਰੇਮ ਹੋ ਜਾਵੇ ਸੋ ਸਭ ਰੁਤਾਂ ਚੰਗੀਆਂ ਹੈਂ, ਭਾਵ ਸੁਖਦਾਈ ਹੈਂ॥
Prof. Sahib Singhਜੀਵ-ਇਸਤ੍ਰੀ ਨੂੰ ਉਹ ਸਾਰੀਆਂ ਹੀ ਰੁੱਤਾਂ ਚੰਗੀਆਂ ਲੱਗਦੀਆਂ ਹਨ ਜਿਸ ਜਿਸ ਰੁੱਤ ਵਿਚ ਸਦਾ-ਥਿਰ ਪ੍ਰਭੂ-ਪਤੀ ਨਾਲ ਉਸ ਜੀਵ-ਇਸਤ੍ਰੀ ਦਾ ਪਿਆਰ ਬਣਦਾ ਹੈ,

ਪਦ ਅਰਥ ਰੁਤੀ = ਰੁਤਾਂ {'ਰੁਤਿ' ਤੋਂ 'ਰੁਤੀ' ਬਹੁ-ਵਚਨ}। ਜਿਤੁ = ਜਿਸ ਜਿਸ (ਰੁਤ) ਵਿਚ।

SikhNet (Spanish)Todas las estaciones son benditas, cuando uno ama a su Señor.

ਸਾ ਧਨ ਕੰਤੁ ਪਛਾਣਿਆ; ਸੁਖਿ ਸੁਤੀ ਨਿਸਿ ਡੇਹੁ ॥੫॥

saa dhan kant pachhaaniaa; sukh sutee nis ddehu |5|

Sant Singh KhalsaThat soul-bride, who knows her Husband Lord, sleeps in peace, night and day. ||5||
Manmohan SinghThe bride, who knows her spouse, sleeps in peace, night and day.
Manmohan Singh (Punjabi)ਜਿਹੜੀ ਪਤਨੀ ਆਪਣੇ ਭਰਤੇ ਨੂੰ ਜਾਣਦੀ ਹੈ ਉਹ ਰੈਣ ਦਿਹੁੰ ਆਰਾਮ ਅੰਦਰ ਸੌਂਦੀ ਹੈ।
Fareedkot Teekaਜਿਸ ਨੇ ਕੰਤਿ ਕੋ ਪਛਾਣਿਆ ਹੈ (ਸਾ ਧਨ) ਸੋ ਇਸਤ੍ਰੀ ਰਾਤ ਦਿਨ ਸੁਖ ਸਾਥ ਸੁਤੀ ਹੈ॥੫॥
Prof. Sahib Singhਜੇਹੜੀ ਜੀਵ-ਇਸਤ੍ਰੀ ਖਸਮ-ਪ੍ਰਭੂ (ਦੇ ਸਾਕ) ਨੂੰ ਪਛਾਣ ਲੈਂਦੀ ਹੈ (ਕਿਉਂਕਿ) ਉਹ ਜੀਵ-ਇਸਤ੍ਰੀ ਦਿਨ ਰਾਤ ਪੂਰਨ ਆਨੰਦ ਵਿਚ ਸ਼ਾਂਤ-ਚਿੱਤ ਰਹਿੰਦੀ ਹੈ ॥੫॥

ਪਦ ਅਰਥ ਸਾਧਨ = ਜੀਵ-ਇਸਤ੍ਰੀ। ਸੁਖਿ = ਸੁਖ ਵਿਚ। ਸੁਤੀ = ਸ਼ਾਂਤ-ਚਿੱਤ ਹੋ ਗਈ। ਨਿਸਿ = ਰਾਤ। ਡੇਹੁ = ਦਿਨ ॥੫॥

SikhNet (Spanish)Sí, la novia que conoce a su Señor, logra dormir en Paz noche y día.(5)

ਪਤਣਿ. ਕੂਕੇ ਪਾਤਣੀ; ਵੰਞਹੁ ਧ੍ਰੁਕਿ ਵਿਲਾੜਿ ॥

patan. kooke paatanee; vanyahu dhruk vilaarr |

Sant Singh KhalsaAt the ferry, the ferryman announces, "O travellers, hurry up and cross over."
Manmohan SinghAt the ferry, cries the ferryman "O travelers, cross ye the world-ocean with haste".
Manmohan Singh (Punjabi)ਘਾਟ ਉਤੇ ਮਲਾਹ ਉੱਚੀ ਦੇ ਕੇ ਪੁਕਾਰਦਾ ਹੈ, "ਹੇ ਰਾਹੀਓ! ਤੁਸੀਂ ਛੇਤੀ ਨਾਲ ਸੰਸਾਰ ਸਮੁੰਦਰ ਤੋਂ ਪਾਰ ਵੰਝੋ ।"
Fareedkot Teekaਵੈਰਾਗ ਰੂਪ ਪਤਣ ਪਰ ਖੜੇ ਹੋ ਕੇ (ਪਾਤਣੀ) ਪਤਣ ਵਾਲੇ ਗੁਰੂ ਕੂਕਤੇ ਹੈਂ ਕਿ ਹੇ ਜੀਵੋ! (ਧ੍ਰੁਕਿ) ਦੌੜ ਕੇ (ਵਿਲਾੜਿ) ਲੰਘ (ਵੰਞਹੁ) ਜਾਵੋ ਅਰਥਾਤ ਸਿਤਾਬੀ ਲੰਘ ਜਾਵੋ, ਭਾਵ ਸੇ ਸੰਸਾਰ ਸਮੁੰਦਰ ਸੇ ਤਰਨੇ ਕਾ ਸੀਘ੍ਰ ਯਤਨ ਕਰੋ॥
Prof. Sahib Singh(ਸੰਸਾਰ-ਦਰੀਆ ਦੇ) ਪੱਤਣ ਉਤੇ (ਖਲੋਤਾ) ਗੁਰੂ-ਮਲਾਹ (ਜੀਵ-ਰਾਹੀਆਂ ਨੂੰ) ਪੁਕਾਰ ਕੇ ਕਹਿ ਰਿਹਾ ਹੈ ਕਿ (ਪ੍ਰਭੂ-ਨਾਮ ਦੇ ਜਹਾਜ਼ ਵਿਚ ਚੜ੍ਹੋ ਤੇ) ਦੌੜ ਕੇ ਛਾਲ ਮਾਰ ਕੇ ਪਾਰ ਲੰਘ ਜਾਵੋ।

ਪਦ ਅਰਥ ਪਤਣਿ = ਪੱਤਣ ਉਤੇ। ਪਾਤਣੀ = ਮਲਾਹ। ਵੰਞਹੁ = ਲੰਘ ਜਾਓ। ਧ੍ਰੁਕਿ = ਦੌੜ ਕੇ। ਵਿਲਾੜਿ = ਛਾਲ ਮਾਰ ਕੇ।

SikhNet (Spanish)Sobre la orilla del mar llora el barquero, oh viajeros, crucen el mar, pero sin tardanza.

ਪਾਰਿ ਪਵੰਦੜੇ ਡਿਠੁ ਮੈ; ਸਤਿਗੁਰ ਬੋਹਿਥਿ ਚਾੜਿ ॥੬॥

paar pavandarre dditth mai; satigur bohith chaarr |6|

Sant Singh KhalsaI have seen them crossing over there, on the boat of the True Guru. ||6||
Manmohan SinghI have seen the mortals ferrying across. embarking on the True Guru's ship.
Manmohan Singh (Punjabi)ਸੱਚੇ ਗੁਰਾਂ ਦੇ ਜਹਾਜ਼ ਉੱਤੇ ਚੜ੍ਹ ਕੇ ਮੈਂ ਪ੍ਰਾਨੀਆਂ ਨੂੰ ਪਾਰ ਉਤਰਦੇ ਵੇਖਿਆ ਹੈ।
Fareedkot Teekaਜੋ ਸਤਿਗੁਰੋਂ ਨੇ ਗ੍ਯਾਨ ਜਹਾਜ ਪਰ ਚਾੜੇ ਹੈ, ਸੋ ਮੈਨੇ ਪਾਰ ਪੜਤੇ ਦੇਖੇ ਹੈਂ॥੬॥
Prof. Sahib Singhਸਤਿਗੁਰੂ ਦੇ ਜਹਾਜ਼ ਵਿਚ ਚੜ੍ਹ ਕੇ (ਸੰਸਾਰ-ਦਰੀਆ ਤੋਂ) ਪਾਰ ਅੱਪੜੇ ਹੋਏ (ਅਨੇਕਾਂ ਹੀ ਪ੍ਰਾਣੀ) ਮੈਂ (ਆਪ) ਵੇਖੇ ਹਨ ॥੬॥

ਪਦ ਅਰਥ ਪਵੰਦੜੇ = ਪੈਂਦੇ, ਅੱਪੜੇ। ਡਿਠੁ = ਵੇਖੇ ਹਨ। ਬੋਹਿਥਿ = ਜਹਾਜ਼ ਵਿਚ। ਚਾੜਿ = ਚੜ੍ਹ ਕੇ, ਚੜਿ ॥੬॥

SikhNet (Spanish)He visto cruzar a salvo a quienes han abordado el Barco del Guru.(6)

ਹਿਕਨੀ ਲਦਿਆ. ਹਿਕਿ ਲਦਿ ਗਏ; ਹਿਕਿ ਭਾਰੇ ਭਰ ਨਾਲਿ ॥

hikanee ladiaa. hik lad ge; hik bhaare bhar naal |

Sant Singh KhalsaSome are getting on board, and some have already set out; some are weighed down with their loads.
Manmohan SinghSome have loaded their luggage, some have set out, and some are weighed down with their loads.
Manmohan Singh (Punjabi)ਕਈਆਂ ਨੇ ਆਪਣਾ ਸਾਮਾਨ ਲੱਦ ਲਿਆ ਹੈ, ਕਈ ਟੁਰ ਗਏ ਹਨ ਤੇ ਕਈ ਆਪਣੇ ਭਾਰ ਨਾਲ ਬੋਝਲ ਹੋਏ ਹੋਏ ਹਨ।
Fareedkot Teekaਇਕਨਾ ਗ੍ਯਾਨ ਜਹਾਜ ਪਰ ਸਾਧਨੋਂ ਕਾ ਸਮਾਜ ਲਦਿਆ ਹੈ, ਭਾਵ ਸਾਧਨ ਧਾਰੇ ਹੈਂ। ਇਕ ਗ੍ਯਾਨੀ ਲਦਿਕੇ ਚਲੇ ਗਏ ਹੈਂ, ਭਾਵ ਮੁਕਤ ਹੂਏ ਹੈਂ। ਇਕ ਜੋ ਪਾਪੋਂ ਕਰਿ ਭਾਰੇ ਥੇ, ਸੋ ਸੰਸਾਰ (ਭਰ ਨਾਲਿ) ਸਮੁੰਦਰ ਮੇਂ ਡੂਬੇ ਹੈਂ; ਵਾ ਇਕ ਮਰਨੇ ਕੋ ਤਿਆਰ ਹੈਂ, ਇਕ ਮਰ ਗਏ ਹੈਂ, ਇਕ ਭਾਰੇ ਪਾਪੀ ਸੰਸਾਰ ਸਮੁੰਦ੍ਰ ਮੇਂ ਗੋਤੇ ਖਾਤੇ ਹੈਂ, ਭਾਵ ਸੇ ਛੇਤੀ ਜਨਮ ਕਰਿ ਛੇਤੀ ਮਰਿ ਜਾਤੇ ਹੈਂ॥
Prof. Sahib Singh(ਸਤਿਗੁਰੂ ਦਾ ਹੋਕਾ ਸੁਣ ਕੇ) ਅਨੇਕਾਂ ਜੀਵਾਂ ਨੇ (ਸੰਸਾਰ-ਦਰੀਆ ਤੋਂ ਪਾਰ ਲੰਘਣ ਲਈ ਪ੍ਰਭੂ-ਨਾਮ ਦਾ ਵੱਖਰ ਗੁਰੂ ਦੇ ਜਹਾਜ਼ ਵਿਚ) ਲੱਦ ਲਿਆ ਹੈ, ਅਨੇਕਾਂ ਹੀ ਲੱਦ ਕੇ ਪਾਰ ਪਹੁੰਚ ਗਏ ਹਨ, ਪਰ ਅਨੇਕਾਂ ਹੀ (ਐਸੇ ਭੀ ਮੰਦਭਾਗੀ ਹਨ ਜਿਨ੍ਹਾਂ ਗੁਰੂ ਦੀ ਪੁਕਾਰ ਦੀ ਪਰਵਾਹ ਨਹੀਂ ਕੀਤੀ, ਤੇ ਉਹ ਵਿਕਾਰਾਂ ਦੇ ਭਾਰ ਨਾਲ) ਭਾਰੇ ਹੋ ਕੇ ਸੰਸਾਰ-ਸਮੁੰਦਰ ਦੇ ਵਿਚ (ਡੁੱਬ ਗਏ ਹਨ)।

ਪਦ ਅਰਥ ਹਿਕਨੀ = ਕਈ (ਜੀਵ-ਰਾਹੀਆਂ) ਨੇ। ਹਿਕਿ = ਕਈ {'ਹਿਕ' ਤੋਂ 'ਹਿਕਿ' ਬਹੁ-ਵਚਨ}। ਹਿਕ = ਇਕ। ਲਦਿ = ਲੱਦ ਕੇ। ਭਾਰੇ = (ਪਾਪਾਂ ਦੇ ਭਾਰ ਨਾਲ) ਭਾਰੇ। ਭਰਨਾਲਿ = ਸਮੁੰਦਰ ਵਿਚ (ਡੁੱਬ ਗਏ)।

SikhNet (Spanish)Algunos han partido en Paz, otros lo van a hacer, pero algunos otros están siendo aplastados por el peso de sus errores.

ਜਿਨੀ ਸਚੁ ਵਣੰਜਿਆ ਸੇ ਸਚੇ ਪ੍ਰਭ ਨਾਲਿ ॥੭॥

jinee sach vananjiaa se sache prabh naal |7|

Sant Singh KhalsaThose who deal in Truth, remain with their True Lord God. ||7||
Manmohan SinghThey, who have trafficked in truth, abide with their True Lord.
Manmohan Singh (Punjabi)ਜਿਨ੍ਹਾਂ ਨੇ ਸੱਚ ਦਾ ਵਾਪਾਰ ਕੀਤਾ ਹੈ, ਉਹ ਆਪਣੇ ਸੱਚੇ ਪ੍ਰਭੂ ਨਾਲ ਵਸਦੇ ਹਲ।
Fareedkot Teekaਜਿਨਾਂ ਨੇ ਸਚ ਨਾਮ ਕੋ ਵਣਜਿਆ ਹੈ ਸੇ ਸਚੇ ਪੁਰਖ ਪ੍ਰਭੂ ਕੇ ਸਾਥ ਮਿਲੇ ਹੈਂ॥੭॥
Prof. Sahib Singhਜਿਨ੍ਹਾਂ ਨੇ (ਗੁਰੂ ਦਾ ਉਪਦੇਸ਼ ਸੁਣ ਕੇ) ਸਦਾ-ਥਿਰ ਰਹਿਣ ਵਾਲਾ ਨਾਮ-ਵੱਖਰ ਖ਼ਰੀਦਿਆ ਹੈ ਉਹ (ਸਦਾ-ਥਿਰ ਪ੍ਰਭੂ ਦੇ) ਚਰਨਾਂ ਵਿਚ ਲੀਨ ਹੋ ਗਏ ਹਨ ॥੭॥

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਨਾਮ-ਵੱਖਰ। ਵਣੰਜਿਆ = ਖ਼ਰੀਦਿਆ, ਵਪਾਰ ਕੀਤਾ ॥੭॥

SikhNet (Spanish)Sí, aquéllos que comercian con la Verdad, habitan siempre en su Dios Verdadero.(7)

ਨਾ ਹਮ ਚੰਗੇ ਆਖੀਅਹ; ਬੁਰਾ. ਨ ਦਿਸੈ ਕੋਇ ॥

naa ham change aakheeah; buraa. na disai koe |

Sant Singh KhalsaI am not called good, and I see none who are bad.
Manmohan SinghI am not said to be good and I see none who is bad.
Manmohan Singh (Punjabi)ਨਾਂ, ਮੈਂ ਭਲਾ ਕਹਿਆ ਜਾਂਦਾ ਹਾਂ ਅਤੇ ਨਾਂ ਮੈਨੂੰ ਕੋਈ ਮਾੜਾ ਦਿਸਦਾ ਹੈ।
Fareedkot Teekaਨਾ ਹਮ ਚੰਗੇ ਕਹੀਤੇ ਹੈਂ, ਨਾ ਹਮ ਕੋ ਕੋਈ ਬੁਰਾ ਦ੍ਰਿਸ੍ਟੀ ਮੇਂ ਆਵਤਾ ਹੈ॥
Prof. Sahib Singh(ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਹਉਮੈ ਦੂਰ ਕੀਤੀ ਉਹ ਭਾਗਾਂ ਵਾਲੇ ਬੰਦੇ ਇਹ ਨਿਸ਼ਚਾ ਰੱਖਦੇ ਹਨ ਕਿ) ਅਸੀਂ (ਸਭ ਤੋਂ) ਚੰਗੇ ਨਹੀਂ ਆਖੇ ਜਾ ਸਕਦੇ, ਤੇ ਸਾਥੋਂ ਭੈੜਾ ਕੋਈ ਮਨੁੱਖ (ਜਗਤ ਵਿਚ) ਨਹੀਂ ਦਿੱਸਦਾ।
SikhNet (Spanish)No veo a nadie que sea malo, soy yo quien no soy bueno,

ਨਾਨਕ. ਹਉਮੈ ਮਾਰੀਐ; ਸਚੇ ਜੇਹੜਾ ਸੋਇ ॥੮॥੨॥੧੦॥

naanak. haumai maareeai; sache jeharraa soe |8|2|10|

Sant Singh KhalsaO Nanak, one who conquers and subdues his ego, becomes just like the True Lord. ||8||2||10||
Manmohan SinghNanak, he who effaces his self-conceit, is as the True Lord.
Manmohan Singh (Punjabi)ਨਾਨਕ, ਜੋ ਆਪਣੀ ਸਵੈ-ਹੰਗਤਾ ਨੂੰ ਮੇਟ ਸੁੱਟਦਾ ਹੈ, ਵੁਹ ਸੱਚੇ ਸਾਹਿਬ ਵਰਗਾ ਹੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੰਕਾਰ ਕੋ ਮਾਰੀਏ ਔ ਜਿਸ ਨੇ ਮਾਰਿਆ ਹੈ, ਸੋ ਸਚੇ ਜੈਸੇ, ਭਾਵ ਤਿਸ ਕਾ ਸਰੂਪ ਹੀ ਹੈ॥੮॥੨॥੧॥
Prof. Sahib Singhਹੇ ਨਾਨਕ! (ਪ੍ਰਭੂ-ਚਰਨਾਂ ਵਿਚ ਇਕ-ਮਿਕ ਹੋਣ ਵਾਸਤੇ) ਹਉਮੈ ਦੂਰ ਕਰਨੀ ਚਾਹੀਦੀ ਹੈ (ਜਿਸ ਮਨੁੱਖ ਨੇ ਹਉਮੈ ਦੂਰ ਕੀਤੀ) ਉਹ ਸਦਾ-ਥਿਰ ਪ੍ਰਭੂ ਵਰਗਾ ਹੀ ਬਣ ਗਿਆ ॥੮॥੨॥੧੦॥

ਪਦ ਅਰਥ ਮਾਰੀਐ = ਮਾਰਨੀ ਚਾਹੀਦੀ ਹੈ। ਜੇਹੜਾ = ਜੇਹਾ, ਵਰਗਾ। ਸੋਇ = ਉਹ ਮਨੁੱਖ (ਜੇਹੜਾ ਹਉਮੈ ਮਾਰਦਾ ਹੈ) ॥੮॥੨॥੧੦॥

SikhNet (Spanish)dice Nanak, quien conquista su ego negativo, él mismo es como el Dios Verdadero.(8-2-10)
Answers quote the Granth verbatim with Ang citations. AI commentary is not Gurbani and not a religious ruling.